ਸਿੱਖ ਖਬਰਾਂ

ਬਾਬਾ ਦਾਦੂਵਾਲ ਨੇ ਚਮਕੌਰ ਦੀ ਗੜ੍ਹੀ ਤੋਂ ਲੈ ਕੇ ਸਰਹਿੰਦ ਦੀਆਂ ਦੀਵਾਰਾਂ ਤੱਕ ਦੇ ਇਤਿਹਾਸ ਤੋਂ ਹਜਾਰਾਂ ਨਾਲ ਨੂੰ ਜਾਣੂ ਕਰਵਾਇਆ

By ਸਿੱਖ ਸਿਆਸਤ ਬਿਊਰੋ

December 27, 2009

ਫਤਿਹਗੜ੍ਹ ਸਾਹਿਬ (26 ਦਸੰਬਰ 2009 – ਪਰਦੀਪ ਸਿੰਘ) : ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਯਾਦ ਵਿੱਚ ਲੱਗੇ ਹੋਏ ਸ਼ਹੀਦੀ ਜੋੜ ਮੇਲੇ ਦੇ ਮੌਕੇ ਰਾਜਨੀਤਿਕ ਕਾਨਫਰੰਸਾਂ ਦੇ ਨਾਲ ਨਾਲ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਸਟੇਜ ਦੇ ਬਾਬਾ ਬਲਜੀਤ ਸਿਘ ਦਾਦੂਵਾਲ ਵੱਲੋਂ ਲਗਾਏ ਹੋਏ ਦੋ ਦਿਨਾਂ ਦੇ ਧਾਰਮਿਕ ਦੀਵਾਨਾਂ ਵਿੱਚ ਹਜਾਰਾਂ ਲੋਕਾਂ ਨੂੰ ਸ਼ਹੀਦਾਂ ਦੀ ਸਹਾਦਤ ਤੋਂ ਪ੍ਰੇਰਨਾ ਲੈ ਕੇ ਸਿੱਖ ਜੀਵਨ ਜਾਂਚ ਨੂੰ ਬਦਲਣ ਵਾਸਤੇ ਅਪੀਲ ਕੀਤੀ। ਬਾਬਾ ਬਲਜੀਤ ਸਿਘ ਦਾਦੂਵਾਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦਿਆਂ ਦੀ ਯਾਦ ਵਿੱਚ ਚਮਕੌਰ ਦੀ ਗੜ੍ਹੀ ਤੋਂ ਲੈ ਕੇ ਸਰਹਿੰਦ ਦੀਆਂ ਦੀਵਾਰਾਂ ਤੱਕ ਵਾਪਰੀਆਂ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਬਾਰੇ ਦੱਸ ਕੇ ਹਜਾਰਾਂ ਲੋਕਾਂ ਨੂੰ ਇਨ੍ਹਾਂ ਘਟਨਾਵਾਂ ਤੋਂ ਪ੍ਰੇਰਨਾ ਲੈ ਕੇ ਜੀਵਨ ਜਿਉਂਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਸਾਹਿਬਜਾਦਿਆਂ ਨੇ ਜਿਸ ਸਿੱਖ ਸਿਧਾਂਤ ਲਈ ਕੁਰਬਾਨੀਆਂ ਦਿੱਤੀਆਂ ਅੱਜ ਸਿੱਖ ਕੌਮ ਉਸ ਸਿਧਾਂਤ ਤੋਂ ਦੂਰ ਜਾ ਰਹੀ ਹੈ। ਅੱਜ ਗੁਰੂਆਂ ਦੀ ਧਰਤੀ ਤੇ ਡੇਰਾਵਾਦ, ਪਾਖੰਡ, ਪਤਿਤਪੁਣਾ ਅਤੇ ਨਸ਼ਿਆਂ ਦਾ ਬੋਲਬਾਲਾ ਹੈ। ਸਿੱਖ ਸਮਾਜ ਵਿੱਚ ਆਏ ਹੋਏ ਇਸ ਨਿਘਾਰ ਲਈ ਉਨ੍ਹਾਂ ਨੇ ਮੌਜੂਦਾ ਰਾਜਨੀਤਿਕ ਲੀਡਰਾਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾ ਰਹੀ ਧਾਰਮਿਕ ਲੀਡਰਸ਼ਿਪ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਮਲੀ ਜੀਵਨ ਵਿੱਚ ਅਪਣਾ ਕੇ ਅਸੀਂ ਕੋਈ ਕੌਮੀ ਪ੍ਰਾਪਤੀ ਕਰ ਸਕਦੇ ਹਾਂ । ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ’ਤੇ ਕਾਬਜ਼ ਲੀਡਰਸ਼ਿਪ ਇਸ ਤਰ੍ਹਾਂ ਦੇ ਅਮਲੀ ਜੀਵਨ ਤੋਂ ਕੋਹਾਂ ਦੂਰ ਹੈ। ਇਹੋ ਸਿੱਖ ਕੌਮ ਦੀ ਤ੍ਰਸਾਦੀ ਦਾ ਕਾਰਨ ਹੈ।  ਇਸ ਦੀਵਾਨ ਵਿੱਚ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜੀ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਹਾਜਰੀ ਲਵਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: