
ਲੁਧਿਆਣਾ, ਪੰਜਾਬ (12 ਅਪ੍ਰੈਲ, 2012): ਅੱਜ ਜਿੱਦਾਂ ਹੀ ਇਹ ਖਬਰ ਨਸ਼ਰ ਹੋਈ ਕਿ ਭਾਰਤ ਸਰਕਾਰ ਦੇ ਮੰਤਰੀ ਮੰਡਲ ਨੇ ਆਨੰਦ ਮੈਰਿਜ ਐਕਟ, 1909 ਵਿਚ ਤਰਮੀਮ (ਸੋਧ) ਕਰਨ ਲਈ ਬਿੱਲ ਪਾਰਲੀਮੈਂਟ ਵਿਚ ਪੇਸ਼ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ ਤਾਂ ਇਸ ਮਸਲੇ ਬਾਰੇ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ। ਮੀਡੀਆ ਹਲਕਿਆਂ ਵਿਚ ਵੀ ਇਸ ਦੀ ਖੂਬ ਚਰਚਾ ਛਿੜ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸਿੱਖਾਂ ਦਾ ਚਿਰਾਂ ਤੋਂ ਲਮਕ ਰਿਹਾ ਅਹਿਮ ਮਸਲਾ ਹੱਲ ਹੋ ਗਿਆ ਹੈ। ਕਈ ਸੱਜਣਾਂ ਨੇ ਸਮਾਜਕ ਸੰਪਰਕ ਮੰਚਾਂ, ਜਿਵੇਂ ਕਿ ਫੇਸਬੁੱਕ ਵਗੈਰਾ, ਉੱਤੇ ਇਹ ਐਲਾਨ ਕਰ ਦਿੱਤਾ ਕਿ ਆਨੰਦ ਮੈਰਿਜ ਐਕਟ ਪਾਸ ਹੋ ਚੁੱਕਾ ਹੈ।
April 12, 2012 | ਇਹ ਸਮਗਰੀ
ਦੇਸ ਪੰਜਾਬ,
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਨਵੀਂ ਦਿੱਲੀ (10 ਅਪ੍ਰੈਲ, 2012): ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸੁਣਾਈ ਗਈ ਫਾਂਸੀ ਦੇ ਮਾਮਲੇ ਵਿਚ ਭਾਰਤ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਜਾਰੀ ਹੈ। ਅੱਜ ਇਸ ਮਾਮਲੇ ਦੇ ਕਈ ਪੱਖਾਂ ਉੱਤੇ ਸੁਣਵਾਈ ਹੋਈ ਹੈ ਤੇ ਇਸ ਸੁਣਵਾਈ ਕੱਲ ਵੀ ਜਾਰੀ ਰਹੇਗੀ।
April 10, 2012 | ਇਹ ਸਮਗਰੀ
ਖਾਸ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਸਿਆਟਲ (ਗੁਰਪ੍ਰੀਤ ਸਿੰਘ ਸਹੋਤਾ): ਸਿੱਖ ਸੰਘਰਸ਼ ਦੇ ਅਲਬੇਲੇ ਜਰਨੈਲ ਡਾ. ਪ੍ਰੀਤਮ ਸਿੰਘ ਸੇਖੋਂ ਦਾ ਸ਼ਹੀਦੀ ਸਮਾਗਮ ਸਿਆਟਲ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ, ਜਿੱਥੇ ਪੰਥਕ ਬੁਲਾਰਿਆਂ ਨੇ ਡਾ. ਸੇਖੋਂ ਦੇ ਜੀਵਨ ਤੇ ਕਾਰਨਾਮਿਆਂ ’ਤੇ ਪੰਛੀ ਝਾਤ ਪੁਆਈ ਅਤੇ ਨਾਲ ਹੀ ਉਚੇਚੇ ਤੌਰ ’ਤੇ ਸੱਦੇ ਗਏ ਡਾ. ਸੇਖੋਂ ਦੇ ਪਰਿਵਾਰਕ ਮੈਂਬਰਾਂ ਦਾ ਮਾਣ-ਸਨਮਾਨ ਵੀ ਕੀਤਾ ਗਿਆ।
April 10, 2012 | ਇਹ ਸਮਗਰੀ
ਤਸਵੀਰਾਂ,
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਇੱਕ ਪਾਸੇ ਭਾਰਤ ਦੇ ਹਿੰਦੂਤਵੀ ਅਦਾਲਤੀ ਸਿਸਟਮ ਦੀ ਨੁਮਾਇੰਦਾ, ਚੰਡੀਗੜ੍ਹ ਦੀ ਸੈਸ਼ਨ ਜੱਜ ਸ਼ਾਲਿਨੀ ਨਾਗਪਾਲ ਵਲੋਂ, 31 ਮਾਰਚ ਨੂੰ ਭਾਈ ਰਾਜੋਆਣਾ ਨੂੰ ਫਾਂਸੀ ’ਤੇ ਲਟਕਾਉਣ ਲਈ ਹੁਕਮ-ਦਰ-ਹੁਕਮ ਚਾੜ੍ਹੇ ਜਾ ਰਹੇ ਹਨ ਪਰ ਦੂਸਰੇ ਪਾਸੇ ਪੰਜਾਬ ਦੇ ਦੂਰ-ਦੁਰਾਡੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਜਿੱਥੇ ਘਰ-ਘਰ ’ਤੇ ਕੇਸਰੀ ਝੰਡੇ ਝੁੱਲ ਰਹੇ ਹਨ, ਉਥੇ ‘ਖਾਲਿਸਤਾਨ -ਜ਼ਿੰਦਾਬਾਦ’ ਦੀ ਆਵਾਜ਼ ਵੀ ਕੇਸਰੀ-ਗੁੰਜਾਰਾਂ ਪਾ ਰਹੀ ਹੈ।
April 10, 2012 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਅੱਜਕੱਲ੍ਹ ਹਰ ਸਿੱਖ ਦੀ ਜ਼ੁਬਾਨ ’ਤੇ ਜੇ ਕੋਈ ਨਾਮ ਦਿਨ-ਰਾਤ ਬਾਰ-ਬਾਰ ਦੋਹਰਾਇਆ ਜਾ ਰਿਹਾ ਹੈ ਤਾਂ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮਾਣਮੱਤੀ ਹਸਤੀ ਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ, ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ‘ਜ਼ਿੰਦਾ ਸ਼ਹੀਦ’ ਵਜੋਂ ਸਤਿਕਾਰੇ ਗਏ ਭਾਈ ਰਾਜੋਆਣਾ, ਇਸ ਵੇਲੇ ਇੱਕ ਦ੍ਰਿੜਤਾ ਦੇ ਪ੍ਰਤੀਕ, ਮੌਤ ਤੋਂ ਬੇਖੌਫ, ਭਾਰਤੀ ਹਾਕਮਾਂ ਨੂੰ ਵੰਗਾਰਨ ਵਾਲੇ ਅਤੇ ਅਕਾਲੀਆਂ ਨੂੰ ਪੰਥਕ-ਨਿਸ਼ਾਨੇ ਤੋਂ ਭਗੌੜੇਪਨ ਦਾ ਸ਼ੀਸ਼ਾ ਦਿਖਾਉਣ ਵਾਲੇ 28 ਮਿਲੀਅਨ ਸਿੱਖ ਕੌਮ ਦੇ ਪ੍ਰੇਰਨਾਸ੍ਰੋਤ ਵਜੋਂ ਉਭਰੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਜੁਝਾਰੂਵਾਦ ਦੇ ਪਿੜ ਵਿੱਚ ਵੀ, ਇੱਕ ਵੱਡੇ ਦੁਸ਼ਟ (ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ) ਨੂੰ, ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਨਾਲ ਮਿਲ ਕੇ ਸਜ਼ਾ ਯਾਫਤਾ ਕਰਕੇ, ਵੱਡਾ ਨਾਮਣਾ ਖੱਟਿਆ ਸੀ ਪਰ ਹੁਣ ਤਾਂ ਉਨ੍ਹਾਂ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਲਾਜਵਾਬ ਵਿਰਾਸਤ ਨੂੰ, ਆਪਣੀ ਵਿਰਾਸਤ ਨਾਲ ਜੋੜ ਕੇ, ਭਵਿੱਖ ਦੀਆਂ ਪੀੜੀਆਂ ਲਈ ਖਾਲਿਸਤਾਨੀ ਯੋਧਿਆਂ ਦੇ ਇਤਹਿਾਸ ਦਾ ਇੱਕ ਸੁਨਹਿਰੀ ਅਧਿਆਏ ਹੋਰ ਜੋੜ ਦਿੱਤਾ ਹੈ।
April 10, 2012 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਹੁਣ ਅਸੀਂ ਸੁਪਰੀਮ ਕੋਰਟ ਵਿਚ ਜਾ ਰਹੇ ਹਾਂ ਤੇ ਸਾਨੂੰ ਆਸ ਹੈ ਕਿ ਜੇਕਰ ਸਾਡੀ ਪਟੀਸ਼ਨ ਨੂੰ ਅਦਾਲਤ ਨੇ ਫਿਰਕਾਪ੍ਰਸਤੀ ਤੋਂ ਉੱਪਰ ਉੱਠ ਕੇ ਦੇਖਿਆ ਤਾਂ 25 ਹਜ਼ਾਰ ਕਤਲਾਂ ਦੇ ਕੇਸ ਖੁੱਲ੍ਹ ਜਾਣਗੇ। ਲਾਪਤਾ ਬੱਚਿਆਂ ਦੇ ਮਾਪਿਆਂ ਜਿਊਂਦੇ ਜਾਗਦੇ ਮਾਪੇ ਬੱਚੇ ਚੁੱਕੇ ਜਾਣ ਦੇ ਸਬੂਤ ਹਨ ਅਤੇ ਸਾਡੇ ਕੋਲ ਉਨ੍ਹਾਂ ਦੇ ਪੋਸਟਮਾਰਟਮ ਅਤੇ ਲਾਸ਼ਾਂ ਦੇ ਸਸਕਾਰ ਦੇ ਸਬੂਤ ਹਨ ਤੇ ਇਹ ਵੀ ਸਬੂਤ ਹਨ ਕਿ ਕਿਸ ਲਾਸ਼ ਨੂੰ ਕਿਸ ਪੁਲਿਸ ਅਫ਼ਸਰ ਨੇ ਲਿਆਂਦਾ ਸੀ। ਇਸ ਮਹਾਂ ਨਰਸੰਘਾਰ ਦੀ ਅਸਲੀਅਤ ਸਾਹਮਣੇ ਆਉਣ ‘ਤੇ ਭਾਰਤੀ ਰਾਜਨੀਤੀ ਦਾ ਅਸਲ ਚਿਹਰਾ ਨੰਗਾ ਹੋਵੇਗਾ। ਸਰਕਾਰੀ ਅੱਤਵਾਦ ਦੀ ਭਿਆਨਕ ਤਸਵੀਰ ਸਾਹਮਣੇ ਆਵੇਗੀ ਤੇ ਕਤਲੇਆਮ ਦੇ ਜ਼ਿੰਮੇਵਾਰ ਪੁਲਸ ਅਫ਼ਸਰ ਕਟਹਿਰੇ ਵਿਚ ਖੜ੍ਹੇ ਹੋਣਗੇ।”
April 7, 2012 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਹੁਸ਼ਿਆਰਪੁਰ, (6 ਅਪ੍ਰੈਲ, 2012): ਦਲ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ ਪੰਥਕ ਆਗੂਆਂ ਭਾਈ ਮੋਹਕਮ ਸਿੰਘ, ਭਾਈ ਦਲਜੀਤ ਸਿੰਘ, ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾਪਿੰਡ ਅਤੇ ਹੋਰਨਾਂ ਦੀ ਨਜ਼ਰਬੰਦੀ ਨੂੰ ਜਾਣ ਬੁਝ ਕੇ ਲਮਕਾਉਣ ਦੀ ਸਖ਼ਤ ਸ਼ਬਦਾਂ ‘ਚ ਆਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਪ੍ਰਸ਼ਾਸਨ ਇਨ੍ਹਾਂ ਆਗੂਆਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਇੱਕ ਬਿਆਨ ‘ਚ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਆਗੂਆਂ ਨੂੰ ਗੁਰਦਾਸਪੁਰ ਗੋਲੀ ਕਾਂਡ ਦੇ ਸ਼ਹੀਦ ਜਸਪਾਲ ਸਿੰਘ ਦੇ 7 ਅਪ੍ਰੈਲ ਨੂੰ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ‘ਚ ਸ਼ਾਮਿਲ ਹੋਣ ਤੋਂ ਰੋਕਣ ਲਈ ਜੇਲ੍ਹ ‘ਚ ਡੱਕਿਆ ਹੋਇਆ ਹੈ, ਜੋ ਕਿ ਇਨ੍ਹਾਂ ਆਗੂਆਂ ਦੇ ਬੁਨਿਆਦੀ ਹੱਕਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਸ਼ਹੀਦ ਜਸਪਾਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਪਿੰਡ ਚੌੜ ਸਿੱਧਵਾਂ ਵਿਖੇ ਵੱਡੀ ਗਿਣਤੀ ‘ਚ ਪੁੱਜਣ ਦੀ ਅਪੀਲ ਕੀਤੀ।
April 7, 2012 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਭਾਈ ਜਸਪਾਲ ਸਿੰਘ ਦਾ ਜਨਮ 5 ਮਈ, 1993 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਵਿਖੇ ਪਿਤਾ ਸ: ਗੁਚਰਨਜੀਤ ਸਿੰਘ ਬਿੱਟੂ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਮੁਢਲੀ ਪੜ੍ਹਾਈ ਆਰਮੀ ਸਕੂਲ ਨਾਭਾ ਤੋਂ ਪ੍ਰਾਪਤ ਕੀਤੀ। ਇਥੋਂ ਪੰਜਵੀਂ ਪਾਸ ਕਰਨ ਉਪਰੰਤ ਸੁਖਜਿੰਦਰ ਸਿੰਘ ਸੀਨੀ. ਸੈਕੰਡਰੀ ਸਕੂਲ ਹਯਾਤ ਨਗਰ ਤੋਂ ਦਸਵੀਂ ਅਤੇ ਫਿਰ ਸ਼ਹੀਦ ਮੇਜਰ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਾਲਾ ਨੰਗਲ ਤੋਂ ਬਾਰਵੀਂ ਪਾਸ ਕੀਤੀ। ਉਪਰੰਤ ਉਨ੍ਹਾਂ ਬੇਅੰਤ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ ਵਿਖੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੇ ਪਹਿਲੇ ਸਾਲ ਵਿਚ ਦਾਖਲਾ ਲਿਆ। ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦਾ ਧਾਰਨੀ ਅਤੇ ਪੜ੍ਹਾਈ ਵਿਚ ਹੁਸ਼ਿਆਰ ਜਸਪਾਲ ਸਿੰਘ ਸਿੱਧੂ ਆਪਣੇ ਮਾਪਿਆਂ ਦਾ ਇਕਲੌਤਾ ਸਪੁੱਤਰ ਸੀ। ਪਰ 29 ਮਾਰਚ ਨੂੰ ਉਹ ਗੁਰਦਾਸਪੁਰ ਸ਼ਹਿਰ ਅੰਦਰ ਸੰਘਰਸ਼ ਦੌਰਾਨ ਪੁਲਿਸ ਦੀ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ। ਭਾਈ ਜਸਪਾਲ ਸਿੰਘ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਦਾ ਭੋਗ 7 ਅਪ੍ਰੈਲ ਨੂੰ ਸਵੇਰੇ 11 ਵਜੇ ਉਨ੍ਹਾਂ ਦੇ ਗ੍ਰਹਿ ਪਿੰਡ ਚੌੜ ਸਿੱਧਵਾਂ ਵਿਖੇ ਪਵੇਗਾ। ਉਪਰੰਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਕੀਰਤਨ ਕਰਨਗੇ। ਬਾਅਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ ਭਾਈ ਜਸਪਾਲ ਸਿੰਘ ਨੂੰ ਸ਼ਰਧਾਂਜ਼ਲੀਆਂ ਭੇਂਟ ਕਰਨਗੀਆਂ।
-ਵਰਿੰਦਰ ਸਹੋਤਾ
April 7, 2012 | ਇਹ ਸਮਗਰੀ
ਖਾਸ ਖਬਰਾਂ,
ਜੀਵਨੀਆਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਭਾਰਤ ਦੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ 3 ਅਪ੍ਰੈਲ 2012 ਨੂੰ 1513 ਸਿੱਖ ਪਰਿਵਾਰਾਂ ਨੂੰ 27.94 ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਪਰਿਵਾਰ ਉਨ੍ਹਾਂ ਹਜ਼ਾਰਾਂ ਸਿੱਖ ਪਰਿਵਾਰਾਂ ਵਿਚ ਸ਼ਾਮਿਲ ਹਨ, ਜਿਨ੍ਹਾਂ ਦਾ ਕੋਈ ਨਾ ਕੋਈ ਜੀਅ 1984 ਤੋਂ ਲੈ ਕੇ 1994 ਤੱਕ ਦੇ ਖੂਨੀ ਦਹਾਕੇ ਦੌਰਾਨ, ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਤਲ ਕਰਨ ਤੋਂ ਬਾਅਦ, ਲਾਵਾਰਿਸ ਕਰਾਰ ਦੇ ਕੇ ਸਾੜ ਦਿੱਤਾ ਗਿਆ ਸੀ। 16 ਸਾਲ ਦੀ ਲੰਬੀ ਅਦਾਲਤੀ ਜੱਦੋ-ਜਹਿਦ ਤੋਂ ਬਾਅਦ ਮਿਲੇ ਇਸ ਅਧੂਰੇ ਇਨਸਾਫ ਨੇ, ਜਿੱਥੇ ਹਿੰਦੁਸਤਾਨੀ ਨਿਆਂ ਪ੍ਰਬੰਧ ਦਾ ਖੋਖਲਾਪਣ ਸਾਬਿਤ ਕੀਤਾ ਹੈ, ਉੱਥੇ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੀ ਇਸ ਮਸਲੇ ਬਾਰੇ ਧਾਰੀ ਸਾਜ਼ਿਸ਼ੀ ਚੁੱਪ ਨੂੰ ਵੀ ਬੇਨਕਾਬ ਕੀਤਾ ਹੈ।
April 6, 2012 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਈ ਫ਼ਾਂਸੀ ਦੀ ਸਜ਼ਾ ਨੇ, ਨਿਸ਼ਚਤ ਰੂਪ ਵਿਚ, ਸਿੱਖ ਕੌਮ ਨੂੰ ਗੂੜ੍ਹੀ ਨੀਂਦਰੋਂ ਜਗਾ ਦਿਤਾ ਹੈ। ਕੌਮ ਉਤੇ ਛਾਈ ਨੇਸਤੀ ਦਿਨਾਂ ਵਿਚ ਹੀ ਕਾਫ਼ੂਰ ਹੋ ਗਈ ਹੈ। ਦਿਲਗ਼ੀਰੀ ਗਰਮਜ਼ੋਸ਼ੀ ਵਿਚ ਬਦਲ ਗਈ ਹੈ। ਇਤਿਹਾਸ ਦੇ ਇਕ ਲੰਮੇ ਤੇ ਉਦਾਸ ਦੌਰ ਤੋਂ ਬਾਅਦ, ਸਿੱਖ ਕੌਮ ਉਤੇ ਮੁੜ ਤੋਂ ਚੜ੍ਹਿਆ ਕੇਸਰੀ ਰੂਪ ਇਸ ਸੱਚਾਈ ਦੀ ਵਿਸ਼ਵਾਸਮਈ ਗਵਾਹੀ ਭਰਦਾ ਹੈ। ਇਹ ਕਲਾ ਵੈਸੇ ਤਾਂ ਵਾਹਿਗੁਰੂ ਨੇ ਆਪ ਵਰਤਾਈ ਹੈ, ਪਰ ਫਿਰ ਵੀ ਜੇਕਰ ਇਸ ਦੇ ਲਈ ਕਿਸੇ ਇਕ ਵਿਅਕਤੀ ਨੂੰ ਮਾਣ ਬਖ਼ਸ਼ਣਾ ਹੋਵੇ ਤਾਂ ਇਸ ਦਾ ਅਸਲੀ ਹੱਕਦਾਰ ਭਾਈ ਬਲਵੰਤ ਸਿੰਘ ਰਾਜੋਆਣਾ ਹੀ ਬਣਦਾ ਹੈ। ਇਹ ਵੱਖਰੀ ਗੱਲ ਹੈ ਕਿ ਕੁੱਝ ਸੁਆਰਥਜੀਵੀ ਤੇ ਚਾਪਲੂਸ ਕਿਸਮ ਦੇ ਲੋਕ ਇਸ ਦਾ ਸਿਹਰਾ ਪਰਕਾਸ਼ ਸਿੰਘ ਬਾਦਲ ਦੇ ਸਿਰ ‘ਤੇ ਸਜਾਉਣ ਦੀ ਅਸ਼ਲੀਲ ਕੋਸ਼ਿਸ਼ ਕਰ ਰਹੇ ਹਨ।
April 2, 2012 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »