ਸਿਆਸੀ ਖਬਰਾਂ

ਕੈਪਟਨ ਅਮਰਿੰਦਰ ਲੰਬੀ ਤੋਂ ਬਾਦਲ ਖਿਲਾਫ ਚੋਣ ਲੜ ਸਕਦੇ ਹਨ !!

By ਸਿੱਖ ਸਿਆਸਤ ਬਿਊਰੋ

January 14, 2017

ਅੰਮ੍ਰਿਤਸਰ: ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈਕਮਾਂਡ ਤੋਂ ਬਾਦਲ ਖਿਲਾਫ ਲੰਬੀ ਤੋਂ ਚੋਣ ਲਈ ਇਜਾਜ਼ਤ ਚਾਹੁੰਦੇ ਹਨ। ਅੱਜ ਡਾ. ਦਲਜੀਤ ਸਿੰਘ ਨੂੰ ਅੰਮ੍ਰਿਤਸਰ ਵਿਖੇ ਕਾਂਗਰਸ ‘ਚ ਸ਼ਾਮਲ ਕਰਵਾਉਣ ਮੌਕੇ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਇਹ ਗੱਲ ਕਹੀ।

ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਉਹ ਲੰਬੀ ਤੋਂ ਬਾਦਲ ਦਲ ਦੇ ਚੋਟੀ ਦੇ ਆਗੂ ਨੂੰ ਹਰਾਉਣ।

ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਕਾਂਗਰਸ ਹਾਈ ਕਮਾਂਡ ਇਜਾਜ਼ਤ ਦੇਵੇ ਤਾਂ ਉਹ ਲੰਬੀ ਅਤੇ ਪਟਿਆਲਾ ਦੋਵੇਂ ਸੀਟਾਂ ਤੋਂ ਚੋਣ ਲੜਨਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Capt. Amarinder seeks Congress high command permission to fight Badal from Lambi …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: