ਐਤਵਾਰ, 20 ਮਈ, 2012

ਇਸ ਲੇਖਕ ਵੱਲੋਂ

ਪੰਥਕ ਧਿਰਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਇੱਕਠੇ ਹੋ ਕੇ ਲੜਣ ਦਾ ਸੱਦਾ

ਪੰਥਕ ਧਿਰਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਇੱਕਠੇ ਹੋ ਕੇ ਲੜਣ ਦਾ ਸੱਦਾ

ਫ਼ਤਿਹਗੜ੍ਹ ਸਾਹਿਬ (22 ਜਨਵਰੀ, 2010): ਗੁਰਧਾਮਾਂ ਨੂੰ ਪੰਥ ਵਿਰੋਧੀ ਸ਼ਕਤੀਆਂ ਦੇ ਕਬਜ਼ੇ ’ਚੋਂ ਅਜ਼ਾਦ ਕਰਵਾਉਣ ਲਈ ਬਾਦਲ ਵਿਰੋਧੀ ਦਲ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਸ਼੍ਰੋਮਣੀ ਕਮੇਟੀ ਚੋਣਾਂ ਇੱਕ ਮੰਚ ’ਤੇ ਇਕੱਠੇ ਹੋ ਕੇ ਲੜਣ। ਇਹ ਸੱਦਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾ ਪਿੰਡ ਤੇ ਅਮਰੀਕ ਸਿੰਘ ਈਸੜੂ ਨੇ ਕਿਹਾ ਕਿ ਬਾਦਲ ਦਲ ਅਤੇ ਗੁਰਦੁਆਰਾ ਚੋਣ ਕਮਿਸ਼ਨ ਫਰਵਰੀ ਮਹੀਨੇ ਵਿੱਚ ਇਹ ਚੋਣਾਂ ਕਰਵਾਉਣ ਲਈ ਤਿਆਰ ਹਨ ਇਸ ਲਈ ਪੰਥ ਦੀ ਚੜ੍ਹਦੀਕਲਾ ਅਤੇ ਗੁਰਧਾਮਾਂ ਦੇ ਸੁੱਚਜੇ ਪ੍ਰਬੰਧ ਦੀਆਂ ਚਾਹਵਾਨ ਪੰਥਕ ਧਿਰਾਂ ਇਨ੍ਹਾਂ ਚੋਣਾਂ ਵਿੱਚ ਇੱਕ ਮੰਚ ’ਤੇ ਇਕੱਠੀਆਂ ਹੋ ਜਾਣ।

ਦਸਤਾਰ ਸਿੱਖਾਂ ਦੀ ਅਣਖ ਤੇ ਇੱਜ਼ਤ ਦਾ ਚਿੰਨ੍ਹ ਹੈ

ਦਸਤਾਰ ਸਿੱਖਾਂ ਦੀ ਅਣਖ ਤੇ ਇੱਜ਼ਤ ਦਾ ਚਿੰਨ੍ਹ ਹੈ

- ਗੁਰਭੇਜ ਸਿੰਘ ਚੌਹਾਨ ਦਸਤਾਰ ਸਿੱਖਾਂ ਦੀ ਅਣਖ ਤੇ ਇੱਜ਼ਤ ਦਾ ਚਿੰਨ੍ਹ ਹੈ। ਜੇ ਕਰ ਕੋਈ ਸਿੱਖ ਦੇ ਸਿਰ ਤੋਂ ਦਸਤਾਰ ਲਾਹ ਦੇਵੇ ਤਾਂ ਉਸਨੂੰ ਸਿਰ ਲਹਿਣ ਦੇ ਬਰਾਬਰ ਸਮਝਿਆ ਜਾਂਦਾ ਹੈ ਅਤੇ ਇਸ ਬਦਲੇ ਸਿੱਖ ਰੋਸ ਵਜੋਂ ਕੋਈ ਵੀ ਕਦਮ ਉਠਾ ਸਕਦਾ ਹੈ, ਉਹ ਕਦਮ ਉਸ ਲਈ ਜਾਇਜ਼ ਹੈ, ਕਿਉਂ ਕਿ ਦਸਤਾਰ ਸਾਡੇ ਗੁਰੂਆਂ [...]

ਮਨੁੱਖੀ ਹੱਕਾਂ ਦੇ ਦਿਹਾੜੇ ਤੇ ਸੈਮੀਨਾਰ 10 ਦਸੰਬਰ ਨੂੰ ਹੋਵੇਗਾ: ਪੰਚ ਪ੍ਰਧਾਨੀ

ਮਨੁੱਖੀ ਹੱਕਾਂ ਦੇ ਦਿਹਾੜੇ ਤੇ ਸੈਮੀਨਾਰ 10 ਦਸੰਬਰ ਨੂੰ ਹੋਵੇਗਾ: ਪੰਚ ਪ੍ਰਧਾਨੀ

ਲੁਧਿਆਣਾ (4 ਦਸੰਬਰ, 2010): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ 10 ਦਸੰਬਰ ਨੂੰ ਸੰਸਾਰ ਮਨੁੱਖੀ ਹੱਕ ਦਿਹਾੜੇ ਉੱਤੇ “ਪੰਜਾਬ ਵਿੱਚ ਜਮਹੂਰੀਅਤ ਅਤੇ ਮਨੁੱਖੀ ਹੱਕ” ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿੱਚ ਮਨੁੱਖੀ ਹੱਕਾਂ ਦੇ ਕਾਰਕੁੰਨ, ਵਕੀਲਾਂ ਅਤੇ ਵਿਦਵਾਨਾਂ ਤੋਂ ਇਲਾਵਾ ਸਿਆਸੀ ਸਖਸ਼ੀਅਤਾਂ ਵੱਲੋਂ ਵੀ ਸ਼ਿਰਕਤ ਕੀਤੀ ਜਾਵੇਗੀ। ਉਕਤ ਜਾਣਕਾਰੀ ਪੰਚ ਪ੍ਰਧਾਨੀ ਦੇ [...]

ਸੱਜਣ ਕੁਮਾਰ ਖਿਲਾਫ ਮੁਕਦਮਾ ਜਾਰੀ ਰਹੇਗਾ: ਭਾਰਤੀ ਸੁਪਰੀਮ ਕੋਰਟ

ਸੱਜਣ ਕੁਮਾਰ ਖਿਲਾਫ ਮੁਕਦਮਾ ਜਾਰੀ ਰਹੇਗਾ: ਭਾਰਤੀ ਸੁਪਰੀਮ ਕੋਰਟ

ਨਵੀਂ ਦਿੱਲੀ (20 ਸਤੰਬਰ, 2010 – ਪੰਜਾਬ ਨਿਊਜ਼ ਨੈਟ.) ਭਾਰਤ ਦੀ ਸਭ ਤੋਂ ਉੱਚੀ ਅਦਾਲਤ ਨੇ ਅੱਜ ਇਹ ਫੈਸਲਾ ਸੁਣਾਇਆ ਹੈ ਕਿ ਨਵੰਬਰ 1984 ਵਿੱਚ ਸਿੱਖਾਂ ਖਿਲਾਫ ਲੋਕਾਂ ਨੂੰ ਭੜਕਾਉਣ ਅਤੇ ਸਿੱਖ ਕਤਲੇਆਮ ਵਿੱਚ ਹਿੱਸਾ ਪਾਉਣ ਦੇ ਦੋਸ਼ੀ ਕਾਂਗਰਸੀ ਆਗੂ, ਸੱਜਣ ਕੁਮਾਰ, ਖਿਲਾਫ ਦਿੱਲੀ ਦੀ ਇੱਕ ਅਦਾਲਤ ਵਿੱਚ ਚੱਲ ਰਿਹਾ ਮੁਕਦਮਾ ਜਾਰੀ ਰਹੇਗਾ। ਸੱਜਣ ਕੁਮਾਰ ਵੱਲੋਂ ਹੇਠਲੀ ਅਦਾਲਤ ਵਿੱਚ ਚੱਲ ਰਹੇ ਮੁਕਦਮੇਂ ਨੂੰ ਰੱਦ ਕਰਵਾਉਣ ਲਈ ਉੱਚ ਅਦਾਲਤ ਪਾਸ ਖਾਸ ਅਰਜੀ ਦਾਖਲ ਕੀਤੀ ਸੀ, ਜਿਸ ਉੱਤੇ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ।

ਪੰਜਾਬ ਦੇ ਮੰਤਰੀਆਂ ਦੇ ਤਨਖਾਹਾਂ ਤੇ ਭੱਤਿਆਂ ਚ ਵਾਧਾ: ਆਪੇ ਅੰਮਾਂ ਮੱਥਾ ਟੇਕੇ ਆਪੇ ਬੁੱਢ ਸੁਹਾਗਣ

ਪੰਜਾਬ ਦੇ ਮੰਤਰੀਆਂ ਦੇ ਤਨਖਾਹਾਂ ਤੇ ਭੱਤਿਆਂ ਚ ਵਾਧਾ: ਆਪੇ ਅੰਮਾਂ ਮੱਥਾ ਟੇਕੇ ਆਪੇ ਬੁੱਢ ਸੁਹਾਗਣ

ਆਖਿਰ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਆਪਣਾ ਹੱਥ ਆਪਣੇ ਮੂੰਹ ਵੱਲ ਲਿਜਾਂਦਿਆਂ ਆਪਣੀ ਚਿਰਾਂ ਤੋਂ ਚਲੀ ਆ ਰਹੀ ਭੁੱਖ ਦੀ ਤ੍ਰਿਪਤੀ ਕਰਦਿਆਂ ਆਪਣੀਆਂ ਤਨਖਾਹਾਂ, ਭੱਤਿਆਂ ਵਿਚ ਦੁੱਗਣਾ, ਤਿੱਗਣਾ ਵਾਧਾ ਕਰ ਲਿਆ ਹੈ।

ਪੰਜਾਬੀ ਮਾਧਿਅਮ ਦੇ ਮਸਲੇ ਵਿੱਚ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਤੱਕ ਪਹੁੰਚ ਕੀਤੀ

ਪੰਜਾਬੀ ਮਾਧਿਅਮ ਦੇ ਮਸਲੇ ਵਿੱਚ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਤੱਕ ਪਹੁੰਚ ਕੀਤੀ

ਚੰਡੀਗੜ੍ਹ (8 ਸਤੰਬਰ, 2010): ‘ਭਾਰਤੀ ਬਾਰ ਕੌਂਸਲ’ ਵੱਲੋਂ ਵਕਾਲਤ ਦੀ ਪੜ੍ਹਾਈ ਪਾਸ ਕਰ ਲੈਣ ਵਾਲੇ ਵਿਦਿਆਰਥੀਆਂ ਦਾ ਮੁੜ ਤੋਂ ਇਮਤਿਹਾਨ ਲੈਣ ਦਾ ਫੈਸਲਾ ਕੀਤਾ ਗਿਆ ਹੈ। ਜਿੱਥੇ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਵੱਲੋਂ ਇਸ ਇਮਤਿਹਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਇਮਤਿਹਾਨ ਵਿੱਚ ਪੰਜਾਬੀ ਭਾਸ਼ਾ ਨੂੰ ਮਾਧਿਅਮ ਵੱਜੋਂ ਨਾ ਰੱਖੇ ਜਾਣ ਉੱਤੇ ਸਖਤ ਇਤਰਾਜ਼ ਉਠਾਉਂਦਿਆਂ ਇਸ ਮਸਲੇ ਵਿੱਚ ਪੰਜਾਬ ਦੀ ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਨੂੰ ਦਖਲ ਦੇਣ ਲਈ ਕਿਹਾ ਹੈ।

ਕਿਸਾਨਾ ਨੂੰ ਸੂਚਕ ਅੰਕ ਮੁਤਾਬਿਕ ਭਾਅ ਨਾ ਦੇ ਕੇ ਕੇਂਦਰ ਨੇ ਤਿੰਨ ਲੱਖ ਕਰੋੜ ਦਾ ਕਿਸਾਨਾ ਨੂੰ ਰਗੜਾ ਲਾਇਆ-ਸਿੱਧੂਪੁਰ

ਕਿਸਾਨਾ ਨੂੰ ਸੂਚਕ ਅੰਕ ਮੁਤਾਬਿਕ ਭਾਅ ਨਾ ਦੇ ਕੇ ਕੇਂਦਰ ਨੇ ਤਿੰਨ ਲੱਖ ਕਰੋੜ ਦਾ ਕਿਸਾਨਾ ਨੂੰ ਰਗੜਾ ਲਾਇਆ-ਸਿੱਧੂਪੁਰ

ਸਾਦਿਕ, (ਫਰੀਦਕੋਟ ) 3 ਸਤੰਬਰ ( ਗੁਰਭੇਜ ਸਿੰਘ ਚੌਹਾਨ): ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀਆਂ ਜਿਨਸਾਂ ਦੇ ਭਾਅ ਸੂਚਕ ਅੰਕ ਮੁਤਾਬਿਕ ਨਾ ਦੇ ਕੇ ਕਿਸਾਨਾਂ ਨੂੰ ਤਿੰਨ ਲੱਖ ਕਰੋੜ ਰੁਪਏ ਦਾ ਘਾਟਾ ਪਾਇਆ ਹੈ। ਜਿਸ ਬਾਰੇ ਮੌਜੂਦਾ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਖੁਦ ਪਾਰਲੀਮੈਂਟ ਵਿੱਚ ਮੰਨ ਚੁੱਕੇ ਹਨ। ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਕਿਸਾਨਾਂ ਨੂੰ ਕਣਕ ਦਾ ਲਾਗਤ ਮੁੱਲ 1466 ਰੁਪਏ ਪ੍ਰਤੀ ਕੁਵਿੰਟਲ ਪੈਂਦਾ ਹੈ ਪਰ ਸਰਕਾਰ ਵੱਲੋਂ 1100 ਰੁਪਏ ਦਿੱਤਾ ਗਿਆ। ਉਲਟਾ ਕਿਸਾਨ ਉਪਰ ਆਬਿਆਨਾ ਅਤੇ ਮੋਟਰਾਂ ਦੇ ਬਿੱਲ ਲਗਾ ਕੇ ਕਿਸਾਨ ਨੂੰ ਹੋਰ ਆਰਥਿਕ ਘਾਟੇ ਵੱਲ ਧੱਕਿਆ ਜਾ ਰਿਹਾ ਹੈ।

ਲਾਪਤਾ ਲੋਕਾਂ ਬਾਰੇ ਕੌਮਾਂਤਰੀ ਦਿਹਾੜੇ ਮੌਕੇ ਲਾਵਾਰਿਸ ਲਾਸ਼ਾਂ ਦਾ ਮਸਲਾ ਉਠਾਇਆ

ਲਾਪਤਾ ਲੋਕਾਂ ਬਾਰੇ ਕੌਮਾਂਤਰੀ ਦਿਹਾੜੇ ਮੌਕੇ ਲਾਵਾਰਿਸ ਲਾਸ਼ਾਂ ਦਾ ਮਸਲਾ ਉਠਾਇਆ

ਪਟਿਆਲਾ (30 ਅਗਸਤ, 2010): ਅੱਜ ‘ਲਾਪਤਾ ਕੀਤੇ ਗਏ ਲੋਕਾਂ ਬਾਰੇ ਕੌਮਾਂਤਰੀ ਦਿਹਾੜੇ’ ਮੌਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਲਾਪਤਾ ਕੀਤੇ ਗਏ ਲੋਕਾਂ ਅਤੇ ਭਾਰਤ ਅੰਦਰ ਮਨੱਖੀ ਹੱਕਾਂ ਦੇ ਘਾਣ ਨੂੰ ਨਜ਼ਰ-ਅੰਦਾਜ਼ ਕਰਨ ਦੇ ਰੁਝਾਣ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਬਾਦਲ ਨਾਲ ਜਸਵੀਰ ਸਿੰਘ ਰੋਡੇ ਦੀ ਗਲਵਕੜੀ ਸਵਾਰਥੀ ਹਿੱਤਾ ਤੋਂ ਪ੍ਰੇਰਿਤ : ਪੰਚ ਪ੍ਰਧਾਨੀ

ਬਾਦਲ ਨਾਲ ਜਸਵੀਰ ਸਿੰਘ ਰੋਡੇ ਦੀ ਗਲਵਕੜੀ ਸਵਾਰਥੀ ਹਿੱਤਾ ਤੋਂ ਪ੍ਰੇਰਿਤ : ਪੰਚ ਪ੍ਰਧਾਨੀ

ਫਰੀਦਕੋਟ 16 ਅਗਸਤ (ਗੁਰਭੇਜ ਸਿੰਘ ਚੌਹਾਨ) : ਭਾਈ ਜਸਵੀਰ ਸਿੰਘ ਰੋਡੇ ਦੀ ਪ੍ਰਕਾਸ਼ ਸਿੰਘ ਬਾਦਲ ਜਾਂ ਉਸਦੀ ਅਧੀਨਗੀ ਵਾਲੇ ਦਲ ਨਾਲ ਪਈ ਸਾਂਝ ਗੈਰ ਸਿਧਾਂਤਕ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੋਈ ਵੀ ਸੱਚਾ ਵਾਰਸ ਕਦੇ ਵੀ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕ ਸਕਦਾ, ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਸੰਤਾਂ ਦੀ ਸੋਚ ਨਾਲ ਗਦਾਰੀ ਕਰਨ ਦੇ ਤੁਲ ਹੈ। ਇਹ ਵਿਚਾਰ ਪੇਸ਼ ਕਰਦਿਆਂ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ, ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਕੋਈ ਵੀ ਵਿਅਕਤੀ ਰਿਸ਼ਤੇਦਾਰੀ ਦੇ ਪੱਖ ਤੋਂ ਸੰਤਾਂ ਦਾ ਵਾਰਸ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਤੇ ਨਾ ਹੀ ਕੌਮਾਂ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਦਾਅਵੇ ਕੋਈ ਮਾਨਤਾ ਹੀ ਰੱਖਦੇ ਹਨ।

ਅੱਜ ਤੱਕ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਆਗੂ ਹੀ ਨਹੀਂ ਮਿਲਿਆ

ਅੱਜ ਤੱਕ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਆਗੂ ਹੀ ਨਹੀਂ ਮਿਲਿਆ

ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਸਿੱਖ ਕਿਸੇ ਤੇ ਪਹਿਲਾਂ ਵਾਰ ਨਹੀਂ ਕਰਦਾ। ਸਿੱਖ ਜ਼ੁਲਮ ਤੇ ਅਨਿਆਂ ਵਿਰੁੱਧ ਲੜਦਾ ਹੈ। ਸਿੱਖ ਹਰ ਧਰਮ ਦਾ ਸਤਿਕਾਰ ਕਰਦਾ ਹੈ ਅਤੇ ਦੀਨ ਦੁਖੀ ਦੀ ਮਦਦ ਲਈ ਤਿਆਰ ਰਹਿੰਦਾ ਹੈ। ਸਾਨੂੰ ਇਹ ਗੁੜ੍ਹਤੀ ਸਾਡੇ ਗੁਰੂਆਂ ਨੇ ਦਿੱਤੀ ਹੈ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts