ਆਮ ਖਬਰਾਂ

ਇੰਡੀਅਨ ਮੀਡੀਆ ਦੀ ਭਰੋਸੇਯੋਗਤਾ ਖੁਰ ਰਹੀ ਹੈ

By ਗੁਰਪ੍ਰੀਤ ਸਿੰਘ ਸਹੋਤਾ

September 25, 2023

ਚੰਡੀਗੜ੍ਹ- ਭਾਰਤ ਤੋਂ ਕਿਸੇ ਸੱਜਣ ਦੇ ਹਵਾਲੇ ਨਾਲ ਰਾਬਤੇ ਵਿੱਚ ਆਇਆ ਇੱਕ ਵੱਡੇ ਭਾਰਤੀ ਮੀਡੀਏ ਦਾ ਪੱਤਰਕਾਰ ਗੱਲਬਾਤ ਦੌਰਾਨ ਉਲ੍ਹਾਮਾ ਦੇ ਰਿਹਾ ਕਿ ਕੈਨੇਡਾ-ਅਮਰੀਕਾ ਦੇ ਸਿੱਖ ਉਸ ਨਾਲ ਗੱਲ ਕਰਕੇ ਰਾਜ਼ੀ ਨਹੀਂ।

ਕਹਿੰਦਾ ਕਿ ਮੈਂ ਕਈਆਂ ਨੂੰ ਫੋਨ ਕਰ ਚੁੱਕਾਂ ਕਿ ਮੇਰੇ ਨਾਲ ਗੱਲ ਕਰੋ, ਵਿਚਾਰ ਲੈਣੇ ਚਾਹੁੰਨਾਂ। ਅੱਗਿਓਂ ਕਹਿ ਦਿੰਦੇ; ਕੀ ਫ਼ਾਇਦਾ ਭਾਈ ਸਾਹਿਬ, ਤੁਸੀਂ ਕੱਟ ਵੱਢ ਕੇ ਹੀ ਦਿਖਾਉਣਾ ਜਾਂ ਛਾਪਣਾ। ਜੋ ਅਸੀਂ ਕਹਿਣਾ, ਕਿਹੜਾ ਉਹ ਛਾਪਣਾ। ਤੁਸੀਂ ਸਹੀ ਭੇਜ ਵੀ ਦਿਓਂਗੇ ਤਾਂ ਅੱਗੇ ਬੈਠੇ ਸੰਪਾਦਕ ਨੇ ਕੱਟ ਵੱਢ ਕਰ ਦੇਣੀ।

ਕਹਿੰਦਾ ਮੇਰੀ ਖ਼ਬਰ ਹੀ ਨਹੀਂ ਬਣ ਰਹੀ।

ਮੈਂ ਕਿਹਾ ਭਾਈ ਸਾਹਿਬ, ਖ਼ਬਰ ਤਾਂ ਤੁਹਾਡੀ ਬਣ ਗਈ। ਖ਼ਬਰ ਬਣਾਓ ਕਿ ਕੈਨੇਡਾ-ਅਮਰੀਕਾ ਦੇ ਸਿੱਖਾਂ ਦਾ ਭਾਰਤੀ ਮੀਡੀਏ ‘ਚ ਵਿਸ਼ਵਾਸ ਹੀ ਨਹੀਂ ਰਿਹਾ। ਕੋਈ ਗੱਲ ਕਰਕੇ ਰਾਜ਼ੀ ਨਹੀਂ। ਭਾਰਤ ਸਰਕਾਰ ਤੋਂ ਬਾਅਦ ਭਾਰਤੀ ਮੀਡੀਆ ਵੀ ਦੁਨੀਆ ਪੱਧਰ ‘ਤੇ ਆਪਣੀ ਭਰੋਸੇਯੋਗਤਾ ਗਵਾ ਬੈਠਾ। ਇਹ ਖ਼ਬਰ ਬਣਾ ਕੇ ਭੇਜੋ।

ਉਸ ਕੋਲ ਕੋਈ ਜਵਾਬ ਨਹੀਂ ਸੀ।

ਕੀ ਮੈਂ ਗਲਤ ਕਿਹਾ?

ਵੈਸੇ ਕੈਨੇਡਾ-ਅਮਰੀਕਾ ਹੀ ਨਹੀਂ, ਦੁਨੀਆ ਭਰ ਦੇ ਲੋਕਾਂ ਦਾ ਭਾਰਤੀ ਮੀਡੀਏ ਤੋਂ ਵਿਸ਼ਵਾਸ ਉੱਠ ਚੁੱਕਾ। ਕੋਈ ਯਕੀਨ ਨਹੀ ਕਰਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: