ਵਿਦੇਸ਼ » ਹੋਰ

ਹਿੰਦੂ ਰਾਸ਼ਟਰ ਦੇ ਮੁਦਈ ਰਾਮਦੇਵ ਅਤੇ ਅੰਨਾ ਹਜ਼ਾਰਾ ਦੇ ਅੰਦੋਲਨ ਸਿਆਸੀ ਡਰਾਮੇ: ਡੱਲੇਵਾਲ

August 25, 2011 | By

loveshinder singh dalewalਲੰਡਨ (25 ਅਗਸਤ, 2011): ਭਾਰਤ ਦੇ ਹਿੰਦੂਤਵੀਆਂ ਵਲੋਂ ਤਰਾਂ ਤਰਾਂ ਦੇ ਡਰਾਮੇ ਕੀਤੇ ਜਾ ਰਹੇ। ਕਦੇ ਰਾਮਦੇਵ ਕਦੇ ਅੰਨਾ ਹਜ਼ਾਰਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨਾਂ ਦੀ ਡਰਾਮੇਬਾਜ਼ੀ ਕਰਕੇ ਭਾਰਤ ਵਾਸੀਆਂ ਦੀ ਹਮਦਰਦੀ ਲੈਣ ਲਈ ਹੱਥ ਪੈਰ ਮਾਰ ਰਹੇ ਹਨ, ਜਦਕਿ ਇਹਨਾਂ ਦਾ ਲੁਕਵਾਂ ਏਜੰਡਾ ਹਿੰਦੂ, ਹਿੰਦੀ ਅਤੇ ਹਿਦੋਸਤਾਨ ਹੈ। ਸਿੱਖਾਂ ਸਮੇਤ ਘੱਟ ਗਿਣਤੀਆਂ ਦਾ ਨਾਮੋ ਨਿਸ਼ਾਨ ਮਿਟਾ ਕੇ ਹਿੰਦੂ ਰਾਸ਼ਟਰ ਸਥਾਪਤ ਕਰਨਾ ਹੀ ਇਹਨਾਂ ਦਾ ਮੁੱਖ ਮਕਸਦ ਹੈ। ਪਰ ਸਿੱਖਾਂ ਦਾ ਇਹਨਾਂ ਨਾਲ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਿੱਖ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਣੇ ਅਣਜਾਣੇ ਇਹਨਾਂ ਹਿੰਦੂਤਵੀਆਂ ਦੀ ਹਿਮਾਇਤ ਨਾ ਕਰਨ ।ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਅੰਨਾ ਹਜ਼ਾਰਾ ਦੀ ਹਿਮਾਇਤ ਵਿੱਚ ਬਿਆਨ ਦਾਗਣ ਵਾਲਿਆਂ ਨੂੰ ਪੁੱਛਿਆ ਗਿਆ ਕਿ ਕੀ ਇਸ ਵਿਆਕਤੀ ਨੇ ਭਾਰਤ ਵਿੱਚ ਸ਼ਹੀਦ ਕੀਤੇ ਗਏ ਇੱਕ ਲੱਖ ਤੋਂ ਵੱਧ ਸਿੱਖਾਂ ਦੇ ਹੱਕ ਵਿੱਚ ਕੋਈ ਅਵਾਜ਼ ਬੁਲੰਦ ਕੀਤੀ ਸੀ ? ਇੰਦਰਾ ਨੂੰ ਸੋਧਣ ਮਗਰੋਂ ਦਿੱਲੀ ਕਾਨਪੁਰ ਬੇਕਾਰੋ ਸਮੇਤ ਹਿੰਦੂ ਬਹੁ ਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਸਿੱਖਾਂ ਦੇ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਤੌਰ ਤੇ ਕੀਤੇ ਗਏ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਜੁ਼ਬਾਨ ਖੋਹਲੀ ਸੀ ? ਜਾਂ ਪੀੜਤ ਸਿੱਖ ਪਰਿਵਾਰਾਂ ਦੇ ਮੁੜਵਸੇਬੇ ਲਈ ਕੋਈ ਅੰਦੋਲਨ ਕਰਨ ਜਾਂ ਇਸ ਬਾਰੇ ਅਖਬਾਰੀ ਬਿਆਨ ਹੀ ਦੇਣ ਦੀ ਹੀ ਖੇਚਲ ਕੀਤੀ ਸੀ ? ਅੱਜ ਜਿਸ ਗਾਂਧੀਵਾਦੀ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕੀ ਇਸ ਨੇ ਕਦੇ ਸਿੱਖਾਂ ਦੀਆਂ ਨੱਬੇ ਫੀਸਦੀ ਤੋਂ ਵੱਧ ਕੁਰਬਾਨੀਆਂ ਨਾਲ ਅ਼ਜਾਦ ਹੋਏ ਭਾਰਤ ਵਿੱਚ ਸਿੱਖਾਂ ਨਾਲ ਪਿਛਲੇ ਛੇ ਦਹਾਕਿਆਂ ਤੋਂ ਕੀਤੇ ਜਾ ਰਹੇ ਧੱਕੜ ਅਤੇ ਜ਼ਾਲਮ ਰਵੱਈਏ ਦੀ ਮੁਖਾਲਫਿਤ ਕੀਤੀ ਸੀ ?ਪੰਜਾਬ ਵਿੱਚ ਜੂਨ ਉੱਨੀ ਸੌ ਚੌਰਾਸੀ ਦੌਰਾਨ ਭਾਰਤ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਅੱਤ ਵਹਿਸ਼ੀ ਹਮਲੇ ਅਤੇ ਪੰਜਾਬ ਸਿੱਖ ਨੌਜਵਾਨਾਂ ਦੇ ਬਣਾਏ ਗਏ ਝੂਠੇ ਪੁਲੀਸ ਮੁਕਾਬਲਿਆਂ ਦੀ ਵਿਰੋਧਤਾ ਜਾਂ ਕਾਤਲ ਪੁਲਸੀਆਂ ਨੂੰ ਸਜਾਵਾਂ ਦੇਣ ਲਈ ਜ਼ੁਬਾਨ ਖੋਹਲੀ ਹੈ ? ਅਗਰ ਇਹਨਾਂ ਗੱਲਾਂ ਦਾ ਜਵਾਬ ਹਾਂ ਵਿੱਚ ਹੈ ਤਾਂ ਇਸ ਦੀ ਹਿਾਮਾਇਤ ਵਿੱਚ ਬਿਆਨ ਹੀ ਨਾ ਦਿਉ ਬਲਕਿ ਇਸ ਦੇ ਅੰਦੋਲਨ ਵਿੱਚ ਵੀ ਸ਼ਾਮਲ ਹੋ ਜਾਵੋ । ਅਗਰ ਜਵਾਬ ਨਾ ਵਿੱਚ ਹੈ ਤਾਂ ਕ੍ਰਿਪਾ ਕਰਕੇ ਸਿੱਖ ਕੌਮ ਦੀ ਹੇਠੀ ਨਾ ਕਰਵਾਉ । ਹਿੰਦੂਤਵੀਆਂ ਦੀ ਚਾਪਲੂਸੀ ਕਰਨ ਦੀ ਬਜਾਏ ਖਾਲਿਸਤਾਨ ਦੀ ਜੰਗੇ ਅਜ਼ਾਦੀ ਲਈ ਸੀਸ ਕੁਰਬਾਨ ਕਰ ਗਏ ਸਿੱਖ ਯੋਧਿਆਂ ਦੇ ਕਾਰਜ ਨੂੰ ਅੱਗੇ ਤੋਰਨ ਵਾਲਿਆਂ ਦਾ ਸਾਥ ਦਿਉ ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: