ਕੈਨਬਰਾ 'ਚ ਸਹੁੰ ਚੁੱਕਣ ਸਮੇਂ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ

ਵਿਦੇਸ਼

ਮੈਲਕਮ ਟਰਨਬੁਲ ਨੇ ਆਸਟਰੇਲੀਆ ਦੇ 29ਵੇਂ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ

By ਸਿੱਖ ਸਿਆਸਤ ਬਿਊਰੋ

July 20, 2016

ਮੈਲਬਰਨ: ਮੈਲਕਮ ਟਰਨਬੁੱਲ ਨੇ ਅੱਜ ਆਸਟਰੇਲੀਆ ਦੇ 29ਵੇਂ ਪ੍ਰਧਾਨ ਮੰਤਰੀ ਵੱਜੋਂ ਕੈਨਬਰਾ ‘ਚ ਸਹੁੰ ਚੁੱਕੀ ਗਵਰਨਰ ਹਾਊਸ ‘ਚ ਹੋਏ ਸਮਾਗਮ ਦੌਰਾਨ ਮੰਤਰੀ ਮੰਡਲ ਨੇ ਵੀ ਅਹਿਦ ਲਿਆ ਜਿਸ ‘ਚ ਜ਼ਿਆਦਾਤਰ ਪੁਰਾਣੇ ਚਿਹਰੇ ਵੀ ਸ਼ਾਮਲ ਸਨ ਜਿੰਨ੍ਹਾਂ ਦੀਆਂ ਜ਼ਿੰਮੇਵਾਰੀਆਂ ‘ਚ ਫੇਰਬਦਲ ਕੀਤਾ ਗਿਆ ਹੈ ਕੁਲ 23 ਮੰਤਰੀ ਪ੍ਰਧਾਨ ਮੰਤਰੀ ਦੀ ਟੀਮ ਦਾ ਹਿੱਸਾ ਹਨ।

2 ਜੁਲਾਈ ਦੀਆਂ ਆਮ ਚੋਣਾਂ ‘ਚ ਮੁੱਢਲੇ ਦੌਰ ਦੇ ਫ਼ਸਵੇਂ ਮੁਕਾਬਲਿਆਂ ਮਗਰੋਂ 150 ਸੀਟਾਂ ਵਾਲੀ ਸੰਸਦ ‘ਚ ਲਿਬਰਲ ਪਾਰਟੀ/ਗੱਠਜੋੜ ਲੋੜੀਂਦੀਆਂ 76 ਸੀਟਾਂ ਨਾਲ ਦੁਬਾਰਾ ਸੱਤਾ ‘ਚ ਆਈ ਹੈ ਅੱਜ ਇਸ ਸਮਾਗਮ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਓਹ ਅਗਲੇ ਤਿੰਨ ਸਾਲਾਂ ਲਈ ਮੁਲਕ ਨੂੰ ਸਥਿਰ ਸਰਕਾਰ ਦੇਣ ਲਈ ਵਚਨਬੱਧ ਹਨ ਜੋ ਆਸਟਰੇਲੀਆ ਦੀ ਆਰਥਿਕ ਤਰੱਕੀ ਅਤੇ ਮਜ਼ਬੂਤ ਸੁਰੱਖਿਆ ਨੂੰ ਪਹਿਲ ਦੇਵੇਗੀ ਦੋ ਮਹੀਨਿਆਂ ਦੇ ਲੰਮੇ ਪ੍ਰਚਾਰ ਦੌਰਾਨ ਇੰਨਾਂ ਚੋਣਾਂ ਮੌਕੇ ਕੀਤੇ ਵਾਅਦਿਆਂ ਦੀ ਪੂਰਤੀ ਨੂੰ ਲੈ ਕੇ ਲੋਕ 2019 ‘ਚ ਆਪਣਾ ਫ਼ੈਸਲਾ ਦੇਣਗੇ ਉਨ੍ਹਾਂ ਕਿਹਾ ਕਿ ਅਹਿਮ ਮਸਲਿਆਂ ‘ਤੇ ਵਿਰੋਧੀ ਧਿਰ ਨਾਲ ਮਿਲ ਕੇ ਕੰਮ ਨੇਪਰੇ ਚਾੜ੍ਹੇ ਜਾਣਗੇ ਇਸ ਟੀਮ ‘ਚ ਕਰਿਸਟੋਫ਼ਰ ਪਾਇਨ ਨੂੰ ਅਹਿਮ ਰੱਖਿਆ ਸਨਅਤ ਫੇਰਬਦਲ ਬਾਅਦ ਦਿੱਤਾ ਗਿਆ ਹੈ ਜਦਕਿ ਬੀਬੀ ਜੂਲੀ ਬਿਸ਼ਪ ਕੋਲ ਪਹਿਲਾਂ ਦੀ ਤਰ੍ਹਾਂ ਵਿਦੇਸ਼ ਮੰਤਰਾਲਾ ਰਹਿ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: