ਸਿੱਖ ਖਬਰਾਂ

ਗੁ. ਨਨਕਾਣਾ ਸਾਹਿਬ ਦੀ ਤਸਵੀਰ ਵਾਲੀ ਡਾਕ ਟਿਕਟ ਜਾਰੀ ਕਰਨ ਅਤੇ ਹੋਰ ਸਿੱਖ ਮੰਗ ਲਈ ਪਾਕਿ. ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ

By ਸਿੱਖ ਸਿਆਸਤ ਬਿਊਰੋ

July 17, 2015

ਜਲੰਧਰ (16 ਜੁਲਾਈ, 2015): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਨਵਾਜ ਸ਼ਰੀਫ਼ ਨੂੰ ਗੁ. ਨਨਕਾਣਾ ਸਾਹਿਬ ਜੀ ਦੇ ਚਿੱਤਰ ਵਾਲੀ ਡਾਕ ਟਿਕਟ ਜਾਰੀ ਕਰਨ ਲਈ ਪੱਤਰ ਭੇਜ ਕੇ ਭਾਈ ਮਰਦਾਨਾ ਯਾਦਗਾਰੀ ਦਰਬਾਰ ਸੁਸਾਇਟੀ ਨੇ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਬੰਦ ਪਏ ਪ੍ਰਾਜੈਕਟ ਨੂੰ ਦੁਬਾਰਾ ਆਰੰਭ ਕਰਨ ਦੀ ਅਪੀਲ ਕੀਤੀ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਖਿਆ ਕਿ 2006 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ੌਕਤ ਅਜੀਜ਼ ਵੱਲੋਂ ਗੁਰਦੁਆਰਾ ਸਾਹਿਬ ਲਾਹੌਰ ਦੇ ਚਿੱਤਰ ਵਾਲੀ ਡਾਕ ਟਿਕਟ ਜਾਰੀ ਕੀਤੀ ਗਈ ਸੀ ।ਮੀਆਂ ਨਵਾਜ ਸ਼ਰੀਫ਼ ਨੂੰ ਇਕ ਪੱਤਰ 29 ਜੂਨ ਨੂੰ ਉਨ੍ਹਾਂ ਦੀ ਲਾਹੌਰ ਕੋਠੀ ‘ਚ ਉਨ੍ਹਾਂ ਦੇ ਸੈਕਟਰੀ ਰਿਆਜ ਮਹਿਮੂਦ ਨੂੰ ਦਿੱਤਾ ਗਿਆ ।ਦੂਜੀ ਵਾਰ ਪੱਤਰ ਉਨ੍ਹਾਂ ਨੂੰ ਇਸਲਾਮਾਬਾਦ ਵਿਖੇ ਡਾਕ ਰਾਹੀਂ ਭੇਜਿਆ ਗਿਆ ਹੈ ਜਿਸ ਵਿਚ ਕੁਝ ਹੋਰ ਮਸਲਿਆਂ ਸਬੰਧੀ ਵੀ ਧਿਆਨ ਦਿਵਾਇਆ ਗਿਆ ਹੈ ।

ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਬੰਦ ਪਏ ਪ੍ਰਾਜੈਕਟ ਨੂੰ ਬਣਾਉਣ ਸਬੰਧੀ ਉਕਾਫ਼ ਬੋਰਡ ਪਾਕਿਸਤਾਨ ਦੇ ਚੇਅਰਮੈਨ ਜਾਵੇਦ ਨਾਸਰ ਵੱਲੋਂ ਸੰਨ 2001 ਵਿਚ ਨਨਕਾਣਾ ਸਾਹਿਬ ਵਿਖੇ ਇਕ ਵੱਡੀ ਇੰਡਸਟਰੀਜ਼ ਲਾਉਣ ਦਾ ਐਲਾਨ ਵੀ ਕੀਤਾ ਸੀ ।

ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਦਿਹਾੜੇ ਮੌਕੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਚ ਸ਼ਹੀਦੀ ਜੋੜ ਮੇਲੇ ਮੌਕੇ ਇਨ੍ਹਾਂ ਸਮਾਗਮਾਂ ਨੂੰ ਟੀ. ਵੀ.ਚੈਨਲਾਂ ‘ਤੇ ਸਿੱਧਾ ਪ੍ਰਸਾਰਣ ਕਰਨ ਬਾਰੇ ਵੀ ਕਿਹਾ ਗਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: