ਸੋਮਵਾਰ, 6 ਫਰਵਰੀ, 2012

ਈ.ਟੀ.ਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸਿੱਧੂ ਸਮੇਤ ਕਈ ਗ੍ਰਿਫਤਾਰ

ਇਹ ਸਮਗਰੀ ਵੱਲੋਂ ਮਿਤੀ 27 ਦਸੰਬਰ, 2009 ਨੂੰ ਆਮ ਖਬਰਾਂ ਸ਼੍ਰੇਣੀ ਚ ਪਾਈ ਗਈ ਹੈ।
You can leave a response or trackback to this entry

ਸ਼ਾਹਕੋਟ (24 ਦਸੰਬਰ, 2009): ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਚਾਇਤੀ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਵਾਉਣ ਲਈ ਸ਼ੁਰੂ ਕੀਤੇ ਸੰਘਰਸ਼ ਦੀ ਕੜੀ ਵਜੋਂ ਇੱਕ ਜਨਵਰੀ ਤੱਕ ਕਿਸੇ ਦਿਨ ਵੀ ਬਾਦਲ ਪਿੰਡ ਦੇ ਘਿਰਾਉ ਕਰਨ ਦੇ ਐਲਾਨ ਨਾਲ ਬਾਦਲ ਸਰਕਾਰ ਬੁਰੀ ਤਰਾਂ ਘਬਰਾ ਗਈ ਹੈ। ਬੁਖਲਾਹਟ ਵਿੱਚ ਆ ਕੇ ਬਾਦਲ ਸਰਕਾਰ ਨੇ ਬੀਤੀ ਰਾਤ ਤੋਂ ਈ.ਟੀ.ਟੀ ਅਧਿਆਪਕਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਭਰ ਵਿੱਚ ਉਹਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਛਾਪੇਮਾਰੀ ਦੌਰਾਨ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਸਮੇਤ ਪੰਜਾਬ ਭਰ ਵਿੱਚ ਕਈ ਆਗੂਆਂ ਤੇ ਅਧਿਆਪਕਾਂ ਨੂੰ ਹੁਣ ਤੱਕ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਪੁਲਿਸ ਦੀਆਂ ਅਜਿਹੀਆਂ ਕਾਰਵਾਈਆਂ ਕਾਰਨ ਬਹੁਤ ਸਾਰੇ ਅਧਿਆਪਕ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹਨ ਤੇ ਸੰਘਰਸ਼ ਲਈ ਇਕਜੁਟ ਹਨ ।

ਉਕਤ ਵਿਚਾਰਾਂ ਦਾ ਪ੍ਰਗਟਾਵਾ ਕਿਸੇ ਗੁਪਤ ਥਾਂ ਤੇ ਪੱਤਰਕਾਰਾਂ ਨਾਲ ਗੱਲ-ਬਾਤ ਦੌਰਾਨ ਈ.ਟੀ.ਟੀ ਅਧਿਆਪਕ ਯੂਨੀਅਨ (ਪੰਜਾਬ) ਜਿਲਾ ਜਲੰਧਰ ਦੇ ਪ੍ਰਧਾਨ ਬੇਅੰਤ ਸਿੰਘ ਭੱਦਮਾ, ਸੂਬਾ ਕਮੇਟੀ ਮੈਂਬਰ ਬਲਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼ਿਵਰਾਜ ਸਿੰਘ ਨੇ ਸਾਂਝੇ ਤੋਰ ਤੇ ਕੀਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਉਹਨਾਂ ਉਪਰ ਇਸ ਕਿਸਮ ਦੀਆਂ ਕਾਰਵਾਈਆਂ ਕਰਕੇ ਉਹਨਾਂ ਦੇ ਹੌਂਸਲੇ ਪਸਤ ਨਹੀਂ ਕਰ ਸਕਦੀ।

ਉਹਨਾਂ ਐਲਾਨ ਕੀਤਾ ਕਿ ਪਹਿਲੀ ਜਨਵਰੀ ਤੱਕ ਹਰ ਹਾਲਤ ਵਿੱਚ ਤਹਿਸ਼ੁਦਾ ਪ੍ਰੋਗਰਾਮ ਤਹਿਤ ਬਾਦਲ ਪਿੰਡ ਦਾ ਘਿਰਾਉ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਉਕਤ ਸੰਘਰਸ਼ ਨੂੰ ਕਾਮਯਾਬ ਕਰਨ ਲਈ ਉਹਨਾਂ ਦੀ ਯੂਨੀਅਨ ਵੱਲੋਂ ਬਣਾਏ ਹੋਏ ਸ਼ਹੀਦੀ ਜੱਥਿਆਂ ਵਿੱਚੋਂ ਜਿਲ੍ਹਾ ਜਲੰਧਰ ਦੇ ਦੋ ਸ਼ਹੀਦੀ ਜੱਥਿਆਂ ਨੂੰ ਬਾਦਲ ਪਿੰਡ ਲਈ ਅੱਜ ਰਵਾਨਾ ਕਰ ਦਿੱਤਾ ਗਿਆ ਹੈ। ਇਸੇ ਪ੍ਰਕਾਰ ਬਾਕੀ ਜਿਲਿਆਂ ਵਿੱਚੋਂ ਵੀ ਵਾਰੋ-ਵਾਰੀ ਸ਼ਹੀਦੀ ਜੱਥੇ ਬਾਦਲ ਪਿੰਡ ਵੱਲ ਰਵਾਨਾ ਕੀਤੇ ਜਾਣਗੇ ਜੋ ਕਿਸੇ ਦਿਨ ਵੀ ਬਾਦਲ ਪਿੰਡ ਦਾ ਘਿਰਾਉ ਕਰਨਗੇ।

ਪੰਜਾਬ ਸਰਕਾਰ ਵੱਲੋਂ ਈ.ਟੀ.ਟੀ ਅਧਿਆਪਕ ਯੂਨੀਅਨ ਦੀਆਂ ਸਭ ਮੰਗਾਂ ਨੂੰ ਪ੍ਰਵਾਨ ਕਰ ਲੈਣ ਵਾਲੇ ਦਿੱਤੇ ਅੱਜ ਦੇ ਬਿਆਨ ਨੂੰ ਉਹਨਾਂ ਅਧਿਆਪਕਾਂ ਨੂੰ ਗੁੰਮਰਾਹ ਕਰਨ ਵਾਲਾ ਬਿਆਨ ਦੱਸਿਆ। ਅਧਿਆਪਕ ਆਗੂਆਂ ਨੇ ਸਪੱਸ਼ਟ ਕਰਦੇ ਕਿਹਾ ਕਿ ਜਿੰਨਾਂ ਚਿਰ ਉਹਨਾਂ ਦੀ ਮੁੱਖ ਮੰਗ ਪੰਚਾਇਤੀ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਨੂੰ ਪ੍ਰਵਾਨ ਕਰਕੇ ਅਸਲੀ ਜਾਮਾ ਨਹੀਂ ਪਹਿਨਾਇਆ ਜਾਂਦਾ, ਉਨਾਂ ਚਿਰ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।

ਜਿਲ੍ਹਾ ਜਲੰਧਰ ਵਿੱਚੋਂ ਪੁਲਿਸ ਵੱਲੋਂ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਆਗੂਆਂ ਤੇ ਵਰਕਰਾਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਹੁਣ ਤੱਕ ਬਲਾਕ ਯੂਨੀਅਨ ਵਰਕਰ ਗੁਰਿੰਦਰ ਸਿੰਘ ਲਾਂਬਾ(ਨੂਰਮਹਿਲ), ਸੰਜੀਵ ਜੌਸ਼ੀ ਕਰਤਾਰਪੁਰ, ਭੁਪਿੰਦਰ ਗਿੱਲ ਲੋਹੀਆਂ ਖਾਸ ਆਦਿ ਨੂੰ  ਫੜਨ ਲਈ ਪੁਲਿਸ ਨੇ ਜਿਲ੍ਹਾ ਪ੍ਰਧਾਨ ਬੇਅੰਤ ਸਿੰਘ ਭੱਦਮਾਂ, ਸੂਬਾ ਕਮੇਟੀ ਮੈਂਬਰ ਬਲਵੀਰ ਸਿੰਘ, ਬਲਾਕ ਸਕੱਤਰ ਨਕੋਦਰ ਜਗਜੀਤ ਸਿੰਘ, ਬਲਾਕ ਪ੍ਰਧਾਨ ਲੋਹੀਆਂ ਜਸਪਾਲ ਸਿੰਘ ਦੇ ਘਰਾਂ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ।

ਟਿੱਪਣੀ ਕਰੋ

*

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts