ਸਿਆਸੀ ਖਬਰਾਂ

ਫੈਡਰੇਸ਼ਨ (ਪੀਰਮੁਹੰਮਦ) ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਵਿਰੋਧ ਕਰੇਗੀ; 1984 ਸਿਖ ਨਸਲਕੁਸ਼ੀ ਵਿਚ ਗਾਂਧੀ ਪਰਿਵਾਰ ਦੀ ਭੂਮਿਕਾ ਬਾਰੇ ਰਾਹੁਲ ਨੂੰ ਖੁੱਲੀ ਬਹਿਸ ਦੀ ਚੁਣੌਤੀ

October 26, 2013 | By

ਜਲੰਧਰ, ਪੰਜਾਬ (26 ਅਕਤੂਬਰ, 2013): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਨੇ 1984 ਦੌਰਾਨ ਸਿਖ ਭਾਈਚਾਰੇ ’ਤੇ ਨਸਲਕੁਸ਼ੀ ਹਮਲਿਆਂ ਵਿਚ ਗਾਂਧੀ ਪਰਿਵਾਰ ਦੀ ਭੂਮਿਕਾ ਬਾਰੇ ਖੁੱਲੀ ਬਹਿਸ ਦੀ ਰਾਹੁਲ ਗਾਂਧੀ ਨੂੰ ਚੁਣੌਤੀ ਦਿੱਤੀ ਹੈ। ਬੀਤੇ ਦਿਨੀਂ ਇਕ ਚੋਣ ਰੈਲੀ ਦੌਰਨ ਇੰਦਰਾ ਗਾਂਧੀ ਦੇ ਕਤਲ ਦੀ ਯਾਦ ਤਾਜ਼ਾ ਕਰਕੇ ਸਿਖਾਂ ਖਿਲਾਫ ਨਫਰਤ ਭੜਕਾਉਣ ਲਈ ਰਾਹੁਲ ’ਤੇ ਦੋਸ਼ ਲਾਉਂਦਿਆਂ ਫੈਡਰੇਸ਼ਨ ਨੇ ਐਲਾਨ ਕੀਤਾ ਕਿ ਰਾਹੁਲ ਦੇ ਆਗਾਮੀ ਪੰਜਾਬ ਦੌਰੇ ਦੌਰਾਨ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਰਾਹੁਲ ਦੀਆਂ ਰੈਲੀਆਂ ਵਿਚ ਵਿਖਾਵੇ ਕੀਤੇ ਜਾਣਗੇ।

ਇਥੇ ਦਸਣਯੋਗ ਹੈ ਕਿ ਇਕ ਚੋਣ ਰੈਲੀ ਵਿਚ ਬੋਲਦਿਆਂ ਰਾਹੁਲ ਗਾਂਧੀ ਨੇ ਬਿਨਾਂ ਕੋਈ ਹਵਾਲਾ ਦਿੰਦਿਆਂ ਆਪਣੀ ਦਾਦੀ ਦੀ ਮੌਤ ਲਈ ਸਿਖ ਭਾਈਚਾਰੇ ਖਿਲਾਫ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਟਿਪਣੀਆਂ ਕੀਤੀਆਂ ਤੇ ਨਾ ਹੀ ਉਨ੍ਹਾਂ ਨੇ ਸਿਖਾਂ ਦੇ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲੇ ਅਤੇ ਨਵੰਬਰ 1984 ਵਿਚ 30,000 ਤੋਂ ਵੱਧ ਸਿਖਾਂ ਦੀ ਨਸਲਕੁਸ਼ੀ ਦਾ ਕੋਈ ਦਰਦ ਮਹਿਸੂਸ ਕੀਤਾ

ਫੈਡਰੇਸ਼ਨ (ਪੀਰਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤੇ ਕਿ ਕੀ ਉਸ ਦੇ ਪਿਤਾ ਰਾਜੀਵ ਤੇ ਉਸ ਦੀ ਪਾਰਟੀ ਨੂੰ ਏਨਾ ਗੁੱਸਾ ਆਇਆ ਸੀ ਕਿ ਇੰਦਰਾ ਗਾਂਧੀ ਦੀ ਮੌਤ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਦਿਨ ਦਿਹਾੜੇ ਹਜ਼ਾਰਾਂ ਦੀ ਗਿਣਤੀ ਵਿਚ ਸਿਖਾਂ ਦਾ ਕਤਲੇਆਮ ਕਰਵਾ ਦਿੱਤਾ? ਕੀ ਗਾਂਧੀ ਪਰਿਵਾਰ ਉਨ੍ਹਾਂ ਆਗੂਆਂ ਨੂੰ ਬਚਾਅ ਰਿਹਾ ਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ ਜਿਨ੍ਹਾਂ ਨੇ ਨਵੰਬਰ 1984 ਵਿਚ ਸਿਖਾਂ ਨੂੰ ਮਾਰਨ ਵਾਲੇ ਕਾਤਲ ਦਸਤਿਆਂ ਦੀ ਅਗਵਾਈ ਕੀਤੀ ਸੀ? ਪੀਰ ਮੁਹੰਮਦ ਨੇ ਕਿਹਾ ਕਿ ਚੁਰੂ ਵਿਚ ਰੈਲੀ ਦੌਰਾਨ ਤੁਹਾਡੇ ਵਲੋਂ ਦਿੱਤੇ ਬਿਆਨ 1984 ਦੌਰਾਨ ਸਿਖਾਂ ਦੇ ਕਤਲੇਆਮ ਨੂੰ ਉਚਿਤ ਠਹਿਰਾਉਂਦੇ ਹਨ ਬਿਲਕੁਲ ਤੁਹਾਡੇ ਪਿਤਾ ਦੀ ਤਰਾਂ ਜਿਨ੍ਹਾਂ ਨੇ ਕਿਹਾ ਸੀ ਕਿ ‘ਜਦੋਂ ਵੱਡਾ ਦਰੱਖਤ ਡਿਗਦਾ ਹੈ ਤਾਂ ਧਰਤੀ ਕੰਬਦੀ ਹੈ’।

ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਰਾਹੁਲ ਦੇ ਪੰਜਾਬ ਦੌਰੇ ਦਾ ਵਿਰੋਧ ਕਰਾਂਗੇ ਤੇ ਹਰ ਥਾਂ ’ਤੇ ਰੈਲੀਆਂ ਕਰਾਂਗੇ ਤੇ ਸਿਖ ਭਾਈਚਾਰੇ ਪ੍ਰਤੀ ਗਾਂਧੀ ਪਰਿਵਾਰ ਦੇ ਨਫਰਤ ਭਰੇ ਇਤਿਹਾਸ ਨੂੰ ਜਗ ਜ਼ਾਹਿਰ ਕਰਾਂਗੇ। ਫੈਡਰੇਸ਼ਨ ਪ੍ਰਧਾਨ ਨੇ ਅੱਗੇ ਕਿਹਾ ਕਿ ਰਾਹੁਲ ਨੂੰ ਸਿਖਾਂ ਦੇ ਖੂਨ ਦੀ ਕੀਮਤ ’ਤੇ ਆਪਣੇ ਸਿਆਸੀ ਏਜੰਡਾ ਚਲਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਸ੍ਰੀ ਹਰਿਮੰਦਰ ਸਾਹਿਬ ਦੀ ਮਾਣ ਮਰਿਆਦਾ ਆਣ ਤੇ ਸ਼ਾਨ ਨੂੰ ਬਰਕਰਾਰ ਰੱਖਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਅੱਤਵਾਦੀ ਨਹੀਂ ਸਨ ਜਿਵੇਂ ਕਿ ਰਾਹੁਲ ਵਲੋਂ ਦਸਿਆ ਜਾ ਰਿਹਾ ਹੈ ਸਗੋਂ ਉਹ ਤਾਂ ਸਿਖਾਂ ਕੌਮ ਦੇ ਮਹਾਨ ਸ਼ਹੀਦ ਹਨ। ਨਵੰਬਰ 1984 ਦੌਰਾਨ ਰਾਹੁਲ ਦੇ ਪਿਤਾ ਰਾਜੀਵ ਦੀ ਅਗਵਾਈ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿਖਾਂ ਦਾ ਬੁਚੜਾਂ ਵਾਂਗ ਖੁਲੇਆਮ ਕਤਲ ਕਰਨ ਤੇ ਕਰਵਾਉਣ ਵਾਲੇ ਅਸਲ ਵਿਚ ਅੱਤਵਾਦੀ ਹਨ ਤੇ ਉਨ੍ਹਾਂ ਨੂੰ ਗਾਂਧੀ ਪਰਿਵਾਰ ਬਚਾਅ ਰਿਹਾ ਹੈ। ਮੋਦੀ ’ਤੇ ਵਰਦਿਆਂ ਏ ਆਈ ਐਸ ਐਸ ਐਫ ਦੇ ਪ੍ਰਧਾਨ ਨੇ ਕਿਹਾ ਕਿ ਉਹ ਇਕ ਭਦਰ ਪੁਰਸ਼ ਬਣ ਰਿਹਾ ਹੈ ਜਦ ਕਿ ਉਸ ਦੇ ਖੁਦ ਦੇ ਹੱਥ ਗੁਜਰਾਤ ਵਿਚ ਮੁਸਲਮਾਨਾਂ ਦੇ ਲਹੂ ਨਾਲ ਰੰਗੇ ਹੋਏ ਹਨ। ਪੀਰ ਮੁਹੰਮਦ ਨੇ ਕਿਹਾ ਕਿ ਮੋਦੀ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਵੋਟਾਂ ਲੈਣ ਦੀ ਖਾਤਿਰ ਨਵੰਬਰ 1984 ਦੇ ਪੀੜਤਾਂ ਨੂੰ ਇਨਸਾਫ ਤੋਂ ਇਨਕਾਰ ਕੀਤੇ ਜਾਣ ਦੇ ਮੁੱਦੇ ਦੀ ਵਰਤੋਂ ਕਰੇ।

ਕਮਲ ਨਾਥ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਹੋਰ ਆਗੂਆਂ ਨੂੰ ਕਾਂਗਰਸ ਪਾਰਟੀ ਵਲੋਂ ਦਿੱਤੀ ਜਾ ਰਹੀ ਸੁਰਖਿਆ ਵੱਲ ਇਸ਼ਾਰਾ ਕਰਦਿਆਂ ਪੀਰ ਮੁਹੰਮਦ ਨੇ ਕਿਹਾ ਕਿ 01 ਨਵੰਬਰ ਨੂੰ 1984 ਦੇ ਪੀੜਤਾਂ ਵਲੋਂ ਨਵੰਬਰ 1984 ਦੌਰਾਨ ਸਿਖਾਂ ਦੇ ਯੌਜਨਾਬਧ ਕਤਲੇਆਮ ਦੀ ਜਾਂਚ ਕਰਵਾਉਣ ਲਈ ਤੇ ਨਸਲਕੁਸ਼ੀ ਬਾਰੇ ਯੂ ਐਨ ਕਨਵੈਨਸ਼ਨ ਤਹਿਤ ਇਸ ਨੂੰ ‘ਨਸਲਕੁਸ਼ੀ’ ਵਜੋਂ ਮਾਨਤਾ ਦੇਣ ਲਈ ਜਨੇਵਾ ਵਿਚ ਸੰਯੁਕਤ ਰਾਸ਼ਟਰ ਅੱਗੇ ਨਸਲਕੁਸ਼ੀ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ।

ਵਧੇਰੇ ਜਾਣਕਾਰੀ ਲਈ ਦੇਖੋ: All news related to Rahul Gandhi @ SikhSiyasat.Net

ਜੇਕਰ ਤੁਸੀਂ ਉਕਤ ਖਬਰ ਨੂੰ ਅੰਗਰੇਜ਼ੀ ਵਿਚ ਪੜ੍ਹਨਾ ਚਾਹੁੰਦੇ ਹੋ ਤਾਂ ਦੇਖੋ: Peermohammad Challenges Rahul for open debate on role Of Gandhi family in 1984 Sikh Genocide; AISSF to protest against Rahul Gandhi’s Punjab visit

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,