Sikh Siyasat News » ਸਿਆਸੀ ਖਬਰਾਂ

ਵੋਟਾਂ ਵਿੱਚ ਮੱਦਦ ਬਾਰੇ ਬਿਆਨ ਦੇਣ ਵਾਲੇ ਜਿਲ੍ਹਾ ਆਹੁਦੇਦਾਰਾਂ ਨੂੰ ਪੰਚ ਪ੍ਰਧਾਨੀ ਨੇ ਨੋਟਿਸ ਜਾਰੀ ਕੀਤੇ; ਕਿਹਾ ਸਿੱਖਾਂ ਦੀਆਂ ਮੰਗਾਂ ਵੋਟ ਪਰਚੀ ਰਾਹੀਂ ਹੱਲ ਨਹੀਂ ਹੋ ਸਕਦੀਆਂ
ਭਾਈ ਹਰਪਾਲ ਸਿੰਘ ਚੀਮਾ ਅਤੇ ਭਾਈ ਕੁਲਬੀਰ ਸਿੰਘ ਬੜਾਪਿੰਡ

ਫਤਹਿਗੜ੍ਹ ਸਾਹਿਬ, ਪੰਜਾਬ (27 ਜਨਵਰੀ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਹੈ ਕਿ ਸਿੱਖਾਂ ਦੀਆਂ ਮੰਗਾਂ ਵੋਟ ਪਰਚੀ ਰਾਹੀਂ ਹੱਲ ਨਹੀਂ ਹੋ ਸਕਦੀਆਂ। ਇਸ ਤੋਂ ਇਲਾਵਾ ਉਨ੍ਹਾਂ ਵੋਟਾਂ ਵਿੱਚ ਮੱਦਦ ਬਾਰੇ ਬਿਆਨ ਦੇਣ ਵਾਲੇ ਜਿਲ੍ਹਾ ਆਹੁਦੇਦਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਇਸ ਸੰਬੰਧੀ ਭਾਈ ਹਰਪਾਲ ਸਿੰਘ ਚੀਮਾ ਨੇ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਹੇਠ ਲਿਖੀ ਜਾਣਕਾਰੀ ਸਾਂਝੀ ਕੀਤੀ ਹੈ:

“ਭਾਰਤੀ ਨਿਜ਼ਾਮ ਅਤੇ 1947 ਤੋਂ ਬਾਅਦ ਰਾਜਸੱਤਾ ਵਿੱਚ ਰਹੀਆਂ ਪਾਰਟੀਆਂ ਦੀ ਸਿੱਖ ਮੰਗਾਂ ਅਤੇ ਸਿੱਖ ਮਸਲਿਆਂ ਬਾਰੇ ਸੋਚ ਨੂੰ ਉਜਾਗਰ ਕਰਨ ਅਤੇ ਇਨ੍ਹਾਂ ਮਸਲਿਆਂ ਦੇ ਹੱਲ ਲਈ 1984 ਤੋਂ ਬਾਅਦ ਦੇ ਹਾਲਾਤਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਹੋਂਦ ਵਿੱਚ ਆਈ ਹੈ। 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ ਸੰਤ ਜਰਨੈਲ ਸਿੰਘ ਭਿਡਰਾਂਵਾਲਿਆਂ ਨੇ ਸਿੱਖ ਕੌਮ ਦੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿੱਚ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਕੌਮ ਦੀ ਅਣਖ, ਗੈਰਤ ਨੂੰ ਜਗਾਇਆ। ਕੌਮੀ ਮਕਸਦਾਂ ਲਈ ਉਨ੍ਹਾਂ ਆਪਣੀ ਜਾਨ ਤੱਕ ਨਿਛਾਵਰ ਕਰ ਦਿੱਤੀ। ਪੰਚ ਪ੍ਰਧਾਨੀ ਦੇ ਸਾਰੇ ਹੀ ਮੈਂਬਰ ਅਤੇ ਆਹੁਦੇਦਾਰ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਆਪਣਾ ਮਾਰਗ ਦਰਸ਼ਕ ਸਮਝਦੇ ਹਨ। 2007 ਵਿੱਚ ਹੋਂਦ ’ਚ ਆਈ ਪੰਚ ਪ੍ਰਧਾਨੀ ਸਿੱਖ ਕੌਮ ’ਚ ਬੌਧਿਕ ਚੇਤਨਾ ਦੇ ਫ਼ੈਲਾਅ ਲਈ ਨਿਰੰਤਰ ਯਤਨ ਕਰਦੀ ਆ ਰਹੀ ਹੈ। ਜਿੱਥੇ ਕਿਤੇ ਵੀ ਸਿੱਖ ਸਿਧਾਂਤ ਨੂੰ ਖੋਰਾ ਲਗਦਾ ਨਜ਼ਰ ਆਇਆ ਪੰਚ ਪ੍ਰਧਾਨੀ ਨੇ ਹਮਸ਼ਾ ਉਸਦਾ ਵਿਰੋਧ ਕੀਤਾ ਅਤੇ ਆਪਣੇ ਸਾਧਨਾਂ ਮੁਤਾਬਕ ਸਿੱਖਾਂ ਵਿੱਚ ਚੇਤਨਤਾ ਲਿਆਉਣ ਲਈ ਯਤਨ ਕੀਤੇ ਹਨ, ਚਾਹੇ ਉਹ ਰਾਜਨੀਤਿਕ ਖੇਤਰ ਹੋਵੇ ਭਾਵੇਂ ਧਾਰਮਿਕ।ਉੱਤਰੀ ਖਿੱਤੇ ਵਿੱਚ ਇੱਕ ਸੁਤੰਤਰ ਰਾਜ ਦੀ ਕਾਇਮੀ ਦਾ ਸਿੱਖ ਕੌਮ ਦਾ ਜੋ ਨਿਸ਼ਚਾ ਹੈ, ਉਸਦੀ ਸਥਾਪਨਾ ਬਿਨਾਂ ਸਾਡੀ ਕੋਈ ਵੀ ਮੁਸ਼ਕਿਲ ਹੱਲ ਹੋਣੀ ਅਸੰਭਵ ਹੀ ਨਹੀਂ ਸਗੋਂ ਭਾਰਤੀ ਸਟੇਟ ਵਿੱਚ ਰਹਿੰਦਿਆਂ ਨਾਮੁਮਕਿਨ ਹੈ। ਉਸ ਖਿੱਤੇ ਨੂੰ ਸਿੱਖ ਕੌਮ ਨੇ ਖ਼ਾਲਿਸਤਾਨ ਦਾ ਨਾਂ ਦਿੱਤਾ ਹੈ। ਪੰਚ ਪ੍ਰਧਾਨੀ ਪੂਰੀ ਸ਼ਿਦਤ ਨਾਲ ਮਹਿਸੂਸ ਕਰਦੀ ਹੈ ਕਿ ਕੌਮਾਂਤਰੀ ਪਲੇਟਫਾਰਮ ’ਤੇ ਦਿਨ ਪ੍ਰਤੀ ਦਿਨ ਸਿੱਖ ਕੌਮ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੇ ਸਦੀਵੀ ਹੱਲ ਅਤੇ ਕੌਮੀ ਨਿਸ਼ਾਨਿਆਂ ਦੀ ਪੂਰਤੀ ਲਈ ਅਸੀਂ ਕੌਮ ਨੂੰ ਮਾਨਸਿਕ ਤੌਰ ’ਤੇ ਆਜ਼ਾਦੀ ਲਈ ਤਿਆਰ ਕਰਨਾ ਚਾਹੁੰਦੇ ਹਾਂ। ਪਾਰਟੀ ਇਸ ਵਾਸਤੇ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਭਾਗ ਲਿਆ। ਸਭ ਤੋਂ ਪਹਿਲਾਂ ਸਿੱਖ ਪੰਥ ਦੇ ਹਿਤੈਸ਼ ਹੋਣ ਦਾ ਬੁਰਕਾ ਪਾ ਕੇ ਸਾਡੀਆਂ ਧਾਰਮਿਕ ਸੰਸਥਾਵਾਂ ਵਿੱਚ ਕਾਬਜ਼ ਹੋ ਚੁੱਕੀਆਂ ਸ਼ਕਤੀਆਂ ਨੂੰ ਇਨ੍ਹਾਂ ਸੰਸਥਾਵਾਂ ਵਿੱਚੋਂ ਖਦੇੜਣਾ ਜ਼ਰੂਰੀ ਹੈ। ਇਸ ਲਈ ਪਾਰਟੀ ਨੇ ਰਣਨੀਤੀ ਬਣਾਈ ਅਤੇ ਉਸ ’ਤੇ ਅਮਲ ਕੀਤਾ। ਹੁਣ 2012 ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। 2007 ਵਿੱਚ ਪਾਰਟੀ ਦੀ ਸਥਾਪਨਾ ਮੌਕੇ ਹੋਏ ਜਨਰਲ ਇਜਲਾਸ ਵਿੱਚ ਪਾਰਟੀ ਦੇ ਆਹੁੇਦਾਰਾਂ ਨੇ ਇਹ ਫ਼ੈਸਲਾ ਲਿਆ ਸੀ ਕਿ ਅਗਲੇ ਫ਼ੈਸਲੇ ਤੱਕ ਸਾਨੂੰ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਕੋਈ ਹੋਰ ਚੋਣਾਂ ਨਹੀਂ ਲੜਣੀਆਂ ਚਾਹੀਦੀਆਂ ਕਿਉਂ ਕਿ ਹਿੰਦੂਸਤਾਨ ਵਿੱਚ ਸਿੱਖ ਪੰਥ ਦੇ ਕੌਮੀ ਨਿਸ਼ਾਨੇ ਵੋਟ ਪਰਚੀ ਰਾਹੀਂ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਤੇ ਨਾ ਹੀ ਮੌਜ਼ੂਦਾ ਹਾਲਾਤਾਂ ਮੁਤਾਬਿਕ ਵੋਟ ਪਰਚੀ ਇਸਦਾ ਕੋਈ ਢੁਕਵਾ ਹੱਲ ਹੀ ਹੈ। ਮੌਜ਼ੂਦਾ ਹਾਲਾਤਾਂ ਵਿੱਚ ਵੋਟ ਪਰਚੀਂ ਇਨ੍ਹਾਂ ਨਿਸ਼ਾਨਿਆਂ ਨੂੰ ਲੋਕ ਮਨਾਂ ਵਿੱਚੋਂ ਕੱਢਣ ਦਾ ਕਾਰਨ ਜ਼ਰੂਰ ਬਣ ਸਕਦੀ ਹੈ। ਪਿਛਲੇ 65 ਸਾਲਾਂ ਤੋਂ ਸਿੱਖ ਵੀ ਵੋਟ ਪ੍ਰਕਿਰਿਆ ਵਿੱਚ ਆਪਣਾ ਹਿੱਸਾ ਪਾਉਂਦੇ ਰਹੇ ਹਨ। ਵੋਟ ਦੀ ਵਰਤੋਂ ਦੇ ਨਾਲ-ਨਾਲ ਹੁਣ ਤੱਕ ਕਿੰਨੇ ਹੀ ਸਿੱਖ ਵਿਧਾਇਕ ਅਤੇ ਸੰਸਦ ਮੈਂਬਰ ਚੁਣੇ ਗਏ ਹਨ ਪਰ ਉਹ ਕੌਮ ਦੀ ਪ੍ਰਤੀਨਿਧਤਾ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ।ਸਿੱਖਾਂ ਤੋਂ ਵੋਟ ਲੈ ਕੇ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਪਹੁੰਚਣ ਵਾਲਿਆਂ ਦਾ ਪੰਥ ਅਤੇ ਪੰਜਾਬ ਦੀਆਂ ਮੰਗਾਂ ’ਤੇ ਹਮਸ਼ਾਂ ਉਨ੍ਹਾਂ ਦੇ ਨਿੱਜ਼ੀ ਸਵਾਰਥ ਭਾਰੂ ਰਹੇ ਹਨ। ਇਨ੍ਹਾਂ ਲੋਕਾਂ ਨੇ ਆਪਣੀਆਂ ਜਾਇਦਾਦਾਂ ਤਾਂ ਵੋਟ ਸਿਸਟਮ ਦੇ ਸਹਾਰੇ ਕਈ ਗੁਣਾ ਵਧਾ ਲਈਆਂ ਹਨ ਪਰ ਸਿੱਖਾਂ ਅਤੇ ਪੰਜਾਬ ਦੇ ਹਿੱਸੇ ’ਚ ਲੁੱਟ-ਖਸੁੱਟ ਅਤੇ ਨਿਰਾਸ਼ਤਾ ਤੋਂ ਬਿਨਾਂ ਹੋਰ ਕੁਝ ਨਹੀਂ ਆਇਆ।ਉਂਝ ਵੀ ਭਾਰਤ ਵਿੱਚ ਸਿੱਖ ਕੌਮ ਦੀ ਮੌਜ਼ੂਦਾ ਆਬਾਦੀ ਵੀ ਵੋਟ ਰਾਹੀਂ ਕੁਝ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਹੀਂ ਹੈ।

ਵਿਧਾਨ ਸਭਾ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਰਟੀ ਦੀ ਜਨਰਲ ਕੌਂਸਲ ਨੇ ਮੀਟਿੰਗ ਕਰਕੇ ਇਨ੍ਹਾਂ ਚੋਣਾਂ ਵਿੱਚ ਸਿੱਧੇ ਤੌਰ ’ਤੇ ਸ਼ਮੂਲੀਆਤ ਨਾ ਕਰਨ ਦਾ ਫ਼ੈਸਲਾ ਲੈ ਲਿਆ ਸੀ।ਇਸ ਮੌਕੇ ਇਹ ਫ਼ੈਸਲਾ ਵੀ ਲਿਆ ਗਿਆ ਸੀ ਕਿ ਜੇ ਕੋਈ ਮੈਂਬਰ ਇਸ ਗੱਲ ਵਿੱਚ ਵਿਸ਼ਵਾਸ ਰੱਖਦਾ ਹੈ ਕਿ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਸਿੱਖ ਪੰਥ ਦੇ ਕੁਝ ਮਸਲੇ ਹੱਲ ਹੋ ਸਕਦੇ ਹਨ ਤਾਂ ਸਾਨੂੰ ਕੌਮ ਲਈ ਕੁਰਬਾਨੀ ਕਰਨ ਵਾਲੇ ਅਤੇ ਸੰਘਰਸ਼ਸੀਲ ਉਮੀਦਵਾਰਾਂ ਦੀ ਮੱਦਦ ਕਰਨੀ ਚਾਹੀਦੀ ਹੈ। ਮੌਜ਼ੂਦਾ ਅਕਾਲੀ-ਭਾਜਪਾ ਸਰਕਾਰ ਦੀ ਸਿੱਖ ਵਿਰੋਧੀ ਕਾਰਗੁਜ਼ਾਰੀ ਅਤੇ ਪਿਛਲੇ ਦੋ ਸਾਲਾਂ ਤੋਂ ਪਾਰਟੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਜੇਲ੍ਹ ਵਿੱਚ ਰੱਖੇ ਜਾਣ ਬਾਰੇ ਵੀ ਇਸ ਮੌਕੇ ਵਿਚਾਰ ਚਰਚਾ ਹੋਈ ਸੀ।ਪਾਰਟੀ ਦੇ ਉਕਤ ਫ਼ੈਸਲੇ ਦੇ ਬਾਵਜੂਦ ਵੀ ਕੁਝ ਜਿਲ੍ਹਾ ਆਹੁਦੇਦਾਰਾਂ ਨੇ ਪਾਰਟੀ ਦਾ ਨਾਂ ਵਰਤਦਿਆਂ ਕੁਝ ਉਮੀਦਵਾਰਾਂ ਦੀ ਮੱਦਦ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ।ਇਸ ਬਾਰੇ ਉਕਤ ਆਹੁਦੇਦਾਰਾਂ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗ ਲਿਆ ਗਿਆ ਹੈ ਅਤੇ ਇਸ ’ਤੇ ਕਾਰਵਾਈ ਕੀਤੀ ਜਾਵੇਗੀ। ਅਸੀਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਵਿੱਚ ਕੋਈ ਫ਼ਰਕ ਨਹੀਂ ਸਮਝਦੇ। ਸਿੱਖਾਂ ਅਤੇ ਪੰਜਾਬ ਦੀਆਂ ਬੁਨਿਆਦੀ ਮੰਗਾਂ ਅਤੇ ਮਸਲਿਆਂ ਬਾਰੇ ਇਨ੍ਹਾਂ ਸਾਰਿਆਂ ਦੀ ਸੋਚ ਨਿੱਜ਼ ਸਵਾਰਥ ਤੱਕ ਹੀ ਸੀਮਤ ਹੈ।”

ਪੰਥ ਦੀ ਮੌਜੂਦਾ ਦਸ਼ਾ ਤੇ ਚੋਣ ਪ੍ਰਣਾਲੀ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰਦੇ: ਪੰਚ ਪਰਧਾਨੀ
ਲੁਧਿਆਣਾ (27 ਜਨਵਰੀ, 2012 – ਸਿੱਖ ਸਿਆਸਤ): ਪੰਥ ਦੀ ਮੌਜੂਦਾ ਅਧੋਗਤੀ ਦੀ ਦਸ਼ਾ ਤੇ ਭਾਰਤ ਦਾ ਚੋਣ ਪਰਬੰਧ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਪੂਰਤੀ ਨਹੀਂ ਕਰਦੇ ਇਸ ਲਈ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ 30 ਜਨਵਰੀ 2012 ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਤੋਂ ਪਾਸੇ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਕਿਸੇ ਪਾਰਟੀ ਨੂੰ ਕੋਈ ਸਮਰਥਨ ਵੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਮੌਜੂਦਾ ਚੋਣਾਂ ਵਿਚ ਸ਼ਾਮਲ ਕੋਈ ਵੀ ਪਾਰਟੀ ਸਿੱਖ ਪੰਥ ਤੇ ਪੰਜਾਬ ਦੇ ਮਸਲਿਆਂ ਲਈ ਸੰਜੀਦਾ ਨਹੀਂ ਹੈ।

ਅਕਾਲੀ ਦਲ ਪੰਚ ਪ੍ਰਧਾਨੀ ਦੇ ਲੁਧਿਆਣਾ ਸਥਿਤ ਦਫਤਰ ਤੋਂ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਲੋਕਤੰਤਰ ਤੇ ਚੋਣ ਸਿਸਟਮ ਦੇ ਖਿਲਾਫ ਨਹੀਂ ਪਰ ਮੌਜੂਦਾ ਸਮੇਂ ਵਿਚ ਭਾਰਤ ਸਰਕਾਰ ਨੇ ਕੁਝ ਪਰਿਵਾਰਾਂ ਦੇ ਹੱਥਾਂ ਵਿਚ ਹੀ ਸਾਰਾ ਕੁਝ ਸੌਂਪ ਦਿੱਤਾ ਹੈ ਅਤੇ ਸਿੱਖਾਂ ਦੀਆਂ ਵੱਡੀਆਂ ਸੰਸਥਾਵਾਂ ਵੀ ਕੇਂਦਰ ਸਰਕਾਰ ਦੇ ਪਰਬੰਧ ਅਧੀਨ ਹੀ ਹਨ ਜਿਸ ਕਾਰਨ ਮੌਜੂਦਾ ਸਮੇਂ ਵਿਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਬਣ ਜਾਵੇ ਪੰਥ ਤੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਪੰਥ ਇਕਮੁੱਠ ਤੇ ਗੁਰੂ ਦੇ ਭੈਅ ਵਿਚ ਨਹੀਂ ਹੈ ਅਤੇ ਪੰਜਾਬ ਵਾਸੀ ‘ਪੰਜਾਬ ਜਿਓਂਦਾ ਗੁਰੂਆਂ ਦੇ ਨਾਮ ‘ਤੇ ਨੂੰ ਛੱਡ ਕੇ ਦੇਹਧਾਰੀ ਪਖੰਡੀਆਂ ਤੇ ਨਿੱਜ ਸਵਾਰਥਾਂ ਵਿਚ ਫਸ ਚੁੱਕੇ ਹਨ। ਲੋੜ ਹੈ ਪਹਿਲਾਂ ਪੰਥ ਤੇ ਪੰਜਾਬ ਨੂੰ ਜਥੇਬੰਦ ਕਰਨ ਦੀ ਉਸ ਤੋਂ ਬਾਅਦ ਹੀ ਚੋਣ ਅਮਾਲ ਵਿਚ ਹਿੱਸਾ ਲੈਣਾ ਸਾਰਥਕ ਸਿੱਧ ਹੋ ਸਕਦਾ ਹੈ। ਬਿਨਾਂ ਤਿਆਰੀ ਤੋਂ ਚੋਣਾਂ ਵਿਚ ਕੁੱਦਣ ਨਾਲ ਪੰਥ ਦੀ ਜੱਗ ਹਸਾਈ ਤੋਂ ਵੱਧ ਕੁਝ ਨਹੀਂ ਮਿਲੇਗਾ।

ਉਹਨਾਂ ਅੱਗੇ ਕਿਹਾ ਕਿ ਮੌਜੂਦਾ ਪਰਬੰਧ ਵਿਚ ਨਸ਼ਿਆਂ ਤੇ ਭ੍ਰਿਸ਼ਟ ਸਾਧਨਾਂ ਰਾਹੀਂ ਪਰਾਪਤ ਕੀਤੀ ਰਾਜ ਸੱਤਾ ਵਿਚੋਂ ਲੋਕ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਮੌਜੂਦਾ ਰਾਜਨੀਤਕ ਪਾਰਟੀਆਂ ਨੇ ਸਿਆਸਤ ਨੂੰ ਧੰਧਾ ਬਣਾ ਲਿਆ ਹੈ ਅਤੇ ਧੰਧੇ ਦਾ ਇਹ ਮੁਢਲਾ ਅਸੂਲ਼ ਹੈ ਕਿ ਪਹਿਲਾਂ ਪੈਸਾ ਨਿਵੇਸ਼ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਲਾਭ ਖੱਟਿਆ ਜਾਂਦਾ ਹੈ।

ਉਨ੍ਹਾਂ ਅੰਤ ਵਿਚ ਕਿਹਾ ਕਿ ਪੰਚ ਪਰਧਾਨੀ ਵਲੋਂ ਕਿਸੇ ਪਾਰਟੀ ਨੂੰ ਕੋਈ ਸਮਰਥਨ ਵੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਮੌਜੂਦਾ ਚੋਣਾਂ ਵਿਚ ਸ਼ਾਮਲ ਕੋਈ ਵੀ ਪਾਰਟੀ ਸਿੱਖ ਪੰਥ ਤੇ ਪੰਜਾਬ ਦੇ ਅਸਲ ਲੋਕ ਮਸਲਿਆਂ ਦੇ ਹੱਲ ਲਈ ਸੰਜੀਦਾ ਨਹੀਂ ਹੈ।

ਕਾਗਰਸ ਦੀ ਹਿਮਾਇਤ ਦਾ ਮਾਮਲਾ: ਆਪਹੁਦਰੀ ਬਿਆਨਬਾਜ਼ੀ ਕਰਨ ਵਾਲੇ ਮੈਂਬਰਾਂ ਖਿਲਾਫ ਕਾਰਵਾਈ ਹੋਵੇਗੀ: ਪੰਚ ਪ੍ਰਧਾਨੀ
ਲੁਧਿਆਣਾ, ਪੰਜਾਬ (26 ਜਨਵਰੀ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਸੰਗਰੂਰ ਜਿਲ੍ਹੇ ਨਾਲ ਸੰਬੰਧਤ ਕੁਝ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੀ ਹਿਮਾਇਤ ਦੇ ਐਲਾਨ ਦਾ ਗੰਭੀਰ ਨੋਟਿਸ ਲਿਆ ਜਾਵੇਗਾ ਅਤੇ ਆਪਹੁਦਰੇ ਤੌਰ ਉੱਤੇ ਅਜਿਹੀ ਕਾਰਵਾਈ ਕਰਨ ਵਾਲੇ ਆਗੂਆਂ ਅਤੇ ਮੈਂਬਰਾਂ ਖਿਲਾਫ ਢੁਕਵੀਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਹ ਖੁਲਾਸਾ ਪੰਚ ਪ੍ਰਧਾਨੀ ਦੇ ਨੌਜਵਾਨ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਕੀਤਾ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਹਨ।

ਪੰਚ ਪ੍ਰਧਾਨੀ ਦੇ ਸੰਗਰੂਰ ਜਿਲ੍ਹੇ ਨਾਲ ਸੰਬੰਤ ਕੁਝ ਆਗੂਆਂ ਵੱਲੋਂ 25 ਜਨਵਰੀ ਨੂੰ ਕਾਂਗਰਸ ਦੇ ਸਥਾਨਕ ਉਮੀਦਵਾਰ ਦੀ ਹਿਮਾਇਤ ਦਾ ਐਲਾਨ ਕਰ ਦਿੱਤਾ ਗਿਆ, ਜਿਸ ਦੀ ਖਬਰ ਮੋਹਾਲੀ ਤੋਂ ਛਪਦੇ ਇਕ ਅਖਬਾਰ ਦੇ 26 ਜਨਵਰੀ ਦੇ ਅੰਕ ਵਿਚ ਛਪੀ ਹੈ। ਅੱਜ ਜਦੋਂ “ਸਿੱਖ ਸਿਆਸਤ” ਦੇ ਇਸ ਪੱਤਰਕਾਰ ਨੇ ਐਡਵੋਕੇਟ ਮੰਝਪੁਰ ਦਾ ਧਿਆਨ ਇਸ ਖਬਰ ਵੱਲ ਦਿਵਾਉਂਦਿਆਂ ਉਨ੍ਹਾਂ ਦੇ ਵਿਚਾਰ ਜਾਨਣ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਇਹ ਮਾਮਲਾ ਪਹਿਲਾਂ ਹੀ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਉਹ “ਫੇਸਬੁੱਕ” ਉੱਤੇ ਵੀ ਸਪਸ਼ਟ ਕਰ ਚੁੱਕੇ ਹਨ ਕਿ ਉਕਤ ਆਗੂਆਂ ਖਿਲਾਫ ਜਥੇਬੰਦੀ ਵੱਲੋਂ ਲੁੜੀਂਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਨਜ਼ਰਬੰਦ ਸਿੱਖ ਆਗੂ ਅਤੇ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਨਾਲ ਹੋਏ ਵਿਚਾਰ-ਵਚਾਂਦਰੇ ਤੋਂ ਬਾਅਦ ਪੰਚ ਪ੍ਰਧਾਨੀ ਵੱਲੋਂ ਚੋਣਾਂ ਨਾ ਲੜਨ ਅਤੇ ਕਿਸੇ ਵੀ ਦਲ ਜਾਂ ਉਮੀਦਵਾਰ ਦੀ ਹਿਮਾਇਤ ਨਾ ਕਰਨ ਦਾ ਫੈਸਲਾ ਲਿਆ ਗਿਆ ਸੀ ਤੇ ਪਾਰਟੀ ਜਾਬਤੇ ਦੀ ਉਲੰਘਣਾ ਦੇ ਇਸ ਮਾਮਲੇ ਨੂੰ ਪਾਰਟੀ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਦੇ ਹੱਕ ਵਿਚ ਚੋਣ ਪ੍ਰਚਾਰ ਕਾਰਨ ਬੱਬੂ ਮਾਨ ਖਿਲਾਫ ਸਵਾਲ ਉੱਠੇ
ਪਾਠਕਾਂ ਦੀ ਜਾਣਕਾਰੀ ਲਈ: ਉਕਤ ਖਬਰ ਪੰਜਾਬੀ ਦੇ ਰੋਜਾਨਾ ਅਖਬਾਰ ਜੱਗ ਬਾਣੀ ਦੇ ਮਿਤੀ 15 ਜਨਵਰੀ, 2011 ਅੰਕ ਵਿਚ ਖੰਨਾ ਬਾਣੀ ਦੇ ਪੰਨਾ “V” ੳੱਤੇ ਛਪੀ ਹੈ: ਸੰਪਾਦਕ।

ਲੁਧਿਆਣਾ (16 ਜਨਵਰੀ, 2011 – ਸਿੱਖ ਸਿਆਸਤ): ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਵੱਲੋਂ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਤੇ ਖੰਨਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤੇ ਜਾਣ ਨੇ ਬੱਬੂ ਮਾਨ ਖਿਲਾਫ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੱਤਾ ਹੈ। ਬੱਬੂ ਮਾਨ ਵੱਲੋਂ ਹਾਲ ਵਿਚ ਹੀ ਗਾਏ ਗਏ ਗੀਤਾਂ ਕਾਰਨ ਉਸ ਦੀ ਦਿੱਖ ਇਕ ਅਜਿਹੇ ਗਾਇਕ-ਗੀਤਕਾਰ ਵਰਗੀ ਬਣ ਰਹੀ ਸੀ, ਜੋ ਆਪਣੀ ਕੌਮ ਦੇ ਮਸਲਿਆਂ ਨੂੰ ਜਾਣਦਾ ਹੈ ਤੇ ਉਸ ਬਾਰੇ ਆਪਣੇ ਗੀਤਾਂ ਰਾਹੀਂ ਆਮ-ਰਾਏ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ।

ਸਿੰਘ ਬੈਟਰ ਦੈਨ ਕਿੰਗ ਐਲਬਮ ਵਿਚ ਗਾਏ ਗਏ ਗੀਤ “ਜੋ ਕੌਮ ਦੇ ਹੀਰੇ ਸੀ, ਦੱਸੋ ਉਹ ਕਿਉਂ ਸੂਲੀ ਟੰਗੇ; ਜਿਹੜੇ ਕੌਮ ਦੇ ਕਾਲਤ ਸੀ, ਉਹ ਲਹਿਰਾਉਂਦੇ ਫਿਰਦੇ ਝੰਡੇ” ਨੂੰ ਬੱਬੂ ਮਾਨ ਦੀ ਚੇਤਨਤਾ ਤੇ ਦਲੇਰੀ ਦਾ ਜਾਮਨ ਸਮਝਿਆ ਜਾ ਰਿਹਾ ਸੀ ਤੇ ਇਹ ਗੀਤ ਉਸ ਦੇ ਆਪਣੇ ਬਾਰੇ “ਬਾਗੀ ਤਬੀਅਤਾਂ ਦਾ ਮਾਲਕ” ਹੋਣ ਦੇ ਦਾਅਵੇ ਨੂੰ ਵੀ ਮਜਬੂਤੀ ਦੇਂਦਾ ਸੀ। ਪਰ ਬੱਬੂ ਮਾਨ ਵੱਲੋਂ ਗੁਰਕੀਰਤ ਕੋਟਲੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤੇ ਜਾਣ ਨੂੰ ਇਸ ਗੀਤ ਵਿਚ ਪੇਸ਼ ਕੀਤੇ ਨਜ਼ਰੀਏ ਤੇ ਭਾਵਨਾਵਾਂ ਦੇ ਉਲਟ ਸਮਝਿਆ ਜਾ ਰਿਹਾ ਹੈ।

ਇਥੇ ਇਹ ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਉਹ ਵਿਅਕਤੀ ਹੈ ਜਿਸ ਦਾ ਨਾਂ ਬੀਤੇ ਵੀਹ ਸਾਲਾਂ ਦੌਰਾਨ ਕੌਮ ਦਾ ਘਾਣ ਕਰਨ/ਕਰਵਾਉਣ ਵਾਲੇ “ਕੌਮ ਦੇ ਕਾਲਤਾਂ” ਦੀ ਸੂਚੀ ਵਿਚ ਪਹਿਲਿਆਂ ਵਿਚ ਆਉਂਦਾ ਹੈ। ਇਸ ਤੋਂ ਇਲਾਵਾ ਗੁਰਕੀਰਤ ਕੋਟਲੀ ਦਾ ਨਿੱਜੀ ਚਰਿੱਤਰ ਵੀ ਦਾਗੀ ਸਮਝਿਆ ਜਾਂਦਾ ਹੈ ਕਿਉਂਕਿ 1992 ਵਿਚ ਉਸ ਉੱਤੇ ਫਰਾਂਸੀਸੀ ਸ਼ਹਿਰੀ ਕੇਤੀਆ ਨਾਲ ਬਦਇਖਲਾਕੀ ਵਿਹਾਰ ਕਰਨ ਦੇ ਦੋਸ਼ ਲੱਗੇ ਸਨ।

ਸਿੱਖ ਸਿਆਸਤ ਵੱਲੋਂ ਘੋਖੀ ਗਈ ਜਾਣਕਾਰੀ ਅਨੁਸਾਰ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਬੱਬੂ ਮਾਨ ਦੇ ਇਸ ਕਦਮ ਦੀ ਕਰੜੀ ਅਲੋਚਨਾ ਹੋ ਰਹੀ ਹੈ ਅਤੇ ਸੰਭਾਵਨਾ ਲੱਗ ਰਹੀ ਹੈ ਕਿ ਬੱਬੂ ਮਾਨ ਨੂੰ ਆਉਂਦੇ ਦਿਨਾਂ ਵਿਚ ਇਸ ਵਿਵਾਦ ਦਾ ਕਾਫੀ ਸਾਹਮਣਾ ਕਰਨਾ ਪੈ ਸਕਦਾ ਹੈ। ਬੱਬੂ ਮਾਨ ਵੱਲੋਂ ਅਜੇ ਤੱਕ ਵਿਵਾਦਾਂ ਵਿਚ ਆਪ ਸਿਧੇ ਤੌਰ ਉੱਤੇ ਨਾ ਉਲਝਣ ਦੀ ਨੀਤੀ ਕਾਮਯਾਬ ਰਹੀ ਹੈ। ਉਸਦੇ ਗੀਤ “ਇਕ ਬਾਬਾ ਨਾਨਕ ਸੀ” ਬਾਰੇ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵੱਲੋਂ ਸ਼ੁਰੂ ਕੀਤੇ ਗਏ ਵਿਵਾਦ ਅਤੇ ਲਾਲ ਲਾਜਪਤ ਰਾਏ ਬਾਰੇ ਕੀਤੀਆਂ ਟਿੱਪਣੀਆਂ ਬਾਰੇ ਪਿੰਡ ਢੁੱਡੀਕੇ ਦੇ ਲੋਕਾਂ ਤੇ ਭਾਰਤੀ ਮੀਡੀਆ ਵੱਲੋਂ ਸ਼ੁਰੂ ਕੀਤੇ ਗਏ ਵਿਵਾਦ ਮੌਕੇ ਵੇਖਿਆ ਗਿਆ ਸੀ ਕਿ ਬੱਬੂ ਮਾਨ ਨੇ ਖੁਦ ਨੂੰ ਸਿਧੇ ਤੌਰ ਉੱਤੇ ਇਨ੍ਹਾਂ ਵਿਵਾਦਾਂ ਵਿਚ ਨਹੀਂ ਸੀ ਪਾਇਆ।

ਹੁਣ ਵੀ ਉਸ ਵੱਲੋਂ ਅਜਿਹਾ ਪੈਂਤੜਾ ਲਏ ਜਾਣ ਦੀਆਂ ਸੰਭਵਾਨਾਵਾਂ ਹਨ ਪਰ ਬੱਬੂ ਮਾਨ ਦੇ ਇਸ ਕਦਮ ਨਾਲ ਉਸ ਦੀ ਉੱਭਰ ਰਹੀ “ਬਾਗੀ ਤਬੀਅਤ” ਵਾਲੀ ਦਿੱਖ ਦਾਅ ਉੱਤੇ ਲੱਗ ਸਕਦੀ ਹੈ।

ਆਲਮ ਦੀ ਘਰਵਾਲੀ ਨੂੰ ਟਿਕਟ ਦੇ ਕੇ ਬਾਦਲਾਂ ਨੇ ਸਿਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ
ਅੰਮ੍ਰਿਤਸਰ, ਪੰਜਾਬ (07 ਜਨਵਰੀ, 2012): ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਬਦਨਾਮ ਪੁਲਿਸ ਅਫਸਰ ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਉਰਫ ਫਰਜ਼ਾਨਾ ਆਲਮ ਨੂੰ ਟਿਕਟ ਦਿੱਤੇ ਜਾਣ ਉਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦਲ ਖ਼ਾਲਸਾ ਨੇ ਬਾਦਲਕਿਆਂ ਨੂੰ ਪੁਛਿਆ ਕਿ ਕੀ ਅਕਾਲੀ ਦਲ ਕੋਲ ਮਲੇਰਕੋਟਲਾ ਹਲਕੇ ਵਿੱਚ ਕੋਈ ਵੀ ਅਜਿਹਾ ਯੋਗ ਪਰਿਵਾਰ ਨਹੀ ਹੈ ਜਿਸ ਦਾ ਦਾਮਨ “ਦਾਗੀ ਨਾ ਹੋਵੇ“।

ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਪਤਨੀ ਦਾ ਤਾਂ ਕੇਵਲ ਚੇਹਰਾ ਹੀ ਮੋਹਰੇ ਕੀਤਾ ਜਾ ਰਿਹਾ ਹੈ ਅਸਲ ਵਿੱਚ ਹਕੂਮਤ ਆਲਮ ਨੇ ਹੀ ਕਰਨੀ ਹੈ।

ਬਾਦਲਕਿਆਂ ਦੀ ਚਲਾਕੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਿੱਖ ਜਥੇਬੰਦੀਆਂ ਦੀ ਵਿਰੋਧਤਾ ਦੇ ਮੱਦੇਨਜ਼ਰ ਅਕਾਲੀ ਦਲ ਵਲੋਂ ਇਜ਼ਹਾਰ ਆਲਮ ਦੀ ਥਾਂ ਟਿਕਟ ਉਸ ਦੀ ਪਤਨੀ ਨੂੰ ਦੇਣਾ ਸਿੱਖਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਦੇ ਤੁੱਲ ਹੈ। ਉਹਨਾਂ ਕਿਹਾ ਕਿ ਆਲਮ ਜੋ ਕਿ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਦੋਸ਼ੀ ਸਮਝੇ ਜਾਂਦੇ ਹਨ, ਦੇ ਪਰਿਵਾਰਕ ਮੈਂਬਰ ਨੂੰ ਅਕਾਲੀ ਦਲ ਦੀ ਟਿਕਟ ਦੇਣਾ ਸਰਾਸਰ ਕੌਮ ਨਾਲ ਖਿਲਵਾੜ ਹੈ।

ਉਹਨਾਂ ਕਿਹਾ ਦਲ ਖ਼ਾਲਸਾ ਸਿਧਾਂਤਕ ਤੌਰ ਉਤੇ ਆਲਮ ਜਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਅਕਾਲੀ ਦਲ ਦੀ ਟਿਕਟ ਦੇਣ ਦੇ ਵਿਰੁੱਧ ਇਸ ਲਈ ਹੈ ਕਿਉਕਿ ਅਕਾਲੀ ਦਲ ਸਿੱਖ ਵੋਟਰਾਂ ਦੀ ਪ੍ਰਤੀਨਿਧ ਜਮਾਤ ਹੋਣ ਦਾ ਦਾਅਵਾ ਕਰਦਾ ਹੈ ਅਤੇ ਉਸ ਵਲੋਂ ਪੰਥ-ਦੁਸ਼ਮਣ ਵਿਅਕਤੀ ਨੂੰ ਪਾਰਟੀ ਅੰਦਰ ਪਨਾਹ ਦੇਣੀ ਪੰਥ ਨੂੰ ਟਿੱਚ ਕਰਨ ਦੇ ਬਰਾਬਰ ਹੈ।

ਉਹਨਾਂ ਕਾਂਗਰਸ ਵਲੋਂ ਦਸੁਹਾ ਹਲਕੇ ਤੋਂ ਆਲਮ ਵਾਂਗ ਜ਼ਾਲਿਮ ਪੁਲਿਸ ਅਫਸਰ ਐਸ.ਐਸ.ਵਿਰਕ ਨੂੰ ਟਿਕਟ ਨਾ ਦੇਣ ਉਤੇ ਤਸਲੀ ਪ੍ਰਗਟਾਉਦਿਆਂ ਕਿਹਾ ਕਿ ਇਹ ਅਜੀਬ ਦੁਖਾਂਤ ਹੈ ਕਿ ਜਿਸ ਅਕਾਲੀ ਦਲ ਨੇ ਸਰਕਾਰੀ ਅਤਵਾਦ ਦੀ ਮਾਰ ਝੱਲੀ ਹੋਵੇ, ਉਸ ਵਲੋਂ ਜੁਲਮ ਕਰਨ ਵਾਲੇ ਅਫਸਰਾਂ ਨੂੰ ਆਪਣੇ ਅੰਦਰ ਜਗ੍ਹਾ ਦਿੱਤੀ ਜਾਵੇ।

ਉਹਨਾਂ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਨੂੰ ਅਪੀਲ ਕੀਤੀ ਕਿ ਉਹ ਬਾਦਲਕਿਆਂ ਦੇ ਇਸ ਪੰਥ-ਵਿਰੋਧੀ ਫੈਸਲੇ ਵਿਰੁੱਧ ਬੋਲਣ । ਉਹਨਾਂ ਨਾਲ ਹੀ ਹਰ ਇਨਸਾਫ-ਪਸੰਦ ਵਿਅਕਤੀ ਨੂੰ ਵੀ ਇਸ ਫੈਸਲੇ ਵਿਰੁੱਧ ਡਟਣ ਲਈ ਗੁਹਾਰ ਲਾਈ।

ਸ਼ਹੀਦ ਬੇਅੰਤ ਸਿੰਘ ਦੇ ਲੜਕੇ ਸ: ਸਰਬਜੀਤ ਸਿੰਘ ਵੱਲੋ ਬੱਸੀ ਪਠਾਣਾਂ ਰਾਖਵੇ ਹਲਕੇ ਤੋ ਆਜਾਦ ਚੌਣ ਲੜਣ ਦਾ ਫੈਸਲਾ
ਚੰਡੀਗੜ੍ਹ (4 ਜਨਵਰੀ, 2012 – ਗੁਰਪ੍ਰੀਤ ਸਿੰਘ ਮਹਿਕ): ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਭਾਈ ਬੇਅੰਤ ਸਿੰਘ ਦੇ ਪੁੱਤਰ ਸ: ਸਰਬਜੀਤ ਸਿੰਘ ਨੇ ਬੱਸੀ ਪਠਾਣਾ ਰਾਖਵੇਂ ਹਲਕੇ ਤੋ ਚੌਣ ਲੜਣ ਦਾ ਫੈਸਲਾ ਕੀਤਾ ਹੈ। ਇਸ ਪੱਤਰਕਾਰ ਨਾਲ ਹੋਈ ਗੱਲਬਾਤ ਦੌਰਾਨ ਸ: ਸਰਬਜੀਤ ਸਿੰਘ (32) ਨੇ ਦੱਸਿਆ ਕਿ ਉਨ੍ਹਾਂ ਬੱਸੀ ਪਠਾਣਾਂ ਰਾਖਵੇਂ ਹਲਕੇ ਤੋ ਅਗਾਮੀ ਵਿਧਾਨ ਸਭਾ ਚੌਣਾਂ ਲੜਣ ਦਾ ਮਨ ਬਣਾਇਆ ਹੈ।

ਸ: ਸਰਬਜੀਤ ਸਿੰਘ ਨੂੰ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਵੱਲੋ ਬੱਸੀ ਪਠਾਣਾਂ ਤੋ ਉਮੀਦਵਾਰ ਐਲਾਨੇ ਜਾਣ ਦੇ ਆਸਾਰ ਸਨ, ਪ੍ਰੰਤੂ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਵੱਲੋ ਕਲ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਜਾਰੀ ਲਿਸਟ ਵਿਚ ਬੱਸੀ ਪਠਾਣਾਂ ਰਾਖਵੇਂ ਹਲਕੇ ਤੋ ਸ: ਧਰਮ ਸਿੰਘ ਕਲੌੜ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਸ: ਕਲੋੜ ਅਤੇ ਸ: ਮਾਨ ਨੇ ਹਾਲ ਹੀ ਵਿੱਚ ਹੋਈਆਂ ਸ਼੍ਰੋਮਣੀ ਕਮੇਟੀ ਚੌਣਾਂ ਕਰਮਵਾਰ ਬੱਸੀ ਪਠਾਣਾਂ ਰਾਖਵੇਂ ਅਤੇ ਬੱਸੀ ਪਠਾਣਾ ਜਨਰਲ ਚੜੀ ਸੀ, ਪ੍ਰੰਤੂ ਦੋਵੇ ਚੌਣ ਹਾਰ ਗਏ ਸਨ।

ਂਿੲੱਕ ਭੈਣ ਅਤੇ ਦੌ ਭਰਾ ਸ: ਸਰਬਜੀਤ ਸਿੰਘ ਮੌਜੂਦਾ ਸਮੇਂ ਆਪਣੀ ਪਤਨੀ ਅਤੇ ਬੇਟੇ ਨਾਲ ਮੋਹਾਲੀ ਵਿਖੇ ਰਹਿ ਰਹੇ ਹਨ। ਉਨ੍ਹਾਂ 2004 ਵਿਖੇ ਲੋਕ ਸਭਾ ਚੌਣ ਅਤੇ 2007 ਵਿੱਚ ਭਦੌੜ ਹਲਕੇ ਤੋ ਵਿਧਾਨ ਸਭਾ ਚੌਣ ਮਾਨ ਦੱਲ ਵੱਲ ਲੜੀ ਸੀ, ਪ੍ਰੰਤੂ ਹਾਰ ਗਏ ਸਨ।

ਸੂਤਰਾਂ ਅਨੁਸਾਰ ਸ: ਸਰਬਜੀਤ ਸਿੰਘ ਦੇ ਸ: ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਨਾਲ ਚੰਗੇ ਸੰਬੰਧ ਸਨ। ਸੂਤਰਾਂ ਅਨੁਸਾਰ ਪਹਿਲਾ ਮਾਨ ਦੱਲ ਸ: ਸਰਬਜੀਤ ਸਿੰਘ ਨੂੰ ਆਪਣੀ ਪਾਰਟੀ ਵੱਲੋ ਚੌਣ ਲੜਾਉਣ ਲਈ ਰਾਜੀ ਸੀ, ਪ੍ਰੰਤੂ ਕਿਸੇ ਦੂਜੀ ਪਾਰਟੀ ਵੱਲੋ ਸ: ਸਰਬਜੀਤ ਸਿੰਘ ਦੇ ਮਦਦ ਲੈਣ ਦੇ ਹੱਕ ਵਿਚ ਨਹੀਂ ਸੀ। ਇਸੇ ਲਈ ਪਾਰਟੀ ਵੱਲੋ ਸ: ਸਰਬਜੀਤ ਸਿੰਘ ਦੀ ਥਾਂ ਦੂਜਾ ਉਮੀਦਵਾਰ ਦੀ ਚੌਣ ਕੀਤੀ ਗਈ। ਸੂਤਰਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਚਮਕੌਰ ਸਾਹਿਬ ਹਲਕੇ ਤੋ ਸ: ਸਰਬਜੀਤ ਸਿੰਘ ਦਾ ਇੱਕ ਨਜਦੀਕੀ ਸੰਬੰਧੀ ਚੌਣ ਮੈਦਾਨ ਵਿੱਚ ਉਤਾਰ ਸਕਦਾ ਹੈ। ਇਹ ਗੱਲ ਜਨਤਕ ਹੈ ਕਿ ਸ: ਮਾਨ ਅਤੇ ਭਾਈ ਚੀਮਾ ਦੇ ਸੰਬੰਧ ਅੱਜ ਕਲ ਸੁਖਾਵੇਂ ਨਹੀਂ ਹਨ। ਦੋਵਾਂ ਨੇਤਾਵਾਂ ਦਾ ਬੱਸੀ ਪਠਾਣਾਂ ਖੇਤਰ ਵਿਚ ਚੰਗਾ ਪ੍ਰਭਾਵ ਹੈ।

ਜਿਕਰਯੌਗ ਹੈ ਕਿ ਬੱਸੀ ਪਠਾਣਾਂ ਰਾਖਵਾ ਹਲਕਾ ਨਵਾਂ ਹੌਂਦ ਵਿਚ ਆਇਆ ਹੈ, ਪਹਿਲਾਂ ਇਹ ਸਰਹਿੰਦ ਹਲਕੇ ਦਾ ਭਾਗ ਸੀ। ਨਵਾਂ ਹਲਕਾ ਬਸੀ ਪਠਾਣਾਂ ਹੌਂਦ ਵਿੱਚ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋ ਇਸ ਹਲਕੇ ਤੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਸ: ਨਿਰਮਲ ਸਿੰਘ ਜੋਕਿ ਫਰੀਦਕੋਟ ਤੋ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਪਤੀ ਹਨ ਨੂੰ ਚੌਣ ਮੈਦਾਨ ਵਿਚ ਉਤਾਰਿਆ ਗਿਆ ਹੈ। ਜਸਟਿਸ ਨਿਰਮਲ ਸਿੰਘ ਦਾ ਜੱਦੀ ਪਿੱਡ ਰਾਮਪੁਰ ਜਿਲਾ ਫ਼ਤਹਿਗੜ੍ਹ ਵਿੱਚ ਹੀ ਹੈ। ਬਸਪਾ ਵੱਲੋ ਏ ਐਨ ਲੁਹਾਰੀ ਨੂੰ ਬੱਸੀ ਪਠਾਣਾਂ ਸੀਟ ਤੋ ਪਹਿਲਾਂ ਹੀ ਚੌਣ ਮੈਦਾਨ ਵਿਚ ਉਤਾਰਿਆ ਜਾ ਚੁੱਕਾ ਹੈ।

ਬਸੀ ਪਠਾਣਾਂ ਇਲਾਕੇ ਦੀਆਂ ਵੋਟਾਂ ਦਾ ਜੇਕਰ ਇਤਿਹਾਸ ਵੇਖਿਆ ਜਾਵੇ ਤਾਂ ਇੱਥੇ ਦੀ ਜ਼ਿਆਦਾ ਵੋਟ ਸਿੱਖ ਸੋਚ ਨੂੰ ਹੀ ਭੁਗਤਦੀ ਆਈ ਹੈ। ਹੁਣੇ ਹੋ ਕੇ ਹਟੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਭਾਵੇਂ ਸ. ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਬਾਦਲ ਦਲ ਦੇ ਉਮੀਦਵਾਰ ਚੋਣ ਤੋਂ ਹਾਰ ਗਏ ਸਨ ਪਰ ਸ. ਮਾਨ ਅਤੇ ਭਾਈ ਚੀਮਾ ਨੂੰ ਕੁੱਲ ਮਿਲੀਆਂ ਵੋਟਾਂ ਦਾ ਜੋੜ ਬਾਦਲ ਦਲ ਦੇ ਜਿੱਤੇ ਉਮੀਦਵਾਰ ਨੂੰ ਮਿਲੀਆਂ ਵੋਟਾਂ ਤੋਂ ਵਧ ਬਣਦਾ ਹੈ।

12 ਜਨਵਰੀ, 2012: ਇਸ ਖਬਰ ਸੰਬੰਧੀ ਇਥੇ ਇਹ ਜਾਣਕਾਰੀ ਦੇਣੀ ਜਰੂਰੀ ਹੈ ਕਿ ਭਾਈ ਸਰਬਜੀਤ ਸਿੰਘ ਨੇ ਬਾਅਦ ਵਿਚ ਆਪਣਾ ਇਹ ਵਿਚਾਰ ਬਦਲਦਿਆਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ ਅਤੇ ਉਨ੍ਹਾਂ 2012 ਦੀਆਂ ਵਿਧਾਨ ਸਭਾ ਚੋਣਾਂ ਲਈ ਕਿਸੇ ਵੀ ਹਲਕੇ ਤੋਂ ਨਾਮਜਦਗੀ ਪੱਤਰ ਨਹੀਂ ਭਰੇ।

ਕਾਂਗਰਸੀ ਤੇ ਅਕਾਲੀ ਹੁਣ ਸਿੱਖਾਂ ਦੀਆਂ ਭਾਵਨਾਵਾਂ ਕੈਸ਼ ਨਹੀਂ ਕਰ ਸਕਦੇ : ਹਰਪਾਲ ਸਿੰਘ ਚੀਮਾ
ਫ਼ਤਹਿਗੜ੍ਹ ਸਾਹਿਬ (31 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਫੇਰੀ ਸਿਆਸਤ ਤੋਂ ਪ੍ਰੇਰਿਤ ਹੈ।ਅਜਿਹੇ ਸਟੰਟ ਵਰਤ ਕੇ ਕਾਂਗਰਸ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਵੋਟਾਂ ਹਥਿਆਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਤਿਹਾਸਿਕ ਯਾਦਗਾਰਾਂ ਦੀ ਉਸਾਰੀ ਰਾਹੀਂ ਸਿੱਖ ਵੋਟਾਂ ਵਟੋਰਨ ਦੇ ਹੱਥਕੰਡੇ ਅਪਣਾਏ ਹਨ ਪਰ ਉਨ੍ਹਾਂ ਨੂੰ ਵੀ ਇਸਦਾ ਕੋਈ ਲਾਭ ਨਹੀਂ ਮਿਲੇਗਾ ਕਿਉਂਕਿ ਸਿਧਾਂਤਕ ਖਾਮੀਆਂ ਵਾਲੀਆਂ ਇਹ ਯਾਦਗਾਰਾਂ ਸਿੱਖ ਪੰਥ ਦੀਆਂ ਭਾਵਨਾਵਾਂ ਤੇ ਇੱਛਾ ਮੁਤਾਬਕ ਤਿਆਰ ਨਹੀਂ ਕੀਤੀਆਂ ਗਈਆਂ।ਭਾਈ ਚੀਮਾ ਨੇ ਕਿਹਾ ਕਿ ਕਿਸੇ ਵਰਗ ਦੇ ਦਿਲ ਜਿੱਤਣ ਲਈ ਉਸ ਵਰਗ ਵਾਸਤੇ ਹਕੀਕੀ ਪੱਧਰ ‘ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ ਅਜਿਹੇ ਸਿਆਸੀ ਸਟੰਟਾਂ ਨਾਲ ਕੁਝ ਨਹੀਂ ਬਣਨ ਵਾਲਾ।

ਉਨ੍ਹਾਂ ਕਿਹਾ ਕਿ ਇਹ ਡਾ. ਮਨਮੋਹਨ ਸਿੰਘ ਹੀ ਸਨ ਜਿਨ੍ਹਾਂ ਨੇ 1984 ਦੀ ਸਿੱਖ ਨਸ਼ਲਕੁਸ਼ੀ ਵਿਰੁਧ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਟੀਸ਼ਨ ਪਾਉਣ ਵਾਲੇ ਸਿੱਖਾਂ ਨੂੰ ‘ਅੱਤਵਾਦੀ’ ਆਖਦਿਆਂ ਕੈਨੇਡੀਆਨ ਸਰਕਾਰ ਨੂੰ ਇਨ੍ਹਾਂ ਸਿੱਖਾਂ ਉਪਰ ਨਜ਼ਰ ਰੱਖਣ ਲਈ ਕਿਹਾ ਸੀ। ਦੂਜੇ ਪਾਸੇ ਸ. ਬਾਦਲ ਨੇ ਸਿੱਖ ਕੌਮ ‘ਤੇ ਹੋਏ ਜ਼ੁਲਮਾਂ ਨੂੰ ਭੁਲਾ ਕੇ ਸਿੱਖਾਂ ਦੇ ਕਾਤਲਾਂ ਨਾਲ ਮਿਤਰਤਾ ਕੁਝ ਹੋਰ ਹੀ ਕਹਾਣੀ ਬਿਆਨ ਕਰਦੀ ਹੈ। ਭਾਈ ਚੀਮਾ ਨੇ ਕਿਹਾ ਕਿ ਕਾਂਗਰਸੀਆਂ ਤੇ ਅਕਾਲੀਆਂ ਨੂੰ ਅਪਣੀ ਸਿੱਖ ਵਿਰੋਧੀ ਨੀਤੀ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਸਿੱਖ ਹੁਣ ਇਨ੍ਹਾਂ ਲੋਕਾਂ ਨੂੰ ਜਾਣ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਵਿੱਚ ਬਿਆਨਬਾਜ਼ੀ ਤਾਂ ਕਾਂਗਰਸੀਆਂ ਅਤੇ ਅਕਾਲੀਆਂ ਦੋਵਾਂ ਨੇ ਕੀਤੀ ਪਰ ‘ਬਗਲ ‘ਚ ਛੁਰੀ ਤੇ ਮੂੰਹ ‘ਚੋਂ ਰਾਮ-ਰਾਮ’ ਅਨੁਸਾਰ ਵਿਧਾਨ ਸਭਾ ਵਿੱਚ ਪ੍ਰੋ. ਭੁੱਲਰ ਦੇ ਹੱਕ ਵਿੱਚ ਮਤਾ ਪਾਸ ਕਰਨ ਵਾਲਾ ਜੋ ਕੰਮ ਜ਼ਮੀਨੀ ਤੌਰ ‘ਤੇ ਕਰਨਾ ਬਣਦਾ ਸੀ ਉਸ ਤੋਂ ਦੋਵਾਂ ਨੇ ਪਾਸਾ ਹੀ ਵੱਟਿਆ। ਭਾਈ ਚੀਮਾ ਨੇ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਹੁਣ ਸਿੱਖਾਂ ਦੀਆਂ ਭਾਵਨਾਵਾਂ ਕੈਸ਼ ਨਹੀਂ ਕਰ ਸਕਦੇ।

ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਅਸੰਬਲੀ ਚੋਣਾਂ ਨਾ ਲੜਨ ਦਾ ਫੈਸਲਾ
ਲੁਧਿਆਣਾ, ਪੰਜਾਬ (30 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਵਿਧਾਨ ਸਭਾ ਦੀਆਂ ਚੋਣਾਂ ਨਾ ਲੜਣ ਦਾ ਫੈਸਲਾ ਕੀਤਾ ਹੈ। ਅਮਰੀਕਾ ਤੋਂ ਛਪਦੇ ਹਫਤਾਵਾਰੀ ਪੰਜਾਬੀ ਅਖਬਾਰ ਅੰਮ੍ਰਿਤਸਰ ਟਾਈਮਜ਼ ਵਿਚ ਛਪੀ ਇੱਕ ਅਹਿਮ ਖਬਰ ਅਨੁਸਾਰ ਪੰਚ ਪ੍ਰਧਾਨੀ ਇਨਾਂ ਚੋਣਾਂ ਵਿਚ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਵੀ ਨਹੀਂ ਕਰੇਗੀ। ਇਹ ਫੈਸਲਾ ਪੰਚ ਪ੍ਰਧਾਨੀ ਦੀ ਕੇਂਦਰੀ ਕਮੇਟੀ ਵਿਚ ਲਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) 30 ਨਵੰਬਰ 2007 ਨੂੰ ਹੋਂਦ ਵਿਚ ਆਇਆ ਸੀ ਅਤੇ ਇਸ ਨੇ ਪੰਥਕ ਮੋਰਚੇ ਨਾਲ ਰਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 19 ਸੀਟਾਂ ਉਤੇ ਲੜੀ ਸੀ, ਜਿਸ ਦੌਰਾਨ ਦਲ ਦੇ ਇਕ ਉਮੀਦਵਾਰ ਭਾਈ ਕੁਲਬੀਰ ਸਿੰਘ ਬੜਾਪਿੰਡ ਫਿਲੌਰ ਸੀਟ ਜਿੱਤ ਹਾਸਲ ਕਰਨ ‘ਚ ਕਾਮਯਾਬ ਰਹੇ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਅਹੁਦੇਦਾਰਾਂ ਨੇ ਦਲ ਦੇ ਗਠਨ ਤੋਂ ਪਹਿਲਾਂ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ‘ਤੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ। ਕੇਂਦਰੀ ਕਮੇਟੀ ਦਾ ਕਹਿਣਾ ਹੈ ਕਿ ਉਨਾਂ ਦੀ ਪਾਰਟੀ ਦੇ ਮੈਂਬਰਾਂ ਨੂੰ ਕਿਸੇ ਪਾਰਟੀ ਦੀ ਥਾਂ ਅਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਉਂਜ ਪੰਚ ਪ੍ਰਧਾਨੀ ਨੇ ਭਵਿੱਖ ਵਿਚ ਪੰਚਾਇਤ ਦੀਆਂ ਚੋਣਾਂ ਤੋਂ ਲੈ ਕੇ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਕਿਸ਼ਨਪੁਰਾ ਦਾ ਕਹਿਣਾ ਹੈ ਕਿ ਉਨਾਂ ਦੀ ਪਾਰਟੀ ਇਨਾਂ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ। ਵਿਧਾਨ ਸਭਾ ਚੋਣਾਂ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਦਲ ਖਾਲਸਾ ਸਮੇਤ ਦੂਜੀਆਂ ਕਈ ਪੰਥਕ ਜਥੇਬੰਦੀਆਂ ਵੀ ਸਰਗਰਮ ਨਹੀਂ ਹਨ। ਸਿਮਰਨਜੀਤ ਸਿੰਘ ਮਾਨ ਨੂੰ ਛੱਡ ਕੇ ਬਾਕੀ ਦੂਜੇ ਸਾਰੇ ਧੜੇ ਇਕ ਤਰਾਂ ਨਾਲ ਚੋਣਾਂ ਤੋਂ ਦੂਰ ਹੋ ਰਹੇ ਹਨ।

ਇਨਾਂ ਚੋਣਾਂ ਵਿਚੋਂ ਸ੍ਰੀ ਆਨਦੰਪੁਰ ਸਾਹਿਬ ਦਾ ਮਤਾ ਬਿਲਕੁਲ ਹੀ ਲਾਂਭੇ ਹੋ ਗਿਆ ਲਗਦਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨੀ ਬੰਦ ਕਰ ਦਿੱਤੀ ਹੈ। ਬਾਦਲ ਦਲ ਵਲੋਂ ਹਾਲ ਦੀ ਘੜੀ ਜਿਨਾਂ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਉਨਾਂ ਵਿਚ ਚੰਡੀਗੜ ਪੰਜਾਬ ਹਵਾਲੇ ਕਰਨ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਅਤੇ ਪਾਣੀਆਂ ਦੇ ਮਸਲੇ ਸਮੇਤ ਮਤੇ ਵਿਚਲੇ ਦੂਜੇ ਮਸਲੇ ਸ਼ਾਮਲ ਨਹੀਂ ਕੀਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਖ਼ਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲ ਤਾਂ ਕਰਦੇ ਹਨ ਪਰ ਉਹ ਵੀ ਸ੍ਰੀ ਆਨੰਦਪੁਰ ਸਾਹਿਬ ਮਤੇ ਨੂੰ ਚੋਣ ਮੁੱਦਾ ਨਹੀਂ ਬਣਾ ਰਹੇ ਹਨ।

ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਅਕਾਲੀ ਦਲ ਲੌਂਗੋਵਾਲ, ਸੀਪੀਆਈ ਅਤੇ ਸੀਪੀਐਮ ਨਾਲ ਸਮਝੌਤਾ ਹੋ ਚੁੱਕਾ ਹੈ। ਇਸ ਕਰਕੇ ਗਠਜੋੜ ਵਲੋਂ ਵੀ ਪੰਜਾਬ ਦੇ ਪਾਣੀਆਂ ਸਮੇਤ ਦੂਜੇ ਮਸਲਿਆਂ ਦੀ ਗੱਲ ਨਹੀਂ ਕੀਤੀ ਜਾ ਰਹੀ ਹੈ। ਅਕਾਲੀ ਦਲ 1920 ਅਜੇ ਤਾਈਂ ਚੋਣ ਤਿਆਰੀਆਂ ਦੇ ਪਹਿਲੇ ਦੌਰ ਵਿਚੋਂ ਅੱਗੇ ਨਹੀਂ ਵਧ ਸਕਿਆ ਹੈ। ਦਲ ਦੇ ਪ੍ਰਧਾਨ ਰਵੀਇੰਦਰ ਸਿੰਘ ਵਲੋਂ ਚੋਣਾਂ ਲਈ ਉਮੀਦਵਾਰਾਂ ਅਤੇ ਗਠਜੋੜ ਬਾਰੇ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਪਰ ਇਹ ਕਮੇਟੀ ਅਜੇ ਤਾਈਂ ਅਪਣੀ ਰਿਪੋਰਟ ਨਹੀਂ ਦੇ ਸਕੀ ਹੈ, ਜਦੋਂ ਕਿ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਅਕਾਲੀ ਦਲ 1920 ਵਲੋਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨਾਲ ਚੋਣ ਗਠਜੋੜ ਦਾ ਵਿਚਾਰ ਬਣਾਇਆ ਜਾ ਰਿਹਾ ਸੀ ਪਰ ਪੰਚ ਪ੍ਰਧਾਨੀ ਨੇ ਇਸ ਵਾਰ ਚੋਣਾਂ ਨਾ ਲੜਣ ਦਾ ਮਨ ਬਣਾਇਆ ਹੈ। ਪੰਚ ਪ੍ਰਧਾਨੀ ਦੇ ਆਗੂ ਸੁਰਿੰਦਰ ਸਿੰਘ ਕਿਸ਼ਨਪੁਰਾ ਦਾ ਕਹਿਣਾ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਤੋਂ ਲਾਂਭੇ ਜਾਣ ਵਾਲੀ ਕਿਸੇ ਵੀ ਪਾਰਟੀ ਨਾਲ ਚੋਣ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਅਜਿਹੀ ਪਾਰਟੀ ਦੀ ਹਮਾਇਤ ਕੀਤੀ ਜਾਵੇਗੀ।

ਪੰਜਾਬ ਵਿਚ ਚੋਣਾਂ 30 ਜਨਵਰੀ ਨੂੰ, ਨਤੀਜੇ 4 ਮਾਰਚ ਨੂੰ ਐਲਾਨੇ ਜਾਣਗੇ; ਚੋਣ ਜਾਬਤਾ ਲਾਗੂ
ਨਵੀਂ ਦਿੱਲੀ /ਚੰਡੀਗੜ੍ਹ (ਦਸੰਬਰ 24, 2011): ਪੰਜਾਬ ਵਿਧਾਨ ਸਭਾ ਦੀ 2012 ਵਿਚ ਹੋਣ ਵਾਲੀ ਚੋਣ 30 ਜਨਵਰੀ ਨੂੰ ਹੋ ਜਾਵੇਗੀ ਤੇ ਚੋਣਾਂ ਦੇ ਨਤੀਜਿਆਂ ਦਾ ਐਲਾਨ 4 ਮਾਰਚ ਨੂੰ ਹੋਵੇਗਾ। ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਨਵੀਂ ਸਰਕਾਰ ਦੀ ਚੋਣ ਲਈ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਵੋਟਾਂ 30 ਜਨਵਰੀ ਨੂੰ ਪੈਣਗੀਆਂ ਅਤੇ ਚੋਣ ਨਤੀਜੇ 4 ਮਾਰਚ ਨੂੰ ਆਉਣਗੇ।

ਇਸ ਐਲਾਨ ਦੇ ਨਾਲ ਹੀ ਪੰਜਾਬ ਵਿਚ ਚੋਣ ਜਾਬਤਾ ਲਾਗੂ ਹੋ ਗਿਆ ਹੈ। ਇਸ ਜ਼ਿਕਰਯੋਗ ਹੈ ਕਿ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ 42 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਬੀਤੇ ਦਿਨ ਹੀ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਮਾਨ) ਵੱਲੋਂ ਵੀ ਕੁਝ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ। ਸੂਬੇ ਦੀ ਦੂਸਰੀ ਵੱਡੀ ਸਿਆਸੀ ਧਿਰ ਕਾਂਗਰਸ ਪਾਰਟੀ ਨੇ ਅਜੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਨਹੀਂ ਕੀਤਾ। ਪੀ. ਪੀ. ਪੀ ਤੇ ਖੱਬੇ ਪੱਖੀਆਂ ਦੇ ਸਾਂਝੇ ਮੋਰਚੇ ਨੇ ਵੀ ਅਜੇ ਤੱਕ ਉਮੀਦਵਾਰਾਂ ਦਾ ਕੋਈ ਬਕਾਇਦਾ ਐਲਾਨ ਨਹੀਂ ਕੀਤਾ ਹੈ।

ਆਉਂਦੇ ਦਿਨਾਂ ਵਿਚ ਸੂਬੇ ਵਿਚ ਸਿਆਸੀ ਮਾਹੌਲ ਪੂਰਾ ਗਰਮਾ ਜਾਣ ਦੇ ਅਸਾਰ ਹਨ। ਬੀਤੇ ਕੁਝ ਦਿਨਾਂ ਤੋਂ ਹੀ ਟੁੱਟ-ਭੱਜ ਤੇ ਦਲ ਬਦਲਣ ਦੀਆਂ ਕਾਰਵਾਈਆਂ ਸ਼ਿਖਰਾਂ ਉੱਤੇ ਚੱਲ ਰਹੀਆਂ ਹਨ।

ਭਾਰਤ ਚੋਣਾਂ ਰਾਹੀਂ ਸਰਕਾਰ ਚੁਣਨ ਵਾਲਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ, ਪਰ ਇਥੇ ਦੀ ਚੋਣ ਪ੍ਰਕਿਰਿਆ ਵੱਡੇ ਪੱਧਰ ਉੱਤੇ ਧਾਂਦਲੀਆਂ, ਵੇਖ-ਖਰੀਦ, ਨਸ਼ੇ ਦੀ ਸ਼ਿਕਾਰ ਹੁੰਦੀ ਹੈ।

ਭਾਰਤ ਵਿਚ ਪੰਜਾਬ ਤੋਂ ਇਲਾਵਾ ਚਾਰ ਹੋਰ ਰਾਜਾਂ ਲਈ ਵੀ ਆਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਵਿਚ ਸੱਤ ਪੜਾਵਾਂ ਵਿਚ ਵੋਟਾਂ ਪੈਣਗੀਆਂ ਜਦਕਿ ਬਾਕੀ ਚਾਰ ਰਾਜਾਂ ਵਿਚ ਇਕੋ ਦਿਨ ਵੋਟਾਂ ਪਾਉਣ ਦਾ ਕੰਮ ਨੇਪਰੇ ਚਾੜ੍ਹ ਲਿਆ ਜਾਵੇਗਾ। ਪੰਜਾਬ ਅਤੇ ਉੱਤਰਾਖੰਡ ਵਿਚ 30 ਜਨਵਰੀ ਨੂੰ ਵੋਟਾਂ ਪੈਣਗੀਆਂ। ਯੂਪੀ ਵਿਚ 4 ਫਰਵਰੀ, 8 ਫਰਵਰੀ, 11 ਫਰਵਰੀ, 15 ਫਰਵਰੀ, 19 ਫਰਵਰੀ, 23 ਫਰਵਰੀ ਅਤੇ 28 ਫਰਵਰੀ ਨੂੰ ਸੱਤ ਪੜਾਵਾਂ ਵਿਚ ਪੈਣਗੀਆਂ।

ਮਨੀਪੁਰ ਵਿਚ 28 ਫਰਵਰੀ ਨੂੰ ਜਦਕਿ ਅਖੀਰ ਵਿਚ ਗੋਆ ‘ਚ 3 ਮਾਰਚ ਨੂੰ ਵੋਟਾਂ ਪੈਣਗੀਆਂ। ਸਾਰੇ ਸੂਬਿਆਂ ਵਿਚ ਵੋਟਾਂ ਲਈ ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਸਾਰੇ ਰਾਜਾਂ ਵਿਚ ਵੋਟਾਂ ਦੀ ਗਿਣਤੀ ਅਤੇ ਚੋਣਾਂ ਦੇ ਨਤੀਜੇ 4 ਮਾਰਚ ਨੂੰ ਐਲਾਨੇ ਜਾਣਗੇ। ਚੋਣਾਂ ਲਈ ਤਰੀਕਾਂ ਦੇ ਐਲਾਨ ਦੇ ਨਾਲ ਹੀ ਪੰਜ ਰਾਜਾਂ ਵਿਚ ਚੋਣ ਜਾਬਤਾ ਲਾਗੂ ਹੋ ਗਿਆ ਹੈ।

ਪੁਲਸੀਏ ਚੋਣਾਂ ਲੜਕੇ ਬਜ਼ੁਰਗ ਅਕਾਲੀਆਂ ਨੂੰ ਖੂੰਝੇ ਲਾ ਦੇਣਗੇ: ਦਲ ਖਾਲਸਾ
ਹੁਸ਼ਿਆਰਪੁਰ (15 ਦਸੰਬਰ, 2011): ਪੰਜਾਬ ਪੁਲਿਸ ਦੇ ਸਾਬਕਾ ਉਚ ਅਧਿਕਾਰੀਆਂ ਵਲੋਂ ਆਉਦੀਆਂ ਚੋਣਾਂ ਵਿਚ ਕੁੱਦਣ ਦੇ ਫੈਸਲੇ ਉਤੇ ਤਿੱਖੀ ਪ੍ਰਤੀਕਿਰਿਆ ਜਿਤਾਂਉਦਿਆਂ ਦਲ ਖਾਲਸਾ ਨੇ ਕਿਹਾ ਕਿ ਜਿਸ ਅਕਾਲੀ ਦਲ ਲਈ ਸਿੱਖਾਂ ਦੀਆਂ ਪਿਛਲੀਆਂ ਪੀੜ੍ਹੀਆਂ ਦੇ ਬਜੁਰਗਾਂ ਨੇ ਕੁਰਬਾਨੀਆਂ ਕੀਤੀਆ ਸਨ ਉਸ ਉਤੇ ਹੁਣ ਸਾਬਕਾ ਪੁਲਿਸ ਅਧਿਕਾਰੀਆਂ ਅਤੇ ਅਫਸਰਸ਼ਾਹੀ ਦਾ ਕਬਜ਼ਾ ਹੋਣ ਜਾ ਰਿਹਾ ਹੈ,ਜਿਸ ਕਰਕੇ ਹੁਣ ਅਕਾਲੀ ਜਥੇਦਾਰਾਂ ਨੂੰ ਇਸ ਪਾਰਟੀ ਵਿਚ ਖੂੰਜੇ ਲੱਗਣਾ ਪਵੇਗਾ।

ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਅਕਾਲੀ ਦਲ ਦੀ ਦੂਜੀ ਤੇ ਤੀਜੀ ਕਤਾਰ ਦੇ ਜਥੇਦਾਰਾਂ ਨੂੰ ਸਾਬਕਾ ਆਈ.ਏ.ਐਸ ਤੇ ਆਈ.ਪੀ.ਐਸ. ਅਧਿਕਾਰੀਆਂ ਵਲੋਂ ਉਨਾਂ ਦੇ ਰਾਜਨੀਤਿਕ ਥਾਂ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਵਿਰੁਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਦਲ ਖਾਲਸਾ ਆਗੂ ਨੇ ਸਾਬਕਾ ਪੁਲਿਸ ਅਧਿਕਾਰੀਆਂ ਇਜ਼ਹਾਰ ਆਲਮ, ਪੀ.ਐਸ. ਗਿੱਲ, ਐਚ ਐਸ ਚਾਹਲ, ਐੈਸ.ਐਸ.ਵਿਰਕ ਆਦਿ ਵਲੋਂ ਚੋਣਾਂ ਲੜਨ ਦੇ ਐਲਾਨ ਦਾ ਸਖਤ ਨੋਟਿਸ ਲਿਆ ਹੈ।

ਉਨਾਂ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀ ਕਿ ਹਰ ਨਾਗਰਿਕ ਨੂੰ ਚੋਣ ਰਾਜਨੀਤੀ ਵਿਚ ਦਾਖਲ ਹੋਣ ਦਾ ਹੱਕ ਹੈ ਪਰ ਸਾਡੀ ਚਿੰਤਾ ਹੈ ਕਿ ਜਿਹੜੇ ਪੁਲਿਸ ਅਧਿਕਾਰੀ ਚੋਣ ਰਾਜਨੀਤੀ ਵਿੱਚ ਦਾਖਿਲ ਹੋਕੇ ਕਾਨੂੰਨਦਾਨ ਬਨਣ ਜਾ ਰਹੇ ਹਨ ਉਹ ਪਿਛਲੇ ਸਮੇ ਅੰਦਰ ਕਾਨੂੰਨ ਦੀ ਉਲੰਘਣਾ ਦੇ ਦੋਸ਼ੀ ਰਹੇ ਹਨ।

ਜਥੇਬੰਦੀ ਦੇ ਆਗੂ ਨੇ ਕਿਹਾ ਕਿ ਇਨਾਂ ਦਾਗੀ ਅਫਸਰਾਂ ਦੇ ਜ਼ੁਲਮਾਂ ਦੇ ਸਤਾਏ ਪਰਿਵਾਰ ਇਨਸਾਫ ਦੀ ਉਡੀਕ ‘ਚ ਹਨ ਅਤੇ ਉਹ ਇਨਾਂ ਵਲੋਂ ‘ਸੱਤਾ ਤੇ ਕਾਬਜ਼’ ਹੋਣ ਦੀਆਂ ਕੋਸ਼ਿਸ਼ਾਂ ਦੇ ਸਖਤ ਖਿਲਾਫ ਹਨ।

ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਵਿਰਕ ਤੇ ਆਲਮ ਦੋਵੇਂ ਹੀ ਸਿੱਖ ਨੌਜਵਾਨਾਂ ਨੂੰ ਗੈਰ-ਕਾਨੂਨੀ ਢੰਗ ਨਾਲ਼ ਮਾਰ ਮੁਕਾਏ ਜਾਣ ਦੇ ਇਕੋ-ਜਿੰਨੇ ਦੋਸ਼ੀ ਹਨ।

ਪੰਜਾਬ ਦੇ ਸਿਆਸੀ ਦਲਾਂ ਵਲੋਂ ਅੰਨਾ ਹਜ਼ਾਰੇ ਨੂੰ ਪੰਜਾਬ ਅੰਦਰ ਉਨਾਂ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਸੱਦੇ ਜਾਣ ਦੀ ਕੀਤੇ ਜਾ ਰਹੇ ਐਲਾਨਾਂ ਉਤੇ ਆਪਣਾ ਪ੍ਰਤੀਕਰਮ ਕਰਦਿਆਂ ਉਨ੍ਹਾਂ ਕਿਹਾ ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਅੰਨਾ ਹਜਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਤੋਂ ਸਿਆਸੀ ਲਾਭ ਲੈਣ ਦੇ ਚੱਕਰ ਵਿਚ ਹਨ। ਉਨਾਂ ਕਿਹਾ ਕਿ ਦਲ ਖਾਲਸਾ ਦਾ ਮੰਨਣਾ ਹੈ ਕਿ “ਗਾਂਧੀਵਾਦੀ” ਵਿਅਕਤੀ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਦਾ ਹਾਂ-ਪੱਖੀ ਨਤੀਜਾ ਤਾਂ ਹੀ ਨਿਕੱਲੇਗਾ ਜੇ ਹਰ ਨਾਗਰਿਕ ਨਿੱਜੀ ਤੌਰ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲਵੇ ਅਤੇ ਆਪਣੇ ਅੰਦਰੋਂ ਇਸ ਬਿਮਾਰੀ ਨੂੰ ਖਤਮ ਕਰੇ।