ਸਿੱਖ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿੱਚ ਪਿੰਡ ਠਰੂਆ ਵਿਖੇ 1 ਅਕਤੂਬਰ ਨੂੰ ਗੁਰਮਤਿ ਸਮਾਗਮ

By ਸਿੱਖ ਸਿਆਸਤ ਬਿਊਰੋ

September 28, 2023

ਚੰਡੀਗੜ੍ਹ – ਖਾਲਸਾ ਪੰਥ ਦੇ ਸਿੱਦਕੀ ਅਤੇ ਅਣਥੱਕ ਸੇਵਾਦਾਰ ਗੁਰਪੁਰਵਾਸੀ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਨਿੱਘੀ ਯਾਦ ਵਿੱਚ 1 ਅਕਤੂਬਰ 2023, ਦਿਨ ਐਤਵਾਰ ਸਵੇਰੇ 10 ਵਜੇ, ਗੁਰਦੁਆਰਾ ਸਾਹਿਬ ਪਿੰਡ ਠਰੂਆ (ਖਨੌਰੀ ਤੋਂ ਕੈਥਲ ਰੋਡ ਤੇ) ਵਿਖੇ ਗੁਰ ਸੰਗਤ ਤੇ ਖਾਲਸਾ ਪੰਥ ਦੇ ਸੇਵਾਦਾਰਾਂ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।

ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਜੁਝਾਰੂ ਲਹਿਰ ਦੇ ਸਰਗਰਮ ਆਗੂ ਭਾਈ ਸੁਰਿੰਦਰਪਾਲ ਸਿੰਘ ਇੱਕ ਦੂਰ-ਅੰਦੇਸ਼, ਸੰਘਰਸ਼ਸ਼ੀਲ ਅਤੇ ਚੜ੍ਹਦੀਕਲਾ ਵਿਚ ਰਹਿਣ ਵਾਲੇ ਆਗੂ ਸਨ। ਆਪ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁੱਖ ਆਗੂ ਵੀ ਰਹੇ। ਸੰਨ 1984 ਤੋਂ ਬਾਅਦ ਚੱਲੇ ਸਿੱਖ ਸੰਘਰਸ਼ ਦੌਰਾਨ ਆਪ ਨੂੰ ਕੁਝ ਵਰ੍ਹੇ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਗਿਆ, ਜਿਸ ਦੌਰਾਨ ਉਨ੍ਹਾਂ ਨੂੰ ਭਾਰੀ ਸਰੀਰਕ ਅਤੇ ਮਾਨਸਿਕ ਤਸ਼ੱਦਦ ਝੱਲਣਾ ਪਿਆ ਸੀ।

ਸਿੱਖ ਸ਼ਹਾਦਤ ਰਸਾਲਾ ਸ਼ੁਰੂ ਕਰਨ, ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਪਨਰ-ਗਠਤ ਕਰਕੇ ਇਸ ਦੀ ਅਗਵਾਈ ਵਿਦਿਆਰਥੀਆਂ ਨੂੰ ਸੌਂਪਣ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਨ ਲਈ ਪੰਥਕ ਤੌਰ ਉੱਤੇ ਲਾਮ-ਬੰਦੀ ਕਰਨ, ਭਾਰਤ ਦੀਆਂ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਦੀ ਪੈਰਵਾਈ ਕਰਨ ਅਤੇ ਸਿੱਖ ਸਿਆਸਤ ਵਿੱਚ ਭਾਈ ਸੁਰਿੰਦਰਪਾਲ ਸਿੰਘ ਦੀ ਸਰਗਰਮ ਭੂਮਿਕਾ ਰਹੀ ਹੈ ।

ਇਸ ਸਮਾਗਮ ਦੌਰਾਨ ਭਾਈ ਸੇਵਕ ਸਿੰਘ ਪਟਿਆਲੇ ਵਾਲੇ (ਕੀਰਤਨੀ ਜਥਾ), ਡਾ. ਸੇਵਕ ਸਿੰਘ, ਗਿਆਨੀ ਸ਼ੇਰ ਸਿੰਘ (ਅੰਬਾਲੇ ਵਾਲੇ) ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।

ਇਸ ਮੌਕੇ ਖਾਲਸਾ ਜੀ ਕੇ ਬੋਲਬਾਲੇ, ਸਰਬੱਤ ਦੇ ਭਲੇ, ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਗੁਰੂ ਆਸ਼ੇ ਅਤੇ ਪੰਥਕ ਰਵਾਇਤਾਂ ਤੇ ਪਹਿਰਾ ਦਿੰਦਿਆਂ ਸ਼ਹੀਦੀ ਰੁਤਬਾ ਹਾਸਲ ਕਰਨ ਵਾਲੇ ਸ਼ਹੀਦਾਂ ਨਮਿਤ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਭੇਟ ਕੀਤੇ ਜਾਣਗੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: