ਵਿਦੇਸ਼

ਮਹਾਰਾਜਾ ਦਲੀਪ ਸਿੰਘ ਦੀ ਜੀਵਨ ‘ਤੇ ਬਣੀ ਫਿਲਮ ‘ਬਲੈਕ ਪ੍ਰਿੰਸ’ 19 ਮਈ ਨੂੰ ਜਾਰੀ ਹੋਏਗੀ

March 3, 2017   ·   0 Comments

The-Black-Prince-Final-Poster feature

ਸਤਿੰਦਰ ਸਰਤਾਜ ਦੀ ਪਹਿਲੀ ਫਿਲਮ 'ਬਲੈਕ ਪ੍ਰਿੰਸ' 19 ਮਈ 2017 ਨੂੰ ਸਾਰੀ ਦੁਨੀਆ ਵਿਚ ਜਾਰੀ ਕੀਤੀ ਜਾਏਗੀ। ਇਹ ਫਿਲਮ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਦਲੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਉਸਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀ ਦੁਖਦ ਮੌਤ ਤੋਂ ਬਾਅਦ ਉਸਦੇ ਪੁੱਤਰ ਨੂੰ ਉਸਦੀ ਮਾਂ ਤੋਂ ਦੂਰ ਅਮੀਰ ਅੰਗ੍ਰੇਜ਼ਾਂ ਵਿਚ ਰਹਿਣ ਲਈ ਲਿਜਾਇਆ ਗਿਆ।

Hindu Hardliners

ਯੂ.ਕੇ.: ਸਿੱਖ ਜਥੇਬੰਦੀ ਨੇ ਕੌਮਾਂਤਰੀ ਭਾਈਚਾਰੇ ਨੂੰ ਹਿੰਦੂ ਰਾਸ਼ਟਰਵਾਦ ‘ਤੇ ਨੋਟਿਸ ਲੈਣ ਲਈ ਕਿਹਾ

ਯੂ.ਕੇ. ਆਧਾਰਿਤ ਸਿੱਖ ਜਥੇਬੰਦੀ ਸਿੱਖ ਫੈਡਰੇਸ਼ਨ ਨੇ ਇਕ ਬਿਆਨ ਜਾਰੀ ਕਰਕੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਉਪ-ਮਹਾਂਦੀਪ ਵਿਚ ਹਿੰਦੂ ਰਾਸ਼ਟਰਵਾਦ ਦੇ ਉਭਾਰ ਦਾ ਨੋਟਿਸ ਲਵੇ।

ਸਿੱਖ ਡੇ ਪਰੇਡ (ਫਾਈਲ ਫੋਟੋ)

ਨਿਊਯਾਰਕ ਸਿਟੀ ਵਿੱਚ 30ਵੀਂ ਸਿੱਖ ਡੇ ਪਰੇਡ 22 ਅਪ੍ਰੈਲ ਨੂੰ ਨਿਕਲੇਗੀ

ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਦੇ ਮੀਡੀਆ ਇੰਚਾਰਜ ਸੁਖਜਿੰਦਰ ਸਿੰਘ ਨਿੱਝਰ ਨੇ ਪ੍ਰੈਸ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਖਾਲਸੇ ਦੇ ਜਨਮ ਦਿਵਸ 'ਤੇ ਹਰ ਸਾਲ ਵਾਂਗ ਨਿਊਯਾਰਕ ਸਿਟੀ ਵਿੱਚ ਨਿਕਲਣ ਵਾਲੀ 30ਵੀਂ ਸਿੱਖ ਡੇ ਪਰੇਡ 22 ਅਪ੍ਰੈਲ ਦਿਨ ਸ਼ਨੀਵਾਰ ਨੂੰ ਕੱਢੀ ਜਾ ਰਹੀ ਹੈ।

ਦਾ ਸਿੱਖ ਕੋਅਲੀਸ਼ਨ

ਸਿੱਖ ਕੋਅਲੀਸ਼ਨ ਨੇ ਅਮਰੀਕਾ ‘ਚ ਗੁਰਦੁਆਰਿਆਂ ਦੀ ਸੁਰੱਖਿਆ ਲਈ ਸਲਾਹ ਜਾਰੀ ਕੀਤੀ

ਸਿੱਖ ਕੋਅਲੀਸ਼ਨ ਨੇ ਅਮਰੀਕਾ ਭਰ ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀ ਸਮੂਹਾਂ ਵਿਰੁੱਧ ਹਾਲ ਦੇ ਮਹੀਨਿਆਂ ਵਿੱਚ ਨਫ਼ਰਤੀ ਜ਼ੁਰਮਾਂ ਵਿੱਚ ਵਾਧਾ ਦਰਜ ਕੀਤਾ ਹੈ। ਸਿਰਫ਼ ਪਿਛਲੇ ਮਹੀਨਿਆਂ ਦੌਰਾਨ ਹੀ, ਕਿਊਬਕ ਸ਼ਹਿਰ ਦੀ ਮਸਜਿਦ ਉੱਤੇ ਇੱਕ ਗੋਰੇ ਨਸਲ ਦੀ ਸਰਬ-ਉੱਚਤਾ ਪੱਖੀ ਵਲੋਂ ਹਮਲਾ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਛੇ ਜਾਨਾਂ ਚਲੀਆਂ ਗਈਆਂ – ਜਿਸ ਨੇ 2012 ਵਿੱਚ ਓਕ ਕਰੀਕ ਵਿੱਚ ਸਿੱਖ ਭਾਈਚਾਰੇ ਵਲੋਂ ਝੱਲੇ ਗਏ ਦੁਖਾਂਤ ਦੀ ਯਾਦ ਤਾਜ਼ਾ ਕਰ ਦਿੱਤੀ।

ਪੰਜਾਬੀ ਗਾਇਕ ਸਤਿੰਦਰ ਸਰਤਾਜ

ਮਨੁੱਖੀ ਤਸਕਰੀ ਵਿਰੁੱਧ ਸੰਯੁਕਤ ਰਾਸ਼ਟਰ ਦੇ ਪ੍ਰਾਜੈਕਟ ਲਈ ਚੋਣ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੀ ਚੋਣ

ਸੰਯੁਕਤ ਰਾਸ਼ਟਰ ਦੇ ਨਸ਼ਾ ਅਤੇ ਅਪਰਾਧ ਸ਼ਾਖਾ ਨੇ ਪੰਜਾਬੀ ਲੋਕ ਗਾਇਕ ਸਤਿੰਦਰ ਸਰਤਾਜ ਨੂੰ 'ਬਲਿਊ ਹਾਰਟ ਮੁਹਿੰਮ' ਲਈ ਚੁਣਿਆ ਹੈ, ਜੋ ਮਨੁੱਖੀ ਤਸਕਰੀ ਵਿਰੁੱਧ ਜਾਗਰੂਕਤਾ ਪ੍ਰਾਜੈਕਟ ਹੈ। ਸੰਗੀਤਕਾਰ ਏ ਆਰ ਰਹਿਮਾਨ ਅਤੇ ਗਾਇਕ ਸੋਨੂੰ ਨਿਗਮ ਸਮੇਤ ਦੁਨੀਆ ਭਰ 'ਚੋਂ 30 ਤੋਂ ਜ਼ਿਆਦਾ ਕਲਾਕਾਰ ਇਸ ਸਮਾਜਿਕ ਬੁਰਾਈ ਖਿਲਾਫ ਇਕੱਠੇ ਹੋਏ ਅਤੇ ਉਨ੍ਹਾਂ ਲੇਬਲ ਰਕਸ ਐਵੇਨਿਊ ਵਲੋਂ ਲਾਂਚ ਕੀਤੀ ਐਲਬਮ 'ਮਿਊਜ਼ਿਕ ਟੂ ਐਨਸਪਾਇਰ' ਜਾਰੀ ਕੀਤੀ।

ਟੋਰੰਟੋ ਗੁਰਦੁਆਰਾ ਸਾਹਿਬ 'ਚ ਭਾਰਤੀ ਕੌਂਸਲ ਜਨਰਲ ਦਿਨੇਸ਼ ਭਾਟੀਆ

ਭਾਰਤੀ ਰਾਜਦੂਤ ਕੈਨੇਡਾ ‘ਚ ਧਮਕੀ ਵਾਲਾ ਮਾਹੌਲ ਪੈਦਾ ਕਰ ਰਹੇ ਹਨ: ਸਿੱਖਸ ਫਾਰ ਜਸਟਿਸ

ਹਿੰਦੁਸਤਾਨ ਟਾਈਮਸ ਮੁਤਾਬਕ ਸਿੱਖਸ ਫਾਰ ਜਸਟਿਸ (ਸ਼ਢਝ) ਨੇ ਪਿਛਲੇ ਹਫਤੇ ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਗੁਰਦੁਆਰਿਆਂ 'ਚ ਹੋਣ ਵਾਲੇ ਸਮਾਗਮਾਂ 'ਚ ਸ਼ਿਰਕਤ ਕਰਨ ਤੋਂ ਰੋਕਿਆ ਜਾਵੇ।

Rajwinder Singh Rahi book and program

ਕਾਮਾਗਾਟਾ ਮਾਰੂ ਦੁਖਾਂਤ ‘ਤੇ ਨਵੀਂ ਕਿਤਾਬ ਮਿਲਪੀਟਸ ਅਤੇ ਸਟਾਕਟਨ (ਅਮਰੀਕਾ) ਵਿਖੇ ਜਾਰੀ ਹੋਵੇਗੀ

ਕਾਮਾਗਾਟਾ ਮਾਰੂ ਦੁਖਾਂਤ 'ਤੇ ਰਾਜਵਿੰਦਰ ਸਿੰਘ ਰਾਹੀਂ ਵਲੋਂ ਪੰਜਾਬੀ 'ਚ ਲਿਖੀ ਕਿਤਾਬ "ਕਾਮਾਗਾਟਾ ਮਾਰੂ ਦਾ ਅਸਲੀ ਸੱਚ" ਮਿਲਪੀਟਸ ਅਤੇ ਸਟਾਕਟਨ (ਅਮਰੀਕਾ) ਵਿਖੇ ਕਰਮਵਾਰ 19 ਫਰਵਰੀ ਅਤੇ 26 ਫਰਵਰੀ ਨੂੰ ਜਾਰੀ ਕੀਤੀ ਜਾਏਗੀ। ਇਹ ਕਿਤਾਬ 28 ਸਤੰਬਰ, 2016 ਨੂੰ ਪੰਜਾਬ 'ਚ ਜਾਰੀ ਹੋ ਚੁਕੀ ਹੈ।

ਭਾਰਤ ਵਿਚ ਘੱਟਗਿਣਤੀਆਂ 'ਤੇ ਹੋ ਰਹੇ ਹਮਲਿਆਂ ਖਿਲਾਫ ਰੈਲੀ ਦਾ ਦ੍ਰਿਸ਼ (ਫਾਈਲ ਫੋਟੋ)

ਭਾਰਤ ਵਿਚ ਘੱਟਗਿਣਤੀਆਂ ਅਤੇ ਦਲਿਤਾਂ ਨੂੰ ਅਤਿਆਚਾਰਾਂ ਦਾ ਸ਼ਿਕਾਰ ਹੋਣਾ ਪੈਂਦਾ: ਅਮਰੀਕੀ ਸੰਸਥਾ

ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ’ਤੇ ਆਧਾਰਤ ਇਕ ਆਜ਼ਾਦ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਵਿਤਕਰੇ ਤੇ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Gurdwara-Sahib-Woolwich

ਸਿੱਖ ਕੌਂਸਲ ਯੂ.ਕੇ. ਨੇ ਵੂਲਵਿਚ ‘ਚ ਹੋਈ ਬੇਅਦਬੀ ਦੀ ਜਾਣਕਾਰੀ ਦਿੱਤੀ

ਸਿੱਖ ਕੌਂਸਲ ਯੂ.ਕੇ. ਨੇ ਵੀਰਵਾਰ 9 ਫਰਵਰੀ ਨੂੰ ਵੂਲਵਿਚ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਣਕਾਰੀ ਦਿੱਤੀ ਹੈ।

Saydnaya prison Syria

ਸੀਰੀਆ: 2011-2015 ਦੇ ਵਿਚਕਾਰ ਜੇਲ੍ਹ ਵਿਚ 13,000 ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ: ਐਮਨੈਸਟੀ ਇੰਟਰਨੈਸ਼ਨਲ

ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਮਨੇਸਟੀ ਇੰਟਰਨੈਸ਼ਨਲ ਦੀ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਿਕ ਸੀਰੀਆ ਦੀ ਸੈਡਨਿਆ ਜੇਲ੍ਹ ‘ਚ 13,000 ਦੇ ਕਰੀਬ ਸਰਕਾਰ ਵਿਰੋਧੀਆਂ ਨੂੰ ਫਾਹੇ ਲਾਇਆ ਗਿਆ ਹੈ। ਇਹ ਸਰਕਾਰੀ ਕਤਲ ਸਤੰਬਰ 2011 ਤੋਂ ਲੈ ਕੇ ਦਸੰਬਰ 2015 ਦਰਮਿਆਨ ਸਰਕਾਰੀ ਹੁਕਮਾਂ ਅਧੀਨ ਕੀਤੇ ਗਏ ਹਨ।

« Previous PageNext Page »