ਅੰਮ੍ਰਿਤਸਰ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨਵੰਬਰ 2015 ਦੇ ਪੰਥਕ ਇਕੱਠ ‘ਚ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਵਲੋਂ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਸਰਕਾਰ ਦੇ ਮੰਤਰੀ ਸਿਕੰਦਰ ਮਲੂਕਾ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਲਾਈ ਗਈ “ਤਨਖਾਹ” ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਸੋਮਵਾਰ ਨੂੰ ਕਾਰਜਕਾਰੀ ਜਥੇਦਾਰਾਂ ਵਲੋਂ ਅਰਦਾਸ ਦੀ ਨਕਲ ਕਰਨ ਦੇ ਮਾਮਲੇ ‘ਚ ਸ਼ਾਮਲ ਸਾਰਿਆਂ ਨੂੰ 24 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਮਲੂਕਾ ਨੂੰ “ਤਨਖਾਹ” ਲਾਉਣਾ “ਸਿਆਸੀ ਡਰਾਮੇ” ਤੋਂ ਵੱਧ ਕੁਝ ਨਹੀਂ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖ ਸਾਨੂੰ 24 ਜਨਵਰੀ ਤੋਂ ਪਹਿਲਾਂ ਸਲਾਹ ਦੇਣ ਕਿ ਇਸ ਮਸਲੇ ‘ਤੇ ਕੀ ਕੀਤਾ ਜਾਵੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Distortion Of Sikh Ardas: Acting Jathedars Rejects “Tankhah” To Sikendar Maluka …