ਸੋਮਵਾਰ, 6 ਫਰਵਰੀ, 2012

ਇਸ ਲੇਖਕ ਵੱਲੋਂ

ਸ਼ਹੀਦੀ ਜੋੜ ਮੇਲ ਮੌਕੇ ਸੰਤ ਦਾਦੂਵਾਲ ਨੇ ਦੀਵਾਨ ਸਜਾਏ

ਸ਼ਹੀਦੀ ਜੋੜ ਮੇਲ ਮੌਕੇ ਸੰਤ ਦਾਦੂਵਾਲ ਨੇ ਦੀਵਾਨ ਸਜਾਏ

ਫ਼ਤਹਿਗੜ੍ਹ ਸਾਹਿਬ (28 ਦਸੰਬਰ, 2011): ਛੋਟੇ ਸ਼ਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਮੌਕੇ ਮੌਕੇ ਬੀਤੀ ਰਾਤ ਸਜਾਏ ਗਏ ਦੀਵਾਨਾਂ ਵਿੱਚ ਪੰਥਕ ਸੇਵਾ ਲਹਿਰ ਦੇ ਸਰਪ੍ਰਸਤ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਉਕਤ ਸ਼ਹਾਦਤਾਂ ਦੇ ਇਤਿਹਾਸ ’ਤੇ ਚਾਨਣਾ ਪਾਇਆ।

ਭੁੱਲਰ ਲਈ ਸਜ਼ਾ ਮੰਗਦੀ ਭਾਜਪਾ ਮਸਜਿਦਾਂ ਵਿੱਚ ਧਮਾਕਿਆਂ ਦੇ ਦੋਸ਼ੀਆਂ ਨੂੰ ਕਿਉਂ ਹੀਰੋ ਮੰਨਦੀ ਹੈ?

ਭੁੱਲਰ ਲਈ ਸਜ਼ਾ ਮੰਗਦੀ ਭਾਜਪਾ ਮਸਜਿਦਾਂ ਵਿੱਚ ਧਮਾਕਿਆਂ ਦੇ ਦੋਸ਼ੀਆਂ ਨੂੰ ਕਿਉਂ ਹੀਰੋ ਮੰਨਦੀ ਹੈ?

ਫ਼ਤਿਹਗੜ੍ਹ ਸਾਹਿਬ (2 ਜੂਨ, 2011): ਬੇਕਸੂਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਦੱਸ ਕੇ ਫਾਸ਼ੀ ਲਗਾਉਣ ਦੀ ਮੰਗ ਕਰਨ ਵਾਲੇ ਭਾਜਪਾ ਆਗੂ ਪਹਿਲਾਂ ਹਿੰਦੂ ਅੱਤਵਾਦੀਆਂ ਬਾਰੇ ਅਪਣੀ ਰਾਏ ਸਪੱਸ਼ਟ ਕਰਨ ਕਿ ਮਸਜਿਦਾਂ ਵਿੱਚ ਧਮਾਕੇ ਕਰਕੇ ਲੋਕਾਂ ਦਾ ਕਤਲੇਆਮ ਕਰਨ ਵਾਲੀ ਪ੍ਰੀਗਿਆ ਸਾਧਵੀਂ, ਕਰਨਲ ਪ੍ਰੋਹਿਤ ਤੇ ਅਸੀਮਾਨੰਦ ਵਰਗੇ ਦਹਿਸ਼ਤਗਰਦਾਂ ਦਾ ਕੀ ਹਸ਼ਰ ਹੋਣਾ ਚਾਹੀਦਾ ਹੈ। …

ਮੰਡੀਆਂ ਦੇ ਦੌਰੇ ਕਰਨ ਦੀ ਥਾਂ ਅਕਾਲੀ ਆਗੂ ਚੰਡੀਗੜ੍ਹ ਧਰਨਾ ਲਗਾਉਣ: ਸਲਾਣਾ

ਮੰਡੀਆਂ ਦੇ ਦੌਰੇ ਕਰਨ ਦੀ ਥਾਂ ਅਕਾਲੀ ਆਗੂ ਚੰਡੀਗੜ੍ਹ ਧਰਨਾ ਲਗਾਉਣ: ਸਲਾਣਾ

ਫ਼ਤਹਿਗੜ੍ਹ ਸਾਹਿਬ, (18 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਜਿਲ੍ਹਾ ਯੂਥ ਪ੍ਰਧਾਨ ਗੁਰਮੁਖ ਸਿੰਘ ਡਡਹੇੜੀ ਤੇ ਅਮਲੋਹ ਸਰਕਲ ਦੇ ਪ੍ਰਧਾਨ ਦਰਸ਼ਨ ਸਿੰਘ ਬੈਣੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਨਾਜ ਮੰਡੀਆਂ ਵਿੱਚ ਦੌਰੇ ਕਰਕੇ ਮੀਡੀਏ ਵਿੱਚ ਖ਼ਬਰਾਂ ਲਗਵਾ ਰਹੇ ਹਨ। ਪਰ ਮੰਡੀਆਂ ਦੇ ਇਨਾਂ ਦੌਰਿਆ ਨਾਲ ਕਿਸਾਨਾਂ ਦੀ ਫਸਲ ਨਹੀਂ ਚੁੱਕੀ ਜਾਣੀ ਇਸ ਲਈ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਖਰੀਦ ਏਜੰਸੀਆ ਦੇ ਦਫ਼ਤਰਾਂ ਬੈਠ ਜਾਣ ਤੇ ਖੇਤੀ ਮੰਤਰੀ ਦਾ ਘਿਰਾਓ ਕਰਨ। ਇਸ ਨਾਲ ਚੰਡੀਗੜ੍ਹ ਤੋਂ ਆਰਡਰ ਜਾਰੀ ਹੋਣ ਨਾਲ ਹੀ ਕਿਸਾਨਾਂ ਦੀਆ ਫਸਲਾਂ ਮੰਡੀਆਂ ਵਿੱਚੋਂ ਚੁੱਕੀਆ ਜਾ ਸਕਦੀਆਂ ਹਨ।

ਪੰਚ ਪ੍ਰਧਾਨੀ ਦੇ ਆਗੂਆਂ ਖਿਲਾਫ ਇਰਾਦਾ ਕਤਲ ਦੀ ਧਾਰਾ ਖਾਰਜ

ਪੰਚ ਪ੍ਰਧਾਨੀ ਦੇ ਆਗੂਆਂ ਖਿਲਾਫ ਇਰਾਦਾ ਕਤਲ ਦੀ ਧਾਰਾ ਖਾਰਜ

ਜਲੰਧਰ/ਨਵਾਂਸ਼ਹਿਰ (7 ਅਪ੍ਰੈਲ, 2011): ਡੇਢ ਕੁ ਸਾਲ ਪਹਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬੰਗਾ ਵਿਖੇ ਸਿੱਖ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਵਾਲਾ ਵਿਸ਼ਾਲ ਦਸਤਾਰ ਮਾਰਚ ਕੱਢਿਆ ਗਿਆ ਸੀ। ਇਸ ਮਾਰਚ ਦੇ ਪ੍ਰਬੰਧਕ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਚਰਨਜੀਤ ਸਿੰਘ ਸੁੱਜੋਂ ਸਨ। ਮਾਰਚ ਵਿੱਚ ਸ਼ਾਮਲ ਸਿੱਖਾਂ ਨੇ “ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਰਾਜ ਕਰੇਗਾ ਖਾਲਸਾ, ਸੰਤ ਜਰਨੈ਼ਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਮਰ ਰਹੇ, ਭਿੰਡਰਾਂਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ” ਵਰਗੇ ਜੈਕਾਰਿਆਂ – ਨਾਹਰਿਆਂ ਨਾਲ ਅਕਾਸ਼ ਗੂੰਜਣ ਲਗਾ ਦਿੱਤਾ।

ਹਰਿਆਣਾ ਵਿਧਾਨ ਸਭਾ ਦੇ ਮਤੇ ਪੰਜਾਬ ਦੇ ਸੰਵਿਧਾਨਕ ਹੱਕ ਨਹੀਂ ਖੋਹ ਸਕਦੇ: ਫੈਡਰੇਸ਼ਨ; ਧਾਰਾ 5 ਰੱਦ ਕਰਨ ਲਈ ਮੁੜ ਜ਼ੋਰ ਪਾਇਆ

ਹਰਿਆਣਾ ਵਿਧਾਨ ਸਭਾ ਦੇ ਮਤੇ ਪੰਜਾਬ ਦੇ ਸੰਵਿਧਾਨਕ ਹੱਕ ਨਹੀਂ ਖੋਹ ਸਕਦੇ: ਫੈਡਰੇਸ਼ਨ; ਧਾਰਾ 5 ਰੱਦ ਕਰਨ ਲਈ ਮੁੜ ਜ਼ੋਰ ਪਾਇਆ

ਚੰਡੀਗੜ੍ਹ (12 ਮਾਰਚ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬੀਤੇ ਦਿਨ ਹਰਿਆਣਾ ਵਿਧਾਨ ਸਭਾ ਵੱਲੋਂ ਦਰਿਆਈ ਪਾਣੀਆਂ ਦੀ ਵੰਡ ਨਾਲ ਸੰਬੰਧਤ ਮਤੇ ਪ੍ਰਵਾਣ ਕੀਤੇ ਜਾਣ ਨੂੰ ਵਿਅਰਥ ਕਾਰਵਾਈ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਨ੍ਹਾਂ ਮਤਿਆਂ ਨਾਲ ਪੰਜਾਬ ਨੂੰ ਮਿਲੇ ਸੰਵਿਧਾਨਕ ਹੱਕ ਨਹੀਂ ਖੋਹੇ ਜਾ ਸਕਦੇ। ਫੈਡਰੇਸ਼ਨ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਸੰਨ 2004 …

ਸੀ. ਬੀ. ਆਈ ਨੇ ਟਾਇਟਰ ਵਿਰੁੱਧ ਸਬੂਤ ਮੁੱਦਈ ਧਿਰ ਨੂੰ ਸੌਂਪਣ ਤੋਂ ਇਕ ਵਾਰ ਮੁੜ ਟਾਲਾ ਵੱਟਿਆ

ਸੀ. ਬੀ. ਆਈ ਨੇ ਟਾਇਟਰ ਵਿਰੁੱਧ ਸਬੂਤ ਮੁੱਦਈ ਧਿਰ ਨੂੰ ਸੌਂਪਣ ਤੋਂ ਇਕ ਵਾਰ ਮੁੜ ਟਾਲਾ ਵੱਟਿਆ

ਦਿੱਲੀ (ਮਾਰਚ 7, 2011): ਨਵੰਬਰ ’84 ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਹਜ਼ਾਰਾਂ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਪੀੜਤ ਪਰਿਵਾਰਾਂ ਤੇ ਸਿੱਖ ਜਥੇਬੰਦੀਆਂ ਨੇ ਕੜਕੜਡੁੰਮਾਂ ਅਦਾਲਤ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰਕੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਵੱਲੋਂ ਸਾਫ ਬਰੀ ਕੀਤੇ ਜਾਣ ਦਾ ਸਖਤ ਵਿਰੋਧ ਕੀਤਾ। ਅੱਜ ਸ਼੍ਰੀਮਤੀ ਸਰੀਤਾ ਬੀਰਬਲ ਦੀ ਅਦਾਲਤ ਵਿੱਚ ਸੀ.ਬੀ.ਆਈ. ਨੇ ਇੱਕ ਵਾਰ ਫਿਰ ਸਿੱਖ ਕਤਲੇਆਮ ਵਿੱਚ ਮਾਰੇ ਗਏ ਗਿਆਨੀ ਬਾਦਲ ਸਿੰਘ ਦੀ ਵਿੱਧਵਾ ਦੀ ਪਟੀਸ਼ਨ ਉੱਤੇ ਪੀੜਤ ਧਿਰ ਦੇ ਵਕੀਲ ਸ. ਨਵਕਿਰਨ ਸਿੰਘ ਅਤੇ ਕਾਮਨਾ …

ਸਰਕਾਰ ਆਪਣਾ ਵਾਅਦਾ ਨਿਭਾਏ; ਮੌਜੂਦਾ ਇਜਲਾਸ ਦੌਰਾਨ ਦਰਿਆਈ ਪਾਣੀਆਂ ਬਾਰੇ ਧਾਰਾ 5 ਰੱਦ ਕੀਤੀ ਜਾਵੇ: ਫੈਡਰੇਸ਼ਨ

ਸਰਕਾਰ ਆਪਣਾ ਵਾਅਦਾ ਨਿਭਾਏ; ਮੌਜੂਦਾ ਇਜਲਾਸ ਦੌਰਾਨ ਦਰਿਆਈ ਪਾਣੀਆਂ ਬਾਰੇ ਧਾਰਾ 5 ਰੱਦ ਕੀਤੀ ਜਾਵੇ: ਫੈਡਰੇਸ਼ਨ

ਪਟਿਆਲਾ (4 ਮਾਰਚ, 2011): ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਉੱਤੇ ਆਪਣੇ ਕਾਰਜਕਾਲ ਦੌਰਾਨ ਸੂਬੇ ਦੇ ਦਰਿਆਈ ਪਾਣੀਆਂ ਬਾਰੇ ਹੱਕਾਂ ਦੀ ਰਾਖੀ ਕਰਨ ਵਿਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਵਿਧਾਨ ਸਭਾ ਦੇ ਅੱਜ ਤੋਂ ਸ਼ੁਰੂ ਹੋਏ ਇਜਲਾਸ ਦੌਰਾਨ ਪੰਜਾਬ ਸਮਝੌਤਿਆਂ ਦਾ ਖਾਤਮਾ ਕਾਨੂੰਨ 2004 ਦੀ ਧਾਰਾ 5 ਰੱਦ ਕਰਨ ਦੀ ਮੰਗ ਉਠਾਈ ਹੈ।

ਟਾਈਟਲਰ ਕੇਸ ਵਿਚ ਅਦਾਲਤ ਨੇ ਸੀ.ਬੀ.ਆਈ. ਨੂੰ 7 ਮਾਰਚ ਨੂੰ ਪੀੜਤ ਧਿਰ ਨੂੰ ਸਾਰੇ ਸਬੂਤ ਦੇਣ ਦੀ ਕੀਤੀ ਹਦਾਇਤ

ਟਾਈਟਲਰ ਕੇਸ ਵਿਚ ਅਦਾਲਤ ਨੇ ਸੀ.ਬੀ.ਆਈ. ਨੂੰ 7 ਮਾਰਚ ਨੂੰ ਪੀੜਤ ਧਿਰ ਨੂੰ ਸਾਰੇ ਸਬੂਤ ਦੇਣ ਦੀ ਕੀਤੀ ਹਦਾਇਤ

ਨਵੀਂ ਦਿੱਲੀ (ਫਰਵਰੀ 14, 2011): ਫੈਡਰੇਸ਼ਨ ਅਤੇ ਪੀੜਤ ਪ੍ਰੀਵਾਰ 7 ਮਾਰਚ ਨੂੰ ਕੜਕੜਡੂੰਮਾ ਅਦਾਲਤ ਦੇ ਬਾਹਰ ਜੋਰਦਾਰ ਪ੍ਰਦਰਸ਼ਨ ਕਰਨਗੇ। ਇਹ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਡੂਟੇਂਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ, ਸਕੱਤਰ ਜਨਰਲ ਸ੍ਰ. ਦਵਿੰਦਰ ਸਿੰਘ ਸੌਢੀ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਸੀ.ਬੀ.ਆਈ. ਨੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ …

ਭਾਈ ਦਲਜੀਤ ਸਿੰਘ ਨੂੰ ਹਾਈ ਕੋਰਟ ਵੱਲੋਂ ਜਮਾਨਤ ਮਿਲੀ; ਫੈਡਰੇਸ਼ਨ ਆਗੂਆਂ ਨੇ ਫੈਸਲੇ ਤੇ ਸੰਤੁਸ਼ਟੀ ਜਤਾਈ

ਭਾਈ ਦਲਜੀਤ ਸਿੰਘ ਨੂੰ ਹਾਈ ਕੋਰਟ ਵੱਲੋਂ ਜਮਾਨਤ ਮਿਲੀ; ਫੈਡਰੇਸ਼ਨ ਆਗੂਆਂ ਨੇ ਫੈਸਲੇ ਤੇ ਸੰਤੁਸ਼ਟੀ ਜਤਾਈ

ਚੰਡੀਗੜ੍ਹ (7 ਫਰਵਰੀ, 2011): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਜਮਾਨਤ ਦਿੱਤੇ ਜਾਣ ਦੇ ਫੈਸਲੇ ਉੱਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਫੈਡਰੇਸ਼ਨ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਤੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਕਿਹਾ ਹੈ ਕਿ ਇਸ ਫੈਸਲਾ ਸਿੱਖ ਆਗੂਆਂ ਖਿਲਾਫ ਪਾਏ ਗਏ ਝੂਠੇ ਕੇਸ ਦੀ ਕਾਰਵਾਈ ਦੌਰਾਨ ਸਹੀ ਦਿਸ਼ਾ ਵੱਲ ਪੁੱਟਿਆ ਗਿਆ ਪਹਿਲਾ ਕਦਮ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਆਗੂਆਂ ਖਿਲਾਫ ਜੋ ਝੂਠੇ ਮੁਕਦਮੇ ਦਰਜ਼ ਕੀਤੇ ਗਏ ਹਨ ਉਨ੍ਹਾਂ ਦਾ ਕੋਈ ਕਾਨੂੰਨੀ ਤੇ ਵਿਹਾਰਕ ਅਧਾਰ ਨਹੀਂ ਹੈ ਅਤੇ ਇਹ ਝੂਠੇ ਮੁਕਦਮੇਂ ਪੰਜਾਬ ਸਰਕਾਰ ਦੇ ਸਿਆਸੀ ਮੁਫਾਦਾਂ ਤੇ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਦੇ ਨੂੰ ਮੁੱਖ ਰੱਖ ਕੇ ਦਰਜ਼ ਕੀਤੇ ਗਏ ਹਨ।

ਪੰਚ ਪ੍ਰਧਾਨੀ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਥੇਬੰਦਕ ਸਰਗਰਮੀਆਂ ਤੇਜ ਕੀਤੀਆਂ

ਪੰਚ ਪ੍ਰਧਾਨੀ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਥੇਬੰਦਕ ਸਰਗਰਮੀਆਂ ਤੇਜ ਕੀਤੀਆਂ

ਲੁਧਿਆਣਾ (03 ਫਰਵਰੀ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਇੱਕ ਅਹਿਮ ਇਕੱਤਰਤਾ 03 ਫਰਵਰੀ, 2011 ਨੂੰ ਪਾਰਟੀ ਦੇ ਮੁਖ ਦਫਤਰ ਲੁਧਿਆਣਾ ਵਿਖੇ ਕੌਮੀ ਪੰਚ ਦਇਆ ਸਿੰਘ ਕੱਕੜ, ਕੁਲਬੀਰ ਸਿੰਘ ਬੜ੍ਹਾ ਪਿੰਡ ਤੇ ਕਮਿੱਕਰ ਸਿੰਘ ਮੁਕੰਦਪੁਰ ਦੀ ਪ੍ਰਧਾਨਗੀ ਹੇਠ ਹੋਈ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts