ਲੁਧਿਆਣਾ (03 ਫਰਵਰੀ, 2012): ਹਨੀ ਸਿੰਘ, ਦਿਲਜੀਤ ਤੇ ਗੀਤਾ ਜੈਲਦਾਰ ਨੰਬਰ ਵਨ ਪੰਜਾਬੀ ਗਾਇਕ ਹਨ। ਤਸੀਂ ਪੜ ਕੇ ਸ਼ਾਇਦ ਹੈਰਾਨ ਹੋਵੋਗੇ ਕਿ ਇਨ੍ਹਾਂ ਗਾਇਕਾਂ ਨੇ ਅਜਿਹਾ ਕਿਹੜਾ ਮਾਅਰਕਾ ਮਾਰਿਆ ਹੈ ਜਿਸ ਨੇ ਇਨ੍ਹਾਂ ਗਾਇਕਾਂ ਨੂੰ ਪਹਿਲੀ ਕਤਾਰ ‘ਦੇ ਗਾਇਕ ਕਲਾਕਾਰਾਂ ਚ ਲਿਆ ਖੜਾ ਕਰ ਦਿੱਤਾ ਹੈ।ਹੈਰਾਨੀ ਜਾਂ ਫਖਰ ਮਹਿਸੂਸ ਕਰਨ ਦੀ ਲੋੜ ਨਹੀਂ ਸਗੋਂ ਗੱਲ ਚਿੰਤਾ ਤੇ ਪ੍ਰੇਸਾਨੀ ਦੀ ਹੈ, ਕਿ ਇਨ੍ਹਾਂ ਗਾਇਕਾਂ ਦਾ ਨਾਂ ਲੱਚਰਤਾ ਫੈਲਾਉਣ ਵਾਲੇ ਉਨ੍ਹਾਂ ਪ੍ਰਮੁੱਖ ਗਾਇਕਾਂ ਦੀ ਕਤਾਰ ਵਿਚ ਪਹਿਲੇ ਸਥਾਨ ਤੇ ਆਇਆ ਹੈ ਜਿਨ੍ਹਾਂ ਨੇ ਸਭਿਆਚਾਰ ਦਾ ਮਿਆਰ ਡੇਗ ਕੇ ਘਟੀਆ ,ਲੱਚਰ ਤੇ ਦੋ ਅਰਥੀ ਗਾਇਕੀ ਪੇਸ਼ ਕਰਕੇ ਮਾਣਮੱਤੇ ਵਿਰਸੇ ਦਾ ਜਨਾਜਾ ਕੱਢਿਆ ਹੈ।ਅਜਿਹਾ ਇਸਤਰੀ ਜਾਗ੍ਰਰਿਤੀ ਮੰਚ ਨਾਂ ਦੀ ਇਕ ਸੰਸਥਾ ਵਲੋਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਂਰਥੀ ਤੋਂ ਕਰਵਾਏ ਇਕ ਸਰਵੇਖਣ ਤੋਂ ਉਭਰ ਕੇ ਸਾਹਮਣੇ ਆਇਆ ਹੈ।ਸਰਵੇਖਣ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਉਪਰੋਕਤ ਗਾਇਕਾਂ ਨੇ ਆਪਣੇ ਗੀਤਾਂ ਵਿਚ ਔਰਤ ਨੂੰ ਨੁਮਾਇਸ਼ ਦੀ ਵਸਤੂ ਦੇ ਰੂਪ .ਚ ਪੇਸ਼ ਕੀਤੈ ਤੇ ਨੌਜਵਾਨਾਂ ਨੂੰ ਵੈਲੀਪੁਣੇ ਵੱਲ ਧਕੇਲਿਆ ਹੈ,ਜਿਸ ਕਰਕੇ ਸਮਾਜ ਵਿਚ ਔਰਤਾਂ ਵਿਰੁੱਧ ਜੁਰਮਾਂ ਵਿਚ ਬੜੀ ਹੀ ਤੇਜੀ ਨਾਲ ਵਾਧਾ ਹੋਇਆ ਹੈ। ਇਨ੍ਹਾਂ ਗਾਇਕਾਂ ਵਲੋਂ ਪੰਜਾਬ ਦੇ ਅਮੀਰ ਸਭਿਆਚਾਰ ਦਾ ਮਿਆਰ ਡੇਗ ਕੇ ਪੇਸ਼ ਕੀਤੀ ਜਾਂਦੀ ਲੱਚਰ ਗਾਇਕੀਂ ਵਿਰੁੱਧ ਆਪਣੀ ਮੁਿਹਮ ਦੀ ਸੁਰੂਆਤ ਕਰਦਿਆਂ ਇਸ਼ਤਰੀ ਜਾਗ੍ਰਰਿਤੀ ਮੰਚ ਦੀ ਅਗਵਾਈੌ ਹੇਠ ਇਕੱਠੀਆਂ ਹੋਈਆ ਔਰਤਾਂ ਨੇ ਲੱਚਰ ਗਾਇਕੀ ਦੇ ਨਵ ਉਭਰੇ ਝੰਡਾ ਬਰਦਾਰਾਂ ਨੂੰ ਜੋਰਦਾਰ ਚੇਤਾਵਨੀ ਦਿੱਤੀ ਹੈ। ਇਨ੍ਹਾਂ ਬੀਬੀਆਂ ਵਲੋਂ ਇਨ੍ਹਾਂ ਗਾਇਕਾਂ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਅਗਲੇ ਦਿਨਾਂ ‘ਚ ਇਹਨ੍ਹਾਂ ਨੂੰ ਇਸ ਬਗਾਵਤ ਦਾ ਸਾਹਮਣਾਂ ਕਰਨ ਲਈ ਤਿਆਰ ਰਹਿਣ ਦੀ ਕਿਹਾ ਗਿਆ ਹੈ।ਬਗਾਵਤ ਇਨ੍ਹਾਂ ਗਾਇਕ ਵੀਰਾਂ ਦੇ ਘਰਾਂ ਤੱਕ ਪੁੱਜ ਸਕਦੀ ਹੈ ।ਦੱਸਿਆ ਜਾਂਦਾ ਹੈ ਕਿ ਇਸ ਸੰਘਰਸ਼ ਦਾ ਰਸਮੀ ਅਗਾਜ਼ ਵੀ ਹੋ ਚੁੱਕਾ ਹੈ ਤੇ ਇਸ ਮੰਚ ਵਲੋਂ ਗਾਇਕ ਦਿਲਜੀਤ ਦੇ ਦੁੱਗਰੀ ਸਥਿਤ ਘਰ ਅੱਗੇ ਜਬਰਦਤ ਰੋਸ ਪ੍ਰਦਰਸਨ ਕਰਕੇ ਦਿਲਜੀਤ ਨੂੰ ਵੰਗਾਰ ਦਿੱਤੀ ਹੈ।ਸਰਵੇਖਣ ਵਿਚ ਹਨੀ ਸਿੰਘ ਸਭ ਤੋਂ ਵੱਧ ਅਸਲੀਲ ਗਾਇਕੀ ਗਾਉਣ ਵਾਲਾ ਗਾਇਕ ਹੋ ਨਿੱਬੜਿਆ ਹੈ ।ਇਥੇ ਖਾਸ ਤੌਰ ‘ਤੇ ਇਹ ਦੱਸਣਯੋਗ ਹੈ ਕਿ ਪੈਸੇ ਦੇ ਲਾਲਚ ਹੇਠ ਮਾਂ ਬੋਲੀ ਨੂੰ ਜ਼ਲੀਲ ਕਰਨ ਵਾਲੇ ਇਸ ਗਾਇਕ ਨੇ ਲੱਚਰਤਾ ਦੀ ਪੌੜੀ ਦੇ ਸਭ ਡੰਡੇ ਪਾਰ ਕਰ ਦਿੱਤੇ ਹਨ । ਹਨੀ ਸਿੰਘ ਨੇ ਯੂ ਟਿਊਬ ਤੇ ਲੱਚਰ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਨਾਲ ਅਜਿਹਾ ਖਿਲਵਾੜ ਕੀਤਾ ਹੈ ਜਿਸਨੂੰ ਸੁਣ ਕੇ ਹਰ ਗੈਰਤਮੰਦ ਪੰਜਾਬੀ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ।ਇਸ ਬੇਗੈਰਤੇ ਗਾਇਕ ਨੇ ਪੰਜਾਬਣ ਮੁਟਿਆਰ ਨੂੰ ਅਜਿਹੇ ਰੂਪ ‘ਚ ਪੇਸ਼ ਕੀਤਾ ਹੈ ਜਿਸ ਬਾਰੇ ਕਦੇ ਸੁਫਨੇ ਵਿਚ ਵੀ ਸੋਚਿਆ ਨਹੀਂ ਜਾ ਸਕਦਾ।ਅਖੌਤੀ ਗਾਇਕ ਪੰਜਾਬਣ ਕੁੜੀ ਦੇ ਪੱਚੀਆਂ ਪਿੰਡਾਂ ਨਾਲ ਸਬੰਧਾਂ ਦੀ ਗੱਲ ਕਰਦਾ ਹੈ।ਉਸਦੇ ਕਈ ਹੋਰ ਗੀਤਾਂ ਵਿਚ ਵੀ ਸ਼ਬਦਾਂਵਲੀ ਇਨੀ ਘਟੀਆ ਪੱਧਰ ਦੀ ਹੈ ਜਿਸਨੂੰ ਵਰਣਨ ਕਰਨਾਂ ਕਠਿਨ ਹੈ।ਰੈਪ ਦੇ ਨਾਂ ਤੇ ਰੇਪ ਕਰਨ ਵਾਲੇ ਇਸ ਗਾਇਕ ਨੂੰ ਅਸਲੀਲ ਗਾਇਕੀ ਦਾ ਧੁਰਾ ਮੰਨਿਆਂ ਜਾ ਰਿਹਾ ਹੈ ਅਤੇ ਇਸਤੇ ਬਹੁਤ ਸਾਰੇ ਸੰਗੀਤਬੱਧ ਗੀਤਾਂ ਰਾਹੀਂ ਨਵੀਂ ਪੀੜ੍ਹੀ ਨੂੰ ਭਰਮਾਉਣ ਦਾ ਦੋਸ਼ ਹੈ।ਪੰਜਾਬੀ ਗਾਇਕੀ ਖੇਤਰ ‘ਚ ਪੰਜਾਬੀ ਖਾਸਕਰ ਪੱਗੜੀਧਾਰੀ ਗਾਇਕ ਦਿਲਜੀਤ ਵੀ ਕਿਸੇ ਤੋਂ ਪਿੱਛੇ ਨਹੀਂ ਹੈ ।ਇਸਦੇ ਗੀਤ ਪੰਜਾਬਣ ਮੁਟਿਆਂਰਾਂ ਦੇ ਅਕਸ ਨੂੰ ਵਿਗਾੜ ਰਹੇ ਹਨ।ਸਮਝਿਆਂ ਜਾ ਰਿਹਾ ਹੈ ਕਿ ਇਸ ਗਾਇਕ ਨੇ ਦੌਲਤ ਤੇ ਸ਼ੋਹਰਤ ਖਾਤਰ ਪੰਜਾਬਣ ਮੁਟਿਆਰ ਨੂੰ ਘਟੀਆ ਰੂਪ ‘ਚ ਪੇਸ਼ ਕੀਤਾ ਹੈ।ਉਦਾਰਨ ਵਜੋਂ … ਠਇਕ ਕੁੜੀ ਮਿਲੀ ਮੈਨੂੰ ਚਾਕਲੇਟ ਵਰਗੀ, ਚੈਰੀ ਬੁੱਲੀਆਂ ਉਤੇ ਨਰਮੀ ਆਮਲੇਟ ਵਰਗੀ, ਅੰਗ-ਅੰਗ ਕਰਦਾ ਸੀ ਕਲੋਲ ਮਜਾਜਾਣ ਦਾ, ਲ਼ੱਕ ਲਿਮਕੇ ਦੀ ਬੋਤਲ ਤੋਂ ਵੀ ਗੋਲ ਮਜਾਜਾਣ ਦਾੂ। ਪੰਜਾਬਣ ਮੁਟਿਆਰ ਦੇ ਲੱਕ ਨੂੰ ਲਿਮਕੇ ਦੀ ਬੋਤਲ ਵਰਗਾ ਦੱਸਣ ਵਾਲੇ ਦਿਲਜੀਤ ਨੇ ਇੱਥੇ ਹੀ ਬੱਸ ਨਹੀਂ ਕੀਤੀ ਸਗੋਂ ਠਲੱਕ ਟਵੰਟੀ ਏਟ ਕੁੜੀ ਦਾ ,ਤੋਂ ਬਾਅਦ ਇਕ ਅਜਿਹਾ ਗੀਤ ਗਾ ਛੱਡਿਆ ਜਿਸ ਵਿਚ ਪੰਜਾਬ ਦੇ ਇਸ ਪੱਗੜੀਧਾਰੀ ਪੁੱਤ ਨੇ ਪੰਜਾਬ ਦੀ ਪੰਦਰਾਂ ਸਾਲਾਂ ਦੀ ਧੀ ਧਿਆਂਣੀ ਨੂੰ ਵੀ ਨਹੀਂ ਬਖਸਿਆ।ਇਸੇ ਤਰਾਂ ਗਾਇਕ ਗੀਤੇ ਜੈਲਦਾਰ ਦੀ ਗੱਲ ਕਰੀਏ ਤਾਂ ਉਸਦੀ ਗਾਇਕੀ ਨੇ ਵੀ ਕੁੜੀਆਂ ਨੂੰ ਚੁਰਾਹੇ ‘ਚ ਖੜਾ ਕੇ ਜ਼ਲੀਲ ਕੀਤਾ ਹੈ ।ਉਸਦੇ ਗੀਤ ਠਨਿੰਮ ਥੱਲੇ ਬੈਠ ਕੇ ਵਿਛਾ ਲੈ ਚਾਦਰਾ ਵੇ ਮੈ ਆਉਨੀ ਆਂੂ,ੂਕਣੀਆਂ ‘ਚ ਮੈ ਭਿੱਜ ਗਈ ਤੈਨੂੰ ਮਿਲਣ ਆਈ ਦਿਲਦਾਰਾ ਠ ,ਇਕ ਦੋ ਨ੍ਹੀਂ ਸਗੋ ਬਹੁਤ ਸਾਰੇ ਹਨ ਜਿਹੜੇ ਪੂਰੇ ਪਰਿਵਾਰ ‘ਚ ਤਾਂ ਕੀ ਇਕੱਲੇ ਬੈਠ ਕੇ ਵੀ ਨਹੀਂ ਸੁਣੇ ਜਾ ਸਕਦੇ ।ਆਪਣੇ ਵੱਲ ਬਗਾਵਤ ਵੱਧਦੀ ਦੇਖ ਕੇ ਇਸ ਗਾਇਕ ਵੀਰ ਨੇ ਇਕ ਪ੍ਰੈਸ ਕਾਨਫਰੰਸ ‘ਚ ਸਫਾਰੀ ਦਿੱਤੀ ਹੈ ਕਿ ਉਸਨੇ ਹਮੇਸਾਂ ਸਾਫ ਸੁੱਥਰੇ ਤੇ ਸਭਿਆਚਾਰਿਕ ਗੀਤ ਹੀ ਗਾਏ ਹਨ।ਇਸ ਸਫਾਈ ਤੇ ਕਿਸੇ ਸੁਹਿਰਦ ਸੱਜਣ ਨੇ ਟਿੱਪਣੀ ਕਰਦਿਆਂ ਇਸ ਗਾਇਕ ਵੀਰ ਨੂੰ ਸੋਚਾਂ ਵਿਚ ਪਾ ਦਿੱਤਾ ਹੈ ਤੇ ਅਗਲੇ ਦਿਨਾਂ ਵਿਚ ਇਨ੍ਹਾਂ ਗਾਇਕਾਂ ਕੋਲ ਮੁਆਫੀ ਮੰਗਣ ਤੋਂ ਸਿਵਾਇ ਕੋਈ ਚਾਰਾ ਨਹੀਂ ਹੈ।।ਗਾਇਕ ਵੀਰ ਨੂੰ ਕੀਤੇ ਸਵਾਲ ‘ਚ ਉਸਨੇ ਪੁੱਛਿਆ ਕਿ ਕਿ ਜੇ ੳਸਦੇ ਙਗੀਤੇ ਜੈਲਦਾਰ ਦੇਚਗੀਤ ਸਭਿਆਚਾਰਕ ਹਨ ਤਾਂ ਉਹ ਕੀ ਆਪਣੇ ਇੱਕ ਗੀਤ ਠਤੂੰ ਮੇਰੀ ਬੁੱਕਲ ਵਿਚ ਹੋਵੇਂ ਤੇ ਵੇਲਾ ਰਾਤ ਦਾ ਹੋਵੇੂ ਬਾਰੇ ਦੱਸੇ ਕਿ ਇਸ ਵਿਚ ਕਿਸੇ ਕੁੜੀ ਤੋਂ ਰੱਖੜੀ ਬਿਨਾਉਣ ਦੀ ਕਲਪਨਾਂ ਕਰਦਾ ਹੈ ?ਹੁਣ ਜਦ ਲੱਚਰ ਗਾਇਕੀ ਖਿਲਾਫ ਮੋਰਚਾ ਖੋਲਿਆ ਜਾ ਚੁੱਕਾ ਹੈ ਤਾਂ ਇਸ ਅਖੌਤੀ ਗਾਇਕ ਨੂੰ ਵੀ ਸਬਕ ਸਿਖਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ।ਇਸ ਤਰਾਂ ਇਨ੍ਹਾਂ ਗਾਇਕਾਂ ਵਿਚ ਪੰਜਾਬ ਦੀ ਧੀ ਬੀਬਾ ਮਿਸ ਪੂਜਾ ਵੀ ਸਾਮਿਲ ਹੈ।ਇਸਤਰੀ ਮੰਚ ਨੇ ਇਸ ਬੀਬੀ ਨੂੰ ਵੀ ਕਰੜੇ ਹੱਥੀਂ ਲਿਆਂ ਹੈ॥ਇਸਤਰੀ ਜਾਗ੍ਰਰਿਤੀ ਮੰਚ ਦਾ ਮੰਨਣਾ ਹੈ ਸੋਹਰਤ ਤੇ ਪੈਸੇ ਦੀ ਭੁੱਖ ਖਾਤਰ ਸਭਿਆਚਾਰ ਮਿਆਰ ਡੇਗ ਰਹੇ ਗੀਤਕਾਰਾਂ ਤੇ ਗਾਇਕਾਂ ਦੀ ਬਦੌਲਤ ਸਾਡਾ ਸਮਾਜ ਨਿਘਾਰ ਵਲ ਵਧਦਾ ਜਾ ਰਿਹਾ ਹੈ ।ਜਿਸਦਾ ਬੁਰਾ ਅਸਰ ਅਜੋਕੀ ਨੌਜਵਾਨ ਪ੍ਹੀੜੀ ਤੇ ਪੈ ਰਿਹਾ ਹੈ। ਔਰਤ ਨੂੰ ਨੁਮਾਇਸ਼ ਦੀ ਵਸਤੂ ਦੇ ਰੂਪ .ਚ ਪੇਸ਼ ਕੀਤਾ ਜਾ ਰਿਹਾ ਹੈ ਤੇ ਨੌਜਵਾਨ ਵੈਲੀ ਬਣ ਰਹੇ ਹਨ। ।ਇਸ ਤਰਾਂ ਸਮਾਜ ਵਿਚ ਔਰਤਾਂ ਵਿਰੁੱਧ ਜੁਰਮਾਂ ਵਿਚ ਬੜੀ ਹੀ ਤੇਜੀ ਨਾਲ ਵਾਧਾ ਹੋ ਰਿਹਾ ਹੈ।ਮੰਚ ਵਲੋਂ ਔਰਤਾਂ ਤੇ ਸਮਾਜ ਦੇ ਚੇਤਨ ਵਰਗ ਨੂੰ ਇਸ ਵਿਰੁੱਧ ਜੋਰਦਾਰ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਗਈ ਹੈ । ਸਰਵੇ ਤੋਂ ਬਾਅਦ ਹੁਣ ਸੰਘਰਸ ਵਿੱਢਿਆ ਗਿਆ ਹੈ ਤੇ ਦਿਲਜੀਤ ਔਰਤ ਪ੍ਰਤੀ ਅਪਮਾਨਤ ਸ਼ਬਦਾਵਲੀ ਗਾਉਣ ਵਾਲੇ ਗਾਇਕਾਂ ਵਿਚੋਂ ਇਕ ਹੈ ਜਿਸ ਕਰਕੇ ਇਸ ਸੰਘਰਸ਼ ਦਾ ਅਗਾਜ਼ ਦਿਲਜੀਤ ਤੋਂ ਕੀਤਾ ਗਿਆ ਹੈ।ਤੇ ਇਹ ਗਾਇਕ ਇਸਤਰੀ ਜਾਗ੍ਰਿਤੀ ਮੰਚ ਨਾਲ ਕੀਤੇ ਇਕਰਾਰ ਤੇ ਵੀ ਖਰਾ ਨਹੀਂ ਉਤਰਿਆ ਤੇ ਹੁਣ ਫਿਰ ਇਸ ਖਿਲਾਫ ਅਗਲੇ ਸੰਘਰਸ ਦੀ ਰੂਪ ਰੇਖਾ ਉਲੀਕੀ ਜਾ ਗਈ ਹੈ।ਲੋਕ ਆਗੂ ਤੇ ਇਸਤਰੀ ਜਾਗ੍ਰਿਤੀ ਮੰਚ ਦੇ ਸਮਰੱਥਕ ਕੁਲਵਿੰਦਰ ਸਿੰਘ ਬੜੈਚ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸਲੀਲਤਾ ਫੈਲਾਉਣ ਵਾਲੇ ਸਾਰੇ ਗਾਇਕਾਂ ਦੇ ਘਰਾਂ ਅੱਗੇ ਧਰਨੇ ਮਾਰੇ ਜਾਣਗੇ ਤੇ ਜਨਤਕ ਤੌਰ ਤੇ ਵਿਰੋਧ ਜਿਤਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਹੁਣ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਲੱਚਰਤਾ ਨੂੰ ਜੜ ਤੱਕ ਪੁੱਟਿਆ ਨਹੀਂ ਜਾਂਦਾ।ਉਨ੍ਹਾਂ ਦੱਸਿਆ ਕਿ ਦਿਲਜੀਤ ਦੇ ਘਰ ਅੱਗੇ ਦਿੱਤੇ ਗਏ ਧਰਨੇ ਤੋਂ ਬਾਅਦ ਦਿਲਜੀਤ ਨੇ ਮੰਚ ਨਾਲ ਕੀਤੇ ਇਕਰਾਰ ਤੇ ਬਾਅਦਾ ਖਿਲਾਫੀ ਕੀਤੀ ਹੈ ।ਜਿਸਨੂੰ ਉਸਦੀ ਵਾਅਦਾ ਖਿਲਾਫੀ ਦੀ ਸਜਾ ਦੇਣ ਲਈ 16 ਫਰਵਰੀ ਤੋਂ ਜਿਲੇਵਾਰ ਧਰਨੇ ਤੇ ਇਨ੍ਹਾਂ ਗਾਇਕਾਂ ਦੇ ਬੁੱਤਲੇ ਫੁਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ।ਇਸ ਮੌਕੇ ਸੰਗੀਤ ਜਗਤ ਦੀ ਇਕ ਨਾਮੀ ਕੰਪਨੀ ਦੇ ਦਫਤਰ ਅੱਗੇ ਵੀ ਰੋਸ਼ ਪ੍ਰਦਰਸਨ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।
