ਵੀਡੀਓ

ਗੁਰਮੁਖੀ ਅੱਖਰਕਾਰੀ! ਸ. ਮਹਿਤਾਬ ਸਿੰਘ ਸਾਧਾਂਵਾਲਾ ਦਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਵਖਿਆਨ

By ਸਿੱਖ ਸਿਆਸਤ ਬਿਊਰੋ

March 09, 2020

ਹਰ ਸਾਲ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਇਆ ਜਾਂਦਾ ਹੈ। ਮਾਂ ਬੋਲੀਆਂ ਦੀ ਮਹੱਤਤਾ ਨੂੰ ਉਜਾਗਰ ਕਰਨ ਹਿੱਤ ਯੂਨਾਈਟਿਡ ਨੇਸ਼ਨਜ਼ ਵੱਲੋਂ ਸਾਲ 1999 ਵਿੱਚ ਇਹ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਗਿਆ ਸੀ।

ਇਸ ਦਿਹਾੜੇ ਨੂੰ ਸਮਰਪਿਤ ਇੱਕ ਖਾਸ ਸਮਾਗਮ 18 ਫਰਵਰੀ 2020 ਨੂੰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਕਰਵਾਇਆ ਗਿਆ।

ਇਸ ਮੌਕੇ ਬੋਲਦਿਆਂ ਸ. ਮਹਿਤਾਬ ਸਿੰਘ ਸਾਧਾਂਵਾਲਾ ਵੱਲੋਂ ਗੁਰਮੁਖੀ ਅੱਖਰਕਾਰੀ ਬਾਰੇ ਆਪਣੇ ਵਿਚਾਰ ਅਤੇ ਤਜਰਬਾ ਸਾਂਝਾ ਕੀਤਾ ਗਿਆ। ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿੱਤ ਸ. ਮਹਿਤਾਬ ਸਿੰਘ ਸਾਧਾਂਵਾਲਾ ਦਾ ਵਖਿਆਨ ਇੱਥੇ ਮੁੜ ਸਾਂਝਾ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: