ਸਿੱਖ ਖਬਰਾਂ

ਸਿੱਖ ਸੰਘਰਸ਼ ਦੇ ਨਾਇਕ ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿਚ “ਯਾਦਗਾਰੀ ਭਾਸ਼ਣ” 2 ਅਕਤੂਬਰ ਨੂੰ

By ਸਿੱਖ ਸਿਆਸਤ ਬਿਊਰੋ

September 18, 2019

ਲੁਧਿਆਣਾ: 1980-90ਵਿਆਂ ਦੇ ਸਿੱਖ ਸੰਘਰਸ਼ ਦੌਰਾਨ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਅਤੇ 1990ਵਿਆਂ ਤੋਂ ਬਾਅਦ ਬਦਲੇ ਹੋਏ ਹਾਲਾਤ ਵਿਚ ਸੰਘਰਸ਼ ਦੇ ਅਗਲੇ ਪੜਾਅ ਦੀ ਲਾਮਬੰਦੀ ਦਾ ਬਾਨਣੂੰ ਬੰਨਣ ਲਈ ਸਿਰੜ ਨਾਲ ਜੂੜਣ ਵਾਲੇ ਮਰਹੂਮ ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿਚ ਸਲਾਨਾ ਯਾਦਗਾਰੀ ਭਾਸ਼ਣ 2 ਅਕਤੂਬਰ 2019 ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣ ਵਾਲੇ ਇਸ ਯਾਦਗਾਰੀ ਭਾਸ਼ਣ ਮੌਕੇ ਪ੍ਰਿੰਸੀਪਲ ਕੰਵਲਜੀਤ ਸਿੰਘ (ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਸਮਾਗਮ ਦੇ ਪ੍ਰਬੰਧਕਾਂ ਨੇ ਸਿੱਖ ਸੰਗਤਾਂ ਨੂੰ ਇਸ ਸਮਾਗਮ ਵਿਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: