
ਚੰਡੀਗੜ, (12ਦਸੰਬਰ2011) : ‘‘ਬੀਤੇ ਕੁਝ ਦਿਨਾਂ ਤੋ ਐਸ ਜੀ ਪੀ ਸੀ ਦੀ ਸੰਸਥਾਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਦੀ ਆਰ ਐਸ ਐਸ ਤੇ ਬੀਜੇਪੀ ਦੀ ਗੁਲਾਮੀਅਤ ਵਾਲੀ ਸਿੱਖ ਵਿਰੋਧੀ ਸੋਚ ਅੱਗੇ ਝੁਕਦੇ ਹੋਏ ਜੋ ਫਿਰ ਤੋ ਸ. ਜਸਵੀਰ ਸਿੰਘ ਆਹਲੂਵਾਲੀਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦਾ ਵਾਈਸ ਚਾਸਲਰ ਲਗਾਉਣ ਦੀਆਂ ਤਿਆਰੀਆ ਕੀਤੀਆ ਜਾ ਰਹੀਆ ਹਨ, ਇਹ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਕੁਚਲਕੇ ਸਿੱਖ ਸੋਚ ਨੂੰ ਤਹਿਸ-ਨਹਿਸ ਕਰਨ ਦੀ ਸਾਜਿਸ ਨੂੰ ਬਿਲਕੁਲ ਬਰਦਾਸਤ ਨਹੀ ਕੀਤਾ ਜਾਵੇਗਾ । ਜੇ ਸਾਨੂੰ ਮਜਬੂਰ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਹੋ ਰਹੇ ਸਿੱਖ ਵਿਰੋਧੀ ਅਮਲ ਨੂੰ ਰੋਕਣ ਲਈ ਦ੍ਰਿੜ੍ਹਤਾਂ ਪੂਰਵਕ ਐਜੀਟੇਸ਼ਨ ਕਰੇਗਾ ਅਤੇ ਕਾਨੂੰਨੀ ਕਾਰਵਾਈ ਕਰਨ ਤੋ ਵੀ ਪਿਛੇ ਨਹੀ ਹਟੇਗਾ
December 12, 2011 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਚੰਡੀਗੜ੍ਹ,( 7ਦਸੰਬਰ2011) : ਜ਼ਿਲ੍ਹਾ ਮੁਕਤਸਰ ਨਾਲ ਸਬੰਧਤ ਅਕਾਲੀ ਦਲ (ਬ) ਪੱਖੀ ਇਕ ਸਰਪੰਚ ਬਲਵਿੰਦਰ ਸਿੰਘ ਤੋਤੀ ਵਲੋਂ ਇਕ ਮਹਿਲਾ ਅਧਿਆਪਕ ਨੂੰ ਥੱਪੜ ਮਾਰਨਾ ਕਾਫ਼ੀ ਮਹਿੰਗਾ ਪੈ ਰਿਹਾ ਹੈ ਅਤੇ ਚੋਣਾਂ ਦੇ ਮਾਹੌਲ ਸਮੇਂ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਜਨਤਾ ਦੇ ਦਬਾਅ ਹੇਠ ਦੋਸ਼ੀ ਸਰਪੰਚ ਵਿਰੁਧ ਬੇਸ਼ੱਕ ਕੇਸ ਦਰਜ ਹੋ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਰਿਹਾ ਵੀ ਕਰ ਦਿਤਾ ਗਿਆ ਹੈ ਪਰ ਨਾਲ ਹੀ ਉਸ ਅਧਿਆਪਕਾ ਵਿਰੁਧ ਵੀ ਕੇਸ ਦਰਜ ਕਰਨ ਲਈ ਦਬਾਅ ਪੈ ਰਿਹਾ ਹੈ ਜਿਸ ਨੂੰ ਸਰਪੰਚ ਨੇ ਥੱਪੜ ਮਾਰਿਆ ਸੀ। ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਮਾਮਲੇ ਦੀ ਸਰਕਾਰ ਤੋਂ ਰੀਪੋਰਟ ਮੰਗ ਲਈ ਹੈ। ਉਧਰ ਈ.ਜੀ.ਐਸ. ਅਧਿਆਪਕ ਯੂਨੀਅਨ ਨੇ ਇਸ ਥੱਪੜ ਦੇ ਮੁੱਦੇ ਨੂੰ ਲੈ ਕੇ ਅਪਣਾ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰ ਦਿਤਾ ਹੈ ਅਤੇ 8 ਦਸੰਬਰ ਨੂੰ ਮੁੱਖ ਮੰਤਰੀ
December 7, 2011 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਹਿਗੜ੍ਹ ਸਾਹਿਬ (3 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਪ੍ਰਜ਼ੀਡੀਅਮ ਮੈਂਬਰ ਦਇਆ ਸਿੰਘ ਕੱਕੜ ਅਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਅੱਜ ਇੱਥੇ ਕਿਹਾ ਕਿ ‘ਫ਼ਖ਼ਰ-ਏ-ਕੌਮ’ ਵਰਗੇ ਐਵਾਰਡ ਕਿਸੇ ਸਿਆਸੀ ਵਿਅਕਤੀ ਨੂੰ ਨਹੀਂ ਸਗੋਂ ਧਰਮ ਤੇ ਮਾਨਵਤਾ ਲਈ ਕੁਰਬਾਨੀਆਂ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਦਿੱਤੇ ਜਾਣੇ ਹੀ ਸ਼ੋਭਦੇ [...]
December 4, 2011 | ਇਹ ਸਮਗਰੀ
ਦੇਸ ਪੰਜਾਬ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਚੰਡੀਗੜ੍ਹ (30 ਨਵੰਬਰ, 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ’ ਦੇਣ ਦੀ ਬਜਾਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ‘ਪੰਥ ਰਤਨ’ ਨਾਲ ਨਿਵਾਜਿਆ ਜਾਵੇ। ਆਪਣੇ ਸਮੁੱਚੇ ਸਿਆਸੀ ਜੀਵਨ ਵਿਚ ਬਾਦਲ ਨੇ ਸਿਆਸੀ ਲਾਹਾ ਲੈਣ ਲਈ ਹਮੇਸ਼ਾ ਸਿਖੀ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ।
December 1, 2011 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ (30/11/2011): ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਤੇ ਇੱਕ ਝਾਤ ਮਾਰੀ ਜਾਵੇ ਤਾਂ ਉਪਰੀ ਨਜ਼ਰੇ ਹੀ ਇਹ ਪ੍ਰਤੱਖ ਸਾਹਮਣੇ ਆਉਂਦਾ ਹੈ ਕਿ ਇਸ ਨੇ ਅਮਰ ਵੇਲ ਦੀ ਤਰਾਂ ਸਿੱਖ ਕੌਮ ਨੂੰ ਖਤਮ ਕਰਨ ਦੇ ਯਤਨ ਕੀਤੇ ਹਨ। ਹਰ ਵਾਰ ਹੀ ਇਹ ਸਿੱਖ ਕੌਮ ਦੇ ਵਿਰੋਧ ਅਤੇ ਦੁਸ਼ਮਣ ਦੇ ਹੱਕ ਵਿੱਚ [...]
November 30, 2011 | ਇਹ ਸਮਗਰੀ
ਵਿਦੇਸ਼,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੁਧਿਆਣਾ (3 ਨਵੰਬਰ, 2011): ਸਿੱਖ ਰਾਜ ਨੂੰ ਖਤਮ ਕਰਨ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਲਾਲ ਸਿਹੁੰ, ਤੇਜਾ ਸਿਹੁੰ, ਪਹਾੜਾ ਸਿਹੁੰ ਤੇ ਧਿਆਨੇ ਡੋਗਰੇ ਨੂੰ ਸਿੱਖ ਇਤਿਹਾਸ ਵਿਚ ਕੇਵਲ ਇਕ ਲਾਈਨ ਵਿਚ ਹੀ ਯਾਦ ਕੀਤਾ ਜਾਂਦਾ ਹੈ ਕਿ, “ਇਹਨਾਂ ਲੋਕਾਂ ਨੇ ਸਿੱਖ ਰਾਜ ਨਾਲ ਗੱਦਾਰੀ ਕੀਤੀ ” ਭਾਵੇਂ ਕਿ ਉਸ ਸਮੇਂ ਇਹ ਸਿੱਖ ਰਾਜ ਦਰਬਾਰ ਵਿਚ [...]
November 29, 2011 | ਇਹ ਸਮਗਰੀ
ਦੇਸ ਪੰਜਾਬ,
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਨਵੀਂ ਦਿੱਲੀ, (27ਨਵੰਬਰ2011)ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਆਨੰਦਪੁਰ ਸਾਹਿਬ ਵਿਖੇ ਹੋਇਆ ਇਕ ਸਰਕਾਰੀ ਪ੍ਰੋਗਰਾਮ ਸੀ, ਜਿਸ ਵਿਚ ਬਾਦਲ ਦਲ, ਭਾਜਪਾ ਅਤੇ ਆਰ.ਐਸ਼ਐਸ. ਦਾ ਗਲਬਾ ਸੀ, ਇਹੋ ਜਿਹੇ ਪ੍ਰੋਗਰਾਮ ‘ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ‘‘ਪੰਥ ਰਤਨ ਫਖਰ ਏ ਕੌਮ” ਖਿਤਾਬ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਪੂਰੀ ਤਰ੍ਹਾਂ ਅਣਉਚਿਤ ਹੈ, ਇਸ ਲਈ ਅਕਾਲ ਤਖ਼ਤ ਸਾਹਿਬ ਨੂੰ ਇਹ ਕਾਹਲੀ ਅਤੇ ਦਬਾਅ ਅਧੀਨ ਲਏ ਗਏ ਫ਼ੈਸਲੇ ਉਪਰ ਮੁੜ ਵਿਚਾਰ ਕਰਨੀ ਚਾਹੀਦੀ ਹੈ। ਸ੍ਰੀ ਸਰਨਾ ਨੇ
November 27, 2011 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਬੱਦੋਵਾਲ, (24 ਨਵੰਬਰ2011) ‘ਆਖਰ ਪੁੱਤਰ ਮੂਲਿਆਂ ਤੂੰ ਹੱਟੀ ਬਹਿਣਾ .. 22 ਸਾਲ ਅਕਾਲੀਆਂ ਨੂੰ ਪਾਣੀ ਪੀ ਪੀ ਕੇ ਕੋਸਣ ਤੋਂ ਬਾਅਦ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ, ਮੁੜ ਤੋਂ ‘ਅਕਾਲੀ’ ਬਣ ਗਏ ਹਨ। ਸਹੁਰੇ ਘਰ ਗਈ ਧੀ ਦੇ ਆਪਣੇ ਪਰਿਵਾਰ ਸਮੇਤ ਪੇਕੇ ਘਰ ਵਾਪਸੀ ਵਾਲੀ ਪੀੜ੍ਹਾਂ ਨਾਲ ਰਾਮੂਵਾਲੀਆ ਨੇ ਭਰੇ ਗਲੇ ਨਾਲ ਆਪਣੀ ਲੋਕ ਭਲਾਈ ਪਾਰਟੀ ਦੇ ਬਾਦਲ ਦਲ ‘ਚ ਰਲੇਵੇਂ ਦਾ ਇਹ ਆਖਦਿਆਂ ਐਲਾਨ ਕੀਤਾ ਕਿ ਅੱਜ ਤੋਂ ਸੁਖਬੀਰ ਬਾਦਲ ਉਸਦਾ ਪ੍ਰਧਾਨ ਅਤੇ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਹੈ। ਇਸ ਤਰਾਂ ਪੰਜਾਬ ‘ਚ ਤੀਜੇ ਬਦਲ ਵਜੋਂ ਉਭਰੀ ਇੱਕ ਪਾਰਟੀ ਦੇ ਭੋਗ ਨਾਲ, ਪੰਜਾਬ ਸਿਆਸਤ ਦੇ ਇੱਕ ਅਧਿਆਏ ਦਾ ਅੰਤ ਹੋ ਗਿਆ ਅਤੇ ਜਿਹੜੇ ਲੋਕ ਬਾਦਲਾਂ ਨੂੰ ਰਾਮੂਵਾਲੀਏ ਦੇ ਮੂੰਹੋ ਤਿੱਖੀਆਂ-ਤਿੱਖੀਆਂ ਚੋਭਾਂ ਸੁਣਾ ਕੇ ਖੁਸ਼ ਹੁੰਦੇ ਸਨ,
November 24, 2011 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫ਼ਤਹਿਗੜ੍ਹ ਸਾਹਿਬ (22 ਨਵੰਬਰ, 2011): 25 ਨਵੰਬਰ ਨੂੰ ਖ਼ਾਲਸਾ ਵਿਰਾਸਤ ਕੇਂਦਰ ਕੌਮ ਨੂੰ ਸਮਰਪਣ ਕਰਨ ਮੌਕੇ ਆਰਟ ਆਫ ਲਿਵਿੰਗ ਦੇ ਮੁਖੀ ਰਵੀ ਸੰਕਰ ਤੇ ਅਮਿਤਾਬ ਬਚਨ ਨੂੰ ਬੁਲਾਏ ਜਾਣ ਦੇ ਵਿਵਾਦ ਦੇ ਨਾਲ-ਨਾਲ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਕੇਂਦਰ ਦੇ ਕੀਤੇ ਜਾ ਰਹੇ ਉਦਘਾਟਨ ਦਾ ਵਿਰੋਧ ਵੀ ਉੱਠ ਖੜ੍ਹਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਰਵੀ ਸ਼ੰਕਰ ਅਤੇ ਸਿੱਖ ਕਤਲੇਆਮ ਦੇ ਕਥਿਤ ‘ਦੋਸ਼ੀ’ ਅਮਿਤਾਬ ਬਚਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਇਹ ਮੰਗ ਵੀ ਰੱਖ ਦਿੱਤੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਇਹ ਕੇਂਦਰ ਪੰਥਕ ਰਿਵਾਇਤਾਂ ਮੁਤਾਬਕ ਪੰਜ ਪਿਆਰਿਆ ਤੋਂ ਹੀ ਕੌਮ ਨੂੰ ਸਮਰਪਣ ਕਰਵਾਇਆ ਜਾਵੇ।
November 22, 2011 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਚੰਡੀਗੜ੍ਹ ( 16 ਨਵੰਬਰ2011) : ‘‘ਅਬਦਾਲੀ, ਮਰਹੂਮ ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਦੀ ਤਰਾਂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਵੀ ਜਾਲਮ ਹੈ ਅਤੇ ਸਿੱਖ ਕੌਮ ਦਾ ਨੰਬਰ ਇਕ ਦੁਸ਼ਮਣ ਹੈ, ਜਿਸ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਇਫ ਵਿਚ ਇਹ ਪ੍ਰਵਾਨ ਕੀਤਾ ਹੈ ਕਿ ਬਲਿਊ ਸਟਾਰ ਦੀ ਕਾਰਵਾਈ ਉਸ ਨੇ ਕਰਵਾਈ ਅਤੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇਕੇ ਸਿੱਖ ਕੌਮ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ ਠਹਿਰਾਇਆ । ਇਸ ਲਈ ਹੀ ਸਿਰਸੇ ਤੋ ਲੈ ਕੇ ਜੰਮੂ ਤੱਕ ਸ੍ਰੀ ਅਡਵਾਨੀ ਸਿੱਖ ਕੌਮ ਦੀਆਂ ਤਲਵਾਰਾਂ, ਨੇਜ਼ਿਆਂ, ਪਿਸਟਲਾਂ, ਅਤੇ ਬਦੂੰਕਾਂ ਦੇ ਨਿਸ਼ਾਨੇ ਤੇ ਰਿਹਾ ਹੈ । ਪਰ ਅਸੀ ਇਹ ਐਲਾਣ ਕੀਤਾ ਹੋਇਆ ਸੀ ਕਿ ਇਸ ਦੀ ਫਿਰਕੂ ਯਾਤਰਾ ਦਾ ਵਿਰੋਧ ਜਮਹੂਰੀਅਤ ਅਤੇ ਅਮਨਮਈ ਢੰਗਾਂ ਦੀ ਵਰਤੋ ਕਰਦੇ ਹੋਏ ਕਰਨਾ ਹੈ
November 16, 2011 | ਇਹ ਸਮਗਰੀ
ਸਿਆਸੀ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »