ਐਤਵਾਰ, 20 ਮਈ, 2012

ਪੁਰਾਣੀਆਂ ਖਬਰਾਂ ‘ਸਿਆਸੀ ਖਬਰਾਂ’

ਪੰਥ ਦੇ ਗਦਾਰਾ ਦਾ ਆਪਸ ਚ ਮੇਲ

ਪੰਥ ਦੇ ਗਦਾਰਾ ਦਾ ਆਪਸ ਚ ਮੇਲ

ਬੱਦੋਵਾਲ, (24 ਨਵੰਬਰ2011) ‘ਆਖਰ ਪੁੱਤਰ ਮੂਲਿਆਂ ਤੂੰ ਹੱਟੀ ਬਹਿਣਾ .. 22 ਸਾਲ ਅਕਾਲੀਆਂ ਨੂੰ ਪਾਣੀ ਪੀ ਪੀ ਕੇ ਕੋਸਣ ਤੋਂ ਬਾਅਦ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ, ਮੁੜ ਤੋਂ ‘ਅਕਾਲੀ’ ਬਣ ਗਏ ਹਨ। ਸਹੁਰੇ ਘਰ ਗਈ ਧੀ ਦੇ ਆਪਣੇ ਪਰਿਵਾਰ ਸਮੇਤ ਪੇਕੇ ਘਰ ਵਾਪਸੀ ਵਾਲੀ ਪੀੜ੍ਹਾਂ ਨਾਲ ਰਾਮੂਵਾਲੀਆ ਨੇ ਭਰੇ ਗਲੇ ਨਾਲ ਆਪਣੀ ਲੋਕ ਭਲਾਈ ਪਾਰਟੀ ਦੇ ਬਾਦਲ ਦਲ ‘ਚ ਰਲੇਵੇਂ ਦਾ ਇਹ ਆਖਦਿਆਂ ਐਲਾਨ ਕੀਤਾ ਕਿ ਅੱਜ ਤੋਂ ਸੁਖਬੀਰ ਬਾਦਲ ਉਸਦਾ ਪ੍ਰਧਾਨ ਅਤੇ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਹੈ। ਇਸ ਤਰਾਂ ਪੰਜਾਬ ‘ਚ ਤੀਜੇ ਬਦਲ ਵਜੋਂ ਉਭਰੀ ਇੱਕ ਪਾਰਟੀ ਦੇ ਭੋਗ ਨਾਲ, ਪੰਜਾਬ ਸਿਆਸਤ ਦੇ ਇੱਕ ਅਧਿਆਏ ਦਾ ਅੰਤ ਹੋ ਗਿਆ ਅਤੇ ਜਿਹੜੇ ਲੋਕ ਬਾਦਲਾਂ ਨੂੰ ਰਾਮੂਵਾਲੀਏ ਦੇ ਮੂੰਹੋ ਤਿੱਖੀਆਂ-ਤਿੱਖੀਆਂ ਚੋਭਾਂ ਸੁਣਾ ਕੇ ਖੁਸ਼ ਹੁੰਦੇ ਸਨ,

ਰਵੀ ਸ਼ੰਕਰ ਤੇ ਅਮਿਤਾਬ ਬਚਨ ਵਿਵਾਦ ਦੇ ਨਾਲ-ਨਾਲ ਹੁਣ ਬਾਦਲ ਵੱਲੋ ਖਾਲਸਾ ਕੇਂਦਰ ਦੇ ਕੀਤੇ ਜਾ ਰਹੇ ਉਦਘਾਟਨ ਦਾ ਵਿਰੋਧ ਵੀ ਉਠਿਆ

ਰਵੀ ਸ਼ੰਕਰ ਤੇ ਅਮਿਤਾਬ ਬਚਨ ਵਿਵਾਦ ਦੇ ਨਾਲ-ਨਾਲ ਹੁਣ ਬਾਦਲ ਵੱਲੋ ਖਾਲਸਾ ਕੇਂਦਰ ਦੇ ਕੀਤੇ ਜਾ ਰਹੇ ਉਦਘਾਟਨ ਦਾ ਵਿਰੋਧ ਵੀ ਉਠਿਆ

ਫ਼ਤਹਿਗੜ੍ਹ ਸਾਹਿਬ (22 ਨਵੰਬਰ, 2011): 25 ਨਵੰਬਰ ਨੂੰ ਖ਼ਾਲਸਾ ਵਿਰਾਸਤ ਕੇਂਦਰ ਕੌਮ ਨੂੰ ਸਮਰਪਣ ਕਰਨ ਮੌਕੇ ਆਰਟ ਆਫ ਲਿਵਿੰਗ ਦੇ ਮੁਖੀ ਰਵੀ ਸੰਕਰ ਤੇ ਅਮਿਤਾਬ ਬਚਨ ਨੂੰ ਬੁਲਾਏ ਜਾਣ ਦੇ ਵਿਵਾਦ ਦੇ ਨਾਲ-ਨਾਲ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਕੇਂਦਰ ਦੇ ਕੀਤੇ ਜਾ ਰਹੇ ਉਦਘਾਟਨ ਦਾ ਵਿਰੋਧ ਵੀ ਉੱਠ ਖੜ੍ਹਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਰਵੀ ਸ਼ੰਕਰ ਅਤੇ ਸਿੱਖ ਕਤਲੇਆਮ ਦੇ ਕਥਿਤ ‘ਦੋਸ਼ੀ’ ਅਮਿਤਾਬ ਬਚਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਇਹ ਮੰਗ ਵੀ ਰੱਖ ਦਿੱਤੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਇਹ ਕੇਂਦਰ ਪੰਥਕ ਰਿਵਾਇਤਾਂ ਮੁਤਾਬਕ ਪੰਜ ਪਿਆਰਿਆ ਤੋਂ ਹੀ ਕੌਮ ਨੂੰ ਸਮਰਪਣ ਕਰਵਾਇਆ ਜਾਵੇ।

ਸਿੱਖ ਕੌਮ ਦਾ ਕਾਤਿਲ ਅਡਵਾਨੀ ‘ਨਿਸ਼ਾਨੇ’ ਉਤੇ ਸੀ, ਪਰ ਅਸੀ ਜਮਹੂਰੀਅਤ ਤੇ ਅਮਨਮਈ ਢੰਗਾਂ ਦੀ ਹੀ ਵਰਤੋ ਕੀਤੀ : ਮਾਨ

ਸਿੱਖ ਕੌਮ ਦਾ ਕਾਤਿਲ ਅਡਵਾਨੀ ‘ਨਿਸ਼ਾਨੇ’ ਉਤੇ ਸੀ, ਪਰ ਅਸੀ ਜਮਹੂਰੀਅਤ ਤੇ ਅਮਨਮਈ ਢੰਗਾਂ ਦੀ ਹੀ ਵਰਤੋ ਕੀਤੀ : ਮਾਨ

ਚੰਡੀਗੜ੍ਹ ( 16 ਨਵੰਬਰ2011) : ‘‘ਅਬਦਾਲੀ, ਮਰਹੂਮ ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਦੀ ਤਰਾਂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਵੀ ਜਾਲਮ ਹੈ ਅਤੇ ਸਿੱਖ ਕੌਮ ਦਾ ਨੰਬਰ ਇਕ ਦੁਸ਼ਮਣ ਹੈ, ਜਿਸ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਇਫ ਵਿਚ ਇਹ ਪ੍ਰਵਾਨ ਕੀਤਾ ਹੈ ਕਿ ਬਲਿਊ ਸਟਾਰ ਦੀ ਕਾਰਵਾਈ ਉਸ ਨੇ ਕਰਵਾਈ ਅਤੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇਕੇ ਸਿੱਖ ਕੌਮ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ ਠਹਿਰਾਇਆ । ਇਸ ਲਈ ਹੀ ਸਿਰਸੇ ਤੋ ਲੈ ਕੇ ਜੰਮੂ ਤੱਕ ਸ੍ਰੀ ਅਡਵਾਨੀ ਸਿੱਖ ਕੌਮ ਦੀਆਂ ਤਲਵਾਰਾਂ, ਨੇਜ਼ਿਆਂ, ਪਿਸਟਲਾਂ, ਅਤੇ ਬਦੂੰਕਾਂ ਦੇ ਨਿਸ਼ਾਨੇ ਤੇ ਰਿਹਾ ਹੈ । ਪਰ ਅਸੀ ਇਹ ਐਲਾਣ ਕੀਤਾ ਹੋਇਆ ਸੀ ਕਿ ਇਸ ਦੀ ਫਿਰਕੂ ਯਾਤਰਾ ਦਾ ਵਿਰੋਧ ਜਮਹੂਰੀਅਤ ਅਤੇ ਅਮਨਮਈ ਢੰਗਾਂ ਦੀ ਵਰਤੋ ਕਰਦੇ ਹੋਏ ਕਰਨਾ ਹੈ

ਮੱਕੜ ਨੇ ਕੀਤੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਸ਼ਿਕਾਇਤ

ਮੱਕੜ ਨੇ ਕੀਤੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਸ਼ਿਕਾਇਤ

ਅੰਮ੍ਰਿਤਸਰ (16ਨਵੰਬਰ2011)- ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ, ਸਾਬਕਾ ਆਈ.ਪੀ.ਐਸ ਆਫੀਸਰ ਤੇ ਲੋਕ ਸਭਾ ਸਾਬਕਾ ਮੈਂਬਰ ਸਿਮਰਨਜੀਤ ਸਿੰਘ ਵਲੋਂ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਸ਼੍ਰੀ ਹਰਿਮੰਦਰ ਸਾਹਿਬ ਆਮਦ ਸਮੇਂ ਅਡਵਾਨੀ ਦਾ ਖਾਲਿਸਤਾਨ ਦੇ ਨਾਅਰੇ ਤੇ ਹੋਰ ਅਪਮਾਨ ਜਨਕ ਸ਼ਬਦਾਂ ਨਾਲ ਸ਼੍ਰੀ ਹਰਿਮੰਦਰ ਸਾਹਿਬ ਦੀ ਮਰਿਯਾਦਾ ਦਾ ਘੋਰ ਅਪਮਾਨ ਹੋਇਆ ਹੈ ਤੇ ਇਸ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਇਸ ਪਤੱਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਮੀਡੀਆ ਇੰਚਾਰਜ ਕੁਲਵਿੰਦਰ ਸਿੰਗ ਨੇ ਫੋਨ ਤੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਮਕੜ੍ਹ ਨੇ ਇਸ ਘਟਨਾ ਦਾ ਸਖਤ ਨੋਟਿਸ ਲਿਆ ਹੈ ਤੇ ਮਾਨ ਦੇ

ਸੰਤ ਸਮਾਜ ਨੇ ਕੀਤੀ ਅਕਾਲੀ ਦਲ ਕੋਲੋਂ 10 ਵਿਧਾਨ ਸਭਾ ਸੀਟਾਂ ਦੀ ਮੰਗ

ਸੰਤ ਸਮਾਜ ਨੇ ਕੀਤੀ ਅਕਾਲੀ ਦਲ ਕੋਲੋਂ 10 ਵਿਧਾਨ ਸਭਾ ਸੀਟਾਂ ਦੀ ਮੰਗ

ਬਟਾਲਾ, (15ਨਵੰਬਰ 2011)-ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਭਾਵੇਂ ਅਜੇ ਕਿਸੇ ਵੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ, ਪਰ ਇਕ-ਇਕ ਹਲਕੇ ਤੋਂ 10-10 ਉਮੀਦਵਾਰ ਆਪਣੀਆਂ ਦਾਅਵੇਦਾਰੀਆਂ ਜਿਤਾਉਣ ਅਤੇ ਘਰ-ਘਰ ਜਾ ਕੇ ਆਪਣੇ ਤੌਰ ਤੇ ਹੀ ਨੁੱਕੜ ਮੀਟਿੰਗਾਂ ਕਰਕੇ ਆਪਣੀ ਪਾਰਟੀ ਨੂੰ ਮਜ਼ਬੂਤ ਅਤੇ ਆਪਣਾ-ਆਪਣਾ ਅਸਲ-ਰਸੂਖ ਦੱਸਣ ਦੀਆਂ ਕੋਸ਼ਿਸ਼ਾਂ ਨਾਲ ਸਾਰੇ ਪੰਜਾਬ ਦਾ ਮਾਹੌਲ ਗਰਮਾ ਗਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਚ ਆਪਣੇ ਉਮੀਦਵਾਰਾਂ ਲਈ ਟਿਕਟਾਂ ਲੈਣ ਅਤੇ ਉਨ੍ਹਾਂ ਨੂੰ ਜਿਤਾਉਣ ਵਿਚ ਸਫਲ ਰਿਹਾ ਸੰਤ ਸਮਾਜ ਵੀ ਹੁਣ ਵਿਧਾਨ

ਲਾਲ ਕ੍ਰਿਸ਼ਨ ਅਡਵਾਨੀ ਨੂੰ ਜੀਵਨੀ ਵਿਚ ਲਿਖੇ ਭੁਲੇਖਿਆਂ ਬਾਰੇ ਸਪੱਸ਼ਟੀਕਰਨ ਦੇਣ ਦੀ ਮੰਗ

ਲਾਲ ਕ੍ਰਿਸ਼ਨ ਅਡਵਾਨੀ ਨੂੰ ਜੀਵਨੀ ਵਿਚ ਲਿਖੇ ਭੁਲੇਖਿਆਂ ਬਾਰੇ ਸਪੱਸ਼ਟੀਕਰਨ ਦੇਣ ਦੀ ਮੰਗ

ਅੰਮ੍ਰਿਤਸਰ,( 15 ਨਵੰਬਰ 2011): ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ. ਮਨਜੀਤ ਸਿੰਘ ਕਲਕੱਤਾ ਨੇ ਭਾਜਪਾ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਵਾਲ ਕੀਤਾ ਹੈ ਕਿ ਉਹ ਜਨ ਚੇਤਨਾ ਪੈਦਾ ਕਰਨ ਲਈ ਅਰੰਭੀ ਯਾਤਰਾ ਮੌਕੇ ਅਪਣੀ ਸਵੈ-ਜੀਵਨੀ ਵਿਚ ਕੀਤੇ ਇੰਕਸ਼ਾਫ਼ਾਂ ਤੇ ਆਰ.ਐਸ.ਐਸ., ਵਲੋਂ ਸਿੱਖਾਂ ਬਾਰੇ ਕੀਤੇ ਜਾ ਰਹੇ ਭੁਲੇਖਾ ਪਾਉ ਪ੍ਰਚਾਰ ਦਾ ਸਪੱਸ਼ਟੀਕਰਨ ਜ਼ਰੂਰ ਦਿੰਦੇ ਜਾਣ। [...]

ਭਾਈ ਹਵਾਰਾ ਦੇ ਉੱਤੇ ਹਮਲਾ ਹਿੰਦੂ ਸੰਗਠਨਾਂ ਦੀ ਬਜਾਏ ਹਿੰਦੂ ਸਰਕਾਰ ਦੀ ਹੀ ਚਾਲ ਸਮਝਿਆ ਜਾਵੇ-ਭਾਈ ਮਾਨਾ

ਭਾਈ ਹਵਾਰਾ ਦੇ ਉੱਤੇ ਹਮਲਾ ਹਿੰਦੂ ਸੰਗਠਨਾਂ ਦੀ  ਬਜਾਏ ਹਿੰਦੂ ਸਰਕਾਰ ਦੀ ਹੀ ਚਾਲ ਸਮਝਿਆ ਜਾਵੇ-ਭਾਈ ਮਾਨਾ

ਸਿੱਖ ਯੂਥ ਆਫ਼ ਅਮਰੀਕਾ ਵਲੋਂ ਹਿੰਦੂ ਅਤਿਵਾਦੀਆਂ ਨੂੰ ਕੋਝੀਆਂ ਚਾਲਾਂ ਤੋਂ ਬਾਜ ਆਉਣ ਦੀ ਚਿਤਾਵਨੀ ਨਿਊਯਾਰਕ (14/11/2011): ਹਿੰਦੂ ਸੁਰਖਸ਼ਾ ਸੰਮਤੀ ਦੇ ਕਾਰਕੁੰਨਾਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ‘ਤੇ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਕੀਤੇ ਹਮਲੇ ਦੇ ਸਬੰਧ ਵਿਚ ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰ ਸਿੰਘ ਮਾਨਾ ਨੇ ਕਿਹਾ ਹੈ ਕਿ ਇਹ ਹਮਲਾ ਭਾਰਤੀ ਸਰਕਾਰ [...]

ਬਾਦਲ ਵਲੋ ਅਡਵਾਨੀ ਨੂੰ ਜੈਡ ਸਿਕਿਊਰਟੀ ਦੇਣਾ ਸਿੱਖਾਂ ਦੇ ਜਖਮਾ ਉਤੇ ਲੂਣ ਛਿੜਕਣ ਦੇ ਤੁੱਲ ਅਸਹਿ ਕਾਰਵਾਈ: ਮਾਨ

ਬਾਦਲ ਵਲੋ ਅਡਵਾਨੀ ਨੂੰ ਜੈਡ ਸਿਕਿਊਰਟੀ ਦੇਣਾ ਸਿੱਖਾਂ ਦੇ ਜਖਮਾ ਉਤੇ ਲੂਣ ਛਿੜਕਣ ਦੇ ਤੁੱਲ ਅਸਹਿ ਕਾਰਵਾਈ: ਮਾਨ

ਚੰਡੀਗੜ੍ਹ, (14ਨਵੰਬਰ2011) : ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਡੁੰਘਾ ਦੁੱਖ ਅਤੇ ਅਫਸੋਸ ਪ੍ਰਗਟਾਉਦੇ ਕਿਹਾ ਗਿਆ ਹੈ ਕਿ ਜਿਸ ਫਿਰਕੂ ਜਮਾਤ ਭਾਜਪਾ ਦੇ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਮਰਹੂਮ ਇੰਦਰਾਂ ਗਾਂਧੀ ਨੂੰ ਸ਼੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਲਈ ਉਕਸਾਇਆ, ਫਿਰ ਹਮਲੇ ਉਪਰੰਤ ਇੰਦਰਾ ਗਾਂਧੀ ਨੂੰ ‘‘ਦੁਰਗਾ ਮਾਤਾ ਦਾ ਖਿਤਾਬ ਦਿਤਾ ਹੋਵੇ, ਜਿਸ ਨੇ 1992 ਵਿਚ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਵਾਇਆ ਹੋਵੇ, ਉੜੀਸਾ, ਕਰਨਾਟਕਾ, ਬੈਗਲੋਰ, ਕੇਰਲਾ ਆਦਿ ਦੱਖਣੀ ਸੁਬਿਆ ਵਿਚ ਇਸਾਈ ਕੌਮ ਦੀ ਚਰਚਾ ਉਤੇ ਹਮਲੇ ਕੀਤੇ ਹੋਣ, ਨੰਨਜਾ ਨਾਲ ਜ਼ਬਰ-ਜਿਨਹਾ ਕੀਤੇ ਹੋਣ ਅਤੇ ਜੋ ਹੁਣ ਹਿੰਦੂ ਕੌਮ ਨੂੰ ਸਿੱਖਾ ਵਿਰੁਧ ਭੜਕਾਉਣ ਲਈ ਅਤੇ ਇਥੋ ਦੇ ਹਾਲਾਤਾ ਨੂੰ ਲਾਬੂ ਲਾਉਣ ਲਈ ਆ ਰਿਹਾ ਹੈ, ਉਸ ਨੂੰ ਬਾਦਲ ਵਲੋਂ ਜੈਡ ਸੁਰਖਿਆ

ਦਲ ਖਾਲਸਾ ਦੀ ਹਿੰਦੂ ਸੁਰੱਖਿਆ ਸੰਮਤੀ ਦੇ ਕਾਰਕੁੰਨਾਂ ਨੂੰ ਚਿਤਾਵਨੀ-ਸਿੱਖ ਕੌਮ ਆਪਣੇ ਵੈਰੀਆਂ ਨੂੰ ਮੁਆਫ ਨਹੀ ਕਰਦੀ

ਦਲ ਖਾਲਸਾ ਦੀ ਹਿੰਦੂ ਸੁਰੱਖਿਆ ਸੰਮਤੀ ਦੇ ਕਾਰਕੁੰਨਾਂ ਨੂੰ ਚਿਤਾਵਨੀ-ਸਿੱਖ ਕੌਮ ਆਪਣੇ ਵੈਰੀਆਂ ਨੂੰ ਮੁਆਫ ਨਹੀ ਕਰਦੀ

ਅੰਮ੍ਰਿਤਸਰ (11ਨਵੰਬਰ 2011)ਦਲ ਖਾਲਸਾ ਨੇ ਭਾਈ ਜਗਤਾਰ ਸਿੰਘ ਹਵਾਰਾ ਉਤੇ ਚੰਡੀਗੜ੍ਹ ਹਾਈਕੋਰਟ ਵਿਚ ਕੱਟੜਪੰਥੀ ਹਿੰਦੂ ਜਥੇਬੰਦੀ ਦੇ ਕਾਰਕੁੰਨਾਂ ਵਲੋਂ ਕੀਤੇ ਹਮਲੇ ਬਾਰੇ ਤਿੱਖੀ ਪ੍ਰਤੀਕਿਰਿਆ ਜਾਰੀ ਕਰਦਿਆਂ ਚੇਤਾਵਨੀ ਦਿਤੀ ਹੈ ਕਿ ਸਿੱਖ ਕੌਮ ਆਪਣੇ ਵੈਰੀਆਂ ਅਤੇ ਇਹੋ ਅਜਿਹੇ ਗੁੰਡਾ-ਅਨਸਰਾਂ ਨਾਲ ਨਜਿੱਠਣਾ ਚੰਗੀ ਤਰਾਂ ਜਾਣਦੀ ਹੈ।

ਪਾਰਟੀ ਦੇ ਮੁਖੀ ਸ.ਹਰਚਰਨਜੀਤ ਸਿੰਘ ਧਾਮੀ ਨੇ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਕਾਰਕੁੰਨਾਂ ਨੂੰ

ਜੇ ਸਰਕਾਰ ਨੇ ਮਾਨ ਨੂੰ ਗ੍ਰਿਫ਼ਤਾਰ ਕਰਨ ਦੀ ਗਲਤੀ ਕੀਤੀ ਪੰਜਾਬ ਦੇ ਘਰ ਘਰ ਵਿੱਚ ਮਾਨ ਪੈਦਾ ਹੋ ਜਾਣਗੇ

ਜੇ ਸਰਕਾਰ ਨੇ ਮਾਨ ਨੂੰ ਗ੍ਰਿਫ਼ਤਾਰ ਕਰਨ ਦੀ ਗਲਤੀ ਕੀਤੀ ਪੰਜਾਬ ਦੇ ਘਰ ਘਰ ਵਿੱਚ ਮਾਨ ਪੈਦਾ ਹੋ ਜਾਣਗੇ

ਬਠਿੰਡਾ, (10 ਨਵੰਬਰ 2011) ਜੇ ਸਰਕਾਰ ਨੇ ਭਾਜਪਾ ਨੂੰ ਖੁਸ਼ ਕਰਨ ਲਈ ਸ: ਮਾਨ ਨੂੰ ਗ੍ਰਿਫ਼ਤਾਰ ਕਰਨ ਦੀ ਗਲਤੀ ਕੀਤੀ ਤਾਂ ਪੰਜਾਬ ਦੇ ਘਰ ਘਰ ਵਿੱਚ ਸਿਮਰਨਜੀਤ ਸਿੰਘ ਮਾਨ ਪੈਦਾ ਹੋ ਜਾਣਗੇ ਅਤੇ ਅਸੀਂ ਕਿਸੇ ਵੀ ਹਾਲਤ ਵਿੱਚ ਅਡਵਾਨੀ ਨੂੰ ਪੰਜਾਬ ਦੀ ਧਰਤੀ ‘ਤੇ ਪੈਰ ਨਹੀਂ ਰੱਖਣ ਦੇਵਾਂਗੇ। ਇਹ ਸ਼ਬਦ ਡੀਏਵੀ ਕਾਲਜ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਸੁਖਦੀਪ ਸਿੰਘ ਬਾਬਾ ਨੇ, ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਰਥ ਯਾਤਰਾ ਦਾ ਵਿਰੋਧ ਕਰ ਰਹੇ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਸਰਕਾਰ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਸੰਭਾਵਨਾਵਾਂ ‘ਤੇ ਪ੍ਰਤੀਕਰਮ ਕਰਦੇ ਹੋਏ ਕਹੇ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts