ਸੋਮਵਾਰ, 6 ਫਰਵਰੀ, 2012

1978 ਦੇ ਸ਼ਹੀਦਾਂ ਦੀ ਯਾਦ ਵਿਚ ਕੱਢਿਆ ਪੰਥਕ ਮਾਰਚ

ਇਹ ਸਮਗਰੀ ਵੱਲੋਂ ਮਿਤੀ 13 ਅਪ੍ਰੈਲ, 2010 ਨੂੰ ਦੇਸ ਪੰਜਾਬ, ਧਾਰਮਿਕ ਖਬਰਾਂ ਸ਼੍ਰੇਣੀ ਚ ਪਾਈ ਗਈ ਹੈ।
You can leave a response or trackback to this entry

ਮੁਹਾਲੀ (ਸੁਖਦੀਪ ਸਚਦੇਵਾ): 13 ਅਪ੍ਰੈਲ 1978 ਨੂੰ ਨਕਲੀ ਨਿਰੰਕਾਰੀਆਂ ਵਲੋਂ ਅੰਮ੍ਰਿਤਸਰ ਵਿਖੇ ਸ਼ਹੀਦ ਕੀਤੇ ਗਏ 13 ਸਿੰਘਾਂ ਅਤੇ 26 ਸਤੰਬਰ 1978 ਨੂੰ ਹੀ ਕਾਨ੍ਹਪੁਰ ਵਿਖੇ ਇਕ ਬੀਬੀ ਸਮੇਤ ਸ਼ਹੀਦ ਕੀਤੇ ਗਏ 8 ਸਿੰਘਾਂ ਦੀ ਯਾਦ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਕੱਢੇ ਗਏ ਵਿਸ਼ਾਲ ਪੰਥਕ ਮਾਰਚ ਵਿਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿਚ ਸਾਮਿਲ ਹੋ ਕੇ ਸ਼ਹੀਦਾਂ ਨੂੰ ਸਰਧਾਂਜਲੀ ਅਰਪਿਤ ਕੀਤੀ। ਇਹ ਮਾਰਚ ਅੱਜ ਬਾਅਦ ਦੁਪਹਿਰ 3 ਵਜੇ ਫੇਸ 8 ਦੇ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪਹੁੰਚ ਕੇ ਸਮਾਪਤ ਹੋਇਆ। ਮਾਰਚ ਵਿਚ ਸ਼ਾਮਿਲ ਲੋਕਾਂ, ‘‘13 ਅਪ੍ਰੈਲ 1978 ਨੂੰ ਨਕਲੀ ਨਿਰੰਕਾਰੀਆਂ (ਪਾਖੰਡੀ ਡੇਰਾਵਾਦ) ਹੱਥੋਂ ਸ਼ਹੀਦ ਹੋਏ ਸਿੰਘਾਂ ਨੂੰ ਪ੍ਰਣਾਮੂ ਅਤੇ ‘‘13 ਅਪ੍ਰੈਲ 1978 ਦੇ ਸ਼ਹੀਦਾਂ ਵਲੋਂ ਅਰੰਭਿਆ ਸੰਘਰਸ਼ ਪਾਖੰਡੀ ਡੇਰਿਆਂ ਦੀ ਮੁਕੰਮਲ ਤਾਲਾਬੰਦੀ ਤੱਕ ਜਾਰੀ ਰਹੇਗਾੂ ਆਦਿ ਨ੍ਹਾਰਿਆਂ ਵਾਲੇ ਬੈਨਰ ਫੜੇ ਹੋਏ ਸਨ। ਇਸ ਮਾਰਚ ਦੌਰਾਨ ਵੱਡੀ ਗਿਣਤੀ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਵੀ ਵੰਡੇ ਗਏ।

March at Mohali by Youth Dalਇਸ ਮੌਕੇ ਦਲ ਦੇ ਕੌਮੀ ਪੰਚ ਭਾਈ ਦਇਆ ਸਿੰਘ ਕੱਕੜ, ਭਾਈ ਕੁਲਬੀਰ ਸਿੰਘ ਬੜਾ ਪਿੰਡ, ਕਮਿੱਕਰ ਸਿੰਘ ਮੁਕੰਦਪੁਰ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਉਕਤ ਸ਼ਹੀਦਾਂ ਦਾ ਸੰਘਰਸ਼ ਅਜੇ ਵੀ ਚਲ ਰਿਹਾ ਹੈ ਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਦੀ ਧਰਤੀ ਤੋਂ ਪਾਖੰਡਵਾਦ ਦੇ ਡੇਰਿਆਂ ਦਾ ਬੋਰੀ ਬਿਸਤਰਾ ਗੋਲ ਨਹੀਂ ਕਰ ਦਿੱਤਾ ਜਾਂਦਾ। ਉਕਤ ਆਗੂਆਂ ਨੇ ਕਿਹਾ ਕਿ ਹਿੰਦੂਵਾਦੀਆਂ ਦੀਆਂ ਹਿਦਾਇਤਾਂ ਅਨੁਸਾਰ ਸਰਕਾਰ ਚਲਾ ਰਿਹਾ ਬਾਦਲ ਪਰਿਵਾਰ ਇਨ੍ਹਾਂ ਪਾਖੰਡੀ ਡੇਰੇਦਾਰਾਂ ਦਾ ਮਸੀਹਾ ਸਾਬਤ ਹੋ ਰਿਹਾ ਹੈ।

1978 ਵਿਚ ਜਦੋਂ ਇਹ ਸਾਕਾ ਵਾਪਰਿਆ, ਉਦੋਂ ਵੀ ਇਸੇ ਵਿਅਕਤੀ ਦੀ ਸਰਕਾਰ ਸੀ ਅਤੇ ਇਸਨੇ ਹੀ ਨਿਰੰਕਾਰੀ ਮੁੱਖੀ ਨੂੰ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸਤੋਂ ਬਾਅਦ ਸੌਦਾ ਸਾਧ ਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕੀਤਾ ਉਦੋਂ ਵੀ ਇਸੇ ਵਿਅਕਤੀ ਦੀ ਸਰਕਾਰ ਸੀ ਤੇ ਇਸਦੇ ਹੁੰਦਿਆਂ ਹੀ ਸੌਦਾ ਸਾਧ ਤਿੰਨ ਸਿੱਖਾਂ ਨੂੰ ਸ਼ਹੀਦ ਕਰਵਾ ਚੁੱਕਿਆ ਹੈ ਪਰ ਉਸਦੇ ਕਿਸੇ ਗੁੰਡੇ ’ਤੇ ਵੀ ਕੇਸ ਦਰਜ਼ ਕਰਨ ਦੀ ਹਿੰਮਤ ਬਾਦਲ ਸਰਕਾਰ ਨਹੀਂ ਕਰ ਸਕੀ। ਉਨ੍ਹਾ ਕਿਹਾ ਕਿ ਆਸ਼ੂਤੋਸ਼ੀਏ ਦੇ ਪੰਥ ਵਿਰੋਧੀ ਸਮਾਗਮ ਦਾ ਸ਼ਾਂਤਮਈ ਵਿਰੋਧ ਕਰ ਰਹੇ ਸਿੱਖਾਂ ਤੇ ਗੋਲੀਆਂ ਚਲਾਉਣ ਵਾਲੀ ਵੀ ਬਾਦਲ ਦੀ ਹੀ ਸਰਕਾਰ ਹੈ। ਇਨ੍ਹਾਂ ਡੇਰੇਦਾਰਾਂ ਨਾਲ ਸਮਝੌਤੇ ਤਹਿਤ ਹੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ, ਜਸਪਾਲ ਸਿੰਘ ਮੰਝਪੁਰ ਅਤੇ ਪ੍ਰੋ. ਗੁਰਬੀਰ ਸਿੰਘ ਨੂੰ ਬਾਦਲ ਸਰਕਾਰ ਨੇ ਝੂਠੇ ਕੇਸ ਪਾ ਕੇ ਗ੍ਰਿਫ਼ਤਾਰ ਕੀਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਦੀ ਸਿਅਸਤ ਤੇ ਸ਼੍ਰੋਮਣੀ ਕਮੇਟੀ ਵਿਚ ਹਿੰਦੂਵਾਦੀਆਂ ਦੇ ਇਹ ਏਜੰਟ ਕਾਇਮ ਰਹਿਣਗੇ ਪੰਥ ਤੇ ਪੰਜਾਬ ਨੂੰ ਇਸੇ ਤਰ੍ਹਾਂ ਲੁੱਟਿਆ ਜਾਂਦਾ ਰਹੇਗਾ। ਉਨ੍ਹਾਂ ਸਮੂਹ ਸਿੱਖ ਜਗਤ ਨੂੰ ਸੱਦਾ ਦਿੰਦਿਆਂ ਕਿਹਾ ਕਿ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਅਪਣੀ ਵੋਟ ਦੀ ਸਹੀ ਵਰਤੋਂ ਕਰਕੇ ਇਨ੍ਹਾਂ ਪੰਥ ਦੁਸ਼ਮਣਾਂ ਨੂੰ ਗੁਰਧਾਮਾਂ ਵਿਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ।

ਪੰਚ ਪ੍ਰਧਾਨੀ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਕਿਹਾ ਕਿ ਜੇ ਇਨ੍ਹਾਂ ਚੋਣਾਂ ਰਾਹੀਂ ਗੁਰਧਾਮਾਂ ਦਾ ਪ੍ਰਬੰਧ ਸਾਡੇ ਹੱਥਾ ਵਿਚ ਆਉਂਦਾ ਹੈ ਤਾਂ ਅਸੀਂ ਪੰਥਕ ਪ੍ਰਚਾਰ ਤੇ ਪ੍ਰਸਾਰ ਦੇ ਹੋਰ ਕੰਮਾਂ ਦੇ ਨਾਲ-ਨਾਲ 1978 ਤੋਂ ਲੈ ਕੇ ਹੁਣ ਤੱਕ ਦੇ ਸ਼ਹੀਦਾਂ ਦੀ ਯਾਦਗਾਰ ਬਣਾਵਾਂਗੇ। ਇਸ ਮਾਰਚ ਵਿੱਚ ਕੰਵਰ ਸਿੰਘ ਧਾਮੀ, ਜਸਵੀਰ ਸਿੰਘ ਖੰਡੂਰ , ਬੀਬੀ ਕੁਲਬੀਰ ਕੌਰ ਧਾਮੀ, ਸਤਨਾਮ ਸਿੰਘ ਪਾਉਂਟਾ ਸਾਹਿਬ, ਜਸਵਿੰਦਰ ਸਿੰਘ ਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ, ਸੁਖਦੀਪ ਸਿੰਘ, ਸੁਰਿੰਦਰ ਸਿਘ ਕਿਸ਼ਨਪੁਰਾ, ਗੁਰਭਜਨ ਸਿੰਘ ਕੁਰਦੀ, ਜੋਗਿੰਦਰ ਸਿੰਘ ਸੋਹਾਣਾ, ਬਲਵੀਰ ਸਿੰਘ ਸੋਹਾਣਾ, ਅਮਰਪ੍ਰੀਤ ਸਿੰਘ ਸ਼ਮੀ, ਬਹਾਦਰ ਸਿੰਘ ਰਾਏਪੁਰ ਖੁਰਦ, ਗੁਰਿੰਦਰ ਸਿੰਘ ਮਟੋਰ, ਕ੍ਰਿਪਾਲ ਸਿੰਘ, ਬਲਜਿੰਦਰ ਸਿੰਘ ਸੋਹਾਣਾ, ਰਾਜਿੰਦਰ ਸਿੰਘ ਸੋਹਾਣਾ, ਹਰਪ੍ਰੀਤ ਸਿੰਘ, ਸਰਦਾਰਾ ਸਿੰਘ, ਗੁਰਦੀਪ ਸਿੰਘ ਆਦਿ ਆਗੂ ਵੀ ਹਾਜਰ ਹੋਏ।

ਟਿੱਪਣੀ ਕਰੋ

*

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts