Sikh Siyasat News » ਵਿਦੇਸ਼

ਨਿਊਜ਼ੀਲੈਂਡ ‘ਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੀ 7ਵੀਂ ਵਰ੍ਹੇਗੰਢ ਦੀਆਂ ਤਿਆਰੀਆਂ ਪੁਰ ਜ਼ੋਰਾਂ ‘ਤੇ
ਗੁਰਦੁਆਰਾ ਸਾਹਿਬ ਟਾਕਾਨੀਨੀ ਦੇ ਕੁਝ ਦ੍ਰਿਸ਼

ਆਕਲੈਂਡ (5 ਫਰਵਰੀ2012)-ਨਿਊਜ਼ੀਲੈਂਡ ਦੇ ਵਿਚ ਸਭ ਤੋਂ ਵੱਡੇ ਰਕਬੇ (ਤਕਰੀਬਨ 8.5 ਏਕੜ) ਦੇ ਵਿਚ ਮਾਰਚ-2005 ਤੋਂ ਸਥਾਪਿਤ, 80 ਲੱਖ ਡਾਲਰ ਦੀ ਉਸਾਰੀ ਲਾਗਤ, ਵੱਡੀ ਪਾਰਕਿੰਗ ਅਤੇ ਖੁੱਲ੍ਹੇ-ਡੁੱਲ੍ਹੇ ਖੇਡ ਮੈਦਾਨ ਰੱਖਣ ਵਾਲਾ ਦੋ ਮੰਜ਼ਿਲਾ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਅਗਲੇ ਮਹੀਨੇ 4 ਮਾਰਚ ਤੋਂ 18 ਮਾਰਚ ਤੱਕ ਲਗਾਤਾਰ ਦੋ ਹਫਤੇ ਤੱਕ ਆਪਣੀ 7ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਗੁਰਦੁਆਰਾ ਕਮੇਟੀ ਵੱਲੋਂ ਇਨ੍ਹਾਂ ਸਮਾਗਮਾਂ ਲਈ ਜਿਥੇ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ, ਹਜ਼ੂਰੀ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੂੰ ਕੀਰਤਨ ਤੇ ਕਥਾ ਲਈ ਬੁਲਾਇਆ ਜਾ ਰਿਹਾ ਹੈ ਉਥੇ ਗੁਰਦੁਆਰਾ ਸਾਹਿਬ ਦੀ ਅੰਦਰੂਨੀ ਅਤੇ ਬਾਹਰੀ ਦਿੱਖ ਨੂੰ ਹੋਰ ਆਕਰਸ਼ਿਤ ਅਤੇ ਸੁੰਦਰ ਬਨਾਉਣ ਲਈ ਬੀਤੇ ਕਈ ਦਿਨਾਂ ਤੋਂ ਪ੍ਰਬੰਧਕ ਅਤੇ ਸੰਗਤਾਂ ਨਿਸ਼ਕਾਨ ਸੇਵਾ ਵਿਚ ਭਾਗ ਲੈ ਰਹੀਆਂ ਹਨ। ਅੱਜ ਦੇ ਹਫਤਾਵਾਰੀ ਦੀਵਾਨਾਂ ਵਿਚ ਸ. ਦਲਜੀਤ ਸਿੰਘ ਨੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਵੱਲੋਂ ਕਈ ਤਰਾਂ ਦੇ ਕੰਮ ਉਲੀਕੇ ਗਏ ਹਨ ਜਿਵੇਂ ਵਾਤਾਵਰਣ ਨੂੰ ਸਾਫ ਅਤੇ ਗੁਰਦੁਆਰਾ ਕੰਪਲੈਕਸ ਨੂੰ ਹਰਿਆ-ਭਰਿਆ ਰੱਖਣ ਲਈ ਪਰਿਵਾਰਾਂ ਵੱਲੋਂ ਹੀ 50 ਦੇ ਕਰੀਬ ਸੁੰਦਰ ਸਦਾ ਬਹਾਰ ਬੂਟੇ (ਕਾਉਰੀ, ਕੁਈਨ ਪਾਮ, ਕੁਈਨ ਮੈਰੀ, ਪਾਮ ਆਦਿ ਲਗਾਏ ਗਏ ਹਨ ਤੇ ਸੰਭਾਲ ਕਰਨ ਦੀ ਜਿੰਮੇਵਾਰੀ ਵੀ ਲਈ ਗਈ ਹੈ। ਇਸ ਤੋਂ ਇਲਾਵਾ ਫੁੱਲਾਂ ਦੀਆਂ ਕਿਆਰੀਆਂ ਦੇ ਵਿਚ ਬੂਟਿਆਂ ਤੋਂ ਇਲਾਵਾ 30 ਕਿਊਬਕ ਦੇ ਕਰੀਬ ਵਾਈਟ ਚਿਪ ਪਾਈ ਗਈ ਹੈ ਤਾਂ ਕਿ ਜਿਥੇ ਨਦੀਨ ਆਦਿ ਨਾ ਪੈਦਾ ਹੋਣ ਉਥੇ ਹਰਿਆਲੀ ਆਦਿ ਵੀ ਨਾ ਪੈਦਾ ਹੋਵੇ। ਪਾਣੀ ਦੇ ਨਿਕਾਸ ਲਈ ਅੰਡਰਗਰਾਉਂਡ ਪਾਈਪ ਪਾ ਦਿੱਤੇ ਗਏ ਹਨ। ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਅੰਦਰ ਆਉਣ ਲਈ ਕਿਆਰੀਆਂ ਦੇ ਉਤੇ ਸੁੰਦਰ ਗੇਟ ਅਤੇ ਰੈਂਪ ਬਣਾਏ ਗਏ ਹਨ ਤਾਂ ਕਿ ਮੀਂਹ ਕਣੀ ਵਿਚ ਲੰਘਣ ਦੀ ਸਹੂਲਤ ਰਹੇ। ਮੁੱਖ ਦੁਆਰ ਦੇ ਉਤੇ ਇਕ ਐਲ. ਸੀ. ਡੀ. ਸਕਰੀਨ ਲਗਾਈ ਗਈ ਹੈ ਤਾਂ ਕਿ ਰੋਜ਼ਾਨਾ ਦਾ ਹੁਕਮਨਾਮਾ ਸੰਗਤਾਂ ਪੜ੍ਹਨ ਸਕਣ। ਮੁੱਖ ਦੁਆਰਾਂ ਨੂੰ ਆਧੁਨਿਕ ਯੰਤਰ ਲਗਾਏ ਗਏ ਹਨ ਤਾਂ ਕਿ ਧੂੰਆਂ ਸੈਂਟਰ ਐਕਟੀਵੇਟ ਹੋਣ ‘ਤੇ ਇਹ ਆਪਣੇ-ਆਪ ਖੁੱਲ੍ਹ ਸਕਣ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਪਿਛਲੇ ਪਾਸੇ ਦੀ ਦੀਵਾਰ ਦੇ ਉਤੇ ਜੰਡੀ ਪਰਿਵਾਰ ਵੱਲੋਂ ਇਕ ਵੱਡ ਅਕਾਰੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਈ ਗਈ ਹੈ। ਇਕ ਵੱਡ ਆਕਾਰੀ ਤਸਵੀਰ ਲੰਗਰ ਹਾਲ ਵਿਚ ਵੀ ਲਗਾਈ ਜਾ ਰਹੀ ਹੈ। ਲੰਗਰ ਹਾਲ ਦੇ ਵਿਚ ਪੰਕਤਾਂ ਦੇ ਢੋਅ ਲਾ ਕੇ ਬੈਠਣ ਲਈ ਚੁਫ਼ੇਰੇ ਪਲਾਈ-ਵੁੱਡ ਦੀਆਂ ਸ਼ੀਟਾਂ ਲਗਾਈਆਂ ਗਈਆਂ ਹਨ। ਪੰਕਤਾਂ ਦੇ ਬੈਠਣ ਵਾਲੇ ਲੰਗਰ ਫਰਸ਼ ਨੂੰ ਦੁਬਾਰਾ ਫਰਨਿਸ਼ ਕੀਤਾ ਗਿਆ ਹੈ। ਨੋ-ਪਾਰਕਿੰਗ ਖੇਤਰ ਵਿਚ ਸੰਗਤਾਂ ਦੇ ਸਹਿਯੋਦ ਸਦਕਾ ਸਟੀਲ ਅਤੇ ਲੱਕੜ ਦੇ ਪਾਵੇ ਲਗਾ ਕੇ ਸੰਗਲ ਲਗਾ ਦਿੱਤੇ ਗਏ ਹਨ ਤਾਂ ਕਿ ਹਰਾ-ਭਰਾ ਘਾਹ ਸੁਰੱਖਿਅਤ ਰਹਿ ਸਕੇ। ਖੇਡ ਮੈਦਾਨਾਂ ਦੇ ਘਾਹ ਨੂੰ ਹਫਤਾਵਾਰੀ ਕੱਟ ਕੇ ਕਿਸੇ ਖੇਡ ਸਟੇਡੀਆਂ ਵਾਂਗ ਕੀਤਾ ਜਾ ਰਿਹਾ ਹੈ। ਬਾਥਰੂਮਾਂ, ਹੱਥ ਸਾਫ਼ ਕਰਨ ਵਾਲੇ ਸਿੰਕ, ਪੈਰ ਧੋਣ ਲਈ ਹੌਦੀਆਂ ਅਤੇ ਹੋਰ ਸਬੰਧਿਤ ਕਾਰਜ ਨਵੇਂ ਸਿਰੇ ਤੋਂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਤਰਾਂ ਦੇ ਵਿਸ਼ੇਸ਼ ਕੰਮ ਆਰੰਭ ਹਨ ਜਿਨ੍ਹਾਂ ਨੂੰ ਵਰ੍ਹੇਗੰਢ ਤੱਕ ਸੰਪੂਰਨ ਕੀਤਾ ਜਾ ਰਿਹਾ ਹੈ। ਅੱਜ ਦੇ ਸਮਾਗਮ ਸਵ. ਰਘਬੀਰ ਸਿੰਘ ਜੰਡੀ ਦੇ ਪਰਿਵਾਰ ਵੱਲੋਂ ਉਲੀਕੇ ਗਏ ਸਨ ਜਿਸ ਦੇ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਰੀ ਸੰਗਤ ਸ਼ਾਮਿਲ ਸੀ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਇਸ ਮੌਕੇ ਕੀਰਤਨ ਕੀਤੇ ਗਏ ਜਦ ਕਿ ਭਾਈ ਗੁਰਪਾਲ ਸਿੰਘ ਵੱਲੋਂ ਕਥਾ ਕੀਤੀ ਗਈ। ਅਗਲੇ ਹਫ਼ਤੇ ਤੋਂ ਬੀਬੀ ਜਸਪ੍ਰੀਤ ਕੌਰ (ਫਿਜ਼ੀਓਥੈਰੇਪਿਸਟ) ਵੀ ਬੀਬੀਆਂ ਦੇ ਸਬੰਧਿਤ ਇਲਾਜ਼ ਲਈ ਨਿਸ਼ਕਾਮ ਸੇਵਾ ਵਾਸਤੇ ਹਾਜ਼ਿਰ ਹੋਇਆ ਕਰਨਗੇ।

ਸੁਪਰੀਮ ਕੋਰਟ ਹਜ਼ਾਰਾਂ ਸਿੱਖਾਂ ਦੇ ਕਤਲਾਂ ਸਬੰਧੀ ਵੀ ਚੁੱਪ ਤੋੜੇ: ਡੱਲੇਵਾਲ
ਲੰਡਨ (4 ਫਰਵਰੀ, 2012): ਭਾਰਤੀ ਨਿਆਂ ਪ੍ਰਣਾਲੀ ਵੱਲੋਂ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਜਰਾਤ ਸਰਕਾਰ ਨੂੰ ਤਿੰਨ ਸਾਲਾਂ ਦੌਰਾਨ ਹੋਏ 21 ਝੂਠੇ ਪੁਲਿਸ ਮੁਕਾਬਲਿਆਂ ਬਾਰੇ ਨੋਟਿਸ ਜਾਰੀ ਕਰਨਾ ਪਰ ਪੰਜਾਬ ਵਿੱਚ ਡੇਢ ਦਹਾਕੇ ਦੌਰਾਨ ਹਜ਼ਾਰਾਂ ਝੂਠੇ ਪੁਲੀਸ ਮੁਕਾਬਲਿਆਂ ਬਾਰੇ ਚੁੱਪ ਸਾਧਣੀ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸੁਪਰੀਮ ਕੋਰਟ ਵਲੋਂ ਗੁਜਰਾਤ ਸਬੰਧੀ ਕੀਤੀ ਕਾਰਵਾਈ ਦਾ ਸਵਾਗਤ ਕਰਦਿਆਂ ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਬਾਰੇ ਜਾਂਚ ਕਰਵਾ ਕੇ ਦੋਸ਼ੀ ਪੁਲਸੀਆਂ ਨੂੰ ਸਖਤ ਸਾਜਾਵਾਂ ਦੇਣ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਪਾਸੋਂ ਮੰਗ ਕੀਤੀ ਗਈ  ਹੈ।

ਅਮਰੀਕੀ ਮੀਡੀਆ ਨੂੰ ਦਿੱਤੀ ਜਾਵੇਗੀ ਸਿੱਖ ਧਰਮ ਦੀ ਜਾਣਕਾਰੀ ਸ੍ਰੀ ਹਰਿਮੰਦਰ ਸਾਹਿਬ ‘ਤੇ ਗਲਤ ਟਿੱਪਣੀਆਂ ਤੋਂ ਬਾਅਦ ‘ਸਿੱਖ ਫਾਰ ਜਸਟਿਸ’ ਸੰਸਥਾ ਦੀ ਪਹਿਲ
ਵਾਸ਼ਿੰਗਟਨ (3  ਫਰਵਰੀ 2012): ਅਮਰੀਕਾ ਵਿਚ ਸਿੱਖ ਸਮੁਦਾਇ ਦੇ ਇਕ ਸਮੂਹ ਨੇ ਅਮਰੀਕੀ ਮੀਡੀਆ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਇਕ ਧਰਮ ਪ੍ਰਚਾਰਕ ਸੰਸਥਾ ਦੀ ਮਦਦ ਲਈ ਹੈ। ਟੀਵੀ ਸ਼ੋਅ ਪੇਸ਼ਕਰਤਾ ਜੇ ਲੇਨੋ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਸਬੰਧ ਵਿਚ ਟਿੱਪਣੀ ਦੇ ਮੱਦੇਨਜ਼ਰ ਇਹ ਸੰਸਥਾ ਅਮਰੀਕੀ ਮੀਡੀਆ ਨੂੰ ਸਿੱਖ ਧਰਮ ਦੀ ਸਹੀ ਜਾਣਕਾਰੀ ਦੇਵੇਗੀ। ਨਿਊਯਾਰਕ ਦੀ ‘ਸਿੱਖ ਫਾਰ ਜਸਟਿਸ’ ਸੰਸਥਾ ਦਾ ਕਹਿਣਾ ਹੈ ਕਿ ਲੇਨੋ ਦੇ ਸ਼ੋਅ ਵਿਚ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਸੰਸਾਰਕ ਸਿੱਖ ਸਮੁਦਾਇ ਵਿਚ ਪੈਦਾ ਹੋਈਆਂ ਚਿੰਤਾਵਾਂ ਦੀ ਪ੍ਰਤੀਕਿਰਿਆ ਦੇ ਰੂਪ ਵਿਚ ਇਹ ਪਹਿਲ ਕੀਤੀ ਗਈ ਹੈ। ਲੇਨੋ ਨੇ ਆਪਣੇ ਸ਼ੋਅ ਵਿਚ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦਿਖਾ ਕੇ ਉਸ ਨੂੰ ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਟ ਰੋਮਨੀ ਦਾ ਛੁੱਟੀਆਂ ਦੌਰਾਨ ਸਮਾਂ ਬਿਤਾਉਣ ਵਾਲੀ ਐਸ਼ਗਾਹ ਦੱਸਿਆ ਸੀ। ਇਸ ਤੋਂ ਇਲਾਵਾ ਅਮਰੀਕਾ ਵਿਚ ਸਿੱਖਾਂ ਦੇ ਪ੍ਰਤੀ ਵਧਦੀ ਨਫ਼ਰਤ ਅਤੇ ਅਪਰਾਧਾਂ ਨੂੰ ਦੇਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ। ਲੇਨੋ ਦੇ ਸ਼ੋਅ ਦਾ ਪ੍ਰਸਾਰਣ ਐਨਬੀਸੀ ‘ਤੇ ਹੁੰਦਾ ਹੈ। ਸੰਸਥਾ ਨੇ ਐਨਬੀਸੀ ਨਾਲ ਸੰਪਰਕ ਕਰਕੇ ਉਸ ਦੇ ਸਾਹਮਣੇ ਮੀਡੀਆ ਅਤੇ ਅਮਰੀਕੀ ਜਨਤਾ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਅਤੇ ਸੰਵੇਦਨਸ਼ੀਲਤਾ ਦੇ ਸਬੰਧ ਵਿਚ ਦੱਸਣ ਲਈ ਸਿੱਖ ਵਿਚਾਰਕਾਂ ਦਾ ਇਕ ਮੰਚ ਉਪਲਬਧ ਕਰਵਾਉਣ ਦਾ ਇਕ ਪ੍ਰਸਤਾਵ ਰੱਖਿਆ ਹੈ।

ਸੁਪਰੀਮ ਸਿੱਖ ਕੌਸਲ ਨਿਊਜ਼ੀਲੈਂਡ ਨੇ ਅਮਰੀਕਨ ਅੰਬੈਸੀ ਕੋਲ ਉਠਾਇਆ ਦਰਬਾਰ ਸਾਹਿਬ ਬਾਰੇ ਕੀਤੀ ਟਿਪਣੀ ਦਾ ਮੁੱਦਾ
ਆਕਲੈਂਡ (31 ਜਨਵਰੀ2012)-ਅਮਰੀਕਾ ਵਿੱਚ ਇੱਕ ਟੀ ਵੀ ਸ਼ੋਅ ਦੌਰਾਨ ਸਿੱਖਾਂ ਦੇ ਸਰਵ ਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ ਬਾਰੇ ਵਰਤੀ ਘਟੀਆ ਸ਼ਬਦਾਵਲੀ ਸਬੰਧੀ ਨਿਊਜ਼ੀਲ਼ੈਂਡ ਦੇ ਸਿੱਖਾਂ ਨੇ ਵੀ ਜੋਰਦਾਰ ਰੋਸ ਪ੍ਰਗਟ ਕੀਤਾ ਹੈ । ਦਰਬਾਰ ਸਾਹਿਬ ਬਾਰੇ ਵਰਤੀ ਭੱਦੀ ਸ਼ਬਦਾਵਲੀ ਨਾਲ ਦੁਨੀਆਂ ਭਰ ਚ ਰਹਿੰਦੇ ਸਿੱਖ ਦੁਖੀ ਹੋਏ ਹਨ । ਇੱਕਲੇ ਸਿੱਖ ਹੀ ਨਹੀਂ ਬਹੁਤ ਸਾਰੀਆਂ ਬਾਕੀ ਕੌਮਾਂ ਵੀ ਸ਼ਰਧਾ ਨਾਲ ਦਰਬਾਰ ਸਾਹਿਬ ਨਮਸਤਕ ਹੁੰਦੀਆਂ ਹਨ ਇਸ ਲਈ ਉਹ ਵੀ ਇਸ ਮੁੱਦੇ ਤੇ ਸਿੱਖ ਕੌਮ ਦਾ ਸਾਥ ਦੇ ਰਹੇ ਹਨ ਸੋ ਇਸ ਲਈ ਸਬੰਧਤ ਟੀਵੀ ਪ੍ਰੋਗਰਾਮ ਵਲੋਂ ਤੁਰੰਤ ਮਾਫੀ ਅਤੇ ਅੱਗੇ ਤੋਂ ਅਜਿਹੀ ਘਟਨਾ ਨਾਂ ਵਾਪਰਨ ਲਈ ਵਾਅਦਾ ਕਰਨਾ ਚਾਹੀਦਾ ਹੈ । ਉਪਰੋਕਤ ਵਿਚਾਰ ਸੁਪਰੀਮ ਸਿੱਖ ਕੌਸਲ ਵਲੋਂ ਲਿਖੇ ਲੈਟਰ ਰਾਹੀਂ ਜਾਹਿਰ ਕਰਦੇ ਹੋਏ ਨਿਊਜ਼ੀਲ਼ੈਂਡ ਸਿੱਖ ਸੁਸਾਇਟੀ ਉਟਾਹੂਹੂ, ਟਾਕਾਨਿਨੀ ਗੁਰੂ ਘਰ ਤੋਂ ਰਣਵੀਰ ਸਿੰਘ ਲਾਲੀ, ਦਲਜੀਤ ਸਿੰਘ, ਰਾਜਿੰਦਰ ਸਿੰਘ, ਪਰਗਟ ਸਿੰਘ, ਤਰਸੇਮ ਸਿੰਘ ਧੀਰੋਵਾਲ, ਹਰਦੀਪ ਸਿੰਘ ਗਿੱਲ, ਐਵਨਡੇਲ ਗੁਰੂ ਘਰ ਤੋਂ ਸੋਹਣ ਸਿੰਘ, ਦਵਿੰਦਰ ਸਿੰਘ ਜੌਲੀ, ਟੌਰੰਗਾ ਗੁਰੂ ਘਰ ਤੋ ਕਸ਼ਮੀਰ ਸਿੰਘ, ਰਾਮ ਸਿੰਘ ਅਤੇ ਹਰਭਜਨ ਸਿੰਘ, ਕਰਾਇਸਚਰਚ ਤੋਂ ਚਰਨ ਸਿੰਘ, ਹੇਸਟਿੰਗਜ਼ ਤੋਂ ਜਰਨੈਲ ਸਿੰਘ, ਪਾਲਮਰਸਟੌਨ ਨੌਰਥ ਤੋਂ ਸੋਨਪ੍ਰੀਤ ਸਿੰਘ, ਹੈਮਿਲਟਨ ਤੋਂ ਹਰਬੰਸ ਸਿੰਘ ਦਾਖਾ, ਅਮਰੀਕ ਸਿੰਘ ਖਾਲਸਾ, ਵੈਲਿੰਗਟਨ ਤੋਂ ਸੁਖਪਾਲ ਸਿੰਘ ਨੇ ਕਿਹਾ ਕੇ ਇਸ ਸਬੰਧੀ ਜੋ ਵੀ ਅਮਰੀਕਾ ਦੇ ਸਿੱਖਾਂ ਵਲੋਂ ਫੈਸਲਾ ਲਿਆ ਜਾਵੇਗਾ ਉਹ ਉਹਨਾਂ ਦਾ ਸਾਥ ਦੇਣਗੇ।

ਭਾਈ ਦਲਜੀਤ ਸਿੰਘ ਬਿੱਟੂ ਦੇ ਕੇਸ ਵਿਚ ਭਰਤੀ ਕਾਨੂੰਨ ਨੇ ਸ਼ਰਮ ਦੀ ਹੱਦ ਤੋੜੀ –ਸਿੱਖ ਸਟੂਡੈਂਟ ਫੈਡਰੇਸਨ
ਨਿਊਜੀਲੈਂਡ (25/1/2012)- ਭਾਈ ਦਲਜੀਤ ਸਿੰਘ ਬਿੱਟੂ ਦੇ ਕੇਸ ਵਿਚ ਭਰਤੀ ਕਾਨੂੰਨ ਦੋਗਲੇ ਮਾਪ ਦੰਡ ਆਪਣਾ ਰਿਹਾ ਹੈ ਇਹਨਾ ਵਿਚਾਰਾ ਦਾ ਪ੍ਰਗਟਾਵਾ ਸਿਖ ਸਟੂਡੇੰਟ ਫੇਡਰੇਸ਼ਨ ਦੇ  ਮੈਬਰ ਜਸਪ੍ਰੁੀਤ ਸਿੰਘ ਤੇ ਕਰਨ ਸਿੰਘ ਨੇ ਕਿਤਾ ਉਹਨਾ ਕਿਹਾ ਕੀ ਭਾਰਤ ਦੀਆ ਉਚ ਅਦਾਲਤਾ ਵੀ ਹੁਣ ਸਿਖਾ ਨਾਲ ਦਗਾ ਕਰ ਰਹੀਆ ਹਨ ਏਹੋ ਭਾਈ ਦਲਜੀਤ ਸਿੰਘ ਦੇ ਕੇਸ ਵਿਚ ਹੋ ਰਿਹਾ ਹੁਣ ਤਕ ਜੋ  ਪੰਜਾਬ ਸਰਕਾਰ ਨੇ ਕੇਸ ਪਾਏ ਸਨ ਜਾ ਤਾ ਖਾਰਜ ਹੋ ਗਏ ਹਨ ਜਾ ਵਾਪਿਸ ਲੈ ਲਏ ਹਨ ਪਰ ਹੁਣ ਇੱਕ ਡੇਰਾ ਸਿਰਸੇ ਦੇ ਪ੍ਰੇਮੀ  ਦੇ ਕਤਲ ਕੇਸ ਵਿਚ ਜਦੋ ਸਾਰੇ ਗਵਾਹਾ ਨੇ ਕੇਹ ਦਿਤਾ ਕੇ ਇਹਨਾ ਦਾ ਕੇਸ ਨਾਲ ਕੋਈ ਸਬੰਧ ਨਹੀ ਅਤੇ ਨਾ ਹੀ ਪੁਲਸ ਕੋਲ ਓਹਨਾ ਵਿਰੁਧ ਕੋਈ  ਸਬੂਤ ਹੈ ਪਰ ਫਿਰ ਵੀ ਹਾਈ ਕੋਰਟ ਨੇ ਸ਼ਰਮ ਦੀ ਹੱਦ ਤੋੜ ਕੇ  8 ਤਰੀਕ  ਪਾ ਦਿਤੀ ਗਈ  ਕਿਉ ਕਿ ਸਰਕਾਰ ਨ੍ਹੀ ਚਾਹੁੰਦੀ ਕਿ ਓੁਹੋ ਬਾਹਰ ਆਉਣ ਤੇ ਸਿਖ ਕੋਮ ਦੀ ਅਜਾਦੀ ਤੇ ਨਜਰ ਬੰਦ ਸਿਖਾ ਦੀ ਰਿਹਾਈ ਲਈ ਸੰਗਰਸ਼ ਕਰਨ .ਉਕਤ ਬਿਆਨ ਵਿੱਚ  ਕਿਹਾ ਕੇ ਭਾਈ ਦਲਜੀਤ ਸਿੰਘ ਓਹਨਾ ਨੂੰ ਜਲਦ ਤੋ ਜਲਦ ਰਿਹਾ ਕੀਤਾ ਜਾਵੇ .ਇਸ ਮੋਕੇ ਉਹਨਾ ਨਾਲ ਅਮ੍ਰਿਤ ਸ਼ਿੰਘ ,ਹਰਪ੍ਰੀਤ ਸ਼ਿੰਘ , ਸਤਵਿੰਦਰ ਸ਼ਿੰਘ ਸਨ

ਅਮਰੀਕੀ ਚੈਨਲ ਉੱਤੇ ਦਰਬਾਰ ਸਾਹਿਬ ਬਾਰੇ ਅਪਮਾਨਜਨਕ ਟਿੱਪਣੀ ਤੋਂ ਸਿੱਖਾਂ ਵਿਚ ਰੋਹ
ਨਿਊਯਾਰਕ, ਅਮਰੀਕਾ (20 ਜਨਵਰੀ, 2012 – ਸਿੱਖ ਸਿਆਸਤ) ਅਮਰੀਕਾ ਦੇ ਟੀ. ਵੀ. ਚੈਨਲ ਐਨ. ਬੀ. ਸੀ. ਉੱਤੇ ਪ੍ਰਸਾਰਤ ਕੀਤੇ ਗਏ ਇਕ ਪ੍ਰੋਗਰਾਮ ਦੌਰਾਨ ਜੇਅ ਲੇਨੋ ਨਾਮੀ ਵਿਅਕਤੀ ਵੱਲੋਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਉੱਤੇ ਵਿਦੇਸ਼ੀ ਰਹਿੰਦੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸਿੱਖ ਸਿਆਸਤ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਐ. ਬੀ. ਸੀ. ਉੱਤੇ 19 ਜਨਵਰੀ, 2012 ਨੂੰ ਪ੍ਰਸਾਰਤ ਹੋਏ ਇਕ ਪ੍ਰੋਗਰਾਮ ਵਿਚ ਜੇਅ ਲੇਨੋ ਤੇ ਉਸ ਦੇ ਸਾਥੀਆਂ ਨੇ ਮਜਾਕੀਆਂ ਤੇ ਭੱਦੇ ਲਹਿਜੇ ਵਿਚ ਸ਼੍ਰੀ ਦਰਬਾਰ ਸਾਹਿਬ ਨੂੰ ਅਮਰੀਕੀ ਵਪਾਰੀ ਤੇ ਸਿਆਸਤਦਾਨ ਮਿੱਟ ਰੋਮਨੇ ਦਾ ਗਰਮੀਆਂ ਦਾ ਛੁੱਟੀਆਂ ਮਨਾਉਣ ਵਾਲਾ ਮਹਿਲ ਦੱਸਿਆ। ਦਰਬਾਰ ਸਾਹਿਬ ਦੇ ਨਿਆਰੇ ਮਹੱਤਵ ਨੂੰ ਦੇਖਦੇ ਹੋਏ ਇਹ ਟਿੱਪਣੀ ਅਤਿ ਦਰਜੇ ਦੀ ਘਟੀਆ ਟਿੱਪਣੀ ਹੀ ਕਹੀ ਜਾ ਸਕਦੀ ਹੈ।

ਜਿਵੇਂ-ਜਿਵੇਂ ਇਹ ਗੱਲ ਅਮਰੀਕਾ ਦੇ ਸਿੱਖਾਂ ਵਿਚ ਫੈਲਣੀ ਸ਼ੁਰੂ ਹੋਈ ਹੈ ਓਵੇਂ-ਓਵੇਂ ਹੀ ਇਹ ਟਿੱਪਣੀ ਪ੍ਰਸਾਰਤ ਕਰਨ ਵਾਲੇ ਚੈਨਲ ਤੇ ਕਲਾਕਾਰ ਵਿਰੁੱਧ ਰੋਹ ਪੈਦਾ ਹੋਣਾ ਸ਼ੁਰੂ ਹੋ ਗਿਆ। ਹੁਣ ਜਦੋਂ ਇਹ ਖਬਰ ਦੁਨੀਆ ਦੇ ਕੋਨੇ-ਕੋਨੇ ਵਿਚ ਫੈਲਣੀ ਸ਼ੁਰੂ ਹੋ ਚੁੱਕੀ ਹੈ ਤੇ ਚੈਨਲ ਵਿਰੁੱਧ ਰੋਹ ਵਧਦਾ ਜਾ ਰਿਹਾ ਹੈ। ਅਮਰੀਕਾ ਨਿਵਾਸੀ ਸਿੱਖ ਭਾਈ ਹਰਜੋਤ ਸਿੰਘ ਖਾਲਸਾ ਵੱਲੋਂ ਇਸ ਰੋਸ ਲਹਿਰ ਨੂੰ ਲਾਮਬੰਦ ਕਰਨ ਲਈ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ “ਬਾਈਕਾਟ ਜੇਅ ਲੇਨੋ” ਨਾਮੀ ਗਰੁੱਪ ਕਾਇਮ ਕੀਤਾ ਗਿਆ ਹੈ। ਮਹਿਜ 18 ਘੰਟਿਆਂ ਵਿਚ ਹੀ ਇਸ ਗਰੁੱਪ ਦੇ 900 ਤੋਂ ਵੱਧ ਮੈਂਬਰ ਬਣ ਚੁੱਕੇ ਹਨ ਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਇਸ ਗੁਰੱਪ ਵਿਚ ਮੈਂਬਰਾਂ ਨੂੰ ਮਸਲੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਐਨ. ਬੀ. ਸੀ. ਚੈਨਲ ਦੇ ਟੈਲੀਫੋਨ ਨੰਬਰ ਦਿੱਤੇ ਗਏ ਹਨ, ਜਿਥੇ ਲਗਾਤਾਰ ਫੋਨ ਕਰਕੇ ਸਿੱਖ ਆਪਣਾ ਰੋਹ ਚੈਨਲ ਦੇ ਪ੍ਰਬੰਧਕਾਂ ਤੱਕ ਪਹੁੰਚਾ ਹਰੇ ਹਨ।

ਭਾਈ ਹਰਜੋਤ ਸਿੰਘ ਖਾਲਸਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ੁਰੂ ਵਿਚ ਚੈਨਲ ਦੇ ਪ੍ਰਬੰਧਕ ਇਹ ਕਹਿ ਕੇ ਸਾਡੇ ਵਿਰੋਧ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਇਸਾਈ ਗਿਰਜਾਘਰਾਂ ਬਾਰੇ ਵੀ ਅਜਿਹੀਆਂ ਟਿੱਪਣੀਆਂ ਕਰਦੇ ਰਹੇ ਹਨ, ਪਰ ਹੁਣ ਜਦੋਂ ਹੋਰ ਵੱਧ ਸਿੱਖਾਂ ਨੇ ਆਪਣਾ ਰੋਹ ਚੈਨਲ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਹੁਣ ਪ੍ਰਬੰਧਕਾਂ ਨੂੰ ਮਸਲੇ ਦੀ ਗੰਭੀਰਤਾ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਚੈਨਲ ਦੀ ਇਕ ਕਾਰਕੁੰਨ ਨੇ ਇਕ ਸਿੱਖ ਸਿਕਾਇਤਕਰਤਾ ਨੂੰ ਕਿਹਾ ਕਿ ਲਗਦਾ ਹੈ ਕਿ ਸਾਡੇ ਕੋਲੋਂ ਕੋਈ ਭਾਰੀ ਗਲਤੀ ਹੋ ਗਈ ਹੈ।

ਇਸ ਮਸਲੇ ਉੱਤੇ ਉੱਠ ਰਹੇ ਰੋਹ ਨੂੰ ਲਾਮਬੱਧ ਕਰਨ ਵਿਚ ਪੰਜਾਬੀ ਰੇਡੀਓ ਯੂ. ਐਸ. ਏ. ਵੱਲੋਂ ਵੀ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ।

ਇੰਗਲੈਂਡ ਦੇ ਸ਼ਹਿਰ ਸਲੋਹ ਵਿਚ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਦੀ ਯਾਦ ਵਿਚ ਸ਼ਹੀਦੀ ਸਮਾਗਮ
ਨਵਤੇਜ ਸਿੰਘ ਦੇ ਪਿਤਾ ਦਾ ਸਨਮਾਨ

ਸਮਾਗਮ ਵਿਚ ਹਾਜ਼ਰੀ ਭਰ ਰਹੀਆਂ ਸੰਗਤਾਂ

ਇਸ ਮੌਕੇ ਗੁਰਦਵਾਰਾ ਸਾਹਿਬ ਵਿਖੇ ਸਵੇਰ ਵੇਲੇ ਤੋਂ ਲੈ ਕੇ ਸਾਮ ਤੱਕ ਵਿਸੇ਼ਸ਼ ਸ਼ਹੀਦੀ ਦੀਵਾਨ ਸਜਾਇਆਂ ਗਿਆ। ਸਿੱਖ ਫ਼ੈਡਰੇਸ਼ਨ ਯੂ.ਕੇ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਵੇਰ ਵੇਲੇ ਸ਼ਹੀਦਾਂ ਦੀ ਯਾਦ ਵਿਚ ਸੀ੍ ਆਖੰਡ ਪਾਠ ਸਾਹਿਬ ਦੇ ਭੋਗ ਪਏ ਗਏ, ਉਪਰੰਤ ਵਿਸ਼ੇਸ਼ ਸ਼ਹੀਦੀ ਦੀਵਾਨ ਸਜਾਇਆ ਗਿਆ, ਜਿਸ ਵਿੱਚ ਵੂਲਵਰਹੈਪਟਨ, ਕਵੈਟਰੀ, ਬਰਸਿਟਲ, ਲੈਸਟਰ, ਡਰਬੀ, ਅਮਰੀਕਾ, ਸਾਊਥਾਲ, ਹੇਜ਼, ਹੰਸਲੋ, ਬਰਮਿੰਘਮ, ਲੁਟਨ, ਰੈਡਿੰਗ ਆਦਿ ਤੋਂ ਸਿੱਖ ਸੰਗਤਾਂ ਬੱਸਾਂ, ਕਾਰਾਂ ਰਾਹੀਂ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਦੀ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਈਆਂ। ਇਸ ਮੌਕੇ ਗੁਰਦਵਾਰੇ ਦੇ ਹਜੂਰੀ ਰਾਗੀ ਭਾਈ ਸੁਰਜਨ ਸਿੰਘ ਬੰਬੇਵਾਲੇ, ਕਥਾ ਵਾਚਕ ਭਾਈ ਗੁਰਦੀਪ ਸਿੰਘ ਰਾਜਪੁਰੇ ਵਾਲੇ, ਭਾਈ ਮੰਗਲ ਸਿੰਘ ਗੁਰਦਾਸਪੁਰ ਵਾਲੇ, ਭਾਈ ਅਵਤਾਰ ਸਿੰਘ ਨੇ ਕੀਰਤਨ ਅਤੇ ਢਾਡੀ ਜਥਾ ਜਾਗੋ ਵਾਲਿਆਂ ਨੇ ਸ਼ਹੀਦੀ ਢਾਡੀ ਵਾਰਾਂ ਗਾ ਕੇ ਆਪਣੀ ਹਾਜ਼ਰੀ ਲਵਾਈ।

ਸ੍ਰ. ਨਵਤੇਜ ਸਿੰਘ ਦੇ ਪਿਤਾ ਜੀ ਨੂੰ ਸਨਮਾਨਤ ਕਰਦੇ ਹੋਏ ਸਿੱਖ ਫੈਡਰੇਸ਼ਨ ਦੇ ਆਗੂ

ਇਸ ਮੌਕੇ ਸਿੱਖ ਫ਼ੈਡਰੇਸ਼ਨ ਯੂ.ਕੇ ਦੇ ਚੈਅਰਮੈਂਨ ਭਾਈ ਅਮਰੀਕ ਸਿੰਘ ਗਿੱਲ ਨੇ ਸ਼ਹੀਦ ਸਿੰਘਾਂ ਨੂੰ ਆਪਣੀ ਸਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੌਮ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਹੈ ਅਤੇ ਸੀ੍ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਕਰਨ ਵਾਲੇ ਬਾਦਲ ਨੂੰ ‘ਫ਼ਖਰੇ-ਏ-ਕੌਮ’ ਐਵਾਰਡ ਦੇ ਕੇ ਸਨਮਾਨ ਕਰ ਰਹੇ ਹਨ, ਜੋ ਨਿੰਦਣਯੋਗ ਹੈ। ਭਾਈ ਗਿੱਲ ਨੇ ਕਿਹਾ ਕਿ ਜਥੇਬੰਦੀ ਸਮੇਂ ਸਮੇਂ ਸਿਰ ਤੇ ਯੂ.ਕੇ ਅਤੇ ਪੰਜਾਬ ਅੰਦਰ ਸਿੱਖ ਕੌਮ ਦੇ ਮਸਲਿਆ ਨੂੰ ਉਭਾਰ ਦੀ ਰਹੀ ਹੈ ਅਤੇ ਜਥੇਬੰਦੀ ਨੇ ਸਿੱਖਾਂ ਦੇ ਅਨੇਕਾਂ ਮਸਲਿਆ ਨੂੰ ਸਰਕਾਰ ਨਾਲ ਗੱਲਬਾਤ ਕਰਕੇ ਹੱਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਹਰ ਸਾਲ ਇਕ ਕਿਤਾਬਚਾ ਜਾਰੀ ਕਰਕੇ ਜਥੇਬੰਦੀ ਵਲੋਂ ਸਾਲ ਭਰ ਵਿਚ ਕੀਤੇ ਕੰਮਾਂ ਨੂੰ ਵਿਸਥਾਰ ਨਾਲ ਦੱਸਿਆ ਜਾਂਦਾ ਹੈ। ਇਸ ਮੌਕੇ ਭਾਈ ਗਿੱਲ ਨੇ ‘ਖਾਲਿਸਤਾਨ-ਜਿੰਦਾਬਾਦ’ ਦੇ ਨਾਅਰੇ ਲਾਏ ਗਏ, ਜਿਸ ਦਾ ਸੰਗਤਾਂ ਨੇ ਬੜੀ ਗਰਮ ਜੋਸੀ਼ ਨਾਲ ਜਵਾਬ ਦੇ ਕੇ ਸ਼ਹੀਦਾਂ ਨੂੰ ਆਪਣੀ ਸਰਧਾਜ਼ਲੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਖਾਲਿਸਤਾਨ-ਜਿੰਦਾਬਾਦ ਦੇ ਨਾਅਰੇ ਲੱਗਣ ਸਮੇਂ ਸਮੂਚੇ ਦੀਵਾਨ ਹਾਲ ਅੰਦਰ ਤੇ ਬਾਹਰ ਬੜੇ ਗਰਮਜ਼ੋਸ਼ੀ ਨਾਲ ਸੰਗਤਾਂ ਜਵਾਬ ਦੇ ਰਹੀਆਂ ਸਨ ਅਤੇ ਸੰਗਤਾਂ ਵਲੋਂ ਅਜਿਹਾ ਸਮਾਗਮ ਕਰਵਾਉਣ ਲਈ ਕਮੇਟੀ ਮੈਂਬਰਾਂ ਅਤੇ ਸਿੱਖ ਫ਼ੈਡਰੇਸ਼ਨ ਦੇ ਸਲੋਹ ਯੂਨਿਟ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ।

ਇਸ ਮੌਕੇ ਭਾਈ ਚਰਨਜੀਤ ਸਿੰਘ ਨੇ ਸ਼ਹੀਦਾਂ ਨੂੰ ਆਪਣੀ ਸਰਧਾ ਦੇ ਫੂੱਲ ਭੇਟ ਕਰਦਿਆ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਸ਼ਹੀਦਾਂ ਦੇ ਦਿਨ ਮਨਾਉਣ ਸਾਡਾ ਸਭ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਵਲੋਂ ਸੰਨ 78 ਤੋਂ ਸੰਘਰਸ ਸੁਰੂ ਹੋਣ ਤੋਂ ਲੈ ਕੇ ਸੰਘਰਸ ਵਿੱਚ ਆਏ ਉਤਰਾਅ ਝੜਾਅ ਬਾਰੇ ਬੜੇ ਸਚੁੱਜੇ ਢੰਗ ਨਾਲ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਪੰਜਾਬ ਤੋਂ ਵਿਦਿਆਰਥੀ ਵੀਜ਼ੇ ਤੇ ਆਈ ਵਿਦਿਆਰਥਣ ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕੈਪਟਨ ਤੇ ਬਾਦਲ ਛਾਏ ਹੋਏ ਹਨ। ਪੰਜਾਬ ਦੇ ਪਿੰਡਾਂ ਵਿਚ ਤਾਂ ਸਾਬਤ ਸੂਰਤ ਸਿੰਘ ਕੋਈ ਵਿਰਲਾ ਹੀ ਦਿੱਖਦਾ ਹੈ ਪਰ ਸ਼ਹਿਰਾਂ ਅੰਦਰ ਇਸ ਦੀ ਗਿਣਤੀ ਕੁਝ ਹੱਦ ਤੱਕ ਠੀਕ ਹੈ। ਪੰਜਾਬ ਅੰਦਰ ਅੱਜ ਨਸੇ਼ ਦਾ ਦਰਿਆ ਵੱਗ ਰਿਹਾ ਹੈ ਪਰ ਉਨ੍ਹਾਂ ਨੂੰ ਸਾਭਣ ਵਾਲਾ ਕੋਈ ਨਹੀਂ। ਇਸ ਮੌਕੇ ਬੀਬੀ ਕਮਲਜੀਤ ਕੌਰ ਨੇ ਸਿੱਖ ਆਗੂਆਂ ਨੂੰ ਅਪੀਲ ਕੀਤੀ ਕੀ ਖਾਲਿਸਤਾਨ ਤਾਂ ਪੰਜਾਬ ਵਿੱਚ ਬਣਾਉਣ ਹੈ ਪਰ ਉਥੇ ਦੀ ਨੋਜਵਾਨੀ ਤਾਂ ਨਸੇæ ਅਤੇ ਵਿਦੇਸਾਂ ਵੱਲ ਭੱਜ ਰਹੀ ਹੈ। ਅੱਜ ਲੋੜ ਉਨਾਂ ਨੂੰ ਵਿਦਿਆ ਅਤੇ ਸਿੱਖੀਂ ਵੱਲ ਜੋੜਨ ਦੀ ਹੈ।

ਇਸ ਮੌਕੇ ਪੰਜਾਬ ਪੁਲਸ ਅਤੇ ਸਿੱਖਾਂ ਦੇ ਕਾਤਲ ਸੂਮੈਧ ਸੈਣੀ ਦੀ ਕਾਲੀ ਬਿੱਲੀ ਨਿਹੰਗ ਅਜੀਤ ਪੂਹਲੇ ਨੂੰ ਅੰਮ੍ਰਿਤਸਰ ਜੇਲ ਅੰਦਰ ਅੱਗ ਲਾ ਕੇ ਸਾੜਨ ਵਾਲੇ ਸ ਨਵਤੇਜ ਸਿੰਘ ਦੇ ਪਿਤਾ ਸ ਖੇਮ ਸਿੰਘ ਅਮਰੀਕਾ ਨੂੰ ਸਿਰੋਪਾ ਅਤੇ ਮਾਇਕ ਸਹਾਇਤਾ ਦੇ ਕੇ ਸਿੱਖ ਫ਼ੈਡਰੇਸ਼ਨ ਯੂ.ਕੇ ਦੇ ਚੈਅਰਮੈਂਨ ਭਾਈ ਅਮਰੀਕ ਸਿੰਘ ਗਿੱਲ, ਭਾਈ ਭੂਪਿੰਦਰ ਸਿੰਘ ਸਲੋਹ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ ਖੇਮ ਸਿੰਘ ਨੇ ਸ਼ਹੀਦਾਂ ਨੂੰ ਆਪਣੀ ਸਰਧਾ ਦੇ ਫ਼ੁੱਲ ਭੇਟ ਕਰਦਿਆ ਕਿਹਾ ਕਿ ਨਵਤੇਜ ਸਿੰਘ ਨੇ ਜੋ ਕੀਤਾ ਉਸ ਦਾ ਸਾਨੂੰ ਉਸ ਉਤੇ ਮਾਣ ਹੈ। ਉਨ੍ਹਾਂ ਨੇ ਇਸ ਮੌਕੇ ਇਕ ਖੁਲਾਸਾ ਕਰਦਿਆ ਕਿਹਾ ਕਿ ਬੀਤੇ ਦਿਨੀਂ ਸੂਮੈਧ ਸੈਣੀ ਦੇ ਇਸ਼ਾਰੇ ਤੇ ਕਪੂਰਥਲਾ ਜੇਲ ਅੰਦਰ ਨਵਤੇਜ ਸਿੰਘ ਨੂੰ ਮਾਰਨ ਲਈ ਇਕ ਸ਼ਾਜ਼ਿਸ ਅਧੀਨ ਮਾਰਨ ਲਈ ਹਮਲਾ ਕੀਤਾ ਗਿਆ। ਉਸ ਹਮਲੇ ਵਿਚ ਨਵਤੇਜ ਸਿੰਘ ਤਾਂ ਵਾਹਿਗੁਰੂ ਦੀ ਅਪਾਰ ਕ੍ਰਿਪਾ ਸਦਕਾ ਬਚ ਗਿਆ ਪੰਰਤੂ ਉਸ ਜੇਲ ਵਿੱਚ ਹੋਏ ਝਗੜੇ ਵਿੱਚ ਦੋ ਵਿਅਕਤੀ ਹਿੰਸਾ ਦੀ ਭੇਟ ਚੜ ਗਏ।

ਇਸ ਮੌਕੇ ਸਭਾ ਦੇ ਮੁਖ ਸੇਵਾਦਾਰ ਸ ਸਾਧੂ ਸਿੰਘ ਜੋਗੀ ਨੇ ਸ਼ਹੀਦਾਂ ਨੂੰ ਆਪਣੀ ਸਰਧਾ ਦੇ ਫ਼ੁੱਲ ਭੇਟ ਕਰਦਿਆ ਆਈਆ ਸੰਗਤਾਂ ਦਾ ਸਮਾਗਮ ਵਿੱਚ ਆਉਣ ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਸਾਨੂੰ ਇਕਜੁੱਟ ਹੋ ਕੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਵੱਧਣਾ ਚਾਹੀਦਾ ਹੈ। ਇਸ ਮੌਕੇ ਸਟੇਜ ਸਕੱਤਰ ਸ ਜਸਵੰਤ ਸਿੰਘ ਰੰਧਾਵਾ ਨੇ ਸਟੇਜ ਦੀ ਭੂਮਿਕਾ ਬਹੁਤ ਵਧਿਆ ਤਰੀਕੇ ਨਾਲ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਹਰਦੀਸ਼ ਸਿੰਘ, ਭਾਈ ਦਵਿੰਦਰਜੀਤ ਸਿੰਘ ਸਲੋਹ, ਭਾਈ ਭੂਪਿੰਦਰ ਸਿੰਘ, ਭਾਈ ਜਸਪਾਲ ਸਿੰਘ, ਭਾਈ ਰਣਬੀਰ ਸਿੰਘ, ਭਾਈ ਜਗੀਰ ਸਿੰਘ ਡਰਬੀ, ਭਾਈ ਮਲਕੀਤ ਸਿੰਘ ਬਰਮਿੰਘਮ, ਭਾਈ ਮੋਹਨਜੀਤ ਸਿੰਘ ਬਰਿਸਟਲ, ਭਾਈ ਮਲਕੀਤ ਸਿੰਘ ਵੂਲਵਰਹੈਮਪਟਨ, ਭਾਈ ਗੁਰਮੀਤ ਸਿੰਘ ਸਿੱਧੂ ਸਾਊਥਾਲ, ਭਾਈ ਸਤਨਾਮ ਸਿੰਘ ਲਾਮਿੰਗਟਨ, ਭਾਈ ਪਰਮਜੀਤ ਸਿੰਘ ਕਵੈਟਰੀ, ਭਾਈ ਗੁਰਜੀਤ ਸਿੰਘ ਲੈਸਟਰ, ਭਾਈ ਹਰਭਜਨ ਸਿੰਘ ਲੈਸਟਰ, ਭਾਈ ਹਰਭਜਨ ਸਿੰਘ ਸਲੋਹ ਆਦਿ ਸਿੱਖ ਆਗੂ ਹਾਜ਼ਿਰ ਸਨ। ਇਸ ਸ਼ਹੀਦਾਂ ਸਮਾਗਮ ਦਾ ਸਿੱਧਾ ਪ੍ਰਸਾਰਨ ਸਿੱਖ ਚੈਨਲ ਸਕਾਈ ਚੈਨਲ 840 ਤੋਂ ਸਵੇਰ ਤੋਂ ਲੈ ਕੇ ਸਮਾਗਮ ਦੇ ਅੰਤ ਤੱਕ ਕੀਤਾ ਗਿਆ, ਜਿਸ ਨੂੰ ਯੂ.ਕੇ ਅਤੇ ਯੂਰਪ ਦੀਆਂ ਸੰਗਤਾਂ ਨੇ ਘਰ ਬੈਠਿਆ ਵੇਖਿਆ ਗਿਆ।

ਯੂਨਾਈਟਿਡ ਖਾਲਸਾ ਦਲ ਵਲੋਂ ਸ਼ਹੀਦ ਜਥੇਦਾਰ ਕਾਉਂਕੇ ਨੂੰ ਪ੍ਰਣਾਮ ਅਤੇ ਨਵੇਂ ਵਰ੍ਹੇ ਦੀ ਮੁਬਾਰਕਵਾਦ
ਲੰਡਨ (31 ਦਸੰਬਰ, 2011): ਕਾਫੀ ਸਮੇਂ ਬਾਅਦ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਹੋਇਆ ਸੀ ।ਜਿਸ ਵਿੱਚ ਖਾਲਸਈ ਰਵਾਇਤਾਂ ਅਨੁਸਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਸੀ।ਜਿਹਨਾਂ ਨੇ ਕਹਿਣੀ ਅਤੇ ਕਰਨੀ ਵਿੱਚ ਪਰਪੱਕ ਰਹਿੰਦਿਆਂ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਕੌਮੀ ਅਜ਼ਾਦੀ ਲਈ ਸਾਰਥਕ ਅਗਵਾਈ ਕੀਤੀ।

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪ੍ਰਧਾਨ ਸ੍ਰ.ਨਿਰਮਲ ਸਿੰਘ ਸੰਧੁ ਅਤੇ ਜਨਰਲ ਸਕੱਤਰ ਸ੍ਰ.ਲਵਸਿ਼ੰਦਰ ਸਿੰਘ ਡੱਲੇਵਾਲ ਨੇ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੀ ਪੰਥ ਪ੍ਰਤੀ ਕੀਤੀ ਮਹਾਨ ਕੁਰਬਾਨੀ ਨੂੰ ਤਹਿ ਦਿਲੋਂ ਪ੍ਰਣਾਮ ਕਰਦਿਆਂ ਸ਼ਰਧਾ ਦੇ ਫੁੱਲ ਅਰਪਤ ਕੀਤੇ ਹਨ। ਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਪੰਜਾਬ ਦੀਆਂ ਸਮੂਹ ਪੰਥਕ ਧਿਰਾਂ ਨੂੰ ਅਪੀਲ ਕੀਤੀ ਹੈ ਗਈ ਹੈ ਕਿ ਜਥੇਦਾਰ ਕਾਉਂਕੇ ਜਿਹਨਾਂ ਦਾ ਸ਼ਹੀਦੀ ਦਿਹਾੜਾ ਪਹਿਲੀ ਜਨਵਰੀ ਨੂੰ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਸਾਲ ਮਨਾਉਣ ਦੀ ਪਿਰਤ ਪਾਈ ਜਾਵੇ।ਯੂਨਾਈਟਿਡ ਖਾਲਸਾ ਦਲ ਵਲੋਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਿਆਂ ਆਖਿਆ ਗਿਆ ਕਿ ਜਥੇਦਾਰ ਕਾਉਂਕੇ ਦਾ ਹਰ ਕਦਮ ਹਰ ਕਾਰਜ ਸਿੱਖ ਕੌਮ ਦੇ ਉੱਜਲ ਭਵਿੱਖ ਨੂੰ ਸਮਰਪਤ ਸੀ ਇਸੇ ਕਰਕੇ ਜਗਰਾਉਂ ਦੇ ਤੱਤਕਾਲੀ ਪੁਲੀਸ ਮੁਖੀ ਦੁਸ਼ਟ ਸਵਰਨੇ ਘੋਟਣੇ ਨੇ ਉਹਨਾਂ ਨੂੰ ਅਣਮਨੁੱਖੀ ਤਸੀਹੇ ਦੇਣ ਮਗਰੋਂ ਪਹਿਲੀ ਜਨਵਰੀ 1993 ਨੂੰ ਸੇਵਸਾਰ ਸ਼ਹੀਦ ਕਰ ਦਿੱਤਾ ਸੀ।ਅੱਜ ਸਿੱਖ ਕੌਮ ਦਾ ਫਰਜ ਹੈ ਕਿ ਨਵੇਂ ਸਾਲ ਦੀ ਆਮਦ ਤੇ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਸਿਜਦਾ ਕੀਤਾ ਜਾਵੇ। ਯੂਨਾਈਟਿਡ ਖਾਲਸਾ ਦਲ ਵਲੋਂ ਨਵੇਂ ਸਾਲ ਦੀ ਆਮਦ ਤੇ ਸਮੂਹ ਸਿੱਖ ਜਗਤ ਨੂੰ ਮੁਬਾਰਕਵਾਦ ਦਿੰਦਿਆਂ ਆਖਿਆ ਗਿਆ ਕਿ ਅਸਲ ਮੁਬਾਰਕ ਉਦੋਂ ਹੋਵੇਗੀ ਜਦੋਂ ਸਿੱਖ ਕੌਮ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮਾਲਕ ਹੋਵੇਗੀ । ਨਵੇਂ ਵਰ੍ਹੇ ਦੀ ਆਮਦ ਤੇ ਭਾਈ ਦਲਜੀਤ ਸਿੰਘ ਬਿੱਟੂ ,ਭਾਈ ਜਗਤਾਰ ਸਿੰਘ ਹਾਵਾਰਾ ,ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਜੇਹਲਾਂ ਵਿੱਚ ਬੰਦ ਸਮੂਹ ਸਿੰਘਾਂ ਦੀ ਰਿਹਾਈ ਲਈ ਸ਼ੁੱਭ ਕਾਮਨਾ ਕਰਦਿਆਂ ਸਿੱਖ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ।

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਤਾ ਗੁਰਨਾਮ ਕੌਰ ਦੀ ਯਾਦ ’ਚ ਸ਼ਰਧਾਂਜਲੀ ਸਮਾਰੋਹ
ਫਰੀਮਾਂਟ: ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ ਦੇ ਅਚਾਨਕ ਹੋਏ ਅਕਾਲ ਚਲਾਣੇ ਨੇ ਪੂਰੇ ਸਿੱਖ ਸੰਸਾਰ ਵਿਚ ਗ਼ਮ ਤੇ ਵਿਛੋੜੇ ਦਾ ਵਾਤਾਵਰਨ ਪੈਦਾ ਕਰ ਦਿੱਤਾ ਹੈ। ਦੁਨੀਆਂ ਦੇ ਵੱਖ ਵੱਖ ਸ਼ਹਿਰਾਂ ’ਚ ਮਾਤਾ ਜੀ ਦੀ ਯਾਦ ਵਿੱਚ ਸਮਾਗਮ ਉਲੀਕੇ ਗਏ। ਇਸੇ ਸੰਦਰਭ ਵਿੱਚ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਪ੍ਰਬੰਧਕ ਕਮੇਟੀ ਤੇ ਸੁਪਰੀਮ ਕੌਂਸਲ ਨੇ ਮਾਤਾ ਜੀ ਦੀ ਯਾਦ ਵਿੱਚ ਯਾਦਗਾਰੀ ਵੈਰਾਗਮਈ ਸਮਾਗਮ ਦਾ ਪ੍ਰਬੰਧ ਕੀਤਾ, ਜਿਸ ਵਿੱਚ ਤਿੰਨ ਦਿਨ ਇਲਾਹੀ ਗੁਰਬਾਣੀ ਦੇ ਜਾਪ ਹੋਏ। ਭਾਈ ਦਿਲਬਾਗ਼ ਸਿੰਘ ਦੁਆਰਾ ਕੀਤੇ ਕੀਰਤਨ ਦੀਆਂ ਸੰਗੀਤਮਈ ਧੁਨਾਂ ਨੇ ਉਦਾਸੀ, ਗ਼ਮ ਤੇ ਜੀਵਨ ਦੇ ਆਖਰੀ ਸਫਰ ਦੀ ਸਚਾਈ ਦਾ ਪ੍ਰਗਟਾਵਾ ਕੀਤਾ। ਕਥਾਕਾਰ ਭਾਈ ਜਸਵੰਤ ਸਿੰਘ ਅਸਲੀਮਾਬਾਦ ਨੇ ਸ਼ਹੀਦਾਂ ਅਤੇ ਉਨ੍ਹਾਂ ਦੀਆਂ ਮਹਾਨ ਮਾਵਾਂ ਬਾਰੇ ਕਿਹਾ ਕਿ ਸਾਡੇ ਘਰਾਂ ਵਿਚ ਅਜਿਹੀਆਂ ਮਹਾਨ ਮਾਵਾਂ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਤੋਂ ਸਿੱਖੀ ਸੇਵਾ ਲਈ ਮਹਾਨ ਪ੍ਰੇਰਨਾ ਮਿਲ ਸਕੇ। ਸਟੇਜ ਸਕੱਤਰ ਭਾਈ ਗੁਰਿੰਦਰ ਸਿੰਘ ਸਿੱਧੂ ਨੇ ਪੰਥਕ ਬੁਲਰਿਆਂ ਨੂੰ ਵਾਰੀ ਵਾਰੀ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸੱਦਾ ਦਿੱਤਾ, ਜਿਸ ਵਿੱਚ ਸਭ ਤੋਂ ਪਹਿਲਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕਰਦਿਆਂ ਮਾਤਾ ਗੁਰਨਾਮ ਕੌਰ ਜੀ ਨਾਲ ਬਿਤਾਏ ਉਤਮ ਪਲਾਂ ਦੀ ਬਾਤ ਪਾਈ ਤੇ ਕਿਹਾ ਕਿ ਉਨ੍ਹਾਂ ਨਾਲ ਕੁਝ ਚਿਰ ਲਈ ਮਾਣੇ ਸਾਥ ਨੇ ਮਾਂ ਪਿਆਰ ਦੇ ਡੂੰਘੇ ਜਜ਼ਬੇ ਦਾ ਅਹਿਸਾਸ ਕਰਵਾਇਆ, ਜੋ ਭਾਈ ਜਿੰਦੇ ਦੇ ਖਾਲਿਸਤਾਨੀ ਪਿਆਰ ’ਚ ਭਿੱਜੀਆਂ ਯਾਦਾਂ ਨਾਲ ਓਤਪੋਤ ਸੀ।

ਯੂਨਾਈਟਡ ਸਿੱਖਸ ਦੇ ਭਾਈ ਕਸ਼ਮੀਰ ਸਿੰਘ ਨੇ ਮਾਤਾ ਜੀ ਨੂੰ ਸਤਿਕਾਰ ਨਾਲ ਯਾਦ ਕਰਦਿਆਂ ਕਿਹਾ ਕਿ ਆਪਣੀਆਂ ਮਾਵਾਂ ਦੇ ਹੋਣ ਤੇ ਤੁਰ ਜਾਣ ਦੇ ਦਰਦਾਂ ਦੀ ਕਹਾਣੀ ਬਹੁਤ ਡੂੰਘੀ ਤੇ ਸਰਕਦੇ ਉਦਾਸ ਪਲਾਂ ਦੀ ਕਲਪਨਾਵਾਂ ਨਾਲ ਭਰਪੂਰ ਹੁੰਦੀ ਹੈ। ਭਾਈ ਗੁਰਮੀਤ ਸਿੰਘ ਖ਼ਾਲਸਾ ਨੇ ਭਾਵਪੂਰਤ ਵਿਚਾਰਾਂ ਨਾਲ ਮਾਤਾ ਜੀ ਅਤੇ ਉਨਾਂ ਦੇ ਮਹਾਨ ਪੁੱਤਰ ਭਾਈ ਹਰਜਿੰਦਰ ਸਿੰਘ ਜਿੰਦਾ ਬਾਰੇ ਕਿਹਾ ਕਿ ਮਹਾਨ ਸਿੱਖ ਪ੍ਰੰਪਰਾਵਾਂ ਦੀ ਰਖਵਾਲੀ ਲਈ ਫਾਂਸੀ ਦੇ ਰੱਸੇ ਨੂੰ ਗਲ ਵਿਚ ਪਾ ਲੈਣਾ, ਸੱਚ ਦੀ ਗਵਾਹੀ ਦੇਣ ਦੀ ਸਭ ਤੋਂ ਅਨੋਖੀ ਦਾਸਤਾਨ ਹੈ।

ਮਾਤਾ ਗੁਰਨਾਮ ਕੌਰ ਜੀ

ਸ਼ਿਕਾਗੋ ਤੋਂ ਵਿਸ਼ੇਸ਼ ਤੌਰ ’ਤੇ ਇਸੇ ਸਮਾਗਮ ਲਈ ਮਾਤਾ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ ਭਾਈ ਕੁਲਮੀਤ ਸਿੰਘ ਨੇ ਦੱਸਿਆ ਕਿ ਸਾਡੀ ਆਪਣੀ ਬੱਚੀ ਦੀ ਗੁੜ੍ਹਤੀ ਲਈ ਮਾਤਾ ਜੀ ਤੋਂ ਇਲਾਵਾ ਹੋਰ ਕੋਈ ਨਜ਼ਰ ਨਾ ਆਇਆ। ਆਪਣੇ ਵੀਚਾਰਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਉਨ੍ਹਾਂ ਮਾਤਾ ਗੁਰਨਾਮ ਕੌਰ ਜੀ ਦੀ ਆਤਮਿਕ ਅਵਸਥਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਸਨੇ ਮਾਤਾ ਜੀ ਵਿਚ ਬਹੁਤ ਕੁਝ ਅਜਿਹਾ ਵੇਖਿਆ, ਜੋ ਆਮ ਨਹੀਂ ਸੀ। ਉਹ ਭਾਈ ਜਿੰਦਾ ਦੀ ਸ਼ਹਾਦਤ ਦੇ ਜ਼ਿਕਰ ਨਾਲ ਮਾਣ ਤੇ ਫਖ਼ਰ ਨਾਲ ਭਰ ਜਾਂਦੇ ਸਨ। ਉਹ ਅਕਸਰ ਕਹਿੰਦੇ ਸਨ ਕਿ ਜਿੰਦਾ ਮੇਰਾ ਪੁੱਤਰ ਤਾਂ ਗੁਰੂ ਸਾਹਿਬ ਦੀ ਸੌਗਾਤ ਸੀ, ਜੋ ਕਿਸੇ ਨਿਸ਼ਾਨੇ ਦੀ ਪੂਰਤੀ ਲਈ ਆਇਆ ਤੇ ਚਲਾ ਗਿਆ ਪਰ ਜਾਣ ਤੋਂ ਪਹਿਲਾਂ ਉਹ ਵਾਇਦਾ ਕਰਕੇ ਗਿਆ ਸੀ ਕਿ ਦੁਸ਼ਮਣ ਉਸ ਕੋਲੋਂ ਉਸਦਾ ਨਾਮ ਵੀ ਨਹੀਂ ਪੁੱਛ ਸਕਣਗੇ ਤੇ ਇੰਜ ਹੀ ਹੋਇਆ। ਵੈਰੀ ਥੱਕ ਗਏ ਪਰ ਉਸਨੂੰ ਡੁਲਾ ਨਹੀਂ ਸਕੇ ਤੇ ਉਹ ਹੱਸਦਾ ਹੱਸਦਾ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦ ਹੋ ਗਿਆ। ਕੁਲਮੀਤ ਸਿੰਘ ਹੁਰਾਂ ਕਿਹਾ ਕਿ ਮਾਤਾ ਜੀ ਨੇ ਅਸੂਲਾਂ ਦੀਆਂ ਲਕੀਰਾਂ ਖਿੱਚੀਆਂ ਜੋ ਆਉਣ ਵਾਲੀਆਂ ਮਾਵਾਂ ਲਈ ਪ੍ਰੇਰਨਾ ਸਰੋਤ ਹੋ ਸਕਦੀਆਂ ਨੇ।

ਵਾਸ਼ਿੰਗਟਨ ਡੀ.ਸੀ. ਤੋਂ ਵਿਸ਼ੇਸ਼ ਤੌਰ ’ਤੇ ਆਏ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਹੁਰਾਂ ਕਿਹਾ ਕਿ ਜਦ ਵੀ ਕੋਈ ਇਤਿਹਾਸਕਾਰ ਮੌਜੂਦਾ ਖਾਲਿਸਤਾਨੀ ਜੱਦੋਜਹਿਦ ਦਾ ਇਤਿਹਾਸ ਲਿਖੇਗਾ ਤਾਂ ਉਸ ਵਿਚ ਮਾਤਾ ਗੁਰਨਾਮ ਕੌਰ ਦਾ ਜ਼ਿਕਰ ਸੁਨਹਿਰੀ ਅੱਖਰਾਂ ਵਿਚ ਹੋਵੇਗਾ। ਡਾ: ਸਾਹਿਬ ਨੇ ਕਿਹਾ ਕਿ ਮਾਂਵਾਂ ਹੀ ਮਨੁੱਖ ਦਾ ਮਨ ਮਸਤਕ ਆਪਣੀ ਪਾਕਿ ਮੁਹੱਬਤ ਨਾਲ ਮਿੱਥਦੀਆਂ ਹਨ ਤੇ ਅਜਿਹੇ ਮਨੁੱਖ ਫਿਰ ਇਤਿਹਾਸ ਨੂੰ ਕੰਬਣੀ ਲਾ ਦੇਂਦੇ ਹਨ ਜਿਵੇਂ ਕਿ ਭਾਈ ਜਿੰਦੇ ਨੇ ਕਰ ਵਿਖਾਇਆ। ਖਾਲਿਸਤਾਨ, ਭਾਈ ਜਿੰਦਾ ਤੇ ਮਾਤਾ ਗੁਰਨਾਮ ਕੌਰ ਇੱਕ ਦੂਜੇ ਵਿੱਚ ਸਮਾਏ ਹੋਏ ਹਨ ਤੇ ਹਰ ਪੱਖ ਤੋਂ ਮਹਾਨ ਹਨ। ਡਾ: ਅਮਰਜੀਤ ਸਿੰਘ ਹੁਰਾਂ ਨੂੰ ਗੁਰਦੁਆਰਾ ਸਾਹਿਬ ਫਰੀਮਾਂਟ ਵੱਲੋਂ ਉਨਾਂ ਦੀਆਂ ਪੰਥਕ ਸੇਵਾਵਾਂ ਲਈ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ।

ਉਸਤੋਂ ਬਾਦ ਸਾਡੇ ਲੋਕ ਅਖਬਾਰ ਦੇ ਪ੍ਰਬੰਧਕ ਭਾਈ ਸਤਨਾਮ ਸਿੰਘ ਖਾਲਸਾ ਅਤੇ ਯੂਨੀਅਨ ਸਿਟੀ ਦੇ ਸਿੱਖਿਆ ਵਿਭਾਗ ਦੇ ਚੁਣੇ ਹੋਏ ਮੈਂਬਰ ਬੀਬੀ ਸਰਬਜੀਤ ਕੌਰ ਚੀਮਾ ਨੇ ਮਾਤਾ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਪਰੰਤ ਭਾਈ ਪਰਪਾਲ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਲੰਗਰਾਂ ਦੀ ਸੇਵਾ ਅਤੁੱਟ ਵਰਤਦੀ ਰਹੀ।

ਭਾਰਤੀ ਨਿਆਂਪਾਲਿਕਾ ਵਲੋਂ ਸਿੱਖ ਵਿਰੋਧੀ ਹੋਣ ਦਾ ਪ੍ਰਮਾਣ: ਡੱਲੇਵਾਲ
ਲੰਡਨ (23 ਦਸੰਬਰ, 2011): ਪਿਛਲੇ ਦਿਨੀਂ ਭਾਰਤ ਦੀ ਸੁਪਰੀਮ ਕੋਰਟ ਵਲੋਂ ਸੈਂਕੜੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਰਾਹਤ ਦਿੱਤੀ ਗਈ,ਜਿਹੜਾ ਸੈਣੀ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਅੰਦਰ ਸ਼ਹੀਦ ਕਰਨ ਦਾ ਦੋਸ਼ੀ ਹੈ ਅਤੇ ਪੰਜਾਬ ਹਰਿਆਣਾ ਦੀ ਹਾਈਕੋਰਟ ਵਲੋਂ ਸਹਿਜਧਾਰੀ ਸਿੱਖਾਂ ਨੂੰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਵੋਟ ਦਾ ਹੱਕ ਦੇਣ ਦਾ ਸਾਂਝਾ ਅਤੇ ਲੁਕਵਾਂ ਮੰਤਵ ਸਿੱਖ ਕੌਮ ਨੂੰ ਗੁਲਾਮੀਂ ਦੀਆਂ ਜ਼ੰਜੀਰਾਂ ਵਿੱਚ ਸਥਾਈ ਕਾਲ ਤੱਕ ਜਕੜ ਕੇ ਰੱਖਣਾ ਹੈ।ਹਾਲ ਹੀ ਦੌਰਾਨ ਭਾਰਤੀ ਨਿਆਂ ਪਾਲਿਕਾ ਦੇ ਦੋਵੇਂ ਫੈਂਸਲੇ ਸਿੱਖਾਂ ਨੂੰ ਅਹਿਸਾਸ ਕਰਵਾ ਰਹੇ ਹਨ ਕਿ ਉਹ ਭਾਰਤ ਵਿੱਚ ਗੁਲਾਮ ਹਨ ਅਤੇ ਹੁਣ ਉਹਨਾਂ ਦੇ ਗੁਰਧਾਮ ਵੀ ਆਰ.ਐੱਸ.ਐੱਸ ਦੇ ਕਬਜ਼ੇ ਹੇਠ ਚਲੇ ਜਾਣਗੇ।ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਰਨਲ ਸਕੱਤਰ ਸ੍ਰ.ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਨਿਆਂਪਾਲਿਕਾ ਦੇ ਇਸ ਪੱਖਪਾਤੀ ਅਤੇ ਭਗਵੇਂ ਵਤੀਰੇ ਦੀ ਨਿਖੇਧੀ ਕਰਦਿਆਂ ਆਖਿਆ ਕਿ ਅਜਾਦ ਸਿੱਖ ਰਾਜ ਤੋਂ ਬਗੈਰ ਸਿੱਖਾਂ ਦਾ ਕੋਈ ਭਵਿੱਖ ਨਹੀਂ ਹੈ।ਹਿੰਦੂ,ਮੁਸਲਮਾਨ,ਈਸਾਈ,ਜੈਨੀ,ਬੋਧੀਆਂ ਵਿੱਚ ਸਹਿਜਧਾਰੀ ਸੰਕਪਲ ਨਹੀਂ ਹੈ ਤਾਂ ਸਿੱਖਾਂ ਵਿੱਚ ਕਿਵੇਂ ਹੋ ਸਕਦਾ ਹੈ।ਸਿੱਖ ਰਹਿਤਨਾਲਿਮਆਂ ਦੀ ਰੌਸ਼ਨੀ ਵਿੱਚ ਸਿੱਖ ਧਰਮ ਵਿੱਚ ਸ਼ਾਮ ਹੋਣ ਲਈ ਪਹਿਲੀ ਰਹਿਤ ਹੀ ਖੰਡੇ ਦੀ ਪਾਹੁਲ ਲੈਣੀ ਹੈ।ਹਿੰਦੂਤਵੀਆਂ ਦੇ ਵਰਕਰ ਅਤੇ ਅਖੌਤੀ ਸਹਿਜਧਾਰੀ ਫੈਡਰੇਸ਼ਨ ਦੇ ਮੁਖੀ ਵਲੋਂ ਇਹ ਤਰਕ ਦੇਣਾ ਕਿ “ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋਣ ਵਾਲੇ ਆਪਣੇ ਨਾਮ ਨਾਲ ਸਿੰਘ ਸ਼ਬਦ ਲਗਾਉਂਦੇ ਹਨ ਇਸ ਲਈ ਉਹ ਸਿੱਖ ਹਨ ਭਾਵੇਂ ਉਹ ਕੇਸਾਂ ਦੀ ਬੇਅਦਬੀ ਕਰਦੇ ਹੋਣ”ਸਰਾਸਰ ਅਧਾਰਹੀਣ ਅਤੇ ਗੁੰਮਰਾਹਕੁੰਨ ਹੈ।ਯੂਨਾਈਟਿਡ ਖਾਲਸਾ ਦਲ ਵਲੋ ਇਸ ਹਿੰਦੂਤਵੀ ਵਿਆਕਤੀ ਨੂੰ ਚੁਣਤੀ ਦਿੱਤੀ ਗਈ ਕਿ ਦੱਸਣ ਦੀ ਖੇਚਲ ਕਰੇ ਕਿ ਆਪਣੇ ਨਾਵਾਂ ਨਾਲ ਸਿੰਘ ਸ਼ਬਦ ਲਗਾਉਣ ਵਾਲੇ ਮਰਹੱਟੇ ਅਤੇ ਯਾਦਵ ਆਦਿ ਕਿਹੜੇ ਗੁਰੂ ਦੇ ਸਿੱਖ ਹਨ?ਇਸ ਕਰਕੇ ਸਿੱਖ ਬਣਨ ਵਾਸਤੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਨੀ ਜਰੂਰੀ ਹੈ।