ਆਮ ਖਬਰਾਂ

“ਸਿੰਧੀ ਸਮਾਜ ਵਿਚ ਗੁਰਮੁਖੀ ਦੀ ਸਥਿਤੀ: ਅਤੀਤ, ਵਰਤਮਾਨ ਅਤੇ ਭਵਿੱਖ” ਵਿਸ਼ੇ ’ਤੇ ਵਿਚਾਰ-ਚਰਚਾ 30 ਅਗਸਤ ਨੂੰ

By ਸਿੱਖ ਸਿਆਸਤ ਬਿਊਰੋ

August 28, 2023

ਬਹਾਦੁਰਗੜ੍ਹ, ਪਟਿਆਲਾ : “ਗੁਰਬਾਣੀ ਪਾਠਸ਼ਾਲਾ-ਖੋਜੀ ਉਪਜੈ” ਵੱਲੋਂ ਮਹੀਨਾਵਾਰੀ ਅਰਸ਼ੀ-ਸਾਧਨਾਂ ਰਾਹੀਂ ਵਿਚਾਰ-ਚਰਚਾ (ਆਨਲਾਈਨ ਵੈਬੀਨਾਰ) ਤਹਿਤ ਆਉਂਦੀ 30 ਅਗਸਤ ਦਿਨ ਬੁੱਧਵਾਰ ਨੂੰ “ਸਿੰਧੀ ਸਮਾਜ ਵਿਚ ਗੁਰਮੁਖੀ ਦੀ ਸਥਿਤੀ: ਅਤੀਤ, ਵਰਤਮਾਨ ਅਤੇ ਭਵਿੱਖ” ਵਿਸ਼ੇ ’ਤੇ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ। ਇਹ ਵਿਚਾਰ ਚਰਚਾ “ਗੂਗਲ ਮੀਟ” ਨਾਮ ਅਰਸ਼ੀ ਸਾਧਨ ਰਾਹੀਂ ਸ੍ਰੀ ਅੰਮ੍ਰਿਤਸਰ ਦੇ ਸਮੇਂ ਅਨੁਸਾਰ ਸ਼ਾਮ 7 ਤੋਂ 9 ਵਜੇ ਤੱਕ ਹੋਵੇਗੀ।

ਇਸ ਵਿਚਾਰ-ਚਰਚਾ ਦੀ ਪ੍ਰਧਾਨਗੀ ਪ੍ਰਸਿਧ ਸਿੰਧੀ ਸਿੱਖ ਵਿਦਵਾਨ ਦਾਦਾ ਲਛਮਣ ਚੇਲਾ ਰਾਮ ਕਰਨਗੇ। ਡਾ. ਹਿਮਾਦਰੀ ਬੈਨਰਜੀ ਸਾਬਕਾ ਚੇਅਰਪਰਸਨ, ਗੁਰੂ ਨਾਨਕ ਚੇਅਰ, ਜਾਦਵਪੁਰ ਯੂਨੀਵਰਸਿਟੀ, ਕੋਲਕਾਤਾ ਇਸ ਵਿਚਾਰ-ਚਰਚਾ ਵਿਚ ਮੁੱਖ ਮਹਿਮਾਨ ਵਜੋਂ ਜੁੜਨਗੇ।

ਵਿਚਾਰ-ਚਰਚਾ ਵਿਚ ਮੁੱਖ ਭਾਸ਼ਣ ਡਾ. ਜਸਬੀਰ ਕੌਰ ਥਧਾਣੀ ਸਹਾਇਕ ਪ੍ਰੋਫੈਸਰ, ਰਾਸ਼ਟਰੀ ਰਕਸ਼ਾ ਯੂਨੀਵਰਿਸਟੀ, ਗਾਂਧੀਨਗਰ (ਗੁਜਰਾਤ) ਦਾ ਹੋਵੇਗਾ ਅਤੇ ਮਹਿਮਾਨ ਵਕਤਾ ਡਾ. ਮਨਦੀਪ ਕੌਰ ਕੋਚਰ ਸਹਾਇਕ ਪ੍ਰੋਫੈਸਰ, ਬੰਬੇ ਟੀਚਰ ਟਰੇਨਿੰਗ ਕਾਲਜ, ਮੁੰਬਈ ਹੋਣਗੇ। ਚਰਚਾ ਦੌਰਾਨ ਡਾ. ਬ੍ਰਿਜਪਾਲ ਸਿੰਘ ਪਟਿਆਲਾ ਸਵਾਗਤੀ ਸ਼ਬਦ ਕਹਿਣਗੇ।

ਇਸ ਵਿਚਾਰ-ਚਰਚਾ ਨੂੰ ਇਹ ਤੰਦ ਛੂਹ ਕੇ ਸੁਣਿਆ ਜਾ ਸਕੇਗਾ – https://meet.google.com/ttq-jytp-ztv।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: