ਸੋਮਵਾਰ, 6 ਫਰਵਰੀ, 2012

ਪੁਰਾਣੀਆਂ ਖਬਰਾਂ ‘ਲੇਖ’

ਜੀ ਆਇਆ ਕਿਵੇਂ ਆਖੀਏ…

ਜੀ ਆਇਆ ਕਿਵੇਂ ਆਖੀਏ…

ਸਮੇਂ ਦਾ ਪਹੀਆ ਨਿਰੰਤਰ ਚੱਲਦਾ ਰਹਿੰਦਾ ਹੈ, ਜ਼ਿੰਦਗੀ ਧੜਕਦੀ ਰਹਿੰਦੀ ਹੈ, ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਹੜੀਆਂ ਨਵਾਂ ਇਤਿਹਾਸ ਸਿਰਜੀ ਜਾਂਦੀਆਂ ਹਨ, ਬੀਤੇ ਸਮੇਂ ਨੇ ਕੁਝ ਕੌੜੀਆਂ, ਕੁਝ ਮਿੱਠੀਆਂ ਯਾਦਾਂ ਨੂੰ ਹਰ ਮਨੁੱਖ ਦੀ ਝੋਲੀ ਪਾਉਂਦੇ ਰਹਿਣੇ ਹਨ, ਪੁਰਾਣਿਆਂ ਨੇ ਝੜਦੇ ਅਤੇ ਨਵਿਆਂ ਨੇ ਆਉਂਦੇ ਰਹਿਣਾ ਹੈ, ਇਨਸਾਨ ਨੇ ਕੁਝ ਪ੍ਰਾਪਤੀਆਂ ਦੇ ਨਾਲ-ਨਾਲ ਕੁਝ ਗੁਆਉਂਦੇ ਵੀ ਰਹਿਣਾ ਹੁੰਦਾ ਹੈ, ਪ੍ਰੰਤੂ ਜਿਹੜਾ ਇਨਸਾਨ ਜਾਂ ਕੌਮ ਆਪਣੀ ਗਲਤੀਆਂ ਨੂੰ ਕੁਝ ਸਿੱਖਦੀ ਨਹੀਂ, ਉਸ ਲਈ ਆਉਣ ਵਾਲਾ ਹਰ ਪਲ, ਹਰ ਦਿਨ, ਹਰ ਵਰ੍ਹਾ, ਚਾਨਣਾ ਦੀ ਥਾਂ ਹਨੇਰਾ ਹੀ ਲੈ ਕੇ ਆਉਂਦਾ ਹੈ, ਇਹ ਕੁਦਰਤ ਦਾ ਅਟੱਲ ਵਰਤਾਰਾ ਹੈ।

ਸਿੱਖ ਕੌਮ ਦੇ ਝਰੋਖੇ ’ਚੋਂ… ‘‘ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ’’

ਸਿੱਖ  ਕੌਮ ਦੇ ਝਰੋਖੇ ’ਚੋਂ… ‘‘ਇਹੋ  ਹਮਾਰਾ ਜੀਵਣਾ, ਤੂੰ  ਸਾਹਿਬ ਸੱਚੇ ਵੇਖ’’

ਹਰ ਸਾਲ ਰਵਾਇਤ ਵਾਂਗ, ਬੀਤੇ ਵਰ੍ਹੇ ਨੂੰ ਅਲਵਿਦਾ ਕਹਿਣ ਤੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਅੱਜਕਲ੍ਹ ਗਰੀਟਿੰਗ ਕਾਰਡਾਂ ਦੀ ਥਾਂ ਈ-ਮੇਲ ਗਰੀਟਿੰਗ ਕਾਰਡਾਂ ਨੇ ਲੈ ਲਈ ਹੈ। ਬਹੁਤ ਸਾਰੇ ਲੋਕ ਤਾਂ ਸੋਸ਼ਲ ਨੈਟਵਰਕਿੰਗ ਸਾਈਟਾਂ ਜਿਵੇਂ ਫੇਸਬੁੱਕ, ਟਵਿੱਟਰ ਆਦਿ ਰਾਹੀਂ ਹੀ ਸ਼ੁੱਭ ਇੱਛਾਵਾਂ ਦਾ ਆਦਾਨ-ਪ੍ਰਦਾਨ ਕਰਨ ਲੱਗ ਪਏ ਹਨ।

ਜ਼ਹਿਰੀਲੇ ਹੁੰਦੇ ਜਾ ਰਹੇ ਸਿਆਸੀ ਬਾਣ

ਜ਼ਹਿਰੀਲੇ ਹੁੰਦੇ ਜਾ ਰਹੇ ਸਿਆਸੀ ਬਾਣ

ਚੋਣ ਮੁਹਿੰਮਾਂ ਦੌਰਾਨ ਵਿਰੋਧੀਆਂ ਦੇ ਪੈਂਤੜੇ ਫਰੋਲਣੇ ਆਮ ਵਰਤਾਰਾ ਚਲਿਆ ਆ ਰਿਹਾ ਹੈ। ਪਰ ਪੰਜਾਬ ਅਸੈਂਬਲੀ ਦੀਆਂ ਅਗਾਮੀ ਚੋਣਾਂ ਦੇ ਸਬੰਧ ਵਿਚ ਚਲ ਰਹੇ ਪ੍ਰਚਾਰ ਦੇ ਆਸਾਧਾਰਨ ਢੰਗ ਤਰੀਕਿਆਂ ਨੇ ਸਭ ਦਾ ਧਿਆਨ ਖਿਚਿਆ ਹੈ।

ਸਹਿਜਧਾਰੀ ਨੂੰ ਹਾਈਕੋਰਟ ਵਲੋਂ ਵੋਟ ਦਾ ਹੱਕ ਮੁੜ ਪ੍ਰਦਾਨ

ਸਹਿਜਧਾਰੀ ਨੂੰ ਹਾਈਕੋਰਟ ਵਲੋਂ ਵੋਟ ਦਾ ਹੱਕ ਮੁੜ ਪ੍ਰਦਾਨ

ਅੱਜ 20 ਦਸੰਬਰ 2011 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਦੇ ਮਸਲੇ ਸਬੰਧੀ ਆਪਣਾ ਹੁਕਮ ਸੁਣਾਇਆ। ਜਿਸ ਮੁਤਾਬਕ ਅੱਜ ਦੀ ਤਰੀਕ ਵਿਚ ਬਿਨਾਂ ਕੇਸਾਂ ਤੋਂ ਵਿਅਕਤੀ ਨੂੰ ਸਿੱਖ ਮੰਨਿਆ ਜਾ ਸਕਦਾ ਹੈ ਅਤੇ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਵੋਟਾਂ ਪਾਉਣ ਦਾ [...]

ਮਨੁੱਖੀ ਹੱਕਾਂ ਦੇ ਘਾਣ ਦੀ ਢੁਕਵੀਂ ਮਿਸਾਲ ਹੈ ਪੰਜਾਬ

ਮਨੁੱਖੀ ਹੱਕਾਂ ਦੇ ਘਾਣ ਦੀ ਢੁਕਵੀਂ ਮਿਸਾਲ ਹੈ ਪੰਜਾਬ

ਜਦੋਂ ਵੀ ਭਾਰਤ ਵਿਚ ਝੂਠੇ ਪੁਲਿਸ ਮੁਕਾਬਲਿਆਂ ਜਾਂ ਹੋਰ ਪੁਲਿਸ ਜ਼ਿਆਦਤੀਆਂ ਦੀ ਗੱਲ ਤੁਰਦੀ ਹੈ ਤਾਂ ਪੰਜਾਬ ਦੀ ਤਵਾਰੀਖ਼ ਦਾ ਉਹ ਦੌਰ ਜ਼ਿਹਨ ‘ਚ ਮੂਰਤੀਮਾਨ ਹੋ ਜਾਂਦਾ ਹੈ ਜਦੋਂ ਪੰਜਾਬ ਦਾ ਸੀਨਾ ਇਨ੍ਹਾਂ ਘੋਰ ਜ਼ਿਆਦਤੀਆਂ ਕਾਰਨ ਛਲਣੀ-ਛਲਣੀ ਹੋਇਆ ਸੀ, ਜਿਸ ਦੀ ਪੀੜ ਅੱਜ ਵੀ ਪੰਜਾਬ ਵਾਸੀਆਂ ਨੂੰ ਗਾਹੇ ਬਗਾਹੇ ਸਤਾ ਰਹੀ ਹੈ। ਉਂਝ ਤਾਂ ਸਾਰੇ ਦੇਸ਼ ਵਿਚ ਸੁਰੱਖਿਆ ਦਲਾਂ ਵੱਲੋਂ ਅਜਿਹੇ ਢੰਗ-ਤਰੀਕੇ ਅਪਣਾਉਂਦਿਆਂ ਮਨੁੱਖੀ ਹੱਕਾਂ ਦਾ ਵੱਡਾ ਘਾਣ ਕੀਤਾ ਜਾਂਦਾ ਹੈ ਤੇ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੇ ਵਾਸੀ ਇਨ੍ਹਾਂ ਜ਼ਾਲਮਾਨਾ ਅਮਲਾਂ ਦੇ ਬਹੁਤ ਹੀ ਖ਼ਤਰਨਾਕ ਤਰੀਕੇ ਨਾਲ ਸ਼ਿਕਾਰ ਹੋਏ ਹਨ। ਇਸ ਪ੍ਰਸੰਗ ਵਿਚ ਪੰਜਾਬ ਦੇ ਮੌਜੂਦਾ ਇਤਿਹਾਸ ਦੇ 1984 ਤੋਂ 1995 ਤੱਕ ਦੇ ਉਸ ਲਹੂ ਭਿੱਜੇ ਦੌਰ ਨੂੰ ਮੁਖਾਤਿਬ ਹੋਣਾ ਬੇਹੱਦ ਜ਼ਰੂਰੀ ਹੈ ਜਦੋਂ ਕਨੂੰਨ ਨਾਂਅ ਦੀ ਕੋਈ ਸ਼ੈਅ ਨਹੀਂ ਰਹਿ ਗਈ ਸੀ, ਕਿਉਂਕਿ ਅਜੇ ਵੀ ਨਾ ਤਾਂ ਉਸ ਸਮੇਂ ਸਰਕਾਰੀ ਜ਼ਿਆਦਤੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਨਸੀਬ ਹੋਇਆ ਹੈ, ਨਾ ਹੀ ਇਨ੍ਹਾਂ ਘੋਰ ਜ਼ਿਆਦਤੀਆਂ ਦਾ ਮਸਲਾ ਉਸ ਪੱਧਰ ‘ਤੇ ਉਠਿਆ ਹੈ, ਜਿਸ ‘ਤੇ ਉੱਠਣਾ ਚਾਹੀਦਾ ਸੀ। ਨਾ ਹੀ ਪੰਜਾਬ ਸਮੱਸਿਆ ਜਿਸ ਕਾਰਨ ਸਿੱਖਾਂ ਵਿਚ ਇਨੀ ਵੱਡੀ ਬਗਾਵਤ ਉੱਠੀ, ਉਸ ਦਾ ਹੀ ਕੋਈ ਹੱਲ ਕੱਢਿਆ ਗਿਆ ਹੈ।

‘ਹਿੰਦੂਤਵੀ ਰਤਨ, ਪਤਨ-ਏ-ਕੌਮ’ ਪ੍ਰਕਾਸ਼ ਸਿੰਘ ਬਾਦਲ

‘ਹਿੰਦੂਤਵੀ ਰਤਨ, ਪਤਨ-ਏ-ਕੌਮ’ ਪ੍ਰਕਾਸ਼  ਸਿੰਘ ਬਾਦਲ

ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਲਈ ਜ਼ਿੰਮੇਵਾਰ ਜਨਰਲ ਡਾਇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਓ ਦੇਣ ਵਾਲੇ ਸਰਬਰਾਹ ਅਰੂੜ ਸਿੰਘ ਦੇ ਪਦਚਿੰਨ੍ਹਾਂ ’ਤੇ ਚੱਲਦਿਆਂ, ਮੌਜੂਦਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 92 ਸਾਲ ਪੁਰਾਣਾ ‘ਕਿੱਸਾ’ ਮੁੜ ਦੋਹਰਾ ਦਿੱਤਾ ਹੈ।

10 ਦਸੰਬਰ ਉੱਤੇ ਵਿਸ਼ੇਸ਼: ਮਨੁੱਖੀ ਹੱਕ ਦਿਹਾੜੇ ਦੀ ਅਹਿਮੀਅਤ

10 ਦਸੰਬਰ ਉੱਤੇ ਵਿਸ਼ੇਸ਼: ਮਨੁੱਖੀ ਹੱਕ ਦਿਹਾੜੇ ਦੀ ਅਹਿਮੀਅਤ

10 ਦਸੰਬਰ ਦਾ ਦਿਨ ਦੁਨੀਆਂ ਭਰ ਵਿੱਚ ਮਨੁੱਖੀ ਹੱਕ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਠੀਕ 63 ਸਾਲ ਪਹਿਲਾਂ 10 ਦਸੰਬਰ, 1948 ਨੂੰ ਦੂਸਰੇ ਸੰਸਾਰ ਯੁੱਧ ਦੀ ਸਮਾਪਤੀ ਤੋਂ ਬਾਅਦ ਹੋਂਦ ਵਿੱਚ ਆਈ ਸੰਸਥਾ ਯੂ. ਐਨ. ਓ. ਵਲੋਂ ਮਨੁੱਖੀ ਹੱਕਾਂ ਦਾ ਚਾਰਟਰ ਮਨਜ਼ੂਰ ਕੀਤਾ ਗਿਆ ਸੀ। ਉਦੋਂ ਤੋਂ ਹੀ 10 ਦਸੰਬਰ ਨੂੰ ਮਨੁੱਖੀ ਹੱਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੂਸਰੇ ਸੰਸਾਰ ਯੁੱਧ ਦੀ ਭਿਆਨਕ ਤਬਾਹੀ ਨੂੰ ਵੇਖਦਿਆਂ (ਜਿਸ ਵਿੱਚ ਕਰੋੜਾਂ ਲੋਕ ਮਾਰੇ ਗਏ ਸਨ) ਤੇ ਇਸ ਸੰਸਾਰ ਯੁੱਧ ਦੇ ਵਾਪਰਨ ਦੇ ਕਾਰਣਾਂ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ, ਦੁਨੀਆਂ ਦੇ ਅੱਡ ਅੱਡ ਦੇਸ਼ਾਂ ਦੇ ਨੁਮਾਇੰਦਿਆਂ ਨੇ ਇਹ ਸਿੱਟਾ ਕੱਢਿਆ ਸੀ ਕਿ ਸੰਸਾਰ ਵਿੱਚ ਅਮਨ ਦੀ ਸਥਾਪਤੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਇਸ ਦੁਨੀਆਂ ਦੇ ਹਰ ਬਾਸ਼ਿੰਦੇ ਦੀ ਮੁੱਢਲੀ ਆਜ਼ਾਦੀ ਦੇ ਹੱਕ ਨੂੰ ਤਸਲੀਮ ਨਹੀਂ ਕੀਤਾ ਜਾਂਦਾ ਤੇ ਇਸ ਹੱਕ ਨੂੰ ਖੋਹਣ ਵਾਲਿਆਂ ਨੂੰ ਦੁਨੀਆਂ ਦੀ ਕਚਹਿਰੀ ਵਿੱਚ ਜਵਾਬਦੇਹ ਨਹੀਂ…

ਮਾਰਨ ਖੰਡੀ ਨੰਨ੍ਹੀ ਛਾਂ – ਇਹ ਥੱਪੜ ਬਾਦਲ ਦੇ ਪੇਸ਼ ਆਉਣਗੇ

ਮਾਰਨ  ਖੰਡੀ ਨੰਨ੍ਹੀ ਛਾਂ – ਇਹ ਥੱਪੜ ਬਾਦਲ ਦੇ ਪੇਸ਼ ਆਉਣਗੇ

ਪੰਜਾਬ ਦੇ ਮੁੱਖ ਮੰਤ੍ਰੀ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਨੰਨ੍ਹੀ ਛਾਂ ਦੇ ਸੰਗਤ ਦਰਸ਼ਨਾਂ ਵਿਚ ਇੱਕ ਵਰਿੰਦਰ ਕੌਰ ਨਾਮੀ ਸਿੱਖ ਟੀਚਰ ਉਤੇ ਪਹਿਲਾਂ ਪੁਲਿਸ ਅਤੇ ਫਿਰ ਬਾਦਲ ਅਕਾਲੀ ਦਲ ਦੇ ਇੱਕ ਸਰਪੰਚ ਵਲੋਂ ਕੀਤੀ ਗੁੰਡਾ ਗਰਦੀ ਨੇ ਦੁਨੀਆਂ ਭਰ ਵਿਚ ਬੈਠੇ ਸਿੱਖ ਹਿਰਦਿਆਂ ਨੂੰ ਬੁਰੀ ਤਾਂ ਵਲੂੰਧਰਿਆ ਹੈ ਅਤੇ ਜਾਪਦਾ ਹੈ ਕਿ ਇਸ ਗੁੰਡਾਗਰਦੀ ਦੀ ਬਾਦਲ ਅਕਾਲੀ ਦਲ ਨੂੰ ਵੱਡੀ ਕੀਮਤ ਅਦਾ ਕਰਨੀ ਪਏਗੀ।

ਭਾਰਤ ਦੀ ‘ਆਰਥਿਕ ਮਜ਼ਬੂਤੀ’ ਦੇ ਦਾਅਵਿਆਂ ਦਾ ਖੁੱਲਿ•ਆ ਪੋਲ! ਇੱਕ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ 52.73 ਰੁਪਈਏ ਤੇ ਲੁੜਕਿਆ!

ਭਾਰਤ ਦੀ ‘ਆਰਥਿਕ ਮਜ਼ਬੂਤੀ’ ਦੇ ਦਾਅਵਿਆਂ ਦਾ ਖੁੱਲਿ•ਆ ਪੋਲ! ਇੱਕ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ 52.73 ਰੁਪਈਏ ਤੇ ਲੁੜਕਿਆ!

ਵਾਸ਼ਿੰਗਟਨ (ਡੀ. ਸੀ. 24 ਨਵੰਬਰ, 2011) – ਅਸੀਂ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਅੱਡ-ਅੱਡ ਲਿਖਤਾਂ ਰਾਹੀਂ ਇਸ ਤੱਥ ਨੂੰ ਉਜਾਗਰ ਕਰਨ ਦਾ ਯਤਨ ਕਰਦੇ ਰਹੇ ਹਾਂ ਕਿ ਭਾਰਤੀ ਹਾਕਮਾਂ ਤੇ ਉਨ•ਾਂ ਦੇ ਦੁਮਛੱਲਿਆਂ ਵਲੋਂ ਭਾਰਤੀ ਆਰਥਿਕਤਾ ਦੇ ‘ਸੁਪਰ’ ਹੋਣ ਦੇ ਦਾਅਵੇ (ਜਿਨ•ਾਂ ਦਾਅਵਿਆਂ ਵਿੱਚ ਵਿਦੇਸ਼ੀ ਨਿਵੇਸ਼ਕ ਵੀ ਯਕੀਨ ਕਰਦੇ ਰਹੇ ਹਨ) ਮਹਿਜ਼ ਸੋਡੇ ਦੀ ਝੱਗ ਵਾਲਾ ਵਰਤਾਰਾ ਹੈ। ਇਸ ਤੋਂ ਵੱਧ ਕੁਝ ਨਹੀਂ! ਪਰ ਇਸ ਦੇ ਜਵਾਬ ਵਿੱਚ ਸਾਨੂੰ ਬਹੁਤ ਵਾਰੀ ‘ਆਪਣਿਆਂ’ ਤੋਂ ਇਹ ਹੀ ਸੁਣਨ ਨੂੰ ਮਿਲਦਾ ਰਿਹਾ ਹੈ, ‘ਜੀ, ਗੋਰੇ ਕੋਈ ਬੇਵਕੂਫ ਤਾਂ ਨਹੀਂ, ਜਿਹੜੇ ਭਾਰਤ ਨੂੰ ਭੱਜੇ ਜਾ ਰਹੇ ਹਨ। ਭਾਰਤ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਬਹੁਤ ਜਲਦੀ ਸੁਪਰ-ਪਾਵਰ ਬਣਨ ਵਾਲਾ ਹੈ।’ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ ਲੀਡਰ ਵੀ ਸਮੇਂ-ਸਮੇਂ ਭਾਰਤੀ ਲੋਕਾਂ ਦੀ ਹਊਮੈ ਨੂੰ ਪੱਠੇ ਪਾਉਣ ਲਈ,

ਕਬੱਡੀ

ਕਬੱਡੀ

ਪੰਜਾਬ ਸਟਾਈਲ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ । ਏਹੋ ਜਿਹੀਆਂ ਜੁਝਾਰੂ ਖੇਡਾਂ ਵਿੱਚੋਂ ਹੀ ਇਹਨਾਂ ਨੂੰ ਸੁਆਦ ਆਉਂਦਾ ਹੈ । ਥਾਪੀ ਜਿਹੀ ਫੜ ਬਿਨਾਂ ਪਸੀਨਾਂ ਬਹਾਏ ਬਾਲ ਨੂੰ ਕੁੱਟੀ ਜਾਣਾ ਇਹਨਾ ਦੇ ਵੱਸ ਦੀ ਗੱਲ ਨਹੀਂ, ਇਹ ਕੇਵਲ ਤੇ ਕੇਵਲ ਪੱਟਾਂ ਤੇ ਥਾਪੀਆਂ ਮਾਰਨਾ ਹੀ ਜਾਣਦੇ ਹਨ । ਤੀਹ ਫੁੱਟੇ ਪਾੜੇ ਵਿੱਚੋਂ ਚਪੇੜਾ ਮਾਰ-ਮਾਰ ਲਿਆਂਦੇ ਪੁਆਂਇੰਟ ਤੇ ਹੀ ਤਾੜੀਆਂ ਵੱਜਦੀਆਂ ਹਨ ਜਾਂ ਗੁੱਟ ਨੂੰ ਫੜ ਪੱਟਾਂ ਕੋਲ਼ ਕੈਂਚੀ ਮਾਰ ਰੇਡਰ ਨੂੰ ਢਾਅ ਲੈਣ ਤੇ ਹੀ ਲੋਕ ਅੱਸ਼ ਅੱਸ ਕਰਦੇ ਹਨ । ਕਬੱਡੀ ਵਿੱਚ ਤਿੰਨ ਤਰ੍ਹਾਂ ਦੇ ਖਿਡਾਰੀ ਹੁੰਦੇ ਹਨ । ਕੁੱਝ ਖਿਡਾਰੀ ਜਾਫੀ (ਜੱਫਾ ਮਾਰਨ ਵਾਲੇ), ਕੁੱਝ ਰੇਡਰ (ਕਬੱਡੀ ਪਾਉਣ ਵਾਲੇ) ਕੁੱਝ ਵਿਚਾਰੇ ਮੇਰੇ ਵਰਗੇ ਡੀ ਨੂੰ ਟੱਚ

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts