ਸ. ਸੁਰਜੀਤ ਸਿੰਘ ਕਾਲਾਬੂਲਾ ਦੀ ਇਕ ਪੁਰਾਣੀ ਤਸਵੀਰ

ਖਾਸ ਖਬਰਾਂ

ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੀ ਅੰਤਿਮ ਅਰਦਾਸ ਕੱਲ੍ਹ (4 ਮਾਰਚ ਨੂੰ) ਪਿੰਡ ਕਾਲਾਬੂਲਾ ਵਿਖੇ

By ਸਿੱਖ ਸਿਆਸਤ ਬਿਊਰੋ

March 03, 2018

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਸੀਨੀਅਰ ਆਗੂ ਸ. ਸੁਰਜੀਤ ਸਿੰਘ ਕਾਲਾਬੂਲਾ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ ਜਿਸਦੇ ਦੋ ਘੰਟੇ ਬਾਅਦ ਹੀ ਭਰਾ ਦਾ ਵਿਛੋੜਾ ਨਾ ਸਹਾਰਦਿਆਂ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ 27 ਫ਼ਰਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ।ਪਿੱਛੇ ਪਰਿਵਾਰ ਵਿੱਚ ਉਹ ਪਤਨੀ ਪੁੱਤਰ ਤੇ ਧੀ ਛੱਡ ਗਏ ਹਨ । ਉਨ੍ਹਾਂ ਦੀ ਅੰਤਿਮ ਅਰਦਾਸ (ਅਖੰਡ ਪਾਠ ਸਾਹਿਬ ਦੇ ਭੋਗ) 4 ਮਾਰਚ ਨੂੰ ਪਿੰਡ ਕਾਲਾਬੂਲਾ ਵਿਖੇ ਕੀਤੀ ਜਾਵੇਗੀ।

ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦਾ ਜਨਮ 15 ਮਾਰਚ 1962 ਨੂੰ ਪਿਤਾ ਸ. ਜਸਵੰਤ ਸਿੰਘ ਕਾਲਾਬੂਲਾ ਤੇ ਮਾਤਾ ਤੇਜ ਕੌਰ ਦੀ ਕੁੱਖੋਂ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਧੂਰੀ ਦੇ ਪਿੰਡ ਕਾਲਾਬੂਲਾ ਵਿਖੇ ਹੋਇਆ ।ਜਥੇਦਾਰ ਕਾਲਾਬੂਲਾ ਨੇ ਆਪਣਾ ਸਿਆਸੀ ਸਫ਼ਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ। ਜਥੇਦਾਰ ਜਗਧੀਰ ਸਿੰਘ ਕਾਤਰੋਂ ਤੋਂ ਬਾਅਦ 2004 ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੇ ਧੂਰੀ ਤੋਂ ਜਿੱਤ ਪ੍ਰਾਪਤ ਕਰ ਕੇ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ । ਉਹ ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਪੀੜਤਾਂ ਤੇ ਹੋਰ ਲੋੜਵੰਦਾਂ ਲਈ ਆਉਂਦੀ ਵਿੱਤੀ ਸਹਾਇਤਾ ਬਿਨਾਂ ਕਿਸੇ ਭੇਦਭਾਵ ਦੇ ਹਰ ਲੋੜਵੰਦ ਤੱਕ ਪਹੁੰਚਾਉਂਦੇ ਰਹੇ। ਉਹ 2011 ਦੀ ਚੋਣ ‘ਚ ਮੁੜ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੇ ਲਗਾਤਾਰ ਦੂਜੀ ਵਾਰ ਸ਼ਾਨ ਨਾਲ ਚੋਣ ਜਿੱਤ ਕੇ ਸ਼੍ਰੋਮਣੀ ਕਮੇਟੀ ਮੈਂਬਰ ਬਣੇ ।

ਇਲਾਕੇ ਦੇ ਲੋਕ ਉਹਨਾਂ ਨੂੰ ‘ਜਥੇਦਾਰ ਜੀ’ ਦੇ ਨਾਮ ਨਾਲ ਬੁਲਾਉਂਦੇ ਸਨ ।ਜਥੇਦਾਰ ਕਾਲਾਬੂਲਾ ਨੇ ਸਾਲ 2015 ‘ਚ ਧੂਰੀ ਹਲਕੇ ਦੀ ਹੋਈ ਜ਼ਿਮਨੀ ਚੋਣ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੜੀ ਤੇ ਅੱਠ ਹਜ਼ਾਰ ਦੇ ਕਰੀਬ ਵੋਟਾਂ ਪ੍ਰਾਪਤ ਕਰ ਤੀਜੇ ਨੰਬਰ ਤੇ ਰਹੇ । ਉਹ 2016 ਤੋਂ 2017 ਤੱਕ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਵੇਲੇ ਵਿਰੋਧੀ ਧਿਰ ਵੱਲੋਂ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਰਹੇ ।ਹੁਣ ਵੀ ਉਹ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਜਿੰਮੇਵਾਰੀ ਨਿਭਾ ਰਹੇ ਸਨ ।

ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੇ ਜੀਵਨ ਅਤੇ ਸਿਆਸੀ ਸਫ਼ਰ ਬਾਰੇ ਜਾਣਕਾਰੀ ਕਰਨਵੀਰ ਸਿੰਘ ਝੱਮਟ ਦੀ ਫੇਸਬੱੁਕ ਕੰਧ ਤੋਂ ਧੰਨਵਾਦ ਸਹਿਤ ਲਈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: