ਲਹਿੰਦੇ ਪੰਜਾਬ ਦੇ ਗਵਰਨਰ ਦਫਤਰ ਦੇ ਲੋਕ ਸੰਪਰਕ ਅਫਸਰ ਬਣੇ ਸਰਦਾਰ ਪੂਰਨ ਸਿੰਘ ਜੀ ਦੀ ਤਸਵੀਰ

ਸਿੱਖ ਖਬਰਾਂ

ਪਵਨ ਸਿੰਘ ਲਹਿੰਦੇ ਪੰਜਾਬ ਦੇ ਗਵਰਨਰ ਦੇ ਲੋਕ ਸੰਪਰਕ ਅਫਸਰ ਬਣੇ

By ਸਿੱਖ ਸਿਆਸਤ ਬਿਊਰੋ

January 12, 2019

ਲਾਹੌਰ/ਚੰਡੀਗੜ੍ਹ: ਪਾਕਿਸਤਾਨ ਵਿਚ ਪੈਂਦੇ ਲਹਿੰਦੇ ਪੰਜਾਬ ਦੀ ਸੂਬਾ ਸਰਕਾਰ ਵਲੋਂ 29 ਸਾਲਾ ਨੌਜਵਾਨ ਸਰਦਾਰ ਪਵਨ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੇ ਰਾਜਪਾਲ ਦਫਤਰ ਦਾ ਲੋਕ ਸੰਪਰਕ ਅਫਸਰ ਲਾਇਆ ਗਿਆ ਹੈ।

ਸਥਾਨਕ ਖਬਰਖਾਨੇ ਅਨੁਸਾਰ ਸਾਬਤ ਸੂਰਤ ਸਿੱਖ ਸਰਦਾਰ ਪਵਨ ਸਿੰਘ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਭੋਇਂ ਸ੍ਰੀ ਨਨਕਾਣਾ ਸਾਹਿਬ ਵਿਖੇ ਜ਼ਿਲ੍ਹਾ ਸੂਚਨਾ ਅਫਸਰ ਵੀ ਰਹਿ ਚੁੱਕੇ ਹਨ।

12 ਅਪ੍ਰੈਲ,1989 ਨੂੰ ਜਨਮੇ ਸਰਦਾਰ ਪਵਨ ਸਿੰਘ ਵੱਡੇ ਇਸ਼ਤਿਹਾਰੀ ਅਦਾਰੇ ਮੈਸਜ ਕਮਯੂਨੀਕੇਸ਼ਨਜ਼ ਨਾਲ ਵੀ ਕੰਮ ਕਰ ਚੁੱਕੇ ਹਨ ਅਤੇ ਉਹ ਅਜੋਕੇ ਥਿਏਟਰ ਵਿਖੇ ਅਦਾਕਾਰ ਵੀ ਰਹੇ ਹਨ।

ਸੰਬੰਧਤ ਖਬਰ : West Punjab Governer’s Office gets First Sikh PRO

29 ਸਾਲਾ ਨੌਜਵਾਨ ਸਰਦਾਰ ਪਵਨ ਸਿੰਘ ਡੇਲੀ ਨਯੀ ਬਾਤ, ਅਪਨਾ ਐਫਐਮ ਨੈੱਟਵਰ ਅਤੇ ਮਸਤ ਐਫਐਮ 103 ਉੱਤੇ ਰੇਡੀੳ ਬੁਲਾਰਾ ਵੀ ਰਹਿ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: