ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਦੀ ਪੁਰਾਤਨ ਤਸਵੀਰ

ਖਾਸ ਖਬਰਾਂ

ਭਾਜਪਾ ਤੇ ਆਰਐਸਐਸ ‘ਹਿੰਦੂ ਅਤਿਵਾਦੀ’: ਮੁੱਖ ਮੰਤਰੀ ਕਰਨਾਟਕ ਸਿਧਾਰਮੱਈਆ

By ਸਿੱਖ ਸਿਆਸਤ ਬਿਊਰੋ

January 13, 2018

ਚੰਡੀਗੜ: ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਨੇ ਭਾਜਪਾ ਤੇ ਆਰ.ਐਸ.ਐੈਸ. ਉੱਤੇ ਹੱਲਾ ਬੋਲਦਿਆਂ ਕਿਹਾ ਕਿ ਇਹ ਦੋਵੇਂ ‘ਹਿੰਦੂ ਅਤਿਵਾਦੀ’ ਜਥੇਬੰਦੀਆਂ ਹਨ।

ਕਾਂਗਰਸ ਨੇ ਸਿਧਾਰਮੱਈਆ ਦੇ ਇਸ ਬਿਆਨ ਬਾਰੇ ਕਿਹਾ ਕਿ ਉਹ ਰਾਜ ਦੇ ਮੁੱਖ ਮੰਤਰੀ ਹਨ ਤੇ ਬਿਨਾਂ ਕਿਸੇ ਪੱਕੀ ਜਾਣਕਾਰੀ ਦੇ ਅਜਿਹੀਆਂ ਟਿੱਪਣੀਆਂ ਨਹੀਂ ਕਰ ਸਕਦੇ।

ਬੀਤੇ ਦਿਨ ਕੀਤੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਸਿਧਾਰਮੱਈਆ ਨੇ ਕਿਹਾ, ‘ਮੈਂ ਹਿੰਦੂ ਅਤਿਵਾਦੀ ਕਿਹਾ ਸੀ।’ ਮਗਰੋਂ ਮੈਸੂਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਮੈਂ ਕਿਹਾ ਸੀ ਕਿ ਉਹ ਹਿੰਦੂ ਅਤਿਵਾਦੀ ਹਨ। ਮੈਂ ਵੀ ਇਕ ਹਿੰਦੂ ਹਾਂ, ਪਰ ਉਹ ਹਿੰਦੂ ਜਿਸ ਕੋਲ ਮਾਨਵਤਾ ਹੈ। ਉਹ ਬਿਨਾਂ ਮਾਨਵਤਾ ਵਾਲੇ ਹਿੰਦੂ ਹਨ। ਮੇਰੇ ਤੇ ਉਨ੍ਹਾਂ ਵਿੱਚ ਇਹੀ ਫ਼ਰਕ ਹੈ।’

ਭਾਜਪਾ ਨੇ ਇਸ ਬਿਆਨ ਬਾਰੇ ਪ੍ਰਤੀਕਰਮ ਜਾਹਰ ਕਰਦਿਆਂ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਵਿੱਚ ਹਿੰਮਤ ਹੈ ਤਾਂ ਉਹ ਭਾਜਪਾ ਤੇ ਆਰ.ਐਸ.ਐਸ. ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਵਿਖਾਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: