ਆਮ ਖਬਰਾਂ

“ਫੈਸਲਾ ਲੈਣ ਦੇ ਤਰੀਕੇ” ਵਿਸ਼ੇ ਤੇ ਸੈਮੀਨਾਰ ਭਲਕੇ

By ਸਿੱਖ ਸਿਆਸਤ ਬਿਊਰੋ

July 25, 2023

ਚੰਡੀਗੜ੍ਹ –  ਫੈਸਲਾ ਮਨੁੱਖ ਅਤੇ ਮਨੁੱਖ ਦੀਆਂ ਬਣਾਈਆਂ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਸੰਸਥਾਵਾ ਦਾ ਇੱਕ ਬੁਨਿਆਦੀ ਅਧਾਰ ਹੈ। ਸੰਸਥਾਵਾਂ ਇੱਕ ਪ੍ਰਕਿਰਿਆ ਰਾਹੀਂ ਫੈਸਲੇ ਲੈਂਦੀਆ ਹਨ। ਇਸ ਪ੍ਰਕਿਰਿਆ ਵਿਚ ਫੈਸਲੇ ਨੂੰ ਪ੍ਰਭਾਵਿਤ ਕਰਨ ਦੇ ਤੱਤ ਹਮੇਸ਼ਾ ਹੀ ਮੌਜੂਦ ਹੁੰਦੇ ਹਨ। ਕੋਈ ਸੰਸਥਾ ਜਦੋਂ ਆਪਣੇ ਵਿਧੀ ਵਿਧਾਨ ਤੋਂ ਲਾਂਭੇ ਹੋ ਕੇ ਫੈਸਲਾ ਕਰਦੀ ਹੈ ਤਾਂ ਉਹ ਫੈਸਲਾ ਉਸ ਸੰਸਥਾ ਅਤੇ ਸਮਾਜ ਲਈ ਦੂਰ ਰਸੀ ਸਿੱਟਿਆ ਤੋਂ ਵਿਰਵਾ ਹੋ ਸਕਦਾ ਹੈ।

ਵਿਸ਼ਵ ਧਰਮ, ਸਭਿਆਚਾਰ, ਰਾਜਨੀਤੀ, ਸਮਾਜਿਕ ਸੰਸਥਾਵਾਂ ਵਿਚ ਫੈਸਲੇ ਲੈਣ ਦਾ ਕੀ ਤਰੀਕਾ ਕਾਰ ਹੈ ਇਸ ਤੋਂ ਜਾਣੂੰ ਹੋਏ ਬਗੈਰ ਅਸੀ ਮੌਜੂਦਾ ਸਮੇਂ ਵਿਚ ਵੱਖ-ਵੱਖ ਰਾਜਨੀਤਿਕ ਸੰਗਠਨਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਫੈਸਲਿਆ ਦੀ ਸਾਰਥਕਤਾ/ਵਿਵਹਾਰਕਤਾ ਦੀ ਸਮਝ ਪ੍ਰਤੀ ਸਹੀ ਪਹੁੰਚ ਦ੍ਰਿਸ਼ਟੀ ਨਹੀਂ ਅਪਣਾ ਸਕਦੇ।

ਇਸੇ ਤਹਿਤ ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਦੇ ਸਹਿਯੋਗ ਨਾਲ ਫੈਸਲੇ ਲੈਣ ਦੇ ਤਰੀਕੇ ਉਪਰ ਵਿਚਾਰ ਚਰਚਾ ਦੀ ਲੜੀ ਆਰੰਭ ਕੀਤੀ ਹੈ।

ਇਸ ਲੜੀ ਤਹਿਤ ਪਹਿਲਾ ਸੈਮੀਨਾਰ ਵਿਸ਼ਵ ਦੇ ਰਾਜਨੀਤਿਕ ਪ੍ਰਬੰਧਾਂ ਵਿਚ ਫੈਸਲੇ ਲੈਣ ਦੇ ਤਰੀਕੇ ਬਾਰੇ ਮਿਤੀ 26 ਜੁਲਾਈ 2023 (ਬੁੱਧਵਾਰ) ਸਵੇਰੇ 10:00 ਵਜੇ ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸੈਮੀਨਾਰ ਵਿਚ ਬੁਲਾਰੇ ਡਾ. ਕੇਹਰ ਸਿੰਘ (ਸਾਬਕਾਪ੍ਰੋਫੈਸਰ, ਰਾਜਨੀਤੀ ਸ਼ਾਸਤਰ ਵਿਭਾਗ, ਪੰਜਾਬੀ ਯੂਨੀ, ਪਟਿਆਲਾ), ਡਾ. ਸਤਨਾਮ ਸਿੰਘ ਦਿਓਲ (ਮੁਖੀ, ਰਾਜਨੀਤੀ ਸ਼ਾਸਤਰ ਵਿਭਾਗ, ਗੁਰੂ ਨਾਨਕ ਦੇਵ ਯੂਨੀ, ਅੰਮ੍ਰਿਤਸਰ ਸਾਹਿਬ), ਡਾ. ਪਰਮਜੀਤ ਕੌਰ ਗਿੱਲ (ਮੁਖੀ, ਰਾਜਨੀਤੀ ਸ਼ਾਸਤਰ ਵਿਭਾਗ, ਪੰਜਾਬੀ ਯੂਨੀ, ਪਟਿਆਲਾ), ਡਾ. ਸੁਮਿਤ ਕੁਮਾਰ (ਮੁਖੀ, ਅਰਥ-ਸ਼ਾਸਤਰ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀ, ਫਤਿਹਗੜ੍ਹ ਸਾਹਿਬ), ਡਾ. ਗੁਰਪ੍ਰੀਤ ਸਿੰਘ ਬਰਾੜ (ਦੂਰਵਰਤੀ ਮਹਿਕਮਾ, ਪੰਜਾਬੀ ਯੂਨੀ, ਪਟਿਆਲਾ), ਅਜੈਪਾਲ ਸਿੰਘ ਬਰਾੜ (ਸਮਾਜ ਸੇਵੀ ਰਾਜਸੀ ਚਿੰਤਕ) ਆਪਣੇ ਵਿਚਾਰ ਸਾਂਝੇ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: