
ਅੰਮ੍ਰਿਤਸਰ (23 ਦਸੰਬਰ, 2011): ਦਲ ਖਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ “ਸਹਿਜਧਾਰੀ ਸਿੱਖ ਫੈਡਰੇਸ਼ਨ” ਪ੍ਰਧਾਨ ਪਰਮਜੀਤ ਸਿੰਘ ਰਾਣੂ ਉਤੇ ਸਹਿਜਧਾਰੀਆਂ ਦੀ ਪਰਿਭਾਸ਼ਾ ਨੂੰ ਪਤਿਤ ਦੀ ਪਰਿਭਾਸ਼ਾ ਨਾਲ ਰਲ਼ਗੱਡ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਕੁਝ ਰਾਜਨੀਤਿਕ ਆਗੂ ਆਪਣੇ ਸੌੜੇ ਮੁਫਾਦਾਂ ਲਈ ਕੌਮ ਅੰਦਰ ਦੁਬਿਧਾ ਪੈਦਾ ਕਰ ਰਹੇ ਹਨ।
December 23, 2011 | ਇਹ ਸਮਗਰੀ
ਦੇਸ ਪੰਜਾਬ,
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਹਿਗੜ੍ਹ ਸਾਹਿਬ (22 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਛੋਟੇ ਸ਼ਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀ ਮਹਿਰਾ ਜੀ ਦੀ ਸ਼ਹਾਦਤ ਮੌਕੇ ਲੱਗਣ ਵਾਲੀਆਂ ਰਾਜਸੀ ਕਾਨਫਰੰਸਾਂ ਨੇ ਜੋੜ ਮੇਲ ਦਾ ਚਿਹਰਾ-ਮੋਹਰਾ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ ਪਰ ਇਸ [...]
December 22, 2011 | ਇਹ ਸਮਗਰੀ
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਨਵੀਂ ਦਿੱਲੀ, (21ਦਸੰਬਰ 2011)-ਹਰਿਦੁਆਰ ਵਿਖੇ ਸਥਿਤ ਗੁਰਦੁਆਰਾ ਗਿਆਨ ਗੋਦੜੀ ਵਾਲੀ ਥਾਂ ਸਿੱਖ ਕੌਮ ਨੂੰ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਆਲ ਇੰਡੀਆ ਸਿੱਖ ਕਾਨਫ਼ਰੰਸ ਦੇ ਪ੍ਰਧਾਨ ਸ: ਗੁਰਚਰਨ ਸਿੰਘ ਬੱਬਰ ਦੀ ਅਗਵਾਈ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ),ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਪ੍ਰਦੇਸ਼, ਉਤਰਾਖੰਡ ਪੰਜਾਬੀ ਕ੍ਰਾਂਤੀ ਮੋਰਚਾ, ਦਸਮੇਸ਼ ਖਾਲਸਾ ਸਮੇਤ ਹੋਰਨਾਂ ਜੱਥੇਬੰਦੀਆਂ ਵੱਲੋਂ ਜੰਤਰ-ਮੰਤਰ ਵਿਖੇ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹਜ਼ਾਰਾਂ
December 20, 2011 | ਇਹ ਸਮਗਰੀ
ਤਸਵੀਰਾਂ,
ਦੇਸ ਪੰਜਾਬ,
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਚੰਡੀਗੜ(15 ਦਸੰਬਰ2011):-ਅਖੰਡ ਕੀਰਤਨੀ ਜਥੇ ਨੇ ਕੁਝ ਅਖ਼ਬਾਰਾਂ ਵਿਚ ਛਪੀਆਂ ਉਨ੍ਹਾਂ ਖ਼ਬਰਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ, ਜਿਨ੍ਹਾਂ ਵਿਚ ਜਥੇ ਦੇ ਕੁਝ ਤਥਾਕਥਿਤ ਆਗੂਆਂ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਬਿਆਨ ਦਿੱਤਾ ਗਿਆ ਹੈ। ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਖ਼ਸ਼ੀਸ਼ ਸਿੰਘ ਵਲੋਂ ਬੁਲਾਰੇ ਭਾਈ ਆਰ.ਪੀ. ਸਿੰਘ ਨੇ ਅੱਜ ਜਾਰੀ ਬਿਆਨ ਵਿਚ ਸਪੱਸ਼ਟ ਕੀਤਾ ਕਿ ਅਖੰਡ ਕੀਰਤਨੀ ਜਥਾ ਨਾਮ-ਰਸੀਏ, ਗੁਰਮਤਿ ਗਾਡੀਰਾਹ ਦੇ ਪਾਂਧੀ ਤੇ ਜਗਿਆਸੂਆਂ ਦਾ ਇਕ ਸੰਗਤੀ ਪਰਿਵਾਰ ਹੈ, ਜਿਸ ਦਾ ਸਿਆਸਤ ਨਾਲ ਦੂਰ ਦਾ ਵੀ ਵਾਹ-ਵਾਸਤਾ ਨਹੀਂ ਹੈ।
December 14, 2011 | ਇਹ ਸਮਗਰੀ
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਸਮੂਹ ਸੰਗਤਾਂ 11 ਦਸੰਬਰ ਨੂੰ ਮਾਤਾ ਜੀ ਦੀ ਅੰਤਿਮ ਅਰਦਾਸ ਮੌਕੇ ਪਿੰਡ ਗਦਲੀ ਪੁੱਜਣ ਲੁਧਿਆਣਾ (4 ਦਸੰਬਰ, 2012): ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ ਮਾਤਾ ਜੀ ਦੇ ਅਕਾਲ ਚਲਾਣੇ ਉੱਤੇ ਅਕਾਲੀ ਦਲ ਪੰਚ ਪਰਧਾਨੀ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਨਿਵਾਸ ਦੀ [...]
December 4, 2011 | ਇਹ ਸਮਗਰੀ
ਦੇਸ ਪੰਜਾਬ,
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਅੰਮ੍ਰਿਤਸਰ, (27ਨਵੰਬਰ 2011)- ਵਿਰਾਸਤ-ਏ-ਖਾਲਸਾ ਦੇ ਉਦਘਾਟਨ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫੱਖਰੇ ਕੌਮ ਦਾ ਖਿਤਾਬ ਦਿੱਤੇ ਜਾਣ ਦੇ ਐਲਾਨ ਨੂੰ ਗੈਰ ਸਿਧਾਂਤਕ ਕਰਾਰ ਦਿੰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਗਿਆਨੀ ਗੁਰਬਚਨ ਸਿੰਘ ਗੁਰਮਤਿ ਸਿਧਾਂਤਾਂ, ਪੰਥਕ ਰਵਾਇਤਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪ੍ਰੰਪਰਾਵਾਂ ਨੂੰ ਪਿੱਠ ਦੇਣ ਦੀ ਭੁੱਲ ਨਾ ਕਰਨ, ਨਹੀਂ ਤਾਂ ਸਿੱਖ ਸਿਧਾਂਤਾਂ ਉੱਤੇ ਹੀ ਸਵਾਲੀਆ ਚਿੰਨ ਲੱਗ ਜਾਵੇਗਾ। ਸ੍ਰ: ਕਲਕੱਤਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਸਿੱਖ ਸਖਸ਼ੀਅਤ ਨੂੰ ਮਾਨ ਸਨਮਾਨ ਦਿੱਤੇ ਜਾਣ ਸਮੇਂ ਗੁਰਮਤਿ ਸਿਧਾਂਤਾਂ ਅਤੇ ਪੰਥਕ ਰਵਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ, ਲੇਕਿਨ ਗਿਆਨੀ ਗੁਰਬਚਨ ਸਿੰਘ ਵੱਲੋਂ ਬੀਤੇ ਕੱਲ ਅਨੰਦਪੁਰ ਸਾਹਿਬ ਵਿਖੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਜਾਣ ਵਾਲੇ ਖਿਤਾਬ ਬਾਰੇ ਐਲਾਨ ਕਰਨ ਨਾਲ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਸ੍ਰ: ਕਲਕੱਤਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਪੰਥਕ ਸਖਸ਼ੀਅਤ ਨੂੰ ਉਸ ਦੀਆਂ
November 27, 2011 | ਇਹ ਸਮਗਰੀ
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਜਲੰਧਰ, (24ਨਵੰਬਰ2011)-ਦਮਦਮੀ ਟਕਸਾਲ ਦੇ ਮੁਖੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਖਾਲਸਾ ਪੰਥ ਦੇ ਤਿੰਨ ਸੌ ਸਾਲਾ ਸਾਜਨਾ ਦਿਵਸ ਨੂੰ ਸਮਰਪਿਤ 1999 ਵਿੱਚ ਆਰੰਭੇ ਪ੍ਰਾਜੈਕਟਾਂ ਤਹਿਤ ਮੁਕੰਮਲ ਹੋਏ ‘ਵਿਰਾਸਤ-ਏ-ਖਾਲਸਾ’ ਅਸਥਾਨ ਦਾ ਉਦਘਾਟਨ ਖਾਲਸਾਈ ਰਵਾਇਤਾਂ ਮੁਤਾਬਿਕ ਹੀ ਕੀਤਾ ਜਾਣਾ ਚਾਹੀਦਾ ਹੈ। ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਦੇ ਸਿੱਖਾਂ ਦੀ ਸ਼ਕਤੀ ਦੀ ਪ੍ਰਤੀਕ ਖਾਲਸਾ ਪੰਥ ਦੀ ਜਨਮਦਾਤੀ ਇਸ ਧਰਤੀ ਉਤੇ ਕੋਈ ਵੀ ਅਜਿਹੀ ਗੱਲ ਜਾਂ ਕੰਮ ਨਹੀਂ ਹੋਣਾ ਚਾਹੀਦਾ ਜਿਸ ਨਾਲ ਸਮੁੱਚੇ ਸਿੱਖ ਪੰਥ ਦੇ ਮਨਾਂ ਨੂੰ ਠੇਸ ਪਹੁੰਚੇ ਤੇ ਇਹ ਪਵਿੱਤਰ ਕਾਰਜ ਵਿਵਾਦ ਦਾ ਕਾਰਨ ਬਣੇ।
November 24, 2011 | ਇਹ ਸਮਗਰੀ
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਚੰਡੀਗੜ੍ਹ , (23 ਨਵੰਬਰ,ਪੀ.ਐਸ.ਐਨ)-ਵਿਰਾਸਤ-ਏ-ਖਾਲਸਾ ਪੰਜਾਬ ਦੀ ਧਰਤੀ ‘ਚੋਂ ਨਿਕਲਿਆ ਇੱਕ ਅਜੂਬਾ ਬਣ ਗਿਆ ਹੈ। ਇਸ ਅਦਭੁੱਤ ਵਿਰਾਸਤ ਵਿੱਚ ਕੱਲ੍ਹ, ਅੱਜ ਤੇ ਭਲਕ ਦੇ ਪੰਜਾਬ ਅਤੇ ਸਿੱਖ ਵਿਰਾਸਤ ਨੂੰ ਕਲਾਮਈ ਢੰਗ ਨਾਲ ਦਰਸਾਇਆ ਗਿਆ ਹੈ। ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਈ ਇਸ ਇਮਾਰਤ ਨੂੰ ਕਲਾ ਦਾ ਸਿਖਰ ਕਿਹਾ ਜਾ ਸਕਦਾ ਹੈ।ਪੰਜਾਬ ਸਰਕਾਰ ਵਲੋਂ 12 ਸਾਲ ਬਾਅਦ ਸਥਾਪਤ ਕੀਤੇ ਗਏ ਵਿਰਾਸਤ-ਇ-ਖ਼ਾਲਸਾ ਦਾ ਹਾਲੇ ਤਕ ਕੋਈ ਖ਼ਾਲਸਾ ਪੰਥ ਦਾ ਰੂਪ ਨਹੀਂ ਦਿਖ ਰਿਹਾ। ਇਮਾਰਤ ਦਾ ਬਾਹਰਲਾ ਸਰੂਪ ਤਾਂ ਬਿਲਕੁਲ ਹੀ ਸਿੱਖ ਪੰਥ ਨਾਲ ਮੇਲ ਨਹੀਂ ਖਾਂਦਾ ਜਦਕਿ ਇਸ ਵਿਰਾਸਤ ਦੇ ਹਾਲੇ ਵੀ ਅਧੂਰੇ ਪੜਾਅ ਵਿਚ ਖ਼ਾਲਸਾ ਪੰਥ ਦੇ ਅਮੀਰ ਵਿਰਸੇ ਦੀ ਸ਼ੁਰੂਆਤ ਹੀ ਅਜੋਕੇ ਪੰਜਾਬ ਦੇ ਰੂਪ ਨਾਲ ਵਿਖਾਈ ਗਈ ਹੈ। ਸਰਕਾਰ ਵਲੋਂ 100 ਏਕੜ
November 24, 2011 | ਇਹ ਸਮਗਰੀ
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਸਰੀ (ਨਵੰਬਰ, 2011): ਅਮਰੀਕਾ ਦੀ ਧਰਤੀ ‘ਤੇ ਜਦੋਂ ਤੋਂ ਸਿੱਖਾਂ ਨੇ ਪੈਰ ਰੱਖਿਆ, ਉਹਨਾਂ ਆਪਣੇ ਸਮਾਜਿਕ ਅਤੇ ਧਾਰਮਿਕ ਅਕੀਦਿਆਂ ਅਨੁਸਾਰ ਜ਼ਿੰਦਗੀ ਜਿਊਣ ਨੂੰ ਤਰਜੀਹ ਹੀ ਨਹੀਂ ਦਿੱਤੀ ਸਗੋਂ ਆਪਣੇ ਮੁਸ਼ਕਿਲਾਂ ਭਰੇ ਪਰਵਾਸ ਵਿੱਚ ਸਮਾਜਿਕ ਧਾਰਮਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਿਆ। ਲਗਭਗ ਇੱਕ ਸਦੀ ਪਹਿਲਾਂ ਜਦੋਂ ਕੋਈ ਪੰਜਾਬੀ ਔਕੜਾਂ ਭਰੇ ਰਸਤਿਆਂ ਰਾਹੀਂ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਵਿੱਚ ਆਉਦਾ ਤਾਂ ਯੂਬਾ ਸਿਟੀ ਵਿੱਚ ਰਹਿਣ ਵਾਲੇ ਕੁਝ ਸਿੱਖ ਉਸ ਪਰਦੇਸੀ ਤੱਕ ਪਹੁੰਚ ਕਰਕੇ ਉਸਦੀ ਮਹਿਮਾਨ ਨਿਵਾਜ਼ੀ ਕਰਦੇ …
November 13, 2011 | ਇਹ ਸਮਗਰੀ
ਤਸਵੀਰਾਂ,
ਧਾਰਮਿਕ ਖਬਰਾਂ,
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਨਵੀਂ ਦਿੱਲੀ,( 11 ਨਵੰਬਰ,2011)-ਹਰਿਦੁਆਰ ਵਿਚ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਸਾਹਿਬ ਵਿਵਾਦ ਦੇ ਚਲਦੇ ਅੱਜ ਦੁਪਹਿਰ ਦੇਹਰਾਦੂਨ ਬਾਰਡਰ ‘ਤੇ ਆਲ ਇੰਡੀਆ ਸਿੱਖ ਕਾਨਫਰੰਸ (ਬੱਬਰ) ਦੇ ਪ੍ਰਧਾਨ ਸ. ਗੁਰਚਰਨ ਸਿੰਘ ਬੱਬਰ ਨੂੰ 600 ਸੰਗਤਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਸ. ਬੱਬਰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਰਿਦੁਆਰ ਤੱਕ ਰੋਸ ਯਾਤਰਾ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਦੇ ਨਾਲ ਗ੍ਰਿਫ਼ਤਾਰ ਹੋਣ ਵਾਲਿਆਂ ਵਿਚ ਸਤਵਿੰਦਰ ਸਿੰਘ ਹਰਿਦੁਆਰ, ਅਨੂਪ ਸਿੰਘ ਹਰਿਦੁਆਰ, ਬਲਜੀਤ ਸਿੰਘ ਚੰਡੀਗੜ੍ਹ, ਬਲਦੇਵ ਸਿੰਘ ਸਿਰਸਾ, ਸੁਖਵੰਤ ਸਿੰਘ ਚੀਮਾ ਨਵ੍ਯਾਂ ਸ਼ਹਿਰ, ਹਰਲੋਕ ਸਿੰਘ ਨਾਮਧਾਰੀ ਰੁਦਰਪੁਰ, ਗੁਰਨਾਮ ਸਿੰਘ ਫਿਲੌਰ, ਸ੍ਰ. ਬਚਿੱਤਰ ਸਿੰਘ ਗੁਰਦਾਸਪੁਰ, ਗੁਰਬਚਨ ਸਿੰਘ ਖ਼ਾਲਸਾ ਦਿੱਲੀ, ਦਲਬੀਰ ਸਿੰਘ ਦਿਨਾਰਪੁਰ, ਸੂਬਾ ਸਿੰਘ ਢਿੱਲੋਂ ਦਿਨਾਰਪੁਰ, ਸਹਿਤ ਕਈ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਹਨ।
November 11, 2011 | ਇਹ ਸਮਗਰੀ
ਖਾਸ ਖਬਰਾਂ,
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »