Posts By ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਦਿੱਲੀ ਤਖਤ ਦੀਆਂ ਗ਼ੁਲਾਮ ਰਾਜਨੀਤਕ ਪਾਰਟੀਆਂ ਪੰਜਾਬ ਨੂੰ ਹੀਣਾਂ ਬਣਾਉਣ ਲਈ ਪੱਬਾਂ ਭਾਰ

30 ਜਨਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਪੰਜਾਬ ਨੂੰ ਜਿੱਥੇ ਦਿੱਲੀ ਤਖ਼ਤ ਦਾ ਗ਼ੁਲਾਮ ਬਣਾਈ ਰੱਖਣਾ ਚਾਹੁੰਦੀਆਂ ਹਨ, ਉਥੇ ਪੰਜਾਬ ਦੇ ਮਿਹਨਤਕਸ਼ ਲੋਕਾਂ ਦੀ ਅਣਖ ਮਾਰਕੇ ਉਨ੍ਹਾਂ ਨੂੰ ਕੰਮਾਂ ਤੋਂ ਵਿਹਲੇ ਕਰਕੇ ਹੀਣਾਂ ਤੇ ਮੰਗਤਾ ਬਣਾਈ ਰੱਖਣ ਲਈ ਪੱਬਾਂ ਭਾਰ ਹੋਈਆਂ ਪਈਆਂ ਨੇ। ਪੰਜਾਬ ਦੀ ਸਹੀ ਤਰੱਕੀ ਤਾਂ ਹੀ ਸੰਭਵ ਹੋ ਸਕਦੀ ਹੈ ਜੇਕਰ ਪੰਜਾਬ ਦੀ ਸਿਆਸਤ ਨੂੰ ਗੁਰੂਆਂ ਦੇ ਦਰਸਾਏ ਮਾਰਗ ਮੁਤਾਬਕ ਚਲਾਇਆ ਜਾਵੇ।

ਸਿੱਖ ਮਸਲਿਆਂ ਵਿੱਚ ਅਦਾਲਤਾਂ ਦੇ ਦਖ਼ਲ ਲਈ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿੱਖ ਲੀਡਰਸ਼ਿਪ ਜ਼ਿੰਮੇਵਾਰ : ਪੰਚ ਪ੍ਰਧਾਨੀ

ਫ਼ਤਹਿਗੜ੍ਹ ਸਾਹਿਬ (20 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਹੈ ਕਿ ‘ਸਹਿਜਧਾਰੀਆਂ’ ਨੂੰ ਗੁਰਦੁਆਰਾ ਚੋਣਾਂ ਦਾ ਹੱਕ ਦੇਣ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ‘ਸਿੱਖ ਲੀਡਰਸ਼ਿਪ’ ਦੀ ਗੈਰ ਜਿੰਮੇਵਾਰੀ ਅਤੇ ਨਲਾਇਕੀ ਨੂੰ ਜਗ ਜ਼ਾਹਰ ਕਰਦਾ ਹੈ।

ਮਨਜੀਤ ਸਿੰਘ (ਉਰਫ ਭਾਈ ਲਾਲ ਸਿੰਘ) ਬਨਾਮ ਅਮਾਂਡਾ ਨੌਕ

ਕਹਾਣੀ ਅਮਾਂਡਾ ਨੌਕਸ ਤੋਂ ਸ਼ੁਰੂ ਕਰੀਏ। ਅਮਾਂਡਾ ਅੱਜ 24 ਕੁ ਸਾਲ ਦੀ ਬੜੀ ਭਲ਼ੀ ਮੁਟਿਆਰ ਹੈ, ਜਿਸ ਨੂੰ ਇਟਲੀ ਦੀ ਸਰਕਾਰ ਨੇ ਕਤਲ ਦੇ ਮੁਕੱਦਮੇ ਵਿੱਚ ਫਸਾ ਕੇ, ਓਸ ਨੂੰ 28 ਸਾਲ ਲਈ ਕੈਦ ਕਰ ਦਿੱਤਾ ਸੀ। ਪ੍ਰੋਫ਼ੈਸਰ ਭੁੱਲਰ ਵਾਂਗ ਓਸ ਕੋਲੋਂ ਵੀ ਮਾਰ ਕੁੱਟ ਕਰ ਕੇ ਇਕਬਾਲੀਆ ਬਿਆਨ ਲੈ ਲਿਆ ਗਿਆ ਸੀ।

ਸਮੁੱਚੇ ਵਿਧਾਇਕ ਪ੍ਰੋ. ਭੁੱਲਰ ਦੇ ਹੱਕ ਵਿੱਚ ਮਤਾ ਪਾਸ ਕਰਕੇ ਲੋਕਾਂ ਵਲੋਂ ਬਖਸ਼ੀ ਜਿੰਮੇਵਾਰੀ ਨਿਭਾਉਣ; ਪੰਚ ਪਰਧਾਨੀ ਨੇ ਕੀਤਾ ਗੁ: ਅੰਬ ਸਾਹਿਬ ਤੋਂ ਮਾਰਚ

ਮੋਹਾਲੀ (3 ਸਤੰਬਰ, 2011) : ਪ੍ਰੋ. ਦਵਿੰਦਰਪਾਲ ਸਿਘ ਭੁੱਲਰ ਦੀ ਰਿਹਾਈ ਲਈ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਅਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਇਕ ਮਾਰਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਪੰਜਾਬ ਵਿਧਾਨ ਸਭਾ ਵੱਲ ਕੱਢਿਆ ਗਿਆ।

ਸੰਗਤਾਂ 3 ਅਕਤੂਬਰ ਦੇ ਗੁ: ਅੰਬ ਸਾਹਿਬ ਮੋਹਾਲੀ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ

ਲੁਧਿਆਣਾ (30 ਸਤੰਬਰ, 2011): ਅਕਾਲੀ ਦਲ ਪੰਚ ਪਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆ ਦੱਸਿਆ ਕਿ ਅੱਜ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਪ੍ਰੋ. ਭੁੱਲਰ ਦੇ ਹੱਕ ਵਿਚ ਵਿਧਾਨ ਸਭਾ ਵਿਚ ਮਤਾ ਪਾਉਂਣ ਲਈ ਇਕ ਪੱਤਰ ਸਪੀਡ ਪੋਸਟ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ 3 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਵਿਧਾਇਕਾਂ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਾਇਆ ਜਾ ਸਕੇ।

ਲ਼ੁਧਿਆਣਾ ਪੱਛਮੀਂ ਤੋਂ ਬੀਬੀ ਪਰਮਿੰਦਰਪਾਲ ਕੌਰ ਤੇ ਸ. ਗੁਰਦੀਪ ਸਿੰਘ ਗੋਸ਼ਾ ਦੀ ਚੋਣ ਮੁਹਿੰਮ ਨੂੰ ਸਿੱਖ ਸੰਗਤਾਂ ਵਲੋਂ ਭਰਵਾਂ ਹੁੰਗਾਰਾ

ਲੁਧਿਆਣਾ (6 ਸਤੰਬਰ, 2011): ਸ਼ਰੋਮਣੀ ਕਮੇਟੀ ਚੋਣਾਂ ਵਿਚ ਜਦੋਂ ਗੁਣ 10 ਦਿਨ ਬਾਕੀ ਰਹਿ ਗਏ ਹਨ ਤਾਂ ਲੁਧਿਆਣਾ ਪੱਛਮੀਂ ਸੀਟ ਜਿੱਥੋ ਕਿ ਅਕਾਲੀ ਦਲ ਬਾਦਲ ਵਲੋਂ ਸ਼ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਪਾਲੀ ਪਰਧਾਨ ਦੀ ਧਰਮ ਪਤਨੀ ਬੀਬੀ ਰਜਿੰਦਰ ਕੌਰ ਉਮੀਦਵਾਰ ਹਨ ਉੱਥੇ ਇਹਨਾਂ ਦੇ ਖਿਲਾਫ ਪੰਥਕ ਮੋਰਚੇ ਵਲੋਂ ਨੌਜਵਾਨ ਆਗੂ ਸ. ਗੁਰਦੀਪ ਸਿੰਘ ਗੋਸ਼ਾ ਤੇ ਸ਼ਹੀਦ ਡਾ. ਗੁਰਪ੍ਰੀਤ ਸਿੰਘ ਦੀ ਧਰਮ ਸੁਪਤਨੀ ਬੀਬੀ ਪਰਮਿੰਦਰਪਾਲ ਕੌਰ ਖਵੇ ਹਨ।

ਆਓ! ਸਿੱਖ ਹੋਣ ਦਾ ਫਰਜ਼ ਅਦਾ ਕਰੀਏ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਅਹਿਮ ਸੰਸਥਾ ਹੈ, ਜਿਸਦੀ ਸਥਾਪਨਾ ਕੁਰਬਾਨੀਆਂ ਭਰੇ ਮੋਰਚਿਆਂ ਤੋਂ ਬਾਅਦ 1925 ਵਿਚ ਹੋਈ ਸੀ। ਇਸਦੀ ਸਥਾਪਨਾ ਨਾਲ ਗੁਰੂ-ਘਰਾਂ ‘ਤੇ ਕਾਬਜ ਮਹੰਤਸ਼ਾਹੀ ਦਾ ਖਾਤਮਾ ਹੋਇਆ ਤੇ ਪੰਜਾਬ ਦੇ ਗੁਰੂ-ਘਰਾਂ ਦੀ ਸੇਵਾ ਸੰਭਾਲ ਪੰਥਕ ਹੱਥਾਂ ਵਿਚ ਆ ਗਈ। ਮਹੰਤਾਂ ਵਲੋਂ ਚਲਾਈਆਂ ਜਾ ਰਹੀਆਂ ਬਿਪਰਵਾਦੀ ਰੀਤਾਂ ਬੰਦ ਕਰਕੇ ਖ਼ਾਲਸਾਈ ਮਰਿਯਾਦਾ ਨੂੰ ਲਾਗੂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਿਆਂ ਸੀ ਸੇਵਾ ਸੰਭਾਲ ਦੇ ਨਾਲ-ਨਾਲ ਪੰਥ ਦੀ ਚੜਦੀ ਕਲਾ ਲਈ ਵੀ ਕਦਮ ਚੁੱਕੇ।

ਅਕਾਲੀ ਦਲ ਪੰਚ ਪਰਧਾਨੀ ਦਾ ਸਿਆਸੀ ਨਿਸ਼ਾਨਾ ਅਜ਼ਾਦ ਖੁਦਮੁਖਤਿਆਰ ਸਿੱਖ ਰਾਜ ਕਾਇਮ ਕਰਨਾ

ਲੁਧਿਆਣਾ (12 ਅਗਸਤ, 2011): ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੰਵਿਧਾਨ ਮੁਤਾਬਕ ਜੋ ਕਿ ਗੁਰਦੁਆਰਾ ਚੋਣ ਕਮਿਸ਼ਨ ਪਾਸ ਵੀ ਰਜਿਸਟਰਡ ਹੈ, ਅਕਾਲੀ ਦਲ ਪੰਚ ਪਰਧਾਨੀ ਦਾ ਸਿਆਸੀ ਨਿਸ਼ਾਨਾ ਅਜ਼ਾਦ ਖੁਦਮੁਖਤਿਆਰ ਸਿੱਖ ਰਾਜ ਕਾਇਮ ਕਰਨਾ ਹੈ ਅਤੇ ਇਸਦੀ ਪਰਾਪਤੀ ਲਈ ਆਗੂਆਂ ਵਲੋਂ 1984 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਰੂਪਾਂ-ਵੇਸਾਂ ਵਿਚ ਸੰਘਰਸ਼ ਕੀਤਾ ਜਾ ਰਿਹਾ ਹੈ।

ਧਰਮ ਨਿਰਪੱਖ ਤੇ ਜਮਹੂਰੀ ਭਾਰਤ ਵਿਚ ਘੱਟ ਗਿਣਤੀਆਂ …

ਧਾਰਮਿਕ ਆਜ਼ਾਦੀ ਸੰਬੰਧੀ ਬਣੇ ਅਮਰੀਕਾ ਦੇ ਕੌਮਾਂਤਰੀ ਕਮਿਸ਼ਨ ਨੇ ਭਾਰਤ ਦੀ ਕੇਂਦਰ ਸਰਕਾਰ ਵਲੋਂ ਵੱਖ ਵੱਖ ਰਾਜਾਂ ਵਿਚ ਧਾਰਮਿਕ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਨਾ ਕਰਨ ਕਰਕੇ ਭਾਰਤ ਨੂੰ ਆਪਣੀ ਨਿਰੀਖਣ ਲਿਸਟ ਵਿਚ ਰੱਖਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕਮਿਸ਼ਨ ਨੇ ਅਜਿਹਾ ਕਦਮ ਪੁੱਟਿਆ ਹੈ।

ਅਕਾਲੀ ਦਲ ਪੰਚ ਪ੍ਰਧਾਨੀ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਉਮੀਦਵਾਰ ਤਹਿ ਕੀਤੇ

ਲੁਧਿਆਣਾ (01 ਅਗਸਤ, 2011): ਅਕਾਲੀ ਦਲ ਪੰਚ ਪਰਧਾਨੀ ਦੀ ਹੰਗਾਮੀ ਮੀਟਿੰਗ ਪਾਰਟੀ ਦੇ ਲੁਧਿਆਣਾ ਸਥਿਤ ਦਫਤਰ ਵਿਖੇ ਹੋਈ ਜਿਸ ਵਿਚ ਪਾਰਟੀ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੱਖ-ਵੱਖ ਹਲਕਿਆਂ ਦੇ ਪਾਰਟੀ ਉਮੀਦਵਾਰਾਂ ਦੇ ਨਾਵਾਂ ਨੂੰ ਵਿਚਾਰਨ ਤੋਂ ਬਾਅਦ ਸੂਚੀ ਤਹਿ ਕਰ ਦਿੱਤੀ ਗਈ।

« Previous PageNext Page »