Sikh Siyasat News » ਪੱਤਰ

ਪੰਜਾਬ ਨੂੰ ਪੰਜਾਬ ਬਣਾਉਣ ਦਾ ਮਸਲਾ
ਸਤਿਕਾਰਯੋਗ ਖਾਲਸਾ ਜੀ,

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

ਭਾਰਤੀ ਕਾਂਗਰਸ ਦਾ ਯੁਵਰਾਜ ਮੰਨੇ ਜਾਂਦੇ ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਬਲਕਿ ਪੰਜਾਬ ਬਣਾ ਦੇਣਗੇ। ਪਰ ਦਾਸ ਪੰਜਾਬ ਦੀ ਸੂਝਵਾਨ ਜਨਤਾ ਤੋਂ ਪੁੱਛਣਾ ਚਾਹੁੰਦਾ ਹੈ ਕਿ ਬਿਨਾ ਖਾਲਸਾ ਰਾਜ ਦੇ ਕੀ ਪੰਜਾਬ ਨੂੰ ਪੰਜਾਬ ਬਣਾਉਣਾ ਸੰਭਵ ਹੈ? ਇਹ ਉਹੋ ਹੀ ਰਾਹੁਲ ਗਾਂਧੀ ਹੈ ਜਿਸ ਦੇ ਦਾਦੇ, ਪੜਦਾਦਿਆਂ ਕਾਰਣ ਪੰਜਾਬ ਪੰਜਾਬ ਨਹੀਂ ਰਿਹਾ। ਜਿਹਨਾਂ ਦੁਸ਼ਟਾਂ ਦੇ ਕਾਰਣ ਪੰਜਾਬ ਦੇ ਟੋਟੇ ਟੋਟੇ ਹੋ ਗਏ ਉਹਨਾਂ ਦਾ ਵਾਰਸ ਅੱਜ ਜਨਤਾ ਸਾਹਮਣੇ ਫੋਕੀਆਂ ਹਵਾਈ ਗੱਲਾਂ ਕਰ ਰਿਹਾ ਹੈ ਕਿ ਪੰਜਾਬ ਨੂੰ ਪੰਜਾਬ ਬਣਾ ਦਿਆਂਗੇ। ਇਹ ਸੱਚ ਹੈ ਕਿ ਕੋਈ ਵੀ ਪਾਰਟੀ ਪੰਜਾਬ ਨੂੰ ਕੈਲੀਫੋਰਨੀਆ ਜਰੂਰ ਬਣਾ ਸਕਦੀ ਹੈ ਕਿਉਂਕਿ ਪੰਜਾਬ ਇਸ ਦੇ ਸਮਰਥ ਹੈ, ਪਰ ਕੋਈ ਵੀ ਪਾਰਟੀ ਅੱਜ ਪੰਜਾਬ ਨੂੰ ਪੰਜਾਬ ਨਹੀਂ ਬਣਾ ਸਕਦੀ। ਅੱਜ ਸਵਾ ਦੋ ਦਰਿਆਵਾਂ ਦੀ ਧਰਤੀ ਨੂੰ ਪੰਜ ਦਰਿਆ ਦੀ ਧਰਤੀ ਜੇਕਰ ਬਣਾਇਆ ਜਾ ਸਕਦਾ ਹੈ ਤਾਂ ਸਿਰਫ ਤੇ ਸਿਰਫ ਖਾਲਸਾ ਰਾਜ ਦੀ ਸਿਰਜਣਾ ਤੋਂ ਬਾਅਦ। ਇਸ ਕਾਂਗਰਸ ਦਾ ਵਸ ਚੱਲੇ ਤਾਂ ਇਸ ਪੰਜਾਬ ਨੂੰ ਵੀ ਹੋਰ ਦੋ ਤਿੰਨ ਹਿੱਸਿਆਂ ਵਿੱਚ ਵੰਢ ਦੇਵੇ। ਕਿਉਂਕਿ ਇਹ ਲੋਕ ਨਹੀਂ ਚਾਹੁੰਦੇ ਕਿ ਸਿੱਖਾਂ ਦੇ ਕਬਜੇ ਵਿੱਚ ਕੋਈ ਵੱਡਾ ਇਲਾਕਾ ਰਹਿ ਜਾਵੇ। ਪੰਜਾਬ ਨੂੰ ਭੁੱਖਮਰੀ ਦੇ ਕੰਢੇ ਲਿਆ ਕੇ ਖੜਾ ਕਰਨ ਵਾਲੀ, ਗੁਰੂਧਾਮਾਂ ਉੱਪਰ ਹਮਲੇ ਅਤੇ ਸਿੱਖੀ ਦੀ ਨਸਲਕੁਸ਼ੀ ਵਾਰੇ ਵਿਚਾਰ ਰੱਖਣ ਵਾਲੀ ਇਹ ਅੱਤਬਾਦੀ ਪਾਰਟੀ ਪੰਜਾਬ ਨੂੰ ਪੰਜਾਬ ਕਿਵੇਂ ਬਣਾਏਗੀ? ਜੇਕਰ ਕਿਸੇ ਕਾਂਗਰਸੀ ਕੋਲ ਜਾਗਦੀ ਜਮੀਰ ਹੈ ਤਾਂ ਉਹ ਦੱਸਣ ਕਿ ਜਿਹੜਾ ਪੰਜਾਬ ਪਾਕਿਸਤਾਨ ਵਿੱਚ ਇਸ ਰਾਹੁਲ ਗਾਂਧੀ ਦੇ ਪੜਦਾਦੇ ਨਹਿਰੂ ਕਰਕੇ ਰਹਿ ਗਿਆ ਹੈ ਉਹ ਸਾਨੂੰ ਕਿਵੇਂ ਮਿਲੇਗਾ, ਸਾਡਾ ਨਨਕਾਣਾ ਸਾਨੂੰ ਕਿਵੇਂ ਮਿਲੇਗਾ? ਉਹਨਾਂ ਦੇ ਕੋਲ ਇਸ ਦਾ ਕੀ ਪ੍ਰੋਗਰਾਮ ਹੈ? ਜੇਕਰ ਉਹ ਇਹ ਸਭ ਨਹੀਂ ਕਰ ਸਕਦੇ ਤਾਂ ਪੰਜਾਬ ਦੇ ਸਿੱਖਾਂ ਨਾਲ ਕੋਝਾ ਮਜਾਕ ਕਰਨਾ ਬੰਦ ਕਰ ਦੇਣ। ਦੂਸਰੀ ਗੱਲ ਕਿ ਰਾਹੁਲ ਗਾਂਧੀ ਨੇ ਅਮਰਿੰਦਰ ਸਿੰਘ ਨੂੰ ਸ਼ੇਰੇ-ਪੰਜਾਬ ਕਿਹਾ ਹੈ। ਪਹਿਲਾਂ ਇਸਦੇ ਪਿਤਾ ਅਤੇ ਦਾਦੀ ਨੇ ਵੀ ਇੱਕ ਬੁੱਚੜ ਬੇਅੰਤੇ ਪਾਪੀ ਨੂੰ ਸ਼ੇਰੇ-ਪੰਜਾਬ ਕਿਹਾ ਸੀ, ਉਸ ਨੇ ਜੋ ਪੰਜਾਬ ਵਿੱਚ ਅੱਤਬਾਦ ਫੈਲਾਇਆ ਸੀ ਉਸ ਨੂੰ ਕੋਈ ਸਿੱਖ ਨਹੀਂ ਭੁੱਲ ਸਕਦਾ। ਹੁਣ ਇਹ ਨਵਾਂ ਅਖੌਤੀ ਸ਼ੇਰੇ ਪੰਜਾਬ ਜੋ ਨਿਤਾਪ੍ਰਤੀ ਝੂਠੇ ਸੌਦੇ ਵਾਲੇ ਦੀਆਂ ਜੁੱਤੀਆਂ ਚੱਟਦਾ ਰਹਿਦਾਂ ਹੈ ਉਹ ਮੁੱਖ-ਮੰਤਰੀ ਬਣ ਕੇ ਪਤਾ ਨਹੀਂ ਕੀ ਚਾਰ ਚੰਨ ਲਾਵੇਗਾ। ਇੱਕ ਹੋਰ ਦਾਸ ਵੱਲੋਂ ਇਹਨਾਂ ਰਾਜਨੀਤਿਕ ਲੀਡਰਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਜਣੇ ਖਣੇ ਨੂੰ ਸ਼ੇਰੇ-ਪੰਜਾਬ ਜਾਂ ਫਖਰੇ-ਕੌਮ ਵਰਗੇ ਖਿਤਾਬ ਵੰਡ ਕੇ ਇਹਨਾਂ ਲਫਜਾਂ ਦੀ ਮਹੱਤਤਾ ਖਤਮ ਨਾ ਕਰੋ।

ਅੰਤ ਵਿੱਚ ਇਹਨਾਂ ਸਾਰੇ ਅਖੌਤੀ ਸ਼ੇਰੇ-ਪੰਜਾਬਾਂ ਅਤੇ ਫਖਰੇ-ਕੌਮ ਵਰਗਿਆਂ ਨੂੰ ਦਾਸ ਦਾ ਸੁਨੇਹਾ ਹੈ ਕਿ ਪੰਜਾਬ ਤਾਂ ਪੰਜਾਬ ਜਰੂਰ ਬਣਕੇ ਰਹੇਗਾ। ਪਰ ਇਹ ਤੁਹਾਡੇ ਵਰਗੇ ਗੱਦਾਰਾਂ ਕਰਕੇ ਨਹੀਂ ਸਗੋਂ ਜਾਗਦੇ ਜਮੀਰ ਵਾਲੇ ਸਿੱਖ ਨੌਜਵਾਨਾਂ ਵੱਲੋਂ ਖਾਲਸਾ ਰਾਜ ਦੀ ਸਥਾਪਨਾ ਕਰਕੇ ਬਣਾਇਆ ਜਾਵੇਗਾ।

ਹੋਈਆਂ ਭੁਲਾਂ ਦੀ ਖਿਮਾ ਬਖਸ਼ਣੀ ਜੀ।

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

ਦਾਸ:

ਸੁਖਦੀਪ ਸਿੰਘ

(ਯੁੱਥ ਖਾਲਸਾ ਫੈਡਰੇਸ਼ਨ)

ਭਾਈ ਜਗਤਾਰ ਸਿੰਘ ਹਵਾਰਾ ਦਾ ਪੱਤਰ
ਭਾਈ ਜਗਤਾਰ ਸਿੰਘ ਹਵਾਰਾ ਦਾ ਪੱਤਰ

ਜੂਨ 1984 ਦੀ ਯਾਦਗਾਰ ਬਚਾਉਣ ਲਈ …
ਬੀਤੇ ਦਿਨੀਂ ਜੂਨ 1984 ਦੀ ਯਾਦਗਾਰ ਦਾ ਮਸਲਾ ਕਾਫੀ ਚਰਚਾ ਵਿਚ ਰਿਹਾ ਸੀ ਤੇ ਪੰਥਕ ਧਿਰਾਂ ਦੇ ਜ਼ੋਰ ਪਾਉਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਬਿਆਨ ਤਾਂ ਯਾਦਗਾਰ “ਬਣਾਉਣ” ਬਾਰੇ ਦਿੱਤੇ ਹੀ ਗਏ। ਇਸੇ ਦੌਰਾਨ ਕੁਝ ਵਿਦਵਾਨਾਂ ਤੇ ਸੁਹਿਰਦ ਸੱਜਣਾਂ ਨੇ ਇਕ ਕਮੇਟੀ ਬਣਾ ਕੇ ਯਾਦਗਾਰ ਲਈ ਜਗ੍ਹਾਂ ਤੇ ਯਾਦਗਾਰ ਦੀ ਰੂਪ-ਰੇਖਾ ਬਾਰੇ ਸੰਗਤ/ਜਥੇਬੰਦੀਆਂ ਤੋਂ ਸੁਝਾਅ ਲੈ ਕੇ ਪੰਥ ਸਾਹਮਣੇ ਪੇਸ਼ ਕਰਨ ਲਈ ਪਹਿਲ ਕਦਮੀਂ ਕੀਤੀ। ਹੁਣ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਾਰਨ ਯਾਦਗਾਰ ਦਾ ਮਸਲਾ ਚਰਚਾ ਤੋਂ ਬਾਹਰ ਹੋ ਗਿਆ ਹੈ।

ਦੋ-ਤਿੰਨ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤਾਂ ਕੁਦਰਤੀ ਹੀ ਜੂਨ 1984 ਦੀ ਆਖਰੀ ਬਚੀ ਨਿਸ਼ਾਨੀ, ਜਿਸ ਨੂੰ ਯਾਦਗਾਰ ਹੀ ਕਿਹਾ ਜਾਣਾ ਚਾਹੀਦਾ ਹੈ, ਵੀ ਮੁੜ ਦੇਖੀ। ਇਹ ਇਮਾਰਤ ਇਕ ਢਿਓੜੀ ਦੇ ਰੂਪ ਵਿਚ ਹੈ ਜਿਸ ਨੂੰ ਮਹਾਂਰਾਜਾ ਸ਼ੇਰ ਸਿੰਘ ਦੇ ਬੁੰਗੇ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਅਕਾਲ ਤਖਤ ਸਾਹਿਬ ਦੇ ਸਨਮੁਖ ਖੜ੍ਹੇ ਹੋ ਜਾਵੋ ਤਾਂ ਇਹ ਬੁੰਗਾ ਤੁਹਾਡੇ ਖੱਬੇ ਹੱਥ ਹੋਵੇਗਾ ਤੇ ਤੁਹਾਡੇ ਸੱਜੇ ਹੱਥ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬ ਹੋਣਗੇ।

ਬੁੰਗੇ ਦੀ ਛੱਤ ਉੱਪਰ ਜਾਣ ਵਾਲੀਆਂ ਪੌੜੀਆਂ ਉੱਤੇ ਪਾਲਕੀ ਨੁਮਾ ਦਰਵਾਜ਼ਾ ਹੈ, ਜੋ ਦਰਬਾਰ ਸਾਹਿਬ ਦੇ ਸਾਕੇ ਮੌਕੇ ਕਾਫੀ ਨੁਕਸਾਨਿਆਂ ਗਿਆ ਸੀ ਤੇ ਅੱਜ ਵੀ ਓਵੇਂ ਹੀ ਹੈ। ਬੁੰਦੇ ਦੇ ਸਾਹਮਣੇ ਪਾਸੇ ਖਿੜਕੀ ਦੇ ਉੱਪਰ, ਬੁੰਗੇ ਦੇ ਮੱਖੇ ‘ਤੇ, ਗੋਲੀਆਂ ਦੀ ਵਾਛੜ ਦੇ ਬਹੁਤ ਜ਼ਿਆਦਾ ਨਿਸ਼ਾਨ ਹਨ। ਇਸੇ ਤਰ੍ਹਾਂ ਢਿਓੜੀ ਵਿਚੋਂ ਲੰਘਦਿਆਂ ਦੋਵੇਂ ਪਾਸੇ ਦੀਆਂ ਕੰਧਾਂ ਉੱਤੇ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਬੁੰਗੇ ਦੇ ਉੱਪਰ ਜਾਣ ਲਈ ਪੌੜੀਆਂ ਦੇ ਭੀੜ, ਹਨੇਰੇ ਵਾਲੇ ਰਾਹ ਵਿਚੋਂ ਲੰਘ ਕੇ ਜਇਆ ਜਾ ਸਕਦਾ ਹੈ। ਬੁੰਗੇ ਦੀ ਉੱਤੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਸਨਮੁਖ ਖਲੋ ਜਾਵੋ ਤਾਂ ਤੁਹਾਡੇ ਖੱਬੇ ਹੱਥ ਦਰਸ਼ਨੀ ਡਿਓੜੀ ਤੇ ਸ਼੍ਰੀ ਦਰਬਾਰ ਸਾਹਿਬ ਅਤੇ ਉਸ ਤੋਂ ਪਿੱਛੇ ਰਾਮਗੜ੍ਹੀਆ ਬੁੰਗਾ ਨਜ਼ਰ ਆਉਂਦਾ ਹੈ ਅਤੇ ਖੱਬੇ ਹੱਥ ਸ਼੍ਰੀ ਅਕਾਲ ਤਖਤ ਸਾਹਿਬ।

ਸਾਡਾ ਇਹ ਮੰਨਣਾ ਹੈ ਕਿ ਸਾਡੇ ਸਾਹਮਣੇ ਮਸਲਾ ਯਾਦਗਾਰ ਸੰਭਾਲਣ ਦਾ ਹੈ, ਉਸਾਰਨ ਦਾ ਨਹੀਂ। ਸਾਕੇ ਦੀ ਯਾਦਗਾਰ ਦਰਬਾਰ ਸਾਹਿਬ ਵਿਚ ਮਹਾਰਾਜਾ ਸ਼ੇਰ ਸਿੰਘ ਦੇ ਬੁੰਗੇ ਦੇ ਰੂਪ ਵਿਚ ਮੌਜੂਦ ਹੈ, ਲੋੜ ਇਸ ਉੱਤੇ ਲੱਗੇ ਨਿਸ਼ਾਨਾਂ ਨੂੰ ਉਸੇ ਤਰ੍ਹਾਂ ਸਾਂਭਣ ਤੇ ਇਸ ਨੂੰ ਰਸਮੀ ਤੌਰ ਉੱਤੇ ਯਾਦਗਾਰ ਦਾ ਰੂਪ ਦੇਣ ਦੀ ਹੈ।

ਪਰ ਇਕ ਗੱਲ ਜੋ ਇਥੇ ਸਾਂਝੀ ਕਰਨੀ ਜਰੂਰੀ ਹੈ ਕਿ ਜੂਨ 1984 ਦੇ ਘੱਲੂਘਾਰੇ ਦੀ ਇਸ ਆਖਰੀ ਬਚੀ ਨਿਸ਼ਾਨੀ/ਯਾਦਗਾਰ ਦੀ ਇਕ ਪਾਸੇ ਤੋਂ ਮੁਰੰਮਤ ਕੀਤੀ ਜਾ ਚੁੱਕੀ ਹੈ, ਜੋ ਤੁਸੀਂ ਇਸ ਤਸਵੀਰ ਵਿਚ ਵੀ ਵੇਖ ਸਕਦੇ ਹੋ। ਇਸ ਬੁੰਗੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਬਾਹੀ ਵਾਲੀ ਹਿੱਸਾ ਪਲਸਤਰ ਕੀਤਾ ਜਾ ਚੁੱਕਾ ਹੈ। ਇਸ ਲਈ ਸਾਡੇ ਲਈ ਅੱਜ ਮਸਲਾ ਯਾਦਗਾਰ ਸੰਭਾਲਣ ਤੋਂ ਵੀ ਅਗਾਂਹ ਯਾਦਗਾਰ ਬਚਾਉਣ ਤੇ ਫਿਰ ਸੰਭਾਲਣ ਦਾ ਹੈ ਜਿਸ ਲਈ ਫੌਰੀ ਤੇ ਠੋਸ ਕਦਮ ਚੁੱਕਣ ਦੀ ਲੋੜ ਹੈ। ਆਓ ਇਸ ਯਾਦਗਾਰ ਨੂੰ ਬਚਾਉਣ ਲਈ ਇਸ ਬਾਰੇ ਵੱਧ ਤੋਂ ਵੱਧ ਚਰਚਾ ਕਰੀਏ ਤਾਂ ਕਿ ਸੰਗਤ ਨੂੰ ਇਸ ਬਾਰੇ ਪਤਾ ਲੱਗ ਸਕੇ ਤੇ ਇਸ ਯਾਦਗਾਰ ਨੂੰ ਬਚਾਇਆ ਜਾ ਸਕੇ।

ਪਰਮਜੀਤ ਸਿੰਘ ਗਾਜ਼ੀ

(ਸਿੱਖ ਸਟੂਡੈਂਟਸ ਫੈਡਰੇਸ਼ਨ)

ਪ੍ਰੋ: ਭੁੱਲਰ ਦੀ ਫਾਂਸ਼ੀ ਦੀ ਸਜ਼ਾ ਖਤਮ ਕਰਵਾਉਣ ਲਈ ਸੰਘਰਸ :ਕੀ ਬਾਦਲ ਇਸ ਵਾਰੇ ਇਮਾਨਦਾਰ ਜਾਂ ਸਿਆਸੀ ਲਾਹਾ ਲੈਣ ਦੀ ਇਕ ਹੋਰ ਚਾਲ?
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸ਼ੀ ਦੀ ਸਜ਼ਾ ਵਿਰੁੱਧ ਅਪੀਲ ਨੂੰ ਰਾਸਟਰਪਤੀ ਵਲੋਂ ਖਾਰਜ ਕਰਨ ਨੇ ਜਿਥੇ ਪੰਥਕ ਹਲਕਿਆਂ ਵਿਚ ਹੈਰਾਨੀ ਤੇ ਬੇਚੈਨੀ ਪੈਦਾ ਕੀਤੀ ਉਥੇ ਸਮੁੱਚੀ ਸਿੱਖ ਕੌਮ ਇਸ ਫੈਸਲੇ ਵਾਰੇ ਗੁਸੇ ਤੇ ਰੋਹ ਵਿਚ ਹੈ ਅਤੇ ਪ੍ਰੋ: ਭੁੱਲਰ ਦੀ ਬੰਦ-ਖਲਾਸੀ ਕਰਵਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ । ਇੰਨ੍ਹਾਂ ਭਾਵਨਾਵਾਂ ਨੂੰ ਇਕ ਯੋਜਨਾਬੰਦ ਤਰੀਕੇ ਨਾਲ ਅਮਲੀ ਰੂਪ ਦੇਣ ਤੇ ਇਸ ਵਾਰੇ ਸੰਘਰਸ ਦੀ ਰੂਪ ਰੇਖਾ ਤਿਆਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ ) ਨੇ ਲੁਧਿਆਣਾ ਵਿਖੇ 30 ਮਈ ਨੂੰ ਇਕ ਪੰਥਕ ਇਕੱਠ ਕਰਨ ਦਾ ਫੈਸਲਾ ਕੀਤਾ ਜਿਸ ਵਿਚ ਸਮੂਹ ਪੰਥਕ ਜਥੇਬੰਦੀਆਂ ਤੇ ਸਿੱਖ ਸਿਆਸੀ ਪਾਰਟੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ । ਸੱਤਾ ਤੇ ਕਾਬਜ਼ ਬਾਦਲ ਦਲ ਨੂੰ ਇਸ ਇਕੱਠ ਵਾਰੇ ਮਿਲ ਰਹੇ ਜਬਰਦਸਤ ਹੁੰਗਾਰੇ ਦੀਆਂ ਸੂਹੀਆ ਰਿਪੋਰਟਾਂ ਮਿਲਣ ਤੋਂ ਬਾਅਦ ਉਸਨੇ ਇਸ ਪੰਥਕ ਮੁੱਦੇ ਨੂੰ ਹਥਿਆਉਣ ਲਈ ਅਕਾਲ ਤਖਤ ਦੇ ਜਥੇਦਾਰ ਰਾਂਹੀ ਸ਼੍ਰੋਮਣੀ ਕਮੇਟੀ ਨੂੰ ਅੱਗੇ ਕਰ ਦਿੱਤਾ। ਇਸਦੇ ਫਲ ਸਰੂਪ ਸ਼੍ਰੋਮਣੀ ਕਮੇਟੀ ਨੇ ਵੀ 31 ਮਈ ਨੂੰ ਅੰਮਿਤਸਰ ਵਿਖੇ ਇਸ ਮੁੱਦੇ ਨੂੰ ਲੈਕੇ ਇਕ ਅਜਿਹਾ ਹੀ ਇਕੱਠ ਕਰਨ ਦਾ ਐਲਾਨ ਕਰ ਦਿੱਤਾ। ਇਸ ਦਾ ਫੌਰੀ ਪ੍ਰਭਾਵ ਇਹ ਪਿਆ ਕਿ ਲੁਧਿਆਣੇ ਦੇ ਇਕੱਠ ਵਿਚ ਪੰਥਕ ਜਥੇਬੰਦੀਆਂ ਨੇ ਅਕਾਲ ਤਖਤ ਦੀ ਸਰਵ-ਉੱਚਤਾ ਕਬੂਲਦੇ ਹੋਏ ਅਤੇ ਇਸ ਨਾਜਕ ਮੁੱਦੇ ਦੀ ਮਹੱਤਤਾ ਨੂੰ ਦੇਖਦੇ ਹੋਏ ਪੰਥਕ ਸ਼ਕਤੀ ਨੂੰ ਇਕ ਪਲੇਟਫਾਰਮ ਤੇ ਲਾਮਬੰਦ ਕਰਨ ਹਿੱਤ ਬਹੁਤ ਹੀ ਸੂਝ ਭਰਿਆ ਫੈਸਲਾ ਲੈਂਦੇ ਹੋਏ ਆਪਣੀ ਵੱਖਰੀ ‘ਐਕਸ਼ਨ ਪਲੈਨ’ ਉਲੀਕਣ ਜਾਂ ਐਲਾਨਣ ਦੀ ਥਾਂ ਅੰਮ੍ਰਿਤਸਰ ਮੀਟਿੰਗ ਵਿਚ ਹਿਸਾ ਲੈਣ ਅਤੇ ਉਥੇ ਲਏ ਫੈਸਲਿਆਂ ਵਿਚ ਸਹਿਯੋਗ ਦਾ ਫੈਸਲਾ ਕੀਤਾ।ਸ਼੍ਰੋਮਣੀ ਕਮੇਟੀ ਵਲੋਂ ਸ. ਭੁੱਲਰ ਦੇ ਬਚਾਅ ਲਈ ਕਨੂੰਨੀ ਚਾਰਾਜੋਈ ਕਰਨ ਲਈ  ਇਕ ਕਮੇਟੀ ਦੇ ਗਠਨ, 11 ਜੂਨ ਨੂੰ ਅਕਾਲ ਤਖਤ ਵਿਖੇ ਸ. ਭੁੱਲਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਤੇ 20 ਜੂਨ ਨੂੰ ਪੰਜਾਬ ਦੇ ਗਵਰਨਰ ਨੂੰ ਸਮੂਹ ਜਥੇਬੰਦੀਆਂ ਵਲੋਂ ਮੰਗ ਪੱਤਰ ਦੇਣ ਦੇ ਪ੍ਰਸਤਾਵ ਨੂੰ ਸਭ ਨੇ ਮੰਜੂਰੀ ਦੇਕੇ ਪੰਥਕ ਏਕਤਾ ਤੇ ਸਿਆਸੀ ਸੂਝ-ਬੂਝ ਦਾ ਪ੍ਰਗਟਾਵਾ ਕੀਤਾ।ਉਸਤੋਂ ਬਾਅਦ ਵੀ ਅਵਤਾਰ ਸਿੰਘ ਮੱਕੜ ਦੇ ਬਿਆਨ ਆ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਸ. ਭੁੱਲਰ ਦੀ ਰਿਹਾਈ ਦੇ ਸੰਘਰਸ ਨੂੰ ਦੁਨੀਆ ਪੱਧਰ ਤਕ ਲੈ ਜਾਵੇਗੀ ।

ਇਹ ਸਭ ਸਲਾਘਾਯੋਗ ਕਦਮ ਤੇ ਫੈਸਲੇ ਹਨ ਤੇ ਇੰਨ੍ਹਾਂ ਦਾ ਸਵਾਗਤ ਹੋਣਾ ਹੀ ਚਾਹੀਦਾ ਹੈ ।

ਪਰ,ਪਰ ਫਿਰ ਵੀ ਇਕ ਪ੍ਰਸ਼ਨ  ਵਾਰ ਵਾਰ ਸਿੱਖਾਂ ਨੂੰ ਬਚੈਨ ਕਰ ਰਿਹਾ ਹੈ ਅਤੇ ਉਹ ਇਹ ਹੈ ਕਿ ਕੀ ਬਾਦਲ ਜਾਂ ਉਸਦੇ ਪ੍ਰਭਾਵ ਹੇਠਲੀ ਸ਼੍ਰੋਮਣੀ ਕਮੇਟੀ ਦੇ ਇੰਨ੍ਹਾਂ ਯਤਨਾਂ ਪਿਛੇ ਸ. ਭੁੱਲਰ ਦੀ ਰਿਹਾਈ ਲਈ ਪੂਰੀ ਇਮਾਨਦਾਰੀ ਤੇ ਪ੍ਰਤੀਵੱਧਤਾ ਹੈ ? ਵੈਸੇ ਤਾਂ ਅਜਿਹੇ ਨਾਜਕ ਮੌਕੇ ਤੇ ਅਜਿਹੇ ਪ੍ਰਸ਼ਨ ਉਠਣੇ ਹੀ ਨਹੀਂ ਚਾਹੀਦੇ ਪਰ ਇੰਨ੍ਹਾਂ ਦੇ ਉਠਣ ਪਿਛੇ ਠੋਸ ਕਾਰਣ ਹਨ। ਕਿਉਂਕਿ ਬਾਦਲ ਦੇ ਅਤੀਤ ਦਾ ਇਹ ਇਤਿਹਾਸ ਰਿਹਾ ਹੈ ਕਿ ਉਸਨੇ ਬਹੁਤ ਹੀ ਨਾਜਕ ਮੋੜਾਂ ਤੇ ਕੌਮ ਨਾਲ ਧੋਖਾ ਕੀਤਾ ਹੈ ।ਜੇ ਜਿਆਦਾ ਪਿਛੇ ਨਾਂਹ ਜਾਈਏ ਤਾਂ ਸਰਦਾਰ ਬਾਦਲ ਦੀ ਇਸ ਕੇਸ ਸਬੰਧੀ ਨੀਅਤ ਵੀ ਸਾਫ ਨਹੀਂ ਰਹੀ। 2003 ਵਿਚ ਜਦੋਂ ਸੁਪਰੀਮ ਕੋਰਟ ਨੇ ਸ. ਭੁੱਲਰ ਦੀ ਫਾਂਸ਼ੀ ਦੀ ਸਜ਼ਾ ਨੂੰ ਕਾਇਮ ਰੱਖਣ ਦਾ ਫੈਸਲਾ ਦਿੱਤਾ ਤਾਂ ਉਸ ਸਮੇਂ ਵੀ ਮੋਹਾਲੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਸਮੂਹ ਪੰਥਕ ਜਥੇਬੰਦੀਆਂ ਤੇ ਸਿੱਖ ਸਿਆਸੀ ਪਾਰਟੀਆਂ ਦਾ ਇਕ ਇਕੱਠ ਹੋਇਆ ਸੀ ਜਿਸ ਵਿਚ ਬਾਦਲ ਦੇ ਨੁਮਾਇੰਦੇ ਵਜੋਂ ਕੈਪਟਨ ਕੰਵਲਜੀਤ ਸਿੰਘ ਸ਼ਾਮਲ ਹੋਏ ਸਨ। ਫੈਸਲਾ ਇਸਦੇ ਵਿਰੋਧ ਵਿਚ ਦਿੱਲੀ ਵਿਖੇ ਧਰਨਾ ਦੇਣ ਦਾ ਵੀ ਹੋਇਆ ਸੀ ਅਤੇ ਬਾਦਲ ਦੇ ਪ੍ਰਭਾਵ ਹੇਠਲੀ ਸ਼੍ਰੋਮਣੀ ਕਮੇਟੀ ਨੇ ਵਾਅਦਾ ਕੀਤਾ ਸੀ ਉਹ ਇਸ ਧਰਨੇ ਵਿਚ ਵੱਧ ਚੜ੍ਹਕੇ ਹਿਸਾ ਲਵੇਗੀ ਅਤੇ ਸ਼੍ਰੋਮਣੀ ਕਮੇਟੀ ਵੱਧ ਤੋਂ ਵੱਧ ਵਰਕਰਾਂ ਨੂੰਂ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕਰੇਗੀ। ਪਰ ਐਨ ਆਖਰੀ ਸਮੇਂ ਤੇ ਬਾਦਲ ਦਲੀਆਂ ਨੇ ਆਪਣੇ ਪੈਰ ਪਿਛੇ ਖਿਚ ਲਏ ਅਤੇ ਅੱਨ-ਮੰਨੇ ਜਿਹੇ ਤਰੀਕੇ ਨਾਲ ਇਸ ਵਿਚ ਹਿਸਾ ਲਿਆ ਅਤੇ ਬੱਸਾ ਵੀ ਥੋੜੀਆਂ ਜਿਹੀਆਂ ਦਾ ਪ੍ਰਬੰਧ ਹੀ ਕੀਤਾ।ਦੂਜਾ ਵੱਡਾ ਕਾਰਣ ਜੋ ਬਾਦਲ ਦੀ ਨੀਅਤ ਤੇ ਸ਼ੱਕ ਖੜ੍ਹੇ ਕਰਦਾ ਹੈ ਉਹ ਇਹ ਹੈ ਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਸ. ਭੁੱਲਰ ਦੇ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਕਤਲਾਂ ਵਿਚ ਸੁਮੇਧ ਸੈਣੀ ਦਾ ਹੱਥ ਹੈ ਪਰ ਇਹ ਜਾਣਦੇ ਹੋਏ ਵੀ ਉਸ ਨੂੰ ਉੱਚ ਅਹੁਦਾ ਹੀ ਨਹੀਂ ਦਿੱਤਾ ਸਗੋਂ ਉੱਚ ਅਦਾਲਤਾਂ ਵਿਚ ਸਰਕਾਰੀ ਤੌਰ ਤੇ ਸੈਣੀ ਦੀ ਹਮਾਇਤ ਤੇ ਸ. ਭੁੱਲਰ ਦਾ ਵਿਰੋਧ ਕੀਤਾ।ਸ਼. ਭੁੱਲਰ ਦੇ ਮਾਤਾ ਜੀ ਮਾਤਾ ਉਪਕਾਰ ਕੌਰ ਨੇ ਜੋ ਹਾਲ ਹੀ ਵਿਚ ਬਾਦਲ ਨੂੰ ਇਸ ਸਬੰਧੀ ਚਿੱਠੀ ਲਿਖੀ ਹੈ ਉਸ ਨਾਲ ਇਹ ਡਰ ਹੋਰ ਵੀ ਵੱਧ ਜਾਂਦਾ ਹੈ ਕਿ ਬਾਦਲ ਸ. ਭੁੱਲਰ ਦੀ ਰਿਹਾਈ ਲਈ ਨਹੀਂ ਸਗੋਂ ਆਪਣੀ ਸਿਆਸੀ ਸਾਖ ਬਣਾਈ ਰੱਖਣ ਲਈ ਕੰਮ ਕਰ ਰਿਹਾ ਹੈ ।

ਜੇ ਬਾਦਲ ਸਚੁਮੱਚ ਇਸ ਕੇਸ ਵਾਰੇ ਇਮਾਨਦਾਰ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਵਿਧਾਨ ਸਭਾ ਵਿਚ ਸ. ਭੁੱਲਰ ਦੀ ਰਿਹਾਈ ਦਾ ਮਤਾ ਪੇਸ਼ ਤੇ ਪਾਸ ਕਰਵਾਵੇ। ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਈ ਵਾਰੀ ਸ. ਭੁੱਲਰ ਦੀ ਰਿਹਾਈ ਦੀ ਗੱਲ ਕਰ ਚੁਕੇ ਹਨ । ਇਸ ਲਈ ਇਸ ਮਤੇ ਦੇ ਪਾਸ ਹੋਣ ਵਿਚ ਕੋਈ ਰੁਕਾਵਟ ਨਹੀਂ ਆਵੇਗੀ। ਬਾਦਲ ਨੂਂੰ ਇਹ ਵੀ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਵੀ ਅਜਿਹਾ ਮਤਾ ਪਾਸ ਕਰਕੇ ਕਮੇਟੀ ਦੇ ਸਾਰੇ ਮੈਂਬਰ ਰਾਸਟਰਪਤੀ ਨੂੰ ਇਸਨੂੰ ਮੈਮੋਂਰੰਡਮ ਦੇ ਰੂਪ ਵਿਚ ਖੁਦ ਜਾਕੇ ਪੇਸ਼ ਕਰਨ।ਇਹ ਇਕੱਲੀ ਕਨੂੰਨੀ ਲੜਾਈ ਨਹੀਂ ਹੈ । ਕਨੂੰਨ ਨੇ ਸ. ਭੁੱਲਰ ਨਾਲ ਬੇਇਨਸਾਫੀ ਕੀਤੀ ਹੈ । ਇਸ ਲਈ ਲੋੜ ਹੈ ਕਿ ਇਸਨੂੰ ਲੋਕਤੰਤਰਿਕ ਤਰੀਕੇ ਨਾਲ ਲੋਕਾਂ ਦੀ ਕਚਹਿਰੀ ਵਿਚ ਵੀ ਲਿਜਾਇਆ ਜਾਵੇ । ਇਸ ਲਈ ਜਰੂਰੀ ਹੈ ਕਿ ਬਾਦਲ ਇਕ ਦਿਨ ਲਈ ਪੰਜਾਬ ਬੰਦ ਦਾ ਸੱਦਾ ਦੇਵੇ।ਪੰਥਕ ਧਿਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਕਾਲ ਤਖਤ ਦੀ ਅਗਵਾਈ ਵਿਚ ਸ੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਅਤੇ ਨਾਲ ਹੀ ਇਸ ਪੱਖੋਂ ਵੀ ਸੁਚੇਤ ਰਹਿਣ ਕਿ ਕਿਤੇ ਬਾਦਲਕੇ ਇਸ ਨੂੰ ਸਿਆਸੀ ਲਾਭ ਦਾ ਮੁੱਦਾ ਬਣਾਕੇ ਅੰਤ ਵਿਚ ਸ. ਭੁੱਲਰ ਦੀ ਰਿਹਾਈ ਵਾਰੇਂ ਅੱਖਾਂ ਹੀ ਮੀਟ ਲੈਣ।ਭਾਈ ਕਾਉਂਕੇ ਕੇਸ ਵਿਚ ਬਾਦਲ ਦੀ ਬੇਈਮਾਨੀ ਵੀ ਕਾਫੀ ਕੁਝ ਕਹਿ ਰਹੀ ਹੈ ।ਲੋੜ ਹੈ ਕਿ ਸੁਚੇਤ ਹੋਕੇ ਸ.ਭੁੱਲਰ ਦੀ ਰਿਹਾਈ ਲਈ ਠੋਸ ਤੇ ਇਮਾਨਦਾਰ ਯਤਨ ਕਰਨ ਦੀ ।

- ਮੇਜਰ ਸਿੰਘ ਖਾਲਸਾ (ਲੁਧਿਆਣਾ)

65 ਸਾਲ ਬਾਅਦ ਕੀ ਸੁਪਰੀਮ ਕੋਰਟ ਸਚੁਮੱਚ ‘ਜਾਗ ਪਈ’ ਹੈ …
4 ਜੂਨ ਦੀ ਅੱਧੀ ਰਾਤ ਸਮੇਂ ਦਿੱਲੀ ਵਿਚ  ਰਾਮਦੇਵ ਵਲੋਂ ਭ੍ਰਿਸਟਾਚਾਰ ਵਿਰੁੱਧ ਕੀਤੇ ਜਾ ਰਹੇ ਸਤਿਆਗ੍ਰਹਿ ਵਿਚ ਹਿਸਾ ਲੈ ਰਹੇ ਉਸਦੇ ਸਮਰਥਕਾਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲੀਸ ਨੇ ਅਚਾਨਕ ਕਾਰਵਾਈ ਕੀਤੀ। ਅਥਰੂ ਗੈਸ ਦੇ ਗੋਲੇ ਛੱਡੇ ਗਏ,ਲੋਕਾਂ ਨਾਲ ਧੱਕਾ-ਮੁੱਕੀ ਕੀਤੀ ਗਈ,ਪੰਡਾਲ ਪੁੱਟ ਦਿੱਤਾ ਗਿਆ ਜਿਸ ਕਾਰਣ ਬਾਬਾ ਰਾਮਦੇਵ ਤੇ ਉਸਦੇ ਹਜ਼ਾਰਾਂ ਸਮੱਰਥੱਕ  ਉਥੋਂ ਰਫੂ-ਚੱਕਰ ਹੋ ਗਏ। ਇਹ ਕੋਈ ਨਵੀਂ ਜਾਂ ਨਿਵੇਕਲੀ ਘਟਨਾ ਨਹੀਂ ਸੀ ਜਿਸ ਵਾਰੇ ਜਾਣਕੇ ਕੋਈ ਹੈਰਾਨੀ ਹੋਈ ਹੋਵੇ।ਕਿਉਂਕਿ ਅਜਿਹੀਆਂ ਘਟਨਾਵਾਂ ਹਿੰਦੁਸਤਾਨ ਦੇ ਕੋਨੇ ਕੋਨੇ ਵਿਚ ਹਰ ਰੋਜ਼ ਵਾਪਰ ਰਹੀਆਂ ਹਨ ।ਗਨੀਮਤ ਹੈ ਕਿ ਇਸ ਕਾਰਵਾਈ ਵਿਚ ਪੁਲੀਸ ਨੇ ਡੰਡੇ ਸੋਟੀਆਂ ਜਾਂ ਗੋਲੀਆਂ ਦੀ ਅੰਨੇਵਾਹ੍ਹ ਵਰਤੋਂ ਨਹੀਂ ਕੀਤੀ ਨਹੀਂ ਤਾਂ ਹਰ ਰੋਜ਼ ਵਾਪਰਨ ਵਾਲੇ ਪੁਲੀਸ ਦੇ ਅਜਿਹੇ ਕਹਿਰ ਵਿਚ ਪੁਲੀਸ ਵਲੋਂ ਬੇਰਹਿਮੀ ਨਾਲ ਤਸੱਦਦ ਕਰਨ ਜਾਂ ਗੋਲੀਆਂ ਨਾਲ ਕਾਫੀ ਲੋਕ ਮੌਤ ਦੀ ਭੇਟ ਚੜ੍ਹ ਜਾਂਦੇ ਹਨ। ਅੱਜ ਕਲ ਹੈਰਾਨੀ ਤਾਂ ਉਸ ਸਮੇਂ ਹੁੰਦੀ ਹੈ ਜਦੋਂ ਇਕ ਅੱਧਾ ਦਿਨ ਅਜਿਹੀ ਘਟਨਾ ਵਾਪਰਨ ਤੋਂ ਬਿੰਨ੍ਹਾਂ ਲੰਘ ਜਾਵੇ।

ਜਿਸ ਗੱਲ ਦੀ ਹੈਰਾਨੀ ਹੋਈ ਹੈ ਤੇ ਬਹੁਤ ਹੋਈ ਹੈ ਉਹ ਇਹ ਹੈ ਕਿ ਸੁਪਰੀਮ ਕੋਰਟ ਨੇ ਲੋਕਾਂ ਉਪਰ ‘ਤਸੱਦਦ’  ਦੀ ਇਸ ਘਟਨਾ ਦਾ ‘ਨੋਟਿਸ’ ਅਖਬਾਰੀ ਖਬਰਾਂ ਦੇ ਅਧਾਰ ਤੇ ਹੀ ਲੈ ਲਿਆ ਹੈ। ਸੁਪਰੀਮ ਕੋਰਟ ਦੀ ਟਿੱਪਣੀ ਅਨੁਸਾਰ ਇਸ ਘਟਨਾ ਨੇ ਉਸਨੂੰ ‘ਕੰਬਣੀ’ ਛੇੜ ਦਿੱਤੀ ਹੈ।ਉਸਨੇ ‘ਫੌਰੀ’ ਕਾਰਵਾਈ ਕਰਦੇ ਹੋਏ ਸਰਕਾਰ,ਪੁਲੀਸ ਤੇ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਵੀ ਭੇਜ ਦਿੱਤੇ ਹਨ।ਇੰਨ੍ਹਾਂ ਹੀ ਨਹੀਂ ।ਮਨੁੱਖੀ ਅਧਿਕਾਰ ਕਮਿਸ਼ਨ ਦੀ ਪੱਥਰ ਵਰਗੀ ਰੂਹ ਵੀ ਇਸ ਘਟਨਾ ਕਾਰਣ ਕੰਬ ਗਈ ਹੈ।

ਅਸੀਂ ਇਥੇ ਦੇਸ ਦੇ ਦੂਜੇ ਹਿਸਿਆਂ ਦੀ ਗੱਲ ਛੱਡਕੇ ਪੰਜਾਬ ਤੇ ਖਾਸ ਕਰਕੇ ਸਿੱਖਾਂ ਪ੍ਰਤੀ ਸੁਪਰੀਮ ਕੋਰਟ ਦੇ ਰਵੱਈਏ ਦੀ ਗੱਲ ਹੀ ਕਰਦੇ ਹਾਂ। ਸੁਪਰੀਮ ਕੋਰਟ ਤੇ ਉਸ ਹੇਠਲੀਆਂ ਇਨਸਾਫ ਦੀਆਂ ਦੁਕਾਨਾਂ ਵਿਚ ਸਿੱਖਾਂ ਨੂੰ ਬੇਇਨਸਾਫੀ ਹੀ ਮਿਲਦੀ ਰਹੀ ਹੈ। ਇਸ ਮਾਰ ਦਾ ਸ਼ਿਕਾਰ ਪਹਿਲੇ ਸਿੱਖ ਆਈ.ਸੀ.ਐਸ. ਅਫਸਰ ਸਿਰਦਾਰ ਕਪੂਰ ਸਿੰਘ ਤੋਂ ਸ਼ੁਰੂ ਹੋਕੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਤਕ ਹਜ਼ਾਰਾਂ ਸਿੱਖ ਹੋ ਚੁਕੇ ਹਨ।ਪਿਛਲੇ ਤੀਹ ਸਾਲ ਤੋਂ ਪੰਜਾਬ ਵਿਚ ਸਿੱਖਾਂ ਦੀ ਨਸ਼ਲਕੁਸ਼ੀ ਹੋ ਰਹੀ ਹੈ। ਝੂਠੇ ਪੁਲੀਸ ਮੁਕਾਬਲਿਆਂ ਵਿਚ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ ਹਨ  ਜਿੰਨ੍ਹਾਂ ਦੀਆਂ ਲਾਸ਼ਾਂ ਵੀ ਉਨ੍ਹਾਂ ਦੇ ਵਾਰਸਾਂ ਨੂੰ ਨ੍ਹਹੀਂ ਮਿਲੀਆਂ।ਜਸਵੰਤ ਸਿੰਘ ਖਾਲੜਾ, ਭਾਈ ਗੁਰਦੇਵ ਸਿੰਘ ਕਾਉਂਕੇ ਦੀ ਪੁਲੀਸ ਹਿਰਾਸਤ ਵਿਚ ਮੌਤ ਨੇ ਦੁਨੀਆਂ ਦੇ ਇਨਸਾਫ ਪਸੰਦ ਲੋਕਾਂ ਦੀ ਰੂਹ ਤਾਂ ਕੰਬਾਂ ਦਿੱਤੀ ਪਰ ਅਸ਼ਕੇ ਜਾਈਏ ਸਾਡੀ ਸੁਪਰੀਮ ਕੋਰਟ ਦੇ ਕਿ ਇਹ ਫਿਰਕੂ ਜਹਿਨੀਅਤ ਦੇ ਨਸ਼ੇ ਵਿਚ ਅਜਿਹੀ ਗੂੜ੍ਹੀ ਨੀਂਦ ਸੁਤੀ ਕਿ ਮਨੁੱਖਤਾ ਦੇ ਕਤਲ ਦੀਆਂ ਚੀਕਾਂ ਵੀ ਉਸਨੂੰ ਇਸ ਕੁੰਭਕਰਨੀ ਨੀਂਦ ਤੋਂ ਜਗਾ ਨਾਂਹ ਸਕੀਆਂ।ਹੋਰ ਤਾਂ ਹੋਰ , ਸੁਪਰੀਮ ਕੋਰਟ ਦੇ ਆਸ-ਪਾਸ ਨਵੰਬਰ 1984 ਵਿਚ ਸਿੱਖਾਂ ਦੇ ਖੁੂਨ ਦੀ ਹੋਲੀ ਖੇਡੀ ਗਈ ,ਜੱਜਾਂ ਨੇ ਇਹ ਸਭ ਕੁਝ ਆਪਣੇ ਅੱਖੀ ਦੇਖਿਆਂ ਪਰ ਉਨ੍ਹਾਂ ਦੇਖਦੇ ਹੋਏ ਵੀ ਅੱਖਾਂ ਮੀਟ ਲਈਆ ਤੇ ਮਨੁੱਖਤਾ ਦੇ ਕਾਤਲ ਅੱਜ ਵੀ ਸਰਕਾਰ ਚਲਾ ਰਹੇ ਹਨ ।ਅੱਜ ਵੀ ਦੇਸ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਸੈਂਕੜੇ ਬੇਦੋਸ਼ੇ ਝੂਠੇ ਕੇਸਾਂ ਅਧੀਨ ਨਜ਼ਰਬੰਦ ਹਨ ਜਾਂ ਸਜ਼ਾ ਭੁਗਤ ਰਹੇ ਹਨ ਸਿਰਫ ਇਸ ਲਈ ਕਿ ਉਹ ਸਿੱਖ ਹਨ।ਕਿਉਂ ? ਕਿਉਂਕਿ ਮਰਨ ਵਾਲੇ ਤਾਂ ਘੱਟ ਗਿਣਤੀ ਸਿੱਖ ਫਿਰਕੇ ਨਾਲ ਸਬੰਧਤ ਸਨ । ਅੱਜ ਖਬਰਾਂ ਆ ਰਹੀਆਂ ਹਨ ਕਿ ਸੁਪਰੀਮ ਕੋਰਟ ‘ਭ੍ਰਿਸਟਾਚਾਰ’ ਮੁੱਦੇ ਤੇ ਬਹੁਤ ਸਖਤ ਹੋ ਗਈ ਹੈ। ਪਰ ਸੁਪਰੀਮ ਕੋਰਟ ਦਾ ਸੇਵਾ-ਮੁਕਤ ਮੁਖ ਜੱਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੁਖੀ ਹੈ ਜਦੋਂ ਕਿ ਉਸਦੇ ਪਰਿਵਾਰ ਉਪਰ ਉਸਦੇ ਸੇਵਾਕਾਲ ਦੌਰਾਨ ਕਰੋੜਾਂ ਦੀ ਕਾਲੀ ਕਮਾਈ ਕਰਨ ਦੇ ਦੋਸ਼ ਹਰ ਰੋਜ਼ ਲੱਗ ਰਹੇ ਹਨ ਪਰ ਉਹ ਬੜੀ ਢੀਠਤਾ ਨਾਲ ਸਰਕਾਰੀ ਫੁਲਕੇ ਛੱਕ ਰਿਹਾ ਹੈ ਤੇ ਸੁਪਰੀਮ ਕੋਰਟ ਅੱਖਾਂ ਮੀਟੀ ਬੈਠੀ ਹੈ ।

ਅੱਜ ਜੇ 4 ਜੂਨ ਦੀ ਘਟਨਾ ਕਾਰਣ ਸੁਪਰੀਮ ਕੋਰਟ ਦੀ ਨੀਂਦ ਖੂਲੀ ਤਾਂ ਇਸਦਾ ਕਾਰਣ ਇਹ ਨਹੀਂ ਕਿ ਜੱਜ ਇਨਸਾਫ ਦੇਣ ਲਈ ਸੁਚੇਤ ਜਾਂ ਇਮਾਨਦਾਰ ਹੋ ਗਏ ਹਨ। ਅਸਲ ਵਿਚ ਉਨ੍ਹਾਂ ਦੀ ਦਾਗਦਾਰ ਛਵੀ ਕਾਰਣ ਉਹ ਵੀ ਲੋਕ-ਵਿਦਰੋਹ ਤੋਂ ਘਬਰਾ ਗਏ ਹਨ ।ਬਾਕੀ ਇਹ ਜੋਰ ਜਬਰੀ ਤਾਂ ਇਸ ਦੇਸ ਦੀ ਬਹੁ-ਗਿਣਤੀ ਫਿਰਕੇ ਦੇ ਬਾਬੇ ਤੇ ਲੋਕਾਂ ਨਾਲ ਹੋਈ ਹੈ ਫਿਰ ਫਿਰਕੈ ਰੰਗ ਵਿਚ ਰੰਗੀ ਜੁਡੀਸਰੀ ਇਸ ਨੂੰ ਕਿਵੇਂ ਸਹਿਣ ਕਰਦੀ। ਜੇ ਪਿਛਲੇ 65 ਸਾਲ ਦੇ ਰਾਜ-ਪ੍ਰਬੰਧਨ ਦਾ ਸਹੀ ਮਲਾਂਕਣ ਕੀਤਾ ਜਾਵੇ ਤਾਂ ਇਹ ਸਪੱਸਟ ਹੋ ਜਾਵੇਗਾ ਕਿ  ਦੇਸ ਵਿਚ ਪੁਲੀਸ ਜਬਰ, ਮਨੁੱਖੀ ਅਧਿਕਾਰਾਂ ਦੀ ਉਲੰਘਣਾ,ਪੁਲੀਸ ਹਿਰਾਸਤੀ ਮੌਤਾਂ ,ਭਿਰਸਟਾਚਾਰ ਦਾ ਫੈਲਿਆ ਹੋਇਆ ਤੰਦੂਆ ਜਾਲ ਅਤੇ ਫਿਰਕੂ ਭੇਦ-ਭਾਵ ਦੇ ਰੰਗ ਵਿਚ ਰੰਗਿਆ ਹੋਇਆ ਇਨਸਾਫ ਆਦਿ ਵਰਤਾਰੇ ਦੇ ਵੱਧਣ ਫੁੱਲਣ ਵਿਚ ਜੁਡੀਸਰੀ ਦਾ ਵੱਡਾ ਤੇ ਅਹਿਮ ਰੋਲ ਹੈ।ਜੇ 1947 ਤੋਂ ਬਾਅਦ ਜੁਡੀਸਰੀ ਫਿਰਕੂ ਜਹਿਨੀਅਤ ਤਿਆਗਕੇ ਕਨੂੰਨ ਅਨੁਸਾਰ ਫੈਸਲੇ ਲੈਂਦੀ ਤਾਂ ਇਸ ਦੇਸ ਦੀ ਜੋ ਅੱਜ ਦੁਰਦਸ਼ਾ ਹੋਈ ਹੈ ਉਹ ਨਾਂਹ ਹੁੰਦੀ। ਅੱਜ ਸੁਪਰੀਮ ਕੋਰਟ ਦਾ ਸਰਗਰਮ ਹੋਣ ਪਿਛੇ ਅਸਲ ਕਾਰਣ ਇਹ ਹੈ ਕਿ ਲੋਕਾਂ ਦਾ ਸਰਕਾਰੀ ਪ੍ਰਬੰਧਨ ਵਿਰੁੱਧ ਪਨਪ ਰਿਹਾ ਗੁਸਾ ਤੇ ਵਿਰੋਧ ਵਿਦਰੋਹ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਹਾਲਾਤ ਇਹ ਬਣ ਰਹੇ ਹਨ ਕਿ ਬਗਾਵਤੀ ਚਿੰਗਿਆੜੀ ਕਦੇ ਵੀ ਭੜਕ ਸਕਦੀ ਹੈ।ਜੱਜਾਂ ਵਿਚ ਹੁਣ ਆਪਣੇ ਆਪ ਨੂੰ ਪਾਕ-ਸਾਫ ਤੇ ਦੁੱਧ ਧੋਤਾ ਸਾਬਤ ਕਰਨ ਦੀ ਹੋੜ ਲੱਗੀ ਹੋਈ ਹੈ।ਪਰ ਜਿਥੋਂ ਤਕ ਘੱਟ ਗਿਣਤੀਆ ਪ੍ਰਤੀ ਉਸਦੇ ਰਵੱਈਏ ਦਾ ਸਵਾਲ ਹੈ ਤਾਂ ਉਹ ਅਜੇ ਵੀ ਫਿਰਕੂ ਜਹਿਨੀਅਤ ਅਤੇ ਜਹਿਰ ਤੇ ਟਿਕਿਆ ਹੋਇਆ ਹੈ।

ਜੇ  ਸੁਪਰੀਮ ਕੋਰਟ ਸੱਚਮੁੱਚ ਗੂੜੀ ਨੀਂਦ ਤੋਂ ਜਾਗ ਪਈ ਹੈ ਅਤੇ ਉਹ ਇਮਾਨਦਾਰੀ ਨਾਲ ਲੋਕਾਂ ਨੂੰ ਇਨਸਾਫ ਦੇਣ ਦੇ ਰਾਹ ਤੁਰ ਪਈ ਹੈ ਤਾਂ ਅਜਿਹਾ ਸਾਬਤ ਕਰਨ ਲਈ ਉਸ ਦੇ ਸਾਹਮਣੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਹੈ। ਕਿਸੇ ਗਵਾਹ ਦੀ ਗਵਾਹੀ ਤੋਂ ਬਿੰਨ੍ਹਾਂ ਉਸਨੂੰ ਫਾਂਸ਼ੀ ਦੀ ਸਜ਼ਾ ਦਿੱਤੀ ਗਈ ਹੈ।ਫਾਂਸ਼ੀ ਦੇ ਅੰਤਮ ਫੈਸਲੇ ਤੇ ਮੋਹਰ ਲਾਉਣ ਲਈ ਜੱਜ ਇਕ ਮੱਤ ਨਹੀਂ ਸਨ। ਉਹ ਪਿਛਲੇ ਪੰਦਰਾਂ ਸਾਲ ਤੋਂ ਜੇਲ੍ਹ ਦੀ ਕਾਲ-ਕੋਠਰੀ ਵਿਚ ਬੰਦ ਹੈ ਅਤੇ ਮਾਨਸਿਕ ਤਸੀਹਿਆਂ ਕਾਰਣ ਉਹ ਬੀਮਾਰ ਹੈ।ਅਜਿਹੀ ਹਾਲਤ ਵਿਚ ਇਹ ਜਰੂਰੀ ਹੈ ਕਿ ਉਸਨੂੰ ਰਿਹਾਅ ਕੀਤਾ ਜਾਵੇ।ਜੇ ਉਸਦਾ ਕਿਸੇ ਅੰਤਰ ਰਾਸਟਰੀ ਅਦਾਲਤ ਵਿਚ ਲਾਇਆ ਜਾਵੇ ਤਾਂ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਅਤੇ ਇਨਸਾਫ ਦਾ ਤਕਾਜਾ ਹੈ ਕਿ ਉਹ ਇਸ ਕਮਜੋਰ ਕੇਸ ਵਿਚੋਂ ਮੁਢਲੀ ਸਟੇਜ ਵਿਚ ਹੀ ਬਰੀ ਹੋ ਜਾਵੇਗਾ। ਇਕ ਪੱਲ ਲਈ ਜੇ ਮੰਨ ਵੀ ਲਿਆ ਜਾਵੇ ਕਿ ਸ. ਭੁੱਲਰ ਨੇ ਕੋਈ ਜੁਰਮ ਕੀਤਾ ਹੈ ਤਾਂ ਇਸਦੀ ਸਜ਼ਾ ਉਸਦੇ ਪਿਤਾ ਅਤੇ ਰਿਸਤੇਦਾਰਾਂ ਨੂੰ ਪੁਲੀਸ ਹਿਰਾਸਤ ਵਿਚ ਮਾਰਕੇ  ਇਨਸਾਫ ਨੂੰ ਕਿਸ ਤਕੜੀ ਵਿਚ ਤੋਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਾਤਲਾਂ ਨੂੰ ਵੱਡੇ ਸਰਕਾਰੀ ਅਹੁਦੇ ਦੇਕੇ ਕਿਸ ਕਨੂੰਨ ਦੀ ਰੱਖਿਆ ਕੀਤੀ ਗਈ ਹੈ ? ਜੇ ਸੁਪਰੀਮ ਕੋਰਟ ਜਾਂ ਜੁਡੀਸਰੀ ਨੂੰ ਆਪਣਾ ਵਕਾਰ ਮੁੜ ਹਾਸਲ ਕਰਨਾ ਹੈ ਤਾਂ ਉਸਨੂੰ ਇੰਨ੍ਹਾਂ ਤੇ ਇੰਨ੍ਹਾਂ ਵਰਗੇ ਦੇਸ ਦੇ ਕੋਨੇ ਕੋਨੇ ਵਿਚੋਂ ਉਠ ਰਹੇ ਹਜ਼ਾਰਾਂ ਸਵਾਲਾਂ ਦੇ ਸਨਮੁੱਖ ਹੋਣਾ ਪਵੇਗਾ। ਸਿੱਖ ਤਾਂ ਘੱਟ ਗਿਣਤੀ ਵਿਚ ਹਨ ਇਸ ਲਈ ਅਦਾਲਤੀ ਜਿਆਦਤੀਆਂ ਦੀ ਮਾਰ ਨੂੰ ਵੀ ਪਿਛਲੇ 65 ਸਾਲ ਤੋਂ ਚੁੱਪ-ਚਾਪ ਸਹਿ ਰਹੇ ਹਨ ।ਪਰ ਦੇਸ ਵਿਚ ਉਠ ਰਹੇ ਤੂਫਾਨ ਦੀ ਮਾਰ ਤੋਂ ਜੇ ਜੱਜਾਂ ਨੇ ਬਚਣਾ ਹੈ ਤਾਂ ਉਨ੍ਹਾਂ ਨੂੰ ਆਪਣੀ ਫਿਰਕੂ ਜਹਿਨੀਅਤ ਤੇ ਸੇਵਾ-ਮੁਕਤੀ ਤੋਂ ਬਾਅਦ ਸਰਕਾਰੀ ਅਹੁਦਿਆਂ ਦਾ ਲਾਲਚ ਤਿਆਗਕੇ ਕਨੂੰਨ ਤੇ ਇਨਸਾਫ ਵਿਚ ਸਾਫ ਮੰਨ ਨਾਲ ਉਤਰਨਾ ਚਾਹੀਦਾ ਹੈ ।ਜੱਜਾਂ ਦੀ ਅਲੋਚਨਾ ਕਰਨ ਤੇ ‘ਅਦਾਲਤੀ ਮਾਣ ਮਰਿਆਦਾ ਦੀ ਉਲੰਘਣਾ’ ਦੇ ਡਰ ਦਾ ਡੰਡਾ ਹੁਣ ਲਗਦਾ ਹੈ ਲੋਕਾਂ ਨੂੰ ਜਿਆਦਾ ਦਿਨ ਚੁਪ ਨਹੀਂ ਕਰਾ ਸਕੇਗਾ।ਜੇ ਜੁਡੀਸਰੀ ਸਚੁਮੱਚ ਸਵੇਦਨਸ਼ੀਲ ਹੈ ਜਾਂ ਬਣਨ ਦਾ ਯਤਨ ਕਰ ਰਹੀ ਹੈ ਤਾਂ ਉਸ ਨੂੰ ਦੇਸ ਦੇ ਕਿਸੇ ਵੀ ਕੋਨੇ ਵਿਚ ਹੋਈ ਬੇਇਨਸਾਫੀ ,ਸਰਕਾਰੀ ਜਬਰ ਜੁਲਮ  ਦੀ ਹਰ ਘਟਨਾ ਵਾਪਰਨ ਨਾਲ ‘ਕੰਬਣੀ’ ਛਿੜਣੀ’ ਚਾਹੀਦੀ ਹੈ।

- ਮੇਜਰ ਸਿੰਘ ਖਾਲਸਾ (ਲੁਧਿਆਣਾ)

ਸੰਤ ਭਿੰਡਰਾਂਵਾਲਿਆਂ ਪ੍ਰਤੀ ਇਕ ਪਾਕਿਸਤਾਨੀ ਮੁਸਲਮ ਫਕੀਰ ਦੀ ਖਾਹਿਸ਼
ਨਵੰਬਰ 1984 ਵਿੱਚ ਭਾਰਤ ਤੋਂ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਇੱਕ ਜਥਾ ਪਾਕਿਸਤਾਨ ਵਿਖੇ ਗਿਆ । ਇਹ ਉਹ ਦਰਦਨਾਕ ਸਮਾਂ ਜਦੋਂ ਹਿੰਦੋਸਤਾਨ ਦੇ ਤਖਤ ਤੇ ਬਿਰਾਜਮਾਨ ਬ੍ਰਾਹਮਣਵਾਦੀ ਫਿਰਕਾਪ੍ਰਸਤ ਹਾਕਮਾਂ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਜਾ ਚੁੱਕਾ ਸੀ । ਸ੍ਰੀ ਦਰਬਾਰ ਸਾਹਿਬ ਗੋਲਿਆਂ ਨਾਲ ਛਲਣੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ , ਭਾਈ ਅਮਰੀਕ ਸਿੰਘ ਜੀ ,ਜਨਰਲ ਸ਼ੁਬੇਗ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਤੋਂ ਇਲਾਵਾ ਨਿਰਦੋਸ਼ ਸਿੱਖ ਸੰਗਤ ਭਾਰਤੀ ਫੌਜ ਵਲੋਂ ਸ਼ਹੀਦ ਕੀਤੀ ਜਾ ਚੁੱਕੀ ਸੀ । ਸਿੱਖ ਮਾਨਸਿਕਤਾ ਬੁਰੀ ਤਰਾਂ ਜ਼ਖਮੀ ਸੀ।

ਪਾਕਿਸਤਾਨ ਗਏ ਇਸ ਜਥੇ ਵਿੱਚ ਜਲੰਧਰ ਦੇ ਤਿੰਨ ਵਕੀਲ ਵੀ ਸ਼ਾਮਲ ਸਨ । ਇੱਕ ਸ਼ਾਮ ਇਹ ਤਿੰਨੇ ਵਕੀਲ ਨਨਕਾਣਾ ਸਾਹਿਬ ਦੇ ਬਾਹਰ ਖੇਤਾਂ ਵਲ ਨੂੰ ਨਿਕਲ ਗਏ ਆਪਸੀ ਗੱਲ ਬਾਤ ਕਰਦਿਆਂ ਕਰੀਨ ਚਾਰ ਕੁ ਮੀਲ ਦਾ ਪੈਂਡਾ ਤਹਿ ਕਰ ਲਿਆ । ਇੱਕ ਵੈਰਾਨ ਜਗ੍ਹਾ ਤੇ ਇਹਨਾਂ ਦੀ ਨਜ਼ਰ ਇੱਕ ਝੌਂਪੜੀ ਤੇ ਪਈ ਜਿਸ ਦੇ ਬਾਹਰ ਇੱਕ ਮੁਸਲਮਾਨ ਬਜ਼ੁਰਗ ਖੜਾ ਸੀ ਜਿਸ ਦੀ ਦਿੱਖ ਕਿਸੇ ਪੀਰ ਫਕੀਰ ਵਰਗੀ ਸੀ । ਇਸ ਬਜ਼ੁਰਗ ਨੇ ਇਹਨਾਂ ਸਾਬਤ ਸੂਰਤ ਸਿੱਖਾਂ ਦਾ ਬੜਾ ਆਦਰ ਸਤਿਕਾਰ ਕੀਤਾ । ਪੰਜਾਬ ਦੀ ਸੁੱਖ ਸਾਂਦ ਪੁੱਛਣ ਉਪਰੰਤ ਇੱਕ ਸਵਾਲ ਕੀਤਾ ਕਿ ਤੁਹਾਡੇ ਵਿੱਚ ਕੋਈ ਐਸਾ ਵਿਆਕਤੀ ਹੈ ਜਿਸ ਨੇ ਸੰਤ ਭਿੰਡਰਾਂਵਾਲੇ ਦੀ ਸੰਗਤ ਕੀਤੀ ਹੋਵੇ ਜਾਂ ਸ਼ਰਧਾ ਸਹਿਤ ਨੇੜਿਉਂ ਦਰਸ਼ਨ ਹੀ ਕੀਤੇ ਹੋਣ । ਇਹਨਾਂ ਤਿੰਨਾਂ ਵਕੀਲਾਂ ਨੇ ਨਾਂਹ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਸੰਤਾਂ ਬਾਰੇ ਬੜਾ ਕੁੱਝ ਜਾਣਦੇ ਹਾਂ ਤੁਸੀਂ ਕੋਈ ਘਟਨਾ ਪੁੱਛ ਲਵੋ ਪਰ ਅਸੀਂ ਉਹਨਾਂ ਦੇ ਦਰਸ਼ਨ ਅਤੇ ਸੰਗਤ ਨਹੀਂ ਕਰ ਸਕੇ । ਬਾਰ ਬਾਰ ਪੁੱਛਣ ਤੇ ਜੋ ਖਾਹਸ਼ ਉਸ ਬਜੁਰਗ ਨੇ ਦੱਸੀ ਉਹ ਹੈਰਾਨਕੁਨ ਅਤੇ ਜ਼ਮੀਰ ਨੂੰ ਹਲੂਣਾ ਦੇਣੀ ਵਾਲੀ ਸੀ । ਉਸ ਬਜੁ਼ਰਗ ਨੇ ਹੱਥ ਜੋੜਦਿਆਂ ਇਹਨਾਂ ਨੂੰ ਕਿਹਾ ਕਿ ਮੈਂ ਤਾਂ ਉਸ ਵਿਆਕਤੀ ਦੇ ਪੈਰੀਂ ਹੱਥ ਲਾਉਣਾ ਸੀ ਜਿਸ ਨੂੰ ਸੰਤ ਭਿੰਡਰਾਂਵਲਿਆਂ ਦੇ ਦਰਸ਼ਨ ਜਾਂ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ।ਦੂਜੇ ਪਲ ਹੀ ਉਸ ਨੇ ਗੰਭੀਰ ਹੁੰਦਿਆਂ ਕਿਹਾ ਕਿ ਮੈਂ ਤਾਂ ਨਦੀ ਕਿਨਾਰੇ ਰੁੱਖ ਹਾਂ ਪਰ ਸਿੱਖੋ ਤੁਹਾਨੂੰ ਅਜਿਹਾ ਬੇਸ਼ਕੀਮਤੀ ਹੀਰਾ ਨਸੀਬ ਹੋਇਆ ਸੀ ਜਿਸ ਨੂੰ ਤੁਸੀਂ ਸਾਂਭ ਨਹੀਂ ਸਕੇ । ਸਮਝ ਨਹੀਂ ਸਕੇ । ਦੂਜੇ ਧਰਮ ਦੇ ਪੈਰੋਕਾਰ ਦੇ ਮੂੰਹੋਂ ਇਹ ਲਫਜ਼ ਸੁਣਕੇ ਇਹਨਂਾ ਦੀਆਂ ਧਾਹਾਂ ਨਿੱਕਲ ਗਈਆਂ ਸੰਤਾਂ ਪ੍ਰਤੀ ਸਨੇਹ ਦੇ ਅੱਖਰੂ ਵਹਿ ਤੁਰੇ , ਭਾਰਤ ਵਾਪਸ ਆਣ ਕੇ ਇਹਨਾਂ ਚੋਂ ਦੋ ਨੇ ਜਲਦੀ ਹੀ ਅੰਮ੍ਰਿਤ ਹੀ ਛਕ ਲਿਆ ।

ਫਾਰੂਖ ਅਬਦੁੱਲਾ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਦਰਬਾਰ ਸਾਹਿਬ ਆਇਆ ਅਤੇ ਸੰਤਾਂ ਨੂੰ ਆਖਣ ਲੱਗਾ ਕਿ ਮੈਨੂੰ ਅਸ਼ੀਰਵਾਦ ਦਿਉ ਕਿ ਮੈਂ ਆਪਣੇ ਪਿਤਾ ਦੇ ਪੂਰਨਿਆਂ ਤੇ ਚੱਲ ਸਕਾਂ। ਇਹ ਵੱਖਰੀ ਗੱਲ ਹੈ ਸੰਤਾਂ ਨੇ ਅਸ਼ੀਰਵਾਦ ਦੇਣ ਦੀ ਬਜਾਏ ਇਸ ਨੂੰ ਕਿਹਾ ਕਿ ਅਗਰ ਸ਼ੱਭ ਕਰਮਨ ਵਾਸਤੇ ਅਸ਼ੀਵਾਦ ਚਾਹੀਦਾ ਹੈ ਤਾਂ ਗੁਰੁ ਰਾਮਦਾਸ ਜੀ ਦੇ ਦਰਬਾਰ ਵਿੱਚ ਗੁਰੁ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ ।

- ਸੁਖਰਾਜਦੀਪ ਸਿੰਘ

ਗੁਰਦਾਸ ਮਾਨ ਮਨੋਂ ਲਹਿ ਗਿਆ, (ਨਵੇਂ ਗੀਤ ਬਾਰੇ ਇਕ ਸਰੋਤੇ ਦੇ ਵਿਚਾਰ)
ਕਿਸੇ ਸੁਹਿਰਦ ਸੱਜਣ ਦੇਵਰੂਪ ਸਿੰਘ ਸੰਧੂ ਵੱਲੋਂ ਗੁਰਦਾਸ ਮਾਨ ਦੇ ਨਵੇਂ ਗੀਤ ਬਾਰੇ ਗਹਿਰ ਗੰਭੀਰ ਟਿੱਪਣੀਆਂ “ਫੇਸਬੁੱਕ” ਨਾਮੀ ਸਮਾਜਕ ਸੰਪਰਕ ਦੀ ਵੈਬਸਾਈਟ ਉੱਤੇ ਕੀਤੀਆਂ ਗਈਆਂ ਹਨ, ਜੋ ਪਾਠਕਾਂ ਦੇ ਧਿਆਨ ਹਿੱਤ ਇਥੇ ਮੁੜ ਛਾਪ ਰਹੇ ਹਾਂ: ਸੰਪਾਦਕ।

ਸਹਿਜ ਸੁਭਾਹ ਧਿਆਨ ਗੁਰਦਾਸ ਮਾਨ ਦੀ ਨਵੀਂ ਐਲਬਮ ਵਿਚਲੇ ਕੁਝ ਗੀਤਾਂ ਤੇ ਚਲਾ ਗਿਆ ! ਪਹਿਲਾਂ ਪਹਿਲ ਤਾਂ ਮੈਂ ਏਨਾ ਗੌਰ ਨਹੀਂ ਕੀਤਾ ਪਰ ਜਿਓਂ ਜਿਓਂ ਸੁਣੀ ਗਿਆ ਓਨਾ ਹੀ ਮਨ ਭਰੀ ਗਿਆ ! ਗੁਰਦਾਸ ਮਾਨ ਦੀ ਏਸ ਨਵੀਂ ਐਲਬਮ ਚ ਗੀਤ ਸੁਣਿਆ ਕਿ “ਸਾਡੀ ਕਿਥੇ ਲੱਗੀ ਐ ਤੇ ਲੱਗੀ ਰਹਿਣ ਦੇ”…ਸਚ ਮੰਨਿਓ ਕਿ ਸੁਣ ਕੇ ਸਿਰ ਚਕਰਾ ਗਿਆ ! ਸਾਡੀ ਮਾਂ ਬੋਲੀ ਦੇ ਏਸ ਮਾਣ ਨੇਂ ਤਾਂ ਹੱਦਾਂ ਬੰਨੇਂ ਹੀ ਟੱਪ ਦਿੱਤੇ ਏਸ ਗੀਤ ਵਿਚ ..ਧਿਆਨ ਨਾਲ ਸੁਣਨ ਤੇ ਸਪਸ਼ਟ ਪਤਾ ਲੱਗਦਾ ਹੈ ਕਿ ਲਿਖਣ ਵਾਲੇ ਨੇਂ ਸ਼ਰੇਆਮ ਓਹਨਾ ਸਿਖਾਂ ਤੇ ਚੋਟ ਮਾਰੀ ਹੈ ਜਿਹੜੇ ਡੇਰਾਵਾਦ ਅਤੇ ਵਹਿਮਾਂ=ਭਰਮਾਂ ਵਿਚ ਫਸੇ ਲੋਕਾਂ ਨੂੰ ਸਵਾਲ ਕਰਦੇ ਹਨ ! ਬੱਸ ਏਨਾਂ ਹੀ ਨਹੀਂ ,ਮਾਨ ਸਾਹਬ ਨੇਂ ਸਿਖੀ ਸਿਧਾਂਤਾਂ ਤੇ ਵੀ ਸੱਟ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ !

ਮੈਂ ਏਸ ਤੋਂ ਅੱਗੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਸਪਸ਼ਟ ਕਰਨਾ ਚਾਹਾਂਗਾ ਕਿ ਮੈਂ ਨਿੱਜੀ ਤੌਰ ਤੇ ਅੱਜ ਤੱਕ ਕਦੇ ਵੀ ਗੁਰਦਾਸ ਮਾਨ ਦਾ ਨਾਮ ਬਿਨਾਂ ‘ਸਾਹਬ’ ਲਾਏ ਨਹੀਂ ਲਿਆ ! ਹਰ ਪੰਜਾਬੀ ਵਾਂਗ ਮੈਂ ਵੀ ਕਾਇਲ ਰਿਹਾ ਹਾਂ ‘ਛੱਲਾ’ ਗਾਉਣ ਵਾਲੇ ‘ਮਰਜਾਣੇ ਮਾਨ’ ਦਾ ! ਚੰਡੀਗੜ ਤੋਂ ਲੈ ਕੇ ਮੈਲਬੌਰਨ ਤੱਕ ਜਿਥੇ ਵੀ ਵੱਸ ਚੱਲਿਆ ਗੁਰਦਾਸ ਮਾਨ ਦਾ ਹਰ ਲਾਈਵ ਸ਼ੋ ਦੇਖਿਆ ਹੈ ! ਮਾਇਆ ਅਤੇ ਸਮੇਂ ਦੀ ਪਰਵਾਹ ਕੀਤੇ ਬਗੈਰ ! ਹਰ ਆਮ ਪੰਜਾਬੀ ਵਾਂਗਰਾਂ ! ਪਰ ਇਸ ਐਲਬਮ ਵਿਚਲੇ ਭੰਡੀ ਪ੍ਰਚਾਰ ਤੋਂ ਬਾਅਦ ਮੈਂ ਕਦੇ ਵੀ ‘ਮਾਨ ਸਾਅਬ’ ਲਫਜ਼ ਦੀ ਵਰਤੋਂ ਨਹੀਂ ਕਰ ਸਕਾਂਗਾ !

ਗੱਲ ਸ਼ੁਰੂ ਹੁੰਦੀ ਹੈ ਏਸ ਐਲਬਮ ਵਿਚਲੇ ਗੀਤ ‘ਸਾਡੀ ਜਿਥੇ ਲੱਗੀ ਐ ਤੇ ਅੱਗੀ ਰਹਿਣ ਦੇ’ ਤੋਂ ! ਏਸ ਗੀਤ ਵਿਚ ਸਰਕਾਰ ਨੇਂ ਏਥੋਂ ਤੱਕ ਕਹਿ ਦਿੱਤੈ ਕਿ “ਬਾਬਿਆਂ ਦੇ ਜਾਨੇਂ ਆਂ ਤੇ ਮਾਂਈਆਂ ਦੇ ਵੀ ਜਾਨੇਂ ਆਂ ..ਤੇਰੀ ਹਉਮੈ ਵੱਡੀ ਐ ਤੇ ਵੱਡੀ ਰਹਿਣ ਦੇ ” ! ਗੌਰਤਲਬ ਹੈ ਕਿ ਇਥੇ ਇਹ ਤੁਕਾਂ ਉਹਨਾ ਸਿਖਾਂ ਨੂੰ ਜਵਾਬ ਹਨ ਜਿਹੜੇ ਗੁਰਦਾਸ ਮਾਨ ਨੂੰ ਡੇਰਿਆਂ ਤੇ ਜਾਣ ਬਾਬਤ ਸਵਾਲ ਪੁਛਦੇ ਹਨ ! ਡੇਰਾਵਾਦ ਦਾ ਵਿਰੋਧ ਕਰਨ ਵਾਲਿਆਂ ਨੂੰ ਮਾਨ ਨੇਂ ਹਉਮੈਵਾਦੀ ਗਰਦਾਨ ਦਿੱਤੈ ! ਪਰ ਭਲਿਆ-ਮਾਣਸਾ, ਕੀ ਕੋਈ ਜਿਗਿਅਸੂ ਇਹ ਵੀ ਨਹੀਂ ਪੁਛ ਸਕਦਾ ਕਿ ਆਪ ਜੀ ਸਿਖ ਪਰਿਵਾਰ ਨਾਲ ਸੰਭਦਿਤ ਹੋਣ ਦੇ ਬਾਵਜੂਦ ਇਹਨਾ ਡੇਰਿਆਂ ਤੇ ਮਥੇ ਕਿਓਂ ਰਗੜਦੇ ਫਿਰਦੇ ਓ ? ਤਰਕ ਨਾਲ ਸਵਾਲ ਪੁਛਣਾ ਵੀ ਗੁਨਾਹ ਹੋ ਗਿਆ ?

ਓਸ ਤੋਂ ਬਾਅਦ ਮਾਨ ਨੇਂ ਬੇਹੁਰਮਤੀ ਕੀਤੀ ਹੈ ਗੁਰੂ ਨਾਨਕ ਸਾਹਬ ਦੇ ਤੇਰਾਂ-ਤੇਰਾਂ ਤੋਲਣ ਦੇ ਸੰਕਲਪ ਦੀ ! ਅਖੇ “ਤੇਰਾ ਦੂਣਾ ਛੱਬੀ ਐ ਤਾਂ ਛੱਬੀ ਰਹਿਣ ਦੇ” ! ਮੈਂ ਕਹਿਨਾ ਹਾਂ ਕੀ ਹੱਕ ਹੈ ਕਿਸੇ ਨੂੰ ਏਹੋ ਜਿਹੀਆਂ ਗੱਲਾਂ ਆਪਣੇ ਗੀਤਾਂ ਚ ਗਾਉਣ ਦਾ ? ਕੀ ਇਹ ਸ਼ਰੇਆਮ ਟਿਚਰ ਨਹੀਂ, ਇੱਕ ਫਿਰਕੇ ਦੇ ਲੋਕਾਂ ਨੂੰ ? (ਅਖਬਾਰੀ ਭਾਸ਼ਾ ਵਿਚ ) ਇੰਨਾਂ ਹੀ ਨਹੀਂ ..ਅੱਗੇ ਕੁਝ ਸਤਰਾਂ ਆਉਂਦੀਆਂ ਹਨ ਕਿ ” ਗੁਰੂ ਵਿਚ ਰਹਿਨੇ ਹਾਂ ਕਿ ਗਰੂਰ ਵਿਚ ਰਹਿਨੇ ਹਾਂ ..ਫਤਿਹ ਵਿਚ ਰਹਿਨੇ ਕਿ ਫਤੂਰ ਵਿਚ ਰਹਿਨੇ ਹਾਂ” ! ਆਪਣੇ ਆਪ ਨੂੰ ਗੁਰੂ ਲੇਵਾ ਮੰਨਣ ਵਾਲੇ ਸਿਖਾਂ ਦੀਆਂ ਭਾਵਨਾਵਾਂ ਨੂੰ ਗ਼ਰੂਰ ਕਹਿਣਾ, ਚੜਦੀ ਕਲਾ ਅਤੇ ਹਰ ਮੈਦਾਨ ਫਤਿਹ ਜਿਹੇ ਸੰਕਲਪ ਨਾਲ ਜੀਣ ਵਾਲਿਆਂ ਨੂੰ ਫ਼ਤੂਰੇ ਕਹਿਣਾ, ਕੀ ਇਹ ਸਭ ਜਾਇਜ਼ ਹੈ ? ਕੀ ਇਹ ਹੱਤਕ ਨਹੀਂ ?

ਅਸੀਂ ਸਭ ਖਾਮੋਸ਼ ਹਾਂ ! ਕਿਓਂਕਿ ਇਹ ਸਾਡਾ ਮਾਣਮੱਤਾ ਮਾਨ ਹੈ ! ਜਿਸਨੂੰ ਅਸੀਂ ਸਿਜਦਾ ਕਰਦੇ ਸਾਂ !

ਇਹੀ ਨਹੀਂ , ਮਾਨ ਨੇਂ ਇਸੇ ਐਲਬਮ ਦੇ ਇੱਕ ਹੋਰ ਗੀਤ ‘ਕਮਾਲ ਹੋ ਗਿਆ ਸਾਈਂ ਜੀ ਬੈਠੇ ਨਾਲ’ ਗਾ ਕੇ ਵੀ ਆਪਣੀ ਸੋਚ ਦਾ ਦੀਵਾਲੀਆਪਣ ਕੱਢਿਆ ਹੈ ! ਆਪਣੇ ਡੇਰਾਵਾਦੀ ਹੋਣ ਤੇ ਪੱਕੀ ਮੋਹਰ ਲਾਈ ਹੈ ! ਗੀਤ ਵਿਚਲੀ ਸਤਰ ਤੇ ਗੌਰ ਫਰਮਾਓ ..ਅਖੇ “ਆ ਗਿਆ ਨੀਂ ਆ ਗਿਆ ਮੁਰਾਦ ਸ਼ਾਹ ਦਾ ਲਾਲ..ਸਈਓ ਨੀਂ ਰਲ ਦੇਵੋ ਵਧਾਈ” ! ਵੈਸੇ ਮੈਂ ਅੱਜ ਤੱਕ ਯਸ਼ੋਦਾ ਮਾਂ ਦਾ ਲਾਲ, ਜਾਂ ਫਿਰ ਮਾਤਾ ਗੁਜਰੀ ਦਾ ਲਾਲ ਤਾਂ ਸੁਣਿਆ ਸੀ ,ਪਰ ਇਹ ਮੁਰਾਦ ਸ਼ਾਹ ਦਾ ਲਾਲ ਨਵੀਂ ਹੀ ਕਾਢ ਕਢ ਛੱਡੀ ਹੈ ਸਾਡੇ ਮਾਨ ਸਾਹਬ ਨੇਂ !

ਮੈਂ ਇਥੇ ਇੱਕ ਗੱਲ ਜ਼ਰੂਰ ਸਾਫ਼ ਕਰ ਦੇਣੀ ਚਾਹੁੰਦਾ ਹਾਂ …ਕਿ ਮੈਂ ਕਿਸੇ ਦੇ ਵਿਸ਼ਵਾਸ ਜਾਂ ਕਿਸੇ ਦੀ ਆਸਥਾ ਦੇ ਖਿਲਾਫ਼ ਨਹੀਂ ! ਪਛਮੀ ਸਭਿਅਤਾ ਵਿਚ ਰਹਿ ਕੇ ਘੱਟੋ ਘੱਟ Multi-cuturism ਦਾ ਸਿਧਾਂਤ ਤਾਂ ਸਿਖਿਆ ਹੀ ਹੈ ! ਅਤੇ ਮੈਂ ਭਲੀ ਭਾਂਤੀ ਜਾਣਦਾ ਹਾਂ ਕਿ ਡੈਮੋਕ੍ਰੇਸੀ ਦੇ ਵਿਚ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ! ਪਰ ਰੌਲਾ ਏਸ ਗੱਲ ਦਾ ਹੈ ਕਿ ਜਿਹੜੇ ਲੋਕ ਦੋਹਰਾ ਕਿਰਦਾਰ ਅਪਣਾ ਲੈਂਦੇ ਹਨ ਓਹਨਾ ਦਾ ਕੀ ਕੀਤਾ ਜਾਵੇ ! ਮਾਨ ਵਾਂਗਰਾਂ ..ਗੰਗਾ ਗਏ ਗੰਗਾ ਦਾਸ,ਜਮਨਾ ਗਏ ਜਮਨਾ ਦਾਸ ! ਅੱਸੀਵਿਆਂ ਚ ਸਿੰਘਾਂ ਅੱਗੇ ਲਕੀਰਾਂ ਕਢ ਕੇ ਛੁੱਟੇ ਸਟਾਰ ਨੂੰ ਉਹ ਸਮਾਂ ਭੁੱਲ ਗਿਆ ਲਗਦੈ !

ਕੁਝ ਲੋਕ ਇਹ ਜ਼ਰੂਰ ਜਾਨਣਾ ਚਾਉਣਗੇ ਕਿ ਮੈਂ ‘ਦੋਹਰੇ ਕਿਰਦਾਰ’ ਵਰਗਾ ਲਫਜ਼ ਕਿਓਂ ਲਿਖਿਆ ਹੈ ? ਉਹ ਏਸ ਕਰਕੇ ਬਾਬਿਓ ਕਿ ਕਦੇ ਤਾਂ ਮਾਨ ਹਰ ਸਟੇਜ ਤੇ ‘ਇਸ਼ਕ ਦਾ ਗਿੜਦਾ’ ਗੀਤ ਗਾਉਣ ਲੱਗਿਆਂ ਸਿਖਾਂ ਦੀਆਂ ਕੁਰਬਾਨੀਆਂ ਦਾ ਗੁਣ ਗਾਉਂਦਾ ਹੈ ‘ਕਦੇ ਆਰੇ ਤੇ ਕਦੇ ਰੰਬੀ ਤੇ’ ਵਾਲੇ ਪੈਰੇ ਚ ..ਤੇ ਕਦੇ ਆਹ ਸਾਡੀ ਜਿਥੇ ਲੱਗੀ ਐ ਵਾਲੇ ਗੀਤ ਚ ਬਿਲਕੁਲ ਉਲਟ ਪਾਸੇ ਜਾ ਖੜਦਾ ਹੈ ! ਕਦੇ ਸਿਖ ਕੌਮ ਤੇ ਹੋਏ ਕਹਿਰ ਤੇ ਅਧਾਰਿਤ ‘ਦੇਸ ਹੋਇਆ ਪਰਦੇਸ ‘ ਜਿਹੀ ਫਿਲਮ ਬਣਾਉਂਦਾ ਹੈ ..ਤੇ ਕਦੇ ਓਸੇ ਦੌਰ ਦੇ ਸਭ ਤੋਂ ਬਦਨਾਮ ਦਰਿੰਦੇ ਕੇ.ਪੀ.ਐੱਸ ਗਿੱਲ ਨਾਲ ਸਟੇਜਾਂ ਤੇ ਅਕਸਰ ਦਿਸਦਾ ਹੈ ! ਕਨਸੋਅ ਇਹ ਵੀ ਹੈ ਕਿ ਦੋਨਾਂ ਦੀ ਗੂੜੀ ਯਾਰੀ ਐ ! ਮੇਰੇ ਕਹਿਣ ਦਾ ਭਾਵ ਹੈ ਕਿ ਮੈਂ ਏਸ ਤੋਂ ਪਹਿਲਾਂ ਵੀ ਮਾਨ ਦੇ ਨਕੋਦਰ ਡੇਰੇ ,ਮੰਡਾਲੀ ਡੇਰੇ ਆਦਿ ਦੀਆਂ ਸੀਡੀਆਂ ਦੇਖਦਾ ਰਿਹਾਂ ਹਾਂ ! ਸ਼ੌਕੀਨ ਸਾਧਾਂ ਨੂੰ ਕਮਲ ਕੁੱਟਦੇ ਦੇਖਦਾ ਰਿਹਾ ਹਾਂ ..ਕਦੇ ਆਪ ਵੀਡੀਓ ਕੈਮਰੇ ਫੜੀ ..ਕਦੇ ਸਟੇਜ ਉੱਤੇ ਸਿਗਰਟ ਫੜੀ ..ਕਦੇ ਹਜ਼ਾਰ-ਹਜ਼ਾਰ ਦੇ ਨੋਟਾਂ ਦੀਆਂ ਬੋਰੀਆਂ ਗੁਰਦਾਸ ਮਾਨ ਤੇ ਹੋਰ ਗਾਉਣ ਵਾਲਿਆਂ/ਵਾਲੀਆਂ ਤੋਂ ਸੁੱਟਦਿਆਂ ਸਾਧਾਂ ਨੂੰ ! (ਜਿਹੜੇ ਨੋਟਾਂ ਦੇ ਸਾਧਨ ਦਾ ਕੋਈ ਸਪਸ਼ਟ ਸਰੋਤ ਨਹੀਂ ਹੈ). ਮੈਨੂੰ ਕਦੇ ਜ਼ਿਆਦਾ ਤਕਲੀਫ਼ ਨਹੀਂ ਹੋਈ ਕਿਓਂਕਿ ਹਰ ਇੱਕ ਦੀ ਆਪਣੀ ਸ਼ਰਧਾ ਹੈ …ਪਰ ਅੱਜ ਜਦੋਂ ਉਹ ਸ਼ਰਧਾ ਏਨੀਂ ਅੰਨੀਂ ਹੋ ਗਈ ਕਿ ਗੀਤਾਂ ਦਾ ਰੂਪ ਲੈ ਕੇ ਸਾਡੇ ਉੱਤੇ ਹੀ ਵਾਰ ਕਰਨ ਲੱਗ ਪਈ ਤਾਂ ਮੈਂ ਮਜਬੂਰ ਹੋਇਆਂ ਹਾਂ ਏਸ ਬਾਬਤ ਲਿਖਣ ਲਈ ! ਭਾਵੇਂ ਮੇਰੀ ਕੋਈ ਹਸਤੀ ਨਹੀਂ ਗੁਰਦਾਸ ਮਾਨ ਨੂੰ ਭੰਡਣ ਦੀ ..ਪਰ ਮੈਨੂੰ ਆਸ ਹੈ ਕਿ ਇਹ ਆਰਟੀਕਲ ਕੀ ਉਨਾਂ ਸੂਝਵਾਨਾਂ ਨੂੰ ਸੋਚਣ ਲਈ ਮਜਬੂਰ ਕਰੇਗਾ ਜਿੰਨਾਂ ਨੇ ਮਾਨ ਦੀ ਇਹ ਐਲਬਮ ਨਹੀਂ ਸੁਣੀ !

ਮੈਂ ਉਦਾਸ ਹਾਂ …ਗੁਰਦਾਸ ਮਾਨ ਮੇਰੇ ਮਨੋਂ ਲਥ ਗਿਆ ਹੈ ! ਏਨੇ ਸੰਜੀਦਾ ਤੇ ਹਰ ਇੱਕ ਦਾ ਦੁਖ-ਦਰਦ ਸਮਝਣ ਵਾਲੇ ਡਾਉਨ ਟੂ ਅਰਥ ਫ਼ਨਕਾਰ ਦੇ ਮੂਹੋਂ ਉਗਲਿਆ ਜ਼ਹਿਰ ਮੈਨੂੰ ਪਚਾਉਣਾ ਮੁਸ਼ਕਿਲ ਹੋ ਰਿਹਾ ਹੈ ! ਅੱਜ ਰਹਿ ਰਹਿ ਕੇ ਮਾਨ ਦੀਆਂ ਸਤਰਾਂ ਚੇਤੇ ਆ ਰਹੀਆਂ ਨੇਂ ..

ਤੇ ਆਹ ਕਹ ਕੇ ਤਾਂ ਏਸ ਨੇ ਹੱਦ ਈ ਕਰ ਦਿੱਤੀ :-

ਕਿ ਕਾਲਜੇ ਦੀ ਰੱਤ ਚੂਸ ਲਈ

ਤੇਰੇ ਤੱਤਿਆਂ ਸਲੋਕਾਂ ਨੇਂ ,

ਜਿੰਨਾਂ ਪਿਛੇ ਤੂੰ ਫਿਰਦੈਂ

ਸਾਡੀ ਜੁੱਤੀ ਦੀਆਂ ਨੋਕਾਂ ਨੇਂ … !

ਕੀ ਗੁਰੂ ਨਾਨਕ ਦੇਵ ਜੀ ਦੇ ਸਲੋਕਾਂ ਨੇ ਏਸ ਦੀ ਰੱਤ ਚੂਸ ਲਈ ?

ਤੇ ਕਿਸ ਨੂੰ ਇਹ ਆਪਣੀ ਜੁੱਤੀ ਦੀਆਂ ਨੋਕਾਂ ਦਸ ਰਿਹਾ ਹੈ ?

ਕਹਿਣ ਲਈ ਹੋਰ ਬੜੇ ਵਲਵਲੇ ਬਾਕੀ ਹਨ ..ਪਰ ਬੱਸ ! ਤੇ ਅੰਤ ਚ ਜੀਉਣ ਜੋਗੇ ਨੂੰ ਓਸੇ ਦੇ ਹੀ ਗੀਤ ਨਾਲ ਜਵਾਬ ਦੇ ਕੇ ਖਿਮਾਂ ਦਾ ਜਾਚਕ ਹੋਵਾਂਗਾ ..

“ਤੇਰੀ ਜਿਥੇ ਲੱਗੀ ਐ ..ਜਾਹ ਲੱਗੀ ਰਹਿਣ ਤੀ “

ਦਸਤਾਰ ਦਾ ਮਸਲਾ ਅਤੇ ਭਾਰਤ ਵਿੱਚ ਸਿੱਖਾਂ ਦੀ ਹਾਲਤ
ਪਿਛਲੇ ਦਿਨੀਂ ਫਰਾਂਸ ਦੇ ਰਾਸ਼ਟਰਪਤੀ ਦੀ ਹਿੰਦੋਸਤਾਨ ਫੇਰੀ ਦੌਰਾਨ ਸਿੱਖਾਂ ਨੇ ਕਈ ਥਾਵਾਂ ਤੇ ਫਰਾਂਸ ਵਿੱਚ ਸਕੂਲੀ ਬੱਚਿਆਂ ਤੇ ਲੱਗੀ ਪੱਗ ਬੰਨ੍ਹਣ ਦੀ ਮਨਾਹੀ ਨੂੰ ਹਟਾਉਣ ਲਈ ਸ਼ਾਤਮਈ ਪ੍ਰਦਰਸ਼ਨ ਕੀਤੇ। ਫਰਾਂਸ ਦੇ ਰਾਸ਼ਟਰਪਤੀ ਨੇ ਮੰਨਿਆ ਕਿ ਸਿੱਖਾਂ ਨੇ ਵਿਸ਼ਵ ਯੁੱਧ ਦੌਰਾਨ ਉਹਨਾਂ ਦੇ ਮੁਲਕ ਲਈ ਬਹੁਤ ਕੁਰਬਾਨੀਆਂ ਕੀਤੀਆਂ ਅਤੇ ਕਿਹਾ ਕਿ ਫਰਾਂਸ ਸਿੱਖਾਂ ਦਾ ਸਦਾ ਰਿਣੀ ਰਹੇਗਾ। ਪਰ ਸਕੂਲੀ ਬੱਚਿਆਂ ਦੀ ਦਸਤਾਰ ਉੱਤੇ ਲੱਗੀ ਪਾਬੰਦੀ ਨੂੰ ਉਹ ਨਹੀ ਹਟਾਈ ਜਾਵੇਗੀ। ਸਿੱਖ ਜੱਥੇਬੰਦੀਆਂ ਅਤੇ ਸਿੱਖ ਸਕੂਲੀ ਬੱਚਿਆਂ ਨੇ ਦਿੱਲੀ ਵਿੱਚ ਦਸਤਾਰਾਂ ਸਜਾ ਕੇ ਵਿਸ਼ੇਸ਼ ਪ੍ਰਦਰਸ਼ਨ ਕੀਤੇ। ਪਰ ਇਹ ਸਭ ਮਸਲੇ ਬਗੈਰ ਸਰਕਾਰੀ ਦਖਲ ਦੇ ਨਹੀ ਸੁਲਝਿਆ ਕਰਦੇ। ਸਿੱਖ ਕੌਮ ਦੁਨੀਆ ਵਿੱਚ ਬਹੁਤ ਹੀ ਘੱਟ ਗਿਣਤੀ ਕੌਮਾਂ ਵਿੱਚੋਂ ਹੈ। ਜਦੋਂ ਤੱਕ ਸਿੱਖ ਜਿਸ ਮੁਲਕ ਦੇ ਅਸਲੀ ਵਸਨੀਕ ਹਨ ਜਾਂ ਇਹ ਕਹਿ ਲਈਏ ਕਿ ਜਿਸ ਧਰਤੀ ਨਾਲ ਸਿੱਖਾਂ ਦਾ ਮੁੱਢ ਜੁੜਿਆ ਹੋਇਆ ਹੈ ਉੱਥੇ ਦੀ ਸਰਕਾਰ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਯਤਨ ਨਹੀ ਕਰੇਗੀ ਉਦੋਂ ਤੱਕ ਇਸ ਤਰਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ। ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭਾਵੇਂ ਸਿਰ ਉੱਪਰ ਦਸਤਾਰ ਸਜਾਉਂਦਾ ਹੈ ਉਸ ਨੇ ਅੱਜ ਤੱਕ ਕਦੇ ਵੀ ਸਿੱਖ ਕੌਮ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦਾ ਕਦੇ ਯਤਨ ਨਹੀਂ ਕੀਤਾ।

ਦੁਨੀਆਂ ਦੇ ਕਈ ਮੁਲਕਾਂ ਵਿੱਚ ਕਕਾਰਾਂ ਤੇ ਲੱਗੀ ਪਾਬੰਦੀ ਦੇ ਮਾਮਲੇ ਵਿੱਚ ਸਿੱਖ ਪੂਰੀ ਦੁਨੀਆ ਵਿੱਚ ਇਕੱਲੇ ਹੀ ਜੱਦੋਜਹਿਦ ਕਰ ਰਹੇ ਹਨ ਅਤੇ ਭਾਰਤ ਦੀਆਂ ਸਰਕਾਰਾਂ ਅਤੇ ਹੋਰ ਭਾਰਤ ਦੇ ਵਸਨੀਕਾਂ ਨੇ ਕਦੇ ਸਿੱਖਾਂ ਦਾ ਸਾਥ ਦੀ ਕੋਸ਼ਿਸ਼ ਨਹੀਂ ਕੀਤੀ। ਸਿੱਖਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਹਿੰਦੋਸਤਾਨ ਦੇ ਲੋਕਾਂ ਨੇ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਤੋਂ ਛੁਟਕਾਰਾ ਹਾਸਿਲ ਕੀਤਾ ਸੀ। ਭਾਵੇਂ ਅੱਜ ਭਾਰਤ ਦੀ ਸਰਕਾਰ ਝੂਠੇ ਇਤਿਹਾਸ ਲਿਖਵਾ ਕੇ ਇਸ ਗੱਲ ਤੋਂ ਵੀ ਮੁਨਕਰ ਹੋ ਰਹੇ ਹਨ ਕਿ ਸਿੱਖਾਂ ਨੇ ਅਜਾਦੀ ਦੀ ਲੜਾਈ ਵਿੱਚ ਮਹੱਤਵਪੂਰਣ ਭੁਮੀਕਾ ਨਿਭਾਈ ਸੀ।

ਇਹ ਗੱਲ ਸਿੱਖਾਂ ਦੇ ਭਾਰਤ ਵਿੱਚ ਮਹੱਤਵ ਪੂਰਣ ਨਾਗਰਿਕ ਨਾ ਹੋਣ ਵੱਲ ਇਸ਼ਾਰਾ ਕਰਦੀ ਹੈ ਜਾਂ ਇਹ ਕਹਿ ਲਈਏ ਕਿ ਸਿੱਖ ਭਾਰਤ ਵਿੱਚ ਐਂਵੇ ਹੀ ਬੇਗੈਰਤ ਵਾਲੀ ਜਿੰਦਗੀ ਜੀ ਰਹੇ ਹਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਜਾਂ ਉਹਨਾਂ ਦੇ ਮੁੱਦਿਆਂ ਨਾਲ ਬਾਕੀ ਹਿੰਦੋਸਤਾਨੀਆਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਭਾਰਤ ਦੀ ਅਮਰੀਕਾ ਵਿੱਚ ਰਾਜਦੂਤ ਮੀਰਾ ਸ਼ੰਕਰ ਦੀ ਅਮਰੀਕੀ ਹਵਾਈ ਅੱਡੇ ਉੱਪਰ ਸੁਰੱਖਿਆ ਜਾਂਚ ਹੋਈ ਤਾਂ ਪੂਰੇ ਹਿੰਦੋਸਤਾਨ ਦੇ ਲੋਕਾਂ ਨੇ ਇੱਕ ਪਲੇਟਫਾਰਮ ਉੱਪਰ ਆ ਕੇ ਇਸ ਗੱਲ ਦਾ ਰੋਸ ਮਨਾਇਆ ਅਤੇ ਇਸ ਨੂੰ ਭਾਰਤ ਦਾ ਅਪਮਾਨ ਦੱਸਿਆ। ਕਾਂਗਰਸ, ਬੀ. ਜੇ. ਪੀ. ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਗੱਲ ਵਿਰੁੱਧ ਆਪਣਾ ਰੋਸ ਜਾਹਿਰ ਕੀਤਾ ਅਤੇ ਅਮਰੀਕਾ ਨੂੰ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਿਆ। ਪਰ ਸਿੱਖਾਂ ਦੀਆਂ ਪੱਗਾਂ ਪਿਛਲੇ ਕਈ ਸਾਲਾਂ ਤੋਂ ਉਤਾਰੀਆਂ ਜਾ ਰਹੀਆਂ ਹਨ ਅਤੇ ਸਿਖ ਕਿੰਨੇ ਹੀ ਸਾਲਾਂ ਤੋਂ ਰੌਲਾ ਪਾ ਰਹੇ ਹਨ ਕਿ ਸੁਰੱਖਿਆ ਦੇ ਨਾਮ ਉੱਪਰ ਸਿੱਖਾਂ ਦੀਆਂ ਪੱਗਾਂ ਉਤਾਰਨੀਆਂ ਗਲਤ ਹਨ ਕੀ ਕਿਸੇ ਗੈਰ ਸਿੱਖ ਭਾਰਤੀ ਰਾਜਨੇਤਾ ਨੇ ਇਸ ਵਿਰੁੱਧ ਇੱਕ ਵੀ ਲਫਜ ਬੋਲਿਆ ਹੈ ਜਾਂ ਭਾਰਤ ਦੀ 125 ਕਰੋੜ ਦੀ ਆਬਾਦੀ ਵਿੱਚੋਂ ਕਿਸੇ ਗੈਰ ਸਿੱਖ ਨੇ ਇਹ ਗੱਲ ਕਹੀ ਹੈ ਕਿ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਤੇ ਇਸ ਤਰਾਂ ਨਹੀ ਹੋਣਾ ਚਾਹੀਦਾ?

ਇੱਕ ਰੂਚੀਕਾ ਗਿਰਹੋਤਰਾ ਕੇਸ ਵਿੱਚ ਪੁਲਿਸ ਅਫਸਰ ਰਾਠੌੜ ਦੇ ਖਿਲਾਫ ਸਾਰੇ ਹਿੰਦੋਸਤਾਨ ਵਿੱਚ ਰੋਸ ਪ੍ਰਦਰਸ਼ਨ ਹੋਏ। ਪਰ ਸਿੱਖਾਂ ਦੀਆਂ ਕਿੰਨੀਆਂ ਧੀਆਂ ਭੈਣਾਂ ਦੀ ਬੇਪਤੀ 80-90 ਦੇ ਦਸ਼ਕ ਦੌਰਾਨ ਪੁਲਿਸ ਮੁਲਾਜਮਾਂ ਨੇ ਕੀਤੀ; ਕੀ ਇੱਕ ਵੀ ਹਿੰਦੋਸਤਾਨੀ ਗੈਰ ਸਿੱਖ ਨੇ ਕਦੇ ਕਿਹਾ ਕਿ ਸਿੱਖ ਭੈਣਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ? ਸਿੱਖ ਬੀਬੀਆਂ ਨੂੰ ਹਰਿਆਣੇ ਵਿੱਚ ਭਜਨ ਲਾਲ ਦੀ ਸਰਕਾਰ ਸਮੇਂ ਪਿੰਡਾਂ ਵਿੱਚ ਨੰਗਿਆਂ ਕਰ ਕੇ ਘੁਮਾਇਆ ਗਿਆ ਕੀ ਕਿਸੇ ਗੈਰ ਸਿੱਖ ਨੇ ਮੋਮਬੱਤੀ ਹੱਥ ਵਿੱਚ ਫੜ ਕੇ ਰੋਸ ਮਾਰਚ ਕੱਡਿਆ?

ਸਿੱਖਾਂ ਦੇ ਕਾਤਲ ਪੁਲਿਸ ਵਾਲੇ ਅਤੇ ਰਾਜਨੇਤਾ ਅੱਜ ਤੱਕ ਸਰਕਾਰੀ ਸਹੂਲਤਾਂ ਮਾਣ ਰਹੇ ਹਨ ਕੀ ਕਿਸੇ ਨੇ ਕਦੇ ਵਿਰੋਧ ਕੀਤਾ? ਭਾਰਤ ਦੀ ਅਜਾਦੀ ਲਈ ਅਥਾਹ ਕੁਰਬਾਨੀਆਂ ਕਰਨ ਤੋਂ ਬਾਅਦ ਵੀ 1984 ਦੇ ਦਹਾਕੇ ਵਿੱਚ ਹਿੰਦੋਸਤਾਨੀਆਂ ਨੇ ਇਹ ਨਾਹਰੇ ਲਾਏ ਕਿ “ਦੁੱਕੀ ਤਿੱਕੀ ਖਹਿਣ ਨੀ ਦੇਣੀ, ਸਿਰ ਤੇ ਪਗੜੀ ਰਹਿਣ ਨੀ ਦੇਣੀ”, “ਕੱਛ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ”।

ਕੀ ਕਿਸੇ ਗੈਰ ਸਿੱਖ ਨੇ ਅਜਿਹੀਆਂ ਵਾਰਦਾਤਾਂ ਦਾ ਵਿਰੋਧ ਕੀਤਾ? ਜਦੋਂ ਸਿੱਖਾਂ ਨੇ ਇਨ੍ਹਾਂ ਘਿਨਾਉਣੀਆਂ ਕਾਰਵਾਈਆਂ ਦਾ ਵਿਰੋਧ ਕੀਤਾ ਤਾਂ ਅਕਾਲ ਤਖਤ ਸਾਹਿਬ ਵਿੱਚ ਅਤਿਵਾਦੀ  ਦੱਸ ਨੇ ਫੌਜ ਤੋਂ ਹਮਲਾ ਕਰਵਾ ਦਿੱਤਾ ਅਤੇ ਸਾਡੀ ਨਸਲਕੁਸ਼ੀ ਦੀ ਸਾਜਿਸ਼ ਰਚ ਦਿੱਤੀ।

ਸਿਰਸਾ ਡੇਰੇ ਦੇ ਮੁਖੀ ਨੇ ਗੁਰੂ ਸਾਹਿਬਾਨ ਦਾ ਸਵਾਂਗ ਰਚਣ ਤੋਂ ਬਾਅਦ ਡੇਰੇ ਦੇ ਪੈਰੋਕਾਰਾਂ ਕੋਲੋਂ ਸਿੱਖਾਂ ਉੱਪਰ ਗੋਲੀਆਂ ਚਲਵਾਈਆਂ ਜਿਸ ਕਾਰਨ ਭਾਈ ਕਮਲਜੀਤ ਸਿੰਘ, ਭਾਈ ਹਰਮੰਦਰ ਸਿੰਘ ਅਤੇ ਭਾਈ ਬਲਕਾਰ ਸਿੰਘ ਸ਼ਹੀਦ ਹੋ ਗਏ ਅਤੇ ਕਿੰਨੇ ਹੀ ਸਿਖ ਜਖਮੀ ਹੋਏ। ਸੈਂਕੜੇ ਹੀ ਸਿੱਖ ਜੇਲਾਂ ਵਿੱਚ ਬੰਦ ਹਨ, ਕੀ ਕਿਸੇ ਗੈਰ ਸਿੱਖ ਨੇ ਭਾਰਤ ਸਰਕਾਰ ਨੂੰ ਇਹ ਕਿਹਾ ਕਿ ਸੌਦਾ ਸਾਧ ਵਿਰੁੱਧ ਕਾਰਵਾਈ ਕਿਉਂ ਨਹੀਂ ਹੋ ਰਹੀ? ਕੀ ਕਿਸੇ ਗੈਰ ਸਿੱਖ ਨੇ ਗੁਰੂ ਗੰ੍ਰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਅਗਨ ਭੇਂਟ ਕਰਵਾਉਣ ਵਾਲੇ ਭਨਿਆਰੇ ਵਾਲੇ ਵਿਰੁੱਧ ਕਾਰਵਾਈ ਨਾ ਹੋਣ ਦਾ ਰੋਸ ਜਤਾਇਆ ਹੈ? ਕੀ ਕਿਸੇ ਗੈਰ ਸਿੱਖ ਨੇ ਨੂਰਮਹਿਲੀਏ ਦੁਆਰਾ ਕੀਤੇ ਜਾ ਰਹੇ ਗੁਰੂ ਸਾਹਿਬ ਦੇ ਅਪਮਾਨ ਅਤੇ ਭਾਈ ਦਰਸ਼ਨ ਸਿੰਘ ਲਹੌਰਾ ਦੀ ਸ਼ਹੀਦੀ ਦੇ ਵਿਰੋਧ ਵਿੱਚ ਕਦੇ ਪ੍ਰਦਰਸ਼ਨ ਕੀਤਾ ਹੈ?

ਇਹ ਸਭ ਗੱਲਾਂ ਸਿੱਖਾਂ ਦੇ ਹਿੰਦੋਸਤਾਨ ਵਿੱਚ ਗੁਲਾਮ ਹੋਣ ਵੱਲ ਇਸ਼ਾਰਾ ਕਰ ਰਹੀਆਂ ਹਨ। ਜੇਕਰ ਭਾਰਤ ਵਿੱਚ ਹੀ ਰਹਿਣ ਵਾਲੇ ਗੈਰ ਸਿੱਖਾਂ ਨੂੰ ਸਿੱਖਾਂ ਦੇ ਮਸਲਿਆਂ ਅਤੇ ਭਾਵਨਾਵਾਂ ਵਾਰੇ ਕੋਈ ਮਹੱਤਤਾ ਨਹੀ ਹੈ ਫਿਰ ਸਿੱਖ ਕਿਵੇਂ ਆਪਣੇ ਆਪ ਨੂੰ ਇਸ ਮੁਲਕ ਦੇ ਮਾਣਯੋਗ ਵਸਿੰਦੇ ਕਹਿ ਸਕਦੇ ਹਨ?

ਦਾਸ ਉੱਪਰ ਲਿਖੇ ਮਸਲਿਆਂ ਵਿੱਚ ਗੈਰ ਸਿੱਖਾਂ ਦੇ ਦਖਲ ਨਾਂ ਦੇਣ ਦੀ ਗੱਲ ਇਸ ਲਈ ਨਹੀਂ ਕਰ ਰਿਹਾ ਕਿ ਉਹਨਾਂ ਦੇ ਦਖਲ ਤੋਂ ਬਿਨਾਂ ਇਹ ਮੁੱਦੇ ਸੁਲਝਣਗੇ ਨਹੀਂ ਬਲਕਿ ਇਸ ਲਈ ਕਰ ਰਿਹਾਂ ਹਾਂ ਤਾਂ ਜੋ ਸਿੱਖਾਂ ਨੂੰ ਆਪਣੀ ਅਸਲੀ ਸਥਿਤੀ ਇਸ ਮੁਲਕ ਵਿੱਚ ਪਤਾ ਲੱਗੇ। ਸਿੱਖਾਂ ਨੇ ਆਪਣੇ ਹੀ ਨਹੀਂ ਬਲਕਿ ਹੋਰ ਕੌਮਾਂ ਦੇ ਮਸਲੇ ਵੀ ਆਪਣੇ ਦਮ ਉੱਪਰ ਹੱਲ ਕਰਵਾਏ ਹਨ। ਪਹਿਲਾਂ ਹਿੰਦੋਸਤਾਨੀਆਂ ਨੂੰ 900 ਸਾਲਾਂ ਦੀ ਮੁਗਲ ਗੁਲਾਮੀ ਤੋਂ ਅਜਾਦ ਕਰਵਾਇਆ ਜਦੋਂ ਕਿ ਸਿੱਖ ਸੈਂਕੜਿਆਂ ਦੀ ਗਿਣਤੀ ਵਿੱਚ ਸਨ। ਫੇਰ ਅੰਗਰੇਜ ਤੋਂ ਇਹਨਾਂ ਬੇਗੈਰਤ ਲੋਕਾਂ ਨੂੰ ਅਜਾਦ ਕਰਵਾਇਆ ਜਦੋਂ ਸਿੱਖ ਹਜਾਰਾਂ ਵਿੱਚ ਸਨ। ਜੇਕਰ ਸਿੱਖ ਤਿਲਕ, ਜੰਝੂ ਅਤੇ ਬੋਦੀ ਨੂੰ ਜਾਬਰ ਮੁਗਲਾਂ ਤੋਂ ਬਚਾ ਸਕਦੇ ਹਨ ਤਾਂ ਆਪਣੇ ਕਕਾਰਾਂ ਨੂੰ ਵੀ ਆਪਣੇ ਜੋਰ ਤੇ ਬਚਾ ਸਕਦੇ ਹਨ। ਭਾਰਤ ਲਗਭਗ 50 ਕਰੋੜ ਦੀ ਅਬਾਦੀ ਵਾਲਾ ਮੁਲਕ ਸੀ ਜਦੋਂ ਕੁੱਝ ਹਜਾਰ ਸਿੱਖਾਂ ਨੇ 100 ਸਾਲਾਂ ਦੇ ਕਰੀਬ ਦੀ ਜੱਦੋ ਜਹਿਦ ਕਰਕੇ ਹਿੰਦੋਸਤਾਨ ਨੂੰ ਅੰਗਰੇਜਾਂ ਤੋਂ ਅਜਾਦ ਕਰਵਾਇਆ ਅਤੇ ਅੱਜ ਸਿੱਖਾਂ ਦੀ ਗਿਣਤੀ ਲੱਖਾਂ ਵਿੱਚ ਹੈ ਅਤੇ 1947 ਦੇ ਝੂਠੇ ਵਾਅਦਿਆਂ ਵਿੱਚ ਫਸ ਕੇ ਦੁਬਾਰਾ ਗੁਲਾਮ ਹੋਏ ਸਿੱਖ ਫੇਰ ਪਿਛਲੇ 50 ਸਾਲਾਂ ਤੋਂ ਅਜਾਦੀ ਲਈ ਜੂਝ ਰਹੇ ਹਨ। ਇਹ ਜੱਦੋਜਹਿਦ 1978 ਤੋਂ ਬਾਅਦ ਜਿਆਦਾ ਤੇਜ ਹੋਈ ਤੇ ਹੁਣ ਤੱਕ ਜਾਰੀ ਹੈ।

ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਖਾਲਸਾ ਰਾਜ ਦੀ ਸਥਾਪਨਾ ਵੱਲ ਵਧਣ ਕਿਉਂਕਿ ਬਾਣੀ ਦਾ ਫੁਰਮਾਨ ਹੈ “ਰਾਜ ਬਿਨਾ ਨਹਿ ਧਰਮ ਚਲੇ ਹੈਂ”।

ਖਾਲਸਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੋਇਆ ਰਾਜ ਕਰੇਗਾ। ਖਾਲਸਾ ਨਿਰਵੈਰ ਹੈ ਸਿਰਫ ਮਨੁੱਖਤਾ ਦੇ ਦੁਸ਼ਮਣਾ ਨੂੰ ਖਾਲਸੇ ਪਾਸੋਂ ਖਤਰਾ ਹੈ। ਖਾਲਸਾ ਸਦਾ ਹੀ ਅੱਤਿਆਚਾਰ, ਝੂਠ ਅਤੇ ਜੁਲਮ ਦੇ ਖਿਲਾਫ ਹਿੱਕ ਤਾਣ ਕੇ ਖੜਾ ਹੈ। ਇੱਕ ਅਕਾਲ ਪੁਰਖ ਦੇ ਪੁਜਾਰੀ ਖਾਲਸੇ ਨੂੰ ਉੱਚੀ ਉਡਾਨ ਮਾਰਨੋਂ ਕੋਈ ਨਹੀ ਰੋਕ ਸਕਦਾ। ਪੈਂਡਾ ਲੰਬਾ ਅਤੇ ਕਠਿਨ ਜਰੂਰ ਹੈ ਪਰ ਖਾਲਸੇ ਨੇ ਪਹੁੰਚਣਾ ਜਰੂਰ ਹੈ।

ਇੱਕ ਵਾਰ ਫੇਰ ਬੇਨਤੀ ਹੈ ਕਿ ਸਿੱਖ ਵੀਰ ਭਾਸ਼ਾਵਾਂ ਵੱਧ ਤੋਂ ਵੱਧ ਸਿੱਖਣ ਬਹੁਤ ਚੰਗੀ ਗੱਲ ਹੈ ਪਰ ਗੁਰੂਆਂ ਤੋਂ ਮਾਨਤਾ ਪ੍ਰਾਪਤ ਗੁਰਮੁਖੀ ਲਿਪੀ ਨੂੰ ਨਾਂ ਛੱਡਣ। ਇਸੇ ਗੱਲ ਦਾ ਧਿਆਨ ਰੱਖਦੇ ਹੋਏ ਆਪਣੀਆਂ ਗੱਡੀਆਂ ਜੋ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਆਦਾ ਚੱਲਦੀਆਂ ਹਨ ਦੀਆਂ ਨੰਬਰ ਪਲੇਟਾਂ ਪੰਜਾਬੀ ਵਿੱਚ ਕਰਵਾਉ ਜੀ। ਹਰ ਸਿੱਖ ਇਸ ਤਰ੍ਹਾਂ ਦਾ ਯੋਗਦਾਨ ਬਿਨਾ ਕਿਸੇ ਨੁਕਸਾਨ ਤੋਂ ਪਾ ਸਕਦਾ ਹੈ, ਇਸ ਨਾਲ ਹਰ ਦਿਲ ਅੰਦਰ ਇੱਕ ਅਜਾਦ ਸੋਚ ਪੈਦਾ ਹੋਵੇਗੀ। ਸੋ ਆਪ ਪੰਜਾਬੀ ਵਰਤੋ ਅਤੇ ਹੋਰਨਾਂ ਨੂੰ ਪੰਜਾਬੀ ਵਰਤਣ ਲਈ ਪ੍ਰੇਰੋ ਜੀ। ਹੋਈਆਂ ਭੁੱਲਾਂ ਦੀ ਖਿਮਾਂ ਬਖਸ਼ਣੀ ਜੀ।

ਸੁਖਦੀਪ ਸਿੰਘ, ਯੂਥ ਖਾਲਸਾ ਫੈਡਰੇਸ਼ਨ

ਪੰਜਾਬ ਦੇ ਰਾਜਸੀ ਆਗੂਆਂ ਦਾ ਰੌਲਾ-ਰੱਪਾ
ਅਜੋਕੇ ਸਮੇਂ ਵਿੱਚ ਅਜਾਦ ਭਾਰਤ ਵਿੱਚ ਗੁਲਾਮ ਸੂਬੇ ਪੰਜਾਬ ਦੀ ਰਾਜਨੀਤੀ ਬਹੁਤ ਗਰਮਾਈ ਹੋਈ ਹੈ। ਹਰ ਰੋਜ ਨਵੇਂ ਸਿਆਸੀ ਖੇਡ ਹੋ ਰਹੇ ਹਨ।ਇੱਕ ਪਾਸੇ ਕਾਂਗਰਸ ਦਾ ਸੂਬਾ ਪ੍ਰਧਾਨ ਮੁੜ ਤੋਂ ਅਮਰਿੰਦਰ ਸਿੰਘ ਨੂੰ ਚੁਣਿਆ ਗਿਆ ਹੈ ਉੱਥੇ ਹੀ ਸਾਬਕਾ ਮੁੱਖ ਮੰਤਰੀ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ ਨਵ-ਇੰਨਕਲਾਵ ਯਾਤਰਾ ਕੱਢ ਰਿਹਾ ਹੈ। ਕਦੇ ਅਮਰਿੰਦਰ ਸਿੰਘ, ਬਾਦਲ ਅਤੇ ਪੁਲਿਸ ਮਹਿਕਮੇ ਦੁਆਰਾ ਕੀਤੀਆਂ ਵਧੀਕੀਆਂ ਦਾ ਬਦਲਾ ਲੈਣ ਦੀ ਗੱਲ ਕਰਦਾ ਹੈ ਅਤੇ ਕਿਤੇ ਬਾਦਲ ਆਪਣੇ ਪਰਿਵਾਰ ਨੂੰ ਪੰਜਾਬ ਦੀ ਰਾਜਗੱਦੀ ਤੋਂ ਦੂਰ ਨਹੀਂ ਹੋਣ ਦੇਣਾ ਚਾਹੁੰਦਾ। ਕਿਤੇ ਮਨਪ੍ਰੀਤ ਸਿੰਘ ਰੈਲੀਆਂ ਕਰ ਰਿਹਾ ਹੈ ਅਤੇ ਪੰਜਾਬ ਉੱਪਰ ਚੜੇ ਕਰਜੇ ਦੀ ਦੁਹਾਈ ਦੇ ਰਿਹਾ ਹੈ।ਇਸ ਸਭ ਰੌਲੇ ਗੌਲੇ ਤੋਂ ਬਿਨਾ ਕੀ ਕੋਈ ਪੰਜਾਬ ਦਾ ਲੀਡਰ ਹੈ ਜੋ ਸਿੱਖ ਸਮੱਸਿਆਵਾਂ ਅਤੇ ਸਿੱਖੀ ਦੀ ਚੜਦੀ ਕਲਾ ਦੀ ਗੱਲ ਕਰਦਾ ਹੋਵੇ?

ਕੀ ਕਿਸੇ ਲੀਡਰ ਨੇ ਅਨੰਦਪੁਰ ਸਾਹਿਬ ਦੇ ਮਤੇ ਵਾਰੇ ਕੋਈ ਗੱਲ ਕੀਤੀ ਹੈ? ਜਿਸ ਦੇ ਲਈ ਪੰਜਾਬ ਵਿੱਚ ਸਿੱਖਾਂ ਨੇ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਦਿੱਤੀਆਂ ਹਨ।

ਕੀ ਕਿਸੇ ਲੀਡਰ ਵਿੱਚ ਦਿੱਲੀ ਸਰਕਾਰ ਨਾਲ ਸਿੱਧੀ ਗੱਲ ਕਰਨ ਦੀ ਜੁਰਅਤ ਹੈ ਜਾਂ ਫਿਰ ਐਂਵੇ ਹੀ ਸਿੱਖੀ ਦੇ ਨਾਮ ਉੱਪਰ ਰਾਜਨੀਤਿਕ ਲਾਭ ਲੈ ਰਹੇ ਹਨ?

ਕੀ ਕੋਈ ਸਿੱਖ ਲੀਡਰ ਹੈ ਜੋ ਦਿੱਲੀ ਸਰਕਾਰ ਨੂੰ ਕਹੇ ਕਿ ਮੈਂ ਭਾਰਤੀ ਸੰਵੀਧਾਨ ਨੂੰ ਮੁੱਢ ਤੋਂ ਨਕਾਰਦਾ ਹਾਂ ਕਿਉਂ ਕਿ ਇਹ ਸੰਵੀਧਾਨ ਮੇਰੇ ਧਰਮ ਨੂੰ ਨਕਾਰ ਰਿਹਾ ਹੈ?

ਕੀ ਅਸੀਂ ਮਨਮੋਹਨ ਸਿੰਘ ਵਰਗਾ ਬੰਦਾ ਜੋ ਸਿੱਖੀ ਸਰੂਪ ਵਿੱਚ ਭਾਰਤ ਦੀ ਉੱਚ ਪਦਵੀ ਤੇ ਬੈਠ ਕੇ ਵੀ ਸਿੱਖੀ ਦੀ ਗੱਲ ਕਰਨ ਤੋਂ ਕਤਰਾਉਂਦਾ ਹੈ ਨੂੰ ਮਾਨਤਾ ਦੇ ਸਕਦੇ ਹਾਂ?

ਅੱਜ ਸਮਾਂ ਇਸ ਤਰਾਂ ਦਾ ਹੈ ਕਿ ਜੇਕਰ ਅਸੀਂ ਸਿੱਖੀ ਸਰੂਪ ਵਿੱਚ ਲੁਕੇ ਇਹਨਾਂ ਲੋਕਾਂ ਨੂੰ ਅਣਗੌਲਿਆ ਕਰ ਦੇਵਾਂਗੇ ਤਾਂ ਅੱਗੇ ਜਾ ਕੇ ਇਹ ਲੋਕ ਸਿੱਖੀ ਨੂੰ ਹੋਰ ਜਿਆਦਾ ਨੁਕਸਾਨ ਪਹੁਚਾਉਣਗੇ। ਗਿਆਨੀ ਜੈਲ ਸਿੰਘ ਦੀ ਉਦਾਹਰਣ ਸਾਡੇ ਸਾਹਮਣੇ ਹੈ ਕਿ ਕਿਵੇਂ ਸਿੱਖੀ ਸਰੂਪ ਵਿੱਚ ਹੋਣ ਦੇ ਬਾਵਜੂਦ ਉਸ ਬੰਦੇ ਨੇ ਗੱਦਾਰੀ ਕੀਤੀ ਅਤੇ ਰਾਸ਼ਟਰਪਤੀ (ਜੋ ਕਿ ਪੂਰੀ ਫੌਜ ਦਾ ਮੁਖੀ ਹੁੰਦਾ ਹੈ) ਹੁੰਦੇ ਹੋਏ ਵੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦਾ ਵਿਰੋਧ ਨਾ ਕਰ ਸਕਿਆ।

ਸੋ ਅੱਜ ਸਾਨੂੰ ਸੁਚੇਤ ਹੋ ਕੇ ਲੀਡਰ ਚੁਨਣ ਦੀ ਲੋੜ ਹੈ ਜੋ ਕਿ ਇੱਕ  ਸੱਚਾ ਸਿੱਖ ਹੋਵੇ, ਸਿੱਖੀ ਸਰੂਪ ਅਤੇ ਕਦਰਾਂ ਨੂੰ ਪਿਆਰ ਕਰਨ ਵਾਲਾ ਹੋਵੇ। ਬਾਕੀ ਜੋ ਛੋਟੇ-ਮੋਟੇ ਮੁੱਦੇ ਹਨ ਜਿਹਨਾਂ ਨੂੰ ਲੈ ਕੇ ਅੱਜ ਦੇ ਰਾਜਨੇਤਾ ਰਾਜਨੀਤੀ ਕਰ ਰਹੇ ਹਨ, ਉਹ ਤਾਂ ਆਪੇ ਹੀ ਹੱਲ ਹੋ ਜਾਣਗੇ ਕਿਉਂ ਕਿ ਜੇਕਰ ਕੋਈ ਗੁਰੂ ਕਾ ਸਿੱਖ (ਖਾਲਸਾ) ਰਾਜ ਕਰੇਗਾ ਤਾਂ ਰਾਜ ਵਿੱਚ ਨਾ ਬੇਈਮਾਨੀ, ਨਾ ਕਿਸੇ ਨਾਲ ਭੇਦ-ਭਾਵ ਅਤੇ ਨਾ ਹੀ ਧਾਰਮਿਕ ਭੇਦਭਾਵ ਹੋਵੇਗਾ। ਖਾਲਸਾ ਸਭ ਵਿੱਚ ਹੀ ਗੁਰੂ ਨਾਨਕ ਦਾ ਰੂਪ ਵੇਖਦਾ ਹੈ ਸੋ ਉਸ ਦੇ ਰਾਜ ਵਿੱਚ ਬੁਰਾਈ ਨਹੀਂ ਰਹਿ ਸਕਦੀ।ਇਹਨਾਂ ਬਡਰੂਪੀਏ ਲੀਡਰਾਂ ਕਾਰਣ ਅਸੀਂ ਪਿਛਲੇ 64 ਸਾਲਾਂ ਤੋਂ ਗੁਲਾਮੀ ਦੀ ਦਲਦਲ ਵਿੱਚ ਫਸੇ ਹੋਏ ਹਾਂ। ਸੋ ਅਸੀਂ ਬਡਰੂਪੀਆਂ ਤੋਂ ਬਚਣਾ ਹੈ ਜੀ ਅਤੇ ਇੱਕ ਸੱਚੇ ਸਿੱਖੀ ਕਿਰਦਾਰ ਵਾਲੇ ਮਨੁੱਖ ਨੂੰ ਹੀ ਲੀਡਰ ਦੇ ਰੂਪ ਵਿੱਚ ਚੁਨਣਾ ਹੈ।

ਅੰਤ ਵਿੱਚ ਦਾਸ ਫੇਰ ਬੇਨਤੀ ਕਰਦਾ ਹੈ ਕਿ ਜੇਕਰ ਮਾਨਸਿਕ ਆਜਾਦੀ  ਦੀ ਸ਼ੁਰੂਆਤ ਕਰਨੀ ਹੈ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਚਰਣ ਸ਼ਰਣ ਹੇਠ ਰਹਿੰਦੇ ਹੋਏ ਗੁਰੂ ਸਾਹਿਬਾਨ ਵੱਲੋਂ ਸਾਡੇ ਲਈ ਨਿਯਤ ਕੀਤੀ ਗੁਰਮੁਖੀ ਲਿਪੀ ਦੀ ਵਰਤੋਂ ਹਰ ਖੇਤਰ ਵਿੱਚ ਵੱਧ ਤੋਂ ਵੱਧ ਕਰੀਏ। ਆਪਣੀਆਂ ਗੱਡੀਆਂ ਜੋ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਆਦਾ ਚੱਲਦੀਆਂ ਹਨ ਦੀਆਂ ਨੰਬਰ ਪਲੇਟਾਂ ਪੰਜਾਬੀ ਵਿੱਚ ਕਰਵਾਉਣ ਦੀ ਕਿਰਪਾਲਤਾ ਕਰੋ ਜੀ ਅਤੇ ਹੋਰਨਾਂ ਨੂੰ ਵੀ ਕਰਨ ਲਈ ਪ੍ਰੇਰੋ ਜੀ। ਪੰਜਾਬ ਅੰਦਰ ਹਰ ਸਾਈਨ ਬੋਰਡ ਉੱਪਰ ਅੰਗਰੇਜੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ। ਹੋਈਆਂ ਭੁੱਲਾਂ ਦੀ ਖਿਮਾਂ ਕਰਨਾ ਜੀ।

ਸੁਖਦੀਪ ਸਿੰਘ

ਜਸਵੰਤ ਸਿੰਘ ਕੰਵਲ ਦੀ ਚਿੱਠੀ ਦੇ ਜਵਾਬ ਵਿੱਚ…
(ਧਿਆਨ ਦਿਓ: ਕੁਝ ਦਿਨ ਪਹਿਲਾਂ ਪੰਜਾਬ ਨਿਊਜ਼ ਨੈਟਵਰਕ ਨੇ ਪੰਜਾਬੀ ਦੇ ਲੇਖਕ ਸ. ਜਸਵੰਤ ਸਿੰਘ ਕੰਵਲ ਦੀ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਨਾਂ ਲਿਖੀ ਖੁੱਲ੍ਹੀ ਚਿੱਠੀ ਛਾਪੀ ਸੀ, ਜਿਸ ਬਾਰੇ ਸਾਨੂੰ ਹੇਠਲੀ ਲਿਖਤ ਗੁਰਚਰਨ ਸਿੰਘ ਪੱਖੋਕਲਾਂ ਵੱਲੋਂ ਭੇਜੀ ਗਈ ਹੈ, ਜੋ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਨਹਾਂ ਦੋਹਾਂ ਲਿਖਤਾਂ ਬਾਰੇ ਪਾਠਕ ਆਪਣੇ ਵਿਚਾਰ ਭੇਜ ਸਕਦੇ ਹਨ: ਸੰਪਾਦਕ।)

ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਪੰਜਾਬੀ ਦੇ ਕਈ ਅਖਬਾਰਾਂ ਵਿੱਚ ਜਸਵੰਤ ਕੰਵਲ ਦੀ ਚਿੱਠੀ ਬਾਦਲ ਦੇ ਨਾਂ ਛਪੀ ਹੈ ਜਿਸ ਵਿੱਚ ਵੱਡੇ ਬਾਦਲ ਸਾਹਿਬ ਨੂੰ ਪੰਜਾਬ ਦੇ ਭਲੇ ਲਈ ਬਾਦਲ ਭਰਾਵਾਂ ਨੂੰ ਇਕੱਠੇ ਕਰਨ ਦੀ ਵਾਰ ਵਾਰ ਅਪੀਲ ਕੀਤੀ ਹੈ। ਪੰਜਾਬੀ ਦੇ ਮਸਹੂਰ ਲੇਖਕ ਜਸਵੰਤ ਕੰਵਲ ਨੇ ਚਿੱਠੀ ਵਿੱਚ ਪੰਜਾਬ ਦੇ ਅਨੇਕਾਂ ਸਮੱਸਿਆਂਵਾ ਦਾ ਜਿਕਰ ਕੀਤਾ ਹੈ। ਪੰਜਾਬੀਆਂ ਲਈ ਪੰਜਾਬ ਕਰਜਈ ਹੋਣਾ ਸਰਮਨਾਕ,ਸੈਂਟਰ ਸਰਕਾਰ ਦੀਆਂ ਪੰਜਾਬ ਨੂੰ ਗੋਡੇ ਥੱਲੇ ਨੱਪ ਕੇ ਰੱਖਣ ਦੀਆਂ ਨੀਤੀਆਂ ਦਾ, ਪੰਜਾਬੀ ਕਿਸਾਨਾਂ ਦਾ ਆਤਮ ਹੱਤਿਆਵਾਂ ਵੱਲ ਮੂੰਹ ਕਰ ਲੈਣਾਂ, ਬੇਰੁਜਗਾਰ ਪੰਜਾਬੀਆਂ ਦਾ ਵਿਦਸਾਂ ਵੱਲ ਭੱਜਣਾਂ ਦਾ ਜਿਕਰ ਕਰਕੇ ਲੇਖਕ ਦਾ ਪੰਜਾਬ ਪ੍ਰਤੀ ਪਿਆਰ ਝਲਕਦਾ ਹੈ। ਪਰ ਕੀ ਬਾਦਲ ਭਰਾਂਵਾ ਦੇ ਇਕੱਠੇ ਹੋ ਜਾਣ ਨਾਲ ਪੰਜਾਬ ਦੀਆਂ ਉਪਰੋਕਤ ਸਮੱਸਿਆਂਵਾਂ ਦਾ ਹੱਲ ਨਿਕਲ ਆਵੇਗਾ ਆਉ ਵਿਚਾਰ ਕਰੀੲ। ਪਿਛਲੇ 44 ਵਰਿਆਂ ਦੇ ਬਣੇ ਪੰਜਾਬ ਵਿੱਚ ਲੱਗਭੱਗ 22 ਸਾਲ ਅਕਾਲੀ ਦਲ ਜਾਂ ਬਾਦਲ ਸਾਹਿਬ ਦਾਹੀ ਰਾਜ ਰਿਹਾ ਹੈ ਕੀ ਇਹ ਸਾਰੀਆਂ ਸਮੱਸਿਆਵਾਂ ਦੀ ਜੁੰਮੇਵਾਰੀ ਬਾਦਲ ਸਾਹਿਬ ਦੀ ਨਹੀਂ ਬਣਦੀ? ਸੁਖਬੀਰ ਬਾਦਲ ਦੀਆਂ ਨੀਤੀਆਂ ਵੱਡੇ ਬਾਦਲ ਸਾਹਿਬ ਨਾਲੋਂ ਬੀ ਖਤਰਨਾਕ ਹਨ। ਪੰਜਾਬ ਵਿੱਚ ਸੋਈ ਵਰਗੀਆਂ ਜਥੇਬੰਦੀਆਂ ਨੂੰ ਸਮਾਜ ਵਿੱਚ ਖੁੱਲ ਖੇਡਣ ਦੇਣਾ ਅਰਾਜਕਤਾ ਦੀ ਨਿਸਾਨੀ ਹੈ। ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਬਣਾਈ ਪੰਜਾਬ ਪੁਲਿਸ ਨੂੰ ਨਿਪੁੰਸਕ ਬਣਾ ਕੇ ਰੱਖ ਦੇਣਾ ਕੀ ਦੱਸ ਰਿਹਾ ਹੈ?ਅਸਲਾ ਲਾਇਸੰਸ ਤੱਕ ਦੇਣ ਦੀ ਸਿਫਾਰਸ ਕਰਨ ਦਾ ਕੰਮ ਅਖੌਤੀ ਜਥੇਦਾਰਾਂ ਕੋਲ ਹੋਵੇ ਡੁੱਬ ਮਰਨ ਵਾਲੀ ਗੱਲ ਹੈ। ਨਵੇਂ ਨੇਤਾ ਦੈ ਨਵੇਂ ਕੰਮ ਪੁਰਾਣੇ ਨੇਤਾ ਦੇ ਉਹਨਾਂ ਕੰਮਾਂ ਨੂੰ ਭੀ ਮਾਤ ਪਾਰਹੇ ਹਨ ਜਿੰਨਾਂ ਨੂੰ ਲੇਖਕ ਬਜੁਰਗ ਹੋਣ ਕਾਰਨ ਭੁੱਲ ਗਿਆ ਹੈ ਜਿਵੇਂ 1970 ਵਿਆਂ ਵਿੱਚ ਕਾਨੂੰਨ ਨੂੰ ਛਿੱਕੇ ਟੰਗ ਕੇ ਨਕਸਲੀ ਹੋਣ ਦੇ ਨਾਂ ਥੱਲੇ ਪੰਜਾਬ ਦੇ ਨੋਜਵਾਨ ਕਤਲ ਕੀਤੇੁ ਗਏ ਸਨ,ਨਿਰੰਕਾਰੀ ਅਤੇ ਸਿੱਖ ਜਥੇਬੰਦੀਆਂ ਵਿੱਚ ਵਿਵਾਦ ਭੜਕਾਕੇ ਪੰਜਾਬ ਦੇ ਦੋ ਲੱਖ ਲੋਕਾਂ ਦਾ ਕਾਤਿਲ ਕੌਣ ਬਣਦਾ ਹੈ,ਦਾਨਿਰਣਾ ਕਰਨਾਂ ਲੇਖਕ ਲਈ ਜਰੂਰੀ ਸੀ। ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇਵਾਲੇ ਪੰਜਾਬੀਆਂ ਵਿੱਚੋਂ ਗੁਰੂਆਂ ਦੀ ਸੋਚ ਅਤੇ ਸਕਲ ਦਾ ਹੱਤਿਆਰਾ ਕੋਣਹੈ ਦੀ ਪਛਾਣ ਕਰਨੀ ਮਹਾਨ ਲੇਖਕ ਲਈ ਜਰੂਰੀ ਸੀ। ਪੰਜਾਬ ਦੀ ਧਰਤੀ ਤੇ ਸਰਬ ਸਾਂਝੀ ਵਾਲਤਾ ਦੇ ਵਿਰੋਧੀ ਬਨਾਰਸ ਦੇ ਅਣਗਿਣਤ ਠੱਗਾਂ ਦਾ ਵਾਸਾ ਕਰਵਾਉਣ ਦਾ ਜੁੰਮੇਵਾਰ ਕੌਣ ਹੈ?ਉਪਰੋਕਤ ਅਨੇਕਾਂ ਪ੍ਰਸਨਾਂ ਦੇ ਜਵਾਬ ਲੇਖਕ ਨਹੀ ਕੁਦਰਤ ਅਤੇ ਲੋਕ ਹੀ ਦੇਣਗੇ। ਭਾਵਕਤਾ ਵੱਸ ਹੋਕੇ ਲਿਖਣ ਨਾਲ ਨਹੀਂ ਦਲੀਲ ਪੂਰਵਕ ਪਾਠਕਾਂ ਅਤੇ ਪੰਜਾਬੀਆਂ ਦੀ ਸੰਤੁਸਟੀ ਕਰਾਉਣੀ ਲੇਖਕ ਲਈ ਜਰੂਰੀ ਹੈ। ਅਸਲ ਵਿੱਚ ਦੋਨਾਂ ਭਰਾਵਾਂ ਵਿੱਚ ਦੁਫੇੜ ਪੈਣਾ ਪੰਜਾਬ ਲਈ ਸੁਭ ਸਗਨ ਹੈ ਕਿਉਕਿ ਜੇ ਪੰਜਾਬ ਦੇ ਇਹਨਾਂ ਖਤਰਨਾਕ ਹਾਲਤਾਂ ਵਿੱਚ ਭੀ ਮਨਪ੍ਰੀਤ ਤੋੜਵਿਛੋੜਾ ਨਾਂ ਕਰਦਾ ਤਾਂ ਉਸ ਨੇ ਭੀ ਆਪਣੇ ਸੁਭਾਅ ਦੇ ਉਲਟ ਰਾਜਨੀਤਕਾਂ ਵਾਂਗ ਚਿੱਕੜ ਵਿੱਚ ਧਸ ਜਾਣਾ ਸੀ। ਬੌਧਿਕਤਾ ਪੱਖੋਂ ਰੱਬੀ ਬਖਸਿਸਾਂ ਨਾਲ ਭਰਭੂਰ ਮਨਪ੍ਰੀਤ ਬਾਦਲ ਪੰਜਾਬੀਆਂ ਲਈ ਆਸ ਦੀ ਕਿਰਨ ਬਣ ਗਿਆ ਹੈ। ਅੱਜ ਦਾ ਸਮਾਂ ਲੋਕ ਪੱਖੀ ਨੀਤੀਆਂ ਵਾਲੇ ਮਨਪ੍ਰੀਤ ਨੂੰ ਬੁੱਧੀਜੀਵੀ ਵਰਗ ਵੱਲੋਂ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ ਨਾਂ ਕਿ ਮੀਨ ਮੇਖ ਕੱਢੀ ਜਾਵੇ। ਸਿਆਣੇ ਲੋਕ ਲਾਲਚਾਂ ,ਨਿੱਜੀ ਹਿਤਾਂ ਦਾਤਿਆਗ ਕਰਕੇ ਸਮਾਜ ਪੱਖੀ ਵਰਤਾਰੇ ਅਤੇ ਲੋਕਪੱਖੀ ਸਿਆਸਤ ਦਾ ਸਾਥ ਦਿੰਦੇ ਹਨ। ਲੋਕਤੰਤਰ ਦੀ ਤੱਕੜੀ ਦਾਪਾਸਾ ਭਾਰੀ ਕਰਨ ਦਾ ਜੁੰਮਾ ਭੀ ਸਿਆਣੇ ਲੋਕਾਂ ਦੇ ਹੀ ਹੱਥ ਹੁੰਦਾ ਹੈ ਕਿਉਕਿ ਧੜੇਬਾਜ ਲੋਕ ਧੜਿਆਂ ਵਿੱਚ ਹੀ ਵਿਚਰਦੇ ਹਨ ਜਦਕਿ ਸਿਆਣੇ ਲੋਕਾਂ ਦਾ ਧੜਾ ਨਹੀਂ ਧਰਮ ਜਰੂਰ ਹੁੰਦਾ ਹੈ। ਧਰਮੀ ਲੋਕ ਹਮੇਸਾਂ ਚੰਗੇ ਬੰਦੇ ਦਾ ਸਾਥ ਦਿੰਦੇ ਹਨ ਨਾਂ ਕਿ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਵਾਲੇ ਵਿਅਕਤੀ ਜਾਂ ਪਰਵਾਰਵਾਦ ਦਾ। ਲੇਖਕ ਨੂੰ ਪਰਵਾਰ ਵਾਦ ਨੂੰ ਹੁਲਾਰਾ ਦੇਣ ਦੀ ਥਾਂ ਲੋਕ ਪੱਖੀ ਨੇਤਾਵਾ ਨੂੰ ਉਭਾਰਨ ਦੀ ਕੋਸਿਸ ਕੀਤੀ ਜਾਣੀ ਚਾਹੀਦੀ ਸੀ।

ਗੁਰਚਰਨ ਸਿੰਘ

ਪਤਾ: ਪਿੰਡ ਪੱਖੋਕਲਾਂ ਜਿਲਾ ਬਰਨਾਲਾ।