ਪੰਜਾਬ ਦੀ ਰਾਜਨੀਤੀ

ਐਸ.ਵਾਈ.ਐਲ: ਪੰਜਾਬ ਦੇ ਪਾਣੀਆਂ ਦੇ ਹੱਕ ‘ਚ (ਦੇਵੀਗੜ੍ਹ) ਪਟਿਆਲਾ ਤੋਂ ਕੱਢਿਆ ਗਿਆ ਮਾਰਚ

By ਸਿੱਖ ਸਿਆਸਤ ਬਿਊਰੋ

February 24, 2017

ਪਟਿਆਲਾ: ਹਰਿਆਣਾ ਦੀ ਮੁੱਖ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਅਭੈ ਚੌਟਾਲਾ ਵਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਪੁਟਾਈ ਦੇ ਐਲਾਨ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਪਟਿਆਲਾ ਵਿਖੇ ਮਾਰਚ ਕੀਤਾ ਗਿਆ। ਪੰਜਾਬ ਦੇ ਪਾਣੀਆਂ ਦੇ ਹੱਕ ‘ਚ ਕੀਤੇ ਗਏ ਮਾਰਚ ‘ਚ ਸ਼ਾਮਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਉੱਪਰ ਪੰਜਾਬ ਦਾ ਹੱਕ ਹੈ ਪਰ ਕੇਂਦਰ ਸਰਕਾਰ ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ ਨੇ ਪੰਜਾਬ ਨਾਲ ਵੱਡੀ ਗੱਦਾਰੀ ਕੀਤੀ ਹੈ ਤੇ ਸਿਰਫ ਆਪਣੀ ਕੁਰਸੀ ਖਾਤਰ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕੀਤਾ ਹੈ।

ਪੀਰ ਮੁਹੰਮਦ ਨੇ ਇਸ ਮੌਕੇ ਐਲਾਨ ਕੀਤਾ ਕੇ 14 ਮਾਰਚ ਤੋਂ ਪੰਜਾਬ ਦੇ ਘਰ-ਘਰ ਪੰਜਾਬ ਦੇ ਪਾਣੀਆਂ ਦੇ ਮੌਜੂਦਾ ਹਲਾਤਾਂ ਦੀ ਦਾਸਤਾਨ ਸੁਣਾਉਣ ਲਈ ਪੰਜਾਬ ਅੰਦਰ ਮਾਰਚ ਕੱਢਿਆ ਜਾਵੇਗਾ ਤੇ ਲੋਕਾਂ ਨੂੰ ਜਾਗਰੁਕ ਕਰਕੇ ਮਜਬੂਤ ਲਹਿਰ ਬਣਾੲੀ ਜਾਵੇਗੀ।

ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਜਥਾ ਦੇ ਸੇਵਾਦਾਰ ਭਾੲੀ ਬਗੀਚਾ ਸਿੰਘ, ਭਾੲੀ ਸਰਬਜੀਤ ਸਿੰਘ ਘੜਾਮ, ਕੁਲਦੀਪ ਸਿੰਘ ਢੈਠਲ, ਬਾਬਾ ਬਖਸੀਸ ਸਿੰਘ, ਜੱਥੇਦਾਰ ਮੋਹਣ ਸਿੰਘ ਕਰਤਾਰਪੁਰ ਪ੍ਰਧਾਨ ਪੰਜਾਬ ਕਲਚਰ ਸੁਸਾਇਟੀ, ਜਗਰੂਪ ਸਿੰਘ ਚੀਮਾ, ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੁੱਖ ਸਿੰਘ ਸੰਧੂ, ਦਵਿੰਦਰ ਸਿੰਘ ਚੂਰੀਅਾਂ, ਬੀਬੀ ਮਨਦੀਪ ਕੌਰ ਨੂਰਪੁਰ ਪ੍ਰਧਾਨ ਇਸਤਰੀ ਵਿੰਗ, ਭੁਪਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਪ੍ਰਭਜੋਤ ਸਿੰਘ ਫਰੀਦਕੋਟ, ਗੁਰਬਖਸ਼ ਸਿੰਘ ਸੇਖੋਂ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਜ਼ਿਲ੍ਹਾ ਫਿਰੋਜ਼ਪੁਰ, ਹਰਪਿੰਦਰ ਸਿੰਘ ਸੰਧੂ ਵਰਕਿੰਗ ਕਮੇਟੀ ਮੈਂਬਰ, ਸਰਬਜੀਤ ਸਿੰਘ ਕੋਟ ਸਦਰ ਖਾਂ, ਮੰਦਰ ਸਿੰਘ ਕੜਾਹੇ ਵਾਲਾ, ਅਨੂੰਪ ਸਿੰਘ, ਹਰਜਿੰਦਰ ਸਿੰਘ ਸਦਰਕੋਟ, ਬਲਦੇਵ ਸਿੰਘ ਕੜਾਹੇ ਵਾਲਾ, ਰਘਵੀਰ ਸਿੰਘ, ਹਰਜਿੰਦਰ ਸਿੰਘ, ਗੁਰਜਿੰਦਰ ਸਿੰਘ, ਜੈਮਲ ਸਿੰਘ ਭਿੰਡਰ, ਦਵਿੰਦਰ ਸਿੰਘ, ਸੁਖਦੀਪ ਸਿੰਘ, ਸੈਮਲ ਸਿੰਘ, ਸੁਖਚੈਨ ਸਿੰਘ, ਲਵਪ੍ਰੀਤ ਸਿੰਘ, ਖੁਸ਼ਵਿੰਦਰ ਸਿੰਘ, ਲਖਵਿੰਦਰ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ। ਪੀਰਮੁਹੰਮਦ ਨੇ ਪੰਜਾਬ ਲੋਕ ਇੰਸਾਫ ਪਾਰਟੀ ਦੇ ਬੈਂਸ ਭਰਾਵਾਂ ਦਾ ਵੀ ਧੰਨਵਾਦ ਕੀਤਾ। ਦੇਵੀਗੜ ਤੋਂ ਕਪੂਰੀ ਜਾ ਰਹੇ ਮਾਰਚ ਨੂੰ ਥਾਣਾ ਜੁਲਕਾਂ ਦੀ ਹੱਦ ‘ਚ ਹੀ ਪੁਲਿਸ ਵਲੋਂ ਰੋਕ ਲਿਆ ਗਿਆ।

ਸਬੰਧਤ ਖ਼ਬਰ: ਇਨੈਲੋ ਦੀ ਧਮਕੀ ਤੋਂ ਬਾਅਦ ਬੈਂਸ ਭਰਾ ਆਪਣੇ ਸਮਰਥਕਾਂ ਨਾਲ ਕਪੂਰੀ ਵੱਲ ਰਵਾਨਾ ਹੋਏ, ਪੁਲਿਸ ਨੇ ਰੋਕਿਆ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: