ਪੰਜਾਬੀ ਭਾਸ਼ਾ ਦੇ ਹੱਕ 'ਚ ਵਿਦਿਆਰਥੀ

ਖਾਸ ਖਬਰਾਂ

ਚੰਡੀਗੜ੍ਹ ‘ਚ ਪੰਜਾਬੀ ਨੂੰ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ, ਪੰਜਾਬੀ ਮੰਚ ਵਲੋਂ ਗਵਰਨਰ ਨੂੰ ਮੰਗ ਪੱਤਰ

By ਸਿੱਖ ਸਿਆਸਤ ਬਿਊਰੋ

November 01, 2017

ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ (1 ਨੰਵਬਰ, 2017) ਚੰਡੀਗੜ੍ਹ ਦੇ ਸੈਕਟਰ 17 ‘ਚ ਰੋਸ ਰੈਲੀ ਕੱਢੀ ਗਈ।

ਚੰਡੀਗੜ੍ਹ ਪੰਜਾਬੀ ਮੰਚ ਦੇ ਸੱਦੇ ‘ਤੇ ਕੱਢੀ ਗਈ ਇਸ ਰੋਸ ਰੈਲੀ ਵਿਚ ਡਾ. ਸੁਰਜੀਤ ਪਾਤਰ, ਅਮਨ ਅਰੋੜਾ (ਆਮ ਆਦਮੀ ਪਾਰਟੀ), ਰਾਜ ਕਾਕੜਾ, ਸੁਖਵਿੰਦਰ ਕੌਰ ਸੁੱਖੀ (ਸਿੰਗਰ), ਡਾ. ਧਰਮਵੀਰ ਗਾਂਧੀ (ਸਾਂਸਦ, ਪਟਿਆਲਾ), ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ, ਸਟੂਡੈਂਟਸ ਫਾਰ ਸੋਸਾਇਟੀ ਦੇ ਕਾਰਜਕਰਤਾ, ਬੀਰ ਦਵਿੰਦਰ ਸਿੰਘ, ਪ੍ਰਦੀਪ ਛਾਬੜਾ (ਪ੍ਰਧਾਨ, ਚੰਡੀਗੜ੍ਹ ਕਾਂਗਰਸ), ਤਰਲੋਚਨ ਸਿੰਘ ਪੱਤਰਕਾਰ, ਸੁਖਦੇਵ ਸਿੰਘ ਸਿਰਸਾ (ਪ੍ਰਗਤੀਸ਼ੀਲ ਲੇਖਕ ਸੰਘ) ਤੋਂ ਅਲਾਵਾ ਵੱਡੀ ਗਿਣਤੀ ਵਿਚ ਚੰਡੀਗੜ੍ਹ ਦੇ ਉਨ੍ਹਾਂ ਪਿੰਡਾਂ ਦੇ ਲੋਕ ਸ਼ਾਮਲ ਸਨ, ਜਿਨ੍ਹਾਂ ਦੀ ਜ਼ਮੀਨਾਂ ‘ਤੇ ਚੰਡੀਗੜ੍ਹ ਵਸਿਆ।

ਰੋਸ ਰੈਲੀ ਤੋਂ ਬਾਅਦ ਕੁਝ ਆਗੂਆਂ ਨੇ ਪੰਜਾਬ ਦੇ ਰਾਜਪਾਲ ਨੂੰ ਉਨ੍ਹਾਂ ਦੇ ਘਰ ਜਾ ਕੇ ਚੰਡੀਗੜ੍ਹ ਦੀ ਪ੍ਰਸ਼ਾਸਕੀ ਭਾਸ਼ਾ ਪੰਜਾਬੀ ਬਣਾਉਣ ਲਈ ਮੰਗ ਪੱਤਰ ਵੀ ਦਿੱਤਾ।

ਮੰਗ-ਪੱਤਰ ਦੀ ਨਕਲ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: