ਗਾਂਧੀ ਵਿਵਾਦ ਅਮਰੀਕਾ ਦੀਆਂ ਰਾਸ਼ਟਰਪਤੀ ਚੌਣਾਂ ਵਿੱਚ ਉੱਭਰ ਰਿਹਾ ਮੁੱਦਾ

By
Published: April 13, 2012

ਉਕਤ ਤਸਵੀਰ ਬਾਰੇ ਵੇਰਵਾ: ਬੀ. ਆਰ. ਅੰਬੇਡਕਰ ਸਿੱਖ ਫਾਂਉਂਡੇਸ਼ਨ ਦੇ ਬੋਰਡ ਆਫ਼ ਡਾਇਰੈਕਟਰ  ਭਜ਼ਨ ਸਿੰਘ ਭਿੰਡਰ ਨੇ ਰਾਸ਼ਟਰਪਤੀ ਦੀਆਂ ਚੋਣਾਂ ਲਈ ਖੜ੍ਹੇ ਉਮੀਦਵਾਰ ਮਿ: ਰੌਨ ਪਾਲ ਨੂੰ ਗਾਂਧੀ ਦੀ ਪੂਰੀ ਸਚਾਈ ਦਸਣ ਲਈ ਇੱਕ ਕਿਤਾਬ “ਗਾਂਧੀ ਅੰਡਰ ਕਰਾਸ ਅਗਜਾਮੀਨੇਸ਼ਨ” ਅਤੇ ਇੱਕ ਪੈਂਫਲੈੱਟ “ਡਰੋਨਜ਼ ਆਫ਼ ਸਤਿਆਗ੍ਰਹਿ” ਭੇਟ ਕਰਦੇ ਹੋਏ।

ਅਮਰੀਕਾ (13 ਅਪ੍ਰੈਲ, 2012): ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਮੋਹਨਦਾਸ ਕਰਮਚੰਦ ਗਾਂਧੀ ਬਾਰੇ ਵਿਵਾਦ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਦੇ ਉਮੀਦਵਾਰ ਮਿ: ਰੌਨ ਪਾਲ ਲਈ ਡਾਉਨ ਟਾਉਨ ਸੈਂਨਫਰਾਂਸਿਸਕੋ ਵਿਖੇ ਮਿਤੀ ਅਪ੍ਰੈਲ 5, 2012 ਨੂੰ ਤਕਰੀਬਨ 200 ਪਤਵੰਤੇ ਸ਼ਹਿਰੀਆਂ ਨੇ ਭੋਜ ਦਾ ਪ੍ਰਬੰਧ ਕੀਤਾ। ਇਸ ਮੌਕੇ ਬੀ. ਆਰ. ਅੰਬੇਡਕਰ ਸਿੱਖ ਫਾਂਉਂਡੇਸ਼ਨ ਦੇ ਬੋਰਡ ਆਫ਼ ਡਾਇਰੈਕਟਰ ਭਜ਼ਨ ਸਿੰਘ ਭਿੰਡਰ ਨੇ ਰਾਸ਼ਟਰਪਤੀ ਦੀਆਂ ਚੋਣਾਂ ਲਈ ਖੜ੍ਹੇ ਉਮੀਦਵਾਰ ਮਿ: ਰੌਨ ਪਾਲ ਨੂੰ ਗਾਂਧੀ ਦੀ ਪੂਰੀ ਸਚਾਈ ਦਸਣ ਲਈ ਇੱਕ ਕਿਤਾਬ “ਗਾਂਧੀ ਅੰਡਰ ਕਰਾਸ ਅਗਜਾਮੀਨੇਸ਼ਨ” ਅਤੇ ਇੱਕ ਪੈਂਫਲੈੱਟ “ਡਰੋਨਜ਼ ਆਫ਼ ਸਤਿਆਗ੍ਰਹਿ” ਭੇਟ ਕਰਨੇ ਚਾਹੇ।

ਅਮਰੀਕੀ ਰਾਸ਼ਟਰਪਤੀ ਦੀ ਚੋਣ ਦੇ ਉਮੀਦਵਾਰ ਰੌਨ ਪਾਲ ਦੀ ਪੋਤੀ ਲਿੰਡਾ ਪੌਲ ਨਾਲ ਸ੍ਰ. ਭਜਨ ਸਿੰਘ ਭਿੰਡਰ

ਜਦੋਂ ਮਿ: ਰੌਨ ਪਾਲ ਨੂੰ ਇਸ ਕਿਤਾਬ ਅਤੇ ਪੈਂਫ਼ਲਿਟ ਬਾਰੇ ਦਸਿਆ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਸਿਰਫ਼ ਕਬੂਲ ਹੀ ਨਹੀਂ ਕੀਤਾ ਸਗੋਂ ਅਪਣੇ ਯਾਦਗਾਰੀ ਹਸਤਾਖ਼ਰ ਵੀ ਕੀਤੇ । ਮਿ: ਪਾਲ ਨੇ ਇੱਕ ਕਿਤਾਬ ਉਨ੍ਹਾਂ ਦੀ ਪਤਨੀ ਤੇ ਇੱਕ ਉਨ੍ਹਾਂ ਦੀ ਪੋਤੀ ਮਿਸ: ਲਿੰਡਾ ਪਾਲ ਤੇ ਇੱਕ ਇਲੈਕਸ਼ਨ ਮੈਨੇਜਰ ਨੂੰ ਦੇਣ ਲਈ ਕਿਹਾ।

ਮਿ: ਪਾਲ ਨੇ ਜਦੋਂ ਪੁੱਛਿਆ ਕਿ ਗਾਂਧੀ ਨੂੰ ਦੇਸ਼ ਦਾ ਰਾਸ਼ਟਰਪਿਤਾ ਕਿਉਂ ਕਿਹਾ ਜਾਂਦਾ ਹੈ ਤਾਂ ਮਿ: ਭਿੰਡਰ ਨੇ ਦਸਿਆ ਕਿ ਗਾਂਧੀ ਨੂੰ ਧੱਕੇ ਨਾਲ ਹੀ ਭਾਰਤੀ ਅਵਾਮ ਤੇ ਰਾਸ਼ਟਰਪਿਤਾ ਵਜੋਂ ਥੋਪਿਆ ਗਿਆ ਹੈ। ਇਹ ਤੱਥ ਉਦੋਂ ਸਾਹਮਣੇ ਆਏ ਜਦੋਂ ਕਿ ਭਾਰਤ ਦੇਸ਼ ਦੇ ਕਨੂੰਨ ਤਹਿਤ ਗਾਂਧੀ ਨੂੰ ਰਾਸ਼ਟਰਪਿਤਾ ਬਣਾਉਣ ਬਾਰੇ ਮਤੇ ਦੀ ਮੰਗ ਕੀਤੀ ਗਈ। ਸਰਕਾਰ ਨੇ ਅਪਣੇ ਜਵਾਬ ਵਿੱਚ ਦਸਿਆ ਕਿ ਉਨ੍ਹਾਂ ਦੇ ਰਿਕਾਰਡ ਵਿੱਚ ਅਜਿਹਾ ਕੋਈ ਵੀ ਦਸਤਾਵੇਜ਼ ਨਹੀਂ ਜੋ ਗਾਂਧੀ ਨੂੰ ਰਾਸ਼ਟਰ ਪਿਤਾ ਦਾ ਦਰਜਾ ਦਿੰਦਾ ਹੋਵੇ।

ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਕੱਟੜ ਹਿੰਦੂਵਾਦੀ, ਤੰਗਦਿੱਲ ਅਤੇ ਚਰਿਤਰਹੀਨ ਇਨਸਾਨ ਨੂੰ ਭਾਰਤ ਦੇ ਬਹੁਗਿਣਤੀ ਤੇ ਬਹੁਸਭਿਆਚਾਰ ਦੀ ਨੁਮਾਂਇੰਦਗੀ ਦਾ ਚਿੰਨ੍ਹ ਬਣਾ ਦਿਤਾ ਜਾਵੇ । 15 % ਮੰਨੂਵਾਦੀ ਜਿਨ੍ਹਾਂ ਦੀ ਗਾਂਧੀ ਅਗਵਾਈ ਕਰਦਾ ਜਾਪਦਾ ਹੈ ਉਹ ਵੀ ਸ਼ਾਇਦ ਇਹਦੇ ਵਲੋਂ ਅਪਣੀਆਂ ਨਾਬਾਲਗ ਭਤੀਜੀਆਂ ਨਾਲ਼ ਕੁਕਰਮ ਨੂੰ ਵੇਖ ਕੇ ਇਹਨੂੰ ਰਾਸ਼ਟਰਪਿਤਾ ਮੰਨਣ ਤੋਂ ਇਨਕਾਰ ਕਰ ਦੇਣ । ਗਾਂਧੀ ਸ਼ੁਦਰ, ਅਤੀ ਸ਼ੁਦਰ, ਮੁਸਲਮਾਨ, ਸਿੱਖ ਤੇ ਇਸਾਈਆਂ ਦਾ ਰਾਸ਼ਟਰਪਿਤਾ ਕਦਾਚਿਤ ਨਹੀਂ ਹੋ ਸਕਦਾ ਜਿਨ੍ਹਾਂ ਦੇ ਸ਼ੋਸਣ ਲਈ ਉਨ੍ਹੇ ਮੁੱਖ ਭੁਮਿਕਾ ਨਿਭਾਈ । ਜੇ ਕੋਈ ਦੇਸ਼ ਦੇ ਰਾਸ਼ਟਰਪਿਤਾ ਦਾ ਸਹੀ ਹੱਕਦਾਰ ਹੈ ਤਾਂ ਉਹ ਸਿਰਫ਼ ਡਾ: ਅੰਬੇਡਕਰ ਹੀ ਹੋ ਸਕਦੇ ਹਨ ਜੋ ਭਾਰਤੀ ਸੱਚ ਦੀ ਕਦਰ ਕਰਦੇ ਸਨ ।

ਸ: ਭਿੰਡਰ ਨੇ ਮਿ: ਰੌਨ ਪਾਲ ਦੀ ਦੂਜਿਆਂ ਦੇਸਾਂ ਨਾਲ਼ ਲੜਾਈ ਨਾ ਕਰਨ ਦੀ ਨੀਤੀ ਨੂੰ ਸਹਰਾਇਆ ਤੇ ਸ਼ੁੱਭਕਾਮਨਾ ਕੀਤੀ ਕਿ ਉਹ ਰਾਸ਼ਟਰਪਤੀ ਦੀ ਚੋਣ ਜਿੱਤਕੇ ਅਮਰੀਕੀ ਫੋਜਾਂ ਨੂੰ ਲੜਾਈਆਂ ਦੇ ਗੇੜ ਚੋ ਬਾਹਰ ਕੱਢ ਲੈਣਗੇ।

Tagged with:

Email This Post Email This Post

Leave a Reply

You must be logged in to post a comment.