ਐਤਵਾਰ, 20 ਮਈ, 2012

ਪੁਰਾਣੀਆਂ ਖਬਰਾਂ ‘ਖਾਸ ਖਬਰਾਂ’

ਮੈਂ ਆਪ ਅਮਿਤਾਬ ਬੱਚਨ ਨੂੰ 1984 ਵਿਚ ਸਿੱਖਾਂ ਖਿਲਾਫ ਹਿੰਸਾ ਭੜਕਾਉਂਦਿਆਂ ਦੇਖਿਆ: ਮਨਜੀਤ ਸਿੰਘ ਸੈਣੀ

ਮੈਂ ਆਪ ਅਮਿਤਾਬ ਬੱਚਨ ਨੂੰ 1984 ਵਿਚ ਸਿੱਖਾਂ ਖਿਲਾਫ ਹਿੰਸਾ ਭੜਕਾਉਂਦਿਆਂ ਦੇਖਿਆ: ਮਨਜੀਤ ਸਿੰਘ ਸੈਣੀ

ਨਿਊਯਾਰਕ (14 ਦਸੰਬਰ, 2011): ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 31 ਅਕਤੂਬਰ 1984 ਨੂੰ ਅਮਿਤਾਬ ਬਚਨ ਨੇ ਨਾਅਰੇ ਲਗਾਏ ਸੀ ਕਿ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਅਤੇ ‘ਖੂਨ ਕੇ ਛਿਟੇ ਸਿਖੋਂ ਕੇ ਘਰੋਂ ਤਕ ਪਹੁੰਚਣੇ ਚਾਹੀਏ’।

ਸਾਊਥਹਾਲ ਵਿਚ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਮੀਡੀਆ ਰਾਹੀਂ ਉਭਾਰਿਆ

ਸਾਊਥਹਾਲ ਵਿਚ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਮੀਡੀਆ ਰਾਹੀਂ ਉਭਾਰਿਆ

ਲੰਡਨ (12 ਦਸੰਬਰ, 2011): ਲੰਡਨ ਨੇੜੇ ਸਾਊਥਹਾਲ ਵਿਖੇ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਸਿੱਖ ਚੈਨਲ ਵੱਲੋਂ ਉਭਾਰਿਆ ਗਿਆ ਹੈ। ਇਹ ਨੌਜਵਾਨ ਪੰਜਾਬ ਤੋਂ ਆਪਣੇ ਘਰ ਛੱਡ ਕੇ ਵਿਦਿਆਰਥੀ ਜਾਂ ਹੋਰ ਤਰ੍ਹਾਂ ਦੇ ਵੀਜ਼ੇ ਲੈ ਕੇ ਬਾਹਰ ਪਹੁੰਚੇ ਹਨ ਤੇ ਹੁਣ ਸਾਊਥਹਾਲ ਦੀਆਂ ਸੜ੍ਹਕਾਂ ਉੱਤੇ ਰਾਤਾਂ ਗੁਜ਼ਾਰ ਰਹੇ ਹਨ।

ਚੀਨੀ ਅਤੇ ਪਾਕਿਸਤਾਨੀ ਫੌਜ ਵਲੋਂ ਪਾਕਿਸਤਾਨੀ ਪੰਜਾਬ ‘ਚ ਸਾਂਝੀਆਂ ਜੰਗੀ ਮਸ਼ਕਾਂ; ਪਰੇਸ਼ਾਨ ਭਾਰਤ ਵਲੋਂ ਜੰਗੀ ਮਸ਼ਕਾਂ ਸ਼ੁਰੂ

ਚੀਨੀ ਅਤੇ ਪਾਕਿਸਤਾਨੀ ਫੌਜ ਵਲੋਂ ਪਾਕਿਸਤਾਨੀ ਪੰਜਾਬ ‘ਚ ਸਾਂਝੀਆਂ ਜੰਗੀ ਮਸ਼ਕਾਂ; ਪਰੇਸ਼ਾਨ ਭਾਰਤ ਵਲੋਂ ਜੰਗੀ ਮਸ਼ਕਾਂ ਸ਼ੁਰੂ

ਵਾਸ਼ਿੰਗਟਨ, ਡੀ. ਸੀ. (16 ਨਵੰਬਰ, 2011) – ਕੀ ਭਾਰਤ ਤੇ ਪਾਕਿਸਤਾਨ ਆਉਂਦੇ ਸਰਦੀਆਂ ਦੇ ਮੌਸਮ ਦੌਰਾਨ ਇੱਕ ਹੋਰ ਜੰਗ ਵੱਲ ਵਧ ਰਹੇ ਹਨ? ਦੋਹਾਂ ਦੇਸ਼ਾਂ ਵਿਚਕਾਰ ਤਣਾਅ ਇਸ ਕਦਰ ਵਧ ਚੁੱਕਿਆ ਹੈ ਕਿ ਕਿਸੇ ਵੀ ਧਿਰ ਵਲੋਂ ਕੀਤੀ ਗਈ ਇੱਕ ਨਿੱਕੀ ਜਿਹੀ ਗਲਤੀ ਨਾਲ ਜੰਗ ਛਿੜ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤੀ ਕਬਜ਼ੇ [...]

ਸ਼ਰਦ ਪਵਾਰ ਵਾਲੀ ਘਟਨਾਂ ਤੋਂ ਬਾਅਦ ਮਹਾਰਾਸ਼ਟਰ ਵਿੱਚ ਸਿੱਖਾਂ ਦੀ ਜਾਇਦਾਦਾਂ ਦੀ ਭੰਨਤੋੜ

ਸ਼ਰਦ ਪਵਾਰ ਵਾਲੀ ਘਟਨਾਂ ਤੋਂ ਬਾਅਦ ਮਹਾਰਾਸ਼ਟਰ ਵਿੱਚ ਸਿੱਖਾਂ ਦੀ ਜਾਇਦਾਦਾਂ ਦੀ ਭੰਨਤੋੜ

ਮੈਲਬਰਨ, ਆਸਟ੍ਰੇਲੀਆ (25 ਨਵੰਬਰ, 2011): ਅਖੰਡ ਕੀਰਤਨੀ ਜਥੇ ਦੇ ਆਗੂ ਰਤਿੰਦਰ ਸਿੰਘ ਨੇ ਦੱਸਿਆ ਹੈ ਕਿ ਕੇਂਦਰੀ ਕੈਬਨਿਟ ਮੰਤਰੀ ਸ਼ਰਦ ਪਵਾਰ ’ਤੇ ਹਮਲੇ ਤੋਂ ਬਾਅਦ ਮਹਾਰਾਸ਼ਟਰ ਦੇ ਪੂਨਾ ਅਤੇ ਪਾਤਰਾ ਖੇਤਰਾਂ ਵਿੱਚ ਸਿੱਖਾਂ ਦੀਆਂ ਦੁਕਾਨਾਂ ਦੀ ਭੰਨਤੋੜ ਕੀਤੀ ਗਈ। ਸਰਕਾਰ ਨੇ ਤੁਰੰਤ ਦਫ਼ਾ 144 ਲਗਾ ਦਿੱਤੀ ਹੈ ਅਤੇ ਨਾਲ ਹੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਮਾਗਮ ਰੱਦ ਕਰ ਦਿੱਤੇ ਹਨ।

ਪ੍ਰੈਸ ਨਾਲ ਗੱਲਬਾਤ ਕਰਦੇ ਸ਼ਰਦ ਪਵਾਰ ਦੇ ਥੱਪੜ ਮਾਰਿਆ

ਪ੍ਰੈਸ ਨਾਲ ਗੱਲਬਾਤ ਕਰਦੇ ਸ਼ਰਦ ਪਵਾਰ ਦੇ ਥੱਪੜ ਮਾਰਿਆ

ਦਿੱਲੀ (24 ਨਵੰਬਰ2011) ਦਿੱਲੀ ਵਿਖੇ ਇੱਕ ਹਰਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੌਰਾਨ ਸ਼ਰਦ ਪਵਾਰ ਦੇ ਥੱਪੜ ਜੜ ਦਿਤਾ । ਅਰਵਿੰਦਰ ਵਾਰ ਵਾਰ ਚੀਕ ਚੀਕ ਕੇ ਕਹਿ ਰਿਹਾ ਸੀ “ਸਾਲੇ ਚੋਰ ਹੈ ਸੱਭ”।

ਭਿਉਰਾ ਨੇ ਭਾਈ ਹਵਾਰਾ ’ਤੇ ਹਮਲੇ ਦੀ ਸਾਜ਼ਸ਼ ਨੂੰ ਉਚ ਪੱਧਰ ’ਤੇ ਘੜੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ

ਭਿਉਰਾ ਨੇ ਭਾਈ ਹਵਾਰਾ ’ਤੇ ਹਮਲੇ ਦੀ ਸਾਜ਼ਸ਼ ਨੂੰ ਉਚ ਪੱਧਰ ’ਤੇ ਘੜੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ

ਨਵੀਂ ਦਿੱਲੀ, (20ਨਵੰਬਰ2011): ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ.ਬੇਅੰਤ ਸਿੰਘ ਕਤਲ ਕਾਂਡ ਦੇ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ ਵਿਚ ਉਮਰ ਕੈਦ ਦੀ ਸਜ਼ਾ ਭੋਗ ਰਹੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਚੰਡੀਗੜ੍ਹ ਕੋਰਟ ਕੰਪਲੈਕਸ ਵਿਚ ਅਪਣੇ ਤੇ ਅਪਣੇ ਸਾਥੀ ਭਾਈ ਜਗਤਾਰ ਸਿੰਘ ਹਵਾਰਾ ’ਤੇ ਹੋਏ ਹਮਲੇ ਦੀ ਸਾਜ਼ਸ਼ ਨੂੰ ਉ¤ਚ ਪੱਧਰ ’ਤੇ ਘੜੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਦਿੱਲੀ ਦੀ ਤਿਹਾੜ ਜੇਲ ਦੇ ਹਾਈਰਿਸਕ ਵਾਰਡ ’ਚ ਕੈਦ ਭਾਈ ਪਰਮਜੀਤ ਸਿੰਘ ਭਿਉਰਾ ਨੇ ਅਪਣੇ ਵੱਡੇ ਭਰਾ ਸ.ਅਵਤਾਰ ਸਿੰਘ ਭਿਉਰਾ ਰਾਹੀਂ ਸਪੋਕਸਮੈਨ ਨੂੰ ਭੇਜੀ ਅਪਣੀ ਚਿੱਠੀ ਵਿਚ ਲਿਖਿਆ ਹੈ, ‘ਚੰਡੀਗੜ੍ਹ ਪੇਸ਼ੀ ਦੌਰਾਨ ਹਿੰਦੂ ਸੁਰੱਖਿਆ ਸੰਮਤੀ ਵਲੋਂ ਕੀਤਾ ਗਿਆ ਕਾਤਲਾਨਾ ਹਮਲਾ ਬਹੁਤ ਹੀ ਘਟੀਆ ਦਰਜੇ ਦਾ ਅਤੇ ਬੁਜ਼ਦਿਲਾਨਾ ਸੀ। ਇਹ ਹਮਲਾ ਖ਼ਾਸ ਤੌਰ ’ਤੇ ਮਿਥ ਕੇ ਚੰਡੀਗੜ੍ਹ

ਭਾਰਤੀ ਸੁਪਰੀਮ ਕੋਰਟ ਨੇ ਪ੍ਰੋ: ਭੁੱਲਰ ਦੇ ਮਾਮਲੇ ਵਿਚ ਸੁਣਵਾਈ ਕੀਤੀ

ਭਾਰਤੀ ਸੁਪਰੀਮ ਕੋਰਟ ਨੇ ਪ੍ਰੋ: ਭੁੱਲਰ ਦੇ ਮਾਮਲੇ ਵਿਚ ਸੁਣਵਾਈ ਕੀਤੀ

ਨਵੀਂ ਦਿੱਲੀ, ਭਾਰਤ (15 ਨਵੰਬਰ, 2011): ਭਾਰਤੀ ਸੁਪਰੀਮ ਕੋਰਟ ਨੇ ਅੱਜ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਉੱਤੇ ਮੁੜ ਸੁਣਵਾਈ ਕਰਦਿਆਂ ਭਾਰਤ ਸਰਕਾਰ ਤੋਂ ਫਾਂਸੀ ਦੀ ਸਜ਼ਾ ਖਿਲਾਫ ਭਾਰਤ ਦੇ ਸੰਵਿਧਾਨ ਦੀ ਧਾਰਾ 72 ਤਹਿਤ ਵਿਚਾਰੀਆਂ ਜਾ ਰਹੀਆਂ 17 ਹੋਰ ਅਰਜੀਆ ਬਾਰੇ ਜਾਣਕਾਰੀ ਮੰਗੀ ਹੈ।

ਗੁਰਦਆਰਾ ਗਿਆਨ ਗੋਦੜੀ ਸਾਹਿਬ ਮਾਮਲਾ : ਗੁਰਚਰਨ ਸਿੰਘ ਬੱਬਰ ਸਮੇਤ ਸੈਂਕੜੇ ਸਿੱਖ ਗ੍ਰਿਫ਼ਤਾਰ

ਗੁਰਦਆਰਾ ਗਿਆਨ ਗੋਦੜੀ ਸਾਹਿਬ ਮਾਮਲਾ : ਗੁਰਚਰਨ ਸਿੰਘ ਬੱਬਰ ਸਮੇਤ ਸੈਂਕੜੇ ਸਿੱਖ ਗ੍ਰਿਫ਼ਤਾਰ

ਨਵੀਂ ਦਿੱਲੀ,( 11 ਨਵੰਬਰ,2011)-ਹਰਿਦੁਆਰ ਵਿਚ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਸਾਹਿਬ ਵਿਵਾਦ ਦੇ ਚਲਦੇ ਅੱਜ ਦੁਪਹਿਰ ਦੇਹਰਾਦੂਨ ਬਾਰਡਰ ‘ਤੇ ਆਲ ਇੰਡੀਆ ਸਿੱਖ ਕਾਨਫਰੰਸ (ਬੱਬਰ) ਦੇ ਪ੍ਰਧਾਨ ਸ. ਗੁਰਚਰਨ ਸਿੰਘ ਬੱਬਰ ਨੂੰ 600 ਸੰਗਤਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਸ. ਬੱਬਰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਰਿਦੁਆਰ ਤੱਕ ਰੋਸ ਯਾਤਰਾ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਦੇ ਨਾਲ ਗ੍ਰਿਫ਼ਤਾਰ ਹੋਣ ਵਾਲਿਆਂ ਵਿਚ ਸਤਵਿੰਦਰ ਸਿੰਘ ਹਰਿਦੁਆਰ, ਅਨੂਪ ਸਿੰਘ ਹਰਿਦੁਆਰ, ਬਲਜੀਤ ਸਿੰਘ ਚੰਡੀਗੜ੍ਹ, ਬਲਦੇਵ ਸਿੰਘ ਸਿਰਸਾ, ਸੁਖਵੰਤ ਸਿੰਘ ਚੀਮਾ ਨਵ੍ਯਾਂ ਸ਼ਹਿਰ, ਹਰਲੋਕ ਸਿੰਘ ਨਾਮਧਾਰੀ ਰੁਦਰਪੁਰ, ਗੁਰਨਾਮ ਸਿੰਘ ਫਿਲੌਰ, ਸ੍ਰ. ਬਚਿੱਤਰ ਸਿੰਘ ਗੁਰਦਾਸਪੁਰ, ਗੁਰਬਚਨ ਸਿੰਘ ਖ਼ਾਲਸਾ ਦਿੱਲੀ, ਦਲਬੀਰ ਸਿੰਘ ਦਿਨਾਰਪੁਰ, ਸੂਬਾ ਸਿੰਘ ਢਿੱਲੋਂ ਦਿਨਾਰਪੁਰ, ਸਹਿਤ ਕਈ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਹਨ।

ਹੋਂਦ ਚਿਲੜ ਵਿਖੇ ‘ਸਿਖ ਨਸਲਕੁਸ਼ੀ ਯਾਦਗਾਰ’ ਦੀ ਉਸਾਰੀ ਦਾ ਕੰਮ ੧੦ ਨਵੰਬਰ ਤੋਂ ਸ਼ਰੂ ਹੋਵੇਗਾ

ਹੋਂਦ ਚਿਲੜ ਵਿਖੇ ‘ਸਿਖ ਨਸਲਕੁਸ਼ੀ ਯਾਦਗਾਰ’ ਦੀ ਉਸਾਰੀ ਦਾ ਕੰਮ ੧੦ ਨਵੰਬਰ ਤੋਂ ਸ਼ਰੂ ਹੋਵੇਗਾ

ਚੰਡੀਗੜ੍ਹ (5 ਨਵੰਬਰ 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਹੋਂਦ ਚਿਲੜ ਵਿਖੇ ਸਿਖ ਨਸਲਕੁਸ਼ੀ ਯਾਦਗਾਰ ਦੀ ਉਸਾਰੀ ਦਾ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ 10 ਨਵੰਬਰ ਨੂੰ ਸ਼ੁਰੂ ਕੀਤਾ ਜਾਵੇਗਾ।

ਸਿੱਖ ਹਲਕਿਆਂ ਵਿੱਚ ਖੂਬ ਚਰਚਾ ਹੈ ਨਵੰਬਰ 1984 ਸਬੰਧੀ ਮੀਨੂੰ ਸਿੰਘ ਵੱਲੋਂ ਗਾਏ ਗੀਤ ਦੀ 84 ਦੇ ਕਤਲੇਆਮ ਦੀ ਚੜਦੇ ਨਵੰਬਰ ਯਾਦ ਦਿਵਾ ਰਿਹਾ ਅਮਰਦੀਪ ਗਿੱਲ ਦਾ ਲਿਖਿਆ ਗੀਤ “ਅਸੀ ਵੀ ਦਿੱਲੀਏ ਤੈਨੂੰ ਕਦੇ ਮਾਫ ਨ੍ਹੀ ਕਰਨਾ”

ਸਿੱਖ ਹਲਕਿਆਂ ਵਿੱਚ ਖੂਬ ਚਰਚਾ ਹੈ ਨਵੰਬਰ 1984 ਸਬੰਧੀ ਮੀਨੂੰ ਸਿੰਘ ਵੱਲੋਂ ਗਾਏ ਗੀਤ ਦੀ  84 ਦੇ ਕਤਲੇਆਮ ਦੀ ਚੜਦੇ ਨਵੰਬਰ ਯਾਦ ਦਿਵਾ ਰਿਹਾ ਅਮਰਦੀਪ ਗਿੱਲ ਦਾ ਲਿਖਿਆ ਗੀਤ “ਅਸੀ ਵੀ ਦਿੱਲੀਏ ਤੈਨੂੰ ਕਦੇ ਮਾਫ ਨ੍ਹੀ ਕਰਨਾ”

ਸ੍ਰੀ ਮੁਕਤਸਰ ਸਾਹਿਬ ,(1 ਨਵੰਬਰ 2011) – ਨਵੰਬਰ ਦਾ ਮਹੀਨਾ ਹਰ ਵਾਰ ਸਿੱਖ ਭਾਈਚਾਰੇ ਨੂੰ ਨਵੰਬਰ 1984 ਦੇ ਜਖ਼ਮ ਯਾਦ ਕਰਵਾ ਜਾਂਦਾ ਹੈ ਅਤੇ ਇਹ ਜਖ਼ਮ ਉਦੋ ਰਿਸਣਾ ਸ਼ੁਰੂ ਕਰ ਦਿੰਦੇ ਹਨ ਜਦ ਨਵੰਬਰ ਦੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤੱਕ ਸ਼ਜਾਵਾਂ ਨਾ ਹੋਣ ਦੀ ਗੱਲ ਸਾਹਮਣੇ ਆਉਦੀ ਹੈ । ਇਸ ਵਾਰ ਵੀ ਨਵੰਬਰ ਦਾ ਮਹੀਨਾ ਚੜਦਿਆ ਹੀ ਸਿੱਖ ਭਾਵਨਾਵਾਂ ਦੇ ਲੋਕ ਫਿਰ ਕਿਸੇ ਡੂੰਘੇ ਸਦਮੇ ਵਿੱਚ ਡੁੱਬਦੇ ਨਜ਼ਰ ਆ ਰਹੇ ਹਨ ਇਸੇ ਸਮੇ ਵਿੱਚ ਹੀ ਪ੍ਰਸਿੱਧ ਗੀਤਕਾਰ ਅਮਰਦੀਪ ਗਿੱਲ ਵੱਲੋਂ ਪੇਸ਼ ਕੀਤੀ ਗਈ ਛੋਟੀ ਉਮਰ ਦੀ ਗਾਇਕਾ ਮੀਨੂੰ ਸਿੰਘ ਦਾ ਇੰਟਰਨੈਟ ਤੇ ਆਇਆ ਗੀਤ ‘ਅਸੀ ਵੀ ਦਿੱਲੀਏ ਤੈਨੂੰ ਕਦੇ ਮਾਫ ਨ੍ਹੀ ਕਰਨਾ’ ਸਿੱਖ ਹਲਕਿਆਂ ਵਿੱਚ ਬਹੁਤ ਚਰਚਾ ਵਿੱਚ ਹੋ ਰਿਹਾ ਹੈ । ਗੀਤਕਾਰ ਅਮਰਦੀਪ ਗਿੱਲ ਵੱਲੋਂ ਇਸ ਗੀਤ ਨੂੰ ਬਾਖੂਬੀ ਲਿਖਿਆ ਗਿਆ ਹੈ ਅਤੇ ਉਸ ਤੋਂ ਬਾਖੂਬੀ ਹੀ ਗੀਤ ਮੀਨੂੰ ਸਿੰਘ ਵੱਲੋਂ ਗਾਇਆ ਗਿਆ ਹੈ ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts