ਆਮ ਖਬਰਾਂ

ਅਮਰੀਕੀ-ਭਾਰਤੀ ਰਿਸ਼ਤਿਆਂ ‘ਚ ਤਰੇੜਾਂ, ਡੋਨਲਡ ਟਰੰਪ ਨੇ ਮੋੜਿਆ ਭਾਰਤ ਦਾ ਸੱਦਾ

By ਸਿੱਖ ਸਿਆਸਤ ਬਿਊਰੋ

October 28, 2018

ਚੰਡੀਗੜ੍ਹ: ਭਾਰਤੀ ਸਰਕਾਰ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ 26 ਜਨਵਰੀ “ਗਣਤੰਤਰ ਦਿਹਾੜੇ” ਮੌਕੇ ਭਾਰਤ ਉਪਮਹਾਦੀਪ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਸੀ ਜਿਹੜਾ ਕਿ ਉਹਨਾਂ ਵਲੋਂ ਮੋੜ ਦਿੱਤਾ ਗਿਆ ਹੈ, ਅਮਰੀਕੀ ਰਾਸ਼ਟਰਪਤੀ ਨੇ ਹੋਰ ਰੁਝੇਵਿਆਂ ਦਾ ਹਵਾਲਾ ਦੇਂਦਿਆਂ ਭਾਰਤ ਆਉਣੋਂ ਨਾਂਹ ਕਰ ਦਿੱਤੀ ਹੈ।

ਅੰਤਰਾਸ਼ਟਰੀ ਰਾਜਨੀਤਿਕ ਮਾਹਿਰਾਂ ਦਾ ਮੰਨਣੈ ਕਿ ਭਾਰਤ ਦੇ ਰੂਸ ਨਾਲ ਹਥਿਆਰ ਖਰੀਦਣ ਅਤੇ ਇਰਾਨ ਉੱਤੇ ਅਮਰੀਕਾ ਵਲੋਂ ਲਾਈਆਂ ਗਈਆਂ ਪਾਬੰਦੀਆਂ ਮੁਤਾਬਕ ਤੇਲ ਮੰਗਵਾਉਣਾ ਨਾ ਬੰਦ ਕਰਨ ਨਾਲ ਭਾਰਤ ਤੇ ਅਮਰੀਕਾ ਵਿਚਲੇ ਕੂਟਨੀਤਕ ਰਿਸ਼ਤੇ ਵਿਗੜੇ ਹਨ।

ਅਮਰੀਕੀ ਏਜੰਸੀਆਂ ਵਲੋਂ ਭਾਰਤ ਨੂੰ ਭੇਜੀ ਗਈ ਚਿੱਠੀ ਵਿੱਚ ਇਹ ਦੱਸਿਆ ਗਿਆ ਹੈ ਕਿ ਡੋਨਲਡ ਟਰੰਪ ਨੇ ਏਸੇ ਸਮੇਂ ਦੇ ਦੌਰਾਨ ਸਟੇਟ ਆਫ ਦਾ ਯੂਨੀਅਨ ਵਿੱਚ ਤਕਰੀਰ ਕਰਨੀ ਹੈ, ਇਸ ਲਈ ਉਹ ਭਾਰਤ ਨਹੀਂ ਆ ਸਕਦੇ। ਦੱਸਣਯੋਗ ਐ ਕਿ 2015 ਵਿੱਚ ਜਦੋਂ ਬਰਾਕ ੳਬਾਮਾ ਆਏ ਸਨ ਤਾਂ ਉਹਨਾਂ ਆਪਣੇ ਰੁਝੇਵੇਂ ਅੱਗੇ ਪਾ ਦਿੱਤੇ ਸਨ, ਬਰਾਕ ੳਬਾਮਾ ਭਾਰਤ ਆਉਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: