
ਚੰਡੀਗੜ੍ਹ,( 12 ਫ਼ਰਵਰੀ 2012): ਲਗਭਗ ਦੋ ਦਹਾਕੇ ਪਹਿਲਾਂ ਦਿੱਲੀ ਸਥਿਤ ਇੰਡੀਅਨ ਯੂਥ ਕਾਂਗਰਸ ਦੇ ਦਫ਼ਤਰ ਅਤੇ ਇਸ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਸਮੇਤ ਹੋਰਨਾਂ ਵਿਰੁਧ ਕੀਤੇ ਬੰਬ ਧਮਾਕੇ ਦੀ ਘਟਨਾ ਦੇ ਕਥਿਤ ਦੋਸ਼ੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ-ਏ-ਮੌਤ ਵਾਲੇ ਹੁਕਮ ਸਬੰਧੀ ਸੇਵਾ-ਮੁਕਤ ਜਸਟਿਸ ਅਜੀਤ ਸਿੰਘ ਬੈਂਸ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ. ਭੁੱਲਰ ਬੇਕਸੂਰ ਹੈ
February 12, 2012 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਨਵੀਂ ਦਿੱਲੀ, (10 ਫ਼ਰਵਰੀ2011): ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮਾਨਸਕ ਹਾਲਤ ਹੋਰ ਵਿਗੜ ਗਈ ਹੈ। ਪਿਛਲੇ ਇਕ ਸਾਲ ਤੋਂ ਦਿੱਲੀ ਦੇ ਸ਼ਾਹਦਰਾ ਸਥਿਤ ਮਾਨਸਕ ਰੋਗੀਆਂ ਦੇ ਹਸਪਤਾਲ ’ਚ ਜ਼ੇਰੇ ਇਲਾਜ ਪ੍ਰੋ. ਭੁੱਲਰ ਨੂੰ ਕਈ ਵਾਰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਉਹ ਪੂਰੇ ਦਿਨ ’ਚ ਮਸਾਂ ਹੀ ਇਕ ਵਾਰ ਰੋਟੀ ਖਾਂਦੇ ਹਨ। ਸਰਵਾਈਕਲ, ਬਲੱਡ ਪ੍ਰੈ¤ਸ਼ਰ ਤੇ ਪਿੱਠ ਦਰਦ ਵਰਗੀਆਂ ਬੀਮਾਰੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਘੇਰ ਰਖਿਆ ਹੈ। ਉਨ੍ਹਾਂ ਦੀ ਸਰੀਰਕ ਹਾਲਤ ਪਹਿਲਾਂ ਨਾਲੋਂ ਵੀ ਕਮਜ਼ੋਰੀ ਹੋ ਚੁਕੀ ਹੈ
February 10, 2012 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਸਿੱਖ ਸਿਆਸਤ ਵੱਲੋਂ ਬੀਤੇ ਦਿਨੀਂ ਪਾਠਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ “ਮੌਤ ਦੀ ਲਾਜਮੀ ਸਜਾ” ਵਾਲਾ ਕਾਨੂੰਨ ਰੱਦ ਕਰਨ ਬਾਰੇ ਭਾਰਤੀ ਸੁਪਰੀਮ ਕੋਰਟ ਦੇ ਆਏ ਫੈਸਲੇ ਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਬਾਰੇ ਵਿਸਤਾਰ ਵਿਚ ਜਾਣਕਾਰੀ ਸਿੱਖ ਸਿਆਸਤ ਦੇ ਪਾਠਕਾਂ ਨਾਲ ਸਾਂਝੀ ਕੀਤੀ ਜਾਵੇਗੀ। ਅਦਾਲਤ ਦੇ ਫੈਸਲੇ ਦੀ ਨਕਲ ਹਾਸਲ ਕਰਨ ਤੇ ਇਸ ਨੂੰ ਘੋਖਣ ਵਿਚ ਖਚਤ ਹੋਏ ਸਮੇਂ ਕਾਰਨ ਇਹ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਵਿਚ ਕੁਝ ਦਿਨਾਂ ਦੀ ਦੇਰੀ ਹੋਈ ਹੈ, ਜਿਸ ਦਾ ਸਾਨੂੰ ਅਫਸੋਸ ਹੈ। ਸਿੱਖ ਸਿਆਸਤ ਵੱਲੋਂ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਆਮ ਰੁਝਾਨ ਤੋਂ ਕੁਝ ਹਟਵੀਂ ਤੇ ਅਹਿਮ ਮਸਲਿਆਂ ਬਾਰੇ ਤੱਥ ਤੇ ਖੋਜ ਭਰਪੂਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ: ਸੰਪਾਦਕ।
February 8, 2012 | ਇਹ ਸਮਗਰੀ
ਖਾਸ ਖਬਰਾਂ,
ਤਸਵੀਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਲੰਦਨ (19 ਦਸੰਬਰ, 2011): ਬੀਤੇ ਦਿਨੀਂ (13 ਦਸੰਬਰ ਨੂੰ) ਸਮੁੱਚੇ ਬਰਤਾਨੀਆ ’ਚੋਂ ਤਕਰੀਬਨ ਡੇਢ ਸੌ ਦੀ ਗਿਣਤੀ ’ਚ ਸਿੱਖ ਨੁਮਾਂਇਦਿਆਂ ਨੇ ਬਰਤਾਨੀਆ ਦੀ ਪਾਰਲੀਮੈਂਟ ਵਿਖੇ ਸਿੱਖ ਫੈਡਰੇਸ਼ਨ (ਯੂ. ਕੇ.) ਵੱਲੋਂ ਆਯੋਜਿਤ ਲਾਬੀ ਵਿਚ ਹਿੱਸਾ ਲਿਆ। ਸਿੱਖ ਸਿਆਸਤ ਨੈਟਵਰਕ ਉੱਪਰ ਨਸ਼ਰ ਕੀਤੀ ਗਈ ਜਾਣਕਾਰੀ ਅਨੁਸਾਰ ਦੋ ਘੰਟੇ ਚੱਲਣ ਵਾਲੀ ਇਸ ਲਾਬੀ ’ਚ ਮਨੁੱਖੀ ਹੱਕਾਂ ਨਾਲ ਸਬੰਧਤ ਅਨੇਕਾਂ ਮੁੱਦੇ ਉਠਾਏ ਗਾਏ, ਜਿਨ੍ਹਾਂ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਮਾਮਲਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਸਤ 2009 ਤੋਂ ਲੈ ਕੇ ਜਾਰੀ ਨਜ਼ਰਬੰਦੀ ਅਤੇ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇੰਨਸਾਫ ਨਾ ਮਿਲਣ ਦਾ ਮੁੱਦਾ ਮੁੱਖ ਤੌਰ ’ਤੇ ਸ਼ਾਮਿਲ ਸੀ।
December 19, 2011 | ਇਹ ਸਮਗਰੀ
ਖਾਸ ਖਬਰਾਂ,
ਤਸਵੀਰਾਂ,
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਨਵੀਂ ਦਿੱਲੀ(16ਨਵੰਬਰ2011):-ਸੁਪਰੀਮ ਕੋਰਟ ਨੇ ਅੱਜ ਸਰਕਾਰ ਨੂੰ ਹਦਾਇਤ ਦਿੱਤੀ ਹੈ ਕਿ ਮੌਤ ਦੀ ਸਜ਼ਾ ਵਾਲੇ ਸਾਰੇ ਦੋਸ਼ੀਆਂ ਦੀਆਂ ਰਹਿਮ ਦੀਆਂ ਅਪੀਲਾਂ ਦੇ ਵੇਰਵੇ ਮੁਹੱਈਆ ਕਰਾਏ ਜਾਣ ਤਾਂ ਕਿ ਇਨ੍ਹਾਂ ਸਬੰਧੀ ਦਿਸ਼ਾ-ਨਿਰਦੇਸ਼ ਤੈਅ ਕੀਤੇ ਜਾ ਸਕਣ। ਮੌਤ ਦੀ ਸਜ਼ਾ ਵਾਲੇ ਦੋਸ਼ੀਆਂ ਦੀ ਰਹਿਮ ਦੀਆਂ ਅਪੀਲਾਂ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ‘ਤੇ ਹੀ ਬਣਦੀ ਕਾਰਵਾਈ ਮਗਰੋਂ ਰਾਸ਼ਟਰਪਤੀ ਜਾਂ ਸੂਬਿਆਂ ਦੇ ਰਾਜਪਾਲਾਂ ਨੂੰ ਭੇਜੀਆਂ ਜਾਣਗੀਆਂ। ਜਸਟਿਸ ਜੀ.ਐਸ. ਸਿੰਘਵੀ ਅਤੇ ਐਸ.ਜੇ. ਮੁਖੋਪਧਿਆਏ ਨੇ ਵਧੀਕ ਸਾਲਿਸਿਟਰ ਜਨਰਲ ਹਰੀਨ ਰਾਵਲ ਨੂੰ ਕੇਂਦਰ ਤੇ ਰਾਜਾਂ ਤੋਂ ਜਾਣਕਾਰੀ ਲੈ ਕੇ ਚਾਰ ਹਫ਼ਤਿਆਂ ਦੇ ਅੰਦਰ ਅਦਾਲਤ ‘ਚ ਦੇਣ ਲਈ ਕਿਹਾ ਹੈ।
November 16, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਨਵੀਂ ਦਿੱਲੀ, ਭਾਰਤ (15 ਨਵੰਬਰ, 2011): ਭਾਰਤੀ ਸੁਪਰੀਮ ਕੋਰਟ ਨੇ ਅੱਜ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਉੱਤੇ ਮੁੜ ਸੁਣਵਾਈ ਕਰਦਿਆਂ ਭਾਰਤ ਸਰਕਾਰ ਤੋਂ ਫਾਂਸੀ ਦੀ ਸਜ਼ਾ ਖਿਲਾਫ ਭਾਰਤ ਦੇ ਸੰਵਿਧਾਨ ਦੀ ਧਾਰਾ 72 ਤਹਿਤ ਵਿਚਾਰੀਆਂ ਜਾ ਰਹੀਆਂ 17 ਹੋਰ ਅਰਜੀਆ ਬਾਰੇ ਜਾਣਕਾਰੀ ਮੰਗੀ ਹੈ।
November 15, 2011 | ਇਹ ਸਮਗਰੀ
ਖਾਸ ਖਬਰਾਂ,
ਤਸਵੀਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਨਵੀਂ ਦਿੱਲੀ, 10(ਨਵੰਬਰ2011)ਸੁਪਰੀਮ ਕੋਰਟ ਨੇ ਅੱਜ ਕੁਝ ਸਿਆਸੀ ਪਾਰਟੀਆਂ ਤੇ ਉਨ੍ਹਾਂ ਲੋਕਾਂ ਦੀ ਝਾੜਝੰਬ ਕੀਤੀ, ਜੋ ਅਤਿਵਾਦੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰਨ ਲਈ ਦਬਾਅ ਪਾ ਰਹੇ ਹਨ ਅਤੇ ਇਸ ਦੌਰਾਨ ਉਹ ਦਹਿਸ਼ਤ ਪੀੜਤ ਲੋਕਾਂ ਦੀ ਵੇਦਨਾ ਤੇ ਮਾਨਵੀ ਹੱਕਾਂ ਨੂੰ ਅਸਲੋਂ ਹੀ ਅਣਗੌਲੀ ਕਰ ਦਿੰਦੇ ਹਨ।
ਜਸਟਿਸ ਜੀ.ਐਸ. ਸਿੰਘਵੀ ਤੇ ਜਸਟਿਸ ਐਸ.ਜੇ. ਮੁਖੋਪਾਧਿਆਏ ‘ਤੇ ਆਧਾਰਤ ਬੈਂਚ ਨੇ ਕਾਨੂੰਨ ਤੋੜਨ ਵਾਲਿਆਂ ਦੇ ਮਾਨਵੀ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਪੁੱਛਿਆ ਕਿ ਭੁੱਖਮਰੀ, ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਤੇ ਸੁਰੱਖਿਆ ਕਰਮੀਆਂ ਦੇ ਦਹਿਸ਼ਤੀ ਹਿੰਸਾ ‘ਚ ਮਾਰੇ ਜਾਣ ‘ਤੇ ਕੋਈ ਕਿਉਂ ਨਹੀਂ ਬੋਲਦਾ? ਪਾਰਲੀਮੈਂਟ ਦੀ ਰਾਖੀ ਲਈ ਕਿੰਨੇ ਹੀ ਸੁਰੱਖਿਆ ਕਰਮੀਆਂ ਨੇ ਬਲੀਦਾਨ ਦਿੱਤਾ, ਕੀ ਕਦੇ ਇਸ ਹਿੰਸਾ ਤੋਂ ਪੀੜਤ ਲੋਕਾਂ ਦਾ ਮਨ ਸਮਝਣ ਦੀ ਕਿਸੇ ਕੋਲ ਫੁਰਸਤ ਹੈ? ਇਹ ਸਾਰੀਆਂ ਟਿੱਪਣੀਆਂ ਬੈਂਚ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ‘ਚ ਕੀਤੀਆਂ।
November 9, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਜਲੰਧਰ (28 ਸਤੰਬਰ 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਪ੍ਰਸ਼ਾਸਨ ਨੂੰ ਫੌਰੀ ਤੌਰ ’ਤੇ ਆਖੇ ਕਿ ਫਾਂਸੀ ਦੀ ਸਜ਼ਾ ਦੀ ਉਡੀਕ ਵਿਚ ਹਸਪਤਾਲ ਵਿਚ ਦਾਖਲ ਪ੍ਰੋਫੈਸਰ ਭੁਲਰ ਨੂੰ ਉਸ ਦੇ ਆਪਣੇ ਸੂਬੇ ਪੰਜਾਬ ਵਿਚ ਭੇਜ ਦਿੱਤਾ ਜਾਵੇ ਤੇ ਨਾਲ ਹੀ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਪ੍ਰੋਫੈਸਰ ਭੁਲਰ ਦੇ ਪਿਤਾ ਤੇ ਚਾਚੇ ਦੇ ਲਾਪਤਾ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਦਾ ਬਚਾਅ ਕਰਨਾ ਛਡ ਦੇਵੇ।
October 4, 2011 | ਇਹ ਸਮਗਰੀ
ਖਾਸ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਅੰਮ੍ਰਿਤਸਰ (2 ਅਕਤੂਬਰ, 2011 – ਚਰਨਜੀਤ ਸਿੰਘ): ਪੰਥਕ ਹਿਤਾਂ ਦੀ ਅਲੰਬਰਦਾਰ ਕਹਾਉਣ ਵਾਲੀ ਪੰਜਾਬ ਸਰਕਾਰ ਅਤੇ ਸਿੱਖਾਂ ਦੀ ਪਾਰਲੀਮੈਂਟ ਅਖਵਾਉਂਦੀ ਸ਼੍ਰੋਮਣੀ ਕਮੇਟੀ ਸਣੇ ਵੱਖ-ਵੱਖ ਸਿੱਖ ਜਥੇਬੰਦੀਆਂ ਤਾਂ ਹਾਲੇ ਤਕ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਅਖ਼ਬਾਰੀ ਬਿਆਨਾਂ ਤੋਂ ਅੱਗੇ ਨਹੀਂ ਵਧ ਸਕੀਆਂ ਪਰ ਇੰਗਲੈਂਡ ਦੇ ਸੰਸਦ ਮੈਂਬਰ ਇਸੇ ਮਹੀਨੇ ਪ੍ਰੋ. ਭੁੱਲਰ ਦਾ ਮਾਮਲਾ ਸੰਯੁਕਤ ਰਾਸ਼ਟਰ ਸੰਘ ਦੇ ਮਨੁੱਖੀ ਅਧਿਕਾਰ ਵਿੰਗ ਅਤੇ ਇੰਟਰਨੈਸ਼ਨਲ ਕਮਿਸ਼ਨ ਆਫ਼ ਜਿਊਰਿਸਟ ਕੋਲ ਚੁਕਣਗੇ ਅਤੇ ਮਾਮਲੇ ਦੀ ਪੈਰਵਾਈ ਵੀ ਖ਼ੁਦ ਕਰਨਗੇ। ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੰਗਲੈਂਡ ਦੀ ਪਾਰਲੀਮੈਂਟ ’ਚ ਲਿਬਰਲ ਡੈਮੋਕਰੇਟ ਪਾਰਲੀਮੈਂਟਰੀ …
October 3, 2011 | ਇਹ ਸਮਗਰੀ
ਖਾਸ ਖਬਰਾਂ,
ਤਸਵੀਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਮੋਹਾਲੀ (3 ਸਤੰਬਰ, 2011) : ਪ੍ਰੋ. ਦਵਿੰਦਰਪਾਲ ਸਿਘ ਭੁੱਲਰ ਦੀ ਰਿਹਾਈ ਲਈ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਅਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਇਕ ਮਾਰਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਪੰਜਾਬ ਵਿਧਾਨ ਸਭਾ ਵੱਲ ਕੱਢਿਆ ਗਿਆ।
October 3, 2011 | ਇਹ ਸਮਗਰੀ
ਤਸਵੀਰਾਂ,
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »