(ਹੇਠਾਂ ਰਜਿੰਦਰ ਸਿੰਘ ਰਾਹੀ ਦੇ ਲਾਲਾ ਲਾਜਪਤ ਰਾਏ ਦੀ ਭੂਮਿਕਾ ਅਤੇ ਮੌਤ ਬਾਰੇ ਛਿੜਟ ਵਿਵਾਦ ਸੰਬੰਧੀ ਡੂੰਘੀ ਖੋਜ ਤੋਂ ਬਾਅਦ ਤਿਆਰੇ ਕੀਤੇ ਗਏ ਖਾਸ ਲੇਖ ਦਾ ਕੁਝ ਹਿੱਸਾ ਛਾਪਿਆ ਜਾ ਰਿਹਾ ਹੈ। ਇਸ ਪੂਰਾ ਲੇਖ ‘ਅੰਮ੍ਰਿਤਸਰ ਟਾਈਮਜ਼’ ਨੇ 22 ਜੁਲਾਈ, 2010 ਤੋਂ 27 ਜੁਲਾਈ 2010 ਵਾਲੇ ਅੰਕ ਵਿੱਚ ਛਾਪਿਆ ਹੈ। ਤੁਸੀਂ ਹੇਠਾਂ ਦਿੱਤੇ ਬਿਜਲ-ਪਤੇ ਤੋਂ ਇਹ ‘ਅੰਮ੍ਰਿਤਸਰ ਟਾਈਮਜ਼’ ਦਾ ਇਹ ਪੂਰਾ ਲੇਖ ਹਾਸਿਲ ਕਰ ਸਕਦੇ ਹੋ: ਸੰਪਾਦਕ)
ਲਾਲ ਲਾਜਪਤ ਰਾਏ ਦੇ ਬਾਰੇ ਵਿਚ ਬੱਬੂ ਮਾਨ ਵੱਲੋਂ ਗਾਏ ਇਕ ਗੀਤ ਨੂੰ਼ ਲੈ ਕੇ ਤਿੱਖਾ ਵਾਦ-ਵਿਵਾਦ ਪੈਦਾ ਹੋ ਗਿਆ ਹੈ। ਇਸ ਵਿਵਾਦ ਵਿਚ ਜਿਹੜਾ ਮੁੱਖ ਸੁਆਲ ਉਭਰ ਕੇ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਲਾਲਾ ਜੀ ਦੀ ਮੌਤ ਦੀ ਅਸਲੀ ਵਜ੍ਹਾ ਕੀ ਬਣੀ ਸੀ? ਭਾਵ ਕੀ ਇਹ ਮੌਤ ਲਾਲਾ ਜੀ ਨੂੰ ਵੱਜੀਆਂ ਕਹੀਆਂ ਜਾਂਦੀਆਂ ਲਾਠੀਆਂ ਦੀ ਵਜ੍ਹਾ ਕਰਕੇ ਹੋਈ ਸੀ ਜਾਂ ਕਈ ਦਿਨਾਂ ਬਾਅਦ ਜਾ ਕੇ ਲਾਲਾ ਜੀ ਨੂੰ ਪਏ ਦਿਲ ਦੇ ਦੌਰੇ ਕਰਕੇ ਹੋਈ ਸੀ? ਇਸ ਮਾਮਲੇ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਵਿਵਾਦ ਲਈ ਨਿਰੋਲ ਬੱਬੂ ਮਾਨ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ।
ਜੇਕਰ ਇਸ ਵਿਵਾਦ ਦਾ ਇਤਿਹਾਸ ਵਿਚ ਕੋਈ ਨਿੱਗਰ ਅਧਾਰ ਮੌਜੂਦ ਨਾ ਹੁੰਦਾ, ਅਤੇ ਨਾਲ ਹੀ ਜੇਕਰ ਇਸ ਦੀ ਵਰਤਮਾਨ ਰਾਜਸੀ ਯਥਾਰਥ ਨਾਲ ਤੰਦ ਨਾ ਜੁੜੀ ਹੁੰਦੀ, ਤਾਂ ਮਹਿਜ਼ ਇਕ ਗੀਤ ਨੇ ਏਡਾ ਤੂਫ਼ਾਨ ਖੜ੍ਹਾ ਨਹੀਂ ਸੀ ਕਰ ਦੇਣਾ। ਮੇਰੀ ਜਾਚੇ ਸਾਡੇ ਦਾਨਸ਼ਵਰ ਵਰਗ ਦੀ ਇਤਿਹਾਸਕ ਤੱਥਾਂ ਬਾਰੇ ਅਗਿਆਨਤਾ ਇਸ ਵਿਵਾਦ ਦਾ ਇਕ ਵੱਡਾ ਕਾਰਨ ਹੋ ਨਿਬੜੀ ਹੈ। ਉਨ੍ਹਾਂ ਦਾ ਪ੍ਰਤੀਕਰਮ ਇਤਿਹਾਸਕ ਤੱਥਾਂ ਉਤੇ ਅਧਾਰਤ ਨਹੀਂ, ਬਲਕਿ ਨਿਰੋਲ ਮਨੋ-ਭਾਵਾਂ ਉਤੇ ਅਧਾਰਤ ਹੈ। ਪ੍ਰਸਿੱਧ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦਾ ਪੰਜਾਬੀ ਟ੍ਰਿਬਿਊਨ ਵਿਚ ਛਪਿਆ ਲੇਖ ਇਸ ਦੀ ਸਟੀਕ ਉਦਾਹਰਣ ਹੈ। ਇਤਿਹਾਸ ਦੇ ਅਜਿਹੇ ਪੇਚੀਦਾ ਮਸਲੇ ਕਦੇ ਵੀ ਨਿਰੋਲ ਮਨੋ-ਭਾਵਾਂ ਨਾਲ ਹੱਲ ਨਹੀਂ ਹੋਇਆ ਕਰਦੇ। ਖਾਸ ਕਰਕੇ ਉਦੋਂ ਜਦੋਂ ਮਨੋ-ਭਾਵਾਂ ਵੀ ਪੂਰੀਆਂ ਸ਼ੁੱਧ ਨਾ ਹੋਣ, ਸਗੋਂ ਉਨ੍ਹਾਂ ਵਿਚ ਗਰਜ਼ਾਂ ਦੀ ਜੂਠ ਰਲੀ ਹੋਵੇ। ਇਹ ਗੱਲ ਜਸਵੰਤ ਸਿੰਘ ਕੰਵਲ ਦੇ ਹਥਲੀ ਲਿਖਤ ਵਿਚ ਦਿਤੇ ਗਏ ਇਕ ਹਵਾਲੇ ਤੋਂ ਸਵੈ ਪ੍ਰਤੱਖ ਹੋ ਜਾਂਦੀ ਹੈ।
ਇਸ ਵਿਵਾਦ ਦੇ ਪ੍ਰਸੰਗ ਵਿਚ ਸਮਝਣ ਵਾਲੀ ਸਭ ਨਾਲੋਂ ਅਹਿਮ ਗੱਲ ਇਹ ਹੈ ਕਿ ਜਿੰਨਾ ਚਿਰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਅੰਦਰ ਲਾਲ ਲਾਜਪਤ ਰਾਏ ਦੇ ਰਾਜਸੀ ਰੋਲ ਦਾ ਸਹੀ ਮੁਲਾਂਕਣ ਨਹੀਂ ਕੀਤਾ ਜਾਂਦਾ, ਉਨਾ ਚਿਰ ਉਸਦੀ ਮੌਤ ਦੇ ਕਾਰਨਾਂ ਬਾਰੇ ਵਿਵਾਦ ਦੀ ਸਹੀ ਸਮਝ ਨਹੀਂ ਪੈ ਸਕਦੀ। ਲਾਲੇ ਬਾਰੇ ਹੁਣ ਤਕ ਸਰਕਾਰੀ ਪੱਧਰ ‘ਤੇ ਜੋ ਪ੍ਰਚਾਰਿਆ ਗਿਆ ਹੈ (ਪਾਠ ਪੁਸਤਕਾਂ ਤੋਂ ਲੈ ਕੇ ਇਤਿਹਾਸ ਦੀਆਂ ਕਿਤਾਬਾਂ ਤਕ), ਉਹ ਇਹ ਹੈ ਕਿ ਉਹ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮੋਢੀ ਆਗੂਆਂ ਵਿਚੋਂ ਇਕ, ਅਡੋਲ ਦੇਸ਼ਭਗਤ, ਸੁ਼ੱਧ ਰਾਸ਼ਟਰਵਾਦੀ ਤੇ ਨਿਧੜਕ ਸੰਗਰਾਮੀਆ ਸੀ। ਪਰ ਇਸ ਸਰਕਾਰੀ ਦਾਅਵੇ ਨੂੰ ਅੱਖਾਂ ਮੀਚ ਕੇ ਪਰਵਾਨ ਕਰ ਲੈਣ ਦੀ ਬਜਾਇ, ਇਸ ਨੂੰ ਇਤਿਹਾਸਕ ਸੱਚ ਦੀ ਰੋਸ਼ਨੀ ਵਿਚ ਪਰਖਣਾ ਜਰੂਰੀ ਹੈ। ਸੋ ਆਓ ਇਤਿਹਾਸਕ ਤੱਥਾਂ ਉਤੇ ਇਕ ਉਡਦੀ ਨਜ਼ਰ ਮਾਰੀਏ।
……
ਸਾਕਾ ਨਨਕਾਣਾ ਸਾਹਿਬ ਦੌਰਾਨ ਲਾਲਾ ਲਾਜਪਤ ਰਾਏ ਦਾ ਸਿੱਖ-ਦੁਸ਼ਮਣ ਰੋਲ
ਜਦੋਂ ਸਿੱਖ ਪੰਥ ਅੰਦਰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਮਹੰਤ ਨਰੈਣ ਦਾਸ ਦਾ ਕਬਜਾ ਤੋੜ ਕੇ ਉਸ ਪੰਥਕ ਪ੍ਰਬੰਧ ਹੇਠ ਲਿਆਉਣ ਦੀ ਗੱਲ ਚੱਲੀ ਤਾਂ ਜਿਹੜੇ ਜਿਹੜੇ ਵਿਅਕਤੀ ਮਹੰਤ ਦੀ ਮਦਦ ਅਤੇ ਪੰਥ ਦੇ ਵਿਰੋਧ ਵਿਚ ਆ ਨਿਤਰੇ, ਉਨ੍ਹਾਂ ਵਿਚੋਂ ਇਕ ਲਾਲਾ ਲਾਜਪਤ ਰਾਏ ਵੀ ਸੀ। ਸ. ਗੁਰਬਖਸ਼ ਸਿੰਘ ਸਮਸ਼ੇਰ ਝੁਬਾਲੀਏ ਨੇ ਸਾਕਾ ਨਨਕਾਣਾ ਸਾਹਿਬ ਬਾਰੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੀ ਇਕ ਖੋਜ ਭਰਪੂਰ ਰਿਪੋਰਟ, ਜੋ 1938 ਵਿਚ ਕਿਤਾਬ ਦੇ ਰੂਪ ਵਿਚ ਛਪੀ ਸੀ ਅਤੇ ਜਿਸ ਪਿੱਛੇ ਜਿਹੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੈ, ਵਿਚ ਇਹ ਖੁਲਾਸਾ ਕੀਤਾ ਸੀ:
(ਮਹੰਤ ਨਰੈਣ ਦਾਸ ਵੱਲੋਂ) ਲਾਲਾ ਲਾਜਪਤ ਰਾਏ ਦੇ ਬੰਦੇ ਮਾਤਰਮ ਅਖਬਾਰ 50000 ਰੁਪਿਆ ਦਿੱਤਾ ਗਿਆ ਸੀ। ਜਿਸ ਦੇ ਕਾਰਨ ਉਸ ਨੇ ਗਲਤ ਫਹਿਮੀ ਪੈਦਾ ਕਰਨ ਵਾਲੇ ਨੋਟ ਲਿਖੇ। ਦੂਜਾ ਲਾਲਾ ਜੀ ਨਾਲ ਇਹ ਫੈਸਲਾ ਹੋਇਆ ਸੀ ਕਿ (ਜਨਮ ਅਸਥਾਨ ਦੇ ਪ੍ਰਬੰਧ ਲਈ) ਇਕ ਟਰੱਸਟ ਬਣਾਇਆ ਜਾਵੇਗਾ ਜਿਸ ਦੇ ਪ੍ਰਧਾਨ ਲਾਲਾ ਜੀ ਹੋਣਗੇ। ਮਹੰਤ ਗੁਾਰਾ ਦੇ ਕੇ ਬਾਕੀ ਰੁਪਿਆ ਨੈਨਲ ਯੂਨੀਵਰਸਿਟੀ ਤੇ ਪੁਲੀਟੀਕਲ ਕੰਮਾਂ ‘ਤੇ ਖਰਚ ਕੀਤਾ ਜਾਵੇਗਾ। (ਸਫਾ 129)
ਪੂਰਾ ਲੇਖ ਹਾਸਿਲ ਕਰੋ:
(1) ਧੋਾਨਲੋੳਦ ਫਧਢ
(2) ਧੋਾਨਲੋੳਦ ਧਝੂੜ
(ਹੇਠਾਂ ਰਜਿੰਦਰ ਸਿੰਘ ਰਾਹੀ ਦੇ ਲਾਲਾ ਲਾਜਪਤ ਰਾਏ ਦੀ ਭੂਮਿਕਾ ਅਤੇ ਮੌਤ ਬਾਰੇ ਛਿੜਟ ਵਿਵਾਦ ਸੰਬੰਧੀ ਡੂੰਘੀ ਖੋਜ ਤੋਂ ਬਾਅਦ ਤਿਆਰੇ ਕੀਤੇ ਗਏ ਖਾਸ ਲੇਖ ਦਾ ਕੁਝ ਹਿੱਸਾ ਛਾਪਿਆ ਜਾ ਰਿਹਾ ਹੈ। ਇਸ ਪੂਰਾ ਲੇਖ ‘ਅੰਮ੍ਰਿਤਸਰ ਟਾਈਮਜ਼’ ਨੇ 22 ਜੁਲਾਈ, 2010 ਤੋਂ 27 ਜੁਲਾਈ 2010 ਵਾਲੇ ਅੰਕ ਵਿੱਚ ਛਾਪਿਆ ਹੈ। ਤੁਸੀਂ ਹੇਠਾਂ ਦਿੱਤੇ ਬਿਜਲ-ਪਤੇ ਤੋਂ ਇਹ ‘ਅੰਮ੍ਰਿਤਸਰ ਟਾਈਮਜ਼’ ਦਾ ਇਹ ਪੂਰਾ ਲੇਖ ਹਾਸਿਲ ਕਰ ਸਕਦੇ ਹੋ: ਸੰਪਾਦਕ)
ਲਾਲ ਲਾਜਪਤ ਰਾਏ ਦੇ ਬਾਰੇ ਵਿਚ ਬੱਬੂ ਮਾਨ ਵੱਲੋਂ ਗਾਏ ਇਕ ਗੀਤ ਨੂੰ ਲੈ ਕੇ ਤਿੱਖਾ ਵਾਦ-ਵਿਵਾਦ ਪੈਦਾ ਹੋ ਗਿਆ ਹੈ। ਇਸ ਵਿਵਾਦ ਵਿਚ ਜਿਹੜਾ ਮੁੱਖ ਸੁਆਲ ਉਭਰ ਕੇ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਲਾਲਾ ਜੀ ਦੀ ਮੌਤ ਦੀ ਅਸਲੀ ਵਜ੍ਹਾ ਕੀ ਬਣੀ ਸੀ? ਭਾਵ ਕੀ ਇਹ ਮੌਤ ਲਾਲਾ ਜੀ ਨੂੰ ਵੱਜੀਆਂ ਕਹੀਆਂ ਜਾਂਦੀਆਂ ਲਾਠੀਆਂ ਦੀ ਵਜ੍ਹਾ ਕਰਕੇ ਹੋਈ ਸੀ ਜਾਂ ਕਈ ਦਿਨਾਂ ਬਾਅਦ ਜਾ ਕੇ ਲਾਲਾ ਜੀ ਨੂੰ ਪਏ ਦਿਲ ਦੇ ਦੌਰੇ ਕਰਕੇ ਹੋਈ ਸੀ? ਇਸ ਮਾਮਲੇ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਵਿਵਾਦ ਲਈ ਨਿਰੋਲ ਬੱਬੂ ਮਾਨ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ।
ਜੇਕਰ ਇਸ ਵਿਵਾਦ ਦਾ ਇਤਿਹਾਸ ਵਿਚ ਕੋਈ ਨਿੱਗਰ ਅਧਾਰ ਮੌਜੂਦ ਨਾ ਹੁੰਦਾ, ਅਤੇ ਨਾਲ ਹੀ ਜੇਕਰ ਇਸ ਦੀ ਵਰਤਮਾਨ ਰਾਜਸੀ ਯਥਾਰਥ ਨਾਲ ਤੰਦ ਨਾ ਜੁੜੀ ਹੁੰਦੀ, ਤਾਂ ਮਹਿਜ਼ ਇਕ ਗੀਤ ਨੇ ਏਡਾ ਤੂਫ਼ਾਨ ਖੜ੍ਹਾ ਨਹੀਂ ਸੀ ਕਰ ਦੇਣਾ। ਮੇਰੀ ਜਾਚੇ ਸਾਡੇ ਦਾਨਸ਼ਵਰ ਵਰਗ ਦੀ ਇਤਿਹਾਸਕ ਤੱਥਾਂ ਬਾਰੇ ਅਗਿਆਨਤਾ ਇਸ ਵਿਵਾਦ ਦਾ ਇਕ ਵੱਡਾ ਕਾਰਨ ਹੋ ਨਿਬੜੀ ਹੈ। ਉਨ੍ਹਾਂ ਦਾ ਪ੍ਰਤੀਕਰਮ ਇਤਿਹਾਸਕ ਤੱਥਾਂ ਉਤੇ ਅਧਾਰਤ ਨਹੀਂ, ਬਲਕਿ ਨਿਰੋਲ ਮਨੋ-ਭਾਵਾਂ ਉਤੇ ਅਧਾਰਤ ਹੈ। ਪ੍ਰਸਿੱਧ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦਾ ਪੰਜਾਬੀ ਟ੍ਰਿਬਿਊਨ ਵਿਚ ਛਪਿਆ ਲੇਖ ਇਸ ਦੀ ਸਟੀਕ ਉਦਾਹਰਣ ਹੈ। ਇਤਿਹਾਸ ਦੇ ਅਜਿਹੇ ਪੇਚੀਦਾ ਮਸਲੇ ਕਦੇ ਵੀ ਨਿਰੋਲ ਮਨੋ-ਭਾਵਾਂ ਨਾਲ ਹੱਲ ਨਹੀਂ ਹੋਇਆ ਕਰਦੇ। ਖਾਸ ਕਰਕੇ ਉਦੋਂ ਜਦੋਂ ਮਨੋ-ਭਾਵਾਂ ਵੀ ਪੂਰੀਆਂ ਸ਼ੁੱਧ ਨਾ ਹੋਣ, ਸਗੋਂ ਉਨ੍ਹਾਂ ਵਿਚ ਗਰਜ਼ਾਂ ਦੀ ਜੂਠ ਰਲੀ ਹੋਵੇ। ਇਹ ਗੱਲ ਜਸਵੰਤ ਸਿੰਘ ਕੰਵਲ ਦੇ ਹਥਲੀ ਲਿਖਤ ਵਿਚ ਦਿਤੇ ਗਏ ਇਕ ਹਵਾਲੇ ਤੋਂ ਸਵੈ ਪ੍ਰਤੱਖ ਹੋ ਜਾਂਦੀ ਹੈ।
ਇਸ ਵਿਵਾਦ ਦੇ ਪ੍ਰਸੰਗ ਵਿਚ ਸਮਝਣ ਵਾਲੀ ਸਭ ਨਾਲੋਂ ਅਹਿਮ ਗੱਲ ਇਹ ਹੈ ਕਿ ਜਿੰਨਾ ਚਿਰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਅੰਦਰ ਲਾਲ ਲਾਜਪਤ ਰਾਏ ਦੇ ਰਾਜਸੀ ਰੋਲ ਦਾ ਸਹੀ ਮੁਲਾਂਕਣ ਨਹੀਂ ਕੀਤਾ ਜਾਂਦਾ, ਉਨਾ ਚਿਰ ਉਸਦੀ ਮੌਤ ਦੇ ਕਾਰਨਾਂ ਬਾਰੇ ਵਿਵਾਦ ਦੀ ਸਹੀ ਸਮਝ ਨਹੀਂ ਪੈ ਸਕਦੀ। ਲਾਲੇ ਬਾਰੇ ਹੁਣ ਤਕ ਸਰਕਾਰੀ ਪੱਧਰ ‘ਤੇ ਜੋ ਪ੍ਰਚਾਰਿਆ ਗਿਆ ਹੈ (ਪਾਠ ਪੁਸਤਕਾਂ ਤੋਂ ਲੈ ਕੇ ਇਤਿਹਾਸ ਦੀਆਂ ਕਿਤਾਬਾਂ ਤਕ), ਉਹ ਇਹ ਹੈ ਕਿ ਉਹ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮੋਢੀ ਆਗੂਆਂ ਵਿਚੋਂ ਇਕ, ਅਡੋਲ ਦੇਸ਼ਭਗਤ, ਸੁ਼ੱਧ ਰਾਸ਼ਟਰਵਾਦੀ ਤੇ ਨਿਧੜਕ ਸੰਗਰਾਮੀਆ ਸੀ। ਪਰ ਇਸ ਸਰਕਾਰੀ ਦਾਅਵੇ ਨੂੰ ਅੱਖਾਂ ਮੀਚ ਕੇ ਪਰਵਾਨ ਕਰ ਲੈਣ ਦੀ ਬਜਾਇ, ਇਸ ਨੂੰ ਇਤਿਹਾਸਕ ਸੱਚ ਦੀ ਰੋਸ਼ਨੀ ਵਿਚ ਪਰਖਣਾ ਜਰੂਰੀ ਹੈ। ਸੋ ਆਓ ਇਤਿਹਾਸਕ ਤੱਥਾਂ ਉਤੇ ਇਕ ਉਡਦੀ ਨਜ਼ਰ ਮਾਰੀਏ।
……
ਸਾਕਾ ਨਨਕਾਣਾ ਸਾਹਿਬ ਦੌਰਾਨ ਲਾਲਾ ਲਾਜਪਤ ਰਾਏ ਦਾ ਸਿੱਖ-ਦੁਸ਼ਮਣ ਰੋਲ
ਜਦੋਂ ਸਿੱਖ ਪੰਥ ਅੰਦਰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਮਹੰਤ ਨਰੈਣ ਦਾਸ ਦਾ ਕਬਜਾ ਤੋੜ ਕੇ ਉਸ ਪੰਥਕ ਪ੍ਰਬੰਧ ਹੇਠ ਲਿਆਉਣ ਦੀ ਗੱਲ ਚੱਲੀ ਤਾਂ ਜਿਹੜੇ ਜਿਹੜੇ ਵਿਅਕਤੀ ਮਹੰਤ ਦੀ ਮਦਦ ਅਤੇ ਪੰਥ ਦੇ ਵਿਰੋਧ ਵਿਚ ਆ ਨਿਤਰੇ, ਉਨ੍ਹਾਂ ਵਿਚੋਂ ਇਕ ਲਾਲਾ ਲਾਜਪਤ ਰਾਏ ਵੀ ਸੀ। ਸ. ਗੁਰਬਖਸ਼ ਸਿੰਘ ਸਮਸ਼ੇਰ ਝੁਬਾਲੀਏ ਨੇ ਸਾਕਾ ਨਨਕਾਣਾ ਸਾਹਿਬ ਬਾਰੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੀ ਇਕ ਖੋਜ ਭਰਪੂਰ ਰਿਪੋਰਟ, ਜੋ 1938 ਵਿਚ ਕਿਤਾਬ ਦੇ ਰੂਪ ਵਿਚ ਛਪੀ ਸੀ ਅਤੇ ਜਿਸ ਪਿੱਛੇ ਜਿਹੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੈ, ਵਿਚ ਇਹ ਖੁਲਾਸਾ ਕੀਤਾ ਸੀ:
(ਮਹੰਤ ਨਰੈਣ ਦਾਸ ਵੱਲੋਂ) ਲਾਲਾ ਲਾਜਪਤ ਰਾਏ ਦੇ ਬੰਦੇ ਮਾਤਰਮ ਅਖਬਾਰ 50000 ਰੁਪਿਆ ਦਿੱਤਾ ਗਿਆ ਸੀ। ਜਿਸ ਦੇ ਕਾਰਨ ਉਸ ਨੇ ਗਲਤ ਫਹਿਮੀ ਪੈਦਾ ਕਰਨ ਵਾਲੇ ਨੋਟ ਲਿਖੇ। ਦੂਜਾ ਲਾਲਾ ਜੀ ਨਾਲ ਇਹ ਫੈਸਲਾ ਹੋਇਆ ਸੀ ਕਿ (ਜਨਮ ਅਸਥਾਨ ਦੇ ਪ੍ਰਬੰਧ ਲਈ) ਇਕ ਟਰੱਸਟ ਬਣਾਇਆ ਜਾਵੇਗਾ ਜਿਸ ਦੇ ਪ੍ਰਧਾਨ ਲਾਲਾ ਜੀ ਹੋਣਗੇ। ਮਹੰਤ ਗੁਰਦੁਆਰਾ ਦੇ ਕੇ ਬਾਕੀ ਰੁਪਿਆ ਨੈਨਲ ਯੂਨੀਵਰਸਿਟੀ ਤੇ ਪੁਲੀਟੀਕਲ ਕੰਮਾਂ ‘ਤੇ ਖਰਚ ਕੀਤਾ ਜਾਵੇਗਾ। (ਸਫਾ 129)
ਪੂਰਾ ਲੇਖ ਹਾਸਿਲ ਕਰੋ:
(1) Download .PDF
ਲਾਲਾ ਲਾਜਪਤ ਰਾਏ ਦੀ ਮੌਤ ਬਨਾਮ ਜੌਹਨ ਸਾਈਮਨ ਕਮਿਸ਼ਨ
http://www.sikhvicharmanch.com/Punjabi/Personalities-Lala%20Lajpat%20Rai%20di%20maut.htm
Death of Lala Lajpat Rai Versus John Simon Commission
ਲਾਲਾ ਲਾਜਪਤ ਰਾਏ ਦੀ ਮੌਤ
ਬਨਾਮ
ਜੌਹਨ ਸਾਈਮਨ ਕਮਿਸ਼ਨ
Death of Lala Lajpat Rai Versus John Simon Commission
ਲਾਲਾ ਲਾਜਪਤ ਰਾਏ ਦੀ ਮੌਤ
ਬਨਾਮ
ਜੌਹਨ ਸਾਈਮਨ ਕਮਿਸ਼ਨ
ਵੱਲ:
ਸੇਵਾ ਵਿਖੇ,
ਸਰਦਾਰ ਮਨਪ੍ਰੀਤ ਸਿੰਘ ਬਾਦਲ,
ਖ਼ਜ਼ਾਨਾ ਮੰਤਰੀ-ਪੰਜਾਬ ਸਰਕਾਰ,
ਪੰਜਾਬ ਸਿਵਲ ਸਕੱਤ੍ਰੇਤ-ਚੰਡੀਗੜ੍ਹ
ਵੱਲੋਂ:
ਰਾਮਚੰਦ ਤਲਵੰਡੀ,
ਬਹੁਜਨ ਸਮਾਜ ਮੋਰਚਾ,
ਪਿੰਡ ਤਲਵੰਡੀ (ਨੇੜੇ ਲਾਡੂਵਾਲ),
ਜ਼ਿਲਾ ਲੁਧਿਆਣਾ।
By Registered Post, New Courts Post Office (141001)
Receipt No. SP EP010244841 IN
On 20-11-2009 at 14:22 hrs
ਸਤਿਕਾਰਯੋਗ ਖ਼ਜ਼ਾਨਾ ਮੰਤਰੀ ਜੀਓ,
ਮੈਂ ਆਦਰ ਸਹਿਤ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਅਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਲੈਣ ਵਿੱਚ ਲਾਲਾ ਲਾਜਪਤ ਰਾਇ ਦਾ ਨਾ ਆਜ਼ਾਦੀ ਘੁਲਾਟੀਆਂ ਦੇ ਤੌਰ `ਤੇ ਭਾਰਤ ਦੀ ਆਜ਼ਾਦੀ ਦੇ ਵਿਦਿਅਕ ਲਿਟਰੇਚਰ ਵਿੱਚ ਪ੍ਰਚਾਰਿਆ ਹੋਇਆ ਹੈ ਅਤੇ ਲਾਲਾ ਜੀ ਨੂੰ ਮਹਾਤਮਾ ਗਾਂਧੀ ਦਾ ਬਹੁਤ ਜੀ ਨਜ਼ਦੀਕੀ ਸਾਥੀ ਵੀ ਕਿਹਾ ਗਿਆ ਹੈ। ਇਸ ਲਿਟਰੇਚਰ ਵਿੱਚ ਇਹ ਵੀ ਪ੍ਰਭਾਵ ਦਿੱਤਾ ਗਿਆ ਹੈ ਕਿ ਲਾਲਾ ਜੀ ਦੀ ਮੌਤ ਆਜ਼ਾਦੀ ਘੋਲ ਵਿੱਚ ਹੋਈ ਸੀ। ਹਿੰਦੂ ਸਮਾਜ ਵੱਲੋਂ ਸਰਕਾਰ ਵੱਲੋਂ ਲਾਲਾ ਜੀ ਦੀਆਂ ਯਾਦਗਾਰਾਂ ਵੀ ਬਣਾਈਆਂ ਗਈਆਂ ਹਨ। ਇਹ ਜਾਪਦਾ ਹੈ ਕਿ ਆਪ ਜੀ ਨੇ ਵੀ ਅਜਿਹੇ ਪ੍ਰਭਾਵ ਅਧੀਨ ਹੀ ਲਾਲਾ ਜੀ ਦੀ ਯਾਦਗਾਰ ਸਥਾਪਤ ਕਰਨ ਲਈ ਤਿੰਨ ਲੱਖ ਰੁਪਏ ਦੇਣ ਦਾ ਐਲ਼ਾਨ ਕੀਤਾ ਹੈ ਜਿਸ ਬਾਰੇ ਖ਼ਬਰ ਅੰਗਰੇਜੀ ਦੇ ਅਖਬਾਰ ਹਿੰਦੁਸਤਾਨ ਟਾਈਮਜ਼ ਵਿੱਚ ਮਿਤੀ 18-11-2009 ਨੂੰ ਛਪੀ ਹੈ। ਪਰ ਉਸ ਦੀ ਮੌਤ ਆਜ਼ਾਦੀ ਦੇ ਘੋਲ ਵਿੱਚ ਨਹੀਂ ਹੋਈ, ਇਹ ਗੱਲ ਆਜ਼ਾਦੀ ਨਾਲ ਸਬੰਧਤ ਇਤਿਹਾਸ ਦੇ ਸਰਕਾਰੀ ਰਿਕਾਰਡ ਤੋਂ ਸਾਹਮਣੇ ਆਉਂਦੀ ਹੈ।
ਗੁਲਾਮੀ ਵੇਲੇ ਪ੍ਰਮੁੱਖ ਤੌਰ `ਤੇ ਹਿੰਦੂ ਅਤੇ ਮੁਸਲਮਾਨ ਸਮਾਜਾਂ ਦਾ ਬੋਲ ਬਾਲਾ ਸੀ ਤੇ ਥੋੜ੍ਹਾ ਬਹੁਤ ਸਿੱਖ ਸਮਾਜ ਦਾ ਵੀ ਸੀ ਜਦਕਿ ਦਬੇ-ਕੁਚਲੇ ਸਮਾਜ ਦੇ ਲੋਕਾਂ ਦੀ ਕੋਈ ਪੁੱਛ-ਗਿੱਛ ਨਹੀਂ ਸੀ। ਅੱਜ ਇਸ ਸਮਾਜ ਨੂੰ ਦਲਿੱਤ ਦੇ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦੇ ਵੀ ਇੱਕ ਮਸੀਹੇ (ਡਾਕਟਰ ਭੀਮ ਰਾਓ ਅੰਬੇਦਕਰ ਬਾਵਾ ਸਾਹਿਬ) ਦਾ ਜਨਮ ਭਾਰਤ ਵਿੱਚ ਹੋ ਚੁੱਕਾ ਸੀ, ਜਿਸ ਨੇ ਵੱਡੇ ਹੋ ਕੇ ਉੱਚ ਵਿਦਿਆ ਪ੍ਰਾਪਤ ਕਰਕੇ ਦਲਿੱਤ ਸਮਾਜ ਦੀ ਆਵਾਜ਼ ਬੁਲੰਦ ਕਰਨ ਦੀ ਜੋ ਵੀ ਕੋਸ਼ਿਸ਼ ਕੀਤੀ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਸਭ ਤੋਂ ਵੱਧ ਹਿੰਦੂ ਸਮਾਜ, ਜੋ ਕਿ ਛੂਤਛਾਤ ਦਾ ਵੱਡਾ ਹਾਮੀ ਹੈ, ਨੇ ਕੀਤੀ।
ਬਾਵਾ ਸਾਹਿਬ ਨੇ ਅੰਗਰੇਜ਼ ਸਰਕਾਰ ਤੋਂ ਇਸ ਦਲਿੱਤ ਸਮਾਜ ਦੀ ਪ੍ਰਸ਼ਾਸਨ ਆਦਿ ਵਿੱਚ ਸ਼ਮੂਲੀਅਤ ਕੀਤੇ ਜਾਣ ਬਾਰੇ ਮੰਗ ਕੀਤੀ ਤਾਂ ਜੋ ਆਜ਼ਾਦੀ ਮਿਲਣ `ਤੇ ਇਹ ਸਮਾਜ ਵੀ ਦੂਸਰੇ ਸਮਾਜ ਦੇ ਲੋਕਾਂ ਵਾਂਗ ਇੱਜਤ ਅਤੇ ਬਰਾਬਰਤਾ ਵਾਲਾ ਜੀਵਨ ਜੀ ਸਕੇ ਪਰ ਇਹ ਗੱਲ ਹਿੰਦੂ ਸਮਾਜ ਨੂੰ ਹਜ਼ਮ ਨਹੀਂ ਹੋਈ। ਇਸ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ, ਲਿਖਿਆ ਜਾ ਸਕਦਾ ਹੈ।
ਪੰਜਾਬ ਦੀ ਆਰਥਿਕ ਮੰਦੀ ਹਾਲਤ ਹੋਣ ਕਰਕੇ ਤੁਹਾਡੇ ਵੱਲੋਂ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਬਹੁਤ ਰੁਝੇਵੇਂ ਹਨ ਜਿਸ ਕਰਕੇ ਮੈਂ ਇਸ ਘਟਨਾ ਦਾ ਸੰਖੇਪ ਰੂਪ ਵਿੱਚ ਹੀ ਜ਼ਿਕਰ ਕਰ ਰਿਹਾ ਹਾਂ। ਲਾਲਾ ਜੀ ਵੀ ਪੰਜਾਬ ਦੇ ਰਹਿਣ ਵਾਲੇ (ਜਿਸਨੇ ਕਦੀ ਵੀ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਹੀਂ ਕਿਹਾ) ਸਨ।
ਘਟਨਾ ਇਹ ਹੈ ਕਿ ਅੰਗਰੇਜ਼ ਸਰਕਾਰ ਨੇ ਆਜ਼ਾਦੀ ਦੇਣ ਤੋਂ ਪਹਿਲਾਂ ਲੰਡਨ ਵਿਖੇ ਗੋਲਮੇਜ਼ ਕਾਨਫਰੰਸ ਵਿੱਚ ਵੱਖ-ਵੱਖ ਸਮਾਜਕ ਧਿਰਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਉਨ੍ਹਾਂ ਦਾ ਪ੍ਰਸ਼ਾਸਨ ਆਦਿ ਵਿੱਚ ਸ਼ਮੂਲੀਅਤ ਦਾ ਸੂਬੇ ਵਾਰ ਹਿੱਸਾ ਜਾਨਣਾ ਚਾਹਿਆ ਤਾਂ ਜੋ ਸਭ ਧਿਰਾਂ ਨੂੰ ‘ਕੰਸਟੀਚਿਊਟ ਅਸੈਂਬਲੀ” ਵਿੱਚ ਬਣਦੀ ਨੁਮਾਂਇੰਦਗੀ ਦਿੱਤੀ ਜਾ ਸਕੇ।
ਇਸ ਮੀਟਿੰਗ ਵਿੱਚ ਬਾਵਾ ਸਾਹਿਬ ਵੀ ਸ਼ਾਮਲ ਹੋਏ ਤੇ ਉਹਨਾਂ ਨੇ ਵੀ ਦਲਿੱਤ ਸਮਾਜ ਦੀ ਨੁਮਾਂਇੰਦਗੀ ਲਈ ਪ੍ਰਤੀਨਿਧਤਾ ਦੀ ਮੰਗ ਕੀਤੀ। ਦੂਸਰੀਆਂ ਧਿਰਾਂ ਦੇ ਨੁਮਾਂਇੰਦੇ ਵੀ ਹਾਜਰ ਹੋਏ ਤੇ ਆਪੋ ਆਪਣੀ ਪ੍ਰਤੀਨਿਧਤਾ ਦੀ ਮੰਗ ਕੀਤੀ।
ਹਿੰਦੂ ਸਮਾਜ ਵੱਲੋਂ ਇਸ ਮੀਟਿੰਗ ਵਿੱਚ ਮਦਨ ਮੋਹਨ ਮਾਲਵੀਆ ਅਤੇ ਮਹਾਤਮਾ ਗਾਂਧੀ ਵੀ ਸ਼ਾਮਲ ਹੋਏ ਸਨ ਤੇ ਇਹਨਾਂ ਨੇ ਬਾਵਾ ਸਾਹਿਬ ਦੀ ਮੰਗ ਦਾ ਜੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਇਹਨਾਂ ਨੂੰ ਨੁਮਾਂਇੰਦਗੀ ਦੀ ਲੋੜ ਨਹੀਂ ਹੈ ਤੇ ਇਹ ਹਿੰਦੂਆਂ ਦਾ ਹੀ ਹਿੱਸਾ ਹਨ। ਭਾਰਤ ਵਿੱਚ ਕੋਈ ਛੂਤਛਾਤ ਨਹੀਂ ਹੈ।
ਪਰ ਬਾਵਾ ਸਾਹਿਬ ਨੇ ਇੱਕ ਅਰਜੀ ਦੇ ਕੇ ਮੰਗ ਕੀਤੀ ਕਿ “ਭਾਰਤ ਵਿੱਚ ਛੂਤਛਾਤ ਹੈ ਜਾਂ ਨਹੀਂ” ਜਾਨਣ ਲਈ ਇੱਕ ਕਮਿਸ਼ਨ ਨਿਯੁਕਤ ਕੀਤਾ ਜਾਵੇ। ਅੰਗਰੇਜ਼ ਸਰਕਾਰ ਨੇ ਇਹ ਮੰਗ ਮੰਨ ਕੇ ਇਸ ਮੰਤਵ ਲਈ John Simon Commission ਨਿਯੁਕਤ ਕਰ ਦਿੱਤਾ ਪਰ ਉਥੇ ਤੇ ਉਦੋਂ ਹੀ ਮਹਾਤਮਾ ਗਾਂਧੀ ਨੇ ਇਸ ਕਮਿਸ਼ਨ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਤੇ ਸਾਰੇ ਭਾਰਤ ਵਿੱਚ ਇਸ ਕਮਿਸ਼ਨ ਦਾ ਵਿਰੋਧ ਕਰਨ ਲਈ ਆਪਣੇ ਸਮਾਜ ਨੂੰ ‘ਸਾਈਮਨ ਕਮਿਸ਼ਨ ਗੋਬੈਕ’ ਦਾ ਨਾਹਰਾ ਦੇ ਕੇ ਮੁਹਿੰਮ ਸ਼ੁਰੂ ਕੀਤੀ।
ਲਾਲਾ ਲਾਜਪਤ ਰਾਇ ਨੂੰ ਇਸ ਮੁਹਿੰਮ ਦਾ ‘ਡਿਕਟੇਟਰ’ ਥਾਪਿਆ ਗਿਆ। ਜਦੋਂ ਇਹ ਕਮਿਸ਼ਨ ਪੰਜਾਬ ਆਇਆ ਤਾਂ ਇੱਥੇ ਵੀ ਉਸ ਕਮਿਸ਼ਨ ਦੇ ਵਿਰੋਧ ਵਿੱਚ ਗੋ-ਬੈਕ ਦੇ ਨਾਹਰੇ ਲਾਉਣ ਵਾਲਿਆਂ ਦੀ ਲਾਲਾ ਜੀ ਨੇ ਅਗਵਾਈ ਕੀਤੀ ਜਿਸ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਇੱਕ ਡੰਡਾ ਲਾਲਾ ਜੀ ਦੀ ਛੱਤਰੀ ਤੇ ਵੀ ਲੱਗਾ ਤੇ ਲਾਲਾ ਜੀ ਦੇ ਸਰੀਰ ਤੇ ਕੋਈ ਡੰਡਾ ਜਾਂ ਸੱਟ ਨਹੀਂ ਲੱਗੀ ਤੇ ਨਾ ਹੀ ਉਸ ਵੇਲੇ ਲਾਲਾ ਜੀ ਦੀ ਮੌਤ ਹੋਈ। ਲਾਲਾ ਜੀ ਦਮੇ ਦੇ ਮਰੀਜ ਸਨ ਬਾਅਦ ਵਿੱਚ ਉਹਨਾਂ ਨੂੰ ਦਮੇ ਦਾ ਅਟੈਕ (ਦਮੇ ਕਾਰਨ ਦਿਲ ਦਾ ਅਟੈਕ) ਹੋਇਆ। ਲਾਲਾ ਜੀ 22 ਦਿਨ ਹਸਪਤਾਲ ਵਿੱਚ ਰਹਿ ਕੇ ਇਸ ਦਮੇ ਦੀ ਬੀਮਾਰੀ ਕਾਰਨ ਮਰ ਗਏ, ਨਾ ਕਿ ਆਜ਼ਾਦੀ ਲਈ ਘੋਲ ਕਰਦੇ। ਇਸ ਤਰ੍ਹਾਂ ਨਾਲ ਲਾਲਾ ਜੀ ਵੱਲੋਂ ਸਾਈਮਨ ਕਮਿਸ਼ਨ ਦੇ ਵਿਰੋਧ ਦਾ ਭਾਰਤ ਦੀ ਆਜ਼ਾਦੀ ਨਾਲ ਕੋਈ ਸਬੰਧ ਨਹੀਂ ਸੀ ਬਲਕਿ ਦਲਿੱਤ ਸਮਾਜ ਨੂੰ ਬਰਾਬਰਤਾ ਤੋਂ ਵਾਂਝੇ ਰੱਖਣ ਦੀ ਇੱਕ ਕੋਝੀ ਚਾਲ ਸੀ।
ਸਾਈਮਨ ਕਮਿਸ਼ਨ ਨੇ ਜੋ ਪੜਤਾਲ ਛੂਤਛਾਤ ਹੋਣ ਸਬੰਧੀ ਕੀਤੀ ਉਸ ਵਿੱਚ ਬਾਵਾ ਸਾਹਿਬ ਦੇ ਤੱਥਾਂ ਨੂੰ ਸਹੀ ਮੰਨਿਆ (ਇਹ ਰਿਪੋਰਟ ਸਰਕਾਰ ਤੋਂ ਮੰਗਵਾ ਕੇ ਆਪਜੀ ਡੂੰਘੀ ਜਾਣਕਾਰੀ ਲਈ ਘੋਖ ਕਰ ਸਕਦੇ ਹੋ)।
ਕਿਸੇ ਸਮਾਜ ਦੇ ਹਿੱਸੇ ਦਾ ਬਰਾਬਰਤਾ ਦਾ ਹੱਕ ਮਾਰਨ ਵਾਲੇ ਵਿਅਕਤੀ ਨੂੰ ਸ਼ਹੀਦ ਮੰਨਣਾ ਕਿਸੇ ਨੂੰ ਸੋਭਾ ਨਹੀਂ ਦਿੰਦਾ ਭਾਵੇਂ ਭਾਰਤ ਭਰ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਕੇ ਲਾਲਾ ਜੀ ਨੂੰ ਸ਼ਹੀਦ ਪ੍ਰਚਾਰਿਆ ਗਿਆ ਹੈ। ਆਪ ਜੀ ਦੀ ਜਾਣਕਾਰੀ ਵਿੱਚ ਸਹੀ ਤੱਥ, ਕਿਸੇ ਵਿਦਿਅਕ ਲਿਟਰੇਚਰ ਵਿੱਚ ਨਾ ਹੋਣ ਕਾਰਨ ਤੇ ਨਹੀ ਕਿਸੇ ਸਰਕਾਰੀ ਅਧਿਕਾਰੀ ਵੱਲੋਂ ਆਪ ਜੀ ਦੇ ਧਿਆਨ ਵਿੱਚ ਲਿਆਉਣ ਕਾਰਨ, ਨਹੀਂ ਆਏ।
ਅਜਿਹੇ ਵਿਅਕਤੀ ਦੀ ਯਾਦਗਾਰ ਸਥਾਪਤ ਕਰਨ ਲਈ ਅਕਾਲੀ ਸਰਕਾਰ ਵੱਲੋਂ ਪਬਲਿਕ ਫੰਡ ਵਿੱਚੋਂ ਖਰਚ ਕਰਨਾ ਦਲਿੱਤ ਸਮਾਜ ਦੇ ਉਹਨਾਂ ਜਖ਼ਮਾਂ ਨੂੰ ਮੁੜ ਹਰਾ ਕਰਨਾ ਹੈ ਜੋ ਲਾਲਾ ਜੀ ਨੇ ਇਸ ਸਮਾਜ ਨੂੰ ਦਿੱਤੇ।
ਆਪ ਜੀ ਇੱਕ ਨਿਰਪੱਖ ਤੇ ਇਮਾਨਦਾਰ ਨੌਜਵਾਨ ਸਿਆਸੀ ਆਗੂ ਹੋ ਇਸ ਲਈ ਇਸਜਾਣਕਾਰੀ ਤੋਂ ਬਾਅਦ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਦੁਖੀਆਂ ਦੇ ਜਖਮਾਂ `ਤੇ ਮਲ੍ਹਮ ਲਾਉਗੇ ਨਾ ਕਿ ਲਾਲਾ ਜੀ ਦੀ ਯਾਦ `ਤੇ ਸਰਕਾਰੀ ਖਰਚ ਕਰਕੇ ਦਲਿੱਤ ਸਮਾਜ ਦੇ ਜਖ਼ਮ ਉਚੋੜੋਗੇ।
ਧੰਨਵਾਦ ਸਹਿਤ,
ਹਿਤੂ
Sd/-
(ਰਾਮਚੰਦ ਤਲਵੰਡੀ)
ਪੱਤਰ ਜਨਤਕ ਕਰਨ ਲਈ ਹਦਾਇਤ ਅਨੁਸਾਰ ਜਾਰੀ ਕਰਤਾ:
ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ-ਸਿੱਖ ਵਿਚਾਰ ਮੰਚ
http://www.sikhvicharmanch.com
When question arises of getting or receiving Siripoa or Honour, then the learner and the learned, they look alike and one and the same thing as experienced always.
Similarly, I heard an historian was saying openly that since about one hundred year, history being dictated by the governments of day to suite them in the world and the coming generations will not be able to learn a lesson from the history.
http://www.sikhvicharmanch.com/Religiou%20Politics-Can%20We%20Conclude%20That%20We%20Are%20Hypocrites.htm
he was died of heart attack for full information of how he died people sholuld read the book written by sirdar kapoor singh ji the book name is ‘sachi sakhi
yes, it seems true and authentic article.