ਫੋਟੋ ਪ੍ਰਤੀਕ ਦੇ ਤੌਰ 'ਤੇ ਵਰਤੀ ਗਈ

ਵਿਦੇਸ਼

ਰੈਸਟੋਰੈਂਟ ‘ਚ ਖਾਣ ਖਾਣ ਗਏ ਕੈਲੀਫੋਰਨੀਆ ਵਾਸੀ ਬਲਮੀਤ ਸਿੰਘ ਨੂੰ ਹੋਣਾ ਪਿਆ ਨਸਲੀ ਟਿੱਪਣੀਆਂ ਸ਼ਿਕਾਰ

By ਸਿੱਖ ਸਿਆਸਤ ਬਿਊਰੋ

October 05, 2016

ਕੈਲੀਫੋਰਨੀਆ: ਕੈਲੀਫੋਰਨੀਆ ਵਾਸੀ ਇਕ ਸਿੱਖ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਇਕ ਵਿਅਕਤੀ ਦੇ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ, ਜਿਸ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਬੰਧ ਵਿੱਚ ਪੁਲਿਸ ਨੇ ਨਫ਼ਰਤੀ ਜੁਰਮ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਪੀੜਤ ਬਲਮੀਤ ਸਿੰਘ ਅਤੇ ਉਸ ਦੇ ਦੋਸਤ ਕੈਲੀਫੋਰਨੀਆ ਐਵੇਨਿਊ ਵਿੱਚ ਰਾਤ ਦਾ ਖਾਣਾ ਖਾਣ ਗਏ ਸਨ। ਇਸ ਦੌਰਾਨ ਬਲਮੀਤ ਸਿੰਘ ਇਕ ਫੋਨ ਕਾਲ ਸਬੰਧੀ ਰੈਸਟੋਰੈਂਟ ਤੋਂ ਬਾਹਰ ਗਿਆ ਤਾਂ ਇਕ ਦਰਮਿਆਨੀ ਉਮਰ ਦਾ ਆਦਮੀ ਆ ਕੇ ਉਸ ਨੂੰ ਗਾਲ੍ਹਾਂ ਕੱਢਣ ਲੱਗਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਬਲਮੀਤ ਸਿੰਘ ਨੇ ਕਿਹਾ, “ਹਮਲਾਵਰ ਮੈਨੂੰ ਆਖ ਰਿਹਾ ਸੀ ‘ਤੁਸੀਂ ਸਾਡੇ ਮੁਲਕ ਨੂੰ ਉਡਾ ਦੇਣਾ ਚਾਹੁੰਦੇ ਹੋ, ਤੈਨੂੰ ਮਾਰ ਦੇਣਾ ਚਾਹੀਦਾ ਹੈ। ਮੈਂ ਹੁਣੇ ਤੈਨੂੰ ਮਾਰ ਦੇਵਾਂਗਾ।’ ਉਹ ਬਹੁਤ ਗੁੱਸੇ ਵਿੱਚ ਤੇ ਬਹੁਤ ਮੰਦਾ ਬੋਲ ਰਿਹਾ ਸੀ।”

ਇੰਨਾ ਹੀ ਨਹੀਂ ਹਮਲਾਵਰ ਜੋ ਡਰਿੰਕ ਪੀ ਰਿਹਾ ਸੀ, ਉਹ ਵੀ ਉਸ ਨੇ ਬਲਮੀਤ ਸਿੰਘ ਉਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਪੱਗ, ਚਿਹਰਾ ਤੇ ਕੱਪੜੇ ਭਿੱਜ ਗਏ। ਇਸ ਤੋਂ ਬਾਅਦ ਉਹ ਪਾਰਕਿੰਗ ਵੱਲ ਚਲਾ ਗਿਆ ਤਾਂ ਬਲਮੀਤ ਸਿੰਘ ਨੇ ਉਸ ਦਾ ਪਿੱਛਾ ਕਰ ਕੇ ਉਸ ਦੇ ਵਾਹਨ ਦੇ ਵੇਰਵੇ ਤੇ ਨੰਬਰ ਆਦਿ ਨੋਟ ਕਰ ਲਿਆ। ਇਸ ਸਬੰਧੀ ਬਰਕਸਫੀਲਡ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: