ਮਸਰਤ ਆਲਮ ਭੱਟ(ਫਾਈਲ ਫੋਟੋ)

ਪੰਜਾਬ ਦੀ ਰਾਜਨੀਤੀ

ਕਸ਼ਮੀਰੀ ਅਜ਼ਾਦੀ ਨੇਤਾ ਮਸਰਤ ਆਲਮ ਨੂੰ ਜੇਲ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਤੁਰੰਤ ਫਿਰ ਗ੍ਰਿਫਤਾਰ ਕੀਤਾ

By ਸਿੱਖ ਸਿਆਸਤ ਬਿਊਰੋ

December 31, 2015

ਸ੍ਰੀਨਗਰ (30 ਦਸੰਬਰ, 2015): ਪਿਛਲੇ ਸਮੇਂ ਤੋਂ ਜੇਲ ਵਿੱਚ ਬੰਦ ਕਸ਼ਮੀਰੀ ਅਜ਼ਾਦੀ ਨੇਤਾ ਮਸਰਤ ਆਲਮ ਨੂੰ ਜੇਲ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਤੁਰੰਤ ਫਿਰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਜਨਤਾ ਸੁਰੱਖਿਆ ਕਾਨੂੰਨ ਤਹਿਤ 17 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਜੰਮੂ ਕਸ਼ਮੀਰ ਹਾਈਕੋਰਟ ਨੇ ਮਸਰਤ ਦੀ ਨਜ਼ਰਬੰਦੀ ਨੂੰ ਗੈਰਕਾਨੂੰਨੀ ਐਲਾਨਦਿਆਂ ਰਿਹਾਈ ਦੇ ਹੁਕਮ ਦਿੱਤੇ ਸਨ।ਮਸਰਤ ਨੂੰ ਰਿਹਾਈ ਦੇ ਤੁਰੰਤ ਬਾਅਦ ਮੰਗਲਵਾਰ ਸ਼ਾਮ ਨੂੰ ਕੋਟ ਭਲਬਲ ਜੇਲ੍ਹ ਦੇ ਬਾਹਰੋਂ ਉਸ ਨੂੰ ਦੋਬਾਰਾ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਉੱਚ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ, ‘ਮਸਰਤ ਆਲਮ ਨੂੰ ਕੋਟ ਭਲਬਲ ਜੇਲ੍ਹ ਦੇ ਬਾਹਰ ਬੀਤੀ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਸਟਿਸ ਐਮ. ਐਚ. ਅਤਰੀ ਦੀ ਅਗਵਾਈ ਵਾਲੀ ਜੰਮੂ-ਕਸ਼ਮੀਰ ਹਾਈਕੋਰਟ ਦੀ ਸਿੰਗਲ ਬੈਂਚ ਨੇ ਪੀ. ਐਸ. ਏ. ਦੇ ਤਹਿਤ ਉਸਦੀ ਹਿਰਾਸਤ ਨੂੰ ਖਾਰਜ ਕਰ ਦਿੱਤਾ ਸੀ, ਜਿਸਦੇ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: