ਐਤਵਾਰ, 20 ਮਈ, 2012

ਪੁਰਾਣੀਆਂ ਖਬਰਾਂ ‘February, 2010’

ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਕੀਤੇ ਪ੍ਰੋ. ਭੁੱਲਰ ਦੀ ਰਿਹਾਈ ਲਈ ਦਸਤਖਤ

ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਕੀਤੇ ਪ੍ਰੋ. ਭੁੱਲਰ ਦੀ ਰਿਹਾਈ ਲਈ ਦਸਤਖਤ

ਪਟਿਆਲਾ (17 ਫਰਵਰੀ, 2010): ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਕਾਈ ਵੱਲੋਂ ਅੱਜ ਯੂਨੀਵਰਸਿਟੀ ਕਾਲਜ ਔਵ ਇੰਜੀਨੀਅਰਿੰਗ ਵਿਖੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਪੰਜ ਹੋਰਾਂ ਦੀ ਫਾਂਸੀ ਰੱਦ ਕਰਵਾਉਣ ਲਈ ਦਸਤਖਤੀ ਮੁਹਿੰਮ ਚਲਾਈ ਗਈ।

ਰਵਿਦਾਸ ਭਾਈਚਾਰਾ ਵੱਖਰਾ ਗ੍ਰੰਥ ਤੇ ਪੰਥ ਬਣਾਉਣ ਨਾਲੋ ਗਿਆਨੀ ਦਿੱਤ ਸਿੰਘ ਵਾਂਗ ਗੁਰਮਤਿ ਸਿਧਾਤਾਂ ਨੂੰ ਸਮਝੇ ਤੇ ਆਪਣਾਵੇ – ਸਿੱਖ ਫੈਡਰੇਸ਼ਨ ਜਰਮਨੀ

ਰਵਿਦਾਸ ਭਾਈਚਾਰਾ ਵੱਖਰਾ ਗ੍ਰੰਥ ਤੇ ਪੰਥ ਬਣਾਉਣ ਨਾਲੋ ਗਿਆਨੀ ਦਿੱਤ ਸਿੰਘ ਵਾਂਗ ਗੁਰਮਤਿ ਸਿਧਾਤਾਂ ਨੂੰ ਸਮਝੇ ਤੇ ਆਪਣਾਵੇ – ਸਿੱਖ ਫੈਡਰੇਸ਼ਨ ਜਰਮਨੀ

ਜਰਮਨ (16 ਫਰਵਰੀ, 2010): ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਰਵਿਦਾਸ ਭਾਈ ਚਾਰੇ ਨਾਲ ਸਬੰਧਤ ਇੱਕ ਧੜੇ ਨੇ ਅਕਾਲ ਪੁਰਖ ਦੀ ਬੰਦਗੀ ਕਰਕੇ ਉਸੇ ਵਿੱਚ ਲੀਨ ਹੋਈ ਮਹਾਨ ਆਤਮਾਂ ਭਗਤ ਰਵਿਦਾਸ ਜੀ ਦੇ ਰੱਬੀ ਕਲਾਮਾਂ ਰੂਪੀ ਬਾਣੀ ਨੂੰ ਮਨੁੱਖਤਾਂ ਦੇ ਸਰਬਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖ ਕਰਕੇ ,ਆਪਣਾ ਵੱਖਰਾ ਗ੍ਰੰਥ ਬਣਾਉਣ ਤੇ ਇਸ ਨੂੰ ਮੰਨਣ ਵਾਲਿਆ ਦਾ ਵੱਖਰਾ ਪੰਥ ਭਗਤ ਰਵਿਦਾਸ ਜੀ ਦੇ ਗੁਰਬਾਣੀ ਸਿਧਾਤ ਦੀ ਉਲੰਘਣਾ ਕਰਕੇ ਮੰਨੂਵਾਦ ਦੇ ਜਾਤੀਵਾਦ ਦੇ ਚੱਕਰਵਿਊ ਵਿੱਚ ਦੁਆਰਾ ਫੱਸਣ ਬਰਾਬਰ ਹੈ।ਅੱਜ ਲੋੜ ਹੈ।

17 ਵਰਿਆਂ ਦੀ ਜੇਲ ਕੱਟ ਕੇ ਹਾਲੇ ਵੀ ਉਹ ਸੀਖਾਂ ਅੰਦਰ ਬੰਦ ਹਨ, ਕਿਉਂਕਿ ਉਹ ਸਿੱਖ ਹਨ…

17 ਵਰਿਆਂ ਦੀ ਜੇਲ ਕੱਟ ਕੇ ਹਾਲੇ ਵੀ ਉਹ ਸੀਖਾਂ ਅੰਦਰ ਬੰਦ ਹਨ, ਕਿਉਂਕਿ ਉਹ ਸਿੱਖ ਹਨ…

ਨਾਭੇ ਦੀ ਮੈਕਸੀਮਮ ਸਕਿਊਰਿਟੀ ਜੇਲ ਅੰਦਰ ਭਾਈ ਲਾਲ ਸਿੰਘ ਅਕਾਲਗੜ ਉਰਫ ਮਨਜੀਤ ਸਿੰਘ 1992 ਤੋਂ ਉਸ ਦਿਨ ਦੀ ਉਡੀਕ ਕਰ ਰਿਹਾ ਹੈ ਜਦੋਂ ਉਹ ਆਪਣੇ ਪਰਿਵਾਰ ਵਿਚ ਆਜ਼ਾਦੀ ਨਾਲ ਵਿਚਰੇਗਾ। ਭਾਰਤੀ ਅਦਾਲਤੀ ਪ੍ਰਣਾਲੀ ਨੂੰ ਉਸਦਾ ‘ਸਿੱਖ’ ਹੋਣਾ ਐਨਾ ਵੱਡਾ ਅਪਰਾਧ ਲੱਗਾ ਕਿ ਉਮਰਕੈਦ ਤੋਂ ਵੱਧ ਸਜ਼ਾ ਕੱਟਣ ਮਗਰੋਂ ਵੀ ਉਸਨੂੰ ਛੱਡਿਆ ਨਹੀਂ ਜਾ ਰਿਹਾ।

ਜਗਦੀਸ਼ ਟਾਇਟਲਰ ਵਿਰੁੱਧ ਇਕ ਹੋਰ ਗਵਾਹ ਰੇਸ਼ਮ ਸਿੰਘ ਸਾਹਮਣੇ ਆਇਆ

ਜਗਦੀਸ਼ ਟਾਇਟਲਰ ਵਿਰੁੱਧ ਇਕ ਹੋਰ ਗਵਾਹ ਰੇਸ਼ਮ ਸਿੰਘ ਸਾਹਮਣੇ ਆਇਆ

ਜਲੰਧਰ (15 ਫਰਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ 15 ਫਰਵਰੀ, 2010 ਨੂੰ ਛਪੀ ਇੱਕ ਅਹਿਮ ਖਬਰ ਅਨੁਸਾਰ ਸੀ. ਬੀ. ਆਈ. ਲਈ ਇਕ ਨਵੀਂ ਚੁਣੌਤੀ ਦੇ ਰੂਪ ਵਿਚ ਜਗਦੀਸ਼ ਟਾਈਟਲਰ ਦੇ ਖਿਲਾਫ਼ ਗਵਾਹੀ ਦੇਣ ਲਈ ਰੇਸ਼ਮ ਸਿੰਘ ਨਾਂਅ ਦਾ ਇਕ ਹੋਰ ਚਸ਼ਮਦੀਦ ਗਵਾਹ ਸਾਹਮਣੇ ਆਇਆ ਹੈ। ਰੇਸ਼ਮ ਸਿੰਘ ਇਸ ਵੇਲੇ ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ’ਚ ਰਹਿ ਰਿਹਾ ਹੈ।

ਬੱਸ ਕਿਰਾਏ ਚ ਵਾਧਾ: ਸਰਕਾਰ ਦਾ ਖਜ਼ਾਨਾ ਭਰਨ ਲਈ ਜਾਂ ਫਿਰ ਆਪਣੀ ਤਿਜ਼ੋਰੀ ਭਰਨ ਲਈ?

ਬੱਸ ਕਿਰਾਏ ਚ ਵਾਧਾ: ਸਰਕਾਰ ਦਾ ਖਜ਼ਾਨਾ ਭਰਨ ਲਈ ਜਾਂ ਫਿਰ ਆਪਣੀ ਤਿਜ਼ੋਰੀ ਭਰਨ ਲਈ?

ਪੰਜਾਬ ਸਰਕਾਰ ਨੇ ਸੁਖਬੀਰ-ਕਾਲੀਆ ਕਮੇਟੀ ਦੇ ਫੈਸਲੇ ਨੂੰ ਸਵੀਕਾਰ ਕਰਦਿਆਂ ਬੱਸ ਕਿਰਾਏ ਵਿਚ ਤੁਰੰਤ ਵਾਧਾ ਲਾਗੂ ਕਰ ਦਿੱਤਾ ਹੈ। ਕਾਰਨ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ। ਪਰ ਇਹ ਤਾਂ ਉਹ ਗੱਲ ਹੋਈ,‘ਅਖੇ ਧੀ ਦਾ ਪੱਜ ਤੇ ਮਾਂ ਦਾ ਰੱਜ’। ਸਰਕਾਰ ਦਾ ਖਜ਼ਾਨਾ ਭਰੇ ਨਾ ਭਰੇ ਪਰ ਸ: ਬਾਦਲ ਦੇ ਘਰ ਦਾ ਖਜ਼ਾਨਾ ਤਾਂ ਭਰ ਹੀ ਜਾਏਗਾ। ਤੁਸੀਂ ਸੋਚੋਗੇ ਕਿ ਇਹ ਗੱਲ ਕਿੱਧਰ ਨੂੰ ਗਈ।

ਰਾਜਨੀਤੀ ਨੇ ਰਵਿਦਾਸੀ ਸ਼ਬਦ ਨਾਲ ਸਿੱਖ ਕੌਮ ਵਿਚ ਇਕ ਹੋਰ ਵੰਡੀ ਪਾ ਦਿੱਤੀ

ਰਾਜਨੀਤੀ ਨੇ ਰਵਿਦਾਸੀ ਸ਼ਬਦ ਨਾਲ ਸਿੱਖ ਕੌਮ ਵਿਚ ਇਕ ਹੋਰ ਵੰਡੀ ਪਾ ਦਿੱਤੀ

ਰਵਿਦਾਸ ਭਗਤ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:
ਭਗਤ ਭਗਤ ਜਗ ਵਜਿਆ ਚਹੁੰ ਚੱਕਾਂ ਦੇ ਵਿਚ ਚਮਰੇਟਾ।।
ਪਾਣਾ ਗੰਢੈ ਰਾਜ ਵਿਚ ਕੁੱਲਾ ਧਰਮ ਢੋਇ ਢੋਇ ਸਮੇਟਾ।।

ਸਾਦਿਕ ਦੇ ਬਿਜਲੀ ਘਰ ਦਾ ਨਿਰਮਾਣ ਚੱਲ ਰਿਹਾ ਕੀੜੀ ਦੀ ਤੋਰ

ਸਾਦਿਕ ਦੇ ਬਿਜਲੀ ਘਰ ਦਾ ਨਿਰਮਾਣ ਚੱਲ ਰਿਹਾ ਕੀੜੀ ਦੀ ਤੋਰ

ਫਰੀਦਕੋਟ (6 ਫਰਵਰੀ, 2010 – ਗੁਰਭੇਜ ਸਿੰਘ ਚੌਹਾਨ): ਦੋ ਸਾਲ ਪਹਿਲਾਂ ਸ: ਸੁਖਬੀਰ ਸਿੰਘ ਬਾਦਲ ਨੇ ਇਕ ਹੀ ਦਿਨ ਮਾਲਵੇ ਵਿਚ ਕਈ ਗਰਿੱਡਾਂ ਦੇ ਨੀਂਹ ਪੱਥਰ ਰੱਖੇ ਸਨ,ਜਿਨ੍ਹਾ ਵਿਚੋਂ ਕਈ ਨਵੇਂ ਬਣਨੇ ਸਨ ਅਤੇ ਕਈ ਅਪਗ੍ਰੇਡ ਹੋਣੇ ਸਨ। ਜਿਲ੍ਹਾ ਫਰੀਦਕੋਟ ਦੇ ਸਬ ਡਵੀਜ਼ਨ ਸਾਦਿਕ ਦਾ ਗਰਿੱਡ ਜੋ ਪਹਿਲਾਂ 132 ਕੇ ਵੀ ਦਾ ਬਣਿਆਂ ਹੋਇਆ ਸੀ ਉਸਨੂੰ ਅਪਗ੍ਰੇਡ ਕਰਕੇ ਇਸੇ ਦਿਨ 220 ਕੇ ਵੀ ਕਰਨ ਦਾ ਵੀ ਨੀਂਹ ਪੱਥਰ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ।

ਪੰਜਾਬ ਦੀ ਅੰਨ੍ਹੀ ਤੇ ਬੋਲੀ ਸਰਕਾਰ

ਪੰਜਾਬ ਦੀ ਅੰਨ੍ਹੀ ਤੇ ਬੋਲੀ ਸਰਕਾਰ

ਮਿਥਿਹਾਸਕ ਘਟਨਾ ਹੈ ਕਿ ਇਕ ਰਾਜਾ ਅੰਨ੍ਹਾ ਤੇ ਬੋਲਾ ਹੋ ਗਿਆ। ਉਸਨੇ ਬੜੇ ਵੈਦਾਂ ਕੋਲੋਂ ਇਲਾਜ ਕਰਵਾਏ ਪਰ ਉਹ ਠੀਕ ਨਾ ਹੋਇਆ ,ਆਖਿਰ ਉਸਨੇ ਢੰਡੋਰਾ ਪਿਟਵਾਇਆ ਕਿ ਜੇਕਰ ਕੋਈ ਵੈਦ ਉਸ ਨੂੰ ਠੀਕ ਕਰ ਦੇਵੇ ਤਾਂ ਉਹ ਆਪਣਾ ਸਾਰਾ ਰਾਜ ਭਾਗ ਉਸਨੂੰ ਦੇ ਦੇਵੇਗਾ।

ਭਈਆਂ ਦੇ ਜ਼ਮੀਨ ਜਾਇਦਾਦ ਖਰੀਦਣ ਤੇ ਰਾਸ਼ਨ ਕਾਰਡ ਆਦਿ ਬਣਾਉਣ ਤੇ ਪਾਬੰਦੀ ਲਗਾਉਣ ਦੀ ਮੰਗ ਉਠਾਈ

ਭਈਆਂ ਦੇ ਜ਼ਮੀਨ ਜਾਇਦਾਦ ਖਰੀਦਣ ਤੇ ਰਾਸ਼ਨ ਕਾਰਡ ਆਦਿ ਬਣਾਉਣ ਤੇ ਪਾਬੰਦੀ ਲਗਾਉਣ ਦੀ ਮੰਗ ਉਠਾਈ

ਅੰਮ੍ਰਿਤਸਰ (13 ਫਰਵਰੀ, 2010) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕਨੇਡੀਅਨ ਤੇ ਯੂਥ ਆਗੂਆਂ-ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ ਲਾਲੀ, ਲਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਨਰਿੰਦਰਪਾਲ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਯੂ. ਪੀ. ਬਿਹਾਰ ਵਿਚੋਂ ਲੇਬਰ ਦੇ ਰੂਪ ਵਿਚ ਆ ਰਹੇ ਲੋਕਾਂ ’ਤੇ ਤੁਰੰਤ ਰੋਕ ਲਗਾਏ ਜਾਣ ਅਤੇ ਇਨ੍ਹਾਂ ਲੋਕਾ ਵਲੋਂ ਪੰਜਾਬ ਵਿਚ ਜ਼ਮੀਨਾਂ ਜਾਇਦਾਾਂ ਖਰੀਦਣ, ਰਾਸ਼ਨ ਕਾਰਡ ਆਦਿ ਬਣਾਉਣ ਤੇ ਪਾਬੰਦੀ ਦੀ ਮੰਗ ਕੀਤੀ ਹੈ।ਇਸਦੇ ਨਾਲ ਹੀ ਉਨ੍ਹਾਂ ਇਸ ਆਵਾਸ ਨੂੰ ਪੰਜਾਬ ਲਈ ਇੱਕ ਆਫ਼ਤ ਦੱਸਦਿਆਂ ਪੰਜਾਬ ਦੇ ਸਮੁੱਚੇ ਭਾਈਚਾਰਿਆਂ ਨੂੰ ਇਸ ਪ੍ਰਤੀ ਸੁਚੇਤ ਹੋ ਜਾਣ ਦਾ ਸੱਦਾ ਦਿੱਤਾ ਹੈ।

ਝੀਲ਼ ਵਾਲੇ, ਸ਼ਿਕਾਗੋ ਵਾਲੇ ਤੇ ਜਗੇੜੇ ਵਰਗੇ ਪਾਖੰਡੀ ਸਾਧਾਂ ’ਤੇ ਕਦੋਂ ਕਾਰਵਾਈ ਕਰੋਗੇ ‘ਜਥੇਦਾਰ’ ਜੀ? : ਕੈਨੇਡੀਅਨ

ਝੀਲ਼ ਵਾਲੇ, ਸ਼ਿਕਾਗੋ ਵਾਲੇ ਤੇ ਜਗੇੜੇ ਵਰਗੇ ਪਾਖੰਡੀ ਸਾਧਾਂ ’ਤੇ ਕਦੋਂ ਕਾਰਵਾਈ ਕਰੋਗੇ ‘ਜਥੇਦਾਰ’ ਜੀ? : ਕੈਨੇਡੀਅਨ

ਮੋਹਾਲੀ, ਫਰਵਰੀ (14 ਫਰਵਰੀ, 2010): ਅਕਾਲ ਤਖ਼ਤ ’ਤੇ ਕਾਬਜ਼ ਜਥੇਦਾਰਾਂ ਨੇ ਪ੍ਰੋ. ਦਰਸ਼ਨ ਸਿੰਘ ਨੂੰ ਛੇਕ ਦੇਣ ਦਾ ਫ਼ੈਸਲਾ ਤਾਂ ਬਹੁਤ ਜਲਦੀ ਨਾਲ ਲੈ ਲਿਆ ਪਰ ਸੰਤਾਂ ਦੇ ਰੂਪ ਵਿਚ ਵਿਚਰ ਰਹੀਆਂ ਕਾਲੀਆਂ ਭੇਡਾਂ ਜਿਨ੍ਹਾ ਬਾਰੇ ਲੰਮੇ ਸਮੇਂ ਤੋਂ ਇਨ੍ਹਾਂ ਜਥੇਦਾਰਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਬਾਰੇ ਕੋਈ ਫੈਸਲਾ ਕਿਉਂ ਨਹੀਂ ਲਿਆ ਗਿਆ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts