ਐਤਵਾਰ, 20 ਮਈ, 2012

ਬੱਬੂ ਮਾਨ ਨੇ ਲਾਲਾ ਲਾਜਪਤ ਰਾਏ ਦੇ ਝੂਠ ਤੋਂ ਪਰਦਾ ਚੁੱਕਿਆ: ਯੁਨਾਈਟਿਡ ਖਾਲਸਾ ਦਲ

ਇਹ ਸਮਗਰੀ ਵੱਲੋਂ ਮਿਤੀ 17 ਜੂਨ, 2010 ਨੂੰ ਹੋਰ ਸ਼੍ਰੇਣੀ ਚ ਪਾਈ ਗਈ ਹੈ।
You can leave a response or trackback to this entry

ਲੰਡਨ (17 ਜੂਨ, 2010): ਪੰਜਾਬ ਦੇ ਗਾਇਕ ਬੱਬੂ ਮਾਨ ਨੇ ਹਿੰਦੋਸਤਾਨ ਦੀ ਅਜਾਦੀ ਦੇ ਅਖੌਤੀ ਸ਼ਹੀਦ ਦੀ ਝੂਠੀ ਕਹਾਣੀ ਤੋਂ ਪਰਦਾ ਚੁੱਕ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ , ਉਸ ਵਲੋਂ ਗਾਇਆ ਗਿਆ ਉਕਤ ਗੀਤ ਸਿਰਦਾਰ ਕਪੂਰ ਸਿੰਘ ਵਲੋਂ ਲਿਖੀ ਗਈ ਸਾਚੀ ਸਾਖੀ ਤੇ ਅਧਾਰਤ ਹੈ , ਜੋ ਕਿ ਸਟੇਸ਼ਨ ਤੇ ਹੋਏ ਲਾਠੀਚਾਰਜ ਦੇ ਚਸ਼ਮਦੀਦ ਗਵਾਹ ਹਨ  । ਘੱਟ ਗਿਣਤੀ ਸਿੱਖਾਂ ਦੀਆਂ ਭਾਰੀ ਕੁਰਬਾਨੀਆਂ ਨਾਲ ਅਜਾਦੀ ਦਾ ਨਿੱਘ ਮਾਣ ਰਹੀ ਹਿੰਦੂ ਬਹੁ ਗਿਣਤੀ ਦੇ ਆਗੁਆਂ ਵਲੋਂ ਦਿਲ ਦੇ ਦੌਰੇ ਨਾਲ ਮਰਨ ਵਾਲੇ ਇਸ  ਵਿਆਕਤੀ ਨੂੰ ਸ਼ਹੀਦ ਬਣਾ ਦਿੱਤਾ ਗਿਆ ਜਿਸ ਦੇ ਇੱਕ ਵੀ ਲਾਠੀ ਨਹੀਂ ਸੀ ਵੱਜੀ , ਜਦਕਿ ਨੱਬੇ ਫੀਸਦੀ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਤ੍ਰਿਸਕਾਰ ਦੀ ਭਾਵਨਾ ਨਾਲ ਦੇਖਿਆ ਜਾ ਰਿਹਾ ਹੈ । ਆਏ ਦਿਨ ਸਿੱਖਾਂ ਤੇ ਤਸ਼ੱਦਦ ਦੇ ਦੌਰ ਜਾਰੀ ਹਨ । ਜਿਸ ਦਾ ਕਰੂਪ ਚਿਹਰਾ ਜੂਨ ਉੱਨੀ ਸੌ ਚੌਰਾਸੀ ਦਾ ਖੂਨੀ ਘੱਲੂਘਾਰਾ ਅਤੇ ਨਵੰਬਰ ਵਿੱਚ ਸਿੱਖਾਂ ਦਾ ਕਤਲੇਆਮ ਸਪੱਸ਼ਟ ਰੂਪ ਵਿੱਚ ਪ੍ਰਗਟ ਹੋਇਆ ਹੈ ।

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਸ੍ਰ, ਜਤਿੰਦਰ ਸਿੰਘ ਅਠਵਾਲ  ਨੇ ਬੱਬੂ ਮਾਨ ਦਾ ਵਿਰੋਧ ਕਰਨ ਵਾਲੇ ਲਾਲਾ ਲਾਜਪਤ ਰਾਏ ਦੇ ਉਪਾਸ਼ਕਾਂ ਨੂੰ ਸੱਚ ਕਬੂਲ ਕਰ ਲੈਣ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਬੱਬੂ ਮਾਨ ਦੀ ਬਜਾਏ ਲਾਲਾ ਲਾਜਪਤ ਰਾਏ ਸਮੇਤ ਉਹਨਾਂ ਲੋਕਾਂ ਦੇ ਪੁਤਲੇ ਸਾੜਨ  , ਜਿਹਨਾਂ  ਨੇ ਲੰਬਾ ਸਮਾਂ ਲੋਕਾਂ ਨੂੰ ਗੁੰਮਰਾਹ ਕਰੀ ਰੱਖਿਆ ਅਤੇ ਕੁਰਦਤੀ ਮੌਤ ਮਰਨ ਵਾਲਾ ਵਿਆਕਤੀ ਸ਼ਹੀਦ ਬਣਾ ਦਿੱਤਾ । ਹੈਰਤ ਦੀ ਗੱਲ ਹੈ ਕਿ ਸ਼ਹੀਦ ਭਗਤ ਸਿੰਘ ਦੀ ਤਸਵੀਰ ਪੋਨ ਪਹਿਨਾ ਕੇ  ਪ੍ਰਚੱਲਤ ਕੀਤੀ ਗਈ ਤਾਂ ਕਿ ਉਸ ਨੂੰ ਹਿੰਦੂ ਦਰਸਾਇਆ ਜਾ ਸਕੇ ਅਤੇ ਹਾਰਟ ਅਟੈਕ ਨਾਲ ਮਰਨ ਵਾਲੇ ਹਿੰਦੂ ਸ਼ਹੀਦ ਅਤੇ ਬੱਕਰੀ ਦਾ ਦੁੱਧ ਪੀਣ ਵਾਲੇ ਪਖੰਡੀ ਕਰਮ ਚੰਦ ਗਾਂਧੀ ਨੂੰ ਮਹਾਤਮਾ ਅਤੇ ਰਾਸ਼ਟਰ ਪਿਤਾ ਦੇ ਖਿਤਾਬ ਦਿੱਤੇ ਗਏ । ਅਜਿਹੀਆਂ ਕੁਚਾਲਾਂ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਦਿਵਾਉਂਦੀਆਂ ਹੋਈਆਂ  ਅਜਾਦ ਸਿੱਖ ਰਾਜ ਖਾਲਿਸਤਾਨ ਵਲ ਕਦਮ ਵਧਾਉਣ ਲਈ ਵੰਗਾਰ ਰਹੀਆਂ ਹਨ ।

7 ਟਿੱਪਣੀਆਂ “ਬੱਬੂ ਮਾਨ ਨੇ ਲਾਲਾ ਲਾਜਪਤ ਰਾਏ ਦੇ ਝੂਠ ਤੋਂ ਪਰਦਾ ਚੁੱਕਿਆ: ਯੁਨਾਈਟਿਡ ਖਾਲਸਾ ਦਲ”

  1. Moe says:

    Babbu Mann didn’t invent any new theory about the death of Lala Lajpat Rai which has already been published in SACHI SAKHI book written by Sirdar Kapur Singh, ICS in late seventees. Babbu simply orchestrated the truth about lalaji’s death who died of heart-attack due to stress caused by pressure from donations collected from overseas Sikhs, which he had misappropriated.
    Kapur Singh wrote that he was eye-witness, when not even a single lathi blow hit Lalaji’s person during the anti Simon Commission Rally at Lahore.
    Lalaji passed away naturally about a moth later due to heart attack. He was falsly promoted as Shaheed, and Shere-e-Punjab by the Congress-Hindu media. The true Shere-Punjab, MAHARAJA RANJIT SINGH, who conquered, and ruled over the Punjab from Sutlej to Khaiber, and Ladakh to Sindh is forgotten by the ungrateful Hindus.

  2. Balbir Singh Sooch-Sikh Vichar Manch says:

    The Falsehood and the Independence
    ਇੱਕ ਦ੍ਰਿਸ਼ਟੀਕੋਣ:
    Death of Lala Lajpat Rai Versus John Simon Commission
    ਲਾਲਾ ਲਾਜਪਤ ਰਾਏ ਦੀ ਮੌਤ
    ਬਨਾਮ
    ਜੌਹਨ ਸਾਈਮਨ ਕਮਿਸ਼ਨ

    ਵੱਲ:

    ਸੇਵਾ ਵਿਖੇ
    ਸਰਦਾਰ ਮਨਪ੍ਰੀਤ ਸਿੰਘ ਬਾਦਲ,
    ਖ਼ਜ਼ਾਨਾ ਮੰਤਰੀ-ਪੰਜਾਬ ਸਰਕਾਰ,
    ਪੰਜਾਬ ਸਿਵਲ ਸਕੱਤ੍ਰੇਤ-ਚੰਡੀਗੜ੍ਹ

    ਵੱਲੋਂ:
    ਰਾਮਚੰਦ ਤਲਵੰਡੀ,
    ਬਹੁਜਨ ਸਮਾਜ ਮੋਰਚਾ,
    ਪਿੰਡ ਤਲਵੰਡੀ (ਨੇੜੇ ਲਾਡੂਵਾਲ),
    ਜ਼ਿਲਾ ਲੁਧਿਆਣਾ।

    By Registered Post, New Courts Post Office (141001)
    Receipt No. SP EP010244841 IN
    On 20-11-2009 at 14:22 hrs

    ਸਤਿਕਾਰਯੋਗ ਖ਼ਜ਼ਾਨਾ ਮੰਤਰੀ ਜੀਓ,

    ਮੈਂ ਆਦਰ ਸਹਿਤ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਅਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਲੈਣ ਵਿੱਚ ਲਾਲਾ ਲਾਜਪਤ ਰਾਇ ਦਾ ਨਾ ਆਜ਼ਾਦੀ ਘੁਲਾਟੀਆਂ ਦੇ ਤੌਰ `ਤੇ ਭਾਰਤ ਦੀ ਆਜ਼ਾਦੀ ਦੇ ਵਿਦਿਅਕ ਲਿਟਰੇਚਰ ਵਿੱਚ ਪ੍ਰਚਾਰਿਆ ਹੋਇਆ ਹੈ ਅਤੇ ਲਾਲਾ ਜੀ ਨੂੰ ਮਹਾਤਮਾ ਗਾਂਧੀ ਦਾ ਬਹੁਤ ਜੀ ਨਜ਼ਦੀਕੀ ਸਾਥੀ ਵੀ ਕਿਹਾ ਗਿਆ ਹੈ। ਇਸ ਲਿਟਰੇਚਰ ਵਿੱਚ ਇਹ ਵੀ ਪ੍ਰਭਾਵ ਦਿੱਤਾ ਗਿਆ ਹੈ ਕਿ ਲਾਲਾ ਜੀ ਦੀ ਮੌਤ ਆਜ਼ਾਦੀ ਘੋਲ ਵਿੱਚ ਹੋਈ ਸੀ। ਹਿੰਦੂ ਸਮਾਜ ਵੱਲੋਂ ਸਰਕਾਰ ਵੱਲੋਂ ਲਾਲਾ ਜੀ ਦੀਆਂ ਯਾਦਗਾਰਾਂ ਵੀ ਬਣਾਈਆਂ ਗਈਆਂ ਹਨ। ਇਹ ਜਾਪਦਾ ਹੈ ਕਿ ਆਪ ਜੀ ਨੇ ਵੀ ਅਜਿਹੇ ਪ੍ਰਭਾਵ ਅਧੀਨ ਹੀ ਲਾਲਾ ਜੀ ਦੀ ਯਾਦਗਾਰ ਸਥਾਪਤ ਕਰਨ ਲਈ ਤਿੰਨ ਲੱਖ ਰੁਪਏ ਦੇਣ ਦਾ ਐਲ਼ਾਨ ਕੀਤਾ ਹੈ ਜਿਸ ਬਾਰੇ ਖ਼ਬਰ ਅੰਗਰੇਜੀ ਦੇ ਅਖਬਾਰ ਹਿੰਦੁਸਤਾਨ ਟਾਈਮਜ਼ ਵਿੱਚ ਮਿਤੀ 18-11-2009 ਨੂੰ ਛਪੀ ਹੈ। ਪਰ ਉਸ ਦੀ ਮੌਤ ਆਜ਼ਾਦੀ ਦੇ ਘੋਲ ਵਿੱਚ ਨਹੀਂ ਹੋਈ, ਇਹ ਗੱਲ ਆਜ਼ਾਦੀ ਨਾਲ ਸਬੰਧਤ ਇਤਿਹਾਸ ਦੇ ਸਰਕਾਰੀ ਰਿਕਾਰਡ ਤੋਂ ਸਾਹਮਣੇ ਆਉਂਦੀ ਹੈ।

    ਗੁਲਾਮੀ ਵੇਲੇ ਪ੍ਰਮੁੱਖ ਤੌਰ `ਤੇ ਹਿੰਦੂ ਅਤੇ ਮੁਸਲਮਾਨ ਸਮਾਜਾਂ ਦਾ ਬੋਲ ਬਾਲਾ ਸੀ ਤੇ ਥੋੜ੍ਹਾ ਬਹੁਤ ਸਿੱਖ ਸਮਾਜ ਦਾ ਵੀ ਸੀ ਜਦਕਿ ਦਬੇ-ਕੁਚਲੇ ਸਮਾਜ ਦੇ ਲੋਕਾਂ ਦੀ ਕੋਈ ਪੁੱਛ-ਗਿੱਛ ਨਹੀਂ ਸੀ। ਅੱਜ ਇਸ ਸਮਾਜ ਨੂੰ ਦਲਿੱਤ ਦੇ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦੇ ਵੀ ਇੱਕ ਮਸੀਹੇ (ਡਾਕਟਰ ਭੀਮ ਰਾਓ ਅੰਬੇਦਕਰ ਬਾਵਾ ਸਾਹਿਬ) ਦਾ ਜਨਮ ਭਾਰਤ ਵਿੱਚ ਹੋ ਚੁੱਕਾ ਸੀ, ਜਿਸ ਨੇ ਵੱਡੇ ਹੋ ਕੇ ਉੱਚ ਵਿਦਿਆ ਪ੍ਰਾਪਤ ਕਰਕੇ ਦਲਿੱਤ ਸਮਾਜ ਦੀ ਆਵਾਜ਼ ਬੁਲੰਦ ਕਰਨ ਦੀ ਜੋ ਵੀ ਕੋਸ਼ਿਸ਼ ਕੀਤੀ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਸਭ ਤੋਂ ਵੱਧ ਹਿੰਦੂ ਸਮਾਜ, ਜੋ ਕਿ ਛੂਤਛਾਤ ਦਾ ਵੱਡਾ ਹਾਮੀ ਹੈ, ਨੇ ਕੀਤੀ। ਬਾਵਾ ਸਾਹਿਬ ਨੇ ਅੰਗਰੇਜ਼ ਸਰਕਾਰ ਤੋਂ ਇਸ ਦਲਿੱਤ ਸਮਾਜ ਦੀ ਪ੍ਰਸ਼ਾਸਨ ਆਦਿ ਵਿੱਚ ਸ਼ਮੂਲੀਅਤ ਕੀਤੇ ਜਾਣ ਬਾਰੇ ਮੰਗ ਕੀਤੀ ਤਾਂ ਜੋ ਆਜ਼ਾਦੀ ਮਿਲਣ `ਤੇ ਇਹ ਸਮਾਜ ਵੀ ਦੂਸਰੇ ਸਮਾਜ ਦੇ ਲੋਕਾਂ ਵਾਂਗ ਇੱਜਤ ਅਤੇ ਬਰਾਬਰਤਾ ਵਾਲਾ ਜੀਵਨ ਜੀ ਸਕੇ ਪਰ ਇਹ ਗੱਲ ਹਿੰਦੂ ਸਮਾਜ ਨੂੰ ਹਜ਼ਮ ਨਹੀਂ ਹੋਈ। ਇਸ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ, ਲਿਖਿਆ ਜਾ ਸਕਦਾ ਹੈ।

    ਪੰਜਾਬ ਦੀ ਆਰਥਿਕ ਮੰਦੀ ਹਾਲਤ ਹੋਣ ਕਰਕੇ ਤੁਹਾਡੇ ਵੱਲੋਂ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਬਹੁਤ ਰੁਝੇਵੇਂ ਹਨ ਜਿਸ ਕਰਕੇ ਮੈਂ ਇਸ ਘਟਨਾ ਦਾ ਸੰਖੇਪ ਰੂਪ ਵਿੱਚ ਹੀ ਜ਼ਿਕਰ ਕਰ ਰਿਹਾ ਹਾਂ। ਲਾਲਾ ਜੀ ਵੀ ਪੰਜਾਬ ਦੇ ਰਹਿਣ ਵਾਲੇ (ਜਿਸਨੇ ਕਦੀ ਵੀ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਹੀਂ ਕਿਹਾ) ਸਨ।

    ਘਟਨਾ ਇਹ ਹੈ ਕਿ ਅੰਗਰੇਜ਼ ਸਰਕਾਰ ਨੇ ਆਜ਼ਾਦੀ ਦੇਣ ਤੋਂ ਪਹਿਲਾਂ ਲੰਡਨ ਵਿਖੇ ਗੋਲਮੇਜ਼ ਕਾਨਫਰੰਸ ਵਿੱਚ ਵੱਖ-ਵੱਖ ਸਮਾਜਕ ਧਿਰਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਉਨ੍ਹਾਂ ਦਾ ਪ੍ਰਸ਼ਾਸਨ ਆਦਿ ਵਿੱਚ ਸ਼ਮੂਲੀਅਤ ਦਾ ਸੂਬੇ ਵਾਰ ਹਿੱਸਾ ਜਾਨਣਾ ਚਾਹਿਆ ਤਾਂ ਜੋ ਸਭ ਧਿਰਾਂ ਨੂੰ ‘ਕੰਸਟੀਚਿਊਟ ਅਸੈਂਬਲੀ” ਵਿੱਚ ਬਣਦੀ ਨੁਮਾਂਇੰਦਗੀ ਦਿੱਤੀ ਜਾ ਸਕੇ।

    ਇਸ ਮੀਟਿੰਗ ਵਿੱਚ ਬਾਵਾ ਸਾਹਿਬ ਵੀ ਸ਼ਾਮਲ ਹੋਏ ਤੇ ਉਹਨਾਂ ਨੇ ਵੀ ਦਲਿੱਤ ਸਮਾਜ ਦੀ ਨੁਮਾਂਇੰਦਗੀ ਲਈ ਪ੍ਰਤੀਨਿਧਤਾ ਦੀ ਮੰਗ ਕੀਤੀ। ਦੂਸਰੀਆਂ ਧਿਰਾਂ ਦੇ ਨੁਮਾਂਇੰਦੇ ਵੀ ਹਾਜਰ ਹੋਏ ਤੇ ਆਪੋ ਆਪਣੀ ਪ੍ਰਤੀਨਿਧਤਾ ਦੀ ਮੰਗ ਕੀਤੀ।

    ਹਿੰਦੂ ਸਮਾਜ ਵੱਲੋਂ ਇਸ ਮੀਟਿੰਗ ਵਿੱਚ ਮਦਨ ਮੋਹਨ ਮਾਲਵੀਆ ਅਤੇ ਮਹਾਤਮਾ ਗਾਂਧੀ ਵੀ ਸ਼ਾਮਲ ਹੋਏ ਸਨ ਤੇ ਇਹਨਾਂ ਨੇ ਬਾਵਾ ਸਾਹਿਬ ਦੀ ਮੰਗ ਦਾ ਜੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਇਹਨਾਂ ਨੂੰ ਨੁਮਾਂਇੰਦਗੀ ਦੀ ਲੋੜ ਨਹੀਂ ਹੈ ਤੇ ਇਹ ਹਿੰਦੂਆਂ ਦਾ ਹੀ ਹਿੱਸਾ ਹਨ। ਭਾਰਤ ਵਿੱਚ ਕੋਈ ਛੂਤਛਾਤ ਨਹੀਂ ਹੈ।

    ਪਰ ਬਾਵਾ ਸਾਹਿਬ ਨੇ ਇੱਕ ਅਰਜੀ ਦੇ ਕੇ ਮੰਗ ਕੀਤੀ ਕਿ “ਭਾਰਤ ਵਿੱਚ ਛੂਤਛਾਤ ਹੈ ਜਾਂ ਨਹੀਂ” ਜਾਨਣ ਲਈ ਇੱਕ ਕਮਿਸ਼ਨ ਨਿਯੁਕਤ ਕੀਤਾ ਜਾਵੇ। ਅੰਗਰੇਜ਼ ਸਰਕਾਰ ਨੇ ਇਹ ਮੰਗ ਮੰਨ ਕੇ ਇਸ ਮੰਤਵ ਲਈ John Simon Commission ਨਿਯੁਕਤ ਕਰ ਦਿੱਤਾ ਪਰ ਉਥੇ ਤੇ ਉਦੋਂ ਹੀ ਮਹਾਤਮਾ ਗਾਂਧੀ ਨੇ ਇਸ ਕਮਿਸ਼ਨ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਤੇ ਸਾਰੇ ਭਾਰਤ ਵਿੱਚ ਇਸ ਕਮਿਸ਼ਨ ਦਾ ਵਿਰੋਧ ਕਰਨ ਲਈ ਆਪਣੇ ਸਮਾਜ ਨੂੰ ‘ਸਾਈਮਨ ਕਮਿਸ਼ਨ ਗੋਬੈਕ’ ਦਾ ਨਾਹਰਾ ਦੇ ਕੇ ਮੁਹਿੰਮ ਸ਼ੁਰੂ ਕੀਤੀ।

    ਲਾਲਾ ਲਾਜਪਤ ਰਾਇ ਨੂੰ ਇਸ ਮੁਹਿੰਮ ਦਾ ‘ਡਿਕਟੇਟਰ’ ਥਾਪਿਆ ਗਿਆ। ਜਦੋਂ ਇਹ ਕਮਿਸ਼ਨ ਪੰਜਾਬ ਆਇਆ ਤਾਂ ਇੱਥੇ ਵੀ ਉਸ ਕਮਿਸ਼ਨ ਦੇ ਵਿਰੋਧ ਵਿੱਚ ਗੋ-ਬੈਕ ਦੇ ਨਾਹਰੇ ਲਾਉਣ ਵਾਲਿਆਂ ਦੀ ਲਾਲਾ ਜੀ ਨੇ ਅਗਵਾਈ ਕੀਤੀ ਜਿਸ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਇੱਕ ਡੰਡਾ ਲਾਲਾ ਜੀ ਦੀ ਛੱਤਰੀ ਤੇ ਵੀ ਲੱਗਾ ਤੇ ਲਾਲਾ ਜੀ ਦੇ ਸਰੀਰ ਤੇ ਕੋਈ ਡੰਡਾ ਜਾਂ ਸੱਟ ਨਹੀਂ ਲੱਗੀ ਤੇ ਨਾ ਹੀ ਉਸ ਵੇਲੇ ਲਾਲਾ ਜੀ ਦੀ ਮੌਤ ਹੋਈ। ਲਾਲਾ ਜੀ ਦਮੇ ਦੇ ਮਰੀਜ ਸਨ ਬਾਅਦ ਵਿੱਚ ਉਹਨਾਂ ਨੂੰ ਦਮੇ ਦਾ ਅਟੈਕ (ਦਮੇ ਕਾਰਨ ਦਿਲ ਦਾ ਅਟੈਕ) ਹੋਇਆ। ਲਾਲਾ ਜੀ 22 ਦਿਨ ਹਸਪਤਾਲ ਵਿੱਚ ਰਹਿ ਕੇ ਇਸ ਦਮੇ ਦੀ ਬੀਮਾਰੀ ਕਾਰਨ ਮਰ ਗਏ, ਨਾ ਕਿ ਆਜ਼ਾਦੀ ਲਈ ਘੋਲ ਕਰਦੇ। ਇਸ ਤਰ੍ਹਾਂ ਨਾਲ ਲਾਲਾ ਜੀ ਵੱਲੋਂ ਸਾਈਮਨ ਕਮਿਸ਼ਨ ਦੇ ਵਿਰੋਧ ਦਾ ਭਾਰਤ ਦੀ ਆਜ਼ਾਦੀ ਨਾਲ ਕੋਈ ਸਬੰਧ ਨਹੀਂ ਸੀ ਬਲਕਿ ਦਲਿੱਤ ਸਮਾਜ ਨੂੰ ਬਰਾਬਰਤਾ ਤੋਂ ਵਾਂਝੇ ਰੱਖਣ ਦੀ ਇੱਕ ਕੋਝੀ ਚਾਲ ਸੀ।

    ਸਾਈਮਨ ਕਮਿਸ਼ਨ ਨੇ ਜੋ ਪੜਤਾਲ ਛੂਤਛਾਤ ਹੋਣ ਸਬੰਧੀ ਕੀਤੀ ਉਸ ਵਿੱਚ ਬਾਵਾ ਸਾਹਿਬ ਦੇ ਤੱਥਾਂ ਨੂੰ ਸਹੀ ਮੰਨਿਆ (ਇਹ ਰਿਪੋਰਟ ਸਰਕਾਰ ਤੋਂ ਮੰਗਵਾ ਕੇ ਆਪਜੀ ਡੂੰਘੀ ਜਾਣਕਾਰੀ ਲਈ ਘੋਖ ਕਰ ਸਕਦੇ ਹੋ)।

    ਕਿਸੇ ਸਮਾਜ ਦੇ ਹਿੱਸੇ ਦਾ ਬਰਾਬਰਤਾ ਦਾ ਹੱਕ ਮਾਰਨ ਵਾਲੇ ਵਿਅਕਤੀ ਨੂੰ ਸ਼ਹੀਦ ਮੰਨਣਾ ਕਿਸੇ ਨੂੰ ਸੋਭਾ ਨਹੀਂ ਦਿੰਦਾ ਭਾਵੇਂ ਭਾਰਤ ਭਰ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਕੇ ਲਾਲਾ ਜੀ ਨੂੰ ਸ਼ਹੀਦ ਪ੍ਰਚਾਰਿਆ ਗਿਆ ਹੈ। ਆਪ ਜੀ ਦੀ ਜਾਣਕਾਰੀ ਵਿੱਚ ਸਹੀ ਤੱਥ, ਕਿਸੇ ਵਿਦਿਅਕ ਲਿਟਰੇਚਰ ਵਿੱਚ ਨਾ ਹੋਣ ਕਾਰਨ ਤੇ ਨਹੀ ਕਿਸੇ ਸਰਕਾਰੀ ਅਧਿਕਾਰੀ ਵੱਲੋਂ ਆਪ ਜੀ ਦੇ ਧਿਆਨ ਵਿੱਚ ਲਿਆਉਣ ਕਾਰਨ, ਨਹੀਂ ਆਏ।

    ਅਜਿਹੇ ਵਿਅਕਤੀ ਦੀ ਯਾਦਗਾਰ ਸਥਾਪਤ ਕਰਨ ਲਈ ਅਕਾਲੀ ਸਰਕਾਰ ਵੱਲੋਂ ਪਬਲਿਕ ਫੰਡ ਵਿੱਚੋਂ ਖਰਚ ਕਰਨਾ ਦਲਿੱਤ ਸਮਾਜ ਦੇ ਉਹਨਾਂ ਜਖ਼ਮਾਂ ਨੂੰ ਮੁੜ ਹਰਾ ਕਰਨਾ ਹੈ ਜੋ ਲਾਲਾ ਜੀ ਨੇ ਇਸ ਸਮਾਜ ਨੂੰ ਦਿੱਤੇ।

    ਆਪ ਜੀ ਇੱਕ ਨਿਰਪੱਖ ਤੇ ਇਮਾਨਦਾਰ ਨੌਜਵਾਨ ਸਿਆਸੀ ਆਗੂ ਹੋ ਇਸ ਲਈ ਇਸਜਾਣਕਾਰੀ ਤੋਂ ਬਾਅਦ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਦੁਖੀਆਂ ਦੇ ਜਖਮਾਂ `ਤੇ ਮਲ੍ਹਮ ਲਾਉਗੇ ਨਾ ਕਿ ਲਾਲਾ ਜੀ ਦੀ ਯਾਦ `ਤੇ ਸਰਕਾਰੀ ਖਰਚ ਕਰਕੇ ਦਲਿੱਤ ਸਮਾਜ ਦੇ ਜਖ਼ਮ ਉਚੋੜੋਗੇ।

    ਧੰਨਵਾਦ ਸਹਿਤ,
    ਹਿਤੂ

    Sd/-
    (ਰਾਮਚੰਦ ਤਲਵੰਡੀ)

    ਪੱਤਰ ਜਨਤਕ ਕਰਨ ਲਈ ਹਦਾਇਤ ਅਨੁਸਾਰ ਜਾਰੀ ਕਰਤਾ
    ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ-ਸਿੱਖ ਵਿਚਾਰ ਮੰਚ
    http://www.sikhvicharmanch.com

    ———————————————————-

    http://punjabitribuneonline.com/?p=77537
    ਲਾਲਾ ਲਾਜਪਤ ਰਾਏ ਬਾਰੇ ਟਿੱਪਣੀ ’ਤੇ ਗਾਇਕ ਬੱਬੂ ਮਾਨ ਨੇ ਮੁਆਫੀ ਮੰਗੀ
    ਪੱਤਰ ਪ੍ਰੇਰਕ
    ਮੁਹਾਲੀ, 20 ਜੂਨ

    ਫਿਲਮ ਅਦਾਕਾਰ ਤੇ ਉੱਘੇ ਗਾਇਕ ਬੱਬੂ ਮਾਨ ਨੇ ਲਾਲਾ ਲਾਜਪਤ ਰਾਏ ਦੇ ਸਬੰਧ ਵਿਚ ਇਕ ਸਟੇਜ ’ਤੇ ਕੀਤੀਆਂ ਟਿੱਪਣੀਆਂ ਨੂੰ ਵਾਪਸ ਲੈਂਦਿਆਂ ਸਮੁੱਚੇ ਦੇਸ਼ ਵਾਸੀਆਂ ਤੋਂ ਮੁਆਫੀ ਮੰਗੀ ਹੈ।

    ਅੱਜ ਇਥੇ ਆਪਣੇ ਦਸਤਖਤਾਂ ਹੇਠ ਜਾਰੀ ਤਿੰਨ ਪੰਨਿਆਂ ਦੇ ਮੁਆਫੀਨਾਮੇ ਵਿਚ ਬੱਬੂ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਗਾਏ ਗੀਤ ਸਬੰਧੀ ਜੋ ਵੀ ਵਿਵਾਦ ਪੈਦਾ ਹੋਇਆ ਅਤੇ ਦੇਸ਼ ਵਾਸੀਆਂ ਦੇ ਮਨਾਂ ਨੂੰ ਜੋ ਠੇਸ ਪਹੁੰਚੀ, ਉਸ ਦਾ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵੀ ਇਨਸਾਨ ਜਾਂ ਸੰਸਥਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਤਰਾਂ ਸੁਭਾਵਕ ਹੀ ਇਕ ਪੁਸਤਕ ਦੇ ਹਵਾਲੇ ਨਾਲ ਗਾਈਆਂ ਗਈਆਂ। ਉਨ੍ਹਾਂ ਸਮੁੱਚੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਇਨ੍ਹਾਂ ਸਤਰਾਂ ਨੂੰ ਉਹ ਕਿਸੇ ਵੀ ਐਲਬਮ ਵਿਚ ਰਿਕਾਰਡ ਨਹੀਂ ਕਰਵਾਉਣਗੇ।

    ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਸਰਦਾਰ ਕਪੂਰ ਸਿੰਘ ਦੀ ਪੁਸਤਕ ਸਾਚੀ ਸਾਖੀ ਵਿਚ ਇਹ ਸਤਰਾਂ ਦਰਜ ਹਨ। ਬੱਬੂ ਮਾਨ ਨੇ ਕਿਹਾ ਕਿ ਪਿੰਡ ਢੁੱਡੀਕੇ ਨਾਲ ਸਾਡੀਆਂ ਅੰਦਰੂਨੀ ਭਾਵਨਾਵਾਂ ਜੁੜੀਆਂ ਹੋਈਆਂ ਹਨ ਕਿਉਂਕਿ ਇਸ ਪਿੰਡ ਵਿਚ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕਮਲ ਅਤੇ ਖੇਡਾਂ ਬਾਰੇ ਲਿਖਣ ਵਾਲੇ ਪ੍ਰਿੰਸੀਪਲ ਸਰਵਣ ਸਿੰਘ ਦਾ ਨਾਂ ਵੀ ਜੁੜਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਸਹਿਜ ਸੁਭਾਵਿਕ ਹੀ ਹੋਇਆ ਹੈ
    http://www.sikhvicharmanch.com/Punjabi/Personalities-Lala%20Lajpat%20Rai%20di%20maut.htm

  3. Sukhbinder Singh Johal says:

    Babbu Maan acts like this:

    1. He says something controversial,

    2. As a result, his controversial CDs sell like hot cakes, he enjoys the fame, publicity and extra profit, and finally…

    3. He apologises to the insulted parties.

    It happens after his song about moden Babas.

    It happened again after his comments about Lala Lajpat Rai.

    He does this again and again and again to get himself into the headlines so that his music gets more attention, publicity and customers.

    Mr. Maan, I think your game is over. You can’t use the same trick every time for selling your music!!

  4. Now that your website has revealed all the facts about the natural causes of death of Lala Lajpat Rai, the very person who initiated all this controversy – Babbu Maan – has apologised for speaking the truth.

    The problem with Babbu is this that he never had the guts and courage to stick to his opinions, even when those opinions are correct. By toddling one step forward and two steps backwards, he keeps making fool of himself and his opinions.

    Let us see what other controversial opinions he comes out next. After reaping the publicity, profits and criticism, he will be apologising for that as well – as he always does as a routine!!

  5. vicky says:

    i am big fan babbu mann.i like a babbu mann songs.babbu mann is good comments from lala lajpat rai.

  6. navjot singh says:

    Lala lajpat rai ik bekar bandha c. Us ne gadar party de Rs70,000/- Apni ash layi varte .

  7. tejinder singh says:

    im a son of a sardar!

    land of five rivers gives birth to these live ninjas
    they didn’t want us to survive but we ride ninja
    i represent the punjabi pride for life ninja
    for the khalsa we fight and die ninja, my ninja!

    strap kirpans to the side we catch flight
    praying to waheguru before the sunrise
    sacrifices made by these singhs won’t be forgotten
    i wouldn’t be here if it wasnt for them

    pay homage to the gurus and the khalsa
    my forefathers were martyrs and maharajas
    real shaheeds that died for you and me
    the plight of the sikhs is alive not deceased
    its inside of me

ਟਿੱਪਣੀ ਕਰੋ

*

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts