
ਫਤਹਿਗੜ੍ਹ ਸਾਹਿਬ, ਪੰਜਾਬ (27 ਜਨਵਰੀ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਹੈ ਕਿ ਸਿੱਖਾਂ ਦੀਆਂ ਮੰਗਾਂ ਵੋਟ ਪਰਚੀ ਰਾਹੀਂ ਹੱਲ ਨਹੀਂ ਹੋ ਸਕਦੀਆਂ। ਇਸ ਤੋਂ ਇਲਾਵਾ ਉਨ੍ਹਾਂ ਵੋਟਾਂ ਵਿੱਚ ਮੱਦਦ ਬਾਰੇ ਬਿਆਨ ਦੇਣ ਵਾਲੇ ਜਿਲ੍ਹਾ ਆਹੁਦੇਦਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ।
January 27, 2012 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੁਧਿਆਣਾ (27 ਜਨਵਰੀ, 2012 – ਸਿੱਖ ਸਿਆਸਤ): ਪੰਥ ਦੀ ਮੌਜੂਦਾ ਅਧੋਗਤੀ ਦੀ ਦਸ਼ਾ ਤੇ ਭਾਰਤ ਦਾ ਚੋਣ ਪਰਬੰਧ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਪੂਰਤੀ ਨਹੀਂ ਕਰਦੇ ਇਸ ਲਈ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ 30 ਜਨਵਰੀ 2012 ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਤੋਂ ਪਾਸੇ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਕਿਸੇ ਪਾਰਟੀ ਨੂੰ ਕੋਈ ਸਮਰਥਨ ਵੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਮੌਜੂਦਾ ਚੋਣਾਂ ਵਿਚ ਸ਼ਾਮਲ ਕੋਈ ਵੀ ਪਾਰਟੀ ਸਿੱਖ ਪੰਥ ਤੇ ਪੰਜਾਬ ਦੇ ਮਸਲਿਆਂ ਲਈ ਸੰਜੀਦਾ ਨਹੀਂ ਹੈ।
January 27, 2012 | ਇਹ ਸਮਗਰੀ
ਦੇਸ ਪੰਜਾਬ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੁਧਿਆਣਾ, ਪੰਜਾਬ (26 ਜਨਵਰੀ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਸੰਗਰੂਰ ਜਿਲ੍ਹੇ ਨਾਲ ਸੰਬੰਧਤ ਕੁਝ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੀ ਹਿਮਾਇਤ ਦੇ ਐਲਾਨ ਦਾ ਗੰਭੀਰ ਨੋਟਿਸ ਲਿਆ ਜਾਵੇਗਾ ਅਤੇ ਆਪਹੁਦਰੇ ਤੌਰ ਉੱਤੇ ਅਜਿਹੀ ਕਾਰਵਾਈ ਕਰਨ ਵਾਲੇ ਆਗੂਆਂ ਅਤੇ ਮੈਂਬਰਾਂ ਖਿਲਾਫ ਢੁਕਵੀਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਹ ਖੁਲਾਸਾ ਪੰਚ ਪ੍ਰਧਾਨੀ ਦੇ ਨੌਜਵਾਨ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਕੀਤਾ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਹਨ।
January 26, 2012 | ਇਹ ਸਮਗਰੀ
ਦੇਸ ਪੰਜਾਬ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਲੁਧਿਆਣਾ (16 ਜਨਵਰੀ, 2011 – ਸਿੱਖ ਸਿਆਸਤ): ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਵੱਲੋਂ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਤੇ ਖੰਨਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤੇ ਜਾਣ ਨੇ ਬੱਬੂ ਮਾਨ ਖਿਲਾਫ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੱਤਾ ਹੈ। ਬੱਬੂ ਮਾਨ ਵੱਲੋਂ ਹਾਲ ਵਿਚ ਹੀ ਗਾਏ ਗਏ ਗੀਤਾਂ ਕਾਰਨ ਉਸ ਦੀ ਦਿੱਖ ਇਕ ਅਜਿਹੇ ਗਾਇਕ-ਗੀਤਕਾਰ ਵਰਗੀ ਬਣ ਰਹੀ ਸੀ, ਜੋ ਆਪਣੀ ਕੌਮ ਦੇ ਮਸਲਿਆਂ ਨੂੰ ਜਾਣਦਾ ਹੈ ਤੇ ਉਸ ਬਾਰੇ ਆਪਣੇ ਗੀਤਾਂ ਰਾਹੀਂ ਆਮ-ਰਾਏ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ।
January 15, 2012 | ਇਹ ਸਮਗਰੀ
ਤਸਵੀਰਾਂ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਅੰਮ੍ਰਿਤਸਰ, ਪੰਜਾਬ (07 ਜਨਵਰੀ, 2012): ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਬਦਨਾਮ ਪੁਲਿਸ ਅਫਸਰ ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਉਰਫ ਫਰਜ਼ਾਨਾ ਆਲਮ ਨੂੰ ਟਿਕਟ ਦਿੱਤੇ ਜਾਣ ਉਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦਲ ਖ਼ਾਲਸਾ ਨੇ ਬਾਦਲਕਿਆਂ ਨੂੰ ਪੁਛਿਆ ਕਿ ਕੀ ਅਕਾਲੀ ਦਲ ਕੋਲ ਮਲੇਰਕੋਟਲਾ ਹਲਕੇ ਵਿੱਚ ਕੋਈ ਵੀ ਅਜਿਹਾ ਯੋਗ ਪਰਿਵਾਰ ਨਹੀ ਹੈ ਜਿਸ ਦਾ ਦਾਮਨ [...]
January 7, 2012 | ਇਹ ਸਮਗਰੀ
ਦੇਸ ਪੰਜਾਬ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਚੰਡੀਗੜ੍ਹ (4 ਜਨਵਰੀ, 2012 – ਗੁਰਪ੍ਰੀਤ ਸਿੰਘ ਮਹਿਕ): ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਭਾਈ ਬੇਅੰਤ ਸਿੰਘ ਦੇ ਪੁੱਤਰ ਸ: ਸਰਬਜੀਤ ਸਿੰਘ ਨੇ ਬੱਸੀ ਪਠਾਣਾ ਰਾਖਵੇਂ ਹਲਕੇ ਤੋ ਚੌਣ ਲੜਣ ਦਾ ਫੈਸਲਾ ਕੀਤਾ ਹੈ। ਇਸ ਪੱਤਰਕਾਰ ਨਾਲ ਹੋਈ ਗੱਲਬਾਤ ਦੌਰਾਨ ਸ: ਸਰਬਜੀਤ ਸਿੰਘ (32) ਨੇ ਦੱਸਿਆ ਕਿ ਉਨ੍ਹਾਂ ਬੱਸੀ ਪਠਾਣਾਂ ਰਾਖਵੇਂ ਹਲਕੇ ਤੋ ਅਗਾਮੀ ਵਿਧਾਨ ਸਭਾ ਚੌਣਾਂ ਲੜਣ ਦਾ ਮਨ ਬਣਾਇਆ ਹੈ।
January 5, 2012 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਹਿਗੜ੍ਹ ਸਾਹਿਬ (31 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਫੇਰੀ ਸਿਆਸਤ ਤੋਂ ਪ੍ਰੇਰਿਤ ਹੈ।ਅਜਿਹੇ ਸਟੰਟ ਵਰਤ ਕੇ ਕਾਂਗਰਸ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਵੋਟਾਂ ਹਥਿਆਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੀ ਹੈ।
December 31, 2011 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਵਿਧਾਨ ਸਭਾ ਦੀਆਂ ਚੋਣਾਂ ਨਾ ਲੜਣ ਦਾ ਫੈਸਲਾ ਕੀਤਾ ਹੈ। ਅਮਰੀਕਾ ਤੋਂ ਛਪਦੇ ਹਫਤਾਵਾਰੀ ਪੰਜਾਬੀ ਅਖਬਾਰ ਅੰਮ੍ਰਿਤਸਰ ਟਾਈਮਜ਼ ਵਿਚ ਛਪੀ ਇੱਕ ਅਹਿਮ ਖਬਰ ਅਨੁਸਾਰ ਪੰਚ ਪ੍ਰਧਾਨੀ ਇਨਾਂ ਚੋਣਾਂ ਵਿਚ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਵੀ ਨਹੀਂ ਕਰੇਗੀ। ਇਹ ਫੈਸਲਾ ਪੰਚ ਪ੍ਰਧਾਨੀ ਦੀ ਕੇਂਦਰੀ ਕਮੇਟੀ ਵਿਚ ਲਿਆ ਗਿਆ ਹੈ
December 30, 2011 | ਇਹ ਸਮਗਰੀ
ਤਸਵੀਰਾਂ,
ਦੇਸ ਪੰਜਾਬ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਨਵੀਂ ਦਿੱਲੀ /ਚੰਡੀਗੜ੍ਹ (ਦਸੰਬਰ 24, 2011): ਪੰਜਾਬ ਵਿਧਾਨ ਸਭਾ ਦੀ 2012 ਵਿਚ ਹੋਣ ਵਾਲੀ ਚੋਣ 30 ਜਨਵਰੀ ਨੂੰ ਹੋ ਜਾਵੇਗੀ ਤੇ ਚੋਣਾਂ ਦੇ ਨਤੀਜਿਆਂ ਦਾ ਐਲਾਨ 4 ਮਾਰਚ ਨੂੰ ਹੋਵੇਗਾ। ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਨਵੀਂ ਸਰਕਾਰ ਦੀ ਚੋਣ ਲਈ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਵੋਟਾਂ 30 ਜਨਵਰੀ ਨੂੰ ਪੈਣਗੀਆਂ ਅਤੇ ਚੋਣ ਨਤੀਜੇ 4 ਮਾਰਚ ਨੂੰ ਆਉਣਗੇ।
December 24, 2011 | ਇਹ ਸਮਗਰੀ
ਤਸਵੀਰਾਂ,
ਦੇਸ ਪੰਜਾਬ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਹੁਸ਼ਿਆਰਪੁਰ (15 ਦਸੰਬਰ, 2011): ਪੰਜਾਬ ਪੁਲਿਸ ਦੇ ਸਾਬਕਾ ਉਚ ਅਧਿਕਾਰੀਆਂ ਵਲੋਂ ਆਉਦੀਆਂ ਚੋਣਾਂ ਵਿਚ ਕੁੱਦਣ ਦੇ ਫੈਸਲੇ ਉਤੇ ਤਿੱਖੀ ਪ੍ਰਤੀਕਿਰਿਆ ਜਿਤਾਂਉਦਿਆਂ ਦਲ ਖਾਲਸਾ ਨੇ ਕਿਹਾ ਕਿ ਜਿਸ ਅਕਾਲੀ ਦਲ ਲਈ ਸਿੱਖਾਂ ਦੀਆਂ ਪਿਛਲੀਆਂ ਪੀੜ੍ਹੀਆਂ ਦੇ ਬਜੁਰਗਾਂ ਨੇ ਕੁਰਬਾਨੀਆਂ ਕੀਤੀਆ ਸਨ ਉਸ ਉਤੇ ਹੁਣ ਸਾਬਕਾ ਪੁਲਿਸ ਅਧਿਕਾਰੀਆਂ ਅਤੇ ਅਫਸਰਸ਼ਾਹੀ ਦਾ ਕਬਜ਼ਾ ਹੋਣ ਜਾ ਰਿਹਾ ਹੈ,ਜਿਸ ਕਰਕੇ ਹੁਣ ਅਕਾਲੀ ਜਥੇਦਾਰਾਂ ਨੂੰ ਇਸ ਪਾਰਟੀ ਵਿਚ ਖੂੰਜੇ ਲੱਗਣਾ ਪਵੇਗਾ।
December 15, 2011 | ਇਹ ਸਮਗਰੀ
ਦੇਸ ਪੰਜਾਬ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »