ਸਿਆਸੀ ਖਬਰਾਂ

ਆਰ ਐਸ ਐਸ ਦੇ ਸੰਮੇਲਨ ਵਿੱਚ ਜਾਣਾ ਗੁਰੂ ਅਤੇ ਪੰਥ ਵੱਲ ਪਿੱਠ ਕਰਨ ਦੇ ਬਰਾਬਰ ਹੈ: ਭਾਈ ਗਜਿੰਦਰ ਸਿੰਘ

By ਸਿੱਖ ਸਿਆਸਤ ਬਿਊਰੋ

October 24, 2017

ਅੱਜ ਸਵੇਰ ਦੀਆਂ ਖਬਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜੱਥੇਦਾਰ ਹੁਰਾਂ ਨੇ ਵੀ ਆਰ ਐਸ ਐਸ ਦੇ ਸੰਮੇਲਨ ਵਿੱਚ ਸਿੱਖਾਂ ਨੂੰ ਨਾ ਜਾਣ ਲਈ ਕਹਿ ਦਿੱਤਾ ਹੈ। ਅਤੇ ਜੱਥੇਦਾਰਾਂ ਵੱਲੋਂ ਇਸ ਸਿਲਸਿਲੇ ਵਿੱਚ ਜਾਰੀ ਕੀਤੇ 2004 ਦੇ ਹੁਕਮਨਾਮੇ ਨੂੰ ਸਹੀ ਕਰਾਰ ਦਿੱਤਾ ਹੈ।

ਇਸ ਖਬਰ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਮੌਜੂਦਾ ਦਿੱਲੀ ਕਮੇਟੀ ਸੱਭ ਆਰ ਐਸ ਐਸ ਦੇ ਸੰਮੇਲਨ ਵਿੱਚ ਨਾ ਜਾਣ ਦੇ ਪਾਬੰਦ ਹੋ ਜਾਂਦੇ ਹਨ।

ਪਟਨਾ ਸਾਹਿਬ ਵਾਲੇ ਆਪੇ ਬਣੇ ਜੱਥੇਦਾਰ ਦੇ ਵੀ ਇਸ ਹੁਕਮਨਾਮੇ ਉਤੇ ਦਸਤਖੱਤ ਹਨ। ਇਸ ਦੇ ਬਾਵਜੂਦ ਅਗਰ ਉਹ ਕੱਲ੍ਹ ਜਾਂਦਾ ਹੈ, ਤਾਂ ਉਹ ਐਲਾਨੀਆਂ ‘ਪੰਥ ਦੁਸ਼ਮਣ’ ਬਣ ਜਾਵੇਗਾ।

ਪਟਨਾ ਸਾਹਿਬ ਦੀ ਗੁਰਦਵਾਰਾ ਕਮੇਟੀ ਜਿਸ ਦੀ ਸੇਵਾ ਅੱਜ ਕੱਲ ‘ਸਰਨਾ ਭਰਾਵਾਂ’ ਕੋਲ ਹੈ, ਉਹਨਾਂ ਨੂੰ ਅੱਜ ਆਰ ਐਸ ਐਸ ਦੇ ਸੰਮੇਲਨ ਨੂੰ ਰੱਦ ਕਰਨ ਦਾ ਐਲਾਨ ਕਰ ਕੇ ‘ਇਕਬਾਲ ਸਿੰਘ ਜੱਥੇਦਾਰ’ ਨੂੰ ਸੰਮੇਲਨ ਵਿੱਚ ਸ਼ਾਮਿਲ ਹੋਣੋ ਵਰਜਣਾ ਚਾਹੀਦਾ ਹੈ, ਤੇ ਹਰ ਕੀਮਤ ਉਤੇ ਵਰਜਣਾ ਚਾਹੀਦਾ ਹੈ।

ਸਬੰਧਤ ਖ਼ਬਰ: ਸਿੱਖੀ ਸਿਧਾਂਤਾਂ ਅਨੁਸਾਰ ਸੰਗਤ ਕੇਵਲ ਗੁਰੂ ਦੀ ਹੁੰਦੀ ਹੈ ਨਾ ਕਿ ਕਿਸੇ ਰਾਸ਼ਟਰ ਦੀ: ਦਲ ਖਾਲਸਾ …

ਚਾਹੀਦਾ ਤਾਂ ਦੁਨੀਆਂ ਭਰ ਦੀ ਹਰ ਗੁਰਦਵਾਰਾ ਕਮੇਟੀ, ਤੇ ਸਿੱਖ ਸੰਸਥਾਵਾਂ ਨੂੰ ਵੀ ਹੈ ਕਿ ਉਹ ਇਸ ਸੰਮੇਲਨ ਨੂੰ ਰੱਦ ਕਰਨ ਦਾ ਐਲਾਨ ਕਰਨ। ਹਾਲੇ ਵੀ ਵਕਤ ਹੈ, ਅੱਜ ਦਾ ਦਿਨ ਹੈ, ਆਰ ਐਸ ਐਸ ਦੇ ਸੰਮੇਲਨ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਜਾਵੇ।

ਗੁਰੂ ਅਤੇ ਪੰਥ ਵਾਲੇ ਪਾਸੇ ਖੜ੍ਹਨਾ ਹੈ, ਜਾਂ ਗੁਰੂ ਅਤੇ ਪੰਥ ਦੇ ਵਿਰੁੱਧ ਖੜ੍ਹਨਾ ਹੈ, ਇਹ ਫੈਸਲਾ ਕਰਨ ਦਾ ਵਕਤ ਹੈ।

ਸਬੰਧਤ ਖ਼ਬਰ: “ਅਸੀਂ ਆਰਐਸਐਸ ਦੇ ‘ਸਿੱਖ ਸੰਮੇਲਨ’ ਦੇ ਨਾਮ ‘ਤੇ ਰਚੇ ਜਾ ਰਹੇ ਪਾਖੰਡ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ” …

ਆਰ ਐਸ ਐਸ ਨੂੰ ਕੋਈ ਭੁਲੇਖਾ ਨਹੀਂ ਰਹਿ ਜਾਣਾ ਚਾਹੀਦਾ ਕਿ ਉਹ ਆਨੰਦਪੁਰ ਸਾਹਿਬ ਦੇ ਵਾਸੀ ਸਿੱਖਾਂ ਨੂੰ, ਨਾਗਪੁਰ ਦੇ ਨਾਲ ਜੋੜ੍ਹ ਸਕਦੀ ਹੈ। ਸਾਡੇ ਲਈ ‘ਨਾਗਪੁਰ’ ਨਾਲ ਜੁੜਿਆ ਗੁਰੂ ਅਤੇ ਪੰਥ ਦੇ ਘਰੋਂ ਹੀ ਬੇਦਖਲ ਹੋ ਜਾਂਦਾ ਹੈ।

ਗਜਿੰਦਰ ਸਿੰਘ, ਦਲ ਖਾਲਸਾ 24.10.2017

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: