Sikh Siyasat News » ਦੇਸ ਪੰਜਾਬ

ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ; ਪੰਚ ਪ੍ਰਧਾਨੀ ਕਾਨੂੰਨੀ ਯਤਨ ਜਾਰੀ ਰੱਖੇਗੀ
ਬਠਿੰਡਾ (4 ਫਰਵਰੀ, 2012 – ਸਿੱਖ ਸਿਆਸਤ): ਡੇਰਾ ਸਿਰਸਾ ਮੁਖੀ ਸੌਦਾ ਸਾਧ ਵਲੋਂ 11 ਮਈ 2007 ਨੂੰ ਜ਼ਿਲ੍ਹਾ ਬਠਿੰਡਾ ਵਿਚ ਪੈਂਦੇ ਸਲਾਬਤਪੁਰਾ ਵਿਖੇ ਸਥਿਤ ਡੇਰੇ ਦੀ ਪੰਜਾਬ ਸ਼ਾਖਾ ਵਿਚ ਇਕ ਡਰਾਮਾ ਰਚ ਕੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਹਿਣ ਕੇ ਖੰਡੇ ਬਾਟੇ ਦੀ ਰੀਸ ਕਰਦਿਆਂ ਹੋਇਆ ਅਖੌਤੀ ਰੂਹਾਨੀ ਜਾਮ ਦਾ ਸ਼ਰਬਤ ਪਿਲਾਇਆ ਗਿਆ। ਜਿਸ ਸਬੰਧੀ 13 ਮਈ 2007 ਨੂੰ ਕਈ ਅਖਬਾਰਾਂ ਵਿਚ ਇਸ ਗੱਲ ਨੂੰ ਪ੍ਰਚਾਰਨ ਦੇ ਇਸ਼ਤਿਹਾਰ ਜਾਰੀ ਕੀਤੇ ਗਏ। ਉਦੋਂ ਤੋਂ ਲੈ ਕੇ ਹੁਣ ਤਕ ਲਗਾਤਾਰ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚ ਝੜਪਾਂ ਹੁੰਦੀਆਂ ਰਹੀਆਂ ਪਰ ਸਰਕਾਰ ਨੇ ਕਦੇ ਵੀ ਡੇਰਾ ਮੁਖੀ ਤੇ ਉਸਦੇ ਪ੍ਰੇਮੀਆਂ ਵਲੋਂ ਕੀਤੀਆਂ ਹਿੰਸਕ ਤੇ ਗੈਰ ਕਾਨੂੰਨੀ ਕਾਰਵਾਈਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਤੇ ਇਸਦੇ ਉਲਟ ਸੌਦੇ ਸਾਧ ਦੀਆਂ ਕੂੜ ਚਰਚਾਵਾਂ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰਦੇ ਸਿੱਖਾਂ ਨੂੰ ਕਈ ਵਾਰ ਗ੍ਰਿਫਤਾਰ ਕਰਕੇ ਝੂਠੇ ਮੁਕੱਦਮਿਆਂ ਵਿਚ ਉਲਝਾਇਆ ਗਿਆ। ਜਿਸ ਦੀ ਪ੍ਰਮੁੱਖ ਮਿਸਾਲ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਪਿਛਲੇ ਕਰੀਬ ਢਾਈ ਸਾਲਾਂ ਤੋਂ ਝੂਠੇ ਪੁਲਿਸ ਕੇਸਾਂ ਵਿਚ ਉਲਝਾ ਕੇ ਜੇਲ੍ਹੀਂ ਡੱਕਿਆ ਹੋਇਆ ਹੈ ਅਤੇ ਇਸ ਤੋਂ ਉਲਟ 4 ਸਿੱਖਾਂ ਦੇ ਕਾਤਲ ਡੇਰਾ ਮੁਖੀ ਤੇ ਉਸਦੇ ਪ੍ਰੇਮੀਆਂ ਨੂੰ ਕੇਸਾਂ ਵਿਚੋਂ ਬਾਇੱਜ਼ਤ ਬਰੀ ਕੀਤਾ ਜਾ ਚੁੱਕਾ ਹੈ।

11 ਮਈ 2007 ਦੇ ਸਲਾਬਤਪੁਰਾ ਡਰਾਮੇ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਇਕ ਐਫ.ਆਈ.ਆਰ ਨੰਬਰ 262, ਮਿਤੀ 20 ਮਈ 2007 ਨੂੰ ਭਾਰਤੀ ਦੰਡਵਾਲੀ ਦੀ ਧਾਰਾ 295-ਏ ਅਧੀਨ ਇਕ ਮੁਕੱਦਮਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਦਰਜ ਕੀਤਾ ਗਿਆ ਸੀ। ਜਿਸ ਵਿਚੋਂ ਡੇਰਾ ਮੁਖੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਬਾਹਰੋਂ ਬਾਹਰ ਜ਼ਮਾਨਤ ਦੇ ਦਿੱਤੀ ਸੀ। ਅਤੇ ਪੰਜਾਬ ਪੁਲਿਸ ਬਠਿੰਡੇ ਤੋਂ ਸਿਰਸਾ ਜਾ ਕੇ ਡੇਰਾ ਪ੍ਰਮੁੱਖ ਦੀ ਹਜ਼ੂਰੀ ਭਰਕੇ ਉਸਨੂੰ ਇਸ ਕੇਸ ਵਿਚ ਸ਼ਾਮਿਲ ਤਫਤੀਸ਼ ਕਰਨ ਦਾ ਡਰਾਮਾ ਕਰਦੀ ਰਹੀ। ਪਰ ਕੋਰਟ ਵਿਚ ਚਲਾਨ ਪੇਸ਼ ਕਰਨ ਲਈ ਹਮੇਸ਼ਾ ਟਾਲ-ਮਟੋਲ ਦੀ ਨੀਤੀ ਅਪਣਾਈ ਰੱਖੀ।

ਜਦੋਂ ਕਰੀਬ 4 ਸਾਲ ਤਕ ਪੰਜਾਬ ਪੁਲਿਸ ਵਲੋਂ ਸੌਦਾ ਸਾਧ ਖਿਲਾਫ ਉਕਤ ਕੇਸ ਦਾ ਚਲਾਨ ਪੇਸ਼ ਨਹੀਂ ਕੀਤਾ ਗਿਆ ਤਾਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਮੁਦੱਈ ਵਜੋਂ ਪੇਸ਼ ਕਰਕੇ ਐਡਵੋਕੇਟ ਨਵਕਿਰਨ ਸਿੰਘ ਤੇ ਐਡਵੋਕੇਟ ਜੇ.ਆਰ. ਖੱਟੜ ਵਲੋਂ ਸ. ਹਰਜੀਤ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਦੀ ਅਦਾਲਤ ਵਿਚ ਇਕ ਫੌਜਦਾਰੀ ਮੁਕੱਦਮਾ 28 ਮਈ 2011 ਨੂੰ ਦਰਜ ਕਰਵਾ ਦਿੱਤਾ ਗਿਆ। ਜਿਸ ਸਬੰਧੀ ਮੈਜਿਸਟ੍ਰੇਟ ਵਲੋਂ ਪੰਜਾਬ ਪੁਲਿਸ ਨੂੰ ਤਲਬ ਕਰਦਿਆਂ ਪੁੱਛਿਆ ਗਿਆ ਕਿ ਉਸਨੇ ਅਜੇ ਤਕ ਸੌਦਾ ਸਾਧ ਖਿਲਾਫ ਚਲਾਨ ਪੇਸ਼ ਕਿਉਂ ਨਹੀਂ ਕੀਤਾ ਤਾਂ ਪੰਜਾਬ ਪੁਲਿਸ ਨੇ ਟਾਲ-ਮਟੋਲ ਦੀ ਨੀਤੀ ਅਪਣਾਉਂਦਿਆਂ ਹੋਇਆ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੰਘਾਈਆਂ ਤੇ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਤੋਂ ਕੁਝ ਦਿਨਾਂ ਬਾਅਦ ਹੀ 4 ਫਰਵਰੀ 2012 ਨੂੰ ਉਕਤ ਐਫ.ਆਈ.ਆਰ. ਨੂੰ ਕੈਂਸਲ ਕਰਨ ਸਬੰਧੀ ਅਦਾਲਤ ਵਿਚ ਰਿਪੋਰਟ ਪੇਸ਼ ਕਰ ਦਿੱਤੀ ਅਤੇ ਦਾਵਾ ਕੀਤਾ ਗਿਆ ਕਿ ਉਕਤ ਐਫ.ਆਈ.ਆਰ. ਦੇ ਮੁਦੱਈ ਸ. ਰਜਿੰਦਰ ਸਿੰਘ ਸਿੱਧੂ ਨੇ ਹਲਫਨਾਮਾ ਦੇ ਕੇ ਪੁਲਿਸ ਕੋਲ ਫਰਿਆਦ ਕੀਤੀ ਸੀ ਕਿ ਮੇਰੇ ਵਲੋਂ ਦਰਜ ਕਰਵਾਈ ਉਕਤ ਐਫ.ਆਈ.ਆਰ. ਨੂੰ ਕੈਂਸਲ ਕਰ ਦਿੱਤਾ ਜਾਵੇ ਪਰ ਪੁਲਿਸ ਦੇ ਇਸ ਦਾਅਵੇ ਦੀ ਉਸ ਸਮੇਂ ਫੂਕ ਨਿਕਲ ਗਈ ਜਦੋਂ 4 ਫਰਵਰੀ 2012 ਨੂੰ ਹੀ ਸ. ਰਜਿੰਦਰ ਸਿੰਘ ਸਿੱਧੂ ਵਲੋਂ ਅਦਾਲਤ ਵਿਚ ਪੇਸ਼ ਹੋ ਕੇ ਇਹ ਬਿਆਨ ਦਰਜ ਕਰਵਾ ਦਿੱਤਾ ਗਿਆ ਕਿ ਮੈਂ ਪੁਲਿਸ ਨੂੰ ਐਫ.ਆਈ.ਆਰ. ਦਰਜ ਕਰਨ ਸਬੰਧੀ ਕੋਈ ਹਲਫਨਾਮਾ ਨਹੀਂ ਦਿੱਤਾ ਤੇ ਨਾ ਹੀ ਮੈਂ ਪੁਲਿਸ ਦੀ ਉਕਤ ਐਫ.ਆਈ.ਆਰ. ਨੂੰ ਕੈਂਸਲ ਕਰਨ ਦੀ ਰਿਪੋਰਟ ਨਾਲ ਸਹਿਮਤ ਹਾਂ।

ਇਸ ਸਬੰਧੀ ਸ. ਹਰਜੀਤ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਨੇ ਸਾਰੀਆਂ ਧਿਰਾਂ ਭਾਵ ਪੰਜਾਬ ਸਰਕਾਰ, ਸ. ਰਜਿੰਦਰ ਸਿੰਘ ਸਿੱਧੂ ਤੇ ਪੰਚ ਪ੍ਰਧਾਨੀ ਦੇ ਆਗੂਆਂ ਨੂੰ 11 ਫਰਵਰੀ 2012 ਨੂੰ ਆਪਣੇ ਵਿਚਾਰ ਦਰਜ ਕਰਵਾਉਣ ਦੀ ਤਾਰੀਕ ਨਿਸ਼ਚਿਤ ਕੀਤੀ ਹੈ।

ਇਥੇ ਇਹ ਜ਼ਿਕਰਯੋਗ ਹੈ ਕਿ ਜੇਕਰ ਕਿਸੇ ਹਾਲਾਤ ਵਿਚ ਕੋਰਟ ਪੰਜਾਬ ਪੁਲਿਸ ਵਲੋਂ ਪੇਸ਼ ਕੀਤੀ ਕੈਂਸਲ ਰਿਪੋਰਟ ਨੂੰ ਮੰਨ ਵੀ ਲੈਂਦੀ ਹੈ ਤਾਂ ਪੰਚ ਪ੍ਰਧਾਨੀ ਦੇ ਆਗੂਆਂ ਵਲੋਂ ਸੌਦਾ ਸਾਧ ਖਿਲਾਫ ਦਰਜ ਫੌਜਦਾਰੀ ਮੁਕੱਦਮੇ ਅਧੀਨ ਸੌਦਾ ਸਾਧ ਦੇ ਖਿਲਾਫ ਡੇਰਾ ਸਲਾਬਤਪੁਰਾ ਵਿਖੇ ਰਚੇ ਢੌਂਗ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ।

ਫਤਿਹਗੜ੍ਹ ਸਾਹਿਬ ਦੀ ਸਿਆਸਤ ’ਚ ਵੱਡਾ ਧਮਾਕਾ
ਫਤਿਹਗੜ੍ਹ ਸਾਹਿਬ, (4ਫਰਵਰੀ2012):-ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੀ ਵਿਰੋਧਤਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ ਤੇ ਇਨ੍ਹਾਂ ਵਿਰੋਧੀਆਂ ਦੀ ਕਾਰਗੁਜ਼ਾਰੀ ਨੂੰ ਪਾਰਟੀ ਪ੍ਰਧਾਨ ਦੇ ਧਿਆਨ ਵਿਚ ਲਿਆ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦੀ ਜ਼ੋਰਦਾਰ ਮੰਗ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਮਤਿਆਂ ਵਿਚ ਜਿੱਥੇ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ, ਭਾਜਪਾ ਦੇ ਆਗੂਆਂ ਅਤੇ ਵਰਕਰਾਂ, ਸਮੂਹ ਵੋਟਰਾਂ ਅਤੇ ਸਮੱਰਥਕਾਂ ਦਾ ਧੰਨਵਾਦ ਕੀਤਾ ਗਿਆ, ਉਥੇ ਪਾਰਟੀ ਉਮੀਦਵਾਰਾਂ ਦੀ ਵਿਰੋਧਤਾ ਕਰਨ ਵਾਲੇ ਜਿਨ੍ਹਾਂ ਵਿਚੋਂ ਹਾਲ ਹੀ ਅਕਾਲੀ ਦਲ ਦੇ ਸਹਿਯੋਗ ਨਾਲ ਸੰਤ ਸਮਾਜ ਦੀ ਟਿਕਟ ਤੋਂ ਜਿੱਤੇ ਐਸ.ਜੀ.ਪੀ.ਸੀ. ਮੈਂਬਰ ਬਣੇ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਵਿਰੋਧ ਕਰਨ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੰਤ ਸਮਾਜ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਏਕਤਾ ਨੂੰ ਹਰ ਕੀਮਤ ਉਪਰ ਬਹਾਲ ਰੱਖਣ ‘ਤੇ ਜ਼ੋਰ ਦਿੰਦਆਂ ਕਿਹਾ ਕਿ ਅਕਾਲੀ ਦਲ ਜਾਂ ਸੰਤ ਸਮਾਜ ਦੇ ਕਿਸੇ ਆਗੂ ਵਲੋਂ ਪਾਰਟੀ ਉਮੀਦਵਾਰਾਂ ਦੀ ਕੀਤੀ ਵਿਰੋਧਤਾ ਨੂੰ ਕਿਸੇ ਕੀਮਤ ਉਪਰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਜਾਰੀ ਮਤੇ ਰਾਹੀਂ ਪਾਰਟੀ ਪ੍ਰਧਾਨ ਤੇ ਸੰਤ ਸਮਾਜ ਨੂੰ ਲਿਖ ਕੇ ਅਪੀਲ ਕੀਤੀ ਗਈ ਕਿ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਸੰਤ ਸਮਾਜ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਵੇ ਤਾਂ ਕਿ ਸ਼੍ਰੋਮਣੀ ਅਕਾਲੀ ਅਤੇ ਸੰਤ ਸਮਾਜ ਦੀ ਏਕਤਾ ਕਾਇਮ ਰਹਿ ਸਕੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮਤੇ ਰਾਹੀਂ ਕਿਹਾ ਗਿਆ ਕਿ ਭਾਈ ਰੰਧਾਵਾ ਨੂੰ ਕਿਸੇ ਵੀ ਪੰਥਕ ਸਟੇਜ ‘ਤੇ ਚੜ੍ਹਨ ਨਾ ਦਿੱਤਾ ਜਾਵੇ ਅਤੇ ਇਸ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਮਤੇ ਰਾਹੀਂ ਮੰਗ ਕੀਤੀ ਗਈ ਹੈ ਕਿ ਸੀਨੀਅਰ ਅਕਾਲੀ ਆਗੂ ਸ੍ਰ. ਰਣਜੀਤ ਸਿੰਘ ਲਿਬੜਾ ਤੇ ਉਨ੍ਹਾਂ ਦੇ ਸਪੁੱਤਰ ਸ੍ਰ. ਅਜੈ ੍ਯਸਿੰਘ ਲਿਬੜਾ ਪ੍ਰਧਾਨ ਯੂਥ ਜ਼ਿਲ੍ਹਾ ਅਕਾਲੀ ਦਲ ਫਤਹਿਗੜ੍ਹ ਸਾਹਿਬ ਵਲੋਂ ਪ੍ਰੋ. ਚੰਦੂਮਾਜਰਾ ਦੀ ਚੋਣਾਂ ਵਿਚ ਵਿਰੋਧਤਾ ਕਰਨ ਤੇ ਪਾਰਟੀ ਵਿਰੋਧੀ ਕਾਰਵਾਈ ਕਰਨ ਦੇ ਦੋਸ਼ ਹੇਠ ਪਾਰਟੀ ਵਿਚੋਂ ਕੱਢਿਆ ਜਾਵੇ। ਉਨ੍ਹਾਂ ਦੱਸਿਆ ਕਿ ਚੌਥੇ ਮਤੇ ਰਾਹੀਂ ਜ਼ਿਲ੍ਹਾ ਪਲੈਨਿੰਗ ਬੋਰਡ ਫਤਹਿਗੜ੍ਹ ਸਾਹਿਬ ਦੀ ਚੇਅਰਪਰਸਨ ਬੀਬੀ ਸਤਵਿੰਦਰ ਕੌਰ ਧਾਰੀਵਾਲ ਵਲੋਂ ਬਸੀ ਪਠਾਣਾਂ ਅਤੇ ਅਮਲੋਹ ਹਲਕਿਆਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਜਸਟਿਸ ਨਿਰਮਲ ਸਿੰਘ ਅਤੇ ਸ੍ਰ. ਜਗਦੀਪ ਸਿੰਘ ਚੀਮਾ ਦੀ ਵਿਰੋਧਤਾ ਕਰਨ ਦੀਆਂ ਮਿਲੀਆਂ ਸ਼ਿਕਾਇਤਾਂ ਉਪਰੰਤ ਪਾਰਟੀ ਪ੍ਰਧਾਨ ਨੂੰ ਅਪੀਲ ਕੀਤੀ ਗਈ ਕਿ ਬੀਬੀ ਧਾਰੀਵਾਲ ਵਲੋਂ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਵੇ।

ਉਧਰ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਅਜੈ ਸਿੰਘ ਲਿਬੜਾ ਨੇ ਇਨ੍ਹਾਂ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਖੁਦ ਪ੍ਰੋ. ਚੰਦੂਮਾਜਰਾ ਦੇ ਚੋਣ ਜਲਸਿਆਂ, ਚੋਣ ਦਫਤਰਾਂ ਦੇ ਉਦਘਾਟਨ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ ਗਈ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਵਿਰੋਧਤਾ ਨਹੀਂ ਕੀਤੀ। ਉਨ੍ਹਾਂ ਕਿਹਾ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵਲੋਂ ਮਜੀਠਾ ਵਿਖੇ ਉਨ੍ਹਾਂ ਦੇ ਹਲਕੇ ਦੀ ਹੋ ਰਹੀ ਵਿਧਾਨ ਸਭਾ ਦੀ ਚੋਣ ਵਿਚ ਸਪੈਸ਼ਲ ਡਿਊਟੀ ਲਗਾਈ ਗਈ ਸੀ, ਪ੍ਰੰਤੂ ਉਸ ਵਿਚੋਂ ਸਮਾਂ ਕੱਢ ਕੇ ਸਪੈਸ਼ਲ ਪਾਰਟੀ ਦੇ ਆਯੋਜਿਤ ਹੋਣ ਵਾਲੇ ਸਮਾਗਮਾਂ ਵਿਚ ਆਪਣੀ ਹਾਜ਼ਰੀ ਲਗਵਾਉਂਦੇ ਰਹੇ। ਸ. ਲਿਬੜਾ ਨੇ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਤੇ ਪਾਰਟੀ ਦੀ ਚੜ੍ਹਦੀਕਲਾ ਲਈ ਦਿਨ ਰਾਤ ਇਕ ਕਰਕੇ ਕੰਮ ਕਰਦੇ ਰਹਿਣਗੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਰਣਜੀਤ ਸਿੰਘ ਲਿਬੜਾ ਨੇ ਵੀ ਉਕਤ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਪਾਰਟੀ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਵਿਚ ਦਿਨ ਰਾਤ ਇਕ ਕਰਕੇ ਕੰਮ ਕੀਤਾ ਗਿਆ ਹੈ।

ਸੁਪਰੀਮ ਕੋਰਟ ਪੰਜਾਬ ਦੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਵੀ ਪੜਤਾਲ ਕਰੇ
ਲੁਧਿਆਣਾ, ਪੰਜਾਬ (2 ਫਰਵਰੀ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਟ ਅਤੇ ਨੌਜਵਾਨ ਸਿੱਖ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇੱਕ ਪ੍ਰੈਸ ਬਿਆਨ ਵਿਚ ਭਾਰਤੀ ਸੁਪਰੀਮ ਕੋਰਟ ਵਲੋਂ ਪਿਛਲੇ ਦਿਨੀਂ ਗੁਜਰਾਤ ਵਿਚ 2003 ਤੋਂ 2006 ਤੱਕ ਹੋਏ 21 ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਗੁਜਰਾਤ ਸਰਕਾਰ ਤੋਂ ਜੁਆਬ ਤਲਬੀ ਕੀਤੇ ਜਾਣ ਦੀ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ “ਪਰ ਸਿਤਮਜ਼ਰੀਫੀ ਦੀ ਗੱਲ ਇਹ ਹੈ ਕਿ ਪੰਜਾਬ ਅੰਦਰ 1980 ਤੋਂ ਲੈ ਕੇ 1992-93 ਤੱਕ ਹਜ਼ਾਰਾਂ ਝੂਠੇ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਲਵਾਰਿਸ ਲਾਸ਼ਾਂ ਕਰਾਰ ਦੇ ਕੇ ਸਾੜ ਦਿੱਤਾ ਗਿਆ ਅਤੇ ਦਰਿਆਵਾਂ ਵਿਚ ਪੁਲਿਸ ਨੇ ਰੋੜ ਦਿੱਤਾ ਗਿਆ ਤੇ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੇ ਕਤਲ ਦਾ ਇਲਜ਼ਾਮ ਕਿਸ ਦੇ ਸਿਰ ਜਾਂਦਾ ਹੈ? ਇਸ ਬਾਰੇ ਭਾਰਤੀ ਸੁਪਰੀਮ ਕੋਰਟ ਅੱਜ ਵੀ ਚੁੱਪ ਹੈ।” ਮੰਝਪੁਰ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਹੁਣ ਗੁਜਰਾਤ ਤੋਂ ਬਾਅਦ ਪੰਜਾਬ ਵਿਚ ਜੋ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਗਿਆ ਉਸ ਸਬੰਧੀ ਵੀ ਪੜਤਾਲ ਕਰੇ।

ਛੱਤੀਸਿੰਘਪੁਰਾ ਕਤਲੇਆਮ ਅਤੇ ਪਥਰੀਬਲ ਕੇਸਾਂ ਦੀ ਜਾਂਚ ਦੁਬਾਰਾ ਕੀਤੀ ਜਾਵੇ : ਸਿੱਖਾਂ ਨੇ ਕੀਤੀ ਮੰਗ
ਸ੍ਰੀਨਗਰ, 31 ਜਨਵਰੀ: ਕਸ਼ਮੀਰ ਸਥਿਤ ਸਿੱਖਾਂ ਦੇ ਇਕ ਧੜੇ ਵਲੋਂ ਛੱਤੀਸਿੰਘਪੁਰਾ ਸਿੱਖ ਕਤਲੇਆਮ ਅਤੇ ਪਥਰੀਬਲ ਝੂਠੇ ਮੁਕਾਬਲੇ ਦੀ ਮੁੜ ਜਾਂਚ ਦੀ ਮੰਗ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਇਕ ਚਿੱਠੀ ਭੇਜੀ ਗਈ ਹੈ। ਆਲ ਪਾਰਟੀਜ਼ ਸਿੱਖ ਕੁਆਰਡੀਨੇਸ਼ਨ ਕਮੇਟੀ ਜਿਸ ਦੇ ਮੁਖੀ ਜਗਮੋਹਨ ਸਿੰਘ ਰੈਨਾ ਹਨ, ਨੇ ਜਸਟਿਸ ਬੀ.ਐਸ. ਚੌਹਾਨ ਅਤੇ ਜਸਟਿਸ ਸਵਤੰਤਰ ਕੁਮਾਰ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੋਹਾਂ ਘਟਨਾਵਾਂ ਦੀ ਦੁਬਾਰਾ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਸ. ਰੈਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਮਾਰਚ 2000 ਦੌਰਾਨ ਛੱਤੀਸਿੰਘਪੁਰਾ ਵਿਖੇ 36 ਸਿੱਖਾਂ ਦੇ ਕਤਲੇਆਮ ਦੀ ਘਟਨਾ ਦੀ ਸਮਾਂਬਧ ਤਰੀਕੇ ਨਾਲ ਅਤੇ ਯੋਜਨਾਬਧ ਤਰੀਕੇ ਨਾਲ ਕੀਤੇ ਗਏ ਕਤਲਾਂ ਦੀ ਸਚਾਈ ਲੱਭਣ ਲਈ ਇਨ੍ਹਾਂ ਦੋਹਾਂ ਮਾਮਲਿਆਂ ਦੀ ਦੁਬਾਰਾ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਸ਼ਕਰ-ਇ-ਤੋਇਬਾ ਦੇ ਅਤਿਵਾਦੀਆਂ ਵਲੋਂ ਮਾਰਚ 2000 ਦੌਰਾਨ ਦਿਨ-ਦਿਹਾੜੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਇਹ ਘਟਨਾ ਅਮਰੀਕੀ ਰਾਸ਼ਟਰਪਤੀ ਬਿਲ ਕ¦ਿਟਨ ਦੇ ਭਾਰਤ ਦੌਰੇ ਤੋਂ ਕੁੱਝ ਦਿਨ ਪਹਿਲਾਂ ਵਾਪਰੀ ਸੀ। ਫ਼ੌਜ ਨੇ ਇਸ ਮਾਮਲੇ ਵਿਚ ਕਤਲੇਆਮ ਨਾਲ ਸਬੰਧਤ ਤਿੰਨ ਅਤਿਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ ਪਰ ਇਸ ਕਤਲੇਆਮ ਦੇ ਕੁੱਝ ਦਿਨ ਬਾਅਦ ਸੀ.ਬੀ.ਆਈ. ਜਾਂਚ ਵਿਚ ਇਹ ਪ੍ਰਗਟਾਵਾ ਹੋਇਆ ਸੀ ਕਿ ਨਿਰਦੋਸ਼ ਸਿੱਖਾਂ ਨੂੰ ਕਤਲ ਕੀਤਾ ਗਿਆ। ਸੀ.ਬੀ.ਆਈ. ਵਲੋਂ ਦਾਇਰ ਦੋਸ਼-ਪੱਤਰ ’ਚ ਪੰਜ ਫ਼ੌਜੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ ਜਿਨ੍ਹਾਂ ਵਿਚ ਇਕ ਬ੍ਰਿਗੇਡੀਅਰ ਪੱਧਰ ਦਾ ਅਧਿਕਾਰੀ ਵੀ ਸ਼ਾਮਲ ਸੀ। ਫ਼ੌਜ ਵਲੋਂ ਉ¤ਚ ਅਦਾਲਤਾਂ ਵਿਚ ਇਸ ਮਾਮਲੇ ਨੂੰ ਚੁਨੌਤੀ ਦਿਤੀ ਜਾਂਦੀ ਰਹੀ। ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿਚ ਫ਼ੈਸਲੇ ਦੀ ਉਡੀਕ ਨਾਲ ਸਬੰਧਤ ਹੈ। ਸ. ਰੈਨਾ ਨੇ ਕਿਹਾ, ‘‘ਅਸੀਂ ਪਥਰੀਬਲ ਕਾਂਡ ਜਿਸ ਵਿਚ ਪੰਜ ਨਾਗਰਿਕਾਂ ਨੂੰ ਮਾਰਚ 2000 ਵਿਚ ਮਾਰਿਆ ਗਿਆ ਸੀ, ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ।’’

ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਮੁਛਲ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚਾਲੇ ਝੜਪਾਂ, ਕਈ ਜ਼ਖ਼ਮੀ
ਅੰਮ੍ਰਿਤਸਰ, 31 ਜਨਵਰੀ2012) : ਅਕਾਲ ਤਖ਼ਤ ਸਾਹਿਬ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਲੈ ਕੇ ਆਪਹੁਦਰੀਆਂ ਕਾਰਵਾਈਆਂ ਨਾ ਕਰਨ ਦੀ ਹਿਦਾਇਤ ਨੂੰ ਦਰਕਿਨਾਰ ਕਰਦਿਆਂ ਅੱਜ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਮੁਛਲ ਦੇ ਕਾਰਕੁਨਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਦੋ ਕਰਮਚਾਰੀਆਂ ਨੂੰ ਸਤਿਕਾਰ ਦੇ ਮਾਮਲੇ ਵਿਚ ਹੋਈ ਇਕ ਝੜਪ ਦੌਰਾਨ ਜ਼ਖ਼ਮੀ ਕਰ ਦਿਤਾ। ਹਾਲਾਤ ਇਥੋਂ ਤਕ ਖ਼ਰਾਬ ਹੋ ਗਏ ਕਿ ਕਿਰਪਾਨਾਂ, ਗੰਡਾਸਿਆਂ ਤੇ ਬਰਛਿਆਂ ਨਾਲ ਲੈਸ ਹੋ ਕੇ ਆਏ ਮੁਛਲ ਧੜੇ ਨੇ ਸ਼੍ਰੋਮਣੀ ਕਮੇਟੀ ਦੇ 7 ਕਰਮਚਾਰੀਆਂ ਨੂੰ ਬੰਦੀ ਵੀ ਬਣਾ ਲਿਆ। ਗੁੂਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਕ ਲਿਟਰੇਚਰ ਦੇ ਅਦਬ ਸਤਿਕਾਰ ਨੂੰ ਲੈ ਕੇ ਅੱਜ ਸ਼੍ਰੋਮਣੀ ਕਮੇਟੀ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਿਚਾਲੇ ਆਪਸ ਵਿਚ ਹੋਈ ਤਕਰਾਰ ਖ਼ੂਨੀ ਝੜਪ ਵਿਚ ਤਬਦੀਲ ਹੋ ਗਈ। ਇਸ ਵਿਚ ਕਮੇਟੀ ਦੇ 2 ਕਰਮਚਾਰੀ ਜ਼ਖ਼ਮੀ ਹੋ ਗਏ ਜਦਕਿ ਸਤਿਕਾਰ ਕਮੇਟੀ ਦਾ ਇਕ ਮੈਂਬਰ ਵੀ ਫਟੜ ਹੋਇਆ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਦਰਬਾਰ ਸਾਹਿਬ ਦੇ ਪ੍ਰਬੰਧ ਹੇਠਲੇ ਗੁਰਦਵਾਰਾ ਰਾਮਸਰ ਸਾਹਿਬ ਜਿਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਹੋਰ ਧਾਰਮਕ ਲਿਟਰੇਚਰ ਦੀ ਛਪਾਈ ਹੁੰਦੀ ਹੈ, ਵਿਖੇ ਇਕ ਵਿਅਕਤੀ ਕੁੱਝ ਧਾਰਮਕ ਲਿਟਰੇਚਰ ਜਿਲਦਾਂ ਦੀ ਸਕਰੀਨ ਪ੍ਰਿੰਟਿੰਗ ਕਰਵਾਉਣ ਲਈ ਲੈ ਕੇ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਪੰਜਾਬ ਸਿੰਘ ਨਾਮਕ ਵਿਅਕਤੀ ਉਨ੍ਹਾਂ ਨਾਲ ਬਹਿਸ ਕਰਨ ਲੱਗ ਪਿਆ। ਪੰਜਾਬ ਸਿੰਘ ਨੇ ਹੀ ਇਸ ਸਾਰੀ ਘਟਨਾ ਦੀ ਜਾਣਕਾਰੀ ਭਾਈ ਬਲਬੀਰ ਸਿੰਘ ਮੁਛਲ ਨੂੰ ਦਿਤੀ। ਫ਼ੋਨ ’ਤੇ ਜਾਣਕਾਰੀ ਮਿਲਦੇ ਸਾਰ ਹੀ ਭਾਈ ਮੁਛਲ ਅਪਣੇ 20-25 ਸਾਥੀਆਂ ਸਮੇਤ ਗੁਰਦਵਾਰਾ ਰਾਮਸਰ ਵਿਖੇ ਪੁੱਜ ਗਿਆ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁਛਲ ਨੇ ਅਪਣੇ ਸਾਥੀਆਂ ਸਮੇਤ ਉਕਤ ਵਿਅਕਤੀ ਨੂੰ ਰੋਕ ਲਿਆ ਤੇ ਉਸ ਨੂੰ ਘੇਰ ਕੇ ਵਾਪਸ ਗੁਰਦਵਾਰਾ ਰਾਮਸਰ ਸਾਹਿਬ ਵਿਖੇ ਲੈ ਆਏ। ਗੁਰਦਵਾਰਾ ਰਾਮਸਰ ਸਾਹਿਬ ਵਿਖੇ ਪੁਜਣ ’ਤੇ ਉਥੇ ਸਥਿਤ ਪ੍ਰੈ¤ਸ ਵਿਚ ਬਤੌਰ ਪਬਲੀਕੇਸ਼ਨ ਇੰਚਾਰਜ ਕੰਮ ਕਰਦੇ ਕਰਨਜੀਤ ਸਿੰਘ ਨਾਲ ਧਾਰਮਕ ਲਿਟਰੇਚਰ ਦੇ ਸਤਿਕਾਰ ਨੂੰ ਕਾਇਮ ਰਖਣ ਨੂੰ ਲੈ ਕੇ ਬਹਿਸ ਹੋ ਗਈ। ਇਹ ਬਹਿਸ ਵਧਦੀ-ਵਧਦੀ ਖਿਚ-ਧੂਹ ਤਕ ਆ ਗਈ। ਕਰਨਜੀਤ ਸਿੰਘ ਮੁਤਾਬਕ ਭਾਈ ਮੁਛਲ ਨਾਲ ਆਏ ਸਾਥੀਆਂ ਨੇ ਕਿਰਪਾਨਾਂ ਧੂਹ ਲਈਆਂ ਤੇ ਕਮੇਟੀ ਮੁਲਾਜ਼ਮਾਂ ’ਤੇ ਹਮਲਾ ਕਰ ਦਿਤਾ। ਇਸ ਹਮਲੇ ਵਿਚ 2 ਮੁਲਾਜ਼ਮ ਗੁਰਬਚਨ ਸਿੰਘ ਸੁਪਰਵਾਇਜ਼ਰ ਅਤੇ ਮਿਹਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਕਰਨਜੀਤ ਸਿੰਘ ਮੁਤਾਬਕ ਭਾਈ ਮੁਛਲ ਦੇ ਸਾਥੀ ਕਿਰਪਾਨਾਂ, ਗੰਡਾਸਿਆਂ ਤੇ ਬਰਛਿਆਂ ਨਾਲ ਲੈਸ ਹੋ ਕੇ ਆਏ ਸਨ। ਉਨ੍ਹਾਂ ਦਸਿਆ ਕਿ ਇਸ ਦੌਰਾਨ ਕਮੇਟੀ ਦੇ ਪਬਲੀਕੇਸ਼ਨ ਦਫ਼ਤਰ ਦੇ 6-7 ਮੁਲਾਜ਼ਮਾਂ ਨੂੰ ਭਾਈ ਮੁਛਲ ਦੇ 20-25 ਦੇ ਕਰੀਬ ਸਾਥੀਆਂ ਨੇ ਇਕ ਕਮਰੇ ਵਿਚ ਡੱਕ ਦਿਤਾ। ਕਰਨਜੀਤ ਸਿੰਘ ਨੇ ਦਸਿਆ ਕਿ ਮੁਛਲ ਧੜੇ ਦੇ ਮੈਂਬਰ ਉਨ੍ਹਾਂ ਕੋਲ ਮੌਜੂਦ ਨਕਦੀ ਵਿਚੋਂ 30 ਹਜ਼ਾਰ ਰੁਪਏ ਦੀ ਰਕਮ ਵੀ ਕੱਢ ਕੇ ਲੈ ਗਏ। ਕਰਨਜੀਤ ਸਿੰਘ ਮੁਤਾਬਕ ਡੱਕੇ ਹੋਏ ਮੁਲਾਜ਼ਮਾਂ ਵਿਚੋਂ ਹੀ ਇਕ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਨੂੰ ਸੂਚਿਤ ਕੀਤਾ। ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਿਲਮੇਘ ਸਿੰਘ, ਐਡੀਸ਼ਨਲ ਸਕੱਤਰ ਸ. ਮਨਜੀਤ ਸਿੰਘ ਦੀ ਅਗਵਾਈ ਹੇਠ ਕਮੇਟੀ ਦੇ ਵੱਡੀ ਗਿਣਤੀ ਵਿਚ ਮੁਲਾਜ਼ਮ ਗੁਰਦਵਾਰਾ ਰਾਮਸਰ ਸਾਹਿਬ ਵਿਖੇ ਪੁੱਜ ਗਏ। ਇਸ ਦੌਰਾਨ ਪੁਲਿਸ ਕਮਿਸ਼ਨਰ ਸ੍ਰੀ ਆਰ.ਪੀ. ਮਿੱਤਲ ਦੀ ਹਦਾਇਤ ’ਤੇ ਡੀ.ਐਸ.ਪੀ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਪੁੱਜ ਗਏ ਤੇ ਹਾਲਾਤ ’ਤੇ ਕਾਬੂ ਪਾਇਆ। ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਦਫ਼ਤਰ ’ਚ ਆ ਕੇ ਕੀਤੀ ਗੁੰਡਾਗਰਦੀ ਦਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਨੇ ਗੰਭੀਰ ਨੋਟਿਸ ਲਿਆ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਰੀਲੀਜ਼ ਰਾਹੀਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਨੇ ਗੁਰਦੁਆਰਾ ਰਾਮਸਰ ਸਾਹਿਬ ਪਹੁੰਚ ਕੇ ਅਪਣੇ ਮੁਲਾਜ਼ਮਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕਢਿਆ ਤੇ ਅਖੌਤੀ ਸਤਿਕਾਰ ਕਮੇਟੀ ਮੈਂਬਰਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ। ਇਸ ਤਰ੍ਹਾਂ ਤਕਰੀਬਨ 35-40 ਮਿੰਟ ਇਨ੍ਹਾਂ ਗੁੰਡਿਆਂ ਵਲੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਕਿਰਪਾਨਾਂ ਤੇ ਬਰਛਿਆਂ ਨਾਲ ਖ਼ੂਨ ਦੀ ਹੋਲੀ ਖੇਡਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਵਲੋਂ ਕੀਤੀ ਇਸ ਹਰਕਤ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਲੋਂ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਦੌਰਾਨ ਸੱਟਾਂ ਵੀ ਲੱਗੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਦਾ ਧਾਰਮਕ ਜਥੇਬੰਦੀ ਹੈ ਤੇ ਕਿਸੇ ਵੀ ਅਖੌਤੀ ਜਥੇਬੰਦੀ ਨੂੰ ਇਸ ਦੇ ਕੰਮਕਾਜ ਵਿਚ ਦਖ਼ਲ-ਅੰਦਾਜ਼ੀ ਨਹੀਂ ਕਰਨ ਦਿਤੀ ਜਾਵੇਗੀ। ਜੇ ਕਿਸੇ ਨੂੰ ਸ਼੍ਰੋਮਣੀ ਕਮੇਟੀ ਮੁਲਾਜ਼ਮ ਦੇ ਕੰਮਕਾਜ ਤੇ ਇਤਰਾਜ ਹੋਵੇ ਤਾਂ ਉਹ ਮਹਿਕਮੇ ਦੇ ਸਬੰਧਤ ਸਕੱਤਰ, ਮੇਰੇ ਨਾਲ ਜਾਂ ਮਾਨਯੋਗ ਪ੍ਰਧਾਨ ਸਾਹਿਬ ਨਾਲ ਗੱਲ ਕਰ ਸਕਦਾ ਹੈ ਪਰ ਕਿਸ ਵੀ ਅਖੌਤੀ ਜਥੇਬੰਦੀ ਨੂੰ ਸ਼੍ਰੋਮਣੀ ਕਮੇਟੀ ਮੁਲਾਜ਼ਮ ਦੇ ਗਲ ਪੈਣ ਦੀ ਇਜਾਜ਼ਤ ਹਰਗਿਜ ਨਹੀਂ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਅੰਮ੍ਰਿਤਸਰ ਦੇ ਇਕ ਪਬਲੀਸ਼ਰ ਵਲੋਂ ਅਜਨਾਲਾ ਕੋਲ ਇਕ ਗੱਤਾ ਫ਼ੈਕਟਰੀ ਨੂੰ ਵੇਚੀ ਗਈ ਰੱਦੀ ਵਿਚ ਕੁੱਝ ਗੁਟਕੇ ਸਾਹਿਬ ਤੇ ਸੈਂਚੀਆਂ ਦੇ ਅੰਗ (ਪਤਰੇ) ਹੋਣ ਦੀ ਖ਼ਬਰ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਨੂੰ ਮਿਲੀ ਸੀ ਤੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਮਰਯਾਦਾ ਨੂੰ ਮੁੱਖ ਰਖਦਿਆਂ ਤੁਰਤ ਪਾਲਕੀ ਸਾਹਿਬ ਵਾਲੀ ਗੱਡੀ ਤੇ ਨਾਲ ਕੁੱਝ ਮੁਲਾਜ਼ਮ ਭੇਜੇ ਗਏ ਸਨ ਜਿਨ੍ਹਾਂ ਨੇ ਮੁੱਖ ਸੇਵਾਦਾਰ ਦੇ ਆਦੇਸ਼ ਅਨੁਸਾਰ ਪਹਿਲਾਂ ਪੁਲਿਸ ਥਾਣਾ ਕੁਕੜਾਂਵਾਲਾ ਵਿਖੇ ਇਤਲਾਹ ਦਿਤੀ ਤੇ ਫਿਰ ਗੱਤਾ ਫ਼ੈਕਟਰੀ ਵਿਚ ਜਾ ਕੇ ਗੁਟਕੇ ਸਾਹਿਬ ਤੇ ਸੰਚੀਆਂ ਦੇ ਅੰਗ (ਪਤਰਿਆਂ) ਦੀ ਸਾਂਭ-ਸੰਭਾਲ ਕਰ ਕੇ ਪਾਲਕੀ ਸਾਹਿਬ ਵਾਲੀ ਗੱਡੀ ਵਿਚ ਰੱਖੇ ਤੇ ਨਾਲ ਹੀ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਵਲੋਂ ਆਪ ਮੌਕੇ ’ਤੇ ਪਹੁੰਚ ਕੇ ਡੀ.ਐਸ.ਪੀ. ਅਜਨਾਲਾ ਨੂੰ ਟੈਲੀਫ਼ੋਨ ਕਰ ਕੇ ਸਾਰੀ ਘਟਨਾ ਦੀ ਜਾਣਕਾਰੀ ਦਿਤੀ ਪਰ ਕੁੱਝ ਜਥੇਬੰਦੀਆਂ ਜੋ ਸ਼੍ਰੋਮਣੀ ਕਮੇਟੀ ਚੋਣਾਂ ਸਮੇਂ ਸਿੱਖ ਸੰਗਤਾਂ ਵਲੋਂ ਨਕਾਰੀਆਂ ਜਾ ਚੁੱਕੀਆਂ ਹਨ, ਅਪਣਾ ਨਾਮ ਜ਼ਿੰਦਾ ਰੱਖਣ ਲਈ ਕੋਈ ਨਾ ਕੋਈ ਬਹਾਨਾ ਬਣਾ ਕੇ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ ਤੇ ਇਸੇ ਤਰ੍ਹਾਂ ਇਨ੍ਹਾਂ ਅਖੌਤੀ ਜਥੇਬੰਦੀਆਂ ਵਲੋਂ ਗੁਰੂ ਘਰ ਦੀ ਪਾਲਕੀ ਸਾਹਿਬ ਵਾਲੀ ਗੱਡੀ ਜਿਸ ਨੂੰ ਸੰਗਤ ਮੱਥਾ ਟੇਕਦੀ ਹੈ, ਨੂੰ ਅਜਨਾਲੇ ਥਾਣੇ ਬੰਦ ਕਰਵਾ ਦਿਤਾ। ਉਨ੍ਹਾਂ ਕਿਹਾ ਕਿ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਦੇ ਦਿਤੀ ਗਈ ਹੈ ਤੇ ਅਖੌਤੀ ਸਤਿਕਾਰ ਕਮੇਟੀ ਦੇ ਬੰਦੇ ਵੀ ਪੁਲਿਸ ਹਵਾਲੇ ਕਰ ਦਿਤੇ ਹਨ। ਇਨ੍ਹਾਂ ਵਿਰੁਧ ਬਣਦੀ ਕਾਰਵਾਈ ਕਰਵਾਈ ਜਾ ਰਹੀ ਹੈ। ਉਧਰ ਥਾਣਾ ਸੀ ਡਵੀਜ਼ਨ ਦੇ ਐਸ.ਐਚ.ਓ. ਸ. ਦਿਲਬਾਗ਼ ਸਿੰਘ ਨੇ ਦਸਿਆ ਕਿ ਇਸ ਮਾਮਲੇ ਵਿਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁਛਲ ਤੇ ਉਨ੍ਹਾਂ ਦੇ ਸਾਥੀਆਂ ਵਿਰੁਧ ਧਾਰਾ 323, 148, 149, 506 ਅਤੇ 380 ਲਗਾ ਕੇ ਮਾਮਲਾ ਦਰਜ ਕਰ ਲਿਆ ਹੈ।

ਪੰਜਾਬ ਵਿਚ ਕਿਤੇ 83% ਤੇ ਕਿਤੇ 24% ਲੋਕਾਂ ਨੇ ਵੋਟ ਪਾਈ
ਹਲਕਾ ਵਾਰ ਵੋਟ ਪ੍ਰੀਤਸ਼ਤ (ਸਰੋਤ: ਪੰਜਾਬ ਚੋਣ ਕਮਿਸ਼ਨ; ਸਮਾਂ 19:00)

ਚੰਡੀਗੜ੍ਹ, ਪੰਜਾਬ (30 ਜਨਵਰੀ, 2012): ਅਖਬਾਰੀ ਖਬਰਾਂ ਅਨੁਸਾਰ ਪੰਜਾਬ ਵਿਚ ਚੋਣਾਂ ਤੋਂ ਪਹਿਲੀ ਰਾਤ “ਨੋਟਾਂ ਅਤੇ ਨਸ਼ੇ ਦੀ ਬਰਸਾਤ ਹੋਈ”; ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਕ ਦੀ ਖਾਸ ਰਿਪੋਰਟ ਅਨੁਸਾਰ ਬੀਤੀ ਰਾਤ ਪੰਜਾਬ ਵਿਚ ਵੋਟਰਾਂ ਨੂੰ ਲੁਭਾਉਣ ਲਈ ਪੈਸਾ ਅਤੇ ਨਸ਼ਾ ਵੱਡੀਪੱਧਰ ਉੱਤੇ ਵੰਡਿਆ ਗਿਆ। ਚੋਣ ਕਮਿਸ਼ਨ ਵੱਲੋਂ ਅਪਣਾਇਆ ਗਿਆ “ਸਖਤ ਰੁਖ” ਵੀ ਪੈਸੇ ਤੇ ਨਸ਼ੇ ਦੀ ਇਸ ਬਰਸਾਤ ਨੂੰ ਰੋਕਣ ਵਿਚ ਨਾਕਾਮ ਰਿਹਾ। ਇਸ ਰਿਪੋਰਟ ਅਨੁਸਾਰ ਪੰਜਾਬ ਵਿਚ ਇਸ ਰਾਤ ਦਰਜਨ ਦੇ ਕਰੀਬ ਹਿੰਸਕ ਝੜਪਾਂ ਹੋਈਆਂ ਜਿਨ੍ਹਾਂ ਵਿਚ ਕਈ ਲੋਕ ਗੰਭੀਰ ਰੂਪ ਵਿਚ ਜਖਮੀ ਵੀ ਹੋਏ ਹਨ।

ਉਧਰ ਤਾਜਾ ਖਬਰਾਂ ਅਨੁਸਾਰ ਪੰਜਾਬ ਵਿਚ ਕੁੱਲ 65% ਲੋਕਾਂ ਨੇ ਵੋਟਾਂ ਪਾਈਆਂ ਹਨ, ਹਾਲਾਂਕਿ ਇਸ ਵਿਚ ਮਾਲਵਾ ਖੇਤਰ ਵਿਚ ਮੁਕਾਬਲਤਨ ਵੱਧ ਅਤੇ ਮਾਝਾ ਖੇਤਰ ਵਿਚ ਘੱਟ ਲੋਕਾਂ ਨੇ ਵੋਟਾਂ ਪਾਈਆਂ ਹਨ। ਪੰਜਾਬ ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀ ਗਈ ਜਾਣਕਾਰੀ ਅਨੁਸਾਰ ਮਲੇਰਕੋਟਲਾ ਅਤੇ ਫਰੀਦਕੋਟ ਵਿਚ ਸਭ ਤੋਂ 83% ਅਤੇ 82% ਵੋਟਾਂ ਪਈਆਂ ਹਨ ਜਦਕਿ ਫਤਹਿਗੜ੍ਹ ਚੂੜੀਆਂ ਵਿਚ ਸਭ ਤੋਂ ਘੱਟ 22% ਵੋਟਾਂ ਪਈਆਂ ਹਨ।

ਪੰਜਾਬ ਵਿਚ ਕੁੱਲ 117 ਵਿਧਾਨ ਸਭਾ ਸੀਟਾ ਉੱਤੇ ਅੱਜ ਚੋਣ ਕਾਰਵਾਈ ਪੂਰੀ ਹੋ ਚੁੱਕੀ ਹੈ ਪਰ ਵੋਟਾਂ ਦੀ ਗਿਣਤੀ 4 ਮਾਰਚ ਨੂੰ ਹੋਵੇਗੀ।

ਪੰਥ ਦੀ ਮੌਜੂਦਾ ਦਸ਼ਾ ਤੇ ਚੋਣ ਪ੍ਰਣਾਲੀ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰਦੇ: ਪੰਚ ਪਰਧਾਨੀ
ਲੁਧਿਆਣਾ (27 ਜਨਵਰੀ, 2012 – ਸਿੱਖ ਸਿਆਸਤ): ਪੰਥ ਦੀ ਮੌਜੂਦਾ ਅਧੋਗਤੀ ਦੀ ਦਸ਼ਾ ਤੇ ਭਾਰਤ ਦਾ ਚੋਣ ਪਰਬੰਧ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਪੂਰਤੀ ਨਹੀਂ ਕਰਦੇ ਇਸ ਲਈ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ 30 ਜਨਵਰੀ 2012 ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਤੋਂ ਪਾਸੇ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਕਿਸੇ ਪਾਰਟੀ ਨੂੰ ਕੋਈ ਸਮਰਥਨ ਵੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਮੌਜੂਦਾ ਚੋਣਾਂ ਵਿਚ ਸ਼ਾਮਲ ਕੋਈ ਵੀ ਪਾਰਟੀ ਸਿੱਖ ਪੰਥ ਤੇ ਪੰਜਾਬ ਦੇ ਮਸਲਿਆਂ ਲਈ ਸੰਜੀਦਾ ਨਹੀਂ ਹੈ।

ਅਕਾਲੀ ਦਲ ਪੰਚ ਪ੍ਰਧਾਨੀ ਦੇ ਲੁਧਿਆਣਾ ਸਥਿਤ ਦਫਤਰ ਤੋਂ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਲੋਕਤੰਤਰ ਤੇ ਚੋਣ ਸਿਸਟਮ ਦੇ ਖਿਲਾਫ ਨਹੀਂ ਪਰ ਮੌਜੂਦਾ ਸਮੇਂ ਵਿਚ ਭਾਰਤ ਸਰਕਾਰ ਨੇ ਕੁਝ ਪਰਿਵਾਰਾਂ ਦੇ ਹੱਥਾਂ ਵਿਚ ਹੀ ਸਾਰਾ ਕੁਝ ਸੌਂਪ ਦਿੱਤਾ ਹੈ ਅਤੇ ਸਿੱਖਾਂ ਦੀਆਂ ਵੱਡੀਆਂ ਸੰਸਥਾਵਾਂ ਵੀ ਕੇਂਦਰ ਸਰਕਾਰ ਦੇ ਪਰਬੰਧ ਅਧੀਨ ਹੀ ਹਨ ਜਿਸ ਕਾਰਨ ਮੌਜੂਦਾ ਸਮੇਂ ਵਿਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਬਣ ਜਾਵੇ ਪੰਥ ਤੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਪੰਥ ਇਕਮੁੱਠ ਤੇ ਗੁਰੂ ਦੇ ਭੈਅ ਵਿਚ ਨਹੀਂ ਹੈ ਅਤੇ ਪੰਜਾਬ ਵਾਸੀ ‘ਪੰਜਾਬ ਜਿਓਂਦਾ ਗੁਰੂਆਂ ਦੇ ਨਾਮ ‘ਤੇ ਨੂੰ ਛੱਡ ਕੇ ਦੇਹਧਾਰੀ ਪਖੰਡੀਆਂ ਤੇ ਨਿੱਜ ਸਵਾਰਥਾਂ ਵਿਚ ਫਸ ਚੁੱਕੇ ਹਨ। ਲੋੜ ਹੈ ਪਹਿਲਾਂ ਪੰਥ ਤੇ ਪੰਜਾਬ ਨੂੰ ਜਥੇਬੰਦ ਕਰਨ ਦੀ ਉਸ ਤੋਂ ਬਾਅਦ ਹੀ ਚੋਣ ਅਮਾਲ ਵਿਚ ਹਿੱਸਾ ਲੈਣਾ ਸਾਰਥਕ ਸਿੱਧ ਹੋ ਸਕਦਾ ਹੈ। ਬਿਨਾਂ ਤਿਆਰੀ ਤੋਂ ਚੋਣਾਂ ਵਿਚ ਕੁੱਦਣ ਨਾਲ ਪੰਥ ਦੀ ਜੱਗ ਹਸਾਈ ਤੋਂ ਵੱਧ ਕੁਝ ਨਹੀਂ ਮਿਲੇਗਾ।

ਉਹਨਾਂ ਅੱਗੇ ਕਿਹਾ ਕਿ ਮੌਜੂਦਾ ਪਰਬੰਧ ਵਿਚ ਨਸ਼ਿਆਂ ਤੇ ਭ੍ਰਿਸ਼ਟ ਸਾਧਨਾਂ ਰਾਹੀਂ ਪਰਾਪਤ ਕੀਤੀ ਰਾਜ ਸੱਤਾ ਵਿਚੋਂ ਲੋਕ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਮੌਜੂਦਾ ਰਾਜਨੀਤਕ ਪਾਰਟੀਆਂ ਨੇ ਸਿਆਸਤ ਨੂੰ ਧੰਧਾ ਬਣਾ ਲਿਆ ਹੈ ਅਤੇ ਧੰਧੇ ਦਾ ਇਹ ਮੁਢਲਾ ਅਸੂਲ਼ ਹੈ ਕਿ ਪਹਿਲਾਂ ਪੈਸਾ ਨਿਵੇਸ਼ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਲਾਭ ਖੱਟਿਆ ਜਾਂਦਾ ਹੈ।

ਉਨ੍ਹਾਂ ਅੰਤ ਵਿਚ ਕਿਹਾ ਕਿ ਪੰਚ ਪਰਧਾਨੀ ਵਲੋਂ ਕਿਸੇ ਪਾਰਟੀ ਨੂੰ ਕੋਈ ਸਮਰਥਨ ਵੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਮੌਜੂਦਾ ਚੋਣਾਂ ਵਿਚ ਸ਼ਾਮਲ ਕੋਈ ਵੀ ਪਾਰਟੀ ਸਿੱਖ ਪੰਥ ਤੇ ਪੰਜਾਬ ਦੇ ਅਸਲ ਲੋਕ ਮਸਲਿਆਂ ਦੇ ਹੱਲ ਲਈ ਸੰਜੀਦਾ ਨਹੀਂ ਹੈ।

ਕਾਗਰਸ ਦੀ ਹਿਮਾਇਤ ਦਾ ਮਾਮਲਾ: ਆਪਹੁਦਰੀ ਬਿਆਨਬਾਜ਼ੀ ਕਰਨ ਵਾਲੇ ਮੈਂਬਰਾਂ ਖਿਲਾਫ ਕਾਰਵਾਈ ਹੋਵੇਗੀ: ਪੰਚ ਪ੍ਰਧਾਨੀ
ਲੁਧਿਆਣਾ, ਪੰਜਾਬ (26 ਜਨਵਰੀ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਸੰਗਰੂਰ ਜਿਲ੍ਹੇ ਨਾਲ ਸੰਬੰਧਤ ਕੁਝ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੀ ਹਿਮਾਇਤ ਦੇ ਐਲਾਨ ਦਾ ਗੰਭੀਰ ਨੋਟਿਸ ਲਿਆ ਜਾਵੇਗਾ ਅਤੇ ਆਪਹੁਦਰੇ ਤੌਰ ਉੱਤੇ ਅਜਿਹੀ ਕਾਰਵਾਈ ਕਰਨ ਵਾਲੇ ਆਗੂਆਂ ਅਤੇ ਮੈਂਬਰਾਂ ਖਿਲਾਫ ਢੁਕਵੀਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਹ ਖੁਲਾਸਾ ਪੰਚ ਪ੍ਰਧਾਨੀ ਦੇ ਨੌਜਵਾਨ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਕੀਤਾ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਹਨ।

ਪੰਚ ਪ੍ਰਧਾਨੀ ਦੇ ਸੰਗਰੂਰ ਜਿਲ੍ਹੇ ਨਾਲ ਸੰਬੰਤ ਕੁਝ ਆਗੂਆਂ ਵੱਲੋਂ 25 ਜਨਵਰੀ ਨੂੰ ਕਾਂਗਰਸ ਦੇ ਸਥਾਨਕ ਉਮੀਦਵਾਰ ਦੀ ਹਿਮਾਇਤ ਦਾ ਐਲਾਨ ਕਰ ਦਿੱਤਾ ਗਿਆ, ਜਿਸ ਦੀ ਖਬਰ ਮੋਹਾਲੀ ਤੋਂ ਛਪਦੇ ਇਕ ਅਖਬਾਰ ਦੇ 26 ਜਨਵਰੀ ਦੇ ਅੰਕ ਵਿਚ ਛਪੀ ਹੈ। ਅੱਜ ਜਦੋਂ “ਸਿੱਖ ਸਿਆਸਤ” ਦੇ ਇਸ ਪੱਤਰਕਾਰ ਨੇ ਐਡਵੋਕੇਟ ਮੰਝਪੁਰ ਦਾ ਧਿਆਨ ਇਸ ਖਬਰ ਵੱਲ ਦਿਵਾਉਂਦਿਆਂ ਉਨ੍ਹਾਂ ਦੇ ਵਿਚਾਰ ਜਾਨਣ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਇਹ ਮਾਮਲਾ ਪਹਿਲਾਂ ਹੀ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਉਹ “ਫੇਸਬੁੱਕ” ਉੱਤੇ ਵੀ ਸਪਸ਼ਟ ਕਰ ਚੁੱਕੇ ਹਨ ਕਿ ਉਕਤ ਆਗੂਆਂ ਖਿਲਾਫ ਜਥੇਬੰਦੀ ਵੱਲੋਂ ਲੁੜੀਂਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਨਜ਼ਰਬੰਦ ਸਿੱਖ ਆਗੂ ਅਤੇ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਨਾਲ ਹੋਏ ਵਿਚਾਰ-ਵਚਾਂਦਰੇ ਤੋਂ ਬਾਅਦ ਪੰਚ ਪ੍ਰਧਾਨੀ ਵੱਲੋਂ ਚੋਣਾਂ ਨਾ ਲੜਨ ਅਤੇ ਕਿਸੇ ਵੀ ਦਲ ਜਾਂ ਉਮੀਦਵਾਰ ਦੀ ਹਿਮਾਇਤ ਨਾ ਕਰਨ ਦਾ ਫੈਸਲਾ ਲਿਆ ਗਿਆ ਸੀ ਤੇ ਪਾਰਟੀ ਜਾਬਤੇ ਦੀ ਉਲੰਘਣਾ ਦੇ ਇਸ ਮਾਮਲੇ ਨੂੰ ਪਾਰਟੀ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਬਾਪੂ ਕਸ਼ਮੀਰ ਸਿੰਘ ਪੰਜਵੜ ਦੇ ਸੰਸਕਾਰ ਮੌਕੇ ਪੰਥਕ ਸਖਸ਼ੀਅਤਾਂ ਨੇ ਹਾਜ਼ਰੀ ਭਰੀ
ਬਾਪੂ ਕਸ਼ਮੀਰ ਸਿੰਘ ਜੀ ਪੰਜਵੜ ਦਾ ਅੰਤਿਮ ਸੰਸਕਾਰ ਅੱਜ ਪਿੰਡ ਪੰਜਵੜ ਵਿਖੇ ਸਿੱਖ ਮਰਿਆਦਾ ਅਨੁਸਾਰ ਕੀਤਾ ਗਿਆ

ਸ਼੍ਰੀ ਅੰਮ੍ਰਿਤਸਰ, ਪੰਜਾਬ (23 ਜਨਵਰੀ, 2012): ਖਾਲਿਸਤਾਨ ਕਮਾਂਡੋ ਫੋਰਸ ਦੇ ਰੂਪੋਸ਼ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਿਤਾ ਸ.ਕਸ਼ਮੀਰ ਸਿੰਘ ਦਾ ਸਸਕਾਰ ਅੱਜ ਉਨਾਂ ਦੇ ਜੱਦੀ ਪਿੰਡ ਪੰਜਵੜ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੰਥਕ ਆਗੂਆਂ ,ਪਤਵੰਤੇ ਸੱਜਣਾਂ ਤੇ ਸਿੱਖ ਸੰਗਤਾਂ ਨੇ ਹਾਜਿਰੀ ਭਰੀ। ਅੰਤਿਮ ਸੰਸਾਰ ਦੀਆਂ ਤਸਵੀਰਾਂ ਦਲ ਖਾਲਸਾ ਦੇ ਨੌਜਵਾਨ ਆਗੂ ਸਰਬਜੀਤ ਸਿੰਘ ਘੁਮਾਣ ਵੱਲੋਂ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਮੌਕੇ ਉੱਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਦਲ ਖਾਲਸਾ ਆਗੂ ਕੰਵਰਪਾਲ ਸਿੰਘ, ਖਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਖਾਲੜਾ ਮਿਸ਼ਨ ਕਮੇਟੀ ਦੇ ਭਾਈ ਬਲਵਿੰਦਰ ਸਿੰਘ ਝਬਾਲ ਸਮੇਤ ਹੋਰ ਕਈਆਂ ਉੱਘੀਆਂ ਹਸਤੀਆਂ ਵੀ ਹਾਜ਼ਰ ਸਨ।

ਭਾਈ ਪਰਮਜੀਤ ਸਿੰਘ ਪੰਜਵੜ ਦੇ ਪਿਤਾ ਬਾਪੂ ਕਸ਼ਮੀਰ ਸਿੰਘ ਅਕਾਲ ਚਲਾਣਾ ਕਰ ਗਏ
ਸ਼੍ਰੀ ਅੰਮ੍ਰਿਤਸਰ, ਪੰਜਾਬ (22 ਜਨਵਰੀ, 2012): ਰੂਪੋਸ਼ ਖਾੜਕੂ ਆਗੂ ਤੇ ਖਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਿਤਾ ਬਾਪੂ ਕਸ਼ਮੀਰ ਸਿੰਘ ਅੱਜ ਸਵੇਰੇ ਤਕਰੀਬਨ ਸਵਾ ਤਿੰਨ ਵਜੇ ਅਕਾਲ ਚਲਾਣਾ ਕਰ ਗਏ।

ਅਕਾਲੀ ਦਲ ਪੰਚ ਪ੍ਰਧਾਨੀ ਦੇ ਨੌਜਵਾਨ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਹ ਜਾਣਕਾਰੀ ਅੱਜ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਸਾਂਝੀ ਕੀਤੀ ਹੈ। ਉਨ੍ਹਾਂ ਪੰਚ ਪ੍ਰਧਾਨੀ ਵੱਲੋਂ ਅਰਦਾਸ ਕੀਤੀ ਹੈ ਕਿ ਅਕਾਲ ਪੁਰਖ ਬਾਪੂ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।