ਵਿਦੇਸ਼

ਜਾਧਵ ਨੂੰ ਮਿਲ ਕੇ ਭਾਰਤ ਉਸ ਵਲੋਂ ਇੱਕਤਰ ਕੀਤੀਆਂ ਖੁਫੀਆ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੈ: ਕੌਮਾਂਤਰੀ ਅਦਾਲਤ ‘ਚ ਪਾਕਿਸਤਾਨ ਦਾ ਜਵਾਬ

By ਸਿੱਖ ਸਿਆਸਤ ਬਿਊਰੋ

December 14, 2017

ਇਸਲਾਮਾਬਾਦ: ਪਾਕਿਸਤਾਨ ਨੇ ਕੌਮਾਂਤਰੀ ਅਦਾਲਤ (ਆਈ.ਸੀ.ਜੇ) ‘ਚ ਬੁੱਧਵਾਰ (13 ਦਸੰਬਰ, 2017) ਨੂੰ ਕਿਹਾ ਕਿ ਸਾਬਕਾ ਨੇਵੀ ਅਧਿਕਾਰੀ ਅਤੇ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ (47) ਪਾਕਿਸਤਾਨ ‘ਚ ਜਾਸੂਸੀ ਕਰਨ ਅਤੇ ਭੰਨ੍ਹਤੋੜ ਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਲਈ ਦਾਖ਼ਲ ਹੋਇਆ ਸੀ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਨੇ ਆਈ.ਸੀ.ਜੇ. ‘ਚ ਆਪਣਾ ਜਵਾਬ ਭਾਰਤ ਸਥਿਤ ਆਪਣੇ ਵਿਦੇਸ਼ ਦਫ਼ਤਰ ਦੀ ਨਿਰਦੇਸ਼ਕ ਫਰੀਹਾ ਬੁਗਤੀ ਰਾਹੀਂ ਦਾਖ਼ਲ ਕਰਦਿਆਂ ਦਾਅਵਾ ਕੀਤਾ ਹੈ ਕਿ ਜਾਧਵ ਦਾ ਮਾਮਲਾ ਵਿਆਨਾ ਕਨਵੈਨਸ਼ਨ ਦੇ ਅਧਿਕਾਰ ਖੇਤਰ ਅਧੀਨ ਨਹੀਂ ਆਉਂਦਾ।

ਰਿਪੋਰਟ ਮੁਤਾਬਿਕ ਪਾਕਿਸਤਾਨ ਨੇ ਸੁਣਵਾਈ ਦੌਰਾਨ ਜਾਧਵ ਵਲੋਂ ਕਬੂਲ ਕੀਤੇ ਦਸਤਾਵੇਜ਼ ਵੀ ਪੇਸ਼ ਕੀਤੇ ਜਿਸ ‘ਚ ਉਸ ਨੇ ਪਾਕਿਸਤਾਨ ‘ਚ ਭੰਨ੍ਹਤੋੜ ਦੀਆਂ ਕਾਰਵਾਈਆਂ ‘ਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਕੀਤਾ ਹੈ। ਇਸ ਦੌਰਾਨ ਪਾਕਿਸਤਾਨ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਜਾਧਵ ਲਈ ਭਾਰਤ ਵਲੋਂ ਏਲਚੀ ਪਹੁੰਚ (ਕੌਂਸਲ ਅਕਸੈਸ) ਦੀ ਕੀਤੀ ਜਾ ਰਹੀ ਮੰਗ ਦਾ ਮੁੜ ਵਿਰੋਧ ਕਰਦਿਆਂ ਕਿਹਾ ਹੈ ਕਿ ਭਾਰਤ ਇਹ ਮੰਗ ਇਸ ਲਈ ਕਰ ਰਿਹਾ ਹੈ ਤਾਂ ਜੋ ਕੁਲਭੂਸ਼ਣ ਜਾਧਵ ਵਲੋਂ ਇੱਕਤਰ ਕੀਤੀਆਂ ਖੁਫੀਆ ਸੂਚਨਾਵਾਂ ਪ੍ਰਾਪਤ ਕੀਤੀਆਂ ਜਾ ਸਕਣ।

ਸਬੰਧਤ ਖ਼ਬਰ: ਭਾਰਤ ਨੇ ਜਾਸੂਸ ਕੁਲਭੂਸ਼ਣ ਜਾਧਵ ਦੀ ਪਤਨੀ ਦੀ ਮੁਲਾਕਾਤ ਸਮੇਂ ਪੁੱਛਗਿੱਛ ਨਾ ਕਰਨ ਗਾਰੰਟੀ ਮੰਗੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: