ਫ਼ੇਬੀਅਨ ਹੈਮਿਲਟਨ ਨੂੰ ਮਿਲਦੇ ਹੋਏ ਸਿੱਖ ਆਗੂ

ਕੌਮਾਂਤਰੀ ਖਬਰਾਂ

ਯੂ. ਕੇ. ਦੀ ਲੇਬਰ ਪਾਰਟੀ ਵੱਲੋਂ ਸਿੱਖਾਂ ਦੀ ਖੁੱਦ-ਮੁੱਖਤਿਆਰੀ ਲਈ ਭਰਵੀਂ ਹਮਾਇਤ: ਸਿੱਖ ਜਥੇਬੰਦੀਆਂ ਦਾ ਦਾਅਵਾ

By ਸਿੱਖ ਸਿਆਸਤ ਬਿਊਰੋ

January 27, 2016

ਲੰਡਨ: ਕੌਂਸਲ ਆਫ਼ ਖਾਲਿਸਤਾਨ ਦੇ ਸੱਦੇ ‘ਤੇ 26 ਜਨਵਰੀ 2016 ਨੂੰ ਯੂ. ਕੇ. ਦੀਆਂ ਪੰਥਕ ਜਥੇਬੰਦੀਆਂ ਅਤੇ ਪਾਰਲੀਮਾਨੀ ਖੁੱਦ-ਮੁੱਖਤਿਆਰੀ ਸੰਗਠਨ ਦੇ ਚੇਅਰਮੈਨ ਲੌਰਡ ਨਜ਼ੀਰ ਅਹਿਮਦ ਅਤੇ ਸਕੱਤਰ ਰਣਜੀਤ ਸਿੰਘ ਸਰਾਏ ਵੱਲੋਂ ਲੇਬਰ ਪਾਰਟੀ ਦੇ ਮੰਤਰੀ ਮੰਡਲ ਦੇ ਨਵੇਂ ਨਿਯੁਕਤ ਵਿਦੇਸ਼ ਵਿਭਾਗ ਦੇ ਨੁਮਾਇੰਦੇ ਫ਼ੇਬੀਅਨ ਹੈਮਿਲਟਨ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਗਈ ਜਿਸ ਵਿਚ ਕੌਂਸਲ ਆਫ਼ ਖਾਲਿਸਤਾਨ ਦੇ ਪ੍ਰਧਾਨ ਅਮਰੀਕ ਸਿੰਘ ਸਹੋਤਾ, ਮੋਹਣ ਸਿੰਘ ਤੱਖਰ, ਅਕਾਲੀ ਦਲ ਦੇ ਚੇਅਰਮੈਨ ਗੁਰਦੇਵ ਸਿੰਘ ਚੌਹਾਨ, ਸੁਯੰਕਤ ਖਾਲਸਾ ਦਲ ਦੇ ਮੁਖੀ ਅਤੇ ਫੈਡਰੇਸ਼ਨ ਆਫ਼ ਸਿੱਖ ਆਰਗਨਾਈਜ਼ਨਸ਼ ਦੇ ਕੁਆਡੀਨੇਟਰ ਲਵਸ਼ਿੰਦਰ ਸਿੰਘ ਡੱਲੇਵਾਲ ਵੀ ਸ਼ਾਮਲ ਹੋਏ।

ਇਸ ਇਕੱਤਰਤਾ ਦੇ ਪ੍ਰਬੰਧਕਾਂ ਵਲੋਂ ਭੇਜੇ ਗਏ ਇਕ ਲਿਖਤੀ ਬਿਆਨ ਕਿ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਿਸ਼ੇਸ਼ ਮੁਲਾਕਾਤ ਦੇ ਦੌਰਾਨ ਪੰਜਾਬ ਦੀ ਤਾਜ਼ਾ ਸਥਿੱਤੀ ਬਾਰੇ ਦਰਸਾਇਆ ਕਿ ਕਿਵੇਂ ਦੀਵਾਲੀ ‘ਤੇ ਸ਼ਾਤਮਈ ਅਤੇ ਜਮਹੂਰੀ ਸਿਆਸੀ ਢੰਗਾਂ ਨਾਲ ਹੋਏ ਸਰਬੱਤ ਖਾਲਸਾ ਤੋਂ ਉਪਰੰਤ, ਤਖਤਾਂ ਦੇ ਜਥੇਦਾਰਾਂ ਸਮੇਤ ਅਨੇਕਾਂ ਸਿੱਖ ਲੀਡਰਾਂ ਨੂੰ ਅਜ਼ਾਦ ਸਿੱਖ ਰਾਜ ਕਾਇਮ ਕਰਨ ਦੀ ਭਾਵਨਾ ਨੂੰ ਜ਼ਾਹਿਰ ਕਰਨ ਵਾਸਤੇ ਹੀ ਗ੍ਰਿਫ਼ਤਾਰ ਕਰ ਰੱਖਿਆ ਹੈ।

ਇਨ੍ਹਾਂ ਹਲਾਤਾਂ ਨੂੰ ਅੰਜਾਮ ਦੇਣ ਵਾਲੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਅਨੇਕਾਂ ਬੇਅਦਬੀਆਂ ਅਤੇ ਇਸ ਨੂੰ ਰੋਕਣ ਲਈ ਸਿੱਖਾਂ ਵੱਲੋਂ ਦਿਤੀਆਂ ਕੁਰਬਾਨੀਆਂ ਦੇ ਤਾਜ਼ਾ ਰੋਸ ਵਜੋਂ, ਸਰਬੱਤ ਖਾਲਸਾ ਨੂੰ ਸਮੂਹ੍ਹ ਸਿੱਖ ਸਮਰਪਤ ਹੋ ਚੁੱਕੇ ਸਨ।

ਇਸ ਮੁਲਾਕਾਤ ਦੇ ਨਤੀਜੇ ਫ਼ੇਬੀਅਨ ਹੈਮਿਲਟਨ ਨੇ ਆਪਣੇ ਖਿਆਲ ਸਪਸ਼ਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਿੱਖਾਂ ਦੀ ਨੁਮਾਇੰਦਗੀ ਇਸ ਵੇਲੇ ਸਿਰਫ਼ ਸਰਬੱਤ ਖਾਲਸਾ ਹੀ ਕਰ ਰਿਹਾ ਹੈ ਅਤੇ ਇਸ ਦੇ ਪ੍ਰਬੰਧਕਾਂ ਅਤੇ ਨਿਯੁਕਤ ਜਥੇਦਾਰਾਂ ਦੀ ਨਜ਼ਰਬੰਦੀ ਪੰਜਾਬ ਸਰਕਾਰ ਅਤੇ ਪੁਲਸ ਵੱਲੋਂ ਕੌਮਾਂਤਰੀ ਕਾਨੂੰਨ ਦੇ ਬਿਲਕੁਲ ਖਿਲਾਫ਼ ਹੈ ਅਤੇ ਸ਼ਾਂਤਮਈ ਮਾਹੌਲ ਨੂੰ ਵਿਗਾੜਣ ਲਈ ਅੰਜਾਮ ਦੇ ਸਕਦਾ ਹੈ।

ਅਜ਼ਾਦੀ ਦੇ ਸੰਘਰਸ਼ੀਲ ਸਮੂਹ ਨਜ਼ਰਬੰਦਾਂ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਤੋਂ ਬਿਨਾ ਪੰਜਾਬ ਵਿਚ ਹਰ ਕਿਸਮ ਦਾ ਜਮਹੂਰੀ ਸਿਲਸਿਲਾ ਠੱਪ ਹੀ ਸਮਝਿਆ ਜਾ ਸਕਦਾ ਹੈ, ਕਿਉਂਕਿ ਖੁੱਦ-ਮੁਖਤਿਆਰੀ ਹਰ ਕੌਮ ਦਾ ਜੱਦੀ ਹੱਕ ਬਣਦਾ ਹੈ, ਜਿਸ ਨਾਲ ਲੇਬਰ ਪਾਰਟੀ ਪੂਰੀ ਸਹਿਮਤ ਹੈ, ਖਾਸ ਕਰਕੇ ਸਿੱਖਾਂ ਲਈ। ਉਹਨਾ ਨੇ ਇਸ ਮਸਲੇ ਨੂੰ ਯੂ. ਕੇ. ਦੇ ਵਿਦੇਸ਼ ਮੰਤਰਾਲੇ ਤਾਈਂ ਆਪ ਪੇਸ਼ ਕਰਨ ਦਾ ਵੀ ਵੱਚਨ ਦਿੱਤਾ।

ਇਸ ਤੋਂ ਇਲਾਵਾ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਲੈਤੀ ਦੌਰੇ ਦੌਰਾਨ ਭਾਰਤੀ ਪ੍ਰਸ਼ਾਸ਼ਨ ਵੱਲੋਂ ਪੇਸ਼ ਕੀਤੇ ਕਥਿਤ ਝੂਠੇ ਡੌਜ਼ੀਅਰ ਦਾ ਵਲੈਤੀ ਸਰਕਾਰ ਵੱਲੋਂ ਕਢਵਾਉਣ ਦੀ ਮੰਗ ਕੀਤੀ ਅਤੇ ਇਸ ਬਾਰੇ ਸਪਸ਼ਟੀ ਕਰਨ ਦੀ ਵੀ ਮੰਗ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: