ਹੋਰ

ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੂੰ ਸਦਮਾ, ਪਤਨੀ ਅੰਮ੍ਰਿਤ ਕੌਰ ਚਲਾਣਾ ਕਰ ਗਏ

May 10, 2016   ·   0 Comments

ਬੀਬੀ ਅੰਮ੍ਰਿਤ ਕੌਰ ਨਾਲ ਸ. ਕਰਮਜੀਤ ਸਿੰਘ ਦੀ ਇਕ ਪੁਰਾਣੀ ਤਸਵੀਰ

ਚੰਡੀਗੜ੍ਹ ਰਹਿੰਦੇ ਸਿੱਖ ਵਿਦਵਾਨ ਅਤੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਬੀਤੀ ਰਾਤ ਉਨ੍ਹਾਂ ਦੀ ਧਰਮ ਪਤਨੀ ਬੀਬੀ ਅੰਮ੍ਰਿਤ ਕੌਰ ਇਕ ਲੰਮੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਹ 66 ਵਰ੍ਹਿਆਂ ਦੇ ਸਨ ਅਤੇ ਆਪਣੇ ਪਿੱਛੇ ਪਤੀ ਤੇ ਦੋ ਧੀਆਂ ਛੱਡ ਗਏ ਹਨ।

image1

ਆਸਟਰੇਲੀਆ ‘ਚ ਆਮ ਚੋਣਾਂ ਦਾ ਐਲਾਨ, ਅੱਠ ਹਫ਼ਤੇ ਵਜਣਗੇ ਪ੍ਰਚਾਰ ਨਗਾਰੇ

ਆਸਟਰੇਲੀਆ 'ਚ ਆਮ ਚੋਣਾਂ ਦਾ ਐਲਾਨ ਹੋ ਗਿਆ ਹੈ ਜਿਸ ਮਗਰੋਂ 2 ਜੁਲਾਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਰਿਵਾਇਤੀ ਮੁੱਦਿਆਂ ਸਮੇਤ ਕਮਰ ਕੱਸੇ ਕਰ ਲਏ ਹਨ। ਅੱਜ (8 ਮਈ) ਬਾਅਦ ਦੁਪਹਿਰ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਨਿਰਧਾਰਤ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਓਣ ਲਈ ਗਵਰਨਰ ਜਨਰਲ ਨਾਲ ਮੁਲਾਕਾਤ ਕੀਤੀ ਜਿਸ ਮਗਰੋਂ ਕੈਨਬਰਾ 'ਚ ਸੱਦੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਟਰਨਬੁਲ ਨੇ ਰਸਮੀ ਐਲਾਨ ਕੀਤਾ।

langar sis ganj delhi

ਭਾਜਪਾ ਦੀ ਰੈਲੀਆਂ ਲਈ ਲੰਗਰ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਜਾ ਰਿਹਾ ਹੈ

ਬਾਦਲ ਦਲ ਨੇ ਆਪਣੀ ਸਿਆਸੀ ਰੈਲੀਆਂ ਲਈ ਲੰਗਰ ਲਿਜਾਣ ਦੀ ਅਜਿਹੀ ਮਾੜੀ ਪਿਰਤ ਪਾਈ ਜੋ ਅੱਜ ਪੰਜਾਬ ਤੋਂ ਚਲ ਕੇ ਦਿੱਲੀ ਪੁੱਜ ਗਈ।

ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ (ਫਾਈਲ ਫੋਟੋ)

ਨੇਪਾਲ ਨੇ ਰਾਜਦੂਤ ਵਾਪਸ ਬੁਲਾਇਆ ਅਤੇ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਦਾ ਭਾਰਤ ਦੌਰਾ ਰੱਦ

ਨੇਪਾਲ ਵਿਚ ਪਿਛਲੇ ਸਾਲ ਸੰਵਿਧਾਨ ਲਾਗੂ ਹੋਇਆ ਸੀ ਜਿਸ ’ਤੇ ਭਾਰਤ ਅਤੇ ਭਾਰਤ-ਨੇਪਾਲ ਸਰਹੱਦ ’ਤੇ ਰਹਿਣ ਵਾਲੇ ਮਧੇਸ਼ੀ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਨੇਪਾਲ ਨੇ ਇਸ ਇਤਰਾਜ਼ ਨੂੰ ਆਪਣੇ ਅੰਦਰੂਨੀ ਮਾਮਲਿਆਂ ਵਿਚ ਭਾਰਤ ਦਾ ਦਖ਼ਲ ਮੰਨਿਆ ਸੀ ਅਤੇ ਭਾਰਤੀ ਮੀਡੀਆ ਦੇ ਘਟੀਆ ਰੋਲ ਦੀ ਸਾਰੀ ਦੁਨੀਆਂ ਵਿਚ ਨਿੰਦਾ ਹੋਈ ਸੀ।

ਸੁਰੇਸ਼ ਸਰੋੜਾ ਪੁਲਿਸ ਮੁਖੀ, ਪੰਜਾਬ

ਪੁਲਿਸ ਨੂੰ ਟਿੱਚ ਜਾਣਦੇ ਨੇ ਪੰਜਾਬ ‘ਚ ਸਰਗਰਮ 57 ਗੈਂਗ: ਡੀਜੀਪੀ ਸੁਰੇਸ਼ ਅਰੋੜਾ

ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਇਕ ਪ੍ਰੈਸ ਕਾਨਫਰੰਸ ’ਚ ਖੁਲਾਸਾ ਕੀਤਾ ਕਿ ਸੂਬੇ ਵਿਚ ਇਸ ਵੇਲੇ 57 ਗੈਂਗ ਮੌਜੂਦ ਹਨ, ਜਿਨ੍ਹਾਂ ਦੇ 423 ਸਰਗਰਮ ਮੈਂਬਰ ਹਨ, 180 ਗੈਂਗ ਮੈਂਬਰ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਹਨ ਅਤੇ ਪਿਛਲੇ 1 ਸਾਲ ਵਿਚ 37 ਮੈਂਬਰ ਪੇਸ਼ੀ ਦੌਰਾਨ ਭੱਜਣ ਵਿਚ ਕਾਮਯਾਬ ਰਹੇ।

ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਪਹੁੰਚੇ ਹੋਏ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ

ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਬਾਰੇ ਵਰਲਡ ਯੂਨੀਵਰਸਿਟੀ ਵਿਖੇ ਹੋਈ ਗੋਸ਼ਟੀ

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਬਾਰੇ ਗੋਸ਼ਟੀ ਸਮਾਗਮ ਹੋਇਆ ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ, ਡਾ. ਗੁਰਮੋਹਨ ਸਿੰਘ ਵਾਲੀਆ ਨੇ ਕੀਤੀ। ਇਸ ਸਮਾਗਮ ਵਿਚ ਪ੍ਰ੍ਹੋ ਜੋਗਾ ਸਿੰਘ, ਡਾ. ਕੁਲਦੀਪ ਸਿੰਘ ਧੀਰ, ਡਾ. ਸੁਰਜੀਤ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਗੁਰਪਾਲ ਸਿੰਘ ਸੰਧੂ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਹਰਦੇਵ ਸਿੰਘ ਵਿਰਕ ਅਤੇ ਤਰਲੋਚਨ ਸਿੰਘ ਮਹਾਜਨ, ਖਾਲਸਾ ਕਾਲਜ, ਪਟਿਆਲਾ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਪਦਮ ਸ਼੍ਰੀ ਪ੍ਰ੍ਹੋ ਸੁਰਜੀਤ ਪਾਤਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਇਸ ਗੋਸ਼ਟੀ ਸਮਾਗਮ ਦੇ ਸਰੂਪ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ।

ਜਾਟ ਅੰਦੋਲਨ

ਮੂਰਥਲ ਸਮੁਹਿਕ ਜਬਰ ਜਨਾਹ ਕਾਂਡ ਦੇ ਗਵਾਹ ‘ਤੇ ਜਾਨ ਲੇਵਾ ਹਮਲਾ ਹੋਇਆ

ਪਿਛਲੇ ਦਿਨੀ ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਸੋਨੀਪਤ ਦੇ ਮੁਰਥਲ ਢਾਬੇ ਨਜਦੀਕ ਰਾਹਗੀਰ ਬੀਬੀਆਂ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਚਸ਼ਮਦੀਦ ਗਵਾਹ ਬੌਬੀ ਜੋਸ਼ੀ 'ਤੇ ਦੇਰ ਰਾਤ ਜਾਨਲੇਵਾ ਹਮਲਾ ਹੋਇਆ ਹੈ, ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਨੂੰ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਹੈ।

ਆਸਟਰੇਲੀਅਨ ਆਵਾਸ ਵਿਭਾਗ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ‘ਤੇ ਕੋਈ ਰੋਕ ਨਹੀਂ ਲਗਾਈ ਗਈ: ਆਸਟਰੇਲੀਅਨ ਆਵਾਸ ਵਿਭਾਗ

ਆਸਟਰੇਲੀਆ ਵੱਲ੍ਹੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਨਾ ਦੇਣ ਦੇ ਚਰਚੇ ਸੰਬੰਧੀ ਆਸਟਰੇਲੀਆ ਦੇ ਆਵਾਸ ਅਤੇ ਸਰਹੱਦ ਸੁਰੱਖਿਆ ਵਿਭਾਗ ਨੇ ਅੱਜ ਇਹ ਸਪਸ਼ਟ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੜ੍ਹਾਈ ਵੀਜ਼ਾ ਜਾਰੀ ਨਾ ਹੋਣ ਦਾ ਇਕਹਿਰਾ ਕਾਰਨ ਨਹੀ ਹੈ ਸਥਾਨਕ ਜਨਤਕ ਰੇਡੀਓ ਐਸ.ਬੀ.ਐਸ ਨੂੰ ਦਿੱਤੀ ਗਈ ਜਾਣਕਾਰੀ 'ਚ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਸਹੀ ਮਾਅਨਿਆਂ 'ਚ ਆਸਟਰੇਲੀਆ ਆਓਣ ਵਾਲੇ ਆਰਜ਼ੀ ਆਵਾਸੀਆਂ ਲਈ ਸ਼ਰਤਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਜਿਹਾ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਕਿ ਸਿਰਫ਼ ਪੰਜਾਬ ਸਕੂਲ ਤੋਂ ਪੜ੍ਹਾਈ ਕਰਨ ਵਾਲਿਆਂ ਨੂੰ ਵੀਜ਼ੇ ਤੋਂ ਨਾਂਹ ਕੀਤੀ ਜਾਵੇ ।

ਜਾਟ ਅੰਦੋਲਨ

ਮੁਰਥਲ ਕਾਂਡ: ਆਖਰ ਹਰਿਆਣਾ ਨੇ ਪਰਚੇ ਵਿੱਚ ਜਬਰ ਜਨਾਹ ਦੀ ਧਾਰਾ ਕੀਤੀ ਸ਼ਾਮਲ

ਪਿਛਲੇ ਸਮੇਂ ਹਰਿਆਣੇ ਵਿੱਚ ਜਾਟ ਅੰਦੋਲਨ ਦੌਰਾਨ ਮੂਰਥਲ 'ਚ ਬੀਬੀਆਂ ਨਾਲ ਹੋਏ ਸਮੂਹਿਕ ਜਬਰ ਜਨਾਹ ਹੋਣ ਤੋਂ ਇਨਕਾਰ ਕਰਦੀ ਆ ਰਹੀ ਹਰਿਆਣਾ ਪੁਲਿਸ ਆਪਣੇ ਦਾਅਵੇ ਤੋਂ ਪਲਟ ਗਈ ਹੈ।ਹਰਿਆਣਾ ਪੁਲਿਸ ਨੇ ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪ੍ਰਵਾਨ ਕੀਤਾ ਹੈ ਕਿ ਜਾਟ ਅੰਦੋਲਨ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸੰਭਾਵਨਾ ਹੋ ਸਕਦੀ ਹੈ।

ਸਵਾਮੀ ਸਵਰੂਪਾਨੰਦ ਸਰਸਵਤੀ

ਸ਼ਨੀ ਮੰਦਿਰ ਵਿੱਚ ਔਰਤਾਂ ਵੱਲੋਂ ਪੂਜਾ ਕਰਨ ਨਾਲ ਬਲਾਤਕਾਰ ਵਰਗੇ ਜੁਰਮਾਂ ਵਿੱਚ ਵਾਧਾ ਹੋਵੇਗਾ: ਸਵਾਮੀ ਸਵਰੂਪਾਨੰਦ

ਸ਼ਨੀ ਸ਼ਿੰਗਣਾਪੁਰ ਮੰਦਿਰ 'ਚ ਔਰਤਾਂ ਦੇ ਦਾਖਲੇ ਨੂੰ ਬਦਸ਼ਗਨੀ ਕਰਾਰ ਦਿੰਦਿਆ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਔਰਤਾਂ ਖਿ਼ਲਾਫ ਅਪਰਾਧ ਵੱਧਣ ਦੀ ਸੰਭਵਨਾ ਪ੍ਰਗਟ ਕੀਤੀ ਹੈ ।

« Previous PageNext Page »