ਆਮ ਖਬਰਾਂ

ਦਿੱਲੀ ਦਰਬਾਰ ਨੇ ਮਿਸਲ ਸਤਲੁਜ ਦਾ ਇੰਸਟਾਗਰਾਮ ਖਾਤਾ ਬੰਦ ਕੀਤਾ

By ਸਿੱਖ ਸਿਆਸਤ ਬਿਊਰੋ

March 16, 2024

ਚੰਡੀਗੜ੍ਹ: ਸਮਾਜੀ ਸਿਆਸੀ ਜਥੇਬੰਦੀ ਮਿਸਲ ਸਤਲੁਜ ਦਾ ਇੰਸਟਾਗਰਾਮ ਖਾਤਾ ਅੱਜ ਦਿੱਲੀ ਦਰਬਾਰ ਵੱਲੋਂ ਇੰਡੀਆ ਅਤੇ ਪੰਜਾਬ ਵਿੱਚ ਰੋਕ ਦਿੱਤਾ ਗਿਆ ਹੈ। 

ਸਿੱਖ ਸਿਆਸਤ ਨਾਲ ਇਹ ਜਾਣਕਾਰੀ ਮਿਸਲ ਸਤਲੁਜ ਦੇ ਨੁਮਾਇੰਦੇ ਦਵਿੰਦਰ ਸਿੰਘ ਸੇਖੋ ਵੱਲੋਂ ਸਾਂਝੀ ਕੀਤੀ ਗਈ।

ਦਵਿੰਦਰ ਸਿੰਘ ਸੇਖੋਂ ਵੱਲੋਂ ਭੇਜੀ ਗਈ ਜਾਣਕਾਰੀ ਵਿੱਚ ਦਰਸਾਇਆ ਗਿਆ ਹੈ ਕਿ ਮਿਸਲ ਸਤਲੁਜ ਦਾ ਇੰਸਟਾਗਰਾਮ ਖਾਤਾ ਇੰਸਟਾਗਰਾਮ ਦੇ ਵੱਲੋਂ ਭਾਰਤ ਸਰਕਾਰ ਦੇ ਕਹਿਣ ਉੱਤੇ ਰੋਕਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਰੋਕਾਂ ਆਈਟੀ ਐਕਟ ਦੀ ਧਾਰਾ 69-ਏ ਤਹਿਤ ਲਗਾਈਆਂ ਜਾਂਦੀਆਂ ਹਨ ਪਰ ਇਨਾਂ ਰੋਕਾਂ ਨੂੰ ਲਾਉਣ ਲਈ ਬਣਾਏ ਗਏ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਨਿਯਮਾਂ ਮੁਤਾਬਕ ਕੋਈ ਵੀ ਜਾਣਕਾਰੀ ਪੱਕੇ ਤੌਰ ਉੱਤੇ ਰੋਕਣ ਤੋਂ ਪਹਿਲਾਂ ਸਬੰਧਤ ਧਿਰ ਨੂੰ ਨੋਟਿਸ ਜਾਰੀ ਕਰਨਾ ਅਤੇ ਉਸਦਾ ਪੱਖ ਸੁਣਨਾ ਜਰੂਰੀ ਹੁੰਦਾ ਹੈ। ਪਰ ਦਿੱਲੀ ਦਰਬਾਰ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ। ਇੰਝ ਦਿੱਲੀ ਦਰਬਾਰ ਇਹਨਾਂ ਰੋਕਾਂ ਨੂੰ ਬਿਜਾਲੀ ਜਬਰ ਭਾਵ ਡਿਜੀਟਲ ਰਿਪਰੈਸ਼ਨ ਦੇ ਸੰਦ ਵੱਜੋਂ ਵਰਤ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: