ਸਿਆਸੀ ਖਬਰਾਂ

ਭਾਜਪਾ ਆਗੂ ਨੇ ਕਿਹਾ; ਜੇ ਆਰ.ਐਸ.ਐਸ. ਖਿਲਾਫ ਨਾ ਲਿਖਿਆ ਹੁੰਦਾ ਤਾਂ ਸ਼ਾਇਦ ਜਿਉਂਦੀ ਹੁੰਦੀ ਗੌਰੀ ਲੰਕੇਸ਼

By ਸਿੱਖ ਸਿਆਸਤ ਬਿਊਰੋ

September 08, 2017

ਬੈਂਗਲੁਰੂ: ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਕਰਨਾਟਕਾ ਦੇ ਭਾਜਪਾ ਆਗੂ ਤੇ ਸਾਬਕਾ ਮੰਤਰੀ ਜੀਵਰਾਜ ਨੇ ਕਿਹਾ ਹੈ ਕਿ ਜੇ ਗੌਰੀ ਲੰਕੇਸ਼ ਆਰ.ਐਸ.ਐਸ. ਦੇ ਖਿਲਾਫ ਨਾ ਲਿਖਦੀ ਤਾਂ ਸ਼ਾਇਦ ਅੱਜ ਜਿੰਦਾ ਹੁੰਦੀ। ਗੌਰੀ ਲੰਕੇਸ਼ ਦੀ ਮੰਗਲਵਾਰ ਨੂੰ ਬੈਂਗਲੁਰੂ ‘ਚ ਉਸਦੇ ਘਰ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸਾਲ 2008-2013 ਦੌਰਾਨ ਕਰਨਾਟਕਾ ‘ਚ ਭਾਜਪਾ ਦੀ ਸਰਕਾਰ ਵੇਲੇ ਮੰਤਰੀ ਰਹਿ ਚੁਕੇ ਡੀ.ਐਨ. ਜੀਵਰਾਜ ਨੇ ਚਿਕਮੰਗਲੂਰ ‘ਚ ਭਾਜਪਾ ਦੀ ਇਕ ਰੈਲੀ ‘ਚ ਕਿਹਾ, “ਜੇ ਉਸਨੇ ਨਿੱਕਰਾਂਵਾਲਿਆਂ ਦੀ ਮੌਤ ਦੇ ਜਸ਼ਨ ਦੀ ਗੱਲਾਂ ਨਾਲ ਲਿਖੀਆਂ ਹੁੰਦੀਆਂ ਤਾਂ ਅੱਜ ਉਹ ਜਿਉਂਦੀ ਹੁੰਦੀ। ਜਿਵੇਂ ਉਸਨੇ ਸਾਡੇ ਖਿਲਾਫ ਲਿਖਿਆ ਉਸਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।”

ਸਬੰਧਤ ਖ਼ਬਰ: ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ‘ਬੇਟੀ ਬਚਾਓ, ਬੇਟੀ ਪੜਾਓ’ ਦੇ ਨਾਅਰੇ ਲਾਉਣ ਵਾਲਿਆਂ ਦਾ ਚਿਹਰਾ ਬੇਨਕਾਬ: ਖਾਲੜਾ ਮਿਸ਼ਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: